Showing posts with label Roopnagar. Show all posts
Showing posts with label Roopnagar. Show all posts

ਪ੍ਰੋ. ਸਰਿਤ ਕੁਮਾਰ ਦਾਸ ਨੇ ਆਈ.ਆਈ.ਟੀ ਰੂਪਨਗਰ ਦੇ ਨਵੇਂ ਡਾਇਰੈਕਟਰ ਵਜੋ ਅਹੁੱਦਾ ਸੰਭਾਲਿਆ

ਰੂਪਨਗਰ 20 ਜੂਨ : ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ  ਪਿਛਲੇ ਦਿਨੀਂ ਆਈ.ਆਈ.ਟੀ ਰੂਪਨਗਰ ਦੇ ਨਵੇਂ ਡਾਇਰੈਕਟਰ ਵਜੋ ਅਹੁੱਦਾ ਸੰਭਾਲਿਆ|ਇਸ ਤੋਂ ਪਹਿਲਾ ਪ੍ਰੋਫੈਸਰ ਦਾਸ ਆਈ.ਆਈ.ਟੀ ਮਦਰਾਸ ਵਿਖੇ ਬਤੌਰ ਡੀਨ 20 ਸਾਲ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ |

ਮਕੈਨਿਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਹੋਣ ਦੇ ਨਾਤੇ ਉਨ੍ਹਾਂ ਨੇ ਹੀਟ ਟਰਾਂਸਫਰ ਅਤੇ ਮਾਇਕਰੋ ਨੈਨੋ ਟੈਕਨੋਲਜੀ ਦੇ ਖੇਤਰ ਵਿੱਚ  ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ|ਅੰਤਰ ਰਾਸਟਰੀ ਪੱਧਰ ਦੇ ਟੈਕਨਿਕਲ ਜਰਨਲਜ. ਵਿੱਚ ਉਨ੍ਹਾਂ ਦੇ 175 ਰਿਸਰਚ ਪੇਪਰ ਛੱਪ ਚੁੱਕੇ ਹਨ ਅਤੇ ਉਨ੍ਹਾ ਨੇ 5 ਕਿਤਾਬਾ ਵੀ ਲਿਖੀਆਂ ਹਨ |ਉਨਾਂ ਨੇ ਆਪਣੀਆਂ ਰਿਸਰਚਾਂ ਦੇ ਕੰਮ ਲਈ ਕਈ ਦੇਸ.ਾਂ ਦਾ ਦੌਰਾ ਵੀ ਕੀਤਾ ਹੈ |ਉਹ ਐਮ.ਆਈ.ਟੀ ਕੈਮਬਰਿਜ. ਯੂ.ਐਸ.ਏ ਵਿਖੇ ਬਤੌਰ ਵਿਜਿਟਿੰਗ ਚੇਅਰ ਪ੍ਰੋਫੈਸਰ ਵੀ ਕੰਮ ਕਰ ਚੁੱਕੇ ਹਨ |

350 ਸਾਲਾ ਸਥਾਪਨਾ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਰੂਟ ਹੋਏ ਤਬਦੀਲ

18 ਅਤੇ 19 ਜੂਨ ਨੂੰ ਬਦਲਵੇ ਰੂਟਾਂ ਤੋ ਸਫਰ ਕਰਨਗੇ ਲੋਕ
ਸ੍ਰੀ ਅਨੰਦਪੁਰ ਸਾਹਿਬ, 16 ਜੂਨ: 350 ਵੇਂ ਸਥਾਪਨਾ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ  ਸੰਗਤਾਂ  ਦੇ ਪੁੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਖੇਤਰ ਦੇ ਮੁੱਖ ਮਾਰਗਾਂ ਨੂੰ ਜਾਣ ਵਾਲੇ ਰੂਟਾਂ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ ਤਾ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਤੋ ਛੁਟਕਾਰਾ ਮਿਲ ਸਕੇ ਅਤੇ ਭਾਰੀ ਵਾਹਨ ਵੀ ਸੁਚਾਰੂ ਢੰਗ ਨਾਲ ਨਿਰਵਿਘਨ ਚੱਲਦੇ ਰਹਿਣ।

