Showing posts with label BJP. Show all posts
Showing posts with label BJP. Show all posts

ਸੰਸਦ ਆਦਰਸ਼ ਗਰਾਮ ਯੋਜਨਾ ਕੋਈ ਵਿਕਸਿਤ ਗਰਾਮ ਯੋਜਨਾ ਨਹੀਂ: ਸਾਂਪਲਾ


  • ਵਿਕਾਸ ਲਈ ਲੋਕਾਂ ਨੂੰ ਖ਼ੁਦ ਪਹਿਲ ਕਰਨ ਦੀ ਲੋੜ ਤੇ ਦਿੱਤਾ ਜੋਰ

ਤਲਵਾੜਾ, 20 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਵਿੱਚ ਜਾਰੀ ਬਹੁ-ਚਰਚਿਤ ਸੰਸਦ ਆਦਰਸ਼ ਗਰਾਮ ਯੋਜਨਾ ਸਬੰਧੀ ਭਰਮ-ਭੁਲੇਖੇ ਦੂਰ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਂਦਰੀ ਮੰਤਰੀ ਵਿਜੇ ਸਾਂਪਲਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਵਿਚ ਇਸ ਯੋਜਨਾ ਨੂੰ ਵਿਕਸਿਤ ਗਰਾਮ ਯੋਜਨਾ ਦੀ ਤਰਾਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਅਸਲ ਵਿੱਚ ਯੋਜਨਾ ਤਹਿਤ ਲੋਕਾਂ ਨੂੰ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਤੇ ਟੇਕ ਰੱਖਣ ਦੀ ਥਾਂ ਆਪ ਪਹਿਲਕਦਮੀ ਕਰਨ ਦੀ ਲੋੜ ਹੈ। ਜਿਕਰਯੋਗ ਹੈ ਕਿ ਇਸ ਯੋਜਨਾ ਤਹਿਤ ਦੇਸ਼ ਦੇ ਹਰੇਕ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਹਲਕੇ ਵਿਚ ਇੱਕ ਪਿੰਡ 'ਗੋਦ' ਲੈਣਾ ਸੀ ਅਤੇ ਵਿਜੈ ਸਾਂਪਲਾ ਵੱਲੋਂ ਤਹਿਸੀਲ ਮੁਕੇਰੀਆਂ ਤਹਿਤ ਆਉਂਦਾ ਪਿੰਡ ਬੁੱਡਾਬੜ ਨੂੰ ਗੋਦ ਲਿਆ ਗਿਆ ਸੀ। ਹਾਲਾਕਿ ਇਸ ਵੇਲੇ ਆਮ ਲੋਕਾਂ ਨੂੰ ਨਾਜ਼ਾਇਜ ਮਾਇੰਨਿਗ, ਖ਼ਰਾਬ ਸੜਕਾਂ ਅਤੇ ਬੇਹੱਦ ਖ਼ਸਤਾ ਹਾਲ ਆਧਾਰਭੂਤ ਸੰਰਚਨਾਵਾਂ ਕਾਰਨ ਬੁੱਢਾਬੜ ਅਤੇ ਆਸ ਪਾਸ ਦੇ ਖੇਤਰ ਲੋਕਾਂ ਲਈ ਬੇਹੱਦ ਦੁਸ਼ਵਾਰ ਹਾਲਾਤਾਂ ਦੀ ਤਸਵੀਰ ਪੇਸ਼ ਕਰ ਰਿਹਾ ਜਾਪਦਾ ਹੈ। ਇਸ ਤੇ ਸਾਂਪਲਾ ਨੇ ਦੱਸਿਆ ਕਿ ਬੁੱਢਾਬੜ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ 2.5 ਕਰੋੜ ਰੁਪਏ ਦੀਆਂ ਯੋਜਨਾਵਾਂ ਤੋਂ ਇਲਾਵਾ 4 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦਾ ਗਰਿੱਡ ਤੇ ਕਰੀਬ 7 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਨਹਿਰ ਕਿਨਾਰੇ ਸੜਕ ਨਿਰਮਾਣ ਲਈ ਪਿੰਡ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਿਤੇ ਵੀ 'ਵਿਕਸਿਤ' ਗਰਾਮ ਨਹੀਂ ਬਲਕਿ ਆਦਰਸ਼ ਗਰਾਮ ਦਾ ਸੰਕਲਪ ਧਾਰਨ ਕੀਤਾ ਗਿਆ ਸੀ ਜਿਸ ਤਹਿਤ ਚੁਣੇ ਗਏ ਪਿੰਡ ਨੇ ਸਰਕਾਰੀ ਗਰਾਂਟਾਂ ਤੇ ਨਿਰਭਰ ਨਾਲ ਰਹਿ ਕੇ ਆਪਣੀ ਵਧੀਆ ਕਾਰਗੁਜ਼ਾਰੀ ਤੇ ਨਿਵੇਕਲੀ ਪਹਿਲਕਦਮੀ ਨਾਲ ਬਾਕੀ ਪਿੰਡਾਂ ਲਈ ਆਦਰਸ਼ ਬਣਨਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਦ ਲਏ ਪਿੰਡਾਂ ਨੂੰ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਗਰਾਂਟ ਨਹੀਂ ਦਿੱਤੀ ਜਾਵੇਗੀ ਸਗੋਂ ਲੋਕਾਂ ਨੂੰ ਸਵੈ-ਸੇਵੀ ਭਾਵਨਾ ਨਾਲ ਖ਼ੁਦ ਆਪਣਾ ਵਿਕਾਸ ਕਰਕੇ ਦੂਜੇ ਪਿੰਡਾਂ ਲਈ ਮਿਸਾਲ ਬਣਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਸੁਖਜੀਤ ਕੌਰ ਸਾਹੀ, ਸੰਦੀਪ ਮਿਨਹਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜਰ ਸਨ।

ਭਾਜਪਾ ਵੱਲੋਂ ਖੂ਼ਨਦਾਨ ਕੈਂਪ

ਤਲਵਾੜਾ, 15 ਸਤੰਬਰ: ਭਾਰਤੀ ਜਨਤਾ ਪਾਰਟੀ ਤਲਵਾੜਾ ਮੰਡਲ ਵੱਲੋਂ ਪੰ. ਦੀਨ ਦਿਆਲ ਉਪਾਧਿਆਏ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਕਸ਼ਮੀ ਨਰਾਇਣ ਮੰਦਰ ਵਿਖੇ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਨਾਗਰਿਕਾਂ ਨੇ ਖ਼ੂਨ ਦਾਨ ਕੀਤਾ।
ਦਾਨੀ ਸੱਜਣਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਭਾਜਪਾ ਵਰਕਰਾਂ ਨੇ ਸੋਮ ਪ੍ਰਕਾਸ਼ ਦਾ ਪੁਤਲਾ ਫ਼ੂਕਿਆ

ਤਲਵਾੜਾ, 18 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚ ਹਲਕਾ ਫ਼ਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਇੱਥੇ ਯੂਥ ਭਾਜਪਾ ਆਗੂ ਪਵਨ ਕੁਮਾਰ ਧਾਰ ਦੀ ਅਗਵਾਈ ਹੇਠ ਵਿਧਾਇਕ ਸੋਮ ਪ੍ਰਕਾਸ਼ ਦਾ ਪੁਤਲਾ ਵੀ ਸਾੜਿਆ ਗਿਆ।
ਇਸ ਸਬੰਧ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਅਮਨਦੀਪ ਹੈਪੀ ਨੇ ਕਿਹਾ ਕਿ ਸੋਮ ਪ੍ਰਕਾਸ਼ ਵਰਗੇ ਸੀਨੀਅਰ ਆਗੂ ਵੱਲੋਂ ਪਾਰਟੀ ਦੇ ਪ੍ਰਧਾਨ ਵਿਜੈ ਸਾਂਪਲਾ ਵਿਰੁੱਧ ਜਨਤਕ ਪੱਧਰ ਉੱਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਬੇਹੱਦ ਨਿੰਦਣਯੋਗ ਕਾਰਵਾਈ ਹੈ ਅਤੇ ਉਨ੍ਹਾਂ ਦੇ ਅਹਿਜੇ ਵਤੀਰੇ ਦੀ ਭਾਜਪਾ ਹਾਈਕਮਾਨ ਨੂੰ ਬਕਾਇਦਾ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਪ੍ਰਤੀ ਭਾਜਪਾ  ਵਰਕਰਾਂ ਵਿਚ ਵਿਆਪਕ ਪੱਧਰ ਤੇ ਰੋਸ ਅਤੇ ਬੇਚੈਨੀ ਵਧਦੀ ਜਾ ਰਹੀ ਹੈ। ਇਸ ਮੌਕੇ ਮਨੀਸ਼ ਮਿੰਟੂ, ਕਪਿਲ, ਗੁਰਦਿਆਲ, ਲਾਡੀ ਆਦਿ ਸਮੇਤ ਕਈ ਹੋਰ ਕਾਰਕੁੰਨ ਹਾਜਰ ਸਨ।

ਅਮਨਦੀਪ ਹੈਪੀ ਬਣੇ ਭਾਜਪਾ ਦੇ ਮੰਡਲ ਪ੍ਰਧਾਨ

ਤਲਵਾੜਾ, 4 ਅਕਤੂਬਰ: ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਪ੍ਰਧਾਨ ਵੱਲੋਂ ਅਮਨਦੀਪ ਹੈਪੀ ਐਮ. ਸੀ. ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਤਲਵਾੜਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਰਟੀ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਹੈਪੀ ਦੀ ਨਿਯੁਕਤੀ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਲਾਭ ਹੋਵੇਗਾ। ਜਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਕਿ ਪਾਰਟੀ ਨੂੰ ਅਮਨਦੀਪ ਹੈਪੀ ਵਰਗੇ ਦ੍ਰਿੜ ਸੰਕਲਪ ਜੁਝਾਰੂ ਨੌਜਵਾਨਾਂ ਦੀ ਬੇਹੱਦ ਲੋੜ ਹੈ। ਇਸ ਮੌਕੇ ਨਵਨਿਯੁਕਤ ਮੰਡਲ ਪ੍ਰਧਾਨ ਅਮਨਦੀਪ ਹੈਪੀ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੇ ਕੁਮਾਰ ਲਵਲੀ, ਕੈਪਟਨ ਕਰਨ ਸਿੰਘ, ਡਾ. ਧਰੁਬ ਸਿੰਘ, ਅਮਿਤ ਧਨੋਆ, ਕੈਪਟਨ ਸੁਰੇਸ਼, ਬ੍ਰਹਮ ਦਾਸ, ਲਛਮਣ ਸਿੰਘ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਕਾਰਕੁੰਨ ਹਾਜਰ ਸਨ।

