ਹੁਸ਼ਿਆਰਪੁਰ, 19 ਜੂਨ:ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਧਾਰਾ 144 ਸੀ.ਆਰ.ਪੀ.ਸੀ. ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਅਤੇ 18-ਐਮੂਨੀਸ਼ਨ ਡਿਪੂ, ਉਚੀ ਬਸੀ ਦੀ ਬਾਹਰਲੀ ਚਾਰਦੀਵਾਰੀ ਦੇ ਇਕ ਹਜ਼ਾਰ ਯਾਰਡ (914 ਮੀਟਰ) ਗਜ਼ ਦੇ ਘੇਰੇ ਅੰਦਰ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਸਾਰੀ (ਸਿਵਾਈ ਸਰਕਾਰੀ ਉਸਾਰੀ) ਕਰਨ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ 16 ਅਗਸਤ 2017 ਤੱਕ ਸਖਤੀ ਨਾਲ ਲਾਗੂ ਰਹੇਗਾ।
Showing posts with label dc vipul ujval. Show all posts

ਭੀਖ ਮੰਗਣ ਵਾਲੇ ਬੱਚਿਆਂ ਦੀ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇ ਸ਼ਨਾਖਤ : ਏ ਡੀ ਸੀ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਲ ਭਿਖਸ਼ਾ ਦੀ ਰੋਕਥਾਮ ਸਬੰਧੀ ਹੋਈ ਵਿਸ਼ੇਸ਼ ਬੈਠਕ
ਹੁਸ਼ਿਆਰਪੁਰ, 13 ਜੂਨ: ਬਾਲ ਭਿਖਸ਼ਾ ਦੀ ਰੋਕਥਾਮ ਲਈ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਣ ਵਾਲੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕਰਕੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੁਪਮ ਕਲੇਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਲ ਭਿਖਸ਼ਾ ਦੀ ਰੋਕਥਾਮ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਛੋਟੇ ਛੋਟੇ ਬੱਚੇ ਬੱਸ ਸਟੈਂਡ ਦੇ ਆਲੇ ਦੁਆਲੇ, ਬਾਜਾਰਾਂ ਅਤੇ ਸੜਕਾਂ ਵਿੱਚ ਭੀਖ ਮੰਗਦੇ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਇਕ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ ਅਤੇ ਸਭ ਤੋਂ ਪਹਿਲਾਂ ਭੀਖ ਮੰਗਣ ਵਾਲੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸ਼ਨਾਖਤ ਕਰਨ ਤੋਂ ਬਾਅਦ ਐਨ.ਜੀ.ਓ. ਦੀ ਸਹਾਇਤਾ ਨਾਲ ਬੱਚਿਆਂ ਅਤੇ ਮਾਤਾ ਪਿਤਾ ਨਾਲ ਕੌਂਸਲਿੰਗ ਕਰਕੇ ਭੀਖ ਮੰਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਛੋਟੇ ਛੋਟੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁਕਿਆ ਜਾ ਸਕਦਾ ਹੈ, ਤਾਂ ਕਿ ਉਹ ਆਪਣੇ ਬੱਚਿਆਂ ਕੋਲੋਂ ਭੀਖ ਨਾ ਮੰਗਵਾਉਣ। ਉਨ੍ਹਾਂ ਕਿਹਾ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੀ ਜਾਗਰੂਕ ਕਰਕੇ ਸਿੱਖਿਆ ਹਾਸਲ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਬਾਲ ਭਿਖਸ਼ਾ ਦੀ ਰੋਕਥਾਮ ਲਈ ਉਹ ਖੁਦ ਬੱਚਿਆਂ ਦੇ ਮਾਤਾ ਪਿਤਾ ਨਾਲ ਕੌਂਸਲਿੰਗ ਕਰਨ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਛੋਟੇ ਛੋਟੇ ਧੰਦਿਆਂ ਕੈਂਡਲ ਮੇਕਿੰਗ ਅਤੇ ਰੱਸੀ ਬਣਾਉਣਾ ਵਰਗੇ ਕਿੱਤਿਆਂ ਵਿੱਚ ਟਰੇਂਡ ਕਰਕੇ ਰੋਜ਼ਗਾਰ ਮੁਹੱਈਆ ਕਰਵਾਉਣ। ਇਸ ਦੌਰਾਨ ਵੱਖ ਵੱਖ ਅਧਿਕਾਰੀਆਂ ਵਲੋਂ ਬਾਲ ਭਿਖਸ਼ਾ ਦੀ ਰੋਕਥਾਮ ਸਬੰਧੀ ਆਪਣੇ ਸੁਝਾਅ ਵੀ ਦਿੱਤੇ ਗਏ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਕੁਲਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਬਲਬੀਰ ਸਿੰਘ, ਜ਼ਿਲ੍ਹਾ ਵੈਟਨਰੀ ਅਫ਼ਸਰ ਡਾ. ਮਨਮੋਹਨ ਸਿੰਘ ਦਰਦੀ, ਜ਼ਿਲ੍ਹਾ ਮੈਡੀਕਲ ਅਫ਼ਸਰ ਹੈਲਥ ਡਾ. ਸੁਨੀਲ ਅਹੀਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

10ਵੀਂ ਅਤੇ 12ਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
-ਹਲਕਾ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਕੀਤੀ ਹੌਸਲਾ ਅਫਜ਼ਾਈ
ਹੁਸ਼ਿਆਰਪੁਰ, 5 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਹਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਜ਼ਿਲ੍ਹੇ ਦੇ ਕਰੀਬ 45 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਡੀ.ਏ.ਵੀ. ਬੀ.ਐਡ ਕਾਲਜ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਹਾਸਲ ਕੀਤੀ ਗਈ ਇਹ ਕਾਮਯਾਬੀ ਇਸ ਗੱਲ ਦਾ ਸਬੂਤ ਹੈ ਕਿ ਸਖਤ ਮਿਹਨਤ ਕਰਕੇ ਹੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ। ਸਫ਼ਲਤਾ ਦਾ ਰਾਜ ਕੇਵਲ ਮਿਹਨਤ ਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਖਤ ਮਿਹਨਤ ਕਰਕੇ ਆਪਣੇ ਟੀਚੇ ਹਾਸਲ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਮੱਲ੍ਹਾਂ ਮਾਰ ਕੇ ਕਾਮਯਾਬੀ ਹਾਸਲ ਕਰਨ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ ਅਤੇ ਵਿਦਿਆਰਥੀ ਜੀਵਨ ਵਿੱਚ ਤਾਂ ਸਮੇਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਨੂੰ ਆਪਣੇ ਟੀਚੇ ਹਾਸਲ ਕਰਨ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਤੋਂ ਇਲਾਵਾ ਸਾਨੂੰ ਜਿੰਦਗੀ ਦੇ ਅਸਲ ਮਕਸਦ ਨੂੰ ਵੀ ਸਮਝਣਾ ਚਾਹੀਦਾ ਹੈ। ਮਾਨਵਤਾ ਦੀ ਸੇਵਾ ਅਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਵੀ ਸਾਨੂੰ ਹਮੇਸ਼ਾਂ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸੇ ਲਗਨ ਦੇ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ। ਵਿਦਿਆਰਥੀਆਂ ਨੂੰ ਇਸ ਕਾਮਯਾਬੀ 'ਤੇ ਸੰਤੁਸ਼ਟ ਹੋ ਕੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਟੀਚੇ ਹਾਸਲ ਕਰਨ ਲਈ ਕੜੀ ਮਿਹਨਤ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਵਿੱਚ ਵਿਦਿਆਰਥੀਆਂ ਦੇ ਮਾਤਾ, ਪਿਤਾ ਅਤੇ ਅਧਿਆਪਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਮਯਾਬੀ ਮਿਲਣ ਤੋਂ ਬਾਅਦ ਅਗਲੀ ਮੰਜ਼ਿਲ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਆਪਣੇ ਅਗਲੇ ਟੀਚੇ ਵਿਚ ਜੁੱਟ ਜਾਣ ਲਈ ਪ੍ਰੇਰਿਤ ਵੀ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ (ਸ) ਸ੍ਰੀ ਰਾਮ ਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਬਲਬੀਰ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਜ਼ਿਲ੍ਹਾ ਗਾਇਡੈਂਸ ਕੌਂਸਲਰ ਸ੍ਰੀ ਕ੍ਰਿਸ਼ਨ ਗੋਪਾਲ, ਡਾ. ਸੰਜੀਵ ਬਖਸ਼ੀ, ਸ਼੍ਰੀ ਤਰਨਜੀਤ ਸਿੰਘ, ਸ਼੍ਰੀ ਮਦਨ ਲਾਲ ਸ਼ਰਮਾ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਰਜਨੀਸ਼ ਗੁਲਿਆਨੀ, ਸ਼੍ਰੀ ਮਨੋਜ ਕਪੂਰ ਸਮੇਤ ਭਾਰੀ ਸੰਖਿਆ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।

ਸਬਸਿਡੀ 'ਤੇ ਮਿਲਣਗੇ ਮੱਕੀ ਦੇ ਹਾਈਬਰਿਡ ਬੀਜ : ਡਿਪਟੀ ਕਮਿਸ਼ਨਰ
-ਨਦੀਨ ਨਾਸ਼ਕ ਅਤੇ ਹੋਰ ਲੋੜੀਂਦੇ ਇੰਨਪੁਟਸ 'ਤੇ ਵੀ ਮਿਲੇਗੀ ਸਬਸਿਡੀ
ਹੁਸ਼ਿਆਰਪੁਰ, 31 ਮਈ:ਫ਼ਸਲੀ ਵਿਭਿੰਨਤਾ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਸਕੀਮ ਅਧੀਨ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਮੱਕੀ ਦੇ ਹਾਈਬਰਿਡ ਬੀਜ, ਨਦੀਨ ਨਾਸ਼ਕ ਅਤੇ ਹੋਰ ਲੋੜੀਂਦੇ ਇੰਨਪੁਟਸ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਨਵੀਂ ਤਕਨੀਕਾਂ ਅਨੁਸਾਰ ਫ਼ਸਲ ਬੀਜ ਕੇ ਲਾਭ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਨੂੰ ਇਨ੍ਹਾਂ ਸਕੀਮਾਂ ਅਧੀਨ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ 3500 ਹੈਕਟੇਅਰ ਰਕਬੇ ਦੀ ਬਲਾਕਵਾਰ ਵੰਡ ਕਰ ਦਿੱਤੀ ਗਈ ਹੈ। ਇਸ ਅਨੁਸਾਰ ਬਲਾਕ ਦਫ਼ਤਰ ਵਲੋਂ ਕਲਸਟਰ ਪ੍ਰਦਰਸ਼ਨੀਆਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਾਲ ਸਾਉਣੀ-2017 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਨਿਤ ਹਾਈਬਰਿਡ ਕਿਸਮਾਂ ਵਿੱਚ ਮੋਨਸੈਂਟੋ ਇੰਡੀਆ ਲਿਮ: ਕੰਪਨੀ ਦੀ ਕਿਸਮ ਡੀ.ਕੇ.ਸੀ-9125, ਪ੍ਰਭਾਤ ਦੀ ਕਿਸਮ ਪੀ.ਐਮ.ਐਚ-2255, ਪੀ.ਐਚ.ਆਈ. ਪਾਇਓਨੀਅਰ ਸੀਡਜ ਕੰਪਨੀ ਦੀ ਕਿਸਮ ਪੀ-3401 ਤੇ ਪੀ.ਐਚ.ਆਈ-3396, ਪਰੋ ਲਾਈਨ ਸੀਡਜ ਪ੍ਰਾ: ਲਿਮਿ: ਕੰਪਨੀ ਦੀ ਕਿਸਮ ਪੀ.ਐਲ-801 ਤੇ ਪੀ.ਐਲ-901, ਸ਼੍ਰੀ ਰਾਮ ਫਰਟੀਲਾਈਜਰ ਐਂਡ ਕੈਮੀਕਲਜ ਕੰਪਨੀ ਦੀ ਕਿਸਮ ਟੀ ਐਕਸ-369, ਸਾਈਜੈਂਨਟਾ ਇੰਡੀਆ ਲਿਮਿ: ਕੰਪਨੀ ਦੀ ਕਿਸਮ ਐਸ-7750, ਯੂ.ਪੀ.ਐਲ. ਐਡਵਾਂਨਟਾ ਕੰਪਨੀ ਦੀ ਕਿਸਮ ਪੀ.ਏ.ਸੀ-751 ਅਤੇ ਯੰਗਅੰਤੀ ਸੀਡਜ ਕੰਪਨੀ ਦੀ ਕਿਸਮ ਲਕਸ਼ਮੀ-333 ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈਬਰਿਡ ਮੱਕੀ ਬੀਜ 'ਤੇ 50 ਪ੍ਰਤੀਸ਼ਤ ਜਾਂ 100 ਪ੍ਰਤੀਸ਼ਤ ਕਿਲੋਗਰਾਮ ਦੋਨਾਂ ਵਿੱਚੋਂ ਜਿਹੜੀ ਕੀਮਤ ਘੱਟ ਹੋਵੇ, ਦੇ ਹਿਸਾਬ ਅਤੇ ਬਾਕੀ ਹੋਰ ਫ਼ਸਲ ਲਈ ਲੋੜੀਂਦੇ ਇੰਨਪੁਟਸ 'ਤੇ ਵੀ 50 ਪ੍ਰਤੀਸ਼ਤ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕਿਸਾਨ ਦੇ ਸਿਧੇ ਖਾਤੇ ਵਿੱਚ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਘੱਟ ਤੋਂ ਘੱਟ ਇਕ ਏਕੜ ਅਤੇ ਵੱਧ ਤੋਂ ਵੱਧ 05 ਏਕੜ ਤਕ ਮੱਕੀ ਦਾ ਬੀਜ ਅਤੇ ਹੋਰ ਲੋੜੀਂਦੇ ਇੰਨਪੁਟਸ ਲੈ ਸਕਦਾ ਹੈ। ਕਿਸਾਨ ਵਲੋਂ ਇਹ ਇੰਨਪੁਟਸ ਆਪਣੀ ਮਰਜੀ ਨਾਲ ਆਪਣੀ ਪਸੰਦ ਦੀ ਕੋਈ ਵੀ ਪ੍ਰਵਾਨਿਤ ਕਿਸਮ ਨੂੰ ਵਿਭਾਗ ਦੀਆਂ ਲਾਈਸੰਸ ਪ੍ਰਾਪਤ ਕੰਪਨੀ ਜਾਂ ਉਨ੍ਹਾਂ ਦੇ ਅਧਿਕਾਰਿਤ ਡੀਲਰ/ਰਿਟੇਲਰ ਪਾਸੋ ਖਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਨਿਰਧਾਰਿਤ ਅਰਜੀ ਫਾਰਮ ਨਾਲ ਅਧਾਰ ਕਾਰਡ, ਬੈਂਕ ਦੀ ਕਾਪੀ ਅਤੇ ਦੁਕਾਨਦਾਰ ਪਾਸੋ ਪ੍ਰਾਪਤ ਕੀਤਾ ਅਸਲ ਬਿੱਲ ਸਮੇਤ ਲੋੜੀਂਦੇ ਦਸਤਾਵੇਜ ਲਗਾ ਕੇ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਲਾਭ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਸਕੀਮਾਂ ਦੀਆਂ ਅਲੱਗ-ਅਲੱਗ ਸ਼ਰਤਾਂ ਅਨੁਸਾਰ ਐਸ.ਸੀ/ਐਸ.ਟੀ ਅਤੇ ਹੋਰ ਔਰਤ ਕਿਸਾਨਾਂ ਦਾ ਰਾਖਵਾਂ ਕਰਨ ਹੋਵੇਗਾ ਜੋ ਉਨ੍ਹਾਂ ਕੈਟਾਗਰੀਆਂ ਦੇ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਜੁਗਰਾਜ ਸਿੰਘ ਨੇ ਦੱਸਿਆ ਕਿ ਕਿਸਾਨ ਵੀਰ ਕਿਸੇ ਹੋਰ ਵਧੇਰੇ ਜਾਣਕਾਰੀ ਲਈ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਦਫ਼ਤਰ ਦੇ ਫੋਨ ਨੰਬਰ 01882-222102 'ਤੇ ਵੀ ਸੰਪਰਕ ਕਰ ਸਕਦੇ ਹਨ।

ਇਕ ਮੁਲਕ ਅਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ
ਉਨ੍ਹਾਂ ਦੱਸਿਆ ਕਿ ਇਕ ਮੁਲਕ ਅਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ.ਨਾਲ ਹੋਣ ਵਾਲੀ ਇਸ ਉਸਾਰੂ ਤਬਦੀਲੀ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵਸਤਾਂ ਦੀ ਟਰਾਂਸਪੋਟੇਸ਼ਨ ਵਪਾਰਕ ਅਵਾਜਾਈ ਦੀਆਂ ਲਾਗਤਾਂ ਵੀ ਘਟਣਗੀਆਂ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸੂਚਨਾ ਤੇ ਤਕਨਾਲੌਜੀ 'ਤੇ ਅਧਾਰਿਤ ਜੀ.ਐਸ.ਟੀ.ਵਿਵਸਥਾ ਸਦਕਾ ਕਰ ਅਦਾ ਕਰਨ ਵਾਲਿਆਂ ਲਈ ਵਿਵਸਥਾ ਵਿਚ ਵੱਡੀ ਸੌਖ ਆਵੇਗੀ ਕਿਉਂਜੋ ਇਸ ਸਦਕਾ ਵਪਾਰੀ ਅਤੇ ਉਦਯੋਗਪਤੀ ਕਰਾਂ ਦੀ ਆਨ ਲਾਈਨ ਅਦਾਇਗੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਕਰ ਵਿਵਸਥਾ ਦਾ ਇਹ ਕ੍ਰਾਂਤੀਕਾਰੀ ਕਦਮ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਸਮੇਂ ਦੀ ਵੱਡੀ ਲੋੜ ਹੈ। ਜੀ.ਐਸ.ਟੀ.ਸਬੰਧੀ ਪੈਦਾ ਕਈ ਨਿਰਅਧਾਰ ਸ਼ੰਕਿਆਂ ਬਾਰੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਕੇ ਵਪਾਰੀਆਂ ਨੂੰ ਇਸ ਨਵੀਂ ਵਿਵਸਥਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਨਾਲ ਦੀ ਨਾਲ ਦੂਰ ਕੀਤਾ ਜਾ ਰਿਹਾ ਹੈ।ਇਸ ਦੌਰਾਨ ਕਰ ਤੇ ਆਬਕਾਰੀ ਕਮਿਸਨਰ ਹਰਦੀਪ ਭਾਂਵਰਾ ਨੇ ਜੀ.ਐਸ.ਟੀ. ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰੱਕੀ ਨੂੰ ਹੁਲਾਰਾ ਦੇਣ ਵਾਲੀ ਇਸ ਵਿਵਸਥਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਦਯੋਗਪਤੀ ਅਤੇ ਸਰਕਾਰ ਮਿਲ ਕੇ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰ ਵਿਵਸਥਾ ਵਿਚ ਆਉਣ ਵਾਲੀ ਇਸ ਤਬਦੀਲੀ ਨਾਲ ਸਰਕਾਰ, ਉਪਭੋਗਤਾਵਾਂ ਅਤੇ ਵਪਾਰੀਆਂ ਤਿੰਨੋ ਵਰਗਾਂ ਲਈ ਉਸਾਰੂ ਉਪਬੰਧ ਅਮਲ ਵਿਚ ਆਉਣਗੇ।
ਜ਼ਿਲ੍ਹੇ 'ਚ ਹੁੱਕਾ ਬਾਰ ਚਲਾਉਣ ਅਤੇ ਨਜਾਇਜ਼ ਬੋਰ ਕਰਨ 'ਤੇ ਪਾਬੰਦੀ
ਹੁਸ਼ਿਆਰਪੁਰ, 6 ਜੂਨ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਵਿੱਚ ਗਲੀਆਂ/ਰਸਤਿਆਂ ਵਿੱਚ ਨਜਾਇਜ਼ ਬੋਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮ ਵਿੱਚ ਉਨ੍ਹਾਂ ਦੱਸਿਆ ਕਿ ਪਿੰਡ ਜਲਾਲਪੁਰ ਬਲਾਕ ਟਾਂਡਾ ਵਿਖੇ ਕੁਝ ਪਿੰਡ ਵਾਸੀਆਂ ਵੱਲੋਂ ਗਲੀਆਂ/ਰਸਤਿਆਂ ਵਿੱਚ ਨਜਾਇਜ਼ ਤੌਰ 'ਤੇ ਬੋਰ ਕੀਤੇ ਜਾ ਰਹੇ ਹਨ, ਜੋ ਕਾਨੂੰਨ ਦੀ ਉਲੰਘਣਾ ਹੈ। ਅਜਿਹਾ ਕਰਨ ਨਾਲ ਪੰਚਾਇਤ ਵੱਲੋਂ ਜੋ ਲੱਖਾਂ ਰੁਪਏ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਨੁਕਸਾਨ ਹੰਦਾ ਹੈ ਜੋ ਕਿ ਜਨਤਕ ਹਿੱਤ ਦੇ ਵਿਰੁੱਧ ਹੈ। ਇਸ ਨਾਲ ਅਮਨ-ਸ਼ਾਂਤੀ ਭੰਗ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਆਪਣੀ ਹੀ ਮਲਕੀਅਤ ਵਾਲੀ ਭੂਮੀ ਵਿੱਚ ਬੋਰ ਕਰਵਾ ਸਕਦੇ ਹਨ।ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ 'ਤੇ ਜਨਤਕ ਹਿੱਤ ਵਿੱਚ ਪਾਬੰਦੀ ਲਗਾਉਣ ਦਾ ਹੁਕਮ ਵੀ ਜਾਰੀ ਕੀਤਾ ਹੈ। ਇਹ ਦੋਨੋਂ ਹੁਕਮ 1 ਅਗਸਤ 2017 ਤੱਕ ਲਾਗੂ ਰਹਿਣਗੇ।
ਜ਼ਿਲ੍ਹੇ 'ਚ ਸਿੰਥੈਟਿਕ/ ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਵੇਚਣ, ਸਟੋਰ ਅਤੇ ਖਰੀਦਣ 'ਤੇ ਪਾਬੰਦੀ
ਹੁਸ਼ਿਆਰਪੁਰ 1 ਜੂਨ:ਜਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਵਿਪੁਲ ਉਜਵਲ ਨੇ ਫੌਜ਼ਦਾਰੀ ਜਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ|
ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਗਏ ਹਨ ਕਿ ਪਤੰਗਾ ਉਡਾਉਣ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ ਦੀ ਵਰਤੋਂ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉਂਗਲਾਂ ਕੱਟਣ, ਸਾਈਕਲ ਅਤੇ ਸਕੂਟਰ / ਮੋਟਰ ਸਾਈਕਲ ਚਾਲਕਾਂ ਦੇ ਗੱਲ ਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਹੈ। ਇਸ ਡੋਰ ਨਾਲ ਪੰਛੀ ਵੀ ਫਸ ਜਾਂਦੇ ਹਨ ਜਿਸ ਨਾਲ ਉਹ ਜਖਮੀ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਮਰੇ ਹੋਏ ਪੰਛੀਆਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਹ ਪਾਬੰਦੀ ਧਾਗੇ ਵਾਲੀ ਡੋਰ ਤੇ ਲਾਗੂ ਨਹੀਂ ਹੋਵੇਗੀ। ਇਹ ਹੁਕਮ 20 ਜੁਲਾਈ 2017 ਤੱਕ ਲਾਗੂ ਰਹੇਗਾ ।
ਸਾਂਝਾ ਚੁੱਲ੍ਹਾ ਵਿੱਚ ਡਿਪਟੀ ਕਮਿਸ਼ਨਰ ਨੇ ਆਪਣਾ ਅਤੇ ਆਪਣੀ ਬੇਟੀ ਦਾ ਮਨਾਇਆ ਜਨਮ ਦਿਨ
-ਕਿਹਾ, ਜਨਮ ਦਿਵਸ ਅਤੇ ਵਿਆਹ ਦੀ ਵਰ੍ਹੇਗੰਢ 'ਤੇ ਸੁਸਾਇਟੀ ਵਲੋਂ ਸਾਂਝਾ ਚੁੱਲ੍ਹਾ ਵਿੱਚ ਮੁਫ਼ਤ ਉਪਲਬੱਧ ਕਰਵਾਇਆ ਜਾਵੇਗਾ ਕੇਕ
ਹੁਸ਼ਿਆਰਪੁਰ, 29 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ 'ਸਾਂਝਾ ਚੁੱਲ੍ਹਾ' ਵਿੱਚ ਆਪਣਾ ਅਤੇ ਆਪਣੀ ਬੇਟੀ ਦਾ ਜਨਮ ਦਿਨ ਪਰਿਵਾਰਕ ਮੈਂਬਰਾਂ ਨਾਲ ਮਨਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਉਨ੍ਹਾਂ ਦੇ ਪਿਤਾ ਸ੍ਰੀ ਵਿਜੇ ਉਜਵਲ, ਸਹੁਰਾ ਸ੍ਰੀ ਸੁਗਰੀਵ ਗਿਰੀ ਆਈ.ਜੀ. (ਰਿਟਾ:) ਯੂ.