Showing posts with label Politics. Show all posts
Showing posts with label Politics. Show all posts

ਸੰਤੋਸ਼ ਚੌਧਰੀ ਨੇ ਕੀਤਾ ਟੀ. ਬੀ. ਹਸਪਤਾਲ ਦਾ ਦੌਰਾ

ਹੁਸ਼ਿਆਰਪੁਰ, 4 ਜੁਲਾਈ: ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫਗਵਾੜਾ ਰੋਡ ਤੇ ਸਥਿਤੇ ਟੀ.ਬੀ. ਹਸਪਤਾਲ ਅਤੇ ਫਤਹਿਗੜ੍ਹ ਵਿਖੇ 18 ਬਿਸਤਰਿਆਂ ਵਾਲੇ ਪੁਰਾਣੇ ਟੀ.ਬੀ. ਹਸਪਤਾਲ ਦਾ ਵਿਸ਼ੇਸ਼ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਕੈਪਟਨ ਕਰਨੈਲ ਸਿੰਘ, ਸਿਵਲ ਸਰਜਨ ਸੁਰਜੀਤ ਸਿੰਘ, ਨਾਇਬ ਤਹਿਸੀਲਦਾਰ ਅਰਵਿੰਦ ਸਲਵਾਨ ਅਤੇ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ ਚੌਧਰੀ ਰਾਮ ਲੁਭਾਇਆ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।

                  ਸ੍ਰੀਮਤੀ ਸੰਤੋਸ਼ ਚੌਧਰੀ ਨੇ ਹਸਪਤਾਲ ਵਿਖੇ ਤਾਇਨਾਤ ਜ਼ਿਲ੍ਹਾ ਟੀ ਬੀ ਆਫਿਸਰ ਡਾ. ਨਰੇਸ਼ ਕੁਮਾਰ ਨਾਲ ਗੱਲਬਾਤ ਕਰਕੇ ਟੀ ਬੀ ਹਸਪਤਾਲ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ, ਦਵਾਈਆਂ ਅਤੇ ਹਸਪਤਾਲ ਵਿੱਚ ਮਰੀਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਫਤਿਹਗੜ੍ਹ ਵਿਖੇ ਪੁਰਾਣੇ ਹਸਪਤਾਲ (ਇਨਡੋਰ ਹਸਪਤਾਲ) ਦਾ ਦੌਰਾ ਵੀ ਕੀਤਾ ਅਤੇ ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਅਤੇ ਇਸ ਨੂੰ ਦੁਬਾਰਾ ਟੀ ਬੀ ਮਰੀਜਾਂ ਦੇ ਇਲਾਜ ਲਈ ਸ਼ੁਰੂ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਸੁਧਾਰ ਲਿਆਉਣ ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵਿਸੇਸ਼ ਉਪਰਾਲੇ ਕੀਤੇ ਜਾਣਗੇ।

                  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ. ਜਮੀਲ ਬਾਲੀ, ਕੌਂਸਲਰ ਮਦਨ ਲਾਲ ਗਾਂਧੀ, ਕੌਂਸਲਰ ਕਰਮਵੀਰ ਬਾਲੀ,  ਸ੍ਰੀਮਤੀ ਤਰਨਜੀਤ ਕੌਰ ਸੇਠੀ, ਰਜਨੀਸ਼ ਟੰਡਨ, ਪੰਡਤ ਓਂਕਾਰ ਨਾਥ, ਮੁਕੇਸ਼ ਡਾਬਰ ਅਤੇ ਰਮਨ ਖੁੱਲਰ ਹਾਜ਼ਰ ਸਨ।

