Showing posts with label punjabi sahit. Show all posts
Showing posts with label punjabi sahit. Show all posts

ਸਾਵਣ ਕਵੀ ਦਰਬਾਰ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 28 ਜੁਲਾਈ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਆਡੀਟੋਰੀਅਮ ਵਿਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਜੀ ਸ਼ਾਇਰਾਨਾ ਮਹਿਫਿਲ ਯਾਦਗਾਰੀ ਹੋ ਨਿੱਬੜੀ। ਮੰਚ ਦੇ ਪ੍ਰਧਾਨ ਤੇ ਉੱਘੇ ਨਿਬੰਧਕਾਰ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ।
ਤਲਵਾੜਾ ਵਿੱਚ ਸਾਵਣ ਕਵੀ ਦਰਬਾਰ ਮੌਕੇ ਹਾਜ਼ਰ ਸ਼ਾਇਰ ਅਤੇ ਸਾਹਿਤ ਪ੍ਰੇਮੀ।
ਸਮਾਗਮ ਵਿੱਚ ਪ੍ਰਧਾਨਗੀ ਸੰਬੋਧਨ ਕਰਦਿਆਂ ਸ਼ਾਇਰ ਤੇ ਨਾਵਲਕਾਰ ਐਡਵੋਕੇਟ ਰਘੁਬੀਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਬੌਧਿਕ ਚੇਤਨਾ ਨਾਲ ਭਰਪੂਰ ਸਾਹਿਤ ਪ੍ਰਵਾਹ ਅਤੇ ਸਿਰਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਮੰਚ ਦੀ ਸ਼ਲਾਘਾ ਕਰਦਿਆਂ ਕਾਵਿਕ ਸ਼ੈਲੀ ਵਿੱਚ ਸਮਕਾਲੀ ਮਸਲਿਆਂ ਦੀ ਨਬਜ਼ ਤੇ ਹੱਥ ਧਰਿਆ। ਮੰਚ ਦੇ ਮੀਤ ਪ੍ਰਧਾਨ ਤੇ ਸ਼ਾਇਰ ਡਾ. ਅਮਰਜੀਤ ਅਨੀਸ ਵੱਲੋਂ ਪੇਸ਼ ਖ਼ੂਬਸੂਰਤ ਗੀਤ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਪੰਜਾਬੀ ਦੇ ਸਿਰਮੌਰ ਸ਼ਾਇਰ ਸਵ. ਚਰਨ ਸਿੰਘ ਸਫ਼ਰੀ ਦੇ ਸਪੁੱਤਰ ਹਰਿੰਦਰਪਾਲ ਸਿੰਘ ਸਫ਼ਰੀ ਨੇ ਜਿੱਥੇ ਕੁਦਰਤ ਦੇ ਗੁੱਝੇ ਭੇਤਾਂ ਦੀ ਬਾਤ ਪਾਈ ਉੱਥੇ ਪੋਤਰੇ ਹਰਪ੍ਰੀਤ ਸਫ਼ਰੀ ਨੇ ਪੁਖ਼ਤਾ ਗਾਇਕੀ ਦਾ ਸਬੂਤ ਦਿੰਦਿਆਂ ਸਫ਼ਰੀ ਦੀ ਗਜ਼ਲ ਪੇਸ਼ ਕੀਤੀ। ਵਿਸ਼ਵ ਪ੍ਰਸਿੱਧ ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਨੇ ਬੁਲੰਦ ਆਵਾਜ਼ ਵਿੱਚ ਗੀਤ ਰਾਹੀਂ ਸਮਕਾਲੀ ਵਿਸ਼ਿਆਂ ਨੂੰ ਬਾਖ਼ੂਬੀ ਬਿਆਨ ਕੀਤਾ। ਸ਼ਾਇਰ ਜਸਵੰਤ ਸਿੰਘ ਖ਼ਾਨਪੁਰੀ ਨੇ ਲੋਕ ਵਿਰਸੇ ਦੀ ਬਾਤ ਪਾਉਂਦਿਆਂ ਤਰੰਨੁਮ ਵਿੱਚ ਬਾਕਮਾਲ ਪੇਸ਼ਕਾਰੀ ਕੀਤੀ। ਵਾਤਾਵਰਨ ਪ੍ਰੇਮੀ ਜਸਵੀਰ ਕੌਰ ਜੱਸ ਨੇ ਜਿੱਥੇ ਪੁਰਾਤਨ ਪੇਂਡੂ ਸੱਭਿਆਚਾਰ ਨੂੰ ਪੇਸ਼ ਕੀਤਾ ਉੱਥੇ ਸ਼ਾਇਰਾ ਉਮਾ ਕਮਲ ਨੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਨੌਤੀਆਂ ਨੂੰ ਆਪਣੀ ਰਚਨਾ ਰਾਹੀਂ ਸਾਂਝਾ ਕੀਤਾ। ਹਰਸ਼ਵਿੰਦਰ ਕੌਰ ਨੇ ਰੁੱਖ ਅਤੇ ਮਨੁੱਖ ਦੇ ਬਿੰਬਾਂ ਰਾਹੀਂ ਭਾਵਪੂਰਤ ਪੇਸ਼ਕਾਰੀ ਨਾਲ ਹਾਜ਼ਰੀ ਲਵਾਈ ਅਤੇ ਪ੍ਰਿੰ. ਅਰਚਨਾ ਕੁਲਸ੍ਰੇਸ਼ਠ ਨੇ ਮਟਕਾ ਕਵਿਤਾ ਰਾਹੀਂ ਬਹੁਪਰਤੀ ਸੰਵੇਦਨਾਵਾਂ ਦੀ ਗੱਲ ਕੀਤੀ। ਸ਼ਾਇਰ ਰਾਜਿੰਦਰ ਮਹਿਤਾ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਸਵਾਰਥੀ ਦੁਨੀਆਂ ਤੇ ਟਕੋਰਾਂ ਕੀਤੀਆਂ। ਡਾ. ਵਿਸ਼ਾਲ ਧਰਵਾਲ ਨੇ ਸਥਾਨਿਕ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਬਾਖ਼ਬੀ ਬਿਆਨ ਕਰਦੀ ਰਚਨਾ ਭੰਬੋਤਾੜ ਨਾਲ ਹਾਜ਼ਰੀ ਲਗਵਾਈ। ਅਧਿਆਪਕ ਸੁਰਿੰਦਰ ਕੁਮਾਰ ਅਤੇ ਨਿਰਮਲ ਬੇਦਰਦੀ ਵੱਲੋਂ ਸੱਤਾ ਦੇ ਮੁਖੌਟਿਆਂ ਨੂੰ ਚੁਨੌਤੀ ਦਿੱਤੀ ਗਈ। ਉੱਘੇ ਫ਼ਨਕਾਰ ਲਲਿਤ ਚੌਬੇ ਨੇ ਜਨਾਬ ਕਸ਼ਿਸ਼ ਹੁਸ਼ਿਆਰਪੁਰੀ ਦੀ ਗਜ਼ਲ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖ਼ੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਸੁਰਿੰਦਰ ਸਿੰਘ ਤਲਵਾੜਾ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਰਾਧੇ ਸ਼ਾਮ ਸ਼ਰਮਾ, ਰਾਮ ਬਾਬੂ ਸ਼ਰਮਾ, ਕੇਵਲ ਕ੍ਰਿਸ਼ਨ ਕਸ਼ਿਅਪ, ਨਰੇਸ਼ ਵਰਮਾ, ਜੈ ਸਿੰਘ, ਜਰਨੈਲ ਜੈਲੀ, ਜਗਮੋਹਨ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜਰ ਸਨ।



ਯਾਦਗਾਰੀ ਹੋ ਨਿੱਬੜਿਆ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ

ਤਲਵਾੜਾ, 11 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ।
ਸਮਾਗਮ ਦੀ ਪ੍ਰਧਾਨਗੀ ਡਾ. ਸੁਰਿੰਦਰ ਮੰਡ ਨੇ ਕਰਦਿਆਂ ਕਿਹਾ ਕਿ ਦੇਸ਼ ਆਪਣੇ ਮਾਣਮੱਤੇ ਕੌਮੀ ਪਰਵਾਨਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਹਰ ਭਾਰਤਵਾਸੀ ਨੂੰ ਤਹਿਦਿਲੋਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ ਬਦਨਸੀਬ, ਰਾਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਜਸਬੀਰ ਕੌਰ ਜੱਸ, ਅਨੁਰਾਧਾ ਕਾਫਿਰ, ਹੈਰੀ ਰੰਧਾਵਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ। ਜਿਕਰਯੋਗ ਹੈ ਕਿ ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਦੋਆਬਾ ਵੈੱਬ ਰੇਡੀਉ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ ਤਲਵਾੜਾ, ਵੀਰ ਕਰਨ ਰੰਧਾਵਾ, ਜੀ. ਐੱਸ. ਭੰਵਰਾ, ਪ੍ਰਿਅੰਕਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇ ਗਿਆ ਯਾਦਗਾਰੀ ਕਵੀ ਦਰਬਾਰ

ਤਲਵਾੜਾ, 1 ਜਨਵਰੀ : ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਵਿਸ਼ੇਸ਼ ਕਵੀ ਦਰਬਾਰ ਡਾ. ਸੁਰਿੰਦਰ ਮੰਡ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦਾ ਸਿੱਧਾ ਪ੍ਰਸਾਰਣ ਹਰਬੰਸ ਹਿਉਂ ਅਤੇ ਹਰਿੰਦਰ ਸਿੰਘ ਬੀਸਲਾ ਵੱਲੋਂ ਰੇਡੀਓ ਚੜ੍ਹਦੀਕਲਾ ਅਮਰੀਕਾ ਤੋਂ ਕੀਤਾ ਗਿਆ।
ਇਸ ਕਵੀ ਦਰਬਾਰ ਵਿਚ ਡਾ. ਮੰਡ ਵੱਲੋਂ ਤਲਵਾੜਾ ਦੇ ਇਤਿਹਾਸਿਕ, ਭੂਗੋਲਿਕ ਤੇ ਸੈਲਾਨੀਆਂ ਦੀ ਖਿੱਚ ਦੇ ਕੇਂਦਰਾਂ ਉੱਤੇ ਰੌਸ਼ਨੀ ਪਾਈ ਗਈ। ਕਵਿਤਾਵਾਂ ਦੇ ਦੌਰ ਵਿਚ ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਰਾਜਿੰਦਰ ਮਹਿਤਾ, ਅਨੁਰਾਧਾ ਕਾਫਿਰ, ਜਸਵੀਰ ਕੌਰ ਜੱਸ, ਹੈਰੀ ਰੰਧਾਵਾ, ਧਿਆਨ ਸਿੰਘ ਚੰਦਨ, ਹਰਸ਼ਵਿੰਦਰ ਕੌਰ, ਸੁਰਿੰਦਰ ਸਿੰਘ ਤਲਵਾੜਾ, ਪਰਮਜੀਤ ਸਿੰਘ ਪੰਮਾ, ਮਦਨ ਲਾਲ ਆਦਿ ਨੇ ਦੇਸ਼ ਪਿਆਰ, ਸਮਾਜਿਕ ਸਰੋਕਾਰਾਂ, ਮਾਨਵੀ ਸੰਵੇਦਨਾਵਾਂ ਆਦਿ ਵਿਸ਼ਿਆਂ ਉੱਤੇ ਆਪੋ ਆਪਣੇ ਦਿਲਕਸ਼ ਅੰਦਾਜ਼ ਵਿਚ ਰੇਡੀਓ ਤੇ ਰਚਨਾਵਾਂ ਪੜ੍ਹੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਵਰਨ ਸ਼ਰਮਾ, ਰਾਜਿੰਦਰ ਸਿੰਘ, ਵਿਪਨ ਸਲਗੋਤਰਾ, ਪ੍ਰਭਾਤ ਸਿੰਘ, ਯੋਗੇਸ਼ਵਰ ਸਲਾਰੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਤ੍ਰੈਮਾਸਿਕ ਮੈਗਜ਼ੀਨ ਛੇਤੀ ਹੋਵੇਗਾ ਸ਼ੁਰੂ : ਪ੍ਰੋ. ਬੱਲੀ

