Showing posts with label Police. Show all posts
Showing posts with label Police. Show all posts

ਯਾਦਗਾਰੀ ਹੋ ਨਿਬੜਿਆ ਪਾਸਿੰਗ ਆਊਟ ਪਰੇਡ ਸਮਾਰੋਹ

ਪੁਲਿਸ ਕਰਮੀਆਂ ਦਾ ਅਮਨ-ਕਾਨੂੰਨ ਪੈਦਾ ਕਰਨ 'ਚ ਅਹਿਮ ਯੋਗਦਾਨ : ਐਸ. ਚਟੋਪਾਧਿਆ
ਹੁਸ਼ਿਆਰਪੁਰ, 28 ਅਪ੍ਰੈਲ:ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲ੍ਹਾਂ ਵਿਖੇ ਬੈਚ ਨੰਬਰ 251 ਦੇ ਬੇਸਿਕ ਰਿਕਰੂਟਸ ਟਰੇਨਿੰਗ ਕੋਰਸ (ਜ਼ਿਲ੍ਹਾ ਕੇਡਰ)  ਦਾ ਪਾਸਿੰਗ ਆਊਟ ਪਰੇਡ ਸਮਾਰੋਹ ਯਾਦਗਾਰੀ ਹੋ ਨਿਬੜਿਆ। ਸ਼੍ਰੀ ਐਸ. ਚਟੋਪਾਧਿਆ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ. ਪੰਜਾਬ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਪ੍ਰਭਾਵਸ਼ਾਲੀ  ਮਾਰਚ ਪਾਸਟ ਤੋਂ ਸਲਾਮੀ ਲਈ।
         ਮੁੱਖ-ਮਹਿਮਾਨ ਸ਼੍ਰੀ ਐਸ. ਚਟੋਪਾਧਿਆ ਨੇ ਪਰੇਡ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਡਿਊਟੀ ਨੂੰ ਹਰ ਵੇਲੇ ਪਹਿਲ ਦੇ ਆਧਾਰ 'ਤੇ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀਆਂ ਦਾ ਸਮਾਜ ਵਿੱਚ ਅਮਨ ਅਤੇ ਕਾਨੂੰਨ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਡਿਊਟੀ ਨਿੱਜ ਦੇ ਸੁਆਰਥ ਤੋਂ ਉਪਰ ਉਠ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਟਰੇਨੀਜ਼ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਤੋਂ ਮਿਆਰੀ ਟਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫੀਲਡ ਵਿੱਚ ਮੁਹਾਰਤ ਨਾਲ ਡਿਊਟੀ ਕਰਨਗੇ।
ਆਪਣੀ ਕਾਰਗੁਜਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਦੇ ਕਮਾਂਡੈਂਟ ਭੁਪਿੰਦਰ ਸਿੰਘ ਪੀ.ਪੀ.ਐਸ. ਨੇ ਪਾਸ ਆਊਟ ਹੋ ਰਹੇ ਸਿਖ਼ਿਆਰਥੀਆਂ ਨੂੰ ਦਿੱਤੇ ਗਏ ਪੇਸ਼ੇਵਾਰਾਨਾਂ ਹੁਨਰਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਦਾ ਸਾਹਮਣਾ ਕਾਮਯਾਬੀ ਨਾਲ ਕਰ ਸਕਣਗੇ। ਇਸ ਮੌਕੇ ਟਰੇਨੀਆਂ ਅਤੇ ਸਟਾਫ਼ ਵਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮਾਸ ਪੀ.ਟੀ. , ਮਲਖੰਭ, ਮੋਟਰਸਾਈਕਲ ਸ਼ੋਅ, ਯੂ.ਏ.ਸੀ. ਸ਼ੋਅ ਅਤੇ ਭੰਗੜਾ ਆਦਿ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮੌਕੇ ਸ਼੍ਰੀ ਕੁਲਦੀਪ ਸਿੰਘ, ਆਈ.ਪੀ.ਐਸ., ਏ.ਡੀ.ਜੀ.ਪੀ.-ਕਮ-ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ, ਫਿਲੌਰ, ਸ਼੍ਰੀਮਤੀ ਅਨੀਤਾ ਪੁੰਜ, ਆਈ.ਪੀ.ਐਸ., ਆਈ.ਜੀ.ਪੀ.ਟਰੇਨਿੰਗ, ਪੰਜਾਬ-ਕਮ-ਵਧੀਕ ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ ਫਿਲੌਰ, ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਅਤੇ ਕਮਾਂਡੈਂਟਸ, ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰਜ਼ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਰੋਹ ਦੌਰਾਨ ਇਸ ਕੋਰਸ ਦੇ ਵੱਖ-ਵੱਖ ਇਨਾਮ ਜੇਤੂਆਂ ਨੂੰ ਮੁੱਖ-ਮਹਿਮਾਨ ਵਲੋਂ ਤਕਸੀਮ ਕੀਤੇ ਗਏ।

