ਹੁਸ਼ਿਆਰਪੁਰ, 7 ਮਈ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ
ਅਫ਼ਸਰ ਸ੍ਰੀ ਵਰੁਣ ਰੂਜ਼ਮ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਮਈ ਨੂੰ ਹੋਣ ਵਾਲੀਆਂ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਰਾਜ ਚੋਣ
ਕਮਿਸ਼ਨ ਦੀਆਂ ਹਦਾਇਤਾਂ ਤੇ 3 ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਿਲਸਿਲੇ ਤਹਿਤ 6
ਮਈ ਤੱਕ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਜ਼ਿਲ੍ਹੇ ਦੇ 24 ਜੌਨਾਂ ਵਿੱਚ ਕੁਲ 13 ਉਮੀਦਵਾਰਾਂ
ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਦ ਕਿ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ
ਵਿੱਚ 10 ਪੰਚਾਇਤ ਸੰਮਤੀਆਂ ਦੇ 204 ਜੋਨਾਂ ਵਿੱਚ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਕੋਲ 6
ਮਈ ਤੱਕ ਕੁਲ 133 ਉਮੀਦਵਾਰ ਕਾਗਜ ਦਾਖਲ ਕਰਵਾ ਚੁੱਕੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਹਰਦੋਖਾਨਪੁਰ ਜੋਨ-1 (ਜਨਰਲ) ਲਈ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨੰਦਾਚੌਰ ਤੋਂ (ਇਸਤਰੀ) ਲਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ, ਖਡਿਆਲਾ ਸੈਣੀਆਂ (ਜਨਰਲ) ਇੰਡੀਅਨ ਨੈਸ਼ਨਲ ਕਾਂਗਰਸ ਗੁਰਮੇਲ ਸਿੰਘ ਨੇ, ਜਹਾਨਖੇਲਾਂ (ਇਸਤਰੀ) ਭਾਜਪਾ ਦੀ ਚੰਦਰ ਕਾਂਤਾ ਦੱਤਾ ਅਤੇ ਲੋਹਿਤਾ ਨੇ, ਭੂੰਗਾਂ (ਅਨੁਸੂਚਿਤ ਜਾਤੀ) ਐਸ ਏ ਡੀ ਦੇ ਉਮੀਦਵਾਰ ਕੇਹਰ ਸਿੰਘ ਨੇ, ਨੌਸ਼ਹਿਰਾ ਪੱਤਣ (ਜ) ਐਸ ਏ ਡੀ ਦੇ ਉਮੀਦਵਾਰ ਸਰਬਜੋਤ ਸਿੰਘ ਅਤੇ ਜਸਵਿੰਦਰ ਸਿੰਘ, ਭੰਗਾਲਾ (ਜ) ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਅਤੇ ਮਹੇਸ਼ਵਰ ਸਿੰਘ, ਹਾਜੀਪੁਰ (ਜ) ਭਾਜਪਾ ਦੇ ਉਮੀਦਵਾਰ ਸੰਸਾਰ ਚੰਦ ਸ਼ਰਮਾ, ਤਲਵਾੜਾ (ਜ) ਭਾਜਪਾ ਦੇ ਉਮੀਦਵਾਰ ਦਲਜੀਤ ਸਿੰਘ, ਟੂਟੋਮਜਾਰਾ (ਇਸਤਰੀ) ਆਜਾਦ ਗੁਰਮੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਜਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ 6 ਮਈ 2013 ਤੱਕ ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਵਿੱਚ 41 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਪੰਚਾਇਤ ਸੰਮਤੀ ਹੁਸ਼ਿਆਰਪੁਰ-2 ਲਈ 13 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਮਾਹਿਲਪੁਰ ਲਈ 9 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਗੜ੍ਹਸ਼ੰਕਰ ਲਈ 15 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਭੂੰਗਾ ਲਈ 6, ਪੰਚਾਇਤ ਸੰਮਤੀ ਟਾਂਡਾ ਲਈ 15, ਪੰਚਾਇਤ ਸੰਮਤੀ ਦਸੂਹਾ ਲਈ 7, ਪੰਚਾਇਤ ਸੰਮਤੀ ਮੁਕੇਰੀਆਂ ਲਈ 8, ਪੰਚਾਇਤ ਸੰਮਤੀ ਤਲਵਾੜਾ ਲਈ 19 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦਕਿ ਪੰਚਾਇਤ ਸੰਮਤੀ ਹਾਜੀਪੁਰ ਲਈ ਅਜੇ ਤੱਕ ਕੋਈ ਨਾਮਜਦਗੀ ਪੱਤਰ ਦਾਖਲ ਨਹੀਂ ਹੋਇਆ।

No comments:
Post a Comment