ਤਲਵਾੜਾ, 14 ਫਰਵਰੀ: ਮਾਨਵਵਾਦੀ ਚੇਤਨਾ ਟਰੱਸਟ ਰਜਿ: ਤਲਵਾੜਾ ਦੀ ਇੱਕ ਅਹਿਮ ਮੀਟਿੰਗ ਟਰੱਸਟ ਦੇ ਸਰਪ੍ਰਸਤ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਟਰੱਸਟ ਦੇ ਪ੍ਰਧਾਨ ਪ੍ਰੋ. ਬੀ. ਐੱਸ. ਬੱਲੀ ਨੇ ਦੱਸਿਆ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਟਰੱਸਟ ਵੱਲੋਂ ਪੰਜਾਬੀ ਸਾਹਿਤ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਛੇਤੀ ਹੀ ਤ੍ਰੈਮਾਸਿਕ ਮੈਗਜੀਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਖੋਜ ਪੱਤਰਾਂ ਤੋਂ ਇਲਾਵਾ ਇਸ ਮਿਆਰੀ ਮੈਗਜ਼ੀਨ ਵਿਚ ਕਵਿਤਾ, ਗਜ਼ਲ, ਕਹਾਣੀ, ਨਿਬੰਧ, ਇਕਾਂਗੀ, ਨਾਟਕ, ਲੋਕਧਾਰਾ ਆਦਿ ਪ੍ਰਕਾਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੈਗਜ਼ੀਨ ਦੇ ਸੰਪਾਦਕ ਅਮਰੀਕ ਡੋਗਰਾ ਹੋਣਗੇ। ਇਸ ਮੌਕੇ ਸ਼ਾਇਰ ਪ੍ਰਿੰ. ਨਵਤੇਜ ਗੜ੍ਹਦੀਵਾਲਾ ਦੀ ਕਾਵਿ ਪੁਸਤਕ ਧੁੱਪ ਦੀ ਤਲਾਸ਼ ਤੇ ਚਰਚਾ ਕੀਤੀ ਗਈ ਅਤੇ ਡਾ. ਜਨਮੀਤ ਸਿੰਘ ਨੇ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਦੱਸਿਆ। ਇਸ ਮੌਕੇ ਪ੍ਰੋ. ਬੱਲੀ ਤੋਂ ਇਲਾਵਾ ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ, ਸਮਰਜੀਤ ਸਿੰਘ ਸ਼ਮੀ, ਡਾ. ਅਮਰਜੀਤ ਅਨੀਸ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

ਸਾਵਣ ਕਵੀ ਦਰਬਾਰ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 19 ਜੁਲਾਈ: ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸਾਵਣ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਹਾਜਰ ਸ਼ਾਇਰਾਂ ਨੇ ਆਪਣੀਆਂ ਬਾਕਮਾਲ ਰਚਨਾਵਾਂ ਨਾਲ ਇਸ ਨੂੰ ਯਾਦਗਾਰੀ ਬਣਾ ਦਿੱਤਾ।
ਡਾ. ਵਿਸ਼ਾਲ ਧਰਵਾਲ ਦੇ ਗ੍ਰਹਿ ਵਿਖੇ ਸਜੀ ਇਸ ਮਹਿਫ਼ਲ ਦਾ ਆਗਾਜ਼ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ ਜਦਕਿ ਏ. ਐੱਸ. ਪੀ. ਧਰੁਵ ਦਹੀਆ ਆਈ. ਪੀ. ਐੱਸ. ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਤੋਂ ਬਾਦ ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਰਘਬੀਰ ਟੇਰਕਿਆਣਾ, ਗੁਰਪ੍ਰੀਤ ਗਰੇਵਾਲ, ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਸ਼ੋਕ ਅਸ਼ਕ, ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਬਦਨਸੀਬ, ਅਨੁਰਾਧਾ ਕਾਫਿਰ, ਅਲਕਾ ਰਜਵਾਲ, ਨੀਲਮ ਸ਼ਰਮਾ ਧਮੇਟਾ, ਅਨਿਲ ਕੁਮਾਰ ਨੀਲ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠਾ, ਹਰਸ਼ਵਿੰਦਰ ਕੌਰ, ਹੈਰੀ ਰੰਧਾਵਾ, ਰਾਜਿੰਦਰ ਮਹਿਤਾ, ਨਵਦੀਪ ਵਿਰਕ, ਸਤਪਾਲ ਸਿੰਘ ਕਮਾਹੀ, ਜਸਵੀਰ ਕੌਰ ਜੱਸ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ ਕਤਨੌਰੀਆ, ਸੰਯੁਕਤ ਕੁਲਸ਼੍ਰੇਸ਼ਠ ਵੱਲੋਂ ਸਮਾਜਿਕ ਸਰੋਕਾਰਾਂ ਤੇ ਮਾਨਵੀ ਸੰਵੇਦਨਾਵਾਂ ਨਾਲ ਲਬਰੇਜ਼ ਭਾਵਪੂਰਤ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੇ ਮਨਾਂ ਦੇ ਅਮਿੱਟ ਪੈੜਾਂ ਛੱਡੀਆਂ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਿਰਕਮਾਜੀਤ, ਆਸ਼ਾ ਕੁਮਾਰੀ, ਰਾਜ ਕੁਮਾਰ, ਸੁਰਿੰਦਰ ਸਿੰਘ ਤਲਵਾੜਾ, ਚੰਦਰ ਸ਼ੇਖਰ, ਗੌਰਵ ਸ਼ਰਮਾ, ਸਵਰਨ ਸ਼ਰਮਾ, ਜੋਗਿੰਦਰੀ ਦੇਵੀ, ਮੋਹਿਨੀ ਸ਼ਰਮਾ, ਰਾਮ ਪ੍ਰਸ਼ਾਦ ਸ਼ਰਮਾ, ਅਸ਼ੋਕ ਸ਼ਰਮਾ, ਸ਼ਿਵਮ, ਅਰੁਣਾ, ਵਿਕਾਸ ਕੌਂਡਲ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਰਾਜਿੰਦਰ ਮਹਿਤਾ ਦੀ ਪੁਸਤਕ ਆਸ ਕਾ ਪੰਛੀ ਦਾ ਵਿਮੋਚਨ ਸਮਾਗਮ

ਸਾਹਿਤਕਾਰ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅੱਗੇ ਆਉਣ: ਮਹੰਤ ਰਮੇਸ਼ ਦਾਸ
ਤਲਵਾੜਾ, 13 ਅਪ੍ਰੈਲ: ਪੰਜਾਬੀ ਸਾਹਿਤ ਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਖੇ ਮਾਤਾ ਕਾਮਾਕਸ਼ੀ ਦੇਵੀ ਮੰਦਿਰ ਹਾਲ ਵਿਚ ਸ਼ਾਇਰ ਰਾਜਿੰਦਰ ਮਹਿਤਾ ਦੀ ਕਾਵਿ ਪੁਸਤਕ ਆਸ ਕਾ ਪੰਛੀ ਦਾ ਵਿਮੋਚਨ ਸ਼੍ਰੀ 1008 ਮਹੰਤ ਰਮੇਸ਼ ਦਾਸ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਨੂੰ ਉਸਾਰੂ ਦੇਣ ਲਈ ਸਾਹਿਤਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਚੰਗੀ ਸਾਹਿਤਕ ਰਚਨਾ ਸਦੀਆਂ ਤੱਕ ਚਾਨਣਮੁਨਾਰਾ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਮਹਿਤਾ ਦਾ ਕਾਵਿ ਸੰਗ੍ਰਹਿ ਸਮਾਜ ਦਾ ਦਰਪਣ ਹੈ ਅਤੇ ਚੰਗੇਰੇ ਸਮਾਜ ਦੀ ਸਿਰਜਣਾ ਦਾ ਸ਼ਾਨਦਾਰ ਸੁਪਨਾ ਹੈ। ਪ੍ਰਧਾਨਗੀ ਮੰਡਲ ਵਿਚ ਸ਼੍ਰੀ 108 ਮਹੰਤ ਰਾਜ ਗਿਰ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਧਰਮਪਾਲ ਸਾਹਿਲ, ਡਾ. ਸੁਰਿੰਦਰ ਮੰਡ, ਜਨਾਬ ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਡਾ. ਅਮਰਜੀਤ ਅਨੀਸ, ਸੱਤਪਾਲ ਸ਼ਾਸਤਰੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਸ਼ਾਹੀ ਨੇ ਸ਼ਾਇਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਨਾਲ ਹਿੰਦੀ ਸਾਹਿਤ ਦਾ ਖ਼ਜਾਨਾ ਹੋਰ ਭਰਪੂਰ ਹੋਇਆ ਹੈ। ਰਾਜਿੰਦਰ ਮਹਿਤਾ ਵੱਲੋਂ ਹਾਜਰ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸਮਾਗਮ ਵਿਚ ਮਦਨ ਲਾਲ ਵਸ਼ਿਸ਼ਟ ਵੱਲੋਂ ਹਰਮਿੰਦਰ ਸੋਹਲ ਨਾਲ ਮਿਲ ਕੇ ਵੰਝਲੀ ਦੀ ਧੁਨ ਪੇਸ਼ ਕੀਤੀ ਗਈ। ਸ਼ਾਇਰਾਨਾ ਮਹਿਫਿਲ ਵਿਚ ਪ੍ਰਿੰ. ਅਰਚਨਾ ਕੁਲਸ਼੍ਰੇ਼ਸ਼ਠ, ਓਮ ਪ੍ਰਕਾਸ਼ ਸ਼ਰਮਾ, ਜਸਵੀਰ ਕੌਰ ਜੱਸ, ਪ੍ਰੋ. ਅੰਜੂ ਗਜ਼ਲ, ਕੈਲਾਸ਼ ਦੇਵੀ, ਨੀਲਮ ਸ਼ਰਮਾ ਧਮੇਟਾ, ਪ੍ਰੋ. ਨੀਲਮ, ਹਰਸ਼ਵਿੰਦਰ ਕੌਰ, ਡਾ. ਵਿਸ਼ਾਲ ਧਰਵਾਲ, ਧਿਆਨ ਸਿੰਘ ਚੰਦਨ, ਅਨੁਰਾਧਾ ਕਾਫ਼ਿਰ, ਜਯੋਤਿਕਾ, ਹਰਜਿੰਦਰ ਕੌਰ ਹੈਰੀ ਰੰਧਾਵਾ, ਜੋਗਿੰਦਰ ਸਿੰਘ ਜੋਗੀ, ਸਤਪਾਲ, ਕੇਵਲ ਕ੍ਰਿਸ਼ਨ ਕਸ਼ਿਅਪ, ਅਸ਼ਮਿਤਾ ਵੱਲੋਂ  ਸ਼ਾਨਦਾਰ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਪ੍ਰਿੰ. ਇੰਦੂ ਸ਼ਰਮਾ, ਨੇਹਾ ਠਾਕੁਰ, ਪ੍ਰਿੰ. ਦਰਸ਼ਨਾ ਦੇਵੀ, ਨੇਹਾ ਮਹਿਤਾ, ਸਰਪੰਚ ਰਮਨ ਗੋਲਡੀ, ਜਤਿੰਦਰ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਪੁਲਿਸ ਤੇ ਪਬਲਿਕ ਵਿਚ ਬੇਹਤਰ ਤਾਲਮੇਲ ਦੀ ਲੋੜ: ਧਰੁਵ ਦਾਹੀਆ

ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਸੈਮੀਨਾਰ
ਤਲਵਾੜਾ, 6 ਅਪ੍ਰੈਲ : ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਏ. ਐੱਸ. ਪੀ. ਦਸੂਹਾ ਸ਼੍ਰੀ ਧਰੁਵ ਦਹੀਆ ਆਈ. ਪੀ. ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿਚ ਵਧਦੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਤੇ ਆਮ ਲੋਕਾਂ ਵਿਚ ਬਿਹਤਰ ਤਾਲਮੇਲ ਦੀ ਲੋੜ ਹੈ। ਦੇਸ਼ ਦੇ ਕਾਨੂੰਨ ਬਾਰੇ ਜਾਣਨਾ, ਉਸਦੀ ਪਾਲਣਾ ਕਰਨਾ ਹਰੇਕ ਜਿੰਮੇਵਾਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਅਨੇਕਾਂ ਨੀਤੀਆਂ, ਯੋਜਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਹਲਕਾ ਦਸੂਹਾ ਵਿੱਚ ਪੈਂਦੇ ਦਸੂਹਾ, ਤਲਵਾੜਾ ਪੁਲਿਸ ਥਾਣਿਆਂ ਦੇ ਖੇਤਰ ਵਿਚ ਜਨ ਚੇਤਨਾ ਦੇ ਮੰਤਵ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਫੁੱਲ ਭੇਟ ਕਰਨਾ, ਸਕੂਲਾਂ ਕਾਲਜਾਂ ਵਿਚ ਲਗਾਤਾਰ ਕਾਨੂੰਨ ਚੇਤਨਾ ਵਾਰਤਾ, ਪੁਲਿਸ ਪਬਲਿਕ ਕਲੱਬਾਂ ਦਾ ਗਠਨ ਆਦਿ ਯਤਨ ਜਿਕਰਯੋਗ ਹਨ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸ਼ਨ ਵਿਚ ਲੋਕਾਂ ਦਾ ਵਿਸ਼ਵਾਸ਼ ਮਜਬੂਤ ਕਰਨ ਲਈ ਹਰ ਪੱਧਰ ਤੇ ਸੁਹਿਰਦ ਯਤਨਾਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਮੌਕੇ ਤੇ ਅਨੇਕਾਂ ਸਵਾਲਾਂ ਦਾ ਬਾਖੂਬੀ ਜਵਾਬ ਦਿੱਤੇ।

ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋ. ਸੁਰਿੰਦਰ ਮੰਡ ਵੱਲੋਂ ਨਾਗਰਿਕ ਸੁਰੱਖਿਆ ਨਾਲ ਜੁੜੇ ਮਸਲਿਆਂ ਤੇ ਚਰਚਾ ਕੀਤੀ ਗਈ। ਡਾ. ਅਮਰਜੀਤ ਅਨੀਸ ਵੱਲੋਂ ਮੈਡੀਕੋ-ਲੀਗਲ ਮਸਲਿਆਂ ਤੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਡਾ. ਵਿਸ਼ਾਲ ਧਰਵਾਲ ਬਦਨਸੀਬ ਵੱਲੋਂ ਏ. ਐੱਸ. ਪੀ. ਧਰੁਵ ਵੱਲੋਂ ਕੀਤੇ ਯਤਨਾਂ ਤੇ ਰੌਸ਼ਨੀ ਪਾਉਂਦੀ ਖ਼ੂਬਸੂਰਤ ਪੰਜਾਬੀ ਨਜ਼ਮ ਪੇਸ਼ ਕੀਤੀ ਗਈ। ਹਰਸ਼ਵਿੰਦਰ ਕੌਰ, ਹਰਜਿੰਦਰ ਕੌਰ ਹੈਰੀ ਨੇ ਅਮਨ-ਕਾਨੂੰਨ ਚੇਤਨਾ ਉੱਤੇ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਕੀਤੀਆਂ। ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਡਾ. ਧਰੁਬ ਸਿੰਘ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਨੂੰ ਉਸਾਰੂ ਸੇਧ ਦੇਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਨਾਗਰਿਕ ਸੁਰੱਖਿਆ ਦਾ ਪਹਿਲੂ ਮਜਬੂਤ ਕਰਨ ਦੇ ਮੰਤਵ ਨਾਲ ਨਗਰ ਪੰਚਾਇਤ ਸਟ੍ਰੀਟ ਲਾਈਟਾਂ ਵਿਚ ਵਾਧਾ ਕਰਨ ਆਦਿ ਤੋਂ ਇਲਾਵਾ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵੀਰ ਕੌਰ ਜੱਸ, ਇੰਜ. ਰਜਿੰਦਰ ਸਿੰਘ ਚਾਨਾ, ਸੰਜੀਵ ਕੁਮਾਰ ਸ਼ਰਮਾ, ਰਾਜਿੰਦਰ ਮਹਿਤਾ, ਮਨਜੀਤ ਸਿੰਘ ਸਰਪੰਚ ਕੌਲਪੁਰ, ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਹੈੱਡਮਾਸਟਰ ਕੁਲਵੰਤ ਸਿੰਘ, ਜਯੰਤਿਕਾ, ਗੁਰਸਾਹਿਬ ਸਿੰਘ, ਸੋਹਣ ਸਿੰਘ ਸੋਨੂੰ ਰਾਮਗੜ੍ਹੀਆ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ, ਗੁਰਚਰਨ ਕੌਰ ਮੰਡ, ਜਸਵਿੰਦਰ ਸਿੰਘ ਸਰਪੰਚ, ਕੁਲਵੰਤ ਕੌਰ, ਕਵਿਤਾ ਕਾਲੜਾ, ਨਰੇਸ਼ ਵਰਮਾ, ਸੁਸ਼ੀਲ ਚੌਧਰੀ, ਮਲਿਕਾ ਮੰਡ, ਅਰਜਨ ਅਰੋੜਾ, ਵਿਨੇ ਮਨਕੋਟੀਆ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਨਿਤਿਨ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਹੰਦਵਾਲ ਵਿਚ ਲੱਗੀ ਸ਼ਾਇਰਾਨਾ ਮਹਿਫ਼ਿਲ

  • ਉਸਾਰੂ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਪ੍ਰੋ. ਬੀ. ਐੱਸ. ਬੱਲੀ
  • ਹਰ ਸਾਲ ਗਿਆਰਾਂ ਹਜਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ
ਤਲਵਾੜਾ, 2 ਮਾਰਚ: ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਲਾਗਲੇ ਪਿੰਡ ਹੰਦਵਾਲ ਵਿਖੇ ਉੱਘੇ ਕਿਸਾਨ ਤੇ ਉੱਦਮੀ ਕੁਲਵੰਤ ਸਿੰਘ ਸਾਹੀ ਅਤੇ ਇੰਜ. ਅਜੈਪਾਲ ਸਿੰਘ ਸ਼ਾਹੀ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰੋ. ਬੀ. ਐੱਸ. ਬੱਲੀ ਨੇ ਦੱਸਿਆ ਕਿ ਚੰਗੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਹਰ ਸਾਲ ਚੋਣਵੇਂ ਲਿਖਾਰੀਆਂ ਨੂੰ ਸ਼ਾਹੀ ਪਰਿਵਾਰ ਵੱਲੋਂ ਗਿਆਰਾਂ ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਦਰਪੇਸ਼ ਅਨੇਕਾਂ ਚੁਨੌਤੀਆਂ ਦਾ ਮੁਕਾਬਲਾ ਕਰਨ ਵਿਚ ਚੰਗੇਰੇ ਸਾਹਿਤ ਦੀ ਸਿਰਜਣਾ ਸਮੇਂ ਦੀ ਲੋੜ ਹੈ। ਮੁਸ਼ਾਇਰੇ ਦਾ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਮਦਨ ਲਾਲ ਵਸ਼ਿਸ਼ਟ ਦੇ ਵੰਝਲੀ ਵਾਦਨ ਉਰਪੰਤ ਸਜੀ ਸ਼ਾਇਰਾਨਾ ਮਹਿਫ਼ਿਲ ਵਿਚ ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ 'ਛੁੱਟੀ ਮਨਾ ਰਿਹਾ ਹਾਂ' ਨਜ਼ਮ ਨਾਲ ਘਟ ਰਾਹੀ ਜੁਝਾਰੂ ਮਾਨਸਿਕਤਾ ਤੇ ਚੋਟ ਕੀਤੀ ਜਦਕਿ ਜਨਾਬ ਅਮਰੀਕ ਡੋਗਰਾ ਵੱਲੋਂ 'ਝਾਂਜਰ ਵੀ, ਜੰਜੀਰ ਵੀ' ਵਿਚੋਂ ਗਜ਼ਲਾਂ ਪੇਸ਼ ਕਰਕੇ ਭਰਪੂਰ ਵਾਹਵਾਹੀ ਖੱਟੀ। ਜਨਾਬ ਨਰੇਸ਼ ਗੁਮਨਾਮ ਵੱਲੋਂ ਪੇਸ਼ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ ਅਤੇ ਡਾ. ਅਮਰਜੀਤ ਅਨੀਸ ਨੇ ਸ਼ਾਨਦਾਰ ਅੰਦਾਜ਼ ਵਿੱਚ ਗਜ਼ਲ ਪੇਸ਼ ਕਰਕੇ ਆਪਣੀ ਲੇਖਣੀ ਦਾ ਲੋਹਾ ਮਨਵਾਇਆ।
ਹਰਸ਼ਵਿੰਦਰ ਕੌਰ 'ਉਮਰਾਂ ਦਾ ਪੈਂਡਾ', ਡਾ. ਵਿਸ਼ਾਲ ਧਰਵਾਲ 'ਮੰਜਿਲਾਂ', ਅਨਿਲ ਕੁਮਾਰ 'ਨੀਲ' ਦੀ ਖ਼ੂਬਸੂਰਤ ਗਜ਼ਲ, ਪ੍ਰੋ. ਅੰਜੂ ਗਜ਼ਲ ਦੀ 'ਰਹਿਮਤ' ਨੂੰ ਭਰਪੂਰ ਦਾਦ ਮਿਲੀ। ਪ੍ਰਿ਼ੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਵਿਚ 'ਤੂੰ ਭੋਲੀ ਹੀ ਰਹੀ' ਨਾਲ ਔਰਤਾਂ ਦੀ ਸਥਿਤੀ ਤੇ ਟਕੋਰ ਕੀਤੀ ਅਤੇ ਹਰਜਿੰਦਰ ਕੌਰ ਹੈਰੀ ਰੰਧਾਵਾ ਦੀ ਰਚਨਾ 'ਧੀਆਂ' ਨੁੰ ਵੀ ਖੂਬ ਪਸੰਦ ਕੀਤਾ ਗਿਆ। ਜਸਵੀਰ ਕੌਰ ਜੱਸ ਦੀ ਗਜ਼ਲ ਅਤੇ ਰਾਜਿੰਦਰ ਮਹਿਤਾ ਦੀ ਰਚਨਾ 'ਫ਼ੈਸ਼ਨ' ਤੋਂ ਇਲਾਵਾ ਧਿਆਨ ਸਿੰਘ ਚੰਦਨ ਦੀ ਰਚਨਾ ਮਾਂ ਨੂੰ ਵੀ ਸਲਾਹਿਆ ਗਿਆ। ਲੈਕ. ਨੀਲਮ ਦੀ ਨਜ਼ਮ ਅਤੇ ਅਨੁਰਾਧਾ ਕਾਫ਼ਿਰ ਦੀ ਰਚਨਾ 'ਬਚਪਨ' ਨੇ ਖੂਬ ਸਮਾਂ ਬੰਨ੍ਹਿਆ। ਅਮਰਿੰਦਰ ਜੌਹਲ ਨੇ ਆਪਣੀ ਰਚਨਾ ਰਾਹੀਂ ਦਸਮ ਪਿਤਾ ਦੀ ਗੱਲ ਛੋਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਕੇਵਲ ਕ੍ਰਿਸ਼ਨ, ਸ਼ੇਖਰ ਬੱਧਣ, ਜਸਵੀਰ ਸਿੰਘ, ਮਨਿੰਦਰ ਸਿੰਘ, ਗੁਰਦਿਆਲ ਸਿੰਘ, ਸੁਭਾਸ਼ ਚੰਦ, ਸੁਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਵਿਸ਼ਵ ਮਾਂ ਦਿਵਸ ਤੇ ਕਵੀ ਦਰਬਾਰ

