ਹੁਸ਼ਿਆਰਪੁਰ, 3 ਜੁਲਾਈ: ਜ਼ਿਲ੍ਹਾ ਚੋਣਕਾਰ
ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ
ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ
ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ
ਚੋਣਾਂ ਵਿੱਚ ਕੁਲ 75.93 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਦੱਸਿਆ ਕਿ
ਅੱਜ ਸਵੇਰੇ 8-00 ਵਜੇ ਸਾਰੇ ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਣ ਉਪਰੰਤ
ਸਵੇਰੇ 9-00 ਵਜੇ ਤੱਕ ਕੁਲ 10.50 ਪ੍ਰਤੀਸ਼ਤ ਵੋਟਾਂ ਪਈਆਂ ਸਨ, 11-00 ਵਜੇ ਤੱਕ 22.80
ਪ੍ਰਤੀਸ਼ਤ, ਬਾਅਦ ਦੁਪਹਿਰ 1-00 ਵਜੇ ਤੱਕ 41.50 ਪ੍ਰਤੀਸ਼ਤ, 3-00 ਵਜੇ ਤੱਕ 63.40
ਪ੍ਰਤੀਸ਼ਤ ਅਤੇ 4-00 ਵਜੇ ਵੋਟਾਂ ਪੈਣ ਦੀ ਸਮਾਪਤੀ ਤੱਕ ਕੁਲ 75.93 ਪ੍ਰਤੀਸ਼ਤ ਵੋਟਰਾਂ
ਨੇ ਵੋਟਾਂ ਪਾਈਆਂ ਹਨ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਬਲਾਕ ਹੁਸ਼ਿਆਰਪੁਰ-1 ਵਿੱਚ 82 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਇਸੇ ਤਰ੍ਹਾਂ ਬਲਾਕ ਹੁਸ਼ਿਆਰਪੁਰ-2 ਵਿੱਚ 75 ਪ੍ਰਤੀਸ਼ਤ, ਬਲਾਕ ਭੂੰਗਾ ਵਿੱਚ 83 ਪ੍ਰਤੀਸ਼ਤ, ਬਲਾਕ ਮੁਕੇਰੀਆਂ ਵਿੱਚ 70 ਪ੍ਰਤੀਸ਼ਤ, ਬਲਾਕ ਦਸੂਹਾ ਵਿੱਚ 82 ਪ੍ਰਤੀਸ਼ਤ, ਬਲਾਕ ਹਾਜੀਪੁਰ ਵਿੱਚ 70 ਪ੍ਰਤੀਸ਼ਤ, ਬਲਾਕ ਤਲਵਾੜਾ ਵਿੱਚ 70 ਪ੍ਰਤੀਸ਼ਤ, ਬਲਾਕ ਮਾਹਿਲਪੁਰ ਵਿੱਚ 74 ਪ੍ਰਤੀਸ਼ਤ, ਬਲਾਕ ਗੜ੍ਹਸ਼ੰਕਰ 74 ਪ੍ਰਤੀਸ਼ਤ ਅਤੇ ਬਲਾਕ ਟਾਂਡਾ ਵਿੱਚ 79.24 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।

No comments:
Post a Comment