        ਇਨ੍ਹਾਂ ਬਦਲਵੇ ਰੂਟਾਂ ਅਨੁਸਾਰ  ਰੂਪਨਗਰ ਤੋਂ ਮਨਾਲੀ, ਸਵਾਰਘਾਟ ਜਾਣ ਵਾਲਾ ਹੈਵੀ ਟ੍ਰੈਫਿਕ ਘਨੌਲੀ  ਅਤੇ ਭਰਤਗੜ੍ਹ ਤੋਂ ਵਾਇਆ ਨਾਂਲਾਗੜ੍ਹ ਹੋ ਕੇ ਜਾ ਸਕਦਾ ਹੈ।  ਇਸ ਰੂਟ ਤੇ ਜਾਣ ਵਾਲੇ ਛੋਟੇ ਚਾਰ ਪਹੀਆ ਵਾਹਨ  ਭਰਤਗੜ੍ਹ ਤੋ ਪੰਜੈਰਾ (ਹਿਮਾਚਲ ਪ੍ਰਦੇਸ਼ ) ਰਾਹੀ ਸੁਵਾਰਘਾਟ ਤੋਂ ਮਨਾਲੀ ਜਾ ਸਕਦੇ ਹਨ। ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਅਤੇ ਊਨਾ  ਜਾਣ ਵਾਲਾ ਟ੍ਰੈਫਿਕ ਰੋਪੜ ਹੈਡ ਵਰਕਸ ਤੋਂ ਨੂਰਪੁਰ ਬੇਦੀ ਰਾਂਹੀ ਨੰਗਲ ਜਾ ਸਕਦੀ ਹੈ।
       ਕੀਤਰਪੁਰ ਸਾਹਿਬ ਸਾਈਡ ਤੋਂ ਨੰਗਲ ਆਉਣ ਵਾਲਾ ਟ੍ਰੈਫਿਕ ਬੁੰਗਾ ਸਾਹਿਬ ਤੋਂ ਨੂਰਪੁਰ ਬੇਦੀ,ਝੱਜ ਚੋਕ  ਰਾਹੀ ਨੰਗਲ - ਗੜ੍ਹਸੰਕਰ ਜਾ ਸਕਦਾ ਹੈ।  ਕੀਤਰਪੁਰ ਸਾਹਿਬ ਸਾਈਡ ਤੋਂ ਬਲਾਚੌਰ ਜਾਣ ਵਾਲਾ ਟ੍ਰੈਫਿਕ ਨੂਰਪੁਰ ਬੇਦੀ ਤੋਂ ਭੱਦੀ ਰੋਡ ਰਾਹੀ ਜਾ ਸਕਦਾ ਹੈ।
       ਨੰਗਲ ਤੋਂ ਰੂਪਨਗਰ ਜਾਣ ਲਈ ਵਾਹਨ ਨੂਰਪੁਰ ਬੇਦੀ ਤੋ ਹੋ ਕੇ ਜਾਣਗੇ। ਨੰਗਲ ਤੋਂ ਰੂਪਨਗਰ ਜਾਣ ਵਾਲਾ ਟ੍ਰੈਫਿਕ ਅਨੰਦਪੁਰ ਰੋਡ ਤੇ ਚੰਡੇਸਰ ਟੀ ਪੁਆਇੰਟ ਤੋਂ ਝੱਜ ਚੋਕ ਨੂਰਪੁਰ ਬੇਦੀ ਵੱਲ ਮੋੜ ਦਿੱਤਾ ਜਾਵੇਗਾ। ਝੱਜ ਚੋਕ ਤੋਂ ਅਗੰਮਪੁਰ ਰੋਡ ਤੇ ਨੰਗਲ ਸਾਈਡ ਜਾਉਣ ਵਾਲਾ ਟ੍ਰੈਫਿਕ ਟੀ ਪੁਆਇੰਟ ਮਾਗੇਵਾਲ ਵੱਲੋ ਹੋ ਕੇ ਜਾਵੇਗਾ ।
     ਅਜਿਹਾ ਪ੍ਰਸਾਸ਼ਨ ਵਲੋ  ਲੋਕਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਕਿਉਕਿ 17 ਜੂਨ ਨੂੰ ਦਰਸ਼ਨ ਦੀਦਾਰ ਯਾਤਰਾ ਸ੍ਰੀ ਕੀਰਤਪੁਰ ਸਾਹਿਬ ਪੁੱਜ ਜਾਵੇਗੀ। ਜਿੱਥੋ ਇਹ ਯਾਤਰਾ 18 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗੀ। 17 ਜੂਨ ਤੋ 19 ਜੂਨ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਨਾ ਸਮਾਗਮਾ ਮਨਾਏ ਜਾ ਰਹੇ ਹਨ।

ਕੇਦਾਰਨਾਥ ਘਾਟੀ ਤੋਂ ਬਚਾਈ ਬੱਚੀ

ਰੂਪਨਗਰ,4 ਜੁਲਾਈ-ਉਤਰਾਖੰਡ ਵਿਚ ਬੱਦਲ ਫਟਣ ਨਾਲ ਆਏ ਹੜ੍ਹਾਂ ਤੋਂ ਪ੍ਰਭਾਵਿਤ ਕੇਦਾਰਨਾਥ ਵੈਲੀ ਤੋਂ ਇੱਕ ਬੱਚੀ
ਨੂੰ ਬਚਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਬੱਚੀ ਦਾ ਦੂਨ ਹਸਪਤਾਲ ਦੇਹਰਾਦੂਨ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਇਸ ਲੜਕੀ ਸਬੰਧੀ ਨਾ ਤਾਂ ਇਸ ਬੱਚੀ ਦੇ ਮਾਪਿਆਂ ਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ ਵੀ ਅਜੇ ਤੱਕ ਦੇਹਰਾਦੂਨ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਸ ਬੱਚੀ ਨੂੰ ਪਛਾਣਦਾ ਜਾਂ ਜਾਣਦਾ ਹੋਵੇ ਤਾਂ ਉਹ ਟੈਲੀਫੂਨ ਨੰਬਰ 0135-2726066, 22626064, 2626065 ਜਾਂ ਫਿਰ ਟੋਲ ਫਰੀ ਨੰਬਰ 1077 ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲੜਕੀ ਸਬੰਧੀ ਹੋਰ ਜਾਣਕਾਰੀ dm-deh-ua@nic.in ਤੋਂ ਜਾਂ ਫਿਰ ਜਿ਼ਲ੍ਹਾ ਮੈਜਿਸਟਰੇਟ ਦੇਹਰਾਦੂਨ ਨਾਲ ਸੰਪਰਕ ਕਰਕੇ ਲਈ ਜਾ ਸਕਦੀ ਹੈ।