ਨੌਜਵਾਨ ਤੋਂ ਹੈਰੋਇਨ ਬਰਾਮਦ

 ਤਲਵਾੜਾ, 21 ਅਪ੍ਰੈਲ:  ਸ: ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋ ਜਾਰੀ ਪ੍ਰੈਸ ਨੋਟ ਰਾਂਹੀ ਦੱਸਿਆ ਗਿਆ ਕਿ ਜਿਲਾ ਹੁਸ਼ਿਆਰਪੁਰ ਅੰਦਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ  ਪੁਲਿਸ
ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਇਕ ਸਕੂਟਰ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 250 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।

           ਸ: ਭੂੱਲਰ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20ਫ਼4ਫ਼17 ਨੂੰ ਇੰਸਪੈਕਟਰ ਗੁਰਿੰਦਰ ਸਿੰਘ ਬੱਲ, ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਅਗਵਾਈ ਹੇਠ ਏ.ਐਸ.ਆਈ ਸਤਵਿੰਦਰ ਸਿੰਘ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਗੜ੍ਹਸ਼ੰਕਰ ਤੋਂ ਬੰਗਾ ਰੋਡ ਅੱਡਾ ਚੌੜਾ ਵਿਖੇ ਨਾਕਾਬੰਦੀ ਲਗਾਈ ਹੋਈ ਸੀ ਤਾਂ ਨਾਕਾਬੰਦੀ ਦੋਰਾਨ ਇੱਕ ਪਲੇਜਰ ਸਕੂਟਰ ਨੰਬਰ ਪੀ.ਬੀ. 32-4192 ਪਰ ਪਿੰਡ ਚੌੜਾ ਵਲੋਂ ਆ ਰਹੇ ਨੌਜਵਾਨ ਸਤਨਾਮ ਸਿੰਘ ਉਰਫ ਬੱਬੀ ਪੁੱਤਰ ਗੁਰਦੇਵ ਸਿੰਘ ਕੋਮ ਸਾਂਸੀ ਵਾਸੀ ਥਾਂਦੀਆਂ ਥਾਣਾ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਵਿਖੇ ਮੁੱਕਦਮਾ ਨੰਬਰ 66 ਮਿਤੀ 20-4-17 ਅ.ਧ. 21-61-85 ਐਨ.ਡੀ.ਪੀ.ਐਸ. ਐਕਟ ਦਰਜ ਕੀਤਾ ਗਿਆ ਹੈ। ਦੋਸ਼ੀ ਸਤਨਾਮ ਸਿੰਘ ਉਰਫ ਬੱਬੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਪਿਛਲੇ 7ਫ਼8 ਮਹੀਨੇ ਤੋਂ ਫਿਲੋਰ ਨੇੜੇ ਤੋਂ ਹੈਰੋਇਨ ਲਿਆ ਕੇ ਥਾਣਾ ਗੜ੍ਹਸ਼ੰਕਰ ਅਤੇ ਬੰਗਾ ਦੇ ਇਲਾਕਾ ਵਿੱਚ ਗਾਹਕਾਂ ਨੂੰ ਵੇਚਦਾ ਸੀ। ਉਹ ਜਲਦੀ ਪੈਸੇ ਕਮਾਉਣ ਦੀ ਲਾਲਸਾ ਵਿੱਚ ਇਸ ਧੰਦੇ ਵਿੱਚ ਪੈ ਗਿਆ ਸੀ। ਜਿਸ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਇਸ ਦੇ ਸਾਬਕਾ ਰਿਕਾਰਡ ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ।

ਨਸ਼ਾ-ਰੋਕੂ ਐਕਟ ਤਹਿਤ ਕੇਸ ਦਰਜ

ਤਲਵਾੜਾ,10 ਅਪ੍ਰੈਲ:ਤਲਵਾੜਾ ਪੁਲਿਸ ਨੇ ਅੱਜ ਇੱਥੇ ਨਸ਼ਾ-ਰੋਕੂ ਐਕਟ ਤਹਿਤ ਅਸ਼ੋਕ ਕੁਮਾਰ ਪੁੱਤਰ ਦੇਵ ਰਾਜ ਵਿਰੁਧ ਮਾਮਲਾ ਦਰਜ ਕੀਤਾ ਹੈ। 


ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਮੁਖੀ ਬਲਵਿੰਦਰ ਸਿੰਘ ਦੀਆਂ ਹਿਦਾਇਤਾਂ ਤੇ ਏ. ਐੱਸ. ਆਈ. ਹਰਮਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਅਸ਼ੋਕ ਕੁਮਾਰ ਨੂੰ 53 ਕਿਲੋ ਡੋਡੇ ਅਤੇ ਹਰੇ ਪੌਦਿਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ। ਪੁਲਿਸ ਵੱਲੋਂ ਕਥਿਤ ਦੋਸ਼ੀ ਵਿਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।