ਪੁਲਿਸ ਨੂੰ ਮਿਲਣਗੀਆਂ ਨਵੀਆਂ ਗੱਡੀਆਂ : ਸੁਖਬੀਰ ਬਾਦਲ

ਤਲਵਾੜਾ , 2 ਨਵੰਬਰ : ਪੰਜਾਬ ਦੇ ਪੇਂਡੂ ਖੇਤਰ ਵਿੱਚ ਜ਼ੁਰਮ ਨੂੰ ਨਕੇਲ ਪਾਉਣ ਲਈ 52 ਕਰੋੜ ਰੁਪਏ ਦੀ ਲਾਗਤ ਵਾਲੇ ਰੈਪਟ ਰੂਰਲ ਰਿਸਪਾਂਸ ਸਿਸਟਮ ਨੂੰ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ ਪੇਂਡੂ ਖੇਤਰ ਦੇ ਥਾਣਿਆਂ ਵਾਸਤੇ 1260 ਨਵੇਂ ਮੋਟਰ ਸਾਈਕਲ ਅਤੇ 349 ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਹੁਸ਼ਿਆਰਪੁਰ ਜਿਲੇ ਦੇ ਪਿੰਡ ਰਾਮਗੜ੍ਹ ਸੀਕਰੀ (ਤਲਵਾੜਾ) ਵਿਖੇ ਜਿਲ੍ਹੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਪੀ.ਸੀ.ਆਰ. ਦੀ ਤਰਜ਼ ਉੱਤੇ ਪੇਂਡੂ ਖੇਤਰ ਦੇ ਥਾਣਿਆਂ ਵਿੱਚ ਇਸ ਸਕੀਮ ਅਧੀਨ ਹਰ 15 ਪਿੰਡਾਂ ਦੀ ਜੈਲ ਪਿੱਛੇ ਇੱਕ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਲੋਕਾਂ ਵਲੋਂ ਟੈਲੀਫੋਨ ਕਰਨ ਉਪਰੰਤ 15 ਮਿੰਟਾਂ ਵਿੱਚ ਸਬੰਧਿਤ ਸਥਾਨ ’ਤੇ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਨਾਲ ਜ਼ੁਰਮਾਂ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਈ ਹੈ। ਇਸੇ ਤਰਾਂ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ ਵਿੱਚ ਵੀ ਜ਼ੁਰਮ ਨੂੰ ਠੱਲ੍ਹ ਪਾਉਣ ਲਈ ਰੂਰਲ ਰੈਪਟ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੁਰਮ ਉੱਤੇ ਪੂਰੀ ਤਰਾਂ ਸ਼ਿਕੰਜਾ ਕੱਸਿਆ ਜਾਵੇ ਕਿਉਂਕਿ ਸਰਕਾਰ ਵਲੋਂ ਇੱਕ ਫ਼ੀਸਦੀ ਜ਼ੁਰਮ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
     ਸ. ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਨਸ਼ਿਆਂ ਦੀਆਂ ਤਾਰਾਂ ਹੀ ਜ਼ੁਰਮ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੇ ਦੇਸ਼ ਅੰਦਰ ਫੜੇ ਜਾਣ ਵਾਲੇ ਨਸ਼ਿਆਂ ਦਾ 70 ਫੀਸਦੀ ਹਿੱਸਾ ਪੰਜਾਬ ਪੁਲਿਸ ਵਲੋਂ ਹੀ ਫੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਡਾ ਸੂਬਾ ਸਰਹੱਦੀ ਸੂਬਾ ਹੋਣ ਕਰਕੇ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਨਸ਼ਿਆਂ ਦੀ ਤਸਕਰੀ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੋ ਰਹੀ ਹੈ, ਜਿਸ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਨਾਕਾਮ ਰਹੀ ਹੈ।