ਰੋਪੜ ਦੇ ਫੈਂਸੀ ਨੰਬਰਾਂ ਦੀ ਖੁੱਲ੍ਹੀ ਬੋਲੀ 27 ਜੂਨ ਨੂੰ

ਰੂਪਨਗਰ, 12 ਜੂਨ-ਰੂਪਨਗਰ ਜ਼ਿਲ੍ਹੇ ਦੀ ਪੀ.ਬੀ.12 ਕਿਉ  (Q) ਰਜਿਸਟ੍ਰੇਸ਼ਨ ਸੀਰੀਜ਼ ਦੇ ਬਾਕੀ ਰਹਿੰਦੇ  ਫੈਂਸੀ ਨੰਬਰਾਂ ਦੀ ਖੁੱਲ੍ਹੀ ਬੋਲੀ 27 ਜੂਨ ਨੂੰ ਹੋਵੇਗੀ। ਇਹ ਜਾਣਕਾਰੀ ਸ਼੍ਰੀ ਪ੍ਰਦੀਪ ਸਿੰਘ ਢਿੱਲੋਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਰੂਪਨਗਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਬੋਲੀ 14 ਜੂਨ ਨੂੰ ਹੋਣੀ ਨਿਸ਼ਚਿਤ ਹੋਈ ਸੀ ਪਰੰਤੂ ਹੁਣ ਪ੍ਰਬੰਧਕੀ ਕਾਰਨਾਂ ਕਰਕੇ ਇਹ ਬੋਲੀ 27 ਜੂਨ ਨੂੰ ਜ਼ਿਲ੍ਹਾ ਟਰਾਂਸਪੋਰਟ ਦਫਤਰ ਵਿਖੇ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੋਲੀ ਦਾ ਸਥਾਨ, ਸਮਾਂ ਅਤੇ ਸ਼ਰਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ।

9 ਮਾਰਚ ਨੂੰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸਕੂਲ ਬੰਦ ਰਹਿਣਗੇ-ਜੀ.ਕੇ.ਸਿੰਘ

ਰੂਪਨਗਰ/ਅਨੰਦਪੁਰ ਸਾਹਿਬ, 7 ਮਾਰਚ- ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਮੌਕੇ ’ਤੇ ਬਾਹਰਲੇ ਜਿਲ੍ਹਿਆਂ ਦੇ ਵੱਖ-ਵੱਖ ਵਿਭਾਗਾਂ ਅਤੇ ਕਰਮਚਾਰੀਆਂ ਨੂੰ ਡਿਊਟੀਆਂ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲਾਂ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਸਕਦੀ। ਇਸੇ ਕਾਰਨ ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਨੇ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਾਰੇ ਸਕੂਲਾਂ ਵਿੱਚ 9 ਮਾਰਚ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।

ਹੋਲੇ-ਮਹੱਲੇ ਦੇ ਮੌਕੇ ਪ੍ਰਦਰਸ਼ਨੀਆਂ ਦਾ ਉਦਘਾਟਨ

ਰੂਪਨਗਰ/ਅਨੰਦਪੁਰ ਸਾਹਿਬ, 7 ਮਾਰਚ-ਹੋਲੇ-ਮਹੱਲੇ ਦੇ ਮੌਕੇ ’ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਵਲੋਂ ਤਖਤ ਸ਼੍ਰੀ ਕੇਸਗੜ੍ਰ ਸਾਹਿਬ ਦੇ ਸਾਹਮਣੇ ਐਸ.ਜੀ.ਪੀ.ਸੀ. ਦੇ ਮੈਦਾਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਉਦਘਾਟਨ  ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਰੂਪਨਗਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਖਵਿੰਦਰਪਾਲ ਸਿੰਘ ਮਰਾੜ ਵੀ ਸਨ।ਇਸ ਅਵਸਰ ’ਤੇ ਸਿਹਤ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀਆਂ ਨੂੰ ਵੇਖਦਿਆਂ ਉਨ੍ਹਾਂ ਨੇ ਕਿਹਾ ਕਿ ਕੌਮੀ ਪੇਂਡੂ ਮਿਸ਼ਨ ਤਹਿਤ ਐਮਰਜੈਂਸੀ ਮੈਡੀਕਲ ਸਹੂਲਤ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਲੋੜਵੰਦਾਂ ਲਈ ਬਹੁਤ ਲਾਹੇਬੰਦ ਸਿੱਧ ਹੋ ਰਹੀ ਹੈ ਜਿਸ ਦਾ ਜਿਸ ਦਾ ਫਾਇਦਾ ਲੈਣ ਲਈ ਕਿਸੇ ਵੀ ਸਥਾਨ ਤੋਂ ਬਗੈਰ ਕੋਡ ਡਾਇਲ ਕੀਤਿਆਂ ਕੇਵਲ  108 ਨੰਬਰ ਡਾਇਲ ਕਰਕੇ ਹੀ ਇਸ ਐਂਬੂਲੈਂਸ ਨੂੰ ਮੰਗਵਾਇਆ ਜਾ ਸਕਦਾ ਹੈ। ਪੇਡਾ ਵੱਲੋਂ ਲਗਾਈ ਪ੍ਰਦਰਸ਼ਨੀ ਵੇਖਣ ਸਮੇਂ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਹਿੱਤ ਸੋਲਰ ਊਰਜਾ ਦੀ  ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੇ ਖਰਚੇ ਵੀ ਘੱਟ ਹਨ। ਮੱਛੀ ਪਾਲਣ ਵਿਭਾਗ ਵੱਲੋਂ ਲਗਾਈ  ਪ੍ਰਦਰਸ਼ਨੀ ਦੇ ਦੇਖਣ ਮੌਕੇ ਉਨ੍ਹਾਂ ਅਜਿਹੇ ਧੰਦਿਆਂ ਨੂੰ ਅਪਨਾਉਣ ਲਈ ਜਿਥੇ ਜਾਣਕਾਰੀ ਹਾਸਿਲ ਕੀਤੀ ਉਥੇ ਲੋਕਾਂ ਨੂੰ ਵੱਧ ਤੋਂ ਵੱਧ ਕਿੱਤਾਮੁੱਖੀ ਧੰਦੇ ਅਪਨਾਉਣ ਦੀ ਸਲਾਹ ਵੀ ਦਿੱਤੀ। ਸਿੱਖਿਆ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਦੇ ਮੁਆਇਨੇ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਸਕੂਲੀ ਬੱਚਿਆਂ ਵਿੰਚ ਵਿਗਿਆਨਕ ਸੋਚ ਪੈਦਾ ਕਰਨ ਲਈ ਸੈਮੀਨਾਰ ਲਗਾਉਣ ਦੀ ਲੋੜ ਬਾਰੇ ਵੀ ਕਿਹਾ ਅਤੇ ਭਾਸ਼ਾ ਵਿਭਾਗ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰਕਾਸ਼ਤ ਹੋ ਰਹੀਆਂ ਕਿਤਾਬਾਂ ਬਾਰੇ ਵੀ ਆਮ ਲੋਕਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਖੇਤੀਬਾੜੀ ਵਿਭਾਗ ਵਲੋਂ ਲਗਾਈ ਪ੍ਰਦਰਸ਼ਨੀ ਦੇਖਦਿਆਂ ਹੋਇਆਂ ਫਸਲੀ ਚੱਕ ਦੀ ਤਬਦੀਲੀ ਅਤੇ ਵੇਰਕਾ, ਪਨਸਪ ਅਤੇ ਮਾਰਕਫੈਡ ਦੇ ਉਤਪਾਦਾਂ ਨੂੰ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਸਲਾਹ ਦਿੱਤੀ। ਇੰਨ੍ਹਾਂ ਪ੍ਰਦਰਸ਼ਨੀਆਂ ਵਿੱਚ ਯੁਨਾਈਟਿਡ ਕਮਰਸ਼ੀਅਲ ਬੈਂਕ ਵੱਲੋਂ ਲਗਾਈ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ।