ਤਲਵਾੜਾ, 12 ਮਈ:ਇੱਥੇ ਵਿਸ਼ਵ ਮਾਂ ਦਿਵਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਵੱਲੋਂ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਮੁਸ਼ਾਇਰੇ ਦੀ ਸ਼ੁਰੂਆਤ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਨਾਲ ਕੀਤੀ ਗਈ ਅਤੇ ਫ਼ਿਰ ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ ਵੱਲੋਂ ਕੰਨਿਆ ਭਰੂਣ ਹੱਤਿਆ ਤੇ ਅਧਾਰਿਤ ਗੀਤ 'ਕਲੀ ਕੋਮਲ' ਪੇਸ਼ ਕੀਤਾ ਗਿਆ। ਅਨੁਰਾਧਾ ਸ਼ਰਮਾ ਨੇ 'ਮਾਂ ਦੀ ਮਮਤਾ' ਅਤੇ 'ਪਿਤਾ' ਆਦਿ ਰਚਨਾਵਾਂ ਨਾਲ ਪਰਿਵਾਰਕ ਰਿਸ਼ਤਿਆਂ ਦੀ ਗੱਲ ਛੋਹੀ ਜਦਕਿ ਪ੍ਰਿੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਦੀਆਂ ਬੇਹੱਦ ਰੌਚਕ ਰਚਨਾਵਾਂ 'ਕਿਸਮਤ' ਅਤੇ 'ਦਿੱਤੂ ਵੈਦ' ਆਦਿ ਨਾਲ ਖ਼ੂਬ ਰੰਗ ਬੰਨ੍ਹਿਆ। ਜਸਵੀਰ ਕੌਰ ਜੱਸ ਵੱਲੋਂ 'ਵਿਛੋੜਾ', ਕੈਲਾਸ਼ ਰਾਣੀ ਵੱਲੋਂ 'ਮਾਂ ਦਾ ਪਿਆਰ' ਅਤੇ 'ਜੀ ਆਇਆਂ ਨੂੰ' ਰਚਨਾਵਾਂ ਨਾਲ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ ਅਤੇ ਪ੍ਰੋ. ਅੰਜੂ ਬਾਲਾ 'ਬੇਨੂਰ ਪਰਛਾਵੇਂ' ਨਾਲ ਸਰੋਤਿਆਂ ਅੰਤਰਮਨ ਦੇ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕੀਤਾ। ਸਮਰਜੀਤ ਸਿੰਘ ਸ਼ਮੀ ਅਤੇ ਰਾਜਿੰਦਰ ਮਹਿਤਾ ਵੱਲੋਂ ਪੇਸ਼ ਕਾਵਿ ਰਚਨਾਵਾਂ ਨੂੰ ਖ਼ੂਬ ਪਸੰਦ ਕੀਤਾ ਗਿਆ। ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹੋਏ ਜਯੰਤਿਕਾ, ਜਯੋਤਿਕਾ, ਆਰੋਹੀ ਸ਼ਰਮਾ ਅਤੇ ਪਲਕ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ ਵਿਚ 'ਮਾਂ' ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਨੀ ਸ਼ਰਮਾ, ਸ਼ੀਤਲ ਸ਼ਰਮਾ, ਹੇਮੰਤ ਸ਼ਰਮਾ, ਜਯੋਤਿਕਾ ਆਦਿ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।

ਕਵੀ ਦਰਬਾਰ ਵਿਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 28 ਅਪ੍ਰੈਲ: ੲਿੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਸ਼ਾਇਰਾਨਾ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜਨਾਬ ਨਰੇਸ਼ ਗੁਮਨਾਮ ਨੇ ਕੀਤੀ। ਮੁਸ਼ਾਇਰੇ ਦਾ ਆਗਾਜ਼ ਮਾਸਟਰ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀਆਂ ਸੁਰਾਂ ਨਾਲ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਜਨਾਬ ਨਰੇਸ਼ ਗੁਮਨਾਮ ਨੇ ਗਜ਼ਲਾਂ ਅਤੇ ਰੁਬਾਈਆਂ ਨਾਲ ਖ਼ੂਬ ਸਮਾਂ ਬੰਨ੍ਹਿਆ ਅਤੇ ਡਾ. ਅਮਰਜੀਤ ਅਨੀਸ ਵੱਲੋਂ ਦਿਲਕਸ਼ ਅੰਦਾਜ ਵਿਚ ਰਚਨਾਵਾਂ ਪੇਸ਼ ਕੀਤੀਆਂ ਤੇ ਉਨ੍ਹਾਂ ਦੇ ਸ਼ੇਅਰ ਉਮਰ ਭਰ ਸਾਥ ਰਹਨੇ ਕਾ ਵਾਦਾ ਮਗਰ, ਦੋ ਘੜੀ ਭੀ ਨਾ ਰਿਸ਼ਤੇ ਸੰਭਾਲੇ ਗਏ ਨੂੰ ਭਰਪੂਰ ਦਾਦ ਮਿਲੀ। ਧਿਆਨ ਸਿੰਘ ਚੰਦਨ ਵੱਲੋਂ ਯਾਦ ਅਤੇ ਪੱਥਰ ਰਚਨਾਵਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਸਮਰਜੀਤ ਸਿੰਘ ਸ਼ਮੀ ਵੱਲੋਂ ਦੋਹਿਰੇ ਅਤੇ ਬੈਂਤ ਵੰਨਗੀਆਂ ਵਿਚ ਢੋਂਗੀ ਸਾਧਾਂ ਤੇ ਵਿਅੰਗ ਕੱਸਿਆ ਗਿਆ। ਪ੍ਰਿੰਸੀਪਲ ਨੀਲਮ ਸ਼ਰਮਾ ਧਮੇਟਾ, ਜਨਾਬ ਰਾਜਿੰਦਰ ਮਹਿਤਾ ਕਮਾਹੀ, ਹਰਸ਼ਵਿੰਦਰ ਕੌਰ, ਜਸਵੀਰ ਕੌਰ ਜੱਸ, ਪ੍ਰੋ. ਅੰਜੂ ਬਾਲਾ, ਪੱਤਰਕਾਰ ਅਨੁਰਾਧਾ ਸ਼ਰਮਾ, ਕੈਲਾਸ਼ ਰਾਣੀ ਸ਼ਰਮਾ, ਜਯੋਤਿਕਾ, ਅੰਕਿਤਾ ਨੇ ਬੇਹੱਦ ਪ੍ਰਭਵਸ਼ਾਲੀ ਅੰਦਾਜ ਵਿਚ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੂਖਮ ਤੰਦਾਂ ਤੇ ਅਧਾਰਿਤ ਬਾਕਮਾਲ ਰਚਨਾਵਾਂ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਵਾਮੀ ਬੋਧੀ ਵੰਦਨ ਰਾਜੀਵ, ਸੀਮਾ, ਸਵਰਨ ਸ਼ਰਮਾ, ਰਾਕੇਸ਼ ਸ਼ਰਮਾ, ਐੱਚ. ਕੇ. ਸ਼ਰਮਾ ਧਮੇਟਾ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।

ਸਾਹਿਤਕ ਮੈਗਜ਼ੀਨ 'ਨਵੀਆਂ ਪੈੜਾਂ' ਦਾ ਵਿਮੋਚਨ

ਤਲਵਾੜਾ, 8 ਮਾਰਚ :ਅੱਜ ਇੱਥੇ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਡੈਮ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕੇਸਰੀ ਹੋਟਲ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਮੈਗਜੀਨ ਨਵੀਆਂ ਪੈੜਾਂ ਦਾ ਵਿਮੋਚਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉੱਘੇ ਕਾਲਮ ਨਵੀਸ ਤੇ ਪੱਤਰਕਾਰ ਗੁਰਪ੍ਰੀਤ ਗਰੇਵਾਲ ਨੇ ਕਿਹਾ ਕਿ ਨਰੋਏ ਸਮਾਜ ਲਈ ਚੰਗੇਰੇ ਤੇ ਉਸਾਰੂ ਸਾਹਿਤ ਦੀ ਸਿਰਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਮੈਗਜ਼ੀਨ ਸਾਲ ਵਿਚ ਇਕ ਵਾਰੀ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਸ ਵਿਚ ਵਿਸ਼ਵ ਭਰ ਤੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਲਿਖਾਰੀਆਂ ਨੂੰ ਛਾਪਿਆ ਜਾਵੇਗਾ। ਡਾ. ਸੁਰਿੰਦਰ ਮੰਡ ਨੇ ਆਪਣੇ ਸੰਬੋਧਨ ਵਿਚ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਰੰਗ ਮੰਚ ਤੇ ਸਾਹਿਤ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ਾਇਰਾਨਾ ਮਹਿਫਿਲ ਵਿਚ ਡਾ. ਅਮਰਜੀਤ ਅਨੀਸ, ਜਨਾਬ ਨਰੇਸ਼ ਗੁਮਨਾਮ, ਸੁਰਿੰਦਰ ਸ਼ਰਮਾ ਨੰਗਲ, ਪ੍ਰਿਥੀਪਾਲ ਸਿੰਘ ਜਵਾਲੀ, ਹਰਸ਼ਵਿੰਦਰ ਕੌਰ, ਧਿਆਨ ਸਿੰਘ ਚੰਦਨ, ਰਾਜਿੰਦਰ ਮਹਿਤਾ, ਪ੍ਰੋ. ਅੰਜੂ ਬਾਲਾ, ਸੁਖਜਿੰਦਰ ਸਿੰਘ ਦਸੂਹਾ, ਜਸਵੀਰ ਕੌਰ ਜੱਸ, ਜਯੋਤਿਕਾ, ਮਦਨ ਲਾਲ, ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਵਿਚ ਖੂਬ ਸਮਾਂ ਬੰਨ੍ਹਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਜੀਤ ਸਿੰਘ ਬਡਵਾਲ,  ਜਗਪ੍ਰੀਤ ਸਿੰਘ ਸਾਹੀ, ਕੁਲਜੀਤ ਸਿੰਘ ਸਾਹੀ ਮਾਨਹਾਈਮ, ਸਤੀਸ਼ ਡੋਗਰਾ, ਵਿਸ਼ਾਲ ਠਾਕੁਰ, ਧਰਮਿੰਦਰ ਸਿੰਘ ਵੜੈਚ, ਜਸਪਾਲ ਸਿੰਘ ਵਿਰਕ, ਜਗਰੂਪ ਸਿੰਘ ਸੇਠ, ਰਾਜੀਵ ਭਾਰਦਵਾਜ, ਸੰਦੀਪ ਕਪਿਲ, ਕੁਲਵੰਤ ਸਿੰਘ ਰੰਧਾਵਾ, ਸਵਰਨ ਸ਼ਰਮਾ, ਚਰਨਜੀਤ ਸਿੰਘ ਸਿੱਧੂ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ।