     ਉੱਪ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੇਤਾ ਤੇ ਬੱਜ਼ਰੀ ਦੇ ਗੈਰ ਕਨੂੰਨੀ ਖਨਣ ਨੂੰ ਸਖਤੀ ਨਾਲ ਰੋਕਿਆ ਜਾਵੇ, ਕਿਉਂਕਿ ਇਹ ਰੋਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ, ਪਰ ਰੇਤਾ ਤੇ ਬੱਜ਼ਰੀ ਦੀ ਚੁਕਾਈ ਵਾਸਤੇ ਵਾਤਾਵਰਣ ਕਲੀਅਰੈਂਸ ਸਰਟੀਫਿਕੇਟ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਿਨਾਂ ਰੇਤਾ ਬੱਜ਼ਰੀ ਦੀ ਚੁਕਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਕੋਲੋਂ ਜਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ 48 ਘੰਟਿਆਂ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1226 ਸ਼ੈਲਰਾਂ ਨੂੰ ਬਲੈਕ ਲਿਸਟ ਕਰਨ ਕਰਕੇ ਆਈ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਝੋਨਾ ਦੂਜੇ ਜਿਲਿਆਂ ਵਿੱਚ ਵੀ ਭੇਜਿਆ ਜਾ ਰਿਹਾ ਹੈ।
     ਇਸ ਮੌਕੇ ਲੋਕ ਨਾਥ ਆਂਗਰਾ ਡੀ.ਆਈ.ਜੀ. ਜ¦ਧਰ ਰੇਂਜ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਪਇੰਦਰ ਸਿੰਘ, ਏ.ਡੀ.ਸੀ. ਬੀ.ਐਸ. ਧਾਲੀਵਾਲ, ਐਸ.ਪੀ. ਦਿਲਬਾਗ ਸਿੰਘ, ਐਸ.ਡੀ.ਐਮ ਮੁਕੇਰੀਆਂ ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਐਸ.ਡੀ.ਐਮ ਹੁਸ਼ਿਆਪੁਰ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਰਣਜੀਤ ਕੌਰ, ਦਿਗਵਿਜੇ ਸਿੰਘ ਕਪਿਲ, ਕੁਲਵੰਤ ਸਿੰਘ ਵਿਰਦੀ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਸੁਖਵਿੰਦਰ ਸਿੰਘ(ਸਾਰੇ ਡੀ.ਐਸ.ਪੀ.) ਆਦਿ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬੀਬੀ ਸੁਖਜੀਤ ਕੌਰ ਸ਼ਾਹੀ ਵਿਧਾਇਕ ਦਸੂਹਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਉੜਮੁੜ ਅਰਵਿੰਦਰ ਸਿੰਘ ਰਸੂਲਪੁਰ, ਜਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਜੌਹਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਹਰਮੀਤ ਸਿੰਘ ਕੌਲਪੁਰ ਵਲੋਂ ਸਵਾਗਤ ਕੀਤਾ ਗਿਆ।