ਆਦਮਵਾਲ ਵਿਖੇ ਕੈਂਪ ਲਗਾ ਕੇ ਖੰਨਾ ਨੇ ਕਰਵਾਈ 800 ਮਰੀਜ਼ਾਂ ਦੀ ਜਾਂਚ

ਹੁਸ਼ਿਆਰਪੁਰ, 27 ਸਤੰਬਰ -ਸਿਹਤ ਵਿਭਾਗ ਅਤੇ ਰਿਆਤ ਬਾਹਰਾ ਡੈਂਟਲ ਕਾਲਜ ਦੁਆਰਾ ਸਾਂਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਅਪਣਾਏ ਗਏ ਪਿੰਡ ਆਦਮਵਾਲ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਮੈਡੀਕਲ ਕੈਂਪ 'ਚ ਪਹੁੰਚਣ 'ਤੇ ਸ੍ਰੀ ਅਵਿਨਾਸ਼ ਰਾਏ ਖੰਨਾ, ਸ੍ਰੀ ਸੰਜੀਵ ਤਲਵਾੜ, ਸਿਵਲ ਸਰਜਨ ਸੰਜੀਵ ਬਬੂਟਾ ਅਤੇ ਡਾ: ਅਜੇ ਬੱਗਾ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਖੰਨਾ ਨੇ ਕਿਹਾ ਕਿ ਸਾਂਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਅਪਣਾਏ ਗਏ ਪਿੰਡ ਆਦਮਵਾਲ ਦੇ ਵਸਨੀਕਾਂ ਲਈ ਇਹ ਵਿਸ਼ੇਸ਼ ਤੌਰ 'ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਿੰਡ ਦੇ ਲੋਕਾਂ ਦੀ ਦੰਦਾਂ ਦੀ ਜਾਂਚ, ਸ਼ੂਗਰ, ਹਾਈ ਬੀ.ਪੀ, ਪੀ.ਬੀ, ਛਾਤੀ ਦੇ ਰੋਗ, ਦਿਲ ਅਤੇ ਹੋਰ ਬਿਮਾਰੀਆਂ ਦੇ ਮਾਹਿਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਇਹ ਪਿੰਡ ਪੂਰਨ ਤੌਰ 'ਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਮੁਕਤ ਪਿੰਡ ਹੈ। ਉਨ੍ਹਾਂ ਦੀ ਇਹ ਹਮੇਸ਼ਾ ਕੋਸ਼ਿਸ਼ ਹੈ ਕਿ ਇਹ ਪਿੰਡ ਦਿਲ ਦੀਆਂ ਬਿਮਾਰੀਆਂ,ਸ਼ੂਗਰ, ਡਿਪਰੈਸ਼ਨ ਅਤੇ ਹੋਰ ਬਿਮਾਰੀਆਂ ਤੋਂ ਮੁਕਤ ਰਹੇ। ਇਸ ਲਈ ਸਮੇਂ-ਸਮੇਂ 'ਤੇ ਪਿੰਡ ਵਿਚ ਕੈਂਪ ਲਗਾਏ ਜਾਂਦੇ ਹਨ। ਅੱਜ ਦੀ ਦੌੜ ਭੱਜ ਵਾਲੀ ਜਿੰਦਗੀ ਵਿਚ ਨਾ ਚਾਹੁੰਦੇ ਹੋਏ ਵੀ ਕਈ ਤਰ੍ਹਾਂ ਦੀਆਂ ਦਿਮਾਗੀ ਪ੍ਰੇਸ਼ਾਨੀਆਂ ਦਾ ਲੋਕ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਵਿਸ਼ੇਸ਼ ਤੌਰ 'ਤੇ ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਕੌਂਸਲਰਾਂ ਵੱਲੋਂ ਪਿੰਡ ਵਾਸੀਆਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਨੇ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਵੀ ਲੋਕਾਂ ਨੂੰ ਜਾਗਰੂਕ ਹੋਣ ਲਈ ਅਪੀਲ ਕੀਤੀ ਅਤੇ ਡਾਕਟਰਾਂ ਨੇ ਵੀ ਇਨ੍ਹਾਂ ਨਾਮੁਰਾਦ ਬਿਮਾਰੀਆਂ ਦੀ ਜਾਂਚ ਕਰਦਿਆਂ ਹੋਇਆ ਲੋਕਾਂ ਨੂੰ ਇਨ੍ਹਾਂ ਨਾਮੁਰਾਦ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਰਜਿਸਟਰ ਕੀਤੇ ਗਏ ਕਰੀਬ 800 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਵੀ ਮਾਹਿਰ ਡਾਕਟਰਾਂ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮੁਫ਼ਤ ਕਰਨ ਲਈ ਕਿਹਾ। ਇਸ ਮੌਕੇ ਰਿਆਤ ਬਾਹਰਾ ਗਰੁੱਪ ਇੰਸਟੀਚਿਊਟ ਹੁਸ਼ਿਆਰਪੁਰ ਦੇ ਡਾਇਰੈਕਟਰ ਰਿਟਾ: ਜਨਰਲ ਪਰਮਜੀਤ ਸਿੰਘ, ਡਾ: ਜਗਜੀਤ ਧਾਲੀਵਾਲ, ਡਾ: ਤਰੁਣ ਕਾਲਰਾ, ਡਾ: ਜਤਿੰਦਰ, ਡਾ: ਨਰਿੰਦਰ, ਡਾ: ਸੁਭਾਸ਼ ਭਾਰਦਵਾਜ, ਡਾ: ਗੌਰਵ, ਡਾ: ਨਰੇਸ ਸਿੰਗਲਾ, ਡਾ: ਮਨਿੰਦਰ, ਡਾ: ਰਜੇਸ਼ ਟੰਡਨ, ਡਾ: ਸੰਦੀਪ ਗੁਪਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਉਮੇਸ਼ ਜੈਨ, ਤਰਸੇਮ ਗੁਪਤਾ, ਪਰਮਿੰਦਰ ਸਿੰਘ ਬਾਠ, ਸਰਪੰਚ ਸਤਪਾਲ ਸਿੰਘ ਸੱਤੀ, ਜਸਵਿੰੰਦਰਪਾਲ ਸਿੰਘ, ਡਾ: ਰਮਨ ਘਈ ਆਦਿ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

ਤਲਵਾੜਾ ਬਲਾਕ ਦਾ ਪਿੰਡ ਨਾਰੰਗਪੁਰ ਆਦਰਸ਼ ਗ੍ਰਾਮ ਯੋਜਨਾ ਵਿਚ ਹੋਇਆ ਸ਼ਾਮਿਲ


  • ਪਿੰਡਾਂ ਦਾ ਚਹੁੰਮੁਖੀ ਵਿਕਾਸ ਕੀਤਾ ਜਾਵੇਗਾ: ਖੰਨਾ
ਤਲਵਾੜਾ, 29 ਅਗਸਤ: ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਨਾਰੰਗਪੁਰ ਨੂੰ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਸ਼ਾਮਿਲ ਕੀਤਾ ਗਿਆ।
ਇਹ ਪ੍ਰਗਟਾਵਾ ਪਿੰਡ ਵਿਚ ਹੋਏ ਜਨਤਕ ਸਮਾਗਮ ਮੌਕੇ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਪਿੰਡਾਂ ਦਾ ਚਹੁਮੁਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਨਾਰੰਗਪੁਰ ਦੇ ਆਦਰਸ਼ ਗਰਾਮ ਬਣਨ ਨਾਲ ਇਸ ਪਿੰਡ ਨੂੰ ਵਿਸ਼ੇਸ਼ ਤੌਰ ਯੋਜਨਾ ਤਹਿਤ ਮਿਲਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਵਿਚ ਸਵੱਛ ਭਾਰਤ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਬੇਟੀ ਬਚਾਓ, ਪ੍ਰਧਾਨ ਮੰਤਰੀ ਬੀਮਾ ਯੋਜਨਾ ਸਮੇਤ ਵਿਆਪਕ ਪੱਧਰ ਤੇ ਵਿਕਾਸ ਮੁਖੀ ਪ੍ਰਾਜੈਕਟ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਸਮੁੱਚੇ ਹਲਕੇ ਵਿਚ ਵੱਡੇ ਪੱਧਰ ਤੇ ਵਿਕਾਸ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ ਸਿੱਖਿਅਤ ਨੌਜਵਾਨਾਂ ਦੇ ਲਈ ਰੁਜਗਾਰ ਦੇ ਰਾਹ ਖੋਲ੍ਹੇ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਪਿੰਡ ਨੂੰ ਆਦਰਸ਼ ਗਰਾਮ ਬਣਾਉਣ ਲਈ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਪ੍ਰਧਾਨ ਨਗਰ ਕੌਂਸਲ ਦਸੂਹਾ, ਡਾ. ਸੁਭਾਸ਼ ਚੰਦ, ਨਰੇਸ਼ ਠਾਕੁਰ, ਦਲਜੀਤ ਸਿੰਘ ਜੀਤੂ, ਜਨਕ ਸਿੰਘ ਰਾਣਾ, ਸੁਰਜੀਤ ਸਿੰਘ ਪੰਚ, ਰੋਸ਼ਨ ਲਾਲ, ਗੁਰਧਿਆਨ, ਜੈਪਾਲ, ਪਵਨ ਕੁਮਾਰ, ਬਲਵੰਤ ਸਿੰਘ, ਕਰਨੈਲ ਸਿੰਘ, ਹਰਬੰਸ ਲਾਲ, ਥੁੜੀਆ ਰਾਮ, ਸੀਤਾ ਦੇਵੀ, ਸ਼ਸ਼ੀ ਕਾਂਤਾ, ਝੰਡਾ ਰਾਮ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਕੰਢੀ ਖੇਤਰ ਲਈ ਵਰਦਾਨ ਸਾਬਿਤ ਹੋਵੇਗਾ ਪਸ਼ੂ ਹਸਪਤਾਲ: ਸੁਖਜੀਤ ਕੌਰ ਸਾਹੀ