ਚੰਗੇ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਗੁਰਪ੍ਰੀਤ ਗਰੇਵਾਲ

ਤਲਵਾੜਾ, 5 ਫ਼ਰਵਰੀ : ਇੱਥੇ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਡੈਮ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੇ ਸਹਿਯੋਗ ਨਾਲ ਕਵੀ ਦਰਬਾਰ ਸ. ਬਲਜੀਤ ਸਿੰਘ ਬਡਵਾਲ ਟੋਰਾਂਟੋ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਉੱਘੇ ਕਾਲਮ ਨਵੀਸ ਤੇ ਪੱਤਰਕਾਰ ਸ਼੍ਰੀ ਗੁਰਪ੍ਰੀਤ ਗਰੇਵਾਲ ਨੇ ਪੰਜਾਬੀ ਲਿਖਣ ਤੇ ਪੜ੍ਹਨ ਵੱਲ ਰੁਝਾਨ ਪੈਦਾ ਕਰਨ ਅਤੇ ਚੰਗੇਰੇ ਸਾਹਿਤ ਨਾਲ ਜੁੜਨ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਆਪਣੇ ਬੇਹੱਦ ਰੌਚਕ ਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਅਜੋਕੇ ਮਨੁੱਖ ਦੀ ਜੀਵਨ ਜਾਚ ਦੀ ਚਰਚਾ ਕਰਦਿਆਂ ਵਿਅੰਗਮਈ ਢੰਗ ਨਾਲ ਸ਼ਖਸ਼ੀ ਵਿਕਾਸ ਦੀ ਲੋੜ ਤੇ ਜੋਰ ਦਿੱਤਾ। ਕਵਿਤਾਵਾਂ ਦੇ ਸਿਲਸਿਲੇ ਵਿਚ ਉੱਘੇ ਸ਼ਾਇਰ ਜਨਾਬ ਨਰੇਸ਼ ਗੁਮਨਾਮ ਵੱਲੋਂ ਖ਼ੂਬਸੂਰਤ ਗਜ਼ਲ 'ਦਿਲ' ਨਾਲ ਮਨੁੱਖੀ ਭਾਵਨਾਵਾਂ ਤੇ ਸਮਾਜਿਕ ਸਰੋਕਾਰਾਂ ਨੂੰ ਬਾਖੂਬੀ ਜੋੜਿਆ ਅਤੇ ਡਾ. ਅਮਰਜੀਤ ਅਨੀਸ ਨੇ ਗੀਤ ਅਤੇ ਕਵਿਤਾ ਨੂੰ ਤਰੰਨੁਮ ਵਿਚ ਪੇਸ਼ ਕਰਕੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਜਿੱਥੇ ਪ੍ਰੋ. ਬੀ. ਐੱਸ. ਬੱਲੀ ਵੱਲੋਂ ਆਪਣੀ ਰਚਨਾ ਵਿਚ ਮਾਰੂਥਲ, ਬਿਰਖ ਤੇ ਪੌਣਾਂ ਦੀ ਗੱਲ ਛੋਹੀ ਉੱਥੇ ਰਵਿੰਦਰ ਰਵੀ ਨੇ 'ਖੌਰੇ ਕਿਉਂ' ਤੇ ਹੋਰ ਰਚਨਾਵਾਂ ਪੇਸ਼ ਕੀਤੀਆਂ। ਰਾਜਿੰਦਰ ਮਹਿਤਾ ਦੇ 'ਅੱਜ ਦਾ ਅਖ਼ਬਾਰ', ਹਰਸ਼ਵਿੰਦਰ ਕੌਰ, ਜਸਵੀਰ ਕੌਰ ਜੱਸ ਦੀਆਂ ਉਮਦਾ ਕਾਵਿ ਰਚਨਾਵਾਂ ਤੋਂ ਇਲਾਵਾ ਅਨੁਰਾਧਾ ਸ਼ਰਮਾ ਵੱਲੋਂ ਕਹਾਣੀ 'ਸੰਕਲਪ' ਸੁਣਾ ਕੇ ਸਮਾਗਮ ਨੂੰ ਨਵਾਂ ਰੰਗ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਇਸ ਮੌਕੇ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਉਣ ਲਈ ਵੱਖ ਵੱਖ ਸ਼ਖਸ਼ੀਅਤਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਧੁਨ ਨਾਲ ਪੂਰਾ ਸਮਾਂ ਸੰਗੀਤਮਈ ਬਣ ਗਿਆ।  ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉਦਯੋਗਪਤੀ ਸ. ਜਗਪ੍ਰੀਤ ਸਿੰਘ ਸਾਹੀ, ਟੀ. ਪੀ. ਐੱਸ. ਫੁੱਲ, ਏ. ਪੀ. ਐੱਸ. ਉੱਭੀ, ਡਾ. ਐੱਸ. ਸੀ. ਚੱਡਾ, ਸੁਰੇਸ਼ ਮਾਨ, ਡਾ. ਰਾਜ ਕੁਮਾਰ, ਰਾਜ ਕੁਮਾਰ ਐੱਸ. ਡੀ. ਈ. ਭਾਰਤ ਸੰਚਾਰ, ਸ਼ਾਦੀ ਲਾਲ, ਵੀ. ਕੇ. ਗਿੱਲ, ਅਜੀਤ ਕੁਮਾਰ, ਮਦਨ ਲਾਲ ਮਹੇ, ਸਵਰਨ ਸ਼ਰਮਾ, ਹਰਸਿਮਰਨ ਕੌਰ ਸੈਣੀ, ਚਰਨਜੀਤ ਸਿੰਘ ਚੀਮਾ, ਰਾਧੇ ਸ਼ਾਮ, ਰਾਜੀਵ ਭਾਰਦਵਾਜ, ਜਗਰੂਪ ਸੇਠ, ਰਿੰਪੀ ਪ੍ਰਭਾਕਰ, ਰਾਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਸ਼ਾਇਰਾਨਾ ਹੋ ਨਿੱਬੜਿਆ ‘ਅਪਨਾ ਅਪਨਾ ਆਕਾਸ਼‘ ਦਾ ਰਿਲੀਜ਼ ਸਮਾਗਮ

ਤਲਵਾੜਾ, 17 ਦਸੰਬਰ : ਹਿੰਦੀ ਕਵਿੱਤਰੀ ਪ੍ਰੋ. ਅੰਜੂ ਬਾਲਾ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਆਪਣੀ ਪੁਸਤਕ ‘ਅਪਨਾ ਅਪਨਾ ਆਕਾਸ਼‘ ਦਾ ਵਿਮੋਚਨ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਸੰਬੋਧਨ ਕਰਦਿਆਂ ਮੰਚ ਤੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਕਿਹਾ ਕਿ ਪੰਜਾਬ ਦੀਆਂ ਕਰੀਬ 36 ਹਿੰਦੀ ਕਵਿੱਤਰੀਆਂ ਦੀਆਂ ਰਚਨਾਵਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਪ੍ਰੋ. ਅੰਜੂ ਬਾਲਾ ਦੀਆਂ ਰਚਨਾਵਾਂ ਇਸ ਪੁਸਤਕ ਵਿਚ ਆਪਣੀ ਵਿਸ਼ੇਸ਼ ਥਾਂ ਤੇ ਮਹ¤ਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਉਸਾਰੂ ਸਾਹਿਤ ਸਿਰਜਣਾ ਸਮਾਜ ਨੂੰ ਚੰਗੇਰੀ ਸੇਧ ਦਿੰਦੀ ਹੈ ਅਤੇ ਇਸ ਪੁਸਤਕ ਰਾਹੀਂ ਇਸ ਆਸ਼ੇ ਦੀ ਸਾਰਥਿਕਤਾ ਹੋਰ ਮਜਬੂਤ ਹੋਈ ਹੈ। ਇਸ ਮੌਕੇ ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਧੁਨ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਉੱਘੇ ਸ਼ਾਇਰ ਜਨਾਬ ਨਰੇ਼ਸ ਗੁਮਨਾਮ ਵੱਲੋਂ ਪੇਸ਼ ਗਜ਼ਲ ‘ਦਿਲ‘ ਤੇ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ। ਡਾ. ਅਮਰਜੀਤ ਅਨੀਸ ਵ¤ਲੋਂ ਆਪਣੀ ਰਚਨਾ ਗੀਤ ਤਰੰਨੁਮ ਵਿਚ ਪੇ਼ਸ ਕੀਤੀ ਗਈ ਜਦਕਿ ਮਾਸਟਰ ਧਿਆਨ ਸਿੰਘ ਚੰਦਨ ਦੀ ਗਜ਼ਲ ਵੀ ਕਾਬਿਲੇ ਤਾਰੀਫ਼ ਰਹੀ। ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਹਰਸ਼ਵਿੰਦਰ ਕੌਰ, ਜਸਵੀਰ ਕੌਰ, ਜਯੋਤਿਕਾ, ਕੈਲਾਸ਼ਾ ਰਾਣੀ ਅਤੇ ਪ੍ਰੋ. ਅੰਜੂ ਬਾਲਾ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਦਾਦ ਦਿੱਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ ਤਲਵਾੜਾ, ਡਾ. ਰਾਜ ਕੁਮਾਰ, ਸ. ਸੁਖਪਾਲ ਸਿੰਘ ਸਫ਼ਰੀ, ਨਰਿੰਦਰ ਸਿੰਘ ਮੀਆਂ ਜੀ, ਉਂਕਾਰ ਨਾਥ, ਸੰਤੋਸ਼, ਸਵਰਨ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਕੇ. ਕੇ. ਰਾਣਾ ਨੂੰ ਸ਼ਰਧਾਂਜਲੀਆਂ ਭੇਟ

ਤਲਵਾੜਾ, 13 ਦਸੰਬਰ:  ਇਲਾਕੇ ਦੇ ਉੱਘੇ ਕਵੀ ਅਤੇ ਮੁਲਾਜਮ ਆਗੂ ਸਵ. ਕੇ. ਕੇ. ਰਾਣਾ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ ਵਿਚ ਵ¤ਖ ਵ¤ਖ ਬੁਲਾਰਿਆਂ ਕਿਹਾ ਕਿ ਸਵ. ਰਾਣਾ ਨੇ ਆਪਣੀ ਬਹੁਪ¤ਖੀ ਸ਼ਖਸ਼ੀਅਤ ਸਦਕਾ ਜਿੱਥੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਅਤੇ ਬੀ ਬੀ ਐਮ ਬੀ ਵਿਚ ਰਹਿੰਦੇ ਹੋਏ ਮੁਲਾਜਮ ਸੰਘਰਸ਼ਾਂ ਵਿਚ ਬਤੌਰ ਅਣਥੱਕ ਆਗੂ ਆਪਣੀ ਗਹਿਰੀ ਛਾਪ ਛੱਡੀ ਉਥੇ ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਸੇਵਾ ਬੇਮਿਸਾਲ ਹੈ। ਜਿਕਰਯੋਗ ਹੈ ਉਨ੍ਹਾਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵਿਚ ਬਤੌਰ ਮੀਤ ਪ੍ਰਧਾਨ ਬਾਖੂਬੀ ਭੂਮਿਕਾ ਅਦਾ ਕੀਤੀ ਅਤੇ  ਦੇ ਹਿੰਦੀ ਕਾਵਿ ਸੰਗ੍ਰਿਹ ‘ਕਾਗਜ਼ ਕੇ ਫ਼ੂਲ‘, ‘ਅਨਮੋਲ ਮੋਤੀ‘ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।  ਸਵ. ਰਾਣਾ ਪੰਜਾਬ ਰੇਡੀਓ ਲੰਦਨ, ਨੈਸ਼ਨਲ ਬੁੱਕ ਟਰੱਸਟ ਤੋਂ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਨਿਯਮਿਤ ਢੰਗ ਨਾਲ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਅਨੇਕਾਂ ਟਰੇਡ ਯੂਨੀਅਨ ਨੇਤਾਵਾਂ ਤੋਂ ਇਲਾਵਾ ਪ੍ਰੋ. ਸੁਰਿੰਦਰ ਮੰਡ, ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਸਮਰਜੀਤ ਸਿੰਘ ਸ਼ਮੀ, ਰਸ਼ਪਾਲ ਰਾਣਾ, ਜੇ. ਬੀ. ਵਰਮਾ, ਡਾ. ਰਾਜ ਕੁਮਾਰ, ਸੰਜੀਵ ਸ਼ਰਮਾ, ਵਿਜੇ ਕੁਮਾਰ ਸਮੇਤ ਵ¤ਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਉ¤ਘੇ ਕਵੀ ਕੇ. ਕੇ. ਰਾਣਾ ਨਹੀਂ ਰਹੇ