ਚਾਂਘ ਬਿਰਾਦਰੀ ਵੱਲੋਂ ਅਮਰਜੀਤ ਸਾਹੀ ਨੂੰ ਸਮਰਥਨ ਦਾ ਐਲਾਨ

ਤਲਵਾੜਾ, 20 ਜਨਵਰੀ : ਚਾਂਘ ਬਿਰਾਦਰੀ ਦੀ ਇਕ ਜਰੂਰੀ ਬੈਠਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਭੰਬੋਤਾੜ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਹਿਮਾਚਲ ਪ੍ਰਦੇਸ਼ ਦੇ ਫੂਡ ਸਪਲਾਈ ਮੰਤਰੀ ਸ਼੍ਰੀ ਰਮੇਸ਼ ਧਵਾਲਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ਼੍ਰੀ ਧਵਾਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦਾ ਬੇਮਿਸਾਲ ਵਿਕਾਸ ਕੀਤਾ ਗਿਆ ਹੈ ਅਤੇ ਹਰ ਵਰਗ ਨੂੰ ਤਰੱਕੀ ਦਾ ਰਾਹ ਵਿਖਾਇਆ। ਇਸ  ਮੀਟਿੰਗ ਵਿਚ ਹਾਜਰ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 117 ਸੀਟਾਂ ਵਿੱਚੋਂ ਬਿਰਾਦਰੀ ਦੇ ਹਿੱਸੇ ਆਉਂਦੀ ਇੱਕ ਮਾਤਰ ਸੀਟ ਮੁਕੇਰੀਆਂ ਵੀ ਖੋਹ ਲੈਣ ਨਾਲ ਪੂਰੀ ਬਿਰਾਦਰੀ ਵਿਚ ਭਾਰੀ ਰੋਸ ਦੀ ਲਹਿਰ ਹੈ ਅਤੇ ਸਵ. ਡਾ. ਕੇਵਲ ਕ੍ਰਿਸ਼ਨ ਦੇ ਸਪੁੱਤਰ ਨੂੰ ਟਿਕਟ ਨਾ ਦੇਣਾ ਬੇਹੱਦ ਮੰਦਭਾਗੀ ਗੱਲ ਹੈ। ਇਸ ਕਥਿਤ ਧੱਕੇਸ਼ਾਹੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਗਰੀਬਾਂ ਦੇ ਮਸੀਹਾ ਚੌਧਰੀ ਗਿਆਨ ਸਿੰਘ ਦੀ ਯਾਦਗਾਰ ਬਣਾ ਕੇ ਬਿਰਾਦਰੀ ਦਾ ਮਾਣ ਵਧਾਇਆ ਹੈ ਅਤੇ ਹਲਕਾ ਦਸੂਹਾ ਤੋਂ ਪਾਰਟੀ ਦੇ ਉਮੀਦਵਾਰ ਸ. ਅਮਰਜੀਤ ਸਿੰਘ ਸਾਹੀ ਦੀ ਚੋਣਾਂ ਵਿਚ ਡੱਟ ਕੇ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਦਿਆਲ ਸਿੰਘ ਤਲਵਾੜਾ, ਨੰਬੜਦਾਰ ਰਾਮ ਬੀਰ ਸਰਪੰਚ ਰੇੜੂ ਪੱਤੀ, ਚੌਧਰੀ ਅਮਰ ਸਿੰਘ ਕਮਾਹੀ ਦੇਵੀ, ਗੁਰਬਖਸ਼ ਸਿੰਘ ਸਰਪੰਚ ਬਹਿਦੂਲੋ, ਚੌਧਰੀ ਰਾਮ ਰਤਨ, ਤਾਰਾ ਸਿੰਘ ਬੰਸੀਆ ਮੈਂਬਰ ਬਲਾਕ ਸੰਮਤੀ ਤਲਵਾੜਾ, ਦਵਿੰਦਰ ਸਿੰਘ ਸੇਠੀ ਯੂਥ ਅਕਾਲੀ ਆਗੂ, ਅਸ਼ਵਨੀ ਕੁਮਾਰ ਸਰਪੰਚ ਧਾਰ, ਕੈਪਟਨ ਸੁਰੇਸ਼ ਕੁਮਾਰ ਸਰਪੰਚ ਟੋਹਲੂ, ਕੈਪਟਨ ਸੂਰਮ ਸਿੰਘ ਸਾਬਕਾ ਸਰਪੰਚ ਭੰਬੋਤਾੜ, ਮਾਰਟ ਬਲਵੰਤ ਸਿੰਘ ਨਾਰੰਗਪੁਰ, ਕੁਲਦੀਪ ਸਿੰਘ ਪੰਚ, ਮਾਸਟਰ ਸਮਸ਼ੇਰ ਸਿੰਘ ਰਜਵਾਲ, ਅਨੀਤਾ ਦੇਵੀ ਪੰਚ, ਸ਼ੀਲਾ ਦੇਵੀ ਸਰਪੰਚ ਹੀਰ ਬਹਿ, ਮਾਸਟਰ ਬਿਧੀ ਸਿੰਘ ਸਰਪੰਚ ਬਾੜੀ ਬਲਾਮ, ਅਨਿਲ ਕੁਮਾਰ ਸਰਪੰਚ ਲਾਖੜ ਪੱਲੀ, ਬ੍ਰਹਮ ਦਾਸ, ਹਰੀ ਸਿੰਘ ਪਲਿਆਲ, ਰਾਮ ਸਿੰਘ ਸਾਬਕਾ ਸਰਪੰਚ ਭੰਬੋਤਾੜ, ਨਾਨਕ ਚੰਦ ਬਹਿਮਾਵਾ, ਹਰਜਿੰਦਰ ਸਿੰਘ ਬਨਕਰਨਪੁਰ, ਜੀਵਨ ਜੋਤੀ, ਸ੍ਰੀ ਰਾਮ ਪੱਲੀ, ਵੈਦ ਕਰਤਾਰ ਸਿੰਘ, ਤਰਸੇਮ ਸਿੰਘ, ਹੁਸ਼ਿਆਰ ਚੰਦ ਬਹਿਮਾਵਾ, ਸ਼ਾਮ ਲਾਲ ਬਾੜੀ, ਜਗਨਨਾਥ ਬਡਿਆਲ, ਕਰਤਾਰ ਸਿੰਘ ਬੰਸੀਆ, ਜਗਤ ਰਾਮ ਬਹਿ ਖੁਸ਼ਾਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ।