  • ਤਲਵਾੜਾ ਵਿਖੇ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦਾ ਕੀਤਾ ਉਦਘਾਟਨ
ਤਲਵਾੜਾ, 15 ਜੁਲਾਈ: ਅੱਜ ਇੱਥੇ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਤਲਵਾੜਾ ਵਿਖੇ ਨਾਬਾਰਡ ਯੋਜਨਾ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦਾ ਉਦਘਾਟਨ ਕੀਤਾ। 

ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦਾ ਚਹੁਮੁਖੀ ਵਿਕਾਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਜਾਰੀ ਹਨ ਅਤੇ ਇਸ ਬਲਾਕ ਪੱਧਰੀ ਹਸਪਤਾਲ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਪਸ਼ੂਧਨ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈੇ ਹੇਠ ਸੀਪਾਈਟ ਸੈਂਟਰ, ਆਦਰਸ਼ ਮੈਰੀਟੋਰੀਅਸ ਸਕੂਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਸ. ਅਮਰਜੀਤ ਸਿੰਘ ਸਾਹੀ ਸਰਕਾਰੀ ਪਾਲੀਟੈਕਨਿਕ ਕਾਲਜ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਹੁਮੰਤਵੀ ਵਿੱਦਿਅਕ ਅਦਾਰੇ ਕੰਢੀ ਦੇ ਇਸ ਪਿੱਛੜੇ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਰੁਜਗਾਰ ਪ੍ਰਦਾਨ ਕਰਨ ਦੇ ਯਤਨਾਂ ਦੀ ਲੜੀ ਵਿਚ ਰਾਮਗੜ੍ਹ ਸੀਕਰੀ ਤੇ ਕਈ ਹੋਰ ਪਿੰਡਾਂ ਵਿਚ ਵੱਡੇ ਪੱਧਰ ਸਵੈ ਸਹਾਇਤਾ ਸਮੂਹਾਂ ਦੀ ਸਥਾਪਨਾ ਤੇ ਸੰਚਾਲਨ ਸਦਕਾ ਬਲਾਕ ਤਲਵਾੜਾ ਵਿਚ ਔਰਤਾਂ, ਨੌਜਵਾਨਾਂ ਤੇ ਉੱਦਮੀਆਂ ਨੂੰ ਆਪਣੇ ਪੈਰਾਂ ਤੇ ਖਲੋਣ ਦੇ ਵਿਆਪਕ ਮੌਕੇ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਨ. ਕੇ. ਜਸਵਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਆਰ. ਸੀ. ਅਲੂਨਾ ਐਕਸੀਅਨ ਪੰਚਾਇਤੀ ਰਾਜ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਦੀਪਕ ਰਾਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਕੁਲਦੀਪ ਚਤਰੂ, ਡੀ. ਐੱਸ. ਰੇਡੂ ਐੱਸ. ਡੀ. ਓ., ਡਾ. ਰਮੇਸ਼ ਸੈਣੀ, ਡਾ. ਚਰਨਜੀਤ ਸਿੰਘ, ਨਰੇਸ਼ ਠਾਕੁਰ, ਰਾਜ ਕੁਮਾਰ ਬਿੱਟੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਆਦਮਪੁਰ ਹਵਾਈ ਅੱਡੇ ਨੂੰ ਵਪਾਰਕ ਏਅਰਪੋਰਟ ਦਾ ਦਰਜਾ ਦੇਣ ਦਾ ਕੇਂਦਰੀ ਰੱਖਿਆ ਮੰਤਰੀ ਵੱਲੋਂ ਭਰੋਸਾ: ਸੁਖਬੀਰ ਸਿੰਘ ਬਾਦਲ


  •  ਕੈਪਟਨ ਅਮਰਿੰਦਰ ਸਿੰਘ ਦੀ ਮੁਹਿੰਮ ਲੋਕਾਂ ਲਈ ਨਹੀਂ ਸਗੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖਾਤਰ
  •  ਪੰਜਾਬ ਅੰਦਰ ਬੁਨਿਆਦੀ ਢਾਚੇ ਦੀ ਮਜ਼ਬੂਤੀ ਲਈ ਖਰਚੇ ਜਾ ਰਹੇ ਹਨ 10 ਹਜ਼ਾਰ ਕਰੋੜ
  •  ਗੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ
  •  ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
  •  ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜਿਆਣੀ, ਠੰਡਲ ਅਤੇ ਅਵਿਨਾਸ਼ ਰਾਏ ਖੰਨਾ ਨੇ ਕੀਤੀ ਸ਼ਿਰਕਤ
ਹੁਸਿਆਰਪੁਰ, 7 ਜੁਲਾਈ: ਪੰਜਾਬ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਆਦਮਪੁਰ ਵਿਖੇ ਭਾਰਤੀ ਫੌਜ ਦੇ ਹਵਾਈ ਅੱਡੇ ਨੂੰ ਵਪਾਰਕ ਦਰਜਾ ਦੇਣ ਸਬੰਧੀ ਕੇਂਦਰੀ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਜਿਸ ਨਾਲ ਜਿਥੇ ਦੁਆਬਾ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ ਉਥੇ ਪ੍ਰਵਾਸੀ ਭਾਰਤੀਆਂ ਲਈ ਵੀ ਵੱਡੀ ਸਹੂਲਤ ਹੋਵੇਗੀ।

       ਅੱਜ ਇਥੇ ਸਮਾਜਿਕ ਨਿਆਂ ਤੇ ਅਧਿਕਾਰਤਾ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੇ ਮੰਤਰਾਲੇ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਕੇਂਦਰੀ ਰੱਖਿਆ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਗਈ ਸੀ ਜਿਸ ਪਿੱਛੋਂ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕੇਂਦਰੀ ਰੱਖਿਆ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।
       ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ਦੌਰਾਨ ਸੂਬੇ ਵਿੱਚ 10 ਹਜ਼ਾਰ ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖਰਚੇ ਜਾ ਰਹੇ ਹਨ ਜਿਸ ਵਿੱਚੋਂ 4000 ਕੋਰੜ ਰੁਪਏ ਨਾਲ 150 ਛੋਟੇ ਸਹਿਰਾਂ ਤੇ ਕਸਬਿਆਂ ਵਿੱਚ ਸੀਵਰੇਜ, ਪੀਣ ਵਾਲਾ ਪਾਣੀ, ਗਲੀਆਂ ਪੱਕੀਆਂ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਪੰਜਾਬ ਸਰਕਾਰ ਵੱਲੋਂ 5000 ਕਰੋੜ ਰੁਪਏ ਦੇ ਪ੍ਰਾਜੈਕਟ ਮੰਨਜ਼ੂਰ ਕਰ ਦਿੱਤੇ ਗਏ ਹਨ। ਪੱਤਰਕਾਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਗਈ ਸਿਆਸੀ ਸਰਗਰਮੀ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਲੜਾਈ ਨਹੀਂ ਸਗੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਉਨ੍ਹਾਂ ਨੇ ਪਿਛਲਾ ਇੱਕ ਦਹਾਕਾ ਕਿਥੇ ਗੁਜ਼ਾਰਿਆ ਹੈ ? ਉਨ੍ਹਾਂ ਕਿਹਾ ਕਿ ਪਿਛਲੇ ਸਾਲ  ਮਈ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਪਿੱਛੋਂ ਉਹ ਕੇਵਲ ਇੱਕ ਵਾਰ ਹੀ ਆਪਣੇ ਲੋਕ ਸਭਾ ਹਲਕੇ ਵਿੱਚ ਗਏ ਹਨ।

       ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਗੈਰਕਾਨੂੰਨੀ ਤਰੀਕੇ ਨਾਲ ਰੇਤੇ ਦੀ ਖੁਦਾਈ ਵਿੱਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਜਾਂ ਕੱਦਬੁੱਤ ਦਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਦੋਸ਼ੀਆਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਜਾਣਗੇ।
        ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਪੰਜਾਬ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲੇ ਦੋ ਸਾਲਾਂ ਦੌਰਾਨ ਸਾਰੇ ਸ਼ਹਿਰਾਂ ਨੂੰ ਚਹੁੰ ਮਾਰਗੀ ਅਤੇ ਛੇ ਮਾਰਗੀ ਸੜਕਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਸਬੰਧੀ 18 ਹਜ਼ਾਰ ਕੋਰੜ ਰੁਪਏ ਦੇ ਪ੍ਰਾਜੈਕਟ ਮੰਨਜ਼ੂਰ ਕੀਤੇ ਗਏ ਹਨ। ਇਸ ਵਿੱਚ ਮੁਖ ਤੌਰ 'ਤੇ ਚੰਡੀਗੜ੍ਹ - ਬਠਿੰਡਾ, ਹੁਸ਼ਿਆਰਪੁਰ- ਫਗਵਾੜਾ, ਜਲੰਧਰ- ਮੋਗਾ, ਚੰਡੀਗ਼ੜ੍ਹ- ਫਗਵਾੜਾ, ਚੰਡੀਗੜ੍ਹ -ਲੁਧਿਆਣਾ ਸੜਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਮੌਨਸੂਨ ਦੇ ਸੀਜ਼ਨ ਤੋਂ ਤੁੰਰਤ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ।

       ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਬਨਾਵਟੀ ਅੰਗ ਉਤਪਾਦਨ ਕਾਰਪੋਰੇਸ਼ਨ ਕਾਨਪੁਰ, ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਤੇ ਵਿਕਾਸ ਕਾਰਕਪੋਰੇਸ਼ਨ ਨਵੀਂ ਦਿੱਲੀ ਵੱਲੋਂ ਸਿਰ 'ਤੇ ਮੈਲਾ ਢੋਣ ਵਾਲੇ 59 ਸਵੱਛਕਾਰਾਂ ਨੂੰ ਪ੍ਰਤੀ ਵਿਅਕਤੀ 40 ਹਜ਼ਾਰ ਰੁਪਏ ਦੀ ਸਹਾਇਤਾ ਅਤੇ ਹੁਨਰ ਵਿਕਾਸ ਦੀ ਸਿਖਲਾਈ ਮੁਕੰਮਲ ਕਰਨ ਵਾਲੇ 200 ਟ੍ਰੇਨੀਆਂ ਨੂੰ ਸਰਟੀਫਿਕੇਟ ਵੰਡੇ ਗਏ। ਉਪ ਮੁੱਖ ਮੰਤਰੀ ਵੱਲੋਂ 70 ਫੀਸਦੀ ਨੇਤਰਹੀਣ ਸ੍ਰੀ ਯੋਗਰਾਜ, ਜਿਨ੍ਹਾਂ ਨੇ ਹਾਲ ਹੀ ਵਿੱਚ ਸਿਵਲ ਸੇਵਾਵਾਂ ਵਿੱਚ 1213 ਰੈਂਕ ਪ੍ਰਾਪਤ ਕੀਤਾ ਅਤੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਦੱਖਣੀ ਕੋਰੀਆ ਵਿਖੇ ਪੈਰਾ ਉਲੰਪਿਕ ਦੌਰਾਨ ਚਾਂਦੀ ਦਾ ਤਮਗਾ ਜਿੱਤਿਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 20 ਵਿਅਕਤੀਆਂ ਨੂੰ ਮੋਟਰ ਟ੍ਰਾਈਸਾਈਕਲ, 54 ਟ੍ਰਾਈਸਾਈਕਲ, 38 ਵੀਲਚੇਅਰ, 78 ਸੁਣਨ ਵਾਲੀਆਂ ਮਸ਼ੀਨਾਂ ਅਤੇ 38 ਵਿਅਕਤੀਆਂ ਨੂੰ ਬਨਾਵਟੀ ਅੰਗ ਵੀ ਪ੍ਰਦਾਨ ਕੀਤੇ ਗਏ।
       ਇਸ ਮੌਕੇ ਮੁੱਖ ਤੌਰ ਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੋਹਣ ਸਿੰਘ ਠੰਡਲ, ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾਂ, ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ, ਮੇਅਰ ਸ਼ਿਵ ਸੂਦ ਅਤੇ ਹੋਰ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ 'ਏਕਤਾ ਰਾਹੀਂ ਰਾਜ' ਨੀਤੀ ਦਾ ਹਾਮੀ-ਬਾਦਲ


  • ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਲਹਿਰ ਸ਼ੁਰੂ ਕਰਨ ਦਾ ਐਲਾਨ
  • ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਵਿਨਾਸ਼ਕਾਰੀ ਤਾਕਤਾਂ ਦੀ ਕਰੜੀ ਨਿੰਦਾ
  • ਅਮੀਰ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ
  • ਸੁਖਬੀਰ ਵੱਲੋਂ ਪੰਜਾਬੀਆਂ ਦੇ ਹਰ ਖੇਤਰ ਵਿੱਚ ਯੋਗਦਾਨ ਦੀ ਚਰਚਾ
  • 1984 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ
  • ਸਿੱਖਾਂ ਨੇ ਮੁਲਕ ਤੇ ਇਸ ਦੇ ਅਮੀਰ ਸੱਭਿਆਚਾਰ ਦੀ ਹਮੇਸ਼ਾ ਰਾਖੀ ਕੀਤੀ-ਰਾਜਨਾਥ ਸਿੰਘ
  • ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸ਼ਕਤੀ, ਚੇਤਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ-ਅਮਿਤ ਸ਼ਾਹ
  • ਹਰਸਿਮਰਤ ਕੌਰ ਬਾਦਲ, ਵਿਜੇ ਸਾਂਪਲਾ, ਕਮਲ ਸ਼ਰਮਾ ਤੇ ਬਾਬਾ ਰਾਮਦੇਵ ਵੀ ਹਾਜ਼ਰ
ਸ੍ਰੀ ਅਨੰਦਪੁਰ ਸਾਹਿਬ, 19 ਜੂਨ: ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੀ ਪੂਰੀ ਮਨੁੱਖਤਾ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਮੁਲਕ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਇਕ ਜ਼ਬਰਦਸਤ ਲਹਿਰ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

       ਇਸ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਤਿ ਲੋੜੀਂਦੀ ਲਹਿਰ ਸ਼ੁਰੂ ਕਰਨ ਲਈ ਪਹਿਲ ਕਰਦਿਆਂ ਸਭ ਤੋਂ ਪਹਿਲਾਂ ਮੁਲਕ ਦੇ ਵੱਖ-ਵੱਖਸੂਬਿਆਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ 'ਏਕਤਾ ਸਮਾਗਮ' ਕਰਵਾਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਤ ਨਾਮਦੇਵ ਨੂੰ ਸਮਰਪਿਤ ਇਹ ਸਮਾਗਮ ਪੁਣੇ (ਮਹਾਰਾਸ਼ਟਰ), ਭਗਤ ਕਬੀਰ ਤੇ ਭਗਤ ਰਵਿਦਾਸ ਦੀ ਯਾਦ ਵਿੱਚ ਬਨਾਰਸ (ਉੱਤਰ ਪ੍ਰਦੇਸ਼), ਭਗਤ ਧੰਨਾ ਤੇ ਭਗਤ ਪੀਪਾ ਦੀ ਯਾਦ ਵਿੱਚ ਜੈਪੁਰ (ਰਾਜਸਥਾਨ) ਅਤੇ ਭਗਤ ਜੈ ਦੇਵ ਨੂੰ ਸਮਰਪਿਤ ਅਜਿਹਾ ਸਮਾਗਮ ਕਲਕੱਤਾ (ਪੱਛਮੀ ਬੰਗਾਲ) ਵਿਖੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਭਗਤਾਂ ਦੀ ਬਾਣੀ ਪ੍ਰੇਮ, ਪਿਆਰ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੰਦੀ ਹੈ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 250 ਕਰੋੜ ਦੀ ਲਾਗਤ ਨਾਲ ਬਣਨਗੀਆਂ ਗਊ ਸ਼ਾਲਾਵਾਂ-ਕੀਮਤੀ ਭਗਤ

ਹੁਸ਼ਿਆਰਪੁਰ, 17 ਮਾਰਚ: ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਭਗਤ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 25-25 ਏਕੜ ਰਕਬੇ ਵਿੱਚ ਗਊ ਸ਼ਾਲਾਵਾਂ ਸਥਾਪਤ ਕਰਵਾਈਆਂ ਜਾ ਰਹੀਆਂ ਹਨ ਜਿਸ 'ਤੇ ਲਗਭਗ 250 ਕਰੋੜ ਰੁਪਏ ਖਰਚੇ ਜਾਣਗੇ।ਜਿਨ੍ਹਾਂ ਵਿੱਚੋਂ 30 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

                  ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਤ ਹੋਣ ਵਾਲੀਆਂ ਇਨ੍ਹਾਂ ਗਊ ਸ਼ਾਲਾਵਾਂ ਦਾ ਨਿਰਮਾਣ ਛੇ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਗਊ ਸ਼ਾਲਾਵਾਂ ਦਾ ਨਕਸ਼ਾ ਸਾਰੇ ਜ਼ਿਲ੍ਹਿਆਂ ਵਿੱਚ ਇਕੋ ਤਰ੍ਹਾਂ ਦਾ ਹੋਵੇਗਾ ਜਿਨ੍ਹਾਂ ਵਿੱਚ ਪਸ਼ੂਆਂ ਦੇ ਰੱਖ-ਰਖਾਵ ਦੀਆਂ ਸਾਰੀਆਂ ਸਹੂਲਤਾ ਉਪਲਬਧ ਹੋਣਗੀਆਂ।  ਉਨ੍ਹਾਂ ਦੱਸਿਆ ਕਿ 19 ਜ਼ਿਲ੍ਹਿਆਂ ਵਿੱਚ ਇਸ ਮੰਤਵ ਲਈ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਵੀ ਖੜਕਾਂ ਦੇ ਨਜ਼ਦੀਕ 24 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ।
                  ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਗਊ ਸ਼ਾਲਾਵਾਂ ਵਿੱਚ 4 ਲੱਖ ਤੱਕ ਗਊਧੰਨ ਦੀ ਸੰਭਾਲ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 450 ਦੇ ਕਰੀਬ ਗਊ ਸ਼ਾਲਾਵਾਂ ਵਿੱਚ ਬਿਜਲੀ-ਪਾਣੀ ਮੁਫਤ ਦੇਣ ਲਈ ਸਬੰਧਤ ਵਿਭਾਗ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਲਈ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਊ ਸ਼ਾਲਾਵਾਂ ਵਿੱਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਨੀਲੇ ਕਾਰਡ ਹੋਲਡਰਾਂ ਵਿੱਚ ਸ਼ਾਮਲ ਕਰਨ ਲਈ ਵੀ ਸਬੰਧਤ ਵਿਭਾਗਾਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਊਧੰਨ ਦੀ ਸਾਂਭ ਸੰਭਾਲ ਲਈ ਗਊਚਰ ਰਲੀਵ ਕਮੇਟੀ ਬਣਾਈ ਗਈ ਹੈ ਜਿਸਦੇ ਮੈਂਬਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਅਤੇ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਚਾਰ ਆਈ.ਏ.ਐਸ ਰੈਂਕ ਦੇ ਅਧਿਕਾਰੀ ਮੈਂਬਰ ਬਣਾਏ ਗਏ ਹਨ।
         ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜੇਕਰ ਪੰਜਾਬ ਰਾਜ ਵਿੱਚੋਂ ੱਗਊਧੰਨ ਨੂੰ ਬਾਹਰ ਲਿਜਾਣ ਲਈ ਕਿਸੇ ਵੀ ਸਰਕਾਰੀ ਵੈਟਰਨਰੀ ਡਾਕਟਰ ਜਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਜਾਰੀ ਕੀਤਾ ਜਾਵੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਸਾਰੀਆਂ ਗਊ ਸ਼ਾਲਾਵਾਂ ਵਿੱਚ ਲੱਖਾਂ ਗਊਧੰਨ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਵਾਸਤੇ ਕਾਊ ਸੈਸ ਲਗਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਹੁਸ਼ਿਆਰਪੁ ਦੇ ਮੇਅਰ ਸ੍ਰੀ ਸ਼ਿਵ ਸੂਦ, ਜ਼ਿਲ੍ਹਾ ਪ੍ਰਧਾਨ ਭਾਜਪਾ ਸ੍ਰੀ ਆਨੰਦਵੀਰ ਸਿੰਘ, ਮੈਂਬਰ ਗਊ ਸੁਰੱਖਿਆ ਕਮਿਸ਼ਨ ਪੰਜਾਬ ਡਾ.ਬਿੰਦੂਸਾਰ ਸ਼ੁਕਲਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਨਰੇਸ਼ ਕੁਮਾਰ ਜਸਵਾਲ ਵੀ ਹਾਜ਼ਰ ਸਨ।