ਪੀ. ਪੁਲਿਸ, ਸੱਸ ਪੁਸ਼ਪਾ ਗਿਰੀ, ਭਰਾ ਵਿਵੇਕ ਉਜਵਲ, ਡਾ. ਨਿਧੀ ਅਤੇ ਆਸ਼ੀਸ਼ ਗਿਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ 'ਸਾਂਝਾ ਚੁੱਲ੍ਹਾ' ਵਿੱਚ ਖੁਸ਼ੀ ਜ਼ਾਹਰ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਅੱਜ ਆਪਣਾ ਅਤੇ ਆਪਣੀ ਬੇਟੀ ਮਾਹੀ ਦਾ ਜਨਮ ਦਿਨ ਇਥੇ ਮਨਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਅਨ ਜਲ ਸੇਵਾ ਸੁਸਾਇਟੀ ਦੁਆਰਾ ਸੰਯੁਕਤ ਤੌਰ 'ਤੇ ਚਲਾਏ ਜਾ ਰਹੇ 'ਸਾਂਝਾ ਚੁੱਲ੍ਹਾ' ਦਾ ਮਕਸਦ ਵੀ ਇਹੀ ਹੈ ਕਿ ਵੱਧ ਤੋਂ ਵੱਧ ਸਮਾਜ ਦੇ ਲੋਕ ਇਸ ਨਾਲ ਜੁੜਨ ਅਤੇ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕੋਈ ਵੀ ਖੁਸ਼ੀ ਦਾ ਦਿਨ ਇਥੇ ਮਨਾਉਣ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਫ਼ੈਸਲਾ ਕੀਤਾ ਸੀ ਕਿ ਅਸੀਂ ਆਪਣੀ ਬੇਟੀ ਦਾ ਜਨਮ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਵਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਕੋਈ ਵੀ ਆਪਣਾ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ 'ਸਾਂਝਾ ਚੁੱਲ੍ਹਾ' ਵਿੱਚ ਮਨਾਏਗਾ, ਉਨ੍ਹਾਂ ਦੇ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਮੁਫ਼ਤ ਕੇਕ ਉਪਲਬੱਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 85 ਦੇ ਕਰੀਬ ਉਨ੍ਹਾਂ ਲੋਕਾਂ ਨੂੰ ਚੁਣਿਆ ਗਿਆ ਹੈ ਜੋ ਆਪਣੇ ਖੁਸ਼ੀ ਦੇ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਉਣਗੇ। ਉਨ੍ਹਾਂ ਦਾ ਟੀਚਾ ਹੈ ਕਿ ਸਾਲ ਦੇ 365 ਦਿਨਾਂ ਲਈ ਹਰੇਕ ਪਰਿਵਾਰ ਆਪਣਾ ਇਕ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਏ ਅਤੇ ਇਕ ਦਿਨ ਲਈ ਜਰੂਰਤਮੰਦਾਂ ਨੂੰ ਮੁਫ਼ਤ ਖਾਣਾ ਦੇ ਕੇ ਆਪਣੀ ਖੁਸ਼ੀਆਂ ਸਾਂਝੀਆਂ ਕਰਨ। ਇਸ ਦੌਰਾਨ ਉਨ੍ਹਾਂ ਨੇ 'ਸਾਂਝਾ ਚੁੱਲ੍ਹਾ' ਲਈ ਜ਼ਰੂਰਤਮੰਦਾਂ ਨੂੰ ਇਕ ਦਿਨ ਦਾ ਖਾਣਾ ਦੇਣ ਦੇ ਨਾਲ ਨਾਲ 5100 ਰੁਪਏ ਰਾਸ਼ੀ ਵੀ ਭੇਂਟ ਕੀਤੀ।ਇਸ ਮੌਕੇ 'ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ, ਰਾਜੀਵ ਬਜਾਜ, ਸ੍ਰੀ ਕੁਲਦੀਪ ਕੋਹਲੀ, ਸੀਮਾ ਬਜਾਜ, ਭੁਪਿੰਦਰ ਗੁਪਤਾ, ਕੁਮਕੁਮ ਸੂਦ, ਨਿਸ਼ਾ ਵਿਜ, ਰੁਪਿੰਦਰ ਸਾਹਨੀ , ਰਾਜੇਸ਼ ਜੈਨ, ਜੋਗਿੰਦਰ ਕੌਰ ਅਤੇ ਕੀਰਤੀ ਸਿੰਘ ਸਮੇਤ ਸੁਸਾਇਟੀ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਯੋਜਨਾਵਾਂ ਦਾ ਜ਼ਰੂਰਤਮੰਦਾਂ ਤੱਕ ਪਹੁੰਚੇ ਲਾਭ : ਡੀ ਸੀ
-ਕਿਹਾ, ਕੈਸ਼ਲੈਸ ਨੂੰ ਬੜਾਵਾ ਦੇਣ ਲਈ ਜ਼ਿਲ੍ਹੇ ਵਿੱਚੋਂ ਚੁਣਿਆ ਜਾ ਸਕਦਾ ਹੈ ਇਕ ਪਿੰਡ ਜਾਂ ਦਫ਼ਤਰ
-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਂਕਾਂ ਦੀ ਕਾਰਗੁਜਾਰੀ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 26 ਮਈ:ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਜਨ ਕਲਿਆਣ ਯੋਜਨਾਵਾਂ ਦਾ ਜ਼ਰੂਰਤਮੰਦਾਂ ਤੱਕ ਪੂਰਾ ਲਾਭ ਪਹੁੰਚਣਾ ਚਾਹੀਦਾ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜਿਓਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਿੱਚ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਜੋੜਿਆ ਜਾਵੇ। ਇਹ ਐਸੀਆਂ ਯੋਜਨਾਵਾਂ ਹਨ, ਜਿਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਦੇ ਨਾਲ-ਨਾਲ ਜ਼ਰੂਰਤਮੰਦਾਂ ਦਾ ਭਵਿੱਖ ਵੀ ਸੁਧਰ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੀ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲੈਂਦੇ ਹੋਏ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਕਰਜ਼ਾ ਯੋਜਨਾ 2017-18 ਦਾ ਕਿਤਾਬਚਾ ਵੀ ਜਾਰੀ ਕੀਤਾ।ਡਿਪਟੀ ਕਮਿਸ਼ਨਰ ਨੇ ਸਮੂਹ ਬੈਂਕ ਮੈਨੇਜਰਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਈ.ਟੀ.ਆਈ., ਪੌਲੀਟੈਕਨਿਕ ਅਤੇ ਸਕਿੱਲ ਡਿਵੈਲਪਮੈਂਟ ਕਰਾਉਣ ਵਾਲੇ ਸਿਖਿਆਰਥੀਆਂ ਦੀ ਜ਼ਰੂਰਤ ਅਨੁਸਾਰ ਵੱਧ ਤੋਂ ਵੱਧ ਲੋਨ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਕੈਸ਼ਲੈਸ ਨੂੰ ਬੜਾਵਾ ਦੇਣ ਲਈ ਬੈਂਕਾਂ ਦੁਆਰਾ ਜ਼ਿਲ੍ਹੇ ਵਿੱਚ ਕੋਈ ਇਕ ਪਿੰਡ ਜਾਂ ਦਫ਼ਤਰ ਵੀ ਚੁਣਿਆ ਜਾ ਸਕਦਾ ਹੈ, ਜਿਥੇ ਸਾਰੀਆਂ ਟਰਾਂਜੈਕਸ਼ਨਾਂ ਡਿਜੀਟਲ ਤਰੀਕੇ ਨਾਲ ਕੀਤੀਆਂ ਜਾਣ। ਇਸ ਤਰ੍ਹਾਂ ਕਰਨ ਦੇ ਨਾਲ ਜਿਥੇ ਕੈਸ਼ਲੈਸ ਪ੍ਰਕ੍ਰਿਆ ਰਾਹੀਂ ਲੈਣ-ਦੇਣ ਕਰਨ ਨੂੰ ਬੜਾਵਾ ਮਿਲੇਗਾ, ਉਥੇ ਇਕ ਦੂਜੇ ਨੂੰ ਦੇਖ ਕੇ ਜਾਗਰੂਕਤਾ ਵੀ ਵਧੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਬੈਂਕਾਂ ਪੂਰੀ ਤਨਦੇਹੀ ਨਾਲ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਅਤੇ ਇਸ ਸਬੰਧੀ ਨਿਲ ਰਿਪੋਰਟਾਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2017-18 ਦੌਰਾਨ ਜ਼ਿਲ੍ਹੇ ਵਿੱਚ 10060 ਕਰੋੜ ਰੁਪਏ ਦਾ ਕਰਜ਼ੇ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਦੇ ਤਹਿਤ ਵੱਧ ਤੋਂ ਵੱਧ ਕਰਜੇ ਜ਼ਰੂਰਤਮੰਦਾਂ ਨੂੰ ਦਿੱਤੇ ਜਾਣ।

ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ ਦਿੱਤੀ ਜਾਵੇਗੀ ਸਬਸਿਡੀ
-ਖੇਤੀ ਮਸ਼ੀਨਰੀ 'ਤੇ ਸਬਸਿਡੀ ਲੈਣ ਲਈ 31 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ ਅਰਜ਼ੀਆਂ
-ਵੱਧ ਤੋਂ ਵੱਧ 3 ਖੇਤੀ ਸੰਦਾਂ ਲਈ ਕੀਤਾ ਜਾ ਸਕਦਾ ਹੈ ਅਪਲਾਈ
