ਹੁਸ਼ਿਆਰਪੁਰ, 12 ਜਨਵਰੀ:ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀਮਤੀ ਹਿਰਦੈਪਾਲ ਜੀ ਦੇ ਹੁਕਮਾਂ ਮੁਤਾਬਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਸ੍ਰੀ ਪ੍ਰੀਤ ਕੋਹਲੀ ਵਲੋਂ ਰਾਸ਼ਟਰੀ ਯੁਵਕ ਦਿਵਸ ਮਦਰ ਮੈਰੀ ਇੰਸਟੀਚਿਓਟ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਰਸਮੀ ਸ਼ੁਰੂਆਤ ਸਮਾਗਮ ਦੇ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਸ੍ਰੀ ਪ੍ਰੀਤ ਕੋਹਲੀ ਵਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ, ਜਿਸ ਵਿੱਚ ਕਾਲਜ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਕਾਲਜ ਵਿਦਿਆਰਥਣਾਂ ਦੀ ਭਾਸ਼ਨ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਦਾ ਵਿਸ਼ਾ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਸੀ। ਵਿਦਿਆਰਥਣਾਂ ਵਲੋਂ ਅੰਗਰੇਜ਼ੀ, ਪੰਜਾਬੀ
ਅਤੇ ਹਿੰਦੀ ਵਿੱਚ ਸਵਾਮੀ ਵਿਵੇਕਾਨੰਦ ਦੀ ਜੀਵਨੀ ਦੇ ਵੱਖ-ਵੱਖ ਪੱਖਾਂ 'ਤੇ ਰੌਸ਼ਨੀ ਪਾਈ ਗਈ। ਇਨ੍ਹਾਂ ਵਿਦਿਆਰਥਣਾਂ ਨੂੰ ਪਹਿਲਾ, ਦੂਸਰਾ ਤੇ ਤੀਸਰਾ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਸਮਗਮ ਦੇ ਨਾਲ-ਨਾਲ ਪੋਸਟਰ ਮੇਕਿੰਗ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ 25 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ, ਉਨ੍ਹਾਂ ਨੂੰ ਵੀ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਇਨਾਮ ਦੇ ਕੇ ਨਿਵਾਜਿਆ ਗਿਆ।
ਇਸ ਉਪਰੰਤ ਸ੍ਰੀ ਪ੍ਰੀਤ ਕੋਹਲੀ ਵਲੋਂ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਨਾਲ ਸਬੰਧਤ ਕੁਝ ਤੱਥ ਪੇਸ਼ ਕੀਤੇ ਗਏ। ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲਾ ਸਮਾਂ ਜਵਾਨਾਂ ਦਾ ਹੈ। ਭਾਰਤ ਇਕ ਜਵਾਨ ਦੇਸ਼ ਵਜੋਂ ਉਭਰ ਰਿਹਾ ਹੈ ਅਤੇ ਸਾਰਾ ਵਿਸ਼ਵ ਇਸ ਨੂੰ ਗੌਰ ਨਾਲ ਤੱਕ ਰਿਹਾ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਅੰਦਰਲੀ ਜਵਾਨੀ ਨੂੰ ਪਛਾਣੀਏ ਅਤੇ ਆਪਣੀ ਅਕਲ 'ਤੇ ਜ਼ੋਰ ਸਮਾਜ, ਦੇਸ਼ ਨੂੰ ਅੱਗੇ ਲਿਜਾਉਣ ਵੱਲ ਲਗਾਈਏ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਮੰਜ਼ਿਲਾਂ ਦੇ ਟੀਚੇ ਮਿਥ ਕੇ ਹੀ ਸਫ਼ਰ ਸ਼ੁਰੂ ਕਰਨਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਵਾਈਸ ਚੇਅਰਪਰਸਨ ਸ੍ਰੀਮਤੀ ਰਾਗਨੀ ਚੋਪੜਾ, ਸ਼੍ਰੀਮਤੀ ਅਨੁਰਾਧਾ ਵਰਮਾ, ਪ੍ਰਿੰਸੀਪਲ ਸ੍ਰੀਮਤੀ ਮੰਜੂ ਚਾਵਲਾ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਪ੍ਰਕਾਸ਼, ਸ੍ਰੀ ਅਸ਼ਵਨੀ ਕੁਮਾਰ, ਸ਼ੀ੍ਰਮਤੀ ਮੰਜੂ ਚਾਵਲਾ, ਸ੍ਰੀਮਤੀ ਰਮਨਪ੍ਰੀਤ ਕੌਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼ੀ੍ਰਮਤੀ ਕੰਵਲਪ੍ਰੀਤ ਕੌਰ ਨਿਝਰ, ਸ਼ੀ੍ਰਮਤੀ ਪੂਨਮ, ਸ੍ਰੀਮਤੀ ਨਵਪ੍ਰੀਤ ਕੌਰ, ਮਿਸ ਤਜਿੰਦਰ ਕੌਰ, ਨਵਦੀਪ ਕੌਰ ਅਤੇ ਨੇਹਾ ਸ਼ਰਮਾ ਵੀ ਹਾਜ਼ਰ ਸਨ।
No comments:
Post a Comment