ਇੰਦਰਜੀਤ ਭਾਟੀਆ ਬਲਾਕ ਤਲਵਾੜਾ ਤੇ ਹਾਜੀਪੁਰ ਦੀ ਪ੍ਰਧਾਨ ਬਣੀ

ਮਨੁੱਖੀ ਅਧਿਕਾਰ ਸੈੱਲ ਭਾਜਪਾ ਜਨ ਚੇਤਨਾ ਲਈ ਤਤਪਰ: ਸੰਤ

ਤਲਵਾੜਾ, 26 ਮਈ: ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਅੱਜ ਇੱਥੇ ਪਾਰਟੀ ਦੀ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਗਠਨ ਨਾਲ ਪੂਰੇ ਦੇਸ਼ ਵਿਚ ਪਰਿਵਰਤਨ ਦੀ ਆਸ ਬੱਝੀ ਹੈ ਅਤੇ ਲੋਕ ਛੇਤੀ ਹੀ ਵਿਕਾਸ ਦੀ ਨਵੀਂ ਸਵੇਰ ਦਾ ਸੁਪਨਾ ਸਾਕਾਰ ਹੁੰਦਾ ਵੇਖਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੈੱਲ ਵੱਲੋਂ ਪੰਜਾਬ ਭਰ ਵਿਚ ਜਨ ਚੇਤਨਾ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਜਾਂ ਸੁਧਾਰ ਘਰਾਂ ਵਿਚ ਬੰਦ ਲੋਕਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਸ ਮੌਕੇ ਉਨ੍ਹਾਂ ਭਾਜਪਾ ਆਗੂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਮਨੁੱਖੀ ਅਧਿਕਾਰ ਸੈੱਲ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਸ਼੍ਰੀਮਤੀ ਭਾਟੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਕੌਂਸਲਰ ਨਰੇਸ਼ ਠਾਕੁਰ, ਅਮਰਪਾਲ ਜੌਹਰ, ਭਾਜਪਾ ਨੇਤਾ ਡਾ. ਆਈ. ਕੇ. ਸ਼ਰਮਾ, ਰੇਨੂੰ ਰਾਣਾ, ਮਧੁ ਬਾਲਾ, ਕੁਲਦੀਪ ਚਤਰੂ, ਭੂਸ਼ਨ, ਸੰਜੀਵ ਜਖ਼ਮੀ, ਰਿੰਪੀ ਭਾਟੀਆ, ਰਾਮ ਕੁਮਾਰ ਮੈਂਬਰ ਬਲਾਕ ਸੰਮਤੀ, ਸੁਮਨ ਬਾਲਾ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਸੁਨੀਤਾ ਦੇਵੀ, ਪ੍ਰਵੀਨ ਮਲਹੋਤਰਾ, ਆਸ਼ੂ ਅਰੋੜਾ, ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁੰਨ ਹਾਜਰ ਸਨ।

ਦੇਸ਼ ਵਿੱਚ ਮੋਦੀ ਸਰਕਾਰ ਨਾਲ ਹੋਵੇਗਾ ਨਵਾਂ ਸਵੇਰਾ: ਸੰਤ

ਤਲਵਾੜਾ, 25 ਮਈ: ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀ ਮਜਬੂਤ ਸਰਕਾਰ ਦੇ ਗਠਨ ਨਾਲ ਨਵਾਂ ਸਵੇਰਾ ਹੋ ਰਿਹਾ ਹੈ ਅਤੇ ਇਸ ਨਵੇਂ ਦੌਰ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਤਲਵਾੜਾ ਸਰਕਲ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਤਲਵਾੜਾ ਡਾਟ ਕਾਮ ਵੱਲੋਂ ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼।

ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ: ਵਿਜੈ ਸਾਂਪਲਾ

ਤਲਵਾੜਾ ਵਿਚ ਹੋਇਆ ਸਨਮਾਨ ਸਮਾਰੋਹ
ਤਲਵਾੜਾ, 7 ਦਸੰਬਰ: ਅੱਜ ਇੱਥੇ ਬਲਾਕ ਭਾਜਪਾ ਵੱਲੋਂ ਪੰਜਾਬ ਜੰਗਲਾਤ ਵਿਕਾਸ ਕਾਰਪੋਰੇਸ਼ਨ ਦੇ ਨਵਨਿਯੁਕਤ ਚੇਅਰਮੈਨ ਵਿਜੇ ਸਾਂਪਲਾ ਦਾ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਾਂਪਲਾ ਨੇ ਕਿਹਾ ਹਾਈ ਕਮਾਨ ਵੱਲੋਂ ਦਿੱਤੀ ਗਈ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਣਗੇ। ਉਨ੍ਹਾਂ ਇਸ ਨਿਯੁਕਤੀ ਲਈ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕੇਂਦਰ ਵਿਚ ਭਾਜਪਾ ਸਰਕਾਰ ਬਣਾਉਣ ਲਈ ਉਤਾਵਲੇ ਹਨ ਕਿਉਂਕਿ ਕੇਂਦਰ ਵਿਚ ਸੱਤਾ ਦੇ ਕਾਬਜ ਕਾਂਗਰਸ ਤੇ ਭਾਈਵਾਲ ਪਾਰਟੀਆਂ ਨੇ ਭ੍ਰਿਸ਼ਟਾਚਾਰ ਦੇ ਸਾਰੇ ਹੱਦਾਂ ਬੰਨੇ ਪਾਰ ਕਰਕੇ ਲੋਕਾਂ ਨੂੰ ਮਹਿੰਗਾਈ ਦੇ ਬੋਝ ਥੱਲੇ ਦੱਬ ਦਿੱਤਾ ਹੈ। ਇਸ ਮੌਕੇ ਸ੍ਰੀ ਅਸ਼ੋਕ ਸੱਭਰਵਾਲ ਨੇ ਕਿਹਾ ਕਿ ਸ਼੍ਰੀ ਸਾਂਪਲਾ ਦੇ ਚੇਅਰਮੈਨ ਬਣਨ ਨਾਲ ਪੂਰੇ ਇਲਾਕੇ ਵਿਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਵਰਕਰ ਹੋਰ ਮਜਬੂਤ ਹੋਏ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਨਦੀਪ ਹੈਪੀ ਐਮ. ਸੀ. ਨਗਰ ਪੰਚਾਇਤ ਤਲਵਾੜਾ, ਨਰੇਸ਼ ਠਾਕੁਰ ਐਮ. ਸੀ., ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਦੀਪਕ ਰਾਣਾ, ਰੇਖਾ ਠਾਕੁਰ, ਮੰਜੂ ਬਾਲਾ, ਮਧੂ ਬਾਲਾ, ਵੀਨਸ ਕਮਲ, ਆਸ਼ੂ ਅਰੋੜਾ, ਵਿਵੇਕ ਕੁਮਾਰ ਮਿੱਠੂ, ਪ੍ਰਵੀਨ ਮਲਹੋਤਰਾ, ਦਵਿੰਦਰਪਾਲ ਸਿੰਘ ਸੇਠੀ ਸ਼ਹਿਰੀ ਪ੍ਰਧਾਨ, ਰਵਿੰਦਰ ਸਿੰਘ, ਰਾਮ ਜੀਤ ਸੰਧੂ ਮੈਂਬਰ ਜਿਲ੍ਹਾ ਪਰਿਸ਼ਦ, ਰਾਮਪਾਲ, ਸ਼ਿਵਮ ਸ਼ਰਮਾ ਆਦਿ ਸਮੇਤ ਕਈ ਹੋਰ ਸਰਗਰਮ ਵਰਕਰ ਹਾਜਰ ਸਨ।

ਲੋਕ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ: ਰਘੂਨਾਥ ਰਾਣਾ

ਪਿੰਡ ਭਵਨੌਰ ਵਿਚ ਹੋਇਆ ਸਨਮਾਨ ਸਮਾਗਮ
ਤਲਵਾੜਾ, 7 ਦਸੰਬਰ:  ਪੰਜਾਬ ਮੀਡੀਅਮ ਸਕੇਲ ਇੰਡਸਟ੍ਰੀਜ਼ ਦੇ ਨਵਨਿਯੁਕਤ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਰਘੂਨਾਥ ਸਿੰਘ ਰਾਣਾ ਦਾ ਪਿੰਡ ਪਹੁੰਚਣ ਤੇ ਭਵਨੌਰ, ਸੰਧਾਣੀ, ਭਟੋਲੀ, ਖਡਿਆਲਾ,
ਝਰੇੜਾ, ਕਰਟੋਲੀ ਆਦਿ ਪਿੰਡਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਣਾ ਨੇ ਕਿ ਉਹ ਹਮੇਸ਼ਾ ਇਲਾਕੇ ਦੇ ਬਹੁਪੱਖੀ ਵਿਕਾਸ ਅਤੇ ਲੋਕ ਸੇਵਾ ਲਈ ਤਤਪਰ ਰਹਿਣਗੇ ਅਤੇ ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸੂਬੇ ਵਿਚ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਭਾਜਪਾ ਹਾਈ ਕਮਾਨ ਵੱਲੋਂ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਸਦਕਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕੇਂਦਰ ਵਿਚੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇਗਾ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਰਛਪਾਲ ਸਿੰਘ ਸਰਪੰਚ ਸੰਧਾਣੀ, ਰੀਨਾ ਕੁਮਾਰੀ ਸਰਪੰਚ ਭਟੋਲੀ, ਅਸ਼ਵਨੀ ਕੁਮਾਰ ਸਰਪੰਚ ਝਰੇੜਾ, ਸੁਰਿੰਦਰ ਸਿੰਘ ਸਰਪੰਚ ਖਮਤਾ ਪੱਤੀ, ਅਨਿਲ ਰਾਣਾ, ਕੈਪਟਲ ਬਲੀ ਰਾਮ, ਦਰਸ਼ਨ, ਡਾ. ਸਤੀਸ਼, ਰਣਜੀਤ ਸਿੰਘ ਰਾਮਗੜ੍ਹ, ਹਰਬੰਸ ਲਾਲ, ਦਵਿੰਦਰਵਾਲ ਕਰਟੋਲੀ, ਕੈਪਟਨ ਰੋਸ਼ਨ ਲਾਲ, ਦੌਲਤ ਰਾਮ, ਸੁਖਦੇਵ ਸਿੰਘ, ਜੀਤ ਸਿੰਘ, ਸਹਿਦੇਵ, ਉਂਕਾਰ ਸਿੰਘ, ਨਾਨਕ ਚੰਦ, ਜੋਗਿੰਦਰ ਸਿੰਘ ਸਾਬਕਾ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