-ਕਿਸਾਨ ਫਸਲੀ ਚੱਕਰ 'ਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ 'ਤੇ ਜ਼ੋਰ ਦੇਣ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 19 ਮਈ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲ ਕੇ ਫਸਲੀ ਵਿਭਿੰਨਤਾ 'ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਹੋਰ ਵਾਧਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਧੰਦਾ ਹੋਰ ਲਾਹੇਵੰਦ ਬਣਾਉਣ ਅਤੇ ਸਹਾਇਕ ਧੰਦੇ ਅਪਣਾਉਣ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਲਈ 31 ਮਈ ਤੱਕ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਸਰਕਾਰ ਵਲੋਂ ਆਰ.ਕੇ.ਵਾਈ. (ਟੈਕਨਾਲੋਜੀ ਫਾਰ ਕਰਾਪ ਰੈਜੀਡਿਊ ਮੈਨੇਜਮੈਂਟ) ਅਤੇ ਫ਼ਸਲੀ ਵਿਭਿੰਨਤਾ ਸਕੀਮ ਅਧੀਨ ਦਿੱਤੀ ਜਾ ਰਹੀ ਹੈ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵਿੱਚ 40 ਸੀਡ ਡਰਿੱਲ/ਜ਼ੀਰੋ ਟਿਲ ਡਰਿੱਲ, 15 ਡੀ.ਐਸ.ਆਰ. ਮਸ਼ੀਨਾਂ (ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ), 250 ਬੈਟਰੀ ਵਾਲੇ ਸਪਰੇਅ ਪੰਪ, 200 ਪੈਟਰੋਲ ਨਾਲ ਚੱਲਣ ਵਾਲੇ ਸਪਰੇਅ ਪੰਪ, 15 ਟਰੈਕਟਰ ਨਾਲ ਚੱਲਣ ਵਾਲੇ ਹਾਈਡਰੋਲਿਕ ਸਪਰੇਅ ਪੰਪ, 10 ਰਿਜ/ਰੇਜਡ ਬੈਡ ਪਲਾਟਰ, 150 ਰੋਟਾਵੇਟਰ, 25 ਲੇਜ਼ਰ ਲੈਡ ਲੈਵਲਰ, 8 ਮੱਕੀ ਥਰੈਸ਼ਰ/ਮਲਟੀ ਕਰਾਪ ਥਰੈਸ਼ਰ, 8 ਮੱਕੀ ਸੈਲਰ, 5 ਪੋਸਟ ਹੋਲ ਡਿਗਰ, 10 ਦੋ ਬੋਟਮ ਸਬ ਸੋਇਲਰ, 3 ਪਾਵਰ ਹੈਰੋ, 4 ਮਲਟੀ ਕਰਾਪ ਪਲਾਟਰ, 25 ਹੈਪੀਸੀਡਰ, 4 ਪਾਵਰ ਵੀਡਰ, 20 ਹਾਈਡਰੋਲਿਕ ਮੋਲਡ ਬੋਲਡ ਪਲੋਅ (ਉਲਟਵਾਂ ਹਲ), 16 ਪੈਡੀ ਸਟਰਾਅ ਚੋਪਰ ਸਰੈਡਰ, 2 ਗਾਇਰੋ ਰੇਕ ਅਤੇ 2 ਬੇਲਰ ਆਦਿ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ/ਸੰਦ 'ਤੇ 40 ਫ਼ੀਸਦੀ ਜਾਂ ਵੱਧ ਤੋਂ ਵੱਧ 30 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਆਪਣੇ ਇਲਾਕੇ ਵਿੱਚ ਹੋਰ ਕਿਸਾਨਾਂ ਦਾ ਕੰਮ ਕਿਰਾਏ 'ਤੇ ਕਰਨਾ ਚਾਹੁੰਦੇ ਹੋਣ, ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਤੈਅ ਕੀਤੀ ਸਬਸਿਡੀ ਦੀ ਰਕਮ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਕੇਵਲ ਪੰਜਾਬ ਸਰਕਾਰ ਵਲੋਂ ਪ੍ਰਵਾਨਿਤ ਕੀਤੀਆਂ ਖੇਤੀ ਮਸ਼ੀਨਰੀ ਫਰਮਾਂ ਜਾਂ ਉਨ੍ਹਾਂ ਦੇ ਪ੍ਰਵਾਨਿਤ ਅਧਿਕਾਰਿਤ ਡੀਲਰਾਂ ਦੀ ਸੂਚੀ ਵਿੱਚੋਂ ਹੀ ਮੁੱਲ ਕਰਕੇ ਆਪਣੀ ਮਸ਼ੀਨ ਖਰੀਦ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਵੱਧ ਤੋਂ ਵੱਧ 3 ਖੇਤੀ ਮਸ਼ੀਨਰੀ/ਸੰਦ ਲਈ ਅਪਲਾਈ ਕਰ ਸਕਦਾ ਹੈ, ਪਰ ਜਿਹੜਾ ਅਗਾਂਹਵਧੂ ਕਿਸਾਨ ਫ਼ਸਲ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਨਾਲ ਸਬੰਧਤ ਖੇਤੀ ਮਸ਼ੀਨਰੀ ਦੀ ਖਰੀਦ ਕਰਕੇ ਫਾਰਮ ਮਸ਼ੀਨਰੀ ਬੈਂਕ ਖੋਲ੍ਹਣਾ ਚਾਹੁੰਦਾ ਹੈ, ਉਸ 'ਤੇ ਤਿੰਨ ਸੰਦ ਖਰੀਦ ਕਰਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ।ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਐਸ.ਸੀ./ਐਸ.ਟੀ. ਕਿਸਾਨਾਂ ਦਾ ਸਕੀਮ ਦੀਆਂ ਸ਼ਰਤਾਂ ਅਨੁਸਾਰ ਰਾਖਵਾਂਕਰਨ ਹੋਵੇਗਾ, ਜੋ ਉਸ ਕੈਟਾਗਿਰੀ ਦੇ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ।

ਅੰਗਹੀਣ ਵਿਦਿਆਰਥੀਆਂ ਨੂੰ ਮਿਲੇਗੀ ਫਰੀ ਕੋਚਿੰਗ
ਹੁਸ਼ਿਆਰਪੁਰ, 19 ਮਈ:ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅੰਗਹੀਣ ਸਸ਼ਕਤੀਕਰਨ ਵਿਭਾਗ ਭਾਰਤ ਸਰਕਾਰ ਵਲੋਂ ਅੰਗਹੀਣ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਸਬੰਧੀ ਹੋਣ ਵਾਲੀਆਂ ਪ੍ਰਤੀਯੋਗਤਾ ਪ੍ਰੀਖਿਆਵਾਂ ਅਤੇ ਤਕਨੀਕੀ ਤੇ ਪ੍ਰਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਫਰੀ ਕੋਚਿੰਗ ਸਕੀਮ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨ੍ਹਾਂ ਕੋਚਿੰਗ ਕਲਾਸਾਂ ਵਿੱਚ ਦਾਖਲਾ ਲੈਣ ਲਈ ਯੋਗਤਾ ਦੇ ਤੌਰ 'ਤੇ ਵਿਦਿਆਰਥੀਆਂ ਕੋਲ 40 ਪ੍ਰਤੀਸ਼ਤ ਅੰਗਹੀਣਤਾ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਦੀ ਸਲਾਨਾ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਲੋਕਲ ਵਿਦਿਆਰਥੀਆਂ ਨੂੰ 2500 ਰੁਪਏ ਅਤੇ ਬਾਹਰੋਂ ਆਏ ਵਿਦਿਆਰਥੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਵਜੀਫ਼ਾ ਵੀ ਦਿੱਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬ ਸਾਈਟ www.disabilityaffairs.gov.in ਵੀ ਦੇਖੀ ਜਾ ਸਕਦੀ ਹੈ।
ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਰੇਹੜੀ ਵਾਲਿਆਂ ਦੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ, 17 ਮਈ:ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਵਿਪੁੱਲ ਉੱਜਵਲ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਰੇਹੜੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਨਿਰੀਖਣ ਦੌਰਾਨ ਫੂਡ ਸੇਫਟੀ ਅਫਸਰ ਵੱਲੋਂ ਮਹਾਂਰਿਸ਼ੀ ਬਾਲਮਿਕੀ ਚੌਂਕ, ਸੈਸ਼ਨ ਚੌਂਕ, ਗਰੀਨ ਵਿਊ ਪਾਰਕ ਅਤੇ ਘੰਟਾਘਰ ਰੋਡ ਤੇ ਫਾਸਟ ਫੂਡ ਅਤੇ ਹੋਰ ਰੇਹੜੀਆਂ ਵਾਲਿਆਂ ਨੂੰ ਮੌਕੇ ਤੇ ਹਦਾਇਤ ਕੀਤੀ ਗਈ ਕਿ ਸਮੂਹ ਰੇਹੜੀਆਂ ਦਾ ਫੂਡ ਸੇਫਟੀ ਸਟੈਂਡਰਡ ਐਕਟ ਆਫ ਇੰਡੀਆ 2006 ਅਧੀਨ ਰਜਿਸਟਰੇਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤਾਂ ਨੂੰ ਤਿਆਰ ਕਰਨ ਅਤੇ ਵਰਤਾਉਣ ਸਮੇਂ ਦਸਤਾਨੇ ਅਤੇ ਹੇਅਰ ਨੈਟ ( ਸਿਰ ਦੀ ਟੋਪੀ ) ਪਹਿਨਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਖਾਦ ਪਦਾਰਥਾਂ ਦੇ ਸੁਚੱਜੇ ਰੱਖ-ਰਖਾਵ ਅਤੇ ਸਾਫ ਸਫਾਈ ਦਾ ਉਚੇਚਾ ਖਿਆਲ ਰੱਖਿਆ ਜਾਵੇ।