ਵੋਟਿੰਗ ਮਸ਼ੀਨਾਂ ਦਾ ਜਾਇਜ਼ਾ ਲਿਆ

ਹੁਸ਼ਿਆਰਪੁਰ 17, ਨਵੰਬਰ : ਪੰਜਾਬ ਅੰਦਰ ਸਾਲ 2012 ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਇਲੈੱਕਟ੍ਰੋਨਿਕ ਵੋਟਿੰਗ ਮਸ਼ੀਨਾਂ ਪੱਛਮੀ ਬੰਗਾਲ ਤੋਂ ਪੰਜਾਬ ਰਾਜ ਵਿੱਚ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 1650 ਈ.ਵੀ.ਐੱਮ. ਮਸ਼ੀਨਾਂ ਪੰਜਾਬ ਦੇ ਜ਼ਿਲ੍ਹਾਂ ਹੁਸ਼ਿਆਰਪੁਰ ਵਿੱਚ ਆਈਆਂ ਹਨ। ਇਨ੍ਹਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੇ ਪਹਿਲੇ ਪੜਾਅ ਅਧੀਨ ਅੱਜ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਦੀਪਇੰਦਰ ਸਿੰਘ ਵਲੋ ਜਾਇਜ਼ਾ ਲਿਆ ਗਿਆ ਅਤੇ ਚੋਣ ਕਮਿਸ਼ਨ ਦੇ ਇੰਜੀਨੀਅਰਾਂ ਵਲੋਂ ਈ.ਵੀ.ਐੱਮ. ਦੀ ਜਾਂਚ ਪੜਤਾਲ ਕੀਤੀ ਗਈ। 
        ਸ਼੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ  ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਚਲਦਿਆਂ ਚੋਣ ਅਮਲੇ ਅਤੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ  ਸਬੰਧੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੀ ਵਿਨੈ ਬੁਬਲਾਨੀ, ਵਧੀਕ ਡਿਪਟੀ ਕਮਿਸ਼ਨਰ (ਜ), ਹਰਦੇਵ ਸਿੰਘ, ਚੋਣ ਤਹਿਸੀਲਦਾਰ, ਹਰਮਿੰਦਰ ਸਿੰਘ ਅਤੇ ਰਜਿੰਦਰ ਸਿੰਘ ਚੋਣ ਕਾਨੂੰਗੋ ਹਾਜ਼ਰ ਸਨ।

ਅਕਾਲੀ ਦਲ ਸਰਕਲ ਤਲਵਾੜਾ ਦੀ ਮੀਟਿੰਗ

ਤਲਵਾੜਾ, 19 ਨਵੰਬਰ: ਇੱਥੇ ਸਬੰਧੀ ਸਰਕਲ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾ ਸਿੰਘ ਬੰਸੀਆ, ਹਰਜੀਤ ਸਿੰਘ ਨੰਬਰਦਾਰ ਝਰੇੜਾ, ਨਰੇਸ਼ ਧਰਮਪੁਰ, ਸਰਬਜੀਤ ਡਡਵਾਲ, ਰਮਨ ਗੋਲਡੀ, ਰਾਜ ਕੁਮਾਰ ਬਿੱਟੂ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਚੌਧਰੀ ਅਮਰ, ਚੌਧਰੀ ਦਿਆਲ, ਰਾਜਾ ਭੂਪੀ, ਹਰਵਿੰਦਰ ਬਡਿਆਲ, ਰਮੇਸ਼ ਭੰਬੋਤਾ, ਸ਼ਾਮ ਸੁੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਸਮੁੱਚੀ ਨੁਹਾਰ ਬਦਲ ਕੇ ਸੂਬੇ ਨੂੰ ਆਧੁਨਿਕ ਲੀਹਾਂ ਤੇ ਲਿਆਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਸਦਕਾ ਰਾਜ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਵੱਲੋਂ ਹੁਸ਼ਿਆਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸ. ਹਰਜਿੰਦਰ ਸਿੰਘ ਧਾਮੀ ਵਰਗੇ ਅਗਾਂਹਵਧੂ ਆਗੂ ਨੂੰ ਜਿੰਮੇਵਾਰੀ ਸੌਂਪ ਕੇ ਲੋਕ ਹਿਤੈਸ਼ੀ ਸੋਚ ਦਾ ਪ੍ਰਪੱਕ ਸਬੂਤ ਦਿੱਤਾ ਹੈ ਅਤੇ ਉਥੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵੱਲੋਂ ਵੀ ਪੂਰੇ ਜਿਲ੍ਹੇ ਨੂੰ ਇੱਕਜੁਟ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ‘ਰਾਜ ਨਹੀਂ ਸੇਵਾ’ ਦੇ ਉਦੇਸ਼ ਨੂੰ ਦ੍ਰਿੜਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਧਾਮੀ ਦੇ ਚੇਅਰਮੈਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ

ਤਲਵਾੜਾ, 16 ਨਵੰਬਰ: ਸ. ਹਰਜਿੰਦਰ ਸਿੰਘ ਧਾਮੀ ਨੂੰ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦਾ ਚੇਅਰਮੈਨ ਬਣਾਏ ਜਾਣ ਤੇ ਇਥੇ ਸਮੁੱਚੇ ਸਰਕਲ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਬੰਧੀ ਸਰਕਲ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾ ਸਿੰਘ ਬੰਸੀਆ, ਹਰਜੀਤ ਸਿੰਘ ਨੰਬਰਦਾਰ ਝਰੇੜਾ, ਨਰੇਸ਼ ਧਰਮਪੁਰ, ਸਰਬਜੀਤ ਡਡਵਾਲ, ਰਮਨ ਗੋਲਡੀ, ਰਾਜ ਕੁਮਾਰ ਬਿੱਟੂ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਚੌਧਰੀ ਅਮਰ, ਚੌਧਰੀ ਦਿਆਲ, ਰਾਜਾ ਭੂਪੀ, ਹਰਵਿੰਦਰ ਬਡਿਆਲ, ਰਮੇਸ਼ ਭੰਬੋਤਾ, ਸ਼ਾਮ ਸੁੰਦਰ ਸ਼ਰਮਾ ਆਦਿ ਬੁਲਾਰਿਆਂ ਨੇ ਕਿਹਾ ਕਿ ਸ. ਧਾਮੀ ਚੇਅਰਮੈਨ ਬਣਨ ਨਾਲ ਹੁਸ਼ਿਆਰਪੁਰ ਦੀ ਨੁਹਾਰ ਬਦਲ ਜਾਵੇਗੀ। ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਸ. ਧਾਮੀ ਦੀ ਨਿਯੁਕਤੀ ਲਈ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਧਾਈ ਦੇ ਪਾਤਰ ਹਨ ਅਤੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਨੇ ਜਿਸ ਤਰਾਂ ਸ. ਹਰਜਿੰਦਰ ਸਿੰਘ ਧਾਮੀ ਵਰਗੀ ਸਵੱਛ, ਇਮਾਨਦਾਰ ਅਤੇ ਅਗਾਂਹਵਧੂ ਸ਼ਖਸ਼ੀਅਤ ਦੇ ਨਾਮ ਦੀ ਪੇਸ਼ਕਸ਼ ਕੀਤੀ ਉਹ ਸੱਚਮੁੱਚ ਸ਼ਲਾਘਾਯੋਗ ਹੈ। ਜਥੇਦਾਰ ਮਿਨਹਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੱਧਰ ਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਆਰੰਭੇ ਕਾਰਜਾਂ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਵੱਲੋਂ ਬੜੀ ਦੂਰ ਅੰਦੇਸ਼ੀ ਨਾਲ ਚੰਗੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।

ਸੰਤੋਸ਼ ਚੌਧਰੀ ਵੱਲੋਂ ਤਲਵਾੜਾ ਖੇਤਰ ਦਾ ਦੌਰਾ

ਤਲਵਾੜਾ, 11 ਨਵੰਬਰ: ਮੈਂਬਰ ਪਾਰਲੀਮੈਂਟ ਹਲਕਾ ਹੁਸ਼ਿਆਰਪੁਰ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਸੰਤੋਸ਼ ਚੌਧਰੀ ਵੱਲੋਂ ਅੱਜ ਤਲਵਾੜਾ ਖੇਤਰ ਵਿੱਚ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਸੈਕਟਰ ਤਿੰਨ ਤਲਵਾੜਾ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪਾ ਦੀ ਮਾੜੀ ਕਾਰਗੁਜਾਰੀ ਦੀ ਭਰਪੂਰ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਤੇ ਵਿਕਾਸ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਬਚੀ ਹੈ। ਸਾਬਕਾ ਮੰਤਰੀ ਅਤੇ ਇੰਕਾ ਆਗੂ ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਸਰਕਾਰ ਨੂੰ ਹਰ ਮੁਹਾਜ ਤੇ ਫ਼ੇਲ੍ਹ ਸਰਕਾਰ ਦੱਸਦਿਆਂ ਕਿਹਾ ਕਿ ਸਰਕਾਰ ਦੀਆਂ ਬੇਸਿਰਪੈਰ ਦੀਆਂ ਨੀਤੀਆਂ ਕਾਰਨ ਰਾਜ ਦੇ ਲੋਕਾਂ ਨੂੰ ਬੇਹੱਦ ਮਾੜੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇੰਕਾ ਵਰਕਰ ਤੇ ਸਥਾਨਕ ਲੋਕ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)