                   ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਤਿੰਨ ਰੋਜ਼ਾ ਕੌਮੀ ਤਿਊਹਾਰ ਹੋਲਾ-ਮਹੱਲਾ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਰੂਰੀ ਮੀਟਿੰਗ ਵੀ ਕੀਤੀ ਜਿਸ ਵਿੱਚ ਪ੍ਰਸ਼ਾਸਨ ਦੇ ਸਮੂਹ ਅਧਿਕਾਰੀ ਹਾਜਰ ਸਨ। ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਵਿੱਚ ਲਗਾਤਾਰ ਤਿੰਨ ਦਿਨ ਕੋਈ ਢਿੱਲ ਨਾ ਹੋਵੇ।

                   ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਰੂਪਨਗਰ ਸ਼੍ਰੀ ਜਤਿੰਦਰ ਸਿੰਘ ਔਲਖ, ਐਸ.ਡੀ.ਐਮ.-ਕਮ-ਮੇਲਾ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀਮਤੀ ਹਰਗੁਣਜੀਤ ਕੌਰ , ਪੁਲਿਸ ਕਪਤਾਨ ਰੂਪਨਗਰ  ਸ਼੍ਰੀ ਐਸ.ਐਸ.ਬੈਂਸ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਇੰਦਰਜੀਤ ਸਿੰਘ , ਉਪ ਪੁਲਿਸ ਕਪਤਾਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਵੀ ਹਾਜਰ ਸਨ।

ਰੋਪੜ ਜਿਲ੍ਹੇ ਵਿਚ ਡਾ. ਚੀਮਾ, ਮਿੱਤਲ ਤੇ ਚੰਨੀ ਨੇ ਬਾਜੀ ਮਾਰੀ

ਰੂਪਨਗਰ, 6 ਮਾਰਚ-ਜ਼ਿਲ੍ਹਾ ਰੂਪਨਗਰ ਵਿੱਚ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਿਣਤੀ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਚੰਗੇਰੇ ਪ੍ਰਬੰਧਾਂ ਤਹਿਤ ਕੀਤੀ ਗਈ।

                 ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਗਿਣਤੀ ਮੁਤਾਬਕ  49-ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਮਦਨ ਮੋਹਨ ਮਿੱਤਲ, 50-ਰੂਪਨਗਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਅਤੇ 51-ਚਮਕੌਰ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ. ਦੇ ਸ਼੍ਰੀ ਚਰਨਜੀਤ ਸਿੰਘ ਚੰਨੀ ਜੇਤੂ ਐਲਾਨੇ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਦਿੱਤੀ।

               ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 49-ਸ਼੍ਰੀ ਅਨੰਦਪੁਰ ਸਾਹਿਬ ਚੋਣ ਹਲਕੇ ਤੋਂ ਸ਼੍ਰੀ ਮਦਨ ਮੋਹਨ ਮਿੱਤਲ 7886 ਵੋਟਾਂ ਨਾਲ ਜੇਤੂ ਰਹੇ। ਸ਼੍ਰੀ ਮਿੱਤਲ ਨੂੰ 62600 ਵੋਟਾਂ ਪਈਆਂ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੰਵਲਪਾਲ ਸਿੰਘ 54714 ਵੋਟਾਂ ਪਈਆਂ।

                   ਉਨ੍ਹਾਂ ਇਹ ਵੀ ਦੱਸਿਆ ਕਿ 50-ਰੂਪਨਗਰ ਤੋਂ ਡਾ: ਦਲਜੀਤ ਸਿੰਘ ਚੀਮਾ 8882 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸ਼੍ਰੀ ਚੀਮਾਂ ਨੇ 41595 ਵੋਟਾਂ ਪ੍ਰਾਪਤ ਕੀਤੀਆਂ ਅਤੇ ਇੰਡੀਅਨ ਨੈਸ਼ਨਨ ਕਾਂਗਰਸ ਦੇ ਸ਼੍ਰੀ ਰਮੇਸ਼ ਦੱਤ ਸ਼ਰਮਾਂ ਨੂੰ 32713 ਵੋਟਾਂ ਪਈਆਂ।

                   ਸ਼੍ਰੀ ਜੀ.ਕੇ. ਸਿੰਘ ਨੇ ਇਹ ਵੀ ਦੱਸਿਆ ਕਿ 51-ਸ਼੍ਰੀ ਚਮਕੌਰ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਚਰਨਜੀਤ ਸਿੰਘ ਚੰਨੀਂ ਨੇ 54640 ਵੋਟਾਂ ਪ੍ਰਾਪਤ ਕਰਕੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀਮਤੀ ਜਗਮੀਤ ਕੌਰ ਨੂੰ 3659 ਵੋਟਾਂ ਦੇ ਫਰਕ ਨਾਲ ਹਰਾਇਆ।