ਸਾਂਪਲਾ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ

ਤਲਵਾੜਾ, 6 ਦਸੰਬਰ:
ਸੀਨੀਅਰ ਭਾਜਪਾ ਆਗੂ ਸ਼੍ਰੀ ਵਿਜੇ ਸਾਂਪਲਾ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਉਣ ਨਾਲ ਕੰਢੀ ਖੇਤਰ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਹੈ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਬੇਹੱਦ ਉਤਸ਼ਾਹਿਤ ਹੈ। ਇਹ ਪ੍ਰਗਟਾਵਾ ਇੱਥੇ ਭਾਜਪਾ ਆਗੂ ਅਮਨਦੀਪ ਹੈਪੀ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਕਰਦਿਆਂ ਕਿਹਾ ਕਿ ਸ਼੍ਰੀ ਸਾਂਪਲਾ ਹਮੇਸ਼ਾ ਹੀ ਸਮਾਜ ਸੇਵਾ ਅਤੇ ਸੂਬੇ ਦੇ ਵਿਕਾਸ ਲਈ ਹਮੇਸ਼ਾ ਹੀ ਤਤਪਰ ਰਹੇ ਹਨ ਅਤੇ ਉਨ੍ਹਾਂ ਨਿਯੁਕਤੀ ਨਾਲ ਲੋਕਾਂ ਵਿਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਲਈ ਆਸ ਜਾਗੀ ਹੈ। ਇੱਕ ਹੋਰ ਬਿਆਨ ਵਿਚ ਭਾਜਪਾ ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ, ਨਰੇਸ਼ ਠਾਕੁਰ ਐਮ. ਸੀ. ਤਲਵਾੜਾ ਨੇ ਵੀ ਸ਼੍ਰੀ ਸਾਂਪਲਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿ ਕਿਹਾ ਇਸ ਨਾਲ ਭਾਜਪਾ ਕਾਡਰ ਹੋਰ ਮਜਬੂਤ ਹੋਵੇਗਾ ਅਤੇ ਆਉਂਦੀਆਂ ਚੋਣਾਂ ਵਿਚ ਇਸ ਦੇ ਦੂਰਅੰਦੇਸ਼ ਸਿੱਟੇ ਨਿਕਲਣਗੇ।

ਰਘੂਨਾਥ ਸਿੰਘ ਰਾਣਾ ਦੇ ਚੇਅਰਮੈਨ ਬਣਨ ਦੇ ਖੁਸ਼ੀ ਦਾ ਪ੍ਰਗਟਾਵਾ

ਮੀਡੀਅਮ ਸਕੇਲ ਇੰਡਸਟ੍ਰੀਜ਼ ਪੰਜਾਬ ਦੇ ਬਣੇ ਚੇਅਰਮੈਨ
ਤਲਵਾੜਾ, 4 ਦਸੰਬਰ: ਰਾਜਪੂਤ ਮਹਾਂਸਭਾ ਪੰਜਾਬ ਦੇ ਸੂਬਾਈ ਆਗੂ ਅਤੇ ਪ੍ਰਸਿੱਧ ਉਦਯੋਗਪਤੀ ਠਾਕੁਰ ਰਘੁਨਾਥ ਸਿੰਘ ਰਾਣਾ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਵਿੱਚ ਮੀਡੀਅਮ ਸਕੇਲ ਇੰਡਸਟ੍ਰੀਜ਼ ਦਾ ਚੇਅਰਮੈਨ ਬਣਾਉਣ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸ਼੍ਰੀ ਰਾਣਾ ਪਹਿਲਾਂ ਵੀ ਇਸੇ ਵਿਭਾਗ ਚੇਅਰਮੈਨ ਰਹੇ ਹਨ। ਉਨ੍ਹਾਂ ਇਸ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਨਵੀਂ ਜਿੰਮੇਵਾਰੀ ਲਈ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਬੇਹੱਦ ਧੰਨਵਾਦੀ ਹਨ ਅਤੇ ਉਹ ਹਮੇਸ਼ਾ ਵਾਂਗ ਪੂਰੀ ਤਨਦੇਹੀ ਨਾਲ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਮੱਧਮ ਦਰਜੇ ਦੇ ਉਦਯੋਗਾਂ ਨੂੰ ਰਾਜ ਵਿਚ ਸਰਕਾਰ ਦੀਆਂ ਨੀਤੀਆਂ ਤਹਿਤ ਪ੍ਰਫੁੱਲਿਤ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਰਵਿੰਦਰ ਰਵੀ ਦਸੂਹਾ, ਬਲਰਾਮ ਠਾਕੁਰ, ਐਨ. ਜੀ. ਓ. ਤਲਵਾੜਾ ਦੇ ਸ. ਸੁਰਿੰਦਰ ਸਿੰਘ, ਸੁਸ਼ੀਲ ਕੁਮਾਰ, ਅਨਿਲ ਰਾਣਾ, ਅਮਨਦੀਪ ਹੈਪੀ ਐਮ. ਸੀ., ਨਰੇਸ਼ ਠਾਕੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸ਼੍ਰੀ ਰਾਣਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਨਾਲ ਕੰਢੀ ਖੇਤਰ ਵਿਚ ਉਦਯੋਗਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ।

ਜਿਲ੍ਹਾ ਪਰਿਸ਼ਦ ਲਈ 13 ਅਤੇ ਪੰਜਾਇਤ ਸੰਮਤੀ ਲਈ 133 ਉਮੀਦਵਾਰ

ਹੁਸ਼ਿਆਰਪੁਰ, 7 ਮਈ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਸ੍ਰੀ ਵਰੁਣ ਰੂਜ਼ਮ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਮਈ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 3 ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਿਲਸਿਲੇ ਤਹਿਤ 6 ਮਈ ਤੱਕ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਜ਼ਿਲ੍ਹੇ ਦੇ 24 ਜੌਨਾਂ ਵਿੱਚ ਕੁਲ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਦ ਕਿ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ ਵਿੱਚ 10 ਪੰਚਾਇਤ ਸੰਮਤੀਆਂ ਦੇ 204 ਜੋਨਾਂ ਵਿੱਚ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਕੋਲ 6 ਮਈ ਤੱਕ ਕੁਲ 133 ਉਮੀਦਵਾਰ ਕਾਗਜ ਦਾਖਲ ਕਰਵਾ ਚੁੱਕੇ ਹਨ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਹਰਦੋਖਾਨਪੁਰ ਜੋਨ-1 (ਜਨਰਲ) ਲਈ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨੰਦਾਚੌਰ ਤੋਂ (ਇਸਤਰੀ) ਲਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ, ਖਡਿਆਲਾ ਸੈਣੀਆਂ (ਜਨਰਲ) ਇੰਡੀਅਨ ਨੈਸ਼ਨਲ ਕਾਂਗਰਸ ਗੁਰਮੇਲ ਸਿੰਘ ਨੇ, ਜਹਾਨਖੇਲਾਂ (ਇਸਤਰੀ) ਭਾਜਪਾ ਦੀ ਚੰਦਰ ਕਾਂਤਾ ਦੱਤਾ ਅਤੇ ਲੋਹਿਤਾ ਨੇ, ਭੂੰਗਾਂ (ਅਨੁਸੂਚਿਤ ਜਾਤੀ) ਐਸ ਏ ਡੀ ਦੇ ਉਮੀਦਵਾਰ ਕੇਹਰ ਸਿੰਘ ਨੇ, ਨੌਸ਼ਹਿਰਾ ਪੱਤਣ (ਜ) ਐਸ ਏ ਡੀ ਦੇ ਉਮੀਦਵਾਰ ਸਰਬਜੋਤ ਸਿੰਘ ਅਤੇ ਜਸਵਿੰਦਰ ਸਿੰਘ, ਭੰਗਾਲਾ (ਜ) ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਅਤੇ ਮਹੇਸ਼ਵਰ ਸਿੰਘ, ਹਾਜੀਪੁਰ (ਜ) ਭਾਜਪਾ ਦੇ ਉਮੀਦਵਾਰ ਸੰਸਾਰ ਚੰਦ ਸ਼ਰਮਾ, ਤਲਵਾੜਾ (ਜ) ਭਾਜਪਾ ਦੇ ਉਮੀਦਵਾਰ ਦਲਜੀਤ ਸਿੰਘ, ਟੂਟੋਮਜਾਰਾ (ਇਸਤਰੀ) ਆਜਾਦ ਗੁਰਮੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

                  ਜਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ 6 ਮਈ 2013 ਤੱਕ ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਵਿੱਚ 41 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਪੰਚਾਇਤ ਸੰਮਤੀ ਹੁਸ਼ਿਆਰਪੁਰ-2 ਲਈ 13 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਮਾਹਿਲਪੁਰ ਲਈ 9 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਗੜ੍ਹਸ਼ੰਕਰ ਲਈ 15 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਭੂੰਗਾ ਲਈ 6, ਪੰਚਾਇਤ ਸੰਮਤੀ ਟਾਂਡਾ ਲਈ 15, ਪੰਚਾਇਤ ਸੰਮਤੀ ਦਸੂਹਾ ਲਈ 7, ਪੰਚਾਇਤ ਸੰਮਤੀ ਮੁਕੇਰੀਆਂ ਲਈ 8, ਪੰਚਾਇਤ ਸੰਮਤੀ ਤਲਵਾੜਾ ਲਈ 19 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦਕਿ ਪੰਚਾਇਤ ਸੰਮਤੀ ਹਾਜੀਪੁਰ ਲਈ ਅਜੇ ਤੱਕ ਕੋਈ ਨਾਮਜਦਗੀ ਪੱਤਰ ਦਾਖਲ ਨਹੀਂ ਹੋਇਆ।

