ਤਲਵਾੜਾ, 19 ਮਈ :
ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਅਤੇ ਨਾਲ ਲਗਦੇ ਹਿਮਾਚਲੀ ਪਿੰਡਾਂ ਦੀ ਮੁੱਖ ਸੰਪਰਕ ਸੜਕ ਪਿਛਲੇ ਲੰਮੇ ਸਮੇਂ ਤੋਂ ਲੁੜੀਂਦੀ ਮੁਰੰਮਤ ਦੀ ਅਣਹੋਂਦ ਦੇ ਚਲਦੇ ਰਾਹਗੀਰਾਂ ਲਈ ਸਿਰਦਰਦ ਬਣ ਚੁੱਕੀ ਹੈ। ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਲਈ ਤਾਂ ਇਹ ਸੜਕ ਅਗਨੀ ਪ੍ਰੀਖਿਆ ਬਣੀ ਹੋਈ ਹੈ ਜਦਕਿ ਪੈਦਲ ਰਾਹਗੀਰਾਂ ਲਈ ਇਸ ਵਿਚ ਪਏ ਡੂੰਘੇ ਖੱਡੇ ਕਿਸੇ ਨਰਕ ਦਾ ਰੂਪ ਧਾਰਨ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਤਲਵਾੜਾ ਨੂੰ ਪੰਜਾਬ ਦੇ ਅਹਿਮ ਸਿੰਚਾਈ ਪ੍ਰਾਜੈਕਟ ਸ਼ਾਹ ਨਹਿਰ ਦੇ ਬੈਰਾਜ ਨਾਲ ਜੋੜਦੀ ਇਹ ਸੜਕ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਸਥਾਨਾ, ਜਗੀਰਾਂ, ਰੇਅ ਆਦਿ ਦਾ ਇੱਕ ਮਾਤਰ ਪਹੁੰਚ ਮਾਰਗ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦਾ ਇਕ ਵਫ਼ਦ ਪਿਛਲੇ ਸਾਲ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਤਲਵਾੜਾ ਫ਼ੇਰੀ ਮੌਕੇ ਮੋਹਨ ਸਿੰਘ ਰਾਮਗੜ੍ਹੀਆ ਸਰਪੰਚ ਸਥਾਨਾ ਦੀ ਅਗਵਾਈ ਹੇਠ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਮਿਲਿਆ ਜਿਨ੍ਹਾਂ ਮੌਕੇ ਤੇ ਚੀਫ਼ ਇੰਜੀਨੀਅਰ ਨੂੰ ਇਹ ਸੜਕ ਤੁਰੰਤ ਪਹਿਲ ਦੇ ਅਧਾਰ ਤੇ ਬਣਾਉਣ ਦੀ ਹਦਾਇਤ ਵੀ ਜਾਰੀ ਕੀਤੀ। ਪਰੰਤੂ ਇੱਕ ਸਾਲ ਬੀਤ ਜਾਣ ਉਪਰੰਤ ਵੀ ਹਾਲੇ ਤੱਕ ਸੜਕ ਦੀ ਮੁਰੰਮਤ ਜਾਂ ਨਿਰਮਾਣ ਤਾਂ ਦੂਰ ਇਸ ਦਾ ਸਰਵੇ ਤੱਕ ਨਹੀਂ ਕੀਤਾ ਜਾ ਸਕਿਆ। ਇਥੇ ਇਹ ਵੀ ਧਿਆਨਯੋਗ ਹੈ ਕਿ ਸ਼ਾਹ ਨਹਿਰ ਪ੍ਰਾਜੈਕਟ ਦੀ ਉਸਾਰੀ ਸਮੇਂ ਉਕਤ ਪਿੰਡਾਂ ਖਾਸ ਕਰ ਸਥਾਨਾ ਦੀ ਸੌ ਏਕੜ ਤੋਂ ਵੀ ਵਧੇਰੇ ਜ਼ਮੀਨ ਸਰਕਾਰ ਨੇ ਅਕਵਾਇਰ ਕੀਤੀ ਸੀ ਅਤੇ ਸੜਕ ਹਿਮਾਚਲ ਵਿਚ ਹੋਣ ਦੇ ਬਾਵਜੂਦ ਬੈਰਾਜ ਤੋਂ ਆਰ. ਡੀ. ਜੀਰੋ ਤੱਕ ਇਸ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਹੈ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਹਾਦਸਿਆਂ ਦਾ ਖੌਅ ਬਣ ਚੁੱਕੀ ਬੈਰਾਜ ਸੜਕ ਨੂੰ ਤੁਰੰਤ ਠੀਕ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

No comments:
Post a Comment