ਸਾਫ ਸੁਥਰੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਮਿਆਰੀ ਵਸਤਾਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਖਾਦ ਪਦਾਰਥਾਂ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਨੂੰ ਫੂਡ ਸੇਫਟੀ ਐਕਟ ਸਬੰਧਤ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਖਰੀਦੋ-ਫਰੋਖਤ ਨਾਲ ਸਬੰਧਤ ਸਮੂਹ ਗਤੀਵਿਧੀਆਂ ਫੂਡ ਸੇਫਟੀ ਐਕਟ ਨੂੰ ਮੁੱਖ ਰੱਖਦਿਆਂ ਹੀ ਕੀਤੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਫਲਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ ਇਸ ਮੌਸਮ ਵਿੱਚ ਕੇਵਲ ਸਾਫ ਸੁਥਰੇ ਅਤੇ ਤਾਜ਼ੇ ਪਦਾਰਥਾਂ ਦੀ ਹੀ ਵਿਕਰੀ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੌਸਮ ਵਿੱਚ ਪੇਟ ਦਰਦ, ਉਲਟੀ ਅਤੇ ਦਸਤ ਰੋਗਾਂ ਆਦਿ ਤੋਂ ਬਚਾਅ ਲਈ ਕੇਵਲ ਸਾਫ-ਸੁਥਰੀਆਂ, ਤਾਜ਼ੀਆਂ ਅਤੇ ਗੁਣਵੱਤਾ ਵਾਲੀਆਂ ਵਸਤਾਂ ਹੀ ਖਰੀਦੀਆਂ ਜਾਣ। ਇਸ ਮੋਕੇ ਤੇ ੁਹਨਾ ਨਾਲ ਨਰੇਸ਼ ਕੁਮਾਰ ਸਵਸਥਾ ਸਹਾਇਕ ਵੀ ਹਾਜਰ ਸ਼ਨ

ਹੁਸ਼ਿਆਰਪੁਰ 'ਚ ਖੁੱਲ੍ਹਾ 'ਸਾਂਝਾ ਚੁੱਲ੍ਹਾ'
-ਹਲਕਾ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਆਗਾਜ਼
-10 ਰੁਪਏ ਵਿੱਚ ਮਿਲੇਗਾ ਪੌਸ਼ਟਿਕ ਭੋਜਨ
ਹੁਸ਼ਿਆਰਪੁਰ, 17 ਮਈ: ਹੁਸ਼ਿਆਰਪੁਰ ਵਿੱਚ 'ਸਾਂਝਾ ਚੁੱਲ੍ਹਾ' ਖੁੱਲ੍ਹ ਗਿਆ ਹੈ, ਜਿਸ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ, ਸ੍ਰੀ ਪਵਨ ਕੁਮਾਰ ਆਦੀਆ, ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਰੈਡ ਕਰਾਸ ਬਾਲਵਾਟਿਕਾ (ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ) ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਅੰਨ-ਜਲ ਸੇਵਾ ਟਰੱਸਟ ਦੇ ਸਹਿਯੋਗ ਨਾਲ ਕੀਤੇ ਗਏ ਇਸ ਉਦਮ ਸਦਕਾ ਹੁਣ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ 10 ਰੁਪਏ ਵਿੱਚ ਪੌਸ਼ਟਿਕ ਭੋਜਨ ਮਿਲਣਾ ਸ਼ੁਰੂ ਹੋ ਗਿਆ ਹੈ।
'ਸਾਂਝਾ ਚੁੱਲ੍ਹਾ' ਸਕੀਮ ਦਾ ਆਗਾਜ਼ ਕਰਨ ਉਪਰੰਤ ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ, ਸ੍ਰੀ ਪਵਨ ਕੁਮਾਰ ਆਦੀਆ ਅਤੇ ਡਾ. ਰਾਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਸਸਤਾ ਖਾਣਾ ਉਪਲਬੱਧ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਹੀ ਹੁਸ਼ਿਆਰਪੁਰ ਵਿਖੇ 'ਸਾਂਝਾ ਚੁੱਲ੍ਹਾ' ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਗਰੀਬ, ਬੇਘਰ ਅਤੇ ਬੇਸਹਾਰਾ ਵਿਅਕਤੀ ਕੇਵਲ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਭੋਜਨ ਕਰ ਸਕਦੇ ਹਨ। ਹਲਕਾ ਵਿਧਾਇਕਾਂ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਇਲਾਵਾ ਜਲਦੀ ਹੀ ਜਿਲ੍ਹੇ ਦੇ ਬਾਕੀ ਹਲਕਿਆਂ ਵਿੱਚ ਅਜਿਹਾ ਉਪਰਾਲਾ ਕੀਤਾ ਜਾਵੇਗਾ, ਤਾਂ ਜੋ ਹਰੇਕ ਗਰੀਬ ਵਿਅਕਤੀ ਸਸਤੇ ਅਤੇ ਪੌਸ਼ਟਿਕ ਖਾਣੇ ਦੀ ਸਹੂਲਤ ਲੈ ਸਕਣ। ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਹਲਕਾ ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ ਅਤੇ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਕਿਸੇ ਵੀ ਗਰੀਬ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਤਹੱਈਆ ਹੈ ਕਿ ਹਰ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀ ਨੂੰ ਪੌਸ਼ਟਿਕ ਪੇਟ ਭਰ ਖਾਣਾ ਘੱਟ ਤੋਂ ਘੱਟ ਪੈਸਿਆਂ ਵਿੱਚ ਮੁਹੱਈਆ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸਾਂਝਾ ਚੁੱਲ੍ਹਾ' ਦੀ ਸ਼ੁਰੂਆਤ ਕਰਨ ਦਾ ਮੁੱਢਲਾ ਉਦੇਸ਼ ਇਹੋ ਹੈ ਕਿ ਗਰੀਬ ਵਿਅਕਤੀ ਸਸਤਾ ਤੇ ਪੌਸ਼ਟਿਕ ਭੋਜਨ ਲੈ ਸਕਣ। ਉਨ੍ਹਾਂ ਕਿਹਾ ਕਿ ਫਿਲਹਾਲ ਇਥੇ ਦੁਪਿਹਰ ਦਾ ਭੋਜਨ ਉਪਲਬੱਧ ਕੀਤਾ ਜਾਵੇਗਾ ਤੇ ਆਉਂਦੇ ਸਮੇਂ ਵਿੱਚ ਦੋ ਵਕਤ ਭੋਜਨ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਵੱਖਰਾ-ਵੱਖਰਾ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿਆਰ ਕੀਤੇ ਜਾ ਰਹੇ ਇਸ ਭੋਜਨ ਦੀ ਸਿਹਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜਾਂਚ ਵੀ ਕਰਵਾਈ ਜਾਵੇਗੀ, ਤਾਂ ਜੋ ਉਕਤ ਜ਼ਰੂਰਤਮੰਦ ਵਿਅਕਤੀਆਂ ਲਈ ਪੌਸ਼ਟਿਕ ਖਾਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖਾਣੇ ਦੀ ਗੁਣਵੱਤਾ ਪੱਖੋਂ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਖਾਣੇ ਦਾ ਸਮਾਂ 12 ਵਜੇ ਤੋਂ 3 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਲ ਨੂੰ ਏ.ਸੀ. ਕਰਨ ਦਾ ਉਪਰਾਲਾ ਵੀ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹਨ, ਤਾਂ ਜੋ ਵੱਧ ਤੋਂ ਵੱਧ ਗਰੀਬ ਵਿਅਕਤੀਆਂ ਦਾ ਪੇਟ ਭਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਮੁਹਿੰਮ ਨੂੰ ਹੋਰ ਅੱਗੇ ਤੱਕ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ, ਅੰਨ-ਜਲ ਸੇਵਾ ਟਰੱਸਟ ਦੇ ਮੁਖੀ ਸ਼ਿਵ ਰਾਮ ਸਰੋਏ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਅੱਜ ਕਰਨਗੇ ਸਾਂਝਾ ਚੁੱਲ੍ਹਾ ਸਕੀਮ ਦਾ ਉਦਘਾਟਨ
-ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਕੇਵਲ 10 ਰੁਪਏ ਵਿੱਚ ਮਿਲੇਗਾ ਪੌਸ਼ਟਿਕ ਭੋਜਨ
ਹੁਸ਼ਿਆਰਪੁਰ, 16 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ 17 ਮਈ ਨੂੰ ਦੁਪਹਿਰ 12-30 ਵਜੇ ਰੈਡ ਕਰਾਸ ਬਾਲਵਾਟਿਕਾ (ਸਾਹਮਣੇ ਐਲ.ਆਈ.ਸੀ. ਦਫ਼ਤਰ) ਦੇ ਨਾਲ ਸਥਿਤ ਰੈਡ ਕਰਾਸ ਇਮਾਰਤ, ਮੁਹੱਲਾ ਈਸ਼ ਨਗਰ ਵਿਖੇ ਸਾਂਝਾ ਚੁੱਲ੍ਹਾ ਸਕੀਮ ਦਾ ਉਦਘਾਟਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸਾਂਝਾ ਚੁੱਲ੍ਹਾ ਸਕੀਮ ਤਹਿਤ ਬੇ-ਘਰੇ, ਬੇਸਹਾਰਾ, ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਹਰ ਰੋਜ਼ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਘਰ ਵਰਗਾ ਪੌਸ਼ਟਿਕ ਭੋਜਨ ਕੇਵਲ 10 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਕੀਮ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਅਨ ਜਲ ਸੇਵਾ ਟਰੱਸਟ (ਰਜਿ:) ਲੁਧਿਆਣਾ ਵਲੋਂ ਸਾਂਝੇ ਤੌਰ 'ਤੇ ਚਾਲੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਜਿਹੜੇ ਜ਼ਰੂਰਤਮੰਦ ਲੋਕ ਘਰ ਵਰਗਾ ਪੌਸ਼ਟਿਕ ਭੋਜਨ ਜੋ ਮਜ਼ਬੂਰੀ ਕਾਰਨ ਖੁਦ ਪ੍ਰਬੰਧ ਨਹੀਂ ਕਰ ਪਾਉਂਦੇ ਲਈ ਸਾਂਝਾ ਚੁੱਲ੍ਹਾ ਸਕੀਮ ਚਾਲੂ ਕੀਤੀ ਜਾ ਰਹੀ ਹੈ।

ਦਾਣਾ ਮੰਡੀ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੱਧ ਫੀਸ ਵਸੂਲਣ ਸਬੰਧੀ ਗੁਪਤ ਤੌਰ 'ਤੇ ਕਰਵਾਈ ਜਾਂਚ
-ਜਾਂਚ ਦੌਰਾਨ ਵਾਧੂ ਪਾਰਕਿੰਗ ਫੀਸ ਵਸੂਲੀ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
-ਡਿਪਟੀ ਕਮਿਸ਼ਨਰ ਨੇ ਮੰਡੀ ਅੰਦਰ ਦਿੱਤੇ ਕੈਮਰੇ ਅਤੇ ਫੀਸ ਸਬੰਧੀ ਡਿਸਪਲੇਅ ਬੋਰਡ ਲਗਾਉਣ ਦੇ ਨਿਰਦੇਸ਼
ਹੁਸ਼ਿਆਰਪੁਰ, 16 ਮਈ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਮਰਸ਼ਿਅਲ ਵਾਹਨਾਂ ਦੀ ਵਾਧੂ ਪਾਰਕਿੰਗ ਫੀਸ ਵਸੂਲਣ ਸਬੰਧੀ ਮਿਲੀ ਸ਼ਿਕਾਇਤ ਦਾ ਸਖਤ ਨੋਟਿਸ ਲੈਂਦੇ ਹੋਏ ਗੁਪਤ ਤੌਰ 'ਤੇ ਜਾਂਚ ਕਰਵਾਈ ਗਈ। ਜਾਂਚ ਦੌਰਾਨ ਪਾਰਕਿੰਗ ਠੇਕੇਦਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਵਾਧੂ ਫੀਸ ਵਸੂਲਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫਗਵਾੜਾ ਰੋਡ ਸਥਿਤ ਦਾਣਾ ਮੰਡੀ ਵਿਖੇ ਠੇਕੇਦਾਰ ਵਲੋਂ ਪਾਰਕਿੰਗ ਸਬੰਧੀ ਤੈਅ ਕੀਤੇ ਗਏ ਰੇਟਾਂ ਤੋਂ ਵੱਧ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਕਰਨ ਲਈ ਵੱਖ-ਵੱਖ ਵਾਹਨ ਚਾਲਕਾਂ ਨੂੰ ਭੇਜ ਕੇ ਦਾਣਾ ਮੰਡੀ ਵਿਖੇ ਕਮਰਸ਼ਿਅਲ ਵਾਹਨ ਪਾਰਕ ਕਰਕੇ ਨਿਯਮਾਂ ਮੁਤਾਬਕ ਪਰਚੀ ਕਟਵਾਈ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਠੇਕੇਦਾਰ ਵਲੋਂ ਕਮਰਸ਼ਿਅਲ ਵਾਹਨਾਂ ਦੀ ਪਾਰਕਿੰਗ ਸਬੰਧੀ ਕੋਈ ਵਾਧੂ ਫੀਸ ਨਹੀਂ ਵਸੂਲੀ ਗਈ ਅਤੇ ਠੇਕੇਦਾਰ ਵਲੋਂ ਬਕਾਇਦਾ ਤੌਰ 'ਤੇ ਪਾਰਕ ਕੀਤੇ ਗਏ ਵਾਹਨਾਂ ਦੀ ਲਿਖਤ ਤੌਰ 'ਤੇ ਫੀਸ ਸਬੰਧੀ ਰਸੀਦ ਵੀ ਮੁਹੱਈਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਕਮਰਸ਼ਿਅਲ ਸਾਈਕਲ ਅਤੇ ਦੋ ਪਹੀਆ ਸਕੂਟਰ ਦੀ ਪਾਰਕਿੰਗ ਫੀਸ 10 ਰੁਪਏ, ਕਾਰ/ਆਟੋ ਲਈ 20 ਰੁਪਏ, ਸਾਈਕਲ ਰੇਹੜੀ, ਗੱਡਾ/ਰੇਹੜਾ, ਟੈਂਪੂ ਟਾਟਾ, ਜੀਪ ਲਈ 50 ਰੁਪਏ, ਟਰੈਕਟਰ-ਟਰਾਲੀ ਲਈ 30 ਰੁਪਏ, ਟਰੱਕ ਛੇ ਟਾਇਰੀ 60 ਰੁਪਏ, ਟਰੱਕ 10 ਟਾਇਰੀ 70 ਰੁਪਏ, ਟਰੱਕ 12 ਟਾਇਰੀ 80 ਰੁਪਏ ਅਤੇ ਟਰਾਲੇ ਦੀ ਫੀਸ ਨਿਯਮਾਂ ਮੁਤਾਬਕ 90 ਰੁਪਏ ਵਸੂਲੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਪਾਰਕਿੰਗ ਲਈ ਵਸੂਲੀ ਜਾ ਰਹੀ ਇਸ ਫੀਸ ਸਬੰਧੀ ਮੰਡੀ ਵਿੱਚ ਬੋਰਡ ਵੀ ਲਗਾਏ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਇਹ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਕਿ ਉਹ ਹੋਰ ਵੀ ਨਵੇਂ ਬੋਰਡ ਬਣਵਾ ਕੇ ਮੰਡੀ ਵਿੱਚ ਲਗਵਾਉਣ, ਤਾਂ ਜੋ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਕਿ ਕਮਰਸ਼ਿਅਲ ਵਾਹਨ ਪਾਰਕ ਕਰਨ ਸਬੰਧੀ ਕਿੰਨੀ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਕਿਸੇ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੈ, ਤਾਂ ਉਹ ਜ਼ਿਲ੍ਹਾ ਮੰਡੀ ਅਫ਼ਸਰ ਨਾਲ ਸਿੱਧੇ ਤੌਰ 'ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ, ਕਿ ਉਹ ਮੰਡੀ ਵਿਖੇ ਕੈਮਰੇ ਵੀ ਲਗਾਉਣ, ਤਾਂ ਜੋ ਪਾਰਦਰਸ਼ਤਾ ਢੰਗ ਨਾਲ ਨਿਯਮਾਂ ਮੁਤਾਬਕ ਕੰਮ ਕੀਤਾ ਜਾ ਸਕੇ।

ਜ਼ਿਲ੍ਹਾ ਮੈਜਿਸਟਰੇਟ ਨੇ ਸ਼ੋਰ ਪ੍ਰਦੂਸ਼ਣ ਕਰਨ ਵਾਲੇ ਯੰਤਰਾਂ 'ਤੇ ਲਗਾਈ ਪਾਬੰਦੀ
- ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ 'ਤੇ ਵੀ ਹੋਵੇਗੀ ਪਾਬੰਦੀ