ਗੈਰ-ਹਾਜ਼ਰ ਰਹਿਣ ਲਈ ਮਸ਼ਹੂਰ ਅਮਰਿੰਦਰ ਬਜ਼ਟ ਸੈਸ਼ਨ ਦੀ ਇਕ ਰੋਜ਼ਾ ਹਾਜਰੀ ਤੋਂ ਅਤਿਉਤਸ਼ਾਹਿਤ-ਬਾਦਲ


  • ਬੌਖਲਾਈ ਕਾਂਗਰਸੀ ਲੀਡਰਸ਼ਿਪ ਗੈਰ-ਮੁੱਦਿਆਂ ਨੂੰ ਮੁੱਦਾ ਬਨਾਉਣ ’ਚ ਜੁਟੀ
  • ਵਾਸੂਦੇਵ ਅਤੇ ਪਿੰਕੀ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਲੱਗਾ ਵੱਡਾ ਝਟਕਾ
ਤਲਵਾੜਾ, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚੋਂ ਗੈਰ-ਹਾਜਿਰ ਰਹਿਣ ਲਈ ਮਸ਼ਹੂਰ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਬਜ਼ਟ ਸੈਸ਼ਨ ’ਚ ਆਪਣੀ ਇਕ ਦਿਨ ਦੀ ਹਾਜਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ ਅਤੇ ਆਪਣੀ ਇਸ ਉਮਰ ਭਰ ਦੀ  ‘ਪ੍ਰਾਪਤੀ’ ਨੂੰ ਜਗ-ਜਾਹਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

        ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ‘ਮਹਾਰਾਜਾ ਸਾਹਿਬ’ ਕਦੇ ਕਦਾਈ ਹੀ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਂਦੇ ਹਨ ਅਤੇ ਇਸੇ ਕਰਕੇ ਉਹ ਆਪਣੀ ਇਸ ਵਾਰ ਦੀ ਇਕ ਦਿਨਾ ਹਾਜ਼ਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ। ਸ. ਬਾਦਲ ਨੇ ਸਵਾਲ ਕੀਤਾ ਕਿ ਜਿਸ ਦਿਨ ਵਿਤ ਮੰਤਰੀ ਪੰਜਾਬ ਨੇ ਆਪਣਾ ਬਜ਼ਟ ਪੇਸ਼ ਕੀਤਾ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ’ਚੋਂ ਗੈਰ-ਹਾਜਿਰ ਕਿਊਂ ਰਹੇ। ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੁੱਲ ਜਾਣ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਹੀ ਸੀ ਜਿਸ ਨੇ ਚੋਣ ਮਨੋਰਥ ’ਚ ਕੀਤੇ ਹਰ ਵਾਅਦੇ ਨੂੰ ਆਪਣੇ ਆਪਣੇ ਬੀਤੇ ਸੇਵਾ ਕਾਲ ਦੌਰਾਨ ਪੂਰਾ ਕੀਤਾ ਜਦੋਂ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜ਼ਕਾਲ ਦੌਰਾਨ ਤਾਂ ਇਹ ਕਹਿ ਕੇ ਕੋਈ ਵਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ‘ਵਾਅਦੇ ਤਾਂ ਸਰਕਾਰ ਬਨਾਉਣ ਲਈ ਕੀਤੇ ਜਾਂਦੇ ਹਨ ਅਤੇ ਸਰਕਾਰ ਚਲਾਉਣ ਲਈ ਤੋੜ ਦਿੱਤੇ ਜਾਂਦੇ ਹਨ’। ਸ. ਬਾਦਲ ਨੇ ਕਿਹਾ ਕਿ ਬੌਖਲਾਈ ਪੰਜਾਬ ਕਾਂਗਰਸ ਲੀਡਰਸ਼ਿਪ ਕੋਲ ਅਕਾਲੀ-ਭਾਜਪਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਇਹ ਉਟ-ਪਟਾਂਗ ਦੇ ਮੁੱਦਿਆਂ ਨੂੰ ਹੀ ਅਸਲ ਮੁੱਦਾ ਦੱਸ ਰਹੇ ਹਨ। ਉਨ੍ਹ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਗਠਜੋੜ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਦ ਹੈ ਅਤੇ ਸਮਾਬੱਧ ਤਰੀਕੇ ਨਾਲ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

        ਇਸ ਉਪਰੰਤ ਸ. ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਅਤੇ ਤਲਵਾੜਾ ਸ਼ਹਿਰ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸ੍ਰੀਮਤੀ ਸਾਹੀ ਦੇ ਹੱਕ ’ਚ ਵੋਟ ਪਾਉਣ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਸਰਕਾਰ ਚਲਾਉਣ ਲਈ ਲੋਕ ਪੱਖੀ ਨੀਤੀਆਂ ਦਾ ਮਾਡਲ ਅਪਣਾਇਆ ਹੈ ਜਦੋਂ ਕਿ ਕਾਂਗਰਸੀ ਸਰਕਾਰਾਂ ਤਾਂ ਲੋਕ ਮਾਰੂ ਅਤੇ ਵੰਡ ਪਾਊ ਨੀਤੀਆਂ ਤਹਿਤ ਹੀ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿੱਤੀ ਔਕੜਾਂ ਦੇ ਬਾਵਜੂਦ ਰਾਜ ਸਰਕਾਰ ਨੇ ਹਾਲਾਤ ਦਾ ਸਾਹਮਣਾ ਕਰਦਿਆਂ ਜਿੱਥੇ ਸਬਸਿਡੀਆਂ ਤੇ ਹੋਰ ਲੋਕ ਪੱਖੀ ਰਿਆਇਤਾਂ ਜਾਰੀ ਰੱਖੀਆਂ ਉਥੇ ਸੂਬੇ ਨੂੰ ਵੀ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਅਜਿਹਾ ਨਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਕਾਂਗਰਸ ਪਾਰਟੀ ਨੂੰ ਦਿਸ਼ਾਹੀਣ ਤੇ ਗੁੰਮਰਾਹ ਪਾਰਟੀ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੀ ਅਧੂਰੀ ਜਾਣਕਾਰੀ ਲਈ ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਬਹੁਤਾ ਸਮਾਂ ਤਾਂ ਸੂਬੇ ਤੋਂ ਬਾਹਰ ਹੀ ਰਹਿੰਦੇ ਹਨ ਇਸ ਲਈ ਸੂਬੇ ’ਚ ਹੋ ਰਹੇ ਵਿਕਾਸ ਤੋਂ ਅਣਜਾਨੇ ਰਹਿ ਜਾਣਾ ਉਨ੍ਹਾਂ ਲਈ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਭਲੀਭਾਂਤ ਜਾਣਦਾ ਹੈ ਕਿ ਇਸ ਉਪ ਚੋਣ ਤੋਂ ਬਾਅਦ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ ਇਸ ਲਈ ਉਸ ਆਏ ਰੋਜ ਬੇਤੁਕੇ ਬਿਆਨ ਦਿੰਦਾ ਰਹਿੰਦਾ ਹੈ।

ਦਸੂਹਾ ’ਚ ਹਾਰ ਯਕੀਨੀ ਵੇਖ ਕਾਂਗਰਸੀ ਮੈਦਾਨ ਛੱਡ ਕੇ ਭੱਜੇ : ਪਰਕਾਸ਼ ਸਿੰਘ ਬਾਦਲ

  • ਹਲਕੇ ਵਾਸਤੇ ਪਤੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰ ਦਿਆਂਗੀ : ਸੁਖਜੀਤ ਕੌਰ ਸਾਹੀ
  • ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਵੇਗਾ : ਡਾ. ਚੀਮਾ

ਦਸੂਹਾ, 6 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ  ਬਾਦਲ ਨੇ ਆਖਿਆ ਹੈ ਕਿ ਦਸੂਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਪਣੀ ਹਾਰ ਯਕੀਨੀ ਵੇਖ ਕੇ ਕਾਂਗਰਸ ਪਾਰਟੀ ਦੇ ਆਗੂ ਮੈਦਾਨ ਛੱਡ ਕੇ ਭੱਜ ਗਏ ਹਨ।

          ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਘੋਗਰਾ, ਪੱਸੀ ਕੰਡੀ, ਡਡਿਆਲ ਅਤੇ ਬਡਲਾ ਵਿਖੇ ਵਿਸ਼ਾਲ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਰੋਧੀ ਸੋਚ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ ਅਤੇ ਰਾਸ਼ਟਰੀ ਤੇ ਸੂਬਾ ਪੱਧਰ ’ਤੇ ਲੋਕ ਵਿਰੋਧੀ ਨੀਤੀਆਂ ਦੀ ਧਾਰਨੀ ਕਾਂਗਰਸ ਪਾਰਟੀ ਦੀ ਅਸਲੀਅਤ ਹੁਣ ਲੋਕਾਂ ਸਾਹਮਣ ਆਉਣ ਮਗਰੋਂ ਇਸ ਪਾਰਟੀ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਣਾ ਤੈਅ ਹੈ। ਉਹਨਾਂ ਕਿਹਾ ਕਿ ਯੂ ਪੀ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਇਸ ਗੱਲ ਦੀ ਗਵਾਹ ਹੈ ਕਿ ਲੋਕ ਹੁਣ ਕਾਂਗਰਸ ਦਾ ਮੁਕੰਮਲ ਸਫਾਇਆ ਚਾਹੁੰਦੇ ਹਨ।


          ਕੇਂਦਰੀ ਫੰਡਾਂ ਦੇ ਮਾਮਲੇ ’ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ’ਤੇ ਪੰਜਾਬ ਕਾਂਗਰਸ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਸ੍ਰ ਬਾਦਲ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਪੈਸਾ ਹਾਸਲ ਕਰਨ ਵਾਲੀ ਕੇਂਦਰ ਸਰਕਾਰ ਇਸ ਪੈਸੇ ਨੂੰ ਆਪਣਾ ਕਿਵੇਂ ਦੱਸ ਰਹੀ ਹੈ ਤੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਵਾਉਣ ਵਾਸਤੇ ਕੇਂਦਰ ਸਰਕਾਰ ਹਰ ਹਰਬਾ ਵਰਤ ਰਹੀ ਹੈ ਅਤੇ ਇਸਦੀ ਪੰਜਾਬ ਵਿਰੋਧੀ ਸੋਚ ਖਿਲਾਫ ਸੂਬੇ ਦੇ ਲੋਕਾਂ ਨੂੰ ਲਾਮਬੱਧ ਹੋਣ ਦੀ ਜ਼ਰੂਰਤ ਹੈ।