ਨਸ਼ਾ ਤਸਕਰਾਂ ਸਬੰਧੀ ਸੂਚਨਾ ਦੇਣ ਲਈ ਐਸ.ਐਸ.ਪੀ. ਨੇ ਜਾਰੀ ਕੀਤੀ ਹੈਲਪ ਲਾਈਨ ਨੰਬਰਾਂ ਦੀ ਸੂਚੀ

-ਕਿਹਾ, ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਰੱਖਿਆ ਜਾਵੇਗਾ ਗੁਪਤ
ਹੁਸ਼ਿਆਰਪੁਰ, 22 ਮਾਰਚ: ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਅਜਿਹਾ ਧੰਦਾ ਕਰਨ ਵਾਲੇ ਅਨਸਰਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਜ਼ਿਲ੍ਹਾ ਪੱਧਰ ਅਤੇ ਸਬਡਵੀਜ਼ਨ ਪੱਧਰ 'ਤੇ ਸਪੈਸ਼ਲ ਸਕਾਰਡ ਟੀਮਾਂ ਬਣਾ ਕੇ ਵੱਖਰੇ-ਵੱਖਰੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਸ਼ੀਲੇ ਪਦਾਰਥ ਵੇਚਣ ਵਾਲੇ ਵਿਅਕਤੀਆਂ ਬਾਰੇ ਕੋਈ ਵੀ ਵਿਅਕਤੀ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਟੈਲੀਫੋਨ ਨੰ: 75270-40001, ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਨੰਬਰ 75270-40002, ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦੇ ਨੰਬਰ 75270-40003, ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦੇ ਨੰਬਰ 75270-40005, ਉਪ ਕਪਤਾਨ ਪੁਲਿਸ ਸਥਾਨਕ ਦੇ ਨੰਬਰ 75270-40004, ਉਪ ਕਪਤਾਨ ਪੁਲਿਸ ਸਪੈਸ਼ਲ ਬਰਾਂਚ ਦੇ ਨੰਬਰ 75270-40006, ਉਪ ਕਪਤਾਨ ਪੁਲਿਸ ਗੜ੍ਹਸ਼ੰਕਰ ਦੇ ਨੰਬਰ 75270-40009, ਉਪ ਕਪਤਾਨ ਪੁਲਿਸ ਚੱਬੇਵਾਲ ਦੇ ਨੰਬਰ 75270-40011, ਉਪ ਕਪਤਾਨ ਪੁਲਿਸ ਸਿਟੀ ਹੁਸ਼ਿਆਰਪੁਰ 75270-40008, ਉਪ ਕਪਤਾਨ ਪੁਲਿਸ ਦਿਹਾਤੀ 75270-40007, ਉਪ ਕਪਤਾਨ ਪੁਲਿਸ ਟਾਂਡਾ 75270-40010, ਉਪ ਕਪਤਾਨ ਪੁਲਿਸ ਦਸੂਹਾ 75270-40013 ਅਤੇ ਉਪ ਕਪਤਾਨ ਪੁਲਿਸ ਮੁਕਰੀਆਂ 75270-40012 'ਤੇ ਸੂਚਨਾ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਸੂਚਨਾ ਮਿਲਦੇ ਹੀ ਸਬੰਧਤ ਪੁਲਿਸ ਅਫ਼ਸਰ ਵਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਮ ਜਨਤਾ ਵਿਜੀਲੈਂਸ ਵਿਭਾਗ ਦਾ ਸਹਿਯੋਗ ਕਰਨ: ਸਹੋਤਾ

ਹੁਸ਼ਿਆਰਪੁਰ, 11 ਜੂਨ: ਆਮ ਜਨਤਾ  ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕਣ,  ਘਪਲੇਬਾਜੀ ਕਰਕੇ ਸਰਕਾਰੀ ਪੈਸੇ ਹੜਪ ਕਰਨ ਅਤੇ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਫੜਾਉਣ ਲਈ ਵਿਜੀਲੈਂਸ ਵਿਭਾਗ ਨੂੰ ਸਹਿਯੋਗ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਿਜੀਲੈਂਸ ਬਿਓਰੋ ਹੁਸ਼ਿਆਰਪੁਰ ਨਿਰਮਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਡੀ.ਜੀ.ਪੀ.-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਚੰਡੀਗੜ੍ਹ ਸ੍ਰੀ ਸੁਰੇਸ਼ ਅਰੋੜਾ ਅਤੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਸ੍ਰੀ ਰੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਵਿਜੀਲੈਂਸ ਵਿਭਾਗ ਦੀ ਵੈਬ ਸਾਈਟ Vigilance Bureau Punjab, ਟੋਲ ਫਰੀ ਨੰਬਰ 1800 1800 1000 ਅਤੇ ਮੋਬਾਇਲ ਨੰ: 81464 00057 ਅਤੇ 98724 63357 ਅਤੇ ਐਸ.ਐਸ.ਪੀ. ਵਿਜੀਲੈਂਸ ਬਿਓਰੋ ਜਲੰਧਰ ਰੇਂਜ ਦੇ ਫੋਨ ਨੰ: 0181 2226349 ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪੁਲਿਸ ਤੇ ਪਬਲਿਕ ਵਿਚ ਬੇਹਤਰ ਤਾਲਮੇਲ ਦੀ ਲੋੜ: ਧਰੁਵ ਦਾਹੀਆ

ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਸੈਮੀਨਾਰ
ਤਲਵਾੜਾ, 6 ਅਪ੍ਰੈਲ : ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਏ. ਐੱਸ. ਪੀ. ਦਸੂਹਾ ਸ਼੍ਰੀ ਧਰੁਵ ਦਹੀਆ ਆਈ. ਪੀ. ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿਚ ਵਧਦੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਤੇ ਆਮ ਲੋਕਾਂ ਵਿਚ ਬਿਹਤਰ ਤਾਲਮੇਲ ਦੀ ਲੋੜ ਹੈ। ਦੇਸ਼ ਦੇ ਕਾਨੂੰਨ ਬਾਰੇ ਜਾਣਨਾ, ਉਸਦੀ ਪਾਲਣਾ ਕਰਨਾ ਹਰੇਕ ਜਿੰਮੇਵਾਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਅਨੇਕਾਂ ਨੀਤੀਆਂ, ਯੋਜਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਹਲਕਾ ਦਸੂਹਾ ਵਿੱਚ ਪੈਂਦੇ ਦਸੂਹਾ, ਤਲਵਾੜਾ ਪੁਲਿਸ ਥਾਣਿਆਂ ਦੇ ਖੇਤਰ ਵਿਚ ਜਨ ਚੇਤਨਾ ਦੇ ਮੰਤਵ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਫੁੱਲ ਭੇਟ ਕਰਨਾ, ਸਕੂਲਾਂ ਕਾਲਜਾਂ ਵਿਚ ਲਗਾਤਾਰ ਕਾਨੂੰਨ ਚੇਤਨਾ ਵਾਰਤਾ, ਪੁਲਿਸ ਪਬਲਿਕ ਕਲੱਬਾਂ ਦਾ ਗਠਨ ਆਦਿ ਯਤਨ ਜਿਕਰਯੋਗ ਹਨ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸ਼ਨ ਵਿਚ ਲੋਕਾਂ ਦਾ ਵਿਸ਼ਵਾਸ਼ ਮਜਬੂਤ ਕਰਨ ਲਈ ਹਰ ਪੱਧਰ ਤੇ ਸੁਹਿਰਦ ਯਤਨਾਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਮੌਕੇ ਤੇ ਅਨੇਕਾਂ ਸਵਾਲਾਂ ਦਾ ਬਾਖੂਬੀ ਜਵਾਬ ਦਿੱਤੇ।

ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋ. ਸੁਰਿੰਦਰ ਮੰਡ ਵੱਲੋਂ ਨਾਗਰਿਕ ਸੁਰੱਖਿਆ ਨਾਲ ਜੁੜੇ ਮਸਲਿਆਂ ਤੇ ਚਰਚਾ ਕੀਤੀ ਗਈ। ਡਾ. ਅਮਰਜੀਤ ਅਨੀਸ ਵੱਲੋਂ ਮੈਡੀਕੋ-ਲੀਗਲ ਮਸਲਿਆਂ ਤੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਡਾ. ਵਿਸ਼ਾਲ ਧਰਵਾਲ ਬਦਨਸੀਬ ਵੱਲੋਂ ਏ. ਐੱਸ. ਪੀ. ਧਰੁਵ ਵੱਲੋਂ ਕੀਤੇ ਯਤਨਾਂ ਤੇ ਰੌਸ਼ਨੀ ਪਾਉਂਦੀ ਖ਼ੂਬਸੂਰਤ ਪੰਜਾਬੀ ਨਜ਼ਮ ਪੇਸ਼ ਕੀਤੀ ਗਈ। ਹਰਸ਼ਵਿੰਦਰ ਕੌਰ, ਹਰਜਿੰਦਰ ਕੌਰ ਹੈਰੀ ਨੇ ਅਮਨ-ਕਾਨੂੰਨ ਚੇਤਨਾ ਉੱਤੇ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਕੀਤੀਆਂ। ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਡਾ. ਧਰੁਬ ਸਿੰਘ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਨੂੰ ਉਸਾਰੂ ਸੇਧ ਦੇਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਨਾਗਰਿਕ ਸੁਰੱਖਿਆ ਦਾ ਪਹਿਲੂ ਮਜਬੂਤ ਕਰਨ ਦੇ ਮੰਤਵ ਨਾਲ ਨਗਰ ਪੰਚਾਇਤ ਸਟ੍ਰੀਟ ਲਾਈਟਾਂ ਵਿਚ ਵਾਧਾ ਕਰਨ ਆਦਿ ਤੋਂ ਇਲਾਵਾ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵੀਰ ਕੌਰ ਜੱਸ, ਇੰਜ. ਰਜਿੰਦਰ ਸਿੰਘ ਚਾਨਾ, ਸੰਜੀਵ ਕੁਮਾਰ ਸ਼ਰਮਾ, ਰਾਜਿੰਦਰ ਮਹਿਤਾ, ਮਨਜੀਤ ਸਿੰਘ ਸਰਪੰਚ ਕੌਲਪੁਰ, ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਹੈੱਡਮਾਸਟਰ ਕੁਲਵੰਤ ਸਿੰਘ, ਜਯੰਤਿਕਾ, ਗੁਰਸਾਹਿਬ ਸਿੰਘ, ਸੋਹਣ ਸਿੰਘ ਸੋਨੂੰ ਰਾਮਗੜ੍ਹੀਆ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ, ਗੁਰਚਰਨ ਕੌਰ ਮੰਡ, ਜਸਵਿੰਦਰ ਸਿੰਘ ਸਰਪੰਚ, ਕੁਲਵੰਤ ਕੌਰ, ਕਵਿਤਾ ਕਾਲੜਾ, ਨਰੇਸ਼ ਵਰਮਾ, ਸੁਸ਼ੀਲ ਚੌਧਰੀ, ਮਲਿਕਾ ਮੰਡ, ਅਰਜਨ ਅਰੋੜਾ, ਵਿਨੇ ਮਨਕੋਟੀਆ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਨਿਤਿਨ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਕਾਨੂੰਨ ਦੇ ਰਖਵਾਲੇ ਬਣੇ ਨਾਈਟ ਰਾਈਡਰਜ਼ !