                ਜ਼ਿਲ੍ਹਾ ਚੋਣ ਅਫਸਰ ਨੇ ਇਸ ਮੌਕੇ ਚੋਣ ਡਿਊਟੀ ’ਤੇ ਲੱਗੇ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਣਥਕ ਮਿਹਨਤ ਸਦਕਾ ਹੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਅਤੇ ਵਸਨੀਕਾਂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਬਗੈਰ ਕਿਸੇ ਲੜਾਈ ਝਗੜੇ ਜਾਂ ਤਨਾਅ/ਭੈਅ ਦੇ ਮਹੌਲ ਤੋਂ ਵੋਟਾਂ ਕੰਮ ਨੂੰ ਪੂਰਨ ਕੀਤਾ।

ਹੋਲਾ-ਮਹੱਲਾ ਦੌਰਾਨ ਬਦਲਵੇਂ ਰੂਟਾਂ ਦਾ ਪ੍ਰਬੰਧ-ਜੀ.ਕੇ. ਸਿੰਘ

ਰੂਪਨਗਰ, 2 ਮਾਰਚ : ਹੋਲਾ ਮਹੱਲਾ ਦੌਰਾਨ ਟਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਣ ਲਈ 4 ਮਾਰਚ ਤੋਂ 9 ਮਾਰਚ ਤੱਕ ਬੱਸਾਂ ਅਤੇ ਟਰੱਕਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਬੰਧ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਕੀਤੇ ਹਨ। ਉਹਨਾ ਦੱਸਿਆ ਕਿ ਰੂਪਨਗਰ ਤੋਂ ਕੀਰਤਪੁਰ ਸਾਹਿਬ-ਬਿਲਾਸਪੁਰ ਵੱਲ ਜਾਣ ਵਾਲੇ ਟਰੱਕ ਰੂਪਨਗਰ ਤੋਂ ਘਨੌਲੀ-ਨਾਲਾਗੜ੍ਹ-ਸਵਾਰਘਾਟ ਹੋ ਕੇ ਜਾਣਗੇ। ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਆਉਣ-ਜਾਣ ਵਾਲੇ ਟਰੱਕ ਰੂਪਨਗਰ ਹੈਡਵਰਕਸ ਤੋਂ ਨੂਰਪੁਰਬੇਦੀ-ਝੱਜ ਚੋਂਕ-ਅਗੰਮਪੁਰ-ਮਜਾਰੀ-ਚੰਡੇਸਰ ਵਲੋਂ ਹੋ ਕੇ ਜਾਣਗੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਹੁਕਮ ਬੱਸਾਂ ਲਈ 8 ਮਾਰਚ ਲਈ ਅਤੇ ਟਰੱਕਾਂ ਲਈ 4 ਮਾਰਚ ਤੋਂ 9 ਮਾਰਚ ਤੱਕ ਲਾਗੂ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਆਰਜੀ ਪਰਮਿਟ ਤੇ ਚੱਲਣ ਵਾਲੀਆਂ ਬੱਸਾਂ ਉਨ੍ਹਾਂ ਲਈ ਬਣਾਏ ਬੱਸ ਅੱਡਿਆਂ ਤੇ ਹੀ ਰੁਕਣਗੀਆਂ।

ਰੂਪਨਗਰ ਵਿਚ ਲੋਕ ਅਦਾਲਤਾਂ ਦੀ ਸਮਾਂ ਸਾਰਨੀ ਜਾਰੀ

ਰੂਪਨਗਰ, 27 ਜਨਵਰੀ:  ਜ਼ਿਲ੍ਹਾ ਪੱਧਰੀ ਪ੍ਰੀ-ਲੋਕ ਅਦਾਲਤਾਂ ਅਤੇ ਮਹੀਨਾਂਵਾਰ ਲੋਕ ਅਦਾਲਤਾਂ ਜ਼ਿਲ੍ਹਾ ਹੈਡ ਕਵਾਟਰ ਰੂਪਨਗਰ ਸਮੇਤ ਸਬ ਡਵੀਜ਼ਨਾਂ ਅਨੰਦਪੁਰ ਸਾਹਿਬ, ਖਰੜ ,ਮੋਹਾਲੀ ਅਤੇ ਡੇਰਾ ਬਸੀ ਦੇ ਅਦਾਲਤੀ ਕੰਪਲੈਕਸਾਂ ਵਿਖੇ 28 ਜਨਵਰੀ, 25 ਫਰਵਰੀ, 31 ਮਾਰਚ, 28 ਅਪ੍ਰੈਲ, 26 ਮਈ, 28 ਜੁਲਾਈ, 25 ਅਗਸਤ, 29 ਸਤੰਬਰ, 27 ਅਕਤੂਬਰ, 17 ਨਵੰਬਰ ਅਤੇ 22 ਦਸੰਬਰ 2012 ਦਿਨ ਸ਼ਨਿਚਰਵਾਰ ਨੂੰ  ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ਼੍ਰੀ ਜੀ.ਕੇ.ਧੀਰ, ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਇਥੇ ਦਿੱਤੀ।