ਹੁਸ਼ਿਆਰਪੁਰ, 15 ਮਈ:ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1973 ਐਕਟ ਨੰ:2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ 'ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ 'ਤੇ ਵੀ ਪੂਰਨ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ 'ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ / ਡੀ ਜੇ / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਨਿਸ਼ਚਿਤ ਕੀਤੀ ਗਈ ਹੈ, ਜਿਸ ਤਹਿਤ ਉਦਯੋਗਿਕ ਅਦਾਰਿਆਂ ਵਿੱਚ ਦਿਨ ਵੇਲੇ 75 ਡੀ ਬੀ (ਏ) ਅਤੇ ਰਾਤ ਸਮੇਂ 70 ਡੀ ਬੀ (ਏ), ਕਮਰਸ਼ੀਅਲ ਏਰੀਏ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਏਰੀਏ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੀ ਬੀ (ਏ) ਅਤੇ ਰਾਤ ਸਮੇਂ 40 ਡੀ ਬੀ (ਏ) ਤੋਂ ਵੱਧ ਨਹੀਂ ਹੋਵੇਗੀ।
ਇਸ ਪਾਬੰਦੀ ਦਾ ਦਿਨ ਵੇਲੇ ਦਾ ਸਮਾਂ ਸਵੇਰੇ 6-00 ਵਜੇ ਤੋਂ ਰਾਤ 10-00 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ। ਇਹ ਹੁਕਮ 6 ਜੁਲਾਈ 2017 ਤੱਕ ਲਾਗੂ ਰਹੇਗਾ। ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਮੋਟਰ ਸਾਈਕਲ ਸਵਾਰਾਂ ਪੁਰਸ਼ਾਂ ਵਲੋਂ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ 'ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਪਿਛਲੇ ਲੰਬੇ ਸਮੇਂ ਦੌਰਾਨ ਮੂੰਹ ਢੱਕ ਕੇ ਮੋਟਰ ਸਾਈਕਲ ਸਵਾਰ ਵਿਅਕਤੀ ਬੈਂਕਾਂ ਅਤੇ ਏ.ਟੀ.ਐਮ. ਵਿੱਚੋਂ ਕੈਸ਼ ਕਢਵਾ ਕੇ ਰਸਤੇ ਵਿੱਚ ਜਾਣ ਵਾਲਿਆਂ ਦਾ ਪਿੱਛਾ ਕਰਕੇ ਨਗਦੀ ਖੋਹ ਲੈਂਦੇ ਹਨ ਅਤੇ ਔਰਤਾਂ ਪਾਸੋਂ ਕੰਨਾਂ ਦੀਆਂ ਵਾਲੀਆਂ, ਚੈਨੀ ਅਤੇ ਪਰਸ ਆਦਿ ਵੀ ਖੋਹ ਕੇ ਲੈ ਜਾਂਦੇ ਹਨ।

ਸੈਟੇਲਾਈਟ ਜ਼ਰੀਏ ਨਾੜ ਨੂੰ ਅੱਗ ਲਗਾਉਣ ਵਾਲੇ 72 ਕੇਸ ਫੜੇ
-2 ਲੱਖ ਰੁਪਏ ਤੋਂ ਵੱਧ ਕੀਤਾ ਜ਼ੁਰਮਾਨਾ
-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 12 ਮਈ: ਸੈਟੇਲਾਈਟ ਜ਼ਰੀਏ ਆਕਾਸ਼ ਤੋਂ ਨਾੜ ਨੂੰ ਅੱਗ ਲਗਾਉਣ ਵਾਲਿਆਂ 'ਤੇ ਰੱਖੀ ਜਾ ਰਹੀ ਨਜ਼ਰ ਉਦੋਂ ਕਾਰਗਰ ਸਾਬਤ ਹੋਈ, ਜਦੋਂ ਜ਼ਿਲ੍ਹੇ ਵਿੱਚ ਅਜਿਹੇ 72 ਕੇਸ ਫੜੇ ਗਏ। ਲੁਧਿਆਣਾ ਤੋਂ ਚੱਲ ਰਹੇ ਸੈਟੇਲਾਈਟ ਰਾਹੀਂ ਜਿਸ ਸਥਾਨ 'ਤੇ ਅੱਗ ਲੱਗੀ ਹੈ, ਉਸ ਬਾਰੇ ਤੁਰੰਤ ਪਤਾ ਲੱਗ ਜਾਂਦਾ ਹੈ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗਠਿਤ ਸਬੰਧਤ ਟੀਮਾਂ ਨੂੰ ਮੋਬਾਇਲ ਮੈਸੇਜ਼ ਜ਼ਰੀਏ ਮਿਲ ਜਾਂਦੀ ਹੈ, ਜਿਸ ਸਦਕਾ ਜ਼ਿਲ੍ਹੇ ਵਿੱਚ 72 ਕੇਸ ਸਾਹਮਣੇ ਆਏ ਹਨ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ 2 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਨਾੜ ਸਾੜਨ 'ਤੇ ਸੈਟੇਲਾਈਟ (ਉਪਗ੍ਰਹਿ) ਰਾਹੀਂ ਅਕਾਸ਼ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕੋਈ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏਗਾ ਨਾਲੋ ਨਾਲ ਉਪਗ੍ਰਹਿ ਦੀਆਂ ਤਸਵੀਰਾਂ ਪ੍ਰਾਪਤ ਹੋ ਜਾਂਦੀਆਂ ਹਨ, ਜਿਸ ਅਧਾਰ 'ਤੇ ਚੌਕਸੀ ਟੀਮ ਵਲੋਂ ਤੁਰੰਤ ਸਬੰਧਤ ਕਿਸਾਨ ਦੇ ਖੇਤ ਤੱਕ ਪਹੁੰਚ ਕੇ ਕਾਰਵਾਈ ਅਰੰਭੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 10 ਮਈ ਤੱਕ ਜ਼ਿਲ੍ਹੇ ਵਿੱਚ ਅਜਿਹੇ 72 ਕੇਸ ਫੜੇ ਗਏ ਹਨ, ਜਿਨ੍ਹਾਂ ਵਿੱਚ ਮੁਕੇਰੀਆਂ ਤਹਿਸੀਲ ਵਿੱਚ 39, ਦਸੂਹਾ 23 ਅਤੇ ਗੜ੍ਹਸ਼ੰਕਰ ਤਹਿਸੀਲ ਵਿੱਚ 10 ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀਆਂ ਨੂੰ 2 ਲੱਖ 10 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਦੇ 39 ਕੇਸਾਂ ਵਿੱਚ 97,500 ਰੁਪਏ, ਦਸੂਹਾ ਦੇ 23 ਕੇਸਾਂ ਵਿੱਚ 57,500 ਜਦਕਿ ਗੜ੍ਹਸ਼ੰਕਰ ਦੇ 10 ਕੇਸਾਂ ਵਿੱਚ 55,000 ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਲਾਕ ਪੱਧਰ 'ਤੇ 14 ਮੋਨੀਟਰਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 90 ਅਧਿਕਾਰੀ (ਅਫ਼ਸਰ ਇੰਚਾਰਜ) ਨਿਗਰਾਨੀ ਵਜੋਂ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਇਹ ਮੋਨੀਟਰਿੰਗ ਟੀਮਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਟੀ. ਵਲੋਂ ਅੱਗ ਲਗਾਉਣ 'ਤੇ ਪੂਰਨ ਮਨਾਹੀ ਕੀਤੀ ਗਈ ਹੈ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 2 ਏਕੜ ਤੋਂ ਘੱਟ ਵਾਲੇ ਕਿਸਾਨ ਨੂੰ 25,00 ਰੁਪਏ, 2 ਤੋਂ 5 ਏਕੜ ਵਾਲੇ ਕਿਸਾਨ ਨੂੰ 5 ਹਜ਼ਾਰ ਰੁਪਏ ਅਤੇ 5 ਤੋਂ ਵੱਧ ਏਕੜ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇਹ ਰਕਮ ਮੌਕੇ 'ਤੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੇ ਵਿਅਕਤੀ ਵਿਰੁੱਧ ਏਅਰ ਐਕਟ 1981 ਦੀ ਧਾਰਾ 39 ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਰਹਿੰਦ-ਖੂੰਹਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੋਂ ਮਨਾਹੀ ਦੇ ਹੁਕਮ ਦੀ ਉਲੰਘਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਧੀਨ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਣਕ ਦੇ ਨਾੜ/ਰਹਿੰਦ-ਖੂੰਹਦ ਦੀ ਖੇਤ ਵਿਚ ਹੀ ਵਹਾਈ ਕੀਤੀ ਜਾਵੇ।

ਜ਼ਿਲ੍ਹੇ ਦੀਆਂ ਤਿੰਨ ਖੱਡਾਂ ਦੀ ਈ-ਆਕਸ਼ਨ 19 ਨੂੰ
-12 ਮਈ ਸ਼ਾਮ 5 ਵਜੇ ਤੱਕ ਆਨ-ਲਾਈਨ ਕੀਤਾ ਜਾ ਸਕਦੈ ਅਪਲਾਈ : ਡਿਪਟੀ ਕਮਿਸ਼ਨਰ
-10 ਤੇ 20 ਨੂੰ ਸੂਬੇ ਦੇ 14