ਤਲਵਾੜਾ, 29 ਨਵੰਬਰ : ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁਖ ਨਾਲ ਪੜ੍ਹੀ ਜਾਵੇਗੀ ਕਿ ਸ਼ਾਇਰ ਜਨਾਬ ਕੇ. ਕੇ. ਰਾਣਾ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 61 ਵਰ੍ਹਿਆਂ ਦੇ ਸਨ। ਸਵ. ਰਾਣਾ ਦੇ ਕਵਿਤਾ ਸੰਗ੍ਰਿਹ ‘ਅਨਮੋਲ ਮੋਤੀ‘ ਅਤੇ ‘ਕਾਗਜ਼ ਕੇ ਫ਼ੂਲ‘ ਪ੍ਰਕਾਸ਼ਿਤ ਹੋਏ ਅਤੇ ਪਾਠਕਾਂ ਵਿਚ ਕਾਫ਼ੀ ਮਕਬੂਲ ਹੋਏ। ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਤਲਵਾੜਾ ਵੱਲੋਂ ਡਾ. ਸੁਰਿੰਦਰ ਮੰਡ, ਸਮਰਜੀਤ ਸਿੰਘ ਸ਼ਮੀ, ਡਾ. ਅਮਰਜੀਤ ਅਨੀਸ, ਰਵਿੰਦਰ ਰਵੀ, ਨਰੇਸ਼ ਗੁਮਨਾਮ, ਪ੍ਰੋ. ਗੁਰਚਰਨ ਸਿੰਘ, ਅਨੁਰਾਧਾ ਸ਼ਰਮਾ, ਰਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਪ੍ਰੋ. ਅੰਜੂ ਬਾਲਾ, ਡਾ. ਰਾਜ ਕੁਮਾਰ, ਪ੍ਰੋ. ਕੁਲਵੰਤ ਰਾਣਾ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਧਿਆਨ ਸਿੰਘ, ਮਦਨ ਲਾਲ ਆਦਿ ਨੇ ਡੂੰਘੇ ਦੁੱਖ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜ਼ਾ ’ ਰਿਲੀਜ਼

ਹੁਸ਼ਿਆਰਪੁਰ,  25 ਅਗਸਤ :  ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਵਲੋ ਸੁਰ ਸੰਗਮ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ  ਸਥਾਨਿਕ ਇੱਕ ਨਿੱਜੀ ਰੈਸਟੋਰੈਟ ਵਿੱਚ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕ ਅਤੇ ਪੰਜਾਬੀ ਦੀ ਰੋਜਾਨਾ ਅਖਬਾਰ ‘ਦਾ ਟਾਈਮਜ਼ ਆਫ ਪੰਜਾਬ’ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਸ ਦੀ ਪੁਸਤਕ ‘ਸਤਨਾਜਾ‘ ਰਿਲੀਜ ਕੀਤੀ ਗਈ।  ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਸੰਧੂ , ਪ੍ਰਧਾਨ ਸ਼ਿਵ ਕੁਮਾਰ ਬਾਵਾ ਅਤੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਰਿਲੀਜ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੇ ਆਖਿਆ ਕਿ ਸ਼ਰਨਜੀਤ ਸਿੰਘ ਬੈਸ ਦੀ ਦੂਸਰੀ ਪੁਸਤਕ ਪੜ੍ਹਕੇ ਉਸ ਅੰਦਰ ਪੰਜਾਬ ਵਿੱਚ ਵਾਪਰਦੀਆਂ ਰੋਜਾਨਾਂ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਤੜਪ ਹੈ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਕ ਪੰਜਾਬ ਤੋ ਦੂਰ ਅਮਰੀਕਾ ਵਿੱਚ ਵਸਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸਤਨਾਜਾ ਵਿੱਚ ਛਾਪੇ ਗਏ ਸਾਰੇ ਲੇਖ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਪੱਤਰਕਾਰੀ ਵਰਗੇ ਨਿਰਪੱਖ ਕਾਰਜ ਨਾਲ ਵੀ ਆਪਣੀਆਂ ਲਿਖਤਾ ਵਿੱਚ ਨਿਰਪੱਖਤਾ, ਡੂੰਘਾ ਅਤੇ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ।
                    ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਆਖਿਆ ਕਿ ਸ਼ਰਨਜੀਤ ਬੈਸ ਵਲੋ ਇਸ ਪੁਸਤਕ ਤੋ ਪਹਿਲਾਂ ਪੰਜਾਬੀ ਦੇ ਉਘੇ ਗਾਇਕਾਂ ਬਾਰੇ ਪੁਸਤਕ ‘ਫਨਕਾਰ ਪੰਜ ਆਬ ਦੇ’ ਛਾਪਕੇ ਆਪਣੀ ਲੇਖਣੀ ਦੀ ਧਾਂਕ ਦੇਸ਼ਾਂ ਵਿਦੇਸ਼ਾਂ ਵਿੱਚ ਬਣਾ ਲਈ ਸੀ । ਉਸ ਪੁਸਤਕ ਨੂੰ ਪਾਠਕਾਂ ਵਲੋ ਭਰਵਾਂ ਹੂੰਗਾਰਾ ਮਿਲਿਆ ਸੀ ਤੇ ਹੁਣ ਉਸਦੀ ਦੂਸਰੀ ਪੁਸਤਕ ਸਤਨਾਜਾ ਹਰਇੱਕ ਪੰਜਾਬੀ ਲਈ ਸਾਂਭਣ ਵਾਲਾ ਖਜ਼ਾਨਾ ਹੈ। ਪੁਸਤਕ ਵਿੱਚ ਸ਼ਾਮਿਲ ਲੇਖ ਵੱਡਮੁੱਲੇ ਹਨ।  ਵਾਰਤਕ ਅਤੇ ਸ਼ਾਇਰੀ ਦਾ  ਸਾਂਝਾ ਸੁਮੇਲ ਹਨ।
                    ਬਾਲ ਰਸਾਲੇ ਨਿੱਕੀਆਂ ਕਰੂੰਬਲਾਂ  ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਬੈਸ ਪੰਜਾਬੀ ਦਾ ਜਿਥੇ ਵਧੀਆ ਪੱਤਰਕਾਰ ਹੈ ਉਥੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਮਿਲਣਸਾਰ ਇਨਸਾਨ ਹੈ। ਉਹ ਛੋਟੀ ਜਿਹੀ ਉਮਰ ਵਿੱਚ ਵਿਦੇਸ਼ ਚਲਾ ਗਿਆ ਜਿਥੇ ਜਾਕੇ ਉਸਨੇ ਆਪਣੇ ਇੱਧਰ ਰਹਿੰਦੇ ਬਾਵਾ ਵਰਗੇ ਦੋਸਤਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹਨਾਂ ਨਾਲੋ ਵੀ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਹਿਚਾਣ ਬਣਾ ਲਈ ਹੈ। ਉਹ ਜਿਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿਕੇ ਉਥੇ ਸਭ ਤੋ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਪੇਪਰ ‘ ਦਾ ਟਾਈਮਜ਼ ਆਫ ਪੰਜਾਬ’ ਨਿਰੰਤਰ ਕੱਢ ਰਿਹਾ ਹੈ ਉਥੇ ਉਸਨੇ ਪੰਜਾਬੀ ਸਾਹਿਤ ਨੂੰ ਦੋ ਸਾਂਭਣਯੋਗ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ , ਸਾਹਿਤ ਅਤੇ ਪੱਤਰਕਾਰੀ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ ਕਵੀ ਪਰਮਜੀਤ ਪੰਮੀ ਅਤੇ ਬੱਗਾ ਸਿੰਘ ਚਿੱਤਰਕਾਰ ਹੁਰਾਂ ਆਖਿਆ ਕਿ ਬੈਸ ਪਿਛਲੇ ਕਈ ਵਰ੍ਰਿਆਂ ਤੋ ਵਿਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਪੂਰਾ ਵਫਾਦਾਰ ਹੈ। ਇਸ ਮੌਕੇ ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜਾ ’ ਰਿਲੀਜ ਕੀਤੀ ਗਈ। ਲੋਕ ਕਵੀ ਪਰਮਜੀਤ ਪੰਮੀ ਖੁਸ਼ਹਾਲਪੁਰ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਮਹਿਫਲ ਵਿੱਚ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸ਼ਾਇਰਾਂ ਅਤੇ ਪੱਤਰਕਾਰਾਂ ਨੂੰ ਸਤਨਾਜ ਪੁਸਤਕ ਭੇਟਾ ਕਰਕੇ ਸਭਾ ਵਲੋ ਸਨਮਾਨਿਆਂ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਆਰਟਿਸਟ, ਐਡਵੋਕੇਟ ਰਮੇਸ਼ ਅਜ਼ਾਦ ਬਡੇਸਰੋ, ਬੱਗਾ ਸਿੰਘ ਆਰਟਿਸਟ, ਬਲਜਿੰਦਰ ਮਾਨ, ਗੁਰਦੇਵ ਸਿੰਘ ਚੱਕ ਕਟਾਰੂ, ਸਰਵਣ ਰਾਮ ਭਾਟੀਆ, ਹਰਵਿੰਦਰ ਸਿੰਘ ਕਲੇਵਾਲ ਭਗਤਾਂ, ਜਗਤਾਰ ਸਿੰਘ ਬਾਹੋਵਾਲ, ਹਰਵਿੰਦਰ ਸਿੰਘ ਕਾਂਟੀ, ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ , ਐਡਵੋਕੇਟ ਸਤਨਾਮ ਸਿੰਘ ਬੀੜਾ, ਨਿਰਮਲ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਿੰਮੀ ਹੁਸ਼ਿਆਰਪੁਰੀ ਅਤੇ ਗਾਇਕ ਜਿੰਦਰ ਪੈਟਰ ਅਤੇ ਸਰਬਜੋਤ ਸਾਬ੍ਹੀ ਹਾਜ਼ਰ ਸਨ।