        ਸ਼੍ਰੀ  ਧੀਰ ਨੇ ਦੱਸਿਆ ਕਿ  ਆਯੋਜਿਤ ਕੀਤੀਆਂ ਜਾ ਰਹੀਆਂ ਇਨਾਂ  ਲੋਕ ਅਦਾਲਤਾਂ ਵਿੱਚ ਲੋਕਾਂ ਦੇ ਅਦਾਲਤਾਂ ਵਿਚ ਚਲਦੇ ਵੱਖ-ਵੱਖ ਤਰ੍ਹਾਂ ਦੇ ਫੌਜ਼ਦਾਰੀ ਤੇ ਦੀਵਾਨੀ ਕੇਸਾਂ ਦਾ ਮੌਕੇ ਤੇ ਹੀ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋਕ ਅਦਾਲਤਾਂ ਦਾ ਫਾਇਦਾ ਉਠਾਉਣ।

ਵੋਟਿੰਗ ਮਸ਼ੀਨਾਂ ਦੀ ਸਟੋਰ ਕਰਨ ਲਈ ਪ੍ਰਬੰਧ ਮੁਕੰਮਲ : ਮਸਤ

ਰੂਪਨਗਰ, 27 ਜਨਵਰੀ- ਸਥਾਨਕ ਸਰਕਾਰੀ ਕਾਲਜ ਵਿਖੇ ਬਣਾਏ ਸਟਰੋਂਗ ਰੂਮਜ਼ ਵਿੱਚ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਸਟੋਰ ਕੀਤੀਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ  ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁੱਚਾ ਸਿੰਘ ਮਸਤ ਨੇ ਅੱਜ ਸਰਕਾਰੀ ਕਾਲਜ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ ਅਤੇ ਪੁਲਸ ਦੇ ਅਧਿਕਾਰੀਆਂ, ਸੁਰੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਟਰੋਂਗ ਰੂਮਜ਼ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਲੋੜਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਸਥਾਨਿਕ ਸਰਕਾਰੀ ਕਾਲਜ ਦੇ ਵੱਖ-ਵੱਖ ਸਟਰੋਂਗ ਰੂਮਜ਼ ਵਿੱਚ ਰੱਖੀਆਂ ਜਾਣਗੀਆਂ ਅਤੇ ਇੰਨ੍ਹਾਂ ਮਸ਼ੀਨਾਂ ਦੇ ਸਟੋਰ ਕਰਨ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੇ ਆਪਣੇ ਹਲਕਿਆਂ ਨਾਲ ਸਬੰਧਤ ਲੋੜਾਂ ਅਤੇ ਸ਼ੰਕਾਵਾਂ ਬਾਰੇ ਵਧੀਕ ਜ਼ਿਲ੍ਹਾ ਚੋਣ ਅਫਸਰ ਤੋਂ ਸੇਧਾਂ ਪ੍ਰਾਪਤ ਕੀਤੀਆਂ। ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕਾਲਜ ਦੇ ਤਿੰਨੋਂ ਸਟਰੋਂਗ ਰੂਮਜ਼  ਵਿੱਚ ਛੇ ਮਾਰਚ ਤੱਕ ਲਈ ਕਲੋਜ਼ ਸਰਕਟ ਕੈਮਰੇ ਫਿੱਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾਂ ਦਿਨ ਵਿੱਚ ਤਿੰਨ ਵਾਰ ਵੱਖ-ਵੱਖ ਅਧਿਕਾਰੀਆਂ ਵੱਲੋਂ ਇੰਨ੍ਹਾਂ ਸਟੋਰਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇੰਨ੍ਹਾਂ ਸਟਰੋਂਗ ਰੂਮਾਂ ’ਤੇ 24 ਘੰਟੇ ਸੁਰੱਖਿਆ ਅਧਿਕਾਰੀ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ  30 ਜਨਵਰੀ ਸ਼ਾਮ ਨੂੰ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ  ਬਿਜਲਈ ਵੋਟਿੰਗ ਮਸ਼ੀਨਾਂ  ਨੂੰ ਉਮੀਦਵਾਰਾਂ ਦੀ ਹਾਜਰੀ ਵਿੱਚ ਸੀਲ ਕਰ ਦਿੱਤਾ ਜਾਵੇਗਾ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਮਵੀਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਰੂਪਨਗਰ, ਸ਼੍ਰੀ ਉਪਕਾਰ ਸਿੰਘ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਚਮਕੌਰ ਸਾਹਿਬ, ਅਤੇ ਸ਼੍ਰੀਮਤੀ ਹਰਗੁਣਜੀਤ ਕੌਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਹਰਬੀਰ ਸਿੰਘ  ਡੀ.ਐਸ.ਪੀ.ਸ਼੍ਰੀ ਗਗਨਦੀਪ ਸਿੰਘ ਵਿਰਕ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਜ਼ਸਵੰਤ ਸਿੰਘ ਤਹਿਸੀਲਦਾਰ, ਸ਼੍ਰੀ ਰੂਪ ਸਿੰਘ ਬੀ.ਡੀ.ਪੀ.ਓੁ. ਰੂਪਨਗਰ ਵੀ ਹਾਜਰ ਸਨ।

ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਗਣਤੰਤਰ ਦਿਵਸ ਸਮਾਗਮ ਕੌਮੀ ਪੱਧਰ ਦਾ-ਬਾਠ

ਰੂਪਨਗਰ, 26 ਜਨਵਰੀ: ਜ਼ਿਲ੍ਹਾ ਰੂਪਨਗਰ ਵਿੱਚ  63ਵਾਂ ਗਣਤੰਤਰ ਦਿਵਸ ਬੜੇ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਬਾਰਕ ਮੌਕੇ ’ਤੇ ਸਥਾਨਿਕ ਨਹਿਰੂ ਸਟੇਡੀਅਮ ਵਿਖੇ ਆਯੋਜਿਤ ਕੀਤੇ ਪ੍ਰਭਾਵਸ਼ਾਲੀ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਪਟਨ ਬਲਬੀਰ ਸਿੰਘ ਬਾਠ ਸੈਨਿਕ ਸੇਵਾਵਾਂ ਭਲਾਈ ਪ੍ਰਵਾਸੀ ਭਾਰਤੀ ਮਾਮਲੇ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਨੇ ਕੌਮੀਂ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਤੋਂ ਸਲਾਮੀਂ ਲਈ। ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਜਤਿੰਦਰ ਸਿੰਘ ਔਲਖ ਸੀਨੀਅਰ ਪੁਲਿਸ ਕਪਤਾਨ ਇਸ ਸਮੇ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਵੀ ਕੀਤਾ। ਸ਼੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ. ਰੂਪਨਗਰ ਨੇ ਪਰੇਡ ਦੀ ਅਗਵਾਈ ਕੀਤੀ।