ਸੜਕ ਤੇ ਨੰਬਰ ਪਲੇਟ ਦੀ ਥਾਂ ‘ਪੁਲਿਸ’ ਅਤੇ ‘ਨਾਈਟ ਰਾਈਡਰਜ਼’ ਲੱਗੀ ਤਖ਼ਤੀ ਵਾਲੀ ਲੰਡੀ ਜੀਪ ਸਵਾਰ ਜਵਾਨ ਸ਼ਾਇਦ ਇਹੀ ਸੁਨੇਹਾ ਦਿੰਦੇ ਪ੍ਰਤੀਤ ਹੋ ਰਹੇ ਹਨ।

ਪੁਲਿਸ ਨੂੰ ਮਿਲਣਗੀਆਂ ਨਵੀਆਂ ਗੱਡੀਆਂ : ਸੁਖਬੀਰ ਬਾਦਲ

ਤਲਵਾੜਾ , 2 ਨਵੰਬਰ : ਪੰਜਾਬ ਦੇ ਪੇਂਡੂ ਖੇਤਰ ਵਿੱਚ ਜ਼ੁਰਮ ਨੂੰ ਨਕੇਲ ਪਾਉਣ ਲਈ 52 ਕਰੋੜ ਰੁਪਏ ਦੀ ਲਾਗਤ ਵਾਲੇ ਰੈਪਟ ਰੂਰਲ ਰਿਸਪਾਂਸ ਸਿਸਟਮ ਨੂੰ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ ਪੇਂਡੂ ਖੇਤਰ ਦੇ ਥਾਣਿਆਂ ਵਾਸਤੇ 1260 ਨਵੇਂ ਮੋਟਰ ਸਾਈਕਲ ਅਤੇ 349 ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਹੁਸ਼ਿਆਰਪੁਰ ਜਿਲੇ ਦੇ ਪਿੰਡ ਰਾਮਗੜ੍ਹ ਸੀਕਰੀ (ਤਲਵਾੜਾ) ਵਿਖੇ ਜਿਲ੍ਹੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਪੀ.ਸੀ.ਆਰ. ਦੀ ਤਰਜ਼ ਉੱਤੇ ਪੇਂਡੂ ਖੇਤਰ ਦੇ ਥਾਣਿਆਂ ਵਿੱਚ ਇਸ ਸਕੀਮ ਅਧੀਨ ਹਰ 15 ਪਿੰਡਾਂ ਦੀ ਜੈਲ ਪਿੱਛੇ ਇੱਕ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਲੋਕਾਂ ਵਲੋਂ ਟੈਲੀਫੋਨ ਕਰਨ ਉਪਰੰਤ 15 ਮਿੰਟਾਂ ਵਿੱਚ ਸਬੰਧਿਤ ਸਥਾਨ ’ਤੇ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਨਾਲ ਜ਼ੁਰਮਾਂ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਈ ਹੈ। ਇਸੇ ਤਰਾਂ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ ਵਿੱਚ ਵੀ ਜ਼ੁਰਮ ਨੂੰ ਠੱਲ੍ਹ ਪਾਉਣ ਲਈ ਰੂਰਲ ਰੈਪਟ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੁਰਮ ਉੱਤੇ ਪੂਰੀ ਤਰਾਂ ਸ਼ਿਕੰਜਾ ਕੱਸਿਆ ਜਾਵੇ ਕਿਉਂਕਿ ਸਰਕਾਰ ਵਲੋਂ ਇੱਕ ਫ਼ੀਸਦੀ ਜ਼ੁਰਮ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
     ਸ. ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਨਸ਼ਿਆਂ ਦੀਆਂ ਤਾਰਾਂ ਹੀ ਜ਼ੁਰਮ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੇ ਦੇਸ਼ ਅੰਦਰ ਫੜੇ ਜਾਣ ਵਾਲੇ ਨਸ਼ਿਆਂ ਦਾ 70 ਫੀਸਦੀ ਹਿੱਸਾ ਪੰਜਾਬ ਪੁਲਿਸ ਵਲੋਂ ਹੀ ਫੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਡਾ ਸੂਬਾ ਸਰਹੱਦੀ ਸੂਬਾ ਹੋਣ ਕਰਕੇ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਨਸ਼ਿਆਂ ਦੀ ਤਸਕਰੀ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੋ ਰਹੀ ਹੈ, ਜਿਸ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਨਾਕਾਮ ਰਹੀ ਹੈ।