ਸਾਵਣ ਕਵੀ ਦਰਬਾਰ ਮੌਕੇ ਲੱਗੀ ਸ਼ਾਇਰਾਨਾ ਮਹਿਫ਼ਿਲ

ਤਲਵਾੜਾ, 17 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ਮੌਕੇ ਹਾਜਰ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਜਨਾਬ ਨਰੇਸ਼ ਗੁਮਨਾਮ ਵੱਲੋਂ ਪੇਸ਼ ਸ਼ੇਅਰ ‘ਕਿਸ ਹਦ ਤਕ ਹੈ ਬਦਲ ਗਿਆ ਦੇਖਨਾ ਜ਼ਮਾਨੇ ਕਾ ਚਲਨ ਹੈ, ਜੁਬਾਂ ਪੇ ਉਲਫ਼ਤ ਬਗਲ ਮੇਂ ਹੋਤੀ ਹੈ ਖੰਜਰ ਸਾਵਨ ਮੇਂ’ ਨੂੰ ਭਰਪੂਰ ਦਾਦ ਮਿਲੀ। ਡਾ. ਸੁਰਿੰਦਰ ਮੰਡ ਵੱਲੋਂ ‘ਕਾਲੇ ਬੱਦਲ’, ‘ਕਿਤਾਬਾਂ’ ਅਤੇ ‘ਝੁੱਡੂ ਸਿੰਘ’ ਰਚਨਾਵਾਂ ਪੇਸ਼ ਕਰਕੇ ਖ਼ੂਬ ਵਾਹਵਾਹੀ ਲੁੱਟੀ। ਪ੍ਰੋ. ਗੁਰਚਰਨ ਸਿੰਘ ਤਲਵਾੜਾ ਵੱਲੋਂ ਸਾਵਣ ਦੇ ਮਹੱਤਵ ਅਤੇ ਇਸ ਨਾਲ ਜੁੜੇ ਰਹੱਸਵਾਦ ਤੇ ਚਾਨਣਾ ਪਾਇਆ। ਕੇ. ਕੇ. ਰਾਣਾ ਨੇ ‘ਸਾਵਣ ਆਇਆ’ ਅਤੇ ‘ਆਜ ਆਏਂਗੇ ਵੋ’ ਨਾਲ ਭਰਪੂਰ ਦਾਦ ਲਈ। ਹਰਸ਼ਵਿੰਦਰ ਕੌਰ ਦੀ ਰਚਨਾ ‘ਵੇਖੋ ਕੈਸਾ ਵਕਤ ਹੈ ਆਇਆ’ ਅਤੇ ‘ਪੁੱਤਾਂ ਦੀ ਕੀਮਤ’ ਨੂੰ ਕਾਫ਼ੀ ਪਸੰਦ ਕੀਤਾ ਗਿਆ।  ਰਵਿੰਦਰ ਰਵੀ ਦੀਆਂ ਰਚਨਾਵਾਂ ‘ਸੱਜਣਾਂ ਤੇਰੇ ਬਿਨਾਂ’ ਅਤੇ ‘ਪਰਦੇ’ ਨੇ ਖ਼ੂਬ ਸਮਾਂ ਬੰਨਿ•ਆ।  ਡਾ. ਅਮਰਜੀਤ ‘ਅਨੀਸ’ ਨੇ ‘ਸੀਨੇ ਅੱਗ ਲਾਈ ਹੋਈ ਆ’, ‘ ਤਲਵਾੜਾ ’ ਅਤੇ ਹਾਸ ਵਿਅੰਗ ਨਾਲ ਭਰਪੂਰ ਟੋਟਕੇ ਸੁਣਾ ਕੇ ਪੂਰੀ ਮਹਿਫ਼ਿਲ ਲੁੱਟ ਲਈ। ਐ¤ਸ. ਐ¤ਸ. ਸ਼ਮੀ ਵੱਲੋਂ ‘ਤਕਦੀਰ’ ਅਤੇ ‘ਵਾਢੀਆਂ ਦੀ ਰੁੱਤ ਵਿਚ ਵਰ•ਦਾ ਬੱਦਲ ਜਿਵੇਂ, ਸਿੱਖ ਲਿਆ ਢੰਗ ਤੂੰ ਵੀ ਸਾਨੂੰ ਤੜਫ਼ਾਣ ਦਾ’ ਨੂੰ ਖ਼ੂਬ ਵਾਹਵਾਹੀ ਮਿਲੀ। ਪ੍ਰਿੰਸ ਦੇ ਕਲਾਮ ਨੂੰ ਖ਼ੂਬ ਪਸੰਦ ਕੀਤਾ ਗਿਆ। ਉੱਥੇ ਮਾਸਟਰ ਮਦਨ ਲਾਲ ਵੱਲੋਂ ਵੰਝਲੀ ਤੇ ਪੇਸ਼ ਧੁਨਾਂ ਨਾਲ ਪੂਰਾ ਮਾਹੌਲ ਸੁਰਮਈ ਕਰ ਦਿੱਤਾ। ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਨੂੰ ਸਾਰਥਿਕ ਦੱਸਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਹਿਤਕ ਮਾਹੌਲ ਸਿਰਜਣਾ ਸਮੇਂ ਦੀ ਲੋੜ ਹੈ। ਹੋਰਨਾਂ ਤੋਂ ਇਸ ਮੌਕੇ ਪਰਤਾਪ ਸਿੰਘ, ਜਗਰੂਪ ਸਿੰਘ ਸੇਠ ਮੈਡੀਕਲ, ਸਵਰਨ ਸ਼ਰਮਾ, ਐ¤ਚ. ਐ¤ਸ. ਮਿੱਠੂ ਆਦਿ ਸਮੇਤ ਮੰਚ ਦੇ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।

ਭਟੇੜ ਵਿਚ ਤਾਰਿਆਂ ਦੀ ਛਾਵੇਂ ਲੱਗੀ ਕਾਵਿ ਮਹਿਫ਼ਿਲ

ਤਲਵਾੜਾ, 3 ਜੂਨ  : ਉਰਦੂ ਤੇ ਹਿੰਦੀ ਦੇ ਉਸਤਾਦ ਸ਼ਾਇਰ ਜਨਾਬ ਨਰੇਸ਼ ਗੁਮਨਾਮ ਦੇ ਜੱਦੀ ਪਿੰਡ ਭਟੇੜ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਾਇਰਾਨਾ ਜਾਗਰਨ ਵਿਚ ਪੰਜਾਬ ਭਰ ਤੋਂ ਪੁੱਜੇ ਕਵੀਆਂ ਨੇ ਖ਼ੂਬ ਸਮਾਂ ਬੰਨ੍ਹਿਆ। ਚਾਂਦਨੀ ਰਾਤ ਵਿਚ ਤਾਰਿਆਂ ਦੀ ਛਾਵੇਂ ਸ਼ਮਾਂ ਰੌਸ਼ਨ ਕਰਨ ਉਪਰੰਤ ਪ੍ਰਧਾਨਗੀ ਮੰਡਲ ਵਿਚ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਕਸ਼ਿਸ਼ ਹੁਸ਼ਿਆਰਪੁਰੀ, ਜਾਹਿਦ ਅਬਰੋਲ, ਸੁਭਾਸ਼ ਨਾਜਿਸ਼, ਪੂਰਨ ਅਹਿਸਾਨ ਨੂੰ ਸ਼ਾਮਿਲ ਕੀਤਾ ਗਿਆ। ਬੇਹਦ ਪ੍ਰਭਾਵਸ਼ਾਲੀ ਅੰਦਾਜ ਵਿਚ ਮੰਚ ਸੰਚਾਲਨ ਕਰਦਿਆਂ ਐਡਵੋਕੇਟ ਰਘਬੀਰ ਟੇਰਕਿਆਣਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਵੀ ਪੇਸ਼ ਕੀਤੀਆਂ। ਪ੍ਰਿੰਸੀਪਲ ਧਰਮਪਾਲ ਸਾਹਿਲ ਦੀਆਂ ਪ੍ਰਭਾਵਸ਼ਾਲੀ ਰਚਨਾਵਾਂ ਨੇ ਸਰੋਤਿਆਂ ਤੇ ਡੂੰਘੀ ਛਾਪ ਛੱਡੀ। ਪ੍ਰੋ. ਬੀ. ਐੱਸ. ਬੱਲੀ ਨੇ ਅਜਿਹੇ ਸਮਾਗਮਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਪ੍ਰਬੰਧਕ ਜਨਾਬ ਗੁਮਨਾਮ ਤੇ ਪਰਿਵਾਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੜੇ ਰੌਚਕ ਅੰਦਾਜ਼ ਵਿਚ ਆਪਣੀਆਂ ਪੰਜਾਬੀ ਗਜ਼ਲਾਂ ਵੀ ਸਾਂਝੀਆਂ ਕੀਤੀਆਂ। ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਨੇ ਇਸ ਮੁਸ਼ਾਇਰੇ ਨੂੰ ਬਿਲਕੁਲ ਨਿਵੇਕਲਾ ਤੇ ਮੋਹ ਭਰਪੂਰ ਦੱਸਿਆ ਅਤੇ ਬੁਲੰਦ ਤੇ ਪੁਰਕਸ਼ਿਸ਼ ਆਵਾਜ਼ ਵਿਚ ਟਿਕੀ ਰਾਤ ਵਿਚ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਕਸ਼ਿਸ਼ ਹੁਸ਼ਿਆਰਪੁਰੀ ਦੀਆਂ ਬਾਕਮਾਲ ਰਚਨਾਵਾਂ ਨੇ ਵੀ ਸਮਾਂ ਬੰਨ੍ਹ ਕੇ ਰੱਖ ਦਿੱਤਾ। ਡਾ. ਅਮਰਜੀਤ ਅਨੀਸ ਵੱਲੋਂ ਸਮਾਜਿਕ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਛੰਦਬੱਧ ਕੀਤਾ ਗਿਆ। ਸਮਰਜੀਤ ਸਿੰਘ ਸ਼ਮੀ ਵੱਲੋਂ ਪੇਸ਼ ਦੋਹਿਆਂ ਨੂੰ ਭਰਪੂਰ ਦਾਦ ਮਿਲੀ। ਪੂਰਨ ਅਹਿਸਾਨ ਦੀ ਲੋਰੀ, ਰਵਿੰਦਰ ਰਵੀ ਦੀ ਖ਼ੌਰੇ ਕਿਉਂ ?, ਕੇ. ਕੇ. ਰਾਣਾ ਦੀ ਆਮ ਆਦਮੀ, ਰਜਿੰਦਰ ਮਹਿਤਾ ਦੀ ਅਕੇਲਾਪਨ ਆਦਿ ਰਚਨਾਵਾਂ ਨੂੰ ਭਰਪੂਰ ਪ੍ਰਸੰਸਾ ਮਿਲੀ। ਨਰੇਸ਼ ਗੁਮਨਾਮ, ਜਾਹਿਦ ਅਬਰੋਲ ਫ਼ਰੀਦਨਾਮਾ, ਐਡਵੋਕੇਟ ਚਮਨ ਸ਼ਰਮਾ ਚਮਨ, ਪ੍ਰਿੰ. ਨੀਲਮ ਸ਼ਰਮਾ ਧਮੇਟਾ, ਸੁਭਾਸ਼ ਨਾਜਿਸ਼, ਵਰਿੰਦਰ ਫ਼ਰਹਾਦ, ਪਰਮੋਦ ਪੱਪੂ ਦੀਆਂ ਰਚਨਾਵਾਂ ਵੀ ਇਸ ਮੁਸ਼ਾਇਰੇ ਨੂੰ ਸਿਖਰ ਤੇ ਲੈ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲਖਵੀਰ ਸਿੰਘ ਸਰਪੰਚ ਮੀਰਪੁਰ, ਕਸ਼ਮੀਰ ਸਿੰਘ ਥਾਣਾ ਮੁਖੀ ਤਲਵਾੜਾ, ਅਸ਼ੋਕ ਕੁਮਾਰ, ਹਰਜੀਤ ਸਿੰਘ, ਰਾਜੀਵ ਸ਼ਰਮਾ, ਸੀਮਾ ਸ਼ਰਮਾ, ਨੀਲਮ ਸ਼ਰਮਾ, ਸਵਰਨ ਕਾਂਤਾ, ਹਿਮਾਂਸ਼ੂ, ਅੰਕਿਤ, ਬਾਤਿਸ਼, ਅਤੁਲ, ਰਾਕੇਸ਼ ਸ਼ਰਮਾ, ਸਤਪਾਲ ਸਿੰਘ ਬਾਜਵਾ, ਡਿੰਪਲ, ਭਾਰਤ ਭੂਸ਼ਨ, ਪ੍ਰੇਮ ਛਿੱਬਾ ਆਦਿ ਸਮੇਤ ਵੱਡੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਪ੍ਰੋ. ਗੁਰਚਰਨ ਸਿੰਘ ਤਲਵਾੜਾ ਦੀ ਪੁਸਤਕ ‘ਸੂਫ਼ੀਮਤ’ ਦਾ ਵਿਮੋਚਨ