ਇਸ ਮੌਕੇ ’ਤੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਹੋਇਆਂ ਸੈਨਿਕ ਸੇਵਾਵਾਂ ਭਲਾਈ, ਪ੍ਰਵਾਸੀ ਭਾਰਤੀ ਮਾਮਲੇ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਮੰਤਰੀ ਕੈਪਟਨ ਬਾਠ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਰਤ ਦੀ ਜੰਗ-ਏ-ਆਜਾਵਿੱਚ ਪੰਜਾਬ ਦੇ 80 ਫੀਸਦੀ ਯੌਧੇ ਸ਼ਹੀਦ ਹੋਏ, ਆਜਾਦੀ ਸੰਘਰਸ਼ ਵਿੱਚ ਕੁਲ੍ਹ 121 ਭਾਰਤੀ ਫਾਂਸੀ ਲੱਗੇ ਜਿੰਨ੍ਹਾਂ ਵਿਚੋਂ 93 ਪੰਜਾਬੀ ਸਨ। ਇਸੇ ਤਰ੍ਹਾ ਹੀ ਉਮਰ ਕੈਦ ਕੱਟਣ ਵਾਲੇ 2646 ਭਾਰਤੀਆਂ ਵਿੱਚੋਂ ਪੰਜਾਬ ਦੇ ਵਾਸੀਆਂ ਦੀ ਗਿਣਤੀ 2147 ਹੈ। ਉਨ੍ਹਾਂ ਕਿਹਾ ਕਿ ਗਦਰ ਲਹਿਰ ਦੌਰਾਨ ਫਾਂਸੀ ਦਾ ਰੱਸਾ ਚੁੰਮਣ ਵਾਲੇ ਪ੍ਰਮੁੱਖ ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ ਦਾ ਨਾਂਅ ਪ੍ਰਮੁੱਖ ਹੈ ਜਿਹਨਾਂ ਦੀ ਉਮਰ ਉਸ ਵੇਲੇ ਕੇਵਲ 17 ਸਾਲਾਂ ਦੀ ਸੀ ਅਤੇ ਸਰਦਾਰ ਭਗਤ ਸਿੰਘ 21 ਸਾਲ ਦੀ ਉਮਰ ਵਿੱਚ ਹੀ ਫਾਂਸੀ ਚੜ੍ਹ ਗਏ ਅਤੇ ਕਈਂ ਬੱਚੇ ਤੋਪਾਂ ਨਾਲ ਉਡਾਏ ਗਏ। ਉਨ੍ਹਾਂ ਕਿਹਾ ਕਿ ਜੰਗ-ਏ-ਆਜਾਦੀ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਨੇ ਹੀ ਦਿੱਤੀਆਂ ਹਨ। ਉਹਨਾਂ ਕਿਹਾ ਕਿ ਆਜਾਪਰਵਾਨਿਆਂ ਦੀ ਬਦੌਲਤ ਹੀ ਸਾਡਾ ਮੁਲਕ ਆਜ਼ਾਦ ਹੋਇਆ ਅਤੇ ਸਾਨੂੰ 63 ਸਾਲ ਪਹਿਲਾਂ ਅੱਜ ਦੇ ਦਿਨ ਲਾਗੂ ਹੋਏ ਸੰਵਿਧਾਨ ਸਦਕਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦਾ ਧਰਮ-ਨਿਰਪੱਖ ਢਾਂਚਾ ਚਲਾਉਣ ਲਈ ਪੂਰਨ ਆਜ਼ਾਦੀ ਹਾਸਿਲ ਹੋਈ। ਉਨ੍ਹਾਂ ਕਿਹਾ ਕਿ ਇਸੇ ਸੰਵਿਧਾਨ ਦੇ ਤਹਿਤ ਭਾਰਤ ਦੇ ਹਰ ਨਾਗਰਿਕ ਨੂੰ ਮੁੱਢਲੇ ਅਧਿਕਾਰ ਪ੍ਰਾਪਤ ਹੋਏ ਜਿਸ ਦਾ ਅਨੰਦ ਅੱਜ ਸਾਰੇ ਭਾਰਤਵਾਸੀ ਮਾਣ ਰਹੇ ਹਨ।ਉਨ੍ਹਾਂ ਕਿਹਾ ਕਿ ਆਜਾਦੀ ਉਪਰੰਤ ਡਾ: ਭੀਮ ਰਾਓ ਅੰਬੇਡਕਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਬਣਾਇਆ ਗਿਆ ਭਾਰਤੀ ਸੰਵਿਧਾਨ ਅੱਜ ਦੇ ਦਿਨ 1950 ਨੂੰ ਲਾਗੂ ਹੋਇਆ। ਇਸ ਸੰਵਿਧਾਨ ਦੀ ਬਦੌਲਤ ਹੀ ਦੇਸ਼ ਦੇ ਨਾਗਰਿਕਾਂ ਨੂੰ ਵਿਭਿੰਨ ਤਰ੍ਹਾਂ ਦੇ ਅਧਿਕਾਰ ਮਿਲੇ ਅਤੇ ਪਿਛਲੇ ਛੇ ਦਹਾਕਿਆਂ ਦੌਰਾਨ ਦੇਸ਼ ਨੇ ਵੱਡੀਆ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਦਾ ਨਾਂਅ ਦੁਨੀਆਂ ਦੇ ਹਰ ਖੇਤਰ ਵਿੱਚ ਅਗਾਂਹਵਧੂ ਦੇਸ਼ਾਂ ਵਿੱਚ ਜਾਣਿਆਂ ਜਾਂਦਾ ਹੈ ਅਤੇ ਭਾਰਤ ਦੁਨੀਆਂ ’ਚ ਇੱਕ ਸਫਲ ਲੋਕਰਾਜ ਗਣਰਾਜ ਅਤੇ ਖੁਸ਼ਹਾਲ ਦੇਸ਼ ਵੱਜੋਂ ਉਭਰੇਗਾ।

