ਹੁਸ਼ਿਆਰਪੁਰ, 4 ਜੁਲਾਈ: ਕੇਂਦਰੀ ਸਿਹਤ ਰਾਜ ਮੰਤਰੀ
ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫਗਵਾੜਾ ਰੋਡ ਤੇ ਸਥਿਤੇ
ਟੀ.ਬੀ. ਹਸਪਤਾਲ ਅਤੇ ਫਤਹਿਗੜ੍ਹ ਵਿਖੇ 18 ਬਿਸਤਰਿਆਂ ਵਾਲੇ ਪੁਰਾਣੇ ਟੀ.ਬੀ. ਹਸਪਤਾਲ ਦਾ
ਵਿਸ਼ੇਸ਼ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਕੈਪਟਨ ਕਰਨੈਲ ਸਿੰਘ, ਸਿਵਲ ਸਰਜਨ
ਸੁਰਜੀਤ ਸਿੰਘ, ਨਾਇਬ ਤਹਿਸੀਲਦਾਰ ਅਰਵਿੰਦ ਸਲਵਾਨ ਅਤੇ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ
ਚੌਧਰੀ ਰਾਮ ਲੁਭਾਇਆ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸ੍ਰੀਮਤੀ ਸੰਤੋਸ਼ ਚੌਧਰੀ ਨੇ ਹਸਪਤਾਲ ਵਿਖੇ ਤਾਇਨਾਤ ਜ਼ਿਲ੍ਹਾ ਟੀ ਬੀ ਆਫਿਸਰ ਡਾ. ਨਰੇਸ਼ ਕੁਮਾਰ ਨਾਲ ਗੱਲਬਾਤ ਕਰਕੇ ਟੀ ਬੀ ਹਸਪਤਾਲ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ, ਦਵਾਈਆਂ ਅਤੇ ਹਸਪਤਾਲ ਵਿੱਚ ਮਰੀਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਫਤਿਹਗੜ੍ਹ ਵਿਖੇ ਪੁਰਾਣੇ ਹਸਪਤਾਲ (ਇਨਡੋਰ ਹਸਪਤਾਲ) ਦਾ ਦੌਰਾ ਵੀ ਕੀਤਾ ਅਤੇ ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਅਤੇ ਇਸ ਨੂੰ ਦੁਬਾਰਾ ਟੀ ਬੀ ਮਰੀਜਾਂ ਦੇ ਇਲਾਜ ਲਈ ਸ਼ੁਰੂ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਸੁਧਾਰ ਲਿਆਉਣ ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵਿਸੇਸ਼ ਉਪਰਾਲੇ ਕੀਤੇ ਜਾਣਗੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ. ਜਮੀਲ ਬਾਲੀ, ਕੌਂਸਲਰ ਮਦਨ ਲਾਲ ਗਾਂਧੀ, ਕੌਂਸਲਰ ਕਰਮਵੀਰ ਬਾਲੀ, ਸ੍ਰੀਮਤੀ ਤਰਨਜੀਤ ਕੌਰ ਸੇਠੀ, ਰਜਨੀਸ਼ ਟੰਡਨ, ਪੰਡਤ ਓਂਕਾਰ ਨਾਥ, ਮੁਕੇਸ਼ ਡਾਬਰ ਅਤੇ ਰਮਨ ਖੁੱਲਰ ਹਾਜ਼ਰ ਸਨ।

No comments:
Post a Comment