ਤਲਵਾੜਾ, 13 ਮਈ : ਅੱਜ ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਪ੍ਰੋ. ਗੁਰਚਰਨ ਸਿੰਘ ਤਲਵਾੜਾ ਦੀ ਪੁਸਤਕ ‘ਸੂਫ਼ੀਮਤ’ ਦਾ ਵਿਮੋਚਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਬੀ. ਐਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫ਼ਸਰ ਰੋਪੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਫ਼ੀ ਸੰਤਾਂ ਨੇ ਮਾਨਵਤਾ ਨੂੰ ਸੱਚ ਤੇ ਸਾਦਗੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੁਸਤਕ ‘ਸੂਫ਼ੀਮਤ’ ਪੰਜਾਬੀ ਸਾਹਿਤ ਤੇ ਲੋਕਧਾਰਾ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ ਅਤੇ ਪੰਜਾਬ ਦੇ ਸ਼ਾਨਦਾਰ ਰੂਹਾਨੀ ਫਲਸਫ਼ੇ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰੇਗੀ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਪੁਸਤਕ ਅਤੇ ਲੇਖਕ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਪ੍ਰੋ. ਤਲਵਾੜਾ ਵੱਲੋਂ ਬੜੀ ਸ਼ਿੱਦਤ ਤੇ ਸੰਜੀਦਗੀ ਨਾਲ ਨਿੱਠ ਕੇ ਸੂਫ਼ੀ ਫਲਸਫੇ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੁਸਤਕਾਂ ਨਾਲ ਜੁੜਨਾ ਬੇਹੱਦ ਜਰੂਰੀ ਹੈ ਅਤੇ ਨਵੀਆਂ ਕਲਮਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਸ਼ਾਨਦਾਰ ਉਪਰਾਲਿਆਂ ਨਾਲ ਨਿਸ਼ਚਿਤ ਹੀ ਅਸੀਂ ਆਪਣੇ ਸ਼ਾਨਾਂਮੱਤੇ ਵਿਰਸੇ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਸਕਦੇ ਹਾਂ। ਮੰਚ ਦੇ ਸਕੱਤਰ ਸ. ਸਮਰਜੀਤ ਸਿੰਘ ਸ਼ਮੀ ਨੇ ਕਿਹਾ ਕਿ ‘ਸੂਫ਼ੀਮਤ’ ਦੀ ਆਮਦ ਨਾਲ ਸਮਾਜ ਵਿਚ ਸੂਫੀਆਂ ਬਾਰੇ ਕਈ ਤਰਾਂ ਦੇ ਅਸਪੱਸ਼ਟ ਅੰਦਾਜ਼ਿਆਂ ਨੂੰ ਠੋਸ ਜਵਾਬ ਮਿਲੇਗਾ ਅਤੇ ਇਸ ਪੁਸਤਕ ਨਿਸ਼ਚਿਤ ਹੀ ਖੋਜੀਆਂ, ਸਿਖਾਂਦਰੂਆਂ ਤੇ ਰੂਹਾਨੀ ਰਾਹ ਤੇ ਤੁਰਨ ਵਾਲਿਆਂ ਲਈ ਵਰਦਾਨ ਬਣਨ ਦੇ ਸਮਰੱਥ ਹੈ। ਪ੍ਰੋ. ਗੁਰਚਰਨ ਸਿੰਘ ਤਲਵਾੜਾ ਨੇ ਆਪਣੀ ਪੁਸਤਕ ਬਾਰੇ ਬੇਹੱਦ ਰੌਚਕ ਢੰਗ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਲ ਵਿਚ ਸਾਰੇ ਧਰਮਾਂ ਦੀ ਡੂੰਘਾ ਅਧਿਐਨ ਕਰਨ ਮਗਰੋਂ ਉਹ ਇਸੇ ਸਿੱਟੇ ਤੇ ਪੁੱਜੇ ਹਨ ਕਿ ਸਰਬਸ਼ਕਤੀਮਾਨ ਪਰਮਾਤਮਾ ਕਣ ਕਣ ਵਿਚ ਨਿਵਾਸ ਕਰਦਾ ਹੈ ਅਤੇ ਇਕ ਚੰਗੇਰੇ ਸਮਾਜ ਦੀ ਸਿਰਜਣਾ ਆਪਸੀ ਮਿਲਵਰਤਨ, ਮੁਹੱਬਤ ਤੇ ਇਕਸੁਰਤਾ ਨਾਲ ਕੀਤੀ ਜਾ ਸਕਦੀ ਹੈ। ਇਸ ਸਮਾਗਮ ਦੀ ਸ਼ੁਰੂਆਤ ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਮਿੱਠੀ ਧੁਨ ਨਾਲ ਕੀਤੀ ਗਈ। ਪੁਸਤਕ ਵਿਮੋਚਨ ਦੇ ਨਾਲ ਇਸ ਦੌਰਾਨ ਕਵਿਤਾਵਾਂ ਦੇ ਦੌਰ ਵਿਚ ਡਾ. ਅਮਰਜੀਤ ‘ਅਨੀਸ’ ਨੇ ‘ਗੋਰਾ ਰੰਗ’, ਰਵਿੰਦਰ ਰਵੀ ‘ਖੌਰੇ ਕਿਉਂ’, ਪ੍ਰੋ. ਅੰਜੂ ਬਾਲਾ ਨੇ ‘ਕਵਿਤਾ’, ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ ‘ਡਰ’, ਰਾਜਿੰਦਰ ਮਹਿਤਾ ਕਮਾਹੀਦੇਵੀ ਨੇ ‘ਭ੍ਰਿਸ਼ਟਾਚਾਰ’,  ਕੇ. ਕੇ. ਰਾਣਾ ਨੇ ‘ਰਾਜਨੀਤੀ’, ਸ. ਬਲਬੀਰ ਸਿੰਘ ਨੇ ‘ਅੰਨਾ ਹਜਾਰੇ’, ਜਯੋਤਿਕਾ ਨੇ ‘ਕਦਰ’, ਹਰਸ਼ਵਿੰਦਰ ਕੌਰ ਨੇ ‘ਵਿਚਾਰ’, ਕੈਲਾਸ਼ ਰਾਣੀ ਨੇ ‘ਭਰੂਣ ਹੱਤਿਆ’ ਆਦਿ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੀ ਅਖੀਰ ਵਿਚ ਮਲਿਕਾ ਮੰਡ ਤੇ ਮੰਨਤ ਮੰਡ ਨੇ ਲੋਕ ਗੀਤ ‘ਘੋੜੀ’ ਪੇਸ਼ ਕਰ ਕੇ ਇਸ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ। ਪ੍ਰਧਾਨਗੀ ਵਿਚ ਸ਼ਾਮਿਲ ਪ੍ਰਿੰ. ਐਚ. ਐੱਸ. ਧਾਮੀ ਤੋਂ ਇਲਾਵਾ ਸਮਾਗਮ ਵਿਚ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਡਾ. ਰਾਜ ਕੁਮਾਰ, ਯੁੱਧਵੀਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ, ਰਾਜ ਕੁਮਾਰ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਕਸ਼ਮੀਰੀ ਲਾਲ, ਪ੍ਰੋ. ਬਲਬੀਰ ਸਿੰਘ, ਇੰਜ. ਬੀ. ਐਸ. ਭਾਟੀਆ, ਦੀਪਕ ਠਾਕੁਰ, ਜਸਵੀਰ ਤਲਵਾੜਾ, ਵਿਪਨ ਸਲਗੋਤਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਪਤਵੰਤੇ ਹਾਜਰ ਸਨ। ਕੁੱਲ ਮਿਲਾ ਕੇ ਇਹ ਸਮਾਗਮ ਦਰਸ਼ਕਾਂ ਦੇ ਦਿਲਾਂ ਵਿਚ ਅਮਿੱਟ ਪੈੜਾਂ ਛੱਡ ਗਿਆ।

ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਦੀ ਮੀਟਿੰਗ ਹੋਈ ; ਅਹੁਦੇਦਾਰਾਂ ਦੀ ਚੋਣ

ਤਲਵਾੜਾ, 30 ਅਪ੍ਰੈਲ:  ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਦੀ ਇਕ ਜਰੂਰੀ ਮੀਟਿੰਗ ਹੋਈ ਜਿਸ ਵਿਚ ਰਚਨਾਵਾਂ ਦੇ ਦੌਰ ਤੋਂ ਇਲਾਵਾ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਅਹੁਦੇਦਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ: ਪ੍ਰਧਾਨ ਡਾ. ਸੁਰਿੰਦਰ ਮੰਡ, ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ, ਮੀਤ ਪ੍ਰਧਾਨ ਡਾ. ਅਮਰਜੀਤ ਅਨੀਸ ਤੇ ਕੇ. ਕੇ. ਰਾਣਾ, ਸੰਯੁਕਤ ਸਕੱਤਰ ਰਵਿੰਦਰ ਰਵੀ ਤੇ ਰਜਿੰਦਰ ਮਹਿਤਾ, ਪ੍ਰਚਾਰ ਸਕੱਤਰ ਅਨੁਰਾਧਾ ਸ਼ਰਮਾ, ਖਜਾਨਚੀ ਹਰਸ਼ਵਿੰਦਰ ਕੌਰ, ਮੁੱਖ ਸਲਾਹਕਾਰ ਨਰੇਸ਼ ਗੁਮਨਾਮ, ਸੁਭਾਸ਼ ਨਾਜਿਸ਼, ਕਾਰਜਕਰਨੀ ਕਮੇਟੀ ਮੈਂਬਰ : ਪ੍ਰੋ. ਅੰਜੂ ਬਾਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਾਜ ਕੁਮਾਰ, ਡਾ. ਹਰਮੇਸ਼, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਇੰਜ: ਰਾਜਿੰਦਰ ਸਿੰਘ ਚਾਨਾ, ਐੱਚ. ਐ¤ਸ. ਮਿੱਠੂ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਗੁਰਚਰਨ ਸਿੰਘ, ਡਾ. ਕੁਲਵੰਤ ਰਾਣਾ, ਧਿਆਨ ਸਿੰਘ ਕੁੰਦਨ, ਮਦਨ ਲਾਲ ਦੇ ਸ਼ਾਮਿਲ ਕੀਤੇ ਗਏ।
    ਰਚਨਾਵਾਂ ਦੇ ਦੌਰ ਵਿਚ ਹਰਸ਼ਵਿੰਦਰ ਕੌਰ, ਰਜਿੰਦਰ ਮਹਿਤਾ, ਡਾ. ਅਮਰਜੀਤ ਅਨੀਸ, ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਡਾ. ਸੁਰਿੰਦਰ ਮੰਡ ਅਤੇ ਅਨੁਰਾਧਾ ਸ਼ਰਮਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ।
ਇਸ ਮੌਕੇ ਇਕ ਹੋਰ ਮਤੇ ਵਿਚ ਛੇਤੀ ਹੀ ਉੱਘੇ ਗਜ਼ਲ ਉਸਤਾਦ ਸ. ਅਮਰਜੀਤ ਸਿੰਘ ਸੰਧੂ ਦਕੋਹਾ ਦਾ ਰੂਬਰੂ ਸਮਾਗਮ ਕਰਾਉਣ ਦਾ ਫੈਸਲਾ ਵੀ ਕੀਤਾ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)