  ਮੰਤਰੀ ਨੇ ਇਸ ਮੌਕੇ ਇਸ ਗੱਲ ਦਾ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ  ਰੂਪਨਗਰ ਦੀ ਪਵਿੱਤਰ ਧਰਤੀ ’ਤੇ ਅੱਜ ਕੌਮੀ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਰਗਾ ਪਵਿੱਤਰ, ਧਾਰਮਿਕ ਅਤੇ ਇਤਿਹਾਸਕ ਸ਼ਹਿਰ  ਹੈ ਜਿਥੇ ਦਸ਼ਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਰਚਨਾ ਕੀਤੀ ਅਤੇ ਸਾਰਿਆਂ ਨੂੰ ਬਰਾਬਰੀ ਦਾ ਸਦੇਸ਼ ’ ਮਾਨਿਸ ਕੀ ਜਾਤ ਸਭੈ ਏਕੋ ਪਹਿਚਾਬੋ’ ਦਿੱਤਾ। ਉਨ੍ਹਾਂ ਲੋਕਾਂ ਨੂੰ ਰਾਸ਼ਟਰੀ ਭਾਵਨਾ ਮਜਬੂਤ ਕਰਨ ਦਾ ਸੰਕਲਪ ਲੈਣ ਦੀ ਪ੍ਰੇਰਣਾ ਕਰਦਿਆਂ ਧਾਰਮਿਕ ਕੱਟੜਤਾ ਤੋਂ ਉਪੱਰ ਉਠੱਣ ਅਤੇ ਮਾਨਵਵਾਦੀ ਵਿਚਾਰ ਅਪਨਾਉਣ ਲਈ ਵੀ ਕਿਹਾ।

ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਅਤੇ ਰਾਸ਼ਟਰੀ ਭਾਵਨਾ ਤੇ ਅਧਾਰਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਭਾਵਸ਼ਾਲੀ ਮਾਸ ਪੀ.ਟੀ.ਸ਼ੋਅ ਅਤੇ ਲੇਜ਼ੀਅਮ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਬਾਠ ਨੇ ਇਸ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।

          ਸ੍ਰਂੀ ਬਾਠ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਦੀ ਤੁਲਨਾ ਕੌਮੀ ਪੱਧਰ ਦੇ ਪ੍ਰੋਗਰਾਮ ਨਾਲ ਕੀਤੀ ਜਾ ਸਕਦੀ ਹੈ।ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ। 

           ਅੱਜ ਦੇ ਇਸ ਸਮਾਗਮ ਦੌਰਾਨ ਸ਼੍ਰੀ ਨਰੇਸ਼ ਕੁਮਾਰ ਅਰੋੜਾ ਆਈ.ਜੀ., ਸ਼੍ਰੀ ਜੇ.ਕੇ.ਧੀਰ ਜ਼ਿਲ੍ਹਾ ਤੇ ਸੈਸ਼ਨਜ ਜੱਜ, ਸ਼੍ਰੀਮਤੀ ਡੀ.ਤਾਰਾ ਜਨਰਲ ਅਬਜ਼ਰਵਰ (ਚੋਣਾਂ), ਸ਼੍ਰੀ ਐਨ.ਵੇਨੂਗੋਪਾਲ ਪੁਲਿਸ ਅਬਜ਼ਰਵਰ, ਸ਼੍ਰੀ ਏ.ਕੇ.ਮਿਸ਼ਰਾ ਖਰਚਾ ਅਬਜ਼ਰਵਰ, ਸ਼੍ਰੀ ਸੁੱਚਾ ਸਿੰਘ ਮਸਤ ਏ.ਡੀ.ਸੀ. (ਜ), ਸ਼੍ਰੀ ਸੁਖਵਿੰਦਰਪਾਲ ਸਿੰਘ ਮਰਾੜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਸ਼੍ਰੀ ਰਾਮਵੀਰ ਐਸ.ਡੀ.ਐਮ. ਰੂਪਨਗਰ, ਸ਼੍ਰੀਮਤੀ ਅਰੀਨਾ ਦੁੱਗਲ ਜ਼ਿਲ੍ਹਾ ਮਾਲ ਅਫਸਰ, ਸ਼੍ਰੀਮਤੀ ਹਰਜੀਤ ਕੌਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀਮਤੀ ਰੁਪਿੰਦਰ ਕੌਰ ਕੰਟਰੋਲਰ ਜ਼ਿਲ੍ਹਾ ਖੁਰਾਕ ਤੇ ਸਪਲਾਈ, ਸ਼੍ਰੀ ਅਮਰਜੀਤ ਸਿੰਘ ਸਤਿਆਲ ਪ੍ਰਧਾਨ ਨਗਰ ਕੌਂਸਲ, ਡਾ: ਆਰ.ਐਸ.ਪਰਮਾਰ ਚੇਅਰਮੈਨ ਨਗਰ ਸੁਧਾਰ ਟਰੱਸਟ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਸਾਰੇ ਸਿਵਲ, ਪੁਲਿਸ ਅਤੇ ਨਿਆਂਇਕ ਅਧਿਕਾਰੀ ਵੀ ਸ਼ਾਮਲ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)