     ਉੱਪ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੇਤਾ ਤੇ ਬੱਜ਼ਰੀ ਦੇ ਗੈਰ ਕਨੂੰਨੀ ਖਨਣ ਨੂੰ ਸਖਤੀ ਨਾਲ ਰੋਕਿਆ ਜਾਵੇ, ਕਿਉਂਕਿ ਇਹ ਰੋਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ, ਪਰ ਰੇਤਾ ਤੇ ਬੱਜ਼ਰੀ ਦੀ ਚੁਕਾਈ ਵਾਸਤੇ ਵਾਤਾਵਰਣ ਕਲੀਅਰੈਂਸ ਸਰਟੀਫਿਕੇਟ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਿਨਾਂ ਰੇਤਾ ਬੱਜ਼ਰੀ ਦੀ ਚੁਕਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਕੋਲੋਂ ਜਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ 48 ਘੰਟਿਆਂ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1226 ਸ਼ੈਲਰਾਂ ਨੂੰ ਬਲੈਕ ਲਿਸਟ ਕਰਨ ਕਰਕੇ ਆਈ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਝੋਨਾ ਦੂਜੇ ਜਿਲਿਆਂ ਵਿੱਚ ਵੀ ਭੇਜਿਆ ਜਾ ਰਿਹਾ ਹੈ।
     ਇਸ ਮੌਕੇ ਲੋਕ ਨਾਥ ਆਂਗਰਾ ਡੀ.ਆਈ.ਜੀ. ਜ¦ਧਰ ਰੇਂਜ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਪਇੰਦਰ ਸਿੰਘ, ਏ.ਡੀ.ਸੀ. ਬੀ.ਐਸ. ਧਾਲੀਵਾਲ, ਐਸ.ਪੀ. ਦਿਲਬਾਗ ਸਿੰਘ, ਐਸ.ਡੀ.ਐਮ ਮੁਕੇਰੀਆਂ ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਐਸ.ਡੀ.ਐਮ ਹੁਸ਼ਿਆਪੁਰ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਰਣਜੀਤ ਕੌਰ, ਦਿਗਵਿਜੇ ਸਿੰਘ ਕਪਿਲ, ਕੁਲਵੰਤ ਸਿੰਘ ਵਿਰਦੀ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਸੁਖਵਿੰਦਰ ਸਿੰਘ(ਸਾਰੇ ਡੀ.ਐਸ.ਪੀ.) ਆਦਿ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬੀਬੀ ਸੁਖਜੀਤ ਕੌਰ ਸ਼ਾਹੀ ਵਿਧਾਇਕ ਦਸੂਹਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਉੜਮੁੜ ਅਰਵਿੰਦਰ ਸਿੰਘ ਰਸੂਲਪੁਰ, ਜਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਜੌਹਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਹਰਮੀਤ ਸਿੰਘ ਕੌਲਪੁਰ ਵਲੋਂ ਸਵਾਗਤ ਕੀਤਾ ਗਿਆ।

ਬੈਰਾਜ ਤੋਂ ਟਰੱਕ ਲੰਘਾਉਣਾ ਹੈ, ਤਾਂ ਪੈਸੇ ਦਿਓ ...!