          ਵਿਸ਼ਵ ਰਿਕਾਰਡ ਬਣਾਉਣ ਵਾਲੇ ਭ੍ਰਿਸ਼ਟਾਚਾਰ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜਿੰਨਾ ਵੱਡ ਘੁਟਾਲਾ ਇਕ ਮੰਤਰੀ ਵਲੋਂ ਕੀਤਾ ਗਿਆ, ਉਹ ਪੰਜਾਬ ਦੇ 7 ਬਜਟ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਹੀ ਅੱਜ ਦੇਸ਼ ਵਿਚ ਵਿਆਪਕ ਬੇਰੋਜ਼ਗਾਰੀ, ਗਰੀਬੀ ਅਤੇ ਲੱਕ ਤੋੜਵੀਂ ਮਹਿੰਗਾਈ ਨੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।

          ਦਸੂਹਾ ਹਲਕੇ ਦੀ ਗੱਲ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਹਲਕੇ ਤੋਂ ਉਮੀਦਵਾਰ ਭਾਵੇਂ ਬੀਬੀ ਸੁਖਜੀਤ ਕੌਰ ਸਾਹੀ ਹਨ ਪਰ ਉਹ ਹਲਕੇ ਦੇ ਲੋਕਾਂ ਦੇ ਪਿਆਰ ਅਤੇ ਪ੍ਰਗਟਾਏ ਭਰੋਸੇ ਦੇ ਕਾਇਲ ਹੋ ਗਏ ਹਨ ਅਤੇ ਇਹ ਭਰੋਸਾ ਦੁਆਉਂਦੇ ਹਨ ਕਿ ਹਲਕੇ ਦਾ ਵਿਕਾਸ  ਉਹਨਾਂ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਾਸਤੇ ਜੋ ਕੰਮ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਨੇ ਕੀਤੇ ਉਹ ਆਪਣੇ ਆਪ ਵਿਚ ਮਿਸਾਲ ਹਨ ਅਤੇ ਉਹਨਾਂ ਦੇ ਅਚਨਚੇਤ ਅਕਾਲ ਚਲਾਣੇ ਕਾਰਨ ਹੋ ਰਹੀ ਇਹ ਚੋਣ ਆਪਣੇ ਆਪ ਵਿਚ ਵੱਖਰੀ ਕਿਸਮ ਦੀ ਚੋਣ ਹੈ।

          ਇਹਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਨੇ ਆਖਿਆ ਕਿ ਉਹ ਹਲਕੇ ਦੇ ਵਿਕਾਸ ਵਾਸਤੇ ਆਪਣੀ ਪਤੀ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਵਾਸਤੇ ਦਿਨ ਰਾਤ ਇਕ ਕਰ ਦੇਣਗੇ ਅਤੇ  ਵਿਕਾਸ ਕਾਰਜ ਹੀ ਉਹਨਾਂ ਦੀ ਹਮੇਸ਼ਾ ਪਹਿਲ ਰਹਿਣਗੇ।

          ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਵਿਧਾਇਕ ਤੇ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਕਾਂਗਰਸ ਦੀ ਸੰਜੀਦਗੀ ਦਾ ਪਤਾ ਇਥੋਂ ਹੀ ਚਲ ਜਾਂਦਾ ਹੈ ਕਿ ਉਸਦੇ ਆਗੂ ਹੁਣ ਚੋਣਾਂ ਲੜਨ ਵਾਸਤੇ ਹੀ ਤਿਆਰ ਨਹੀਂ ਹਨ ਤਾਂ ਲੋਕਾਂ ਦੇ ਕੰਮਾਂ ਕਾਰਜਾਂ ਵਾਸਤੇ ਕਿਵੇਂ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਫਾਏ ਮਗਰੋਂ ਹੁਣ ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋ ਜਾਵੇਗਾ।

          ਇਸ ਮੌਕੇ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਗੁਲਜ਼ਾਰ ਸਿੰਘ ਰਣੀਕੇ ਤੇ ਸਿਕੰਦਰ ਸਿੰਘ ਮਲੂਕਾ ਦੋਵੇਂ ਕੈਬਨਿਟ ਮੰਤਰੀ, ਸਰੂਪ ਚੰਦ ਸਿੰਗਲਾ, ਬਲਵਿੰਦਰ ਕੌਰ ਧਾਂਦੀ, ਦੇਸ ਰਾਜ ਧੁੱਗਾ, ਮਨਜੀਤ ਸਿੰਘ ਮੰਨਾ, ਹਰੀ ਸਿੰਘ ਜੀਰਾ, ਦੀਪ ਮਲਹੋਤਰਾ, ਪ੍ਰੇਮ ਮਿੱਤਲ, ਸੁਖਦਰਸ਼ਨ ਸਿੰਘ ਮਰਾੜ੍ਹ ਚੇਅਰਮੈਨ, ਸੁਰਿੰਦਰ ਸਿੰਘ ਪਹਿਲਵਾਨ ਚੇਅਰਮੈਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਹੱਦ ਬੰਨੇ ਤੋੜੇ: ਸ਼ਾਂਤਾ ਕੁਮਾਰ

ਤਲਵਾੜਾ, 5 ਜੁਲਾਈ:  ਕੇਂਦਰ ਦੀ ਕਾਂਗਰਸ ਸਰਕਾਰ ਨੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਹਨ ਅਤੇ ਦੇਸ਼ ਦੇ ਆਰਥਿਕ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਇਹ ਪ੍ਰਗਟਾਵਾ ਇੱਥੇ ਸ਼੍ਰੀ ਸ਼ਾਂਤਾ ਕੁਮਾਰ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਅੱਜ ਇੱਥੇ ਭਾਜਪਾ ਦੇ ਚੋਣ ਦਫ਼ਤਰ ਵਿਚ ਅਕਾਲੀ ਭਾਜਪਾ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੂੰ ਆਪਣੇ ਕਾਰਨਾਮਿਆਂ ਸਦਕਾ ਜੇਲ੍ਹ ਜਾਣਾ ਪੈ ਰਿਹਾ ਹੈ ਜਿਸ ਕਾਰਨ ਪੂਰੇ ਦੇਸ਼ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਿਆ ਹੈ। ਕੇਂਦਰ ਦੀਆਂ ਖੁੱਲ੍ਹੇ ਬਾਜਾਰੀਕਰਨ ਦੀਆਂ ਨੀਤੀਆਂ ਕਾਰਨ ਮਹਿੰਗਾਈ ਸਿਖਰਾਂ ਨੂੰ ਛੋਹ ਰਹੀ ਹੈ ਅਤੇ ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ ਅਤੇ ਹਰ ਵਰਗ ਵਿਚ ਵਿਆਪਕ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 70 ਕਰੋੜ ਲੋਕ 20 ਰੁਪਏ ਦਿਹਾੜੀ ਕਮਾ ਰਹੇ ਹਨ ਜਦਕਿ ਸਰਮਾਏਦਾਰੀ ਦਾ ਬੋਲਬਾਲਾ ਵਧ ਗਿਆ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਨੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਨੂੰ ਡਟ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਸਵ. ਅਮਰਜੀਤ ਸਿੰਘ ਸਾਹੀ ਵੱਲੋਂ ਸ਼ੁਰੂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਸਰਕਾਰ ਕਾਇਮ ਕਰਕੇ 46 ਸਾਲ ਦਾ ਰਿਕਾਰਡ ਤੋੜਿਆ ਹੈ ਅਤੇ ਹੁਣ ਦਸੂਹਾ ਜਿਮਨੀ ਚੋਣ ਵਿਚ ਵੀ ਇਸੇ ਤਰਾਂ ਰਿਕਾਰਡ ਕਾਇਮ ਕਰਨਾ ਹੈ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਬੂਥ ਸੰਭਾਲਣ ਲਈ ਬਕਾਇਦਾ ਡਿਊਟੀਆਂ ਵੰਡੀਆਂ ਅਤੇ ਕਿਹਾ ਕਿ ਵਰਕਰ ਹਰ ਘਰ ਤੱਕ ਵਿਕਾਸ ਦਾ ਸੁਨੇਹਾ ਪਹੁੰਚਾਉਣ ਲਈ ਕਮਰ ਕੱਸ ਲੈਣ।
ਇਸ ਮੌਕੇ ਸ਼੍ਰੀ ਅਨਿਲ ਜੋਸ਼ੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕਰਦਿਆਂ ਬੀਬੀ ਸਾਹੀ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਵਿਕਾਸ ਦੇ ਮਸੀਹਾ ਸਵ. ਅਮਰਜੀਤ ਸਿੰਘ ਸਾਹੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਹੋਰਨਾਂ ਤੋਂ ਇਲਾਵਾ ਰਾਜਿੰਦਰ ਭੰਡਾਰੀ, ਸ਼੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ, ਰਘੁਨਾਥ ਰਾਣਾ, ਰਮੇਸ਼ ਧਵਾਲਾ ਕੈਬਨਿਟ ਮੰਤਰੀ ਹਿਮਾਚਲ, ਐਨ. ਕੇ. ਸ਼ਰਮਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਤਿਲਕ ਰਾਜ ਸ਼ਰਮਾ ਮੀਤ ਪ੍ਰਧਾਨ ਭਾਜਪਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਕੇਸ਼ ਰਾਠੌਰ ਮੇਅਰ ਜਲੰਧਰ, ਸ਼ਿਵ ਸੂਦ, ਅਰੁਣੇਸ਼ ਸ਼ਾਕਰ, ਉਮੇਸ਼ ਸ਼ਾਕਰ, ਆਰ. ਪੀ. ਸੈਣੀ, ਅਮਰ ਐਰੀ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ, ਡਾ. ਧਰੁਬ ਸਿੰਘ, ਦਵਿੰਦਰ ਸੇਠੀ, ਲੰਬੜਦਾਰ ਸਰਬਜੀਤ ਡਡਵਾਲ, ਤਾਰਾ ਬੰਸੀਆ, ਆਸ਼ੂ ਅਰੋੜਾ, ਲਵਇੰਦਰ ਸਿੰਘ, ਸ਼ਿਸ਼ੂਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)