ਤਲਵਾੜਾ, 26 ਜਨਵਰੀ: ਤਾਰਾਵਤੀ ਮੈਮੋਰੀਅਲ ਡਿਗਰੀ ਕਾਲਜ ਬਰਿੰਗਲੀ ਵਿਖੇ ਦੇਸ਼ ਦਾ ਗਣਤੰਤਰ ਦਿਵਸ ਪ੍ਰਿੰ. ਨੀਲਮ ਦੀ ਅਗਵਾਈ ਹੇਠ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ
ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਕੈਪਟਨ ਧਰਮ ਸਿੰਘ ਢੁਲਾਲ ਬਲਾਕ ਪ੍ਰਧਾਨ ਕਾਂਗਰਸ ਵੱਲੋਂ ਅਦਾ ਕੀਤੀ ਗਈ। ਸਮਾਗਮ ਵਿੱਚ ਕਾਲਜ ਦੇ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਅਰੁਣ ਡੋਗਰਾ ਵੱਲੋਂ ਸੰਦੇਸ਼ ਰਾਹੀਂ ਸ਼ੁੱਭ-ਕਾਮਨਾਵਾਂ ਭੇਜੀਆਂ ਗਈਆਂ। ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੈਪਟਨ ਉਂਕਾਰ ਸਿੰਘ, ਕੈਪਟਨ ਬਲਦੇਵ ਸਿੰਘ, ਜੀਤ ਰਾਮ ,ਲੇਖ ਰਾਜ, ਚੌਧਰੀ ਮੋਹਣ ਲਾਲ, ਡਾ. ਲਸ਼ਕਰ ਸਿੰਘ, ਰਜਿੰਦਰ ਸਿੰਘ ਪਿੰਕੀ, ਤਾਰਾ ਸਿੰਘ, ਵਿਨੋਦ ਕੁਮਾਰ, ਸ਼ਸ਼ੀ ਬਾਲਾ, ਪ੍ਰਿੰ. ਅਨਿਲ ਕੁਮਾਰ ਸ਼ਰਮਾ ਅਤੇ ਹੋਰ ਪਤਵੰਤੇ ਹਾਜਰ ਸਨ।
No comments:
Post a Comment