ਤਲਵਾੜਾ, 14 ਮਾਰਚ: ਸ਼ਾਹ ਨਹਿਰ ਬੈਰਾਜ ਜਿਸ ਨੂੰ 52 ਗੇਟ ਵੀ ਆਖਿਆ ਜਾਂਦਾ ਹੈ ਤੋਂ ਉਂਜ ਤਾਂ ਭਾਰੀ ਗੱਡੀਆਂ ਦੀ ਆਵਾਜਾਈ ਵਰਜਿਤ ਹੈ ਅਤੇ ਇਸ ਸਬੰਧੀ ਸੜਕ ਦੇ ਮੁੱਢ ਦੇ ਕਈ ਬੋਰਡ ਵੀ ਲਗਾਏ ਹੋਏ ਹਨ ਪਰੰਤੂ ਲਗਦਾ ਹੈ ਕਿ ਅਜਿਹੇ ਕਾਨੂੰਨ ਸਿਰਫ ਤੋੜਨ ਲਈ ਹੀ ਬਣਾਏ ਜਾਂਦੇ ਹਨ। ਇਸ ਦਾ ਸਬੂਤ ਬੈਰਾਜ ਤੋਂ ਲੰਘਣ ਵਾਲੇ ਟਰੱਕ, ਟਰਾਲੀਆਂ ਤੇ ਹੋਰ ਭਾਰੀ ਵਾਹਨ ਦਿੰਦੇ ਜਾਪਦੇ ਹਨ। ਦਰਅਸਲ ਵਿਚ ਸ਼ਾਹ ਨਹਿਰ ਉੱਤੇ ਸੁਰੱਖਿਆ ਲਈ ਭਾਵੇਂ ਪੀ. ਏ. ਪੀ. ਦੇ ਜਵਾਨ ਤਾਇਨਾਤ ਹਨ ਅਤੇ ਇੱਥੇ ਵੱਡੀਆਂ ਗੱਡੀਆਂ ਦੀ ਆਵਾਜਾਈ ਰੋਕਣ ਲਈ ਬਕਾਇਦਾ ਬੈਰੀਕੈਡ ਵੀ ਬਣੇ ਹੋਏ ਹਨ। ਇਹ ਬੈਰਾਜ ਬਿਆਸ ਦਰਿਆ ਨੂੰ ਕਾਬੂ ਕਰਕੇ ਸਿੰਚਾਈ ਦੇ ਮੰਤਵ ਲਈ ਬਣਾਈ ਸ਼ਾਹ ਨਹਿਰ ਜਾਂ ਮੁਕੇਰੀਆਂ ਹਾਈਡਲ ਨਹਿਰ ਲਈ ਪਾਣੀ ਇਕੱਠਾ ਕਰਦਾ ਹੈ। ਇਸ ਉੱਤੋਂ ਭਾਰੀ ਗੱਡੀਆਂ ਦੀ ਆਵਾਜਾਈ ਇਸ ਬੰਨ੍ਹ ਦੀ ਹੋਂਦ ਲਈ ਵੱਡਾ ਖਤਰਾ ਬਣੀ ਹੋਈ ਹੈ। ਨਾਲ ਲਗਦੇ ਪਿੰਡ ਸਥਾਣਾ ਹਿਮਾਚਲ ਦੇ ਵਾਸੀਆਂ ਨੇ ਦੱਸਿਆ ਕਿ ਪੁਲਿਸ ਵਾਲੇ ਹਰ ਟਰਾਲੀ ਜਾਂ ਗੱਡੀ ਤੋਂ ਕੁਝ ਨਾਲ ਝਾੜ ਲੈਂਦੇ ਹਨ ਅਤੇ ਇਉਂ ਪੁਲਿਸ ਤੇ ਪ੍ਰਸ਼ਾਸ਼ਨ ਦੀ ਨੱਕ ਹੇਠ ਸਾਰਾ ਗੋਰਖਧੰਧਾ ਚੱਲੀ ਜਾਂਦਾ ਹੈ। ਓਧਰ ਪੁਲਿਸ ਵਾਲਿਆਂ ਦਾ ਆਪਣਾ ਪੱਖ ਵੀ ਹੈ, ਕੁਝ ਜਵਾਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਹਨਾਂ ਦੇ ਆਲਾ ਅਧਿਕਾਰੀ ਤੇ ਹੋਰ ਪ੍ਰਸ਼ਾਸ਼ਨਿਕ ਅਫ਼ਸਰ ਅਕਸਰ ਝੀਲ ਵਿਚੋਂ ਮੱਛੀਆਂ ਦੀ ਫ਼ਰਮਾਇਸ਼ ਭੇਜਦੇ ਹਨ ਪਰੰਤੂ ਇਸ ਲਈ ਖਰਚ ਹੋਣ ਵਾਲਾ ਪੈਸਾ ਦੇਣ ਵੇਲੇ ਸੰਕੋਚ ਹੀ ਕਰਦੇ ਹਨ। ਇਹ ਓਪਰੇ ਖਰਚੇ ਓਪਰੀ ਕਮਾਈ ਨਾਲ ਹੀ ਪੂਰੇ ਕੀਤੇ ਜਾ ਸਕਦੇ ਹਨ। ਜਦੋਂ ਇਸ ਸਬੰਧੀ ਇਸ ਪੱਤਰਕਾਰ ਵੱਲੋਂ ਪੀ. ਏ. ਪੀ. ਦੇ ਸਬੰਧਤ ਕਮਾਂਡੈਂਟ ਸ਼੍ਰੀ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਜਵਾਨ ਨੂੰ ਰਿਸ਼ਵਤ ਦਾ ਦੋਸ਼ੀ ਪਾਏ ਜਾਣ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਲੋਕਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੈਨੂੰ ਸ਼ਿਕਾਇਤ ਭੇਜ ਸਕਦੇ ਹਨ। ਬਹਰਹਾਲ, ਲੋਕਾਂ ਦੀ ਮੰਗ ਹੈ ਕਿ ਬੈਰਾਜ ਤੇ ਹੋ ਰਹੀ ਕਥਿਤ ਲੁਟ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਇੱਥੋਂ ਭਾਰੀ ਗੱਡੀਆਂ ਦੀ ਆਵਾਜਾਈ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ।

ਸਾਈਕਲ ਚੋਰ ਸਰਗਰਮ, ਪੁਲਿਸ ਨਰਮ, ਲੋਕ ਦੁਖੀ !

ਤਲਵਾੜਾ, 30 ਦਸੰਬਰ: ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਜਿਸ ਤਰਾਂ ਸਾਈਕਲ ਚੋਰਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਦਿਨ ਦਿਹਾੜੇ ਲੋਕਾਂ ਦੇ ਸਾਈਕਲ ਚੋਰੀ ਕੀਤੇ ਜਾ ਰਹੇ ਹਨ ਉਸ ਤੋਂ ਜਿੱਥੇ ਪੁਲਿਸ ਦੀ ਬੇਬਸੀ ਸਾਫ਼ ਝਲਕ ਰਹੀ ਹੈ ਉੱਥੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਈ ਹੈ। ਅੱਜ ਦੇ ਇਸ ਮਹਿੰਗਾਈ ਦੇ ਜਮਾਨੇ ਵਿਚ ਸਧਾਰਨ ਸਾਈਕਲ ਦੀ ਕੀਮਤ ਕਰੀਬ ਢਾਈ ਹਜਾਰ ਤੋਂ ਤਿੰਨ ਹਜਾਰ ਰੁਪਏ ਹੈ ਅਤੇ ਆਮ ਆਦਮੀ ਦੀ ਇਹ ਖਾਸ ਸਵਾਰੀ ਸ਼ਰਾਰਤੀ ਤੱਤਾਂ ਦੇ ਨਿਸ਼ਾਨੇ ਤੇ ਹੈ। ਜਿਕਰਯੋਗ ਹੈ ਕਿ ਪਿਛਲੇ ਕਰੀਬ ਛੇ ਮਹੀਨੇ ਦੇ ਅੰਦਰ ਹੀ ਕਰੀਬ ਪੰਜਾਹ ਸਾਈਕਲ ਚੋਰੀ ਹੋ ਚੁੱਕੇ ਹਨ ਅਤੇ ਪੁਲਿਸ ਕੋਲ ਇਸ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਬਾਕਾਇਦਾ ਪੁੱਜਦੀਆਂ ਹਨ ਪਰੰਤੂ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਚੋਰੀ ਦਾ ਸ਼ਿਕਾਰ ਬਣੇ ਲੋਕਾਂ ਦੇ ਹੌਸਲੇ ਪਸਤ ਕੀਤੇ ਜਾਂਦੇ ਹਨ ਉਹ ਬੇਹੱਦ ਹੈਰਾਨੀਜਨਕ ਹੈ। ਮਾਮਲੇ ਦਾ ਦਿਲਚਸਪ ਪਹਿਲੂ ਹੈ ਕਿ ਹੁਣ ਤੱਕ ਸਾਈਕਲ ਚੋਰੀ ਦੀਆਂ ਵਾਰਦਾਤਾਂ ਸਬੰਧੀ ਪੁਲਿਸ ਨੇ ਕੋਈ ਸਖਤੀ ਦਿਖਾਉਣਾ ਤਾਂ ਦੂਰ ਕਿਸੇ ਦੀ ਕੋਈ ਐਫ. ਆਈ. ਆਰ. ਤੱਕ ਦਰਜ ਕਰਨ ਦੀ ਵੀ ਖੇਚਲ ਨਹੀਂ ਕੀਤੀ। ਪੁਲਿਸ ਸੂਤਰਾਂ ਅਨੁਸਾਰ ਸਾਈਕਲ ਵਰਗੀ ‘ਮਾਮੂਲੀ’ ਵਸਤੂ ਲਈ ਐਫ. ਆਈ. ਆਰ. ਦਰਜ ਕਰਨ ਨਾਲ ਕਾਨੂੰਨ ਦੇ ਰਖਵਾਲਿਆਂ ਲਈ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਜਵਾਬਦੇਹੀ ਵਧ ਜਾਂਦੀ ਹੈ। ਇਸ ਤਰਾਂ ਕਾਗਜ਼ੀ ਝਮੇਲਿਆਂ ਤੋਂ ਸੁਰਖਰੂ ਹੋ ਕੇ ਪੁਲਿਸ ਆਪਣਾ ਪੱਲਾ ਝਾੜ ਰਹੀ ਹੈ ਅਤੇ ਚੋਰ ਹਰ ਦੂਜੇ ਦਿਨ ਬੜੀ ਨਿਡਰਤਾ ਨਾਲ ਸਾਈਕਲ ਚੁੱਕ ਰਹੇ ਹਨ। ਸੂਤਰਾਂ ਅਨੁਸਾਰ ਸਾਈਕਲ ਦਾ ਬੀਮਾ ਆਦਿ ਵੀ ਨਾ ਹੋਣ ਕਾਰਨ ਸਾਈਕਲ ਦੇ ਮਾਲਕ ਦੇ ਪੱਲੇ ਹਰ ਪੱਖੋਂ ਕੇਵਲ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜਿਲ੍ਹਾ ਪੁਲਿਸ ਮੁਖੀ ਤੋਂ ਪੁਰਜੋਰ ਮੰਗ ਹੈ ਕਿ ਤਲਵਾੜੇ ਵਿਚ ਸਰਗਰਮ ਸਾਈਕਲ ਚੋਰ ਗਿਰੋਹ ਨੂੰ ਨੱਥ ਪਾਉਣ ਲਈ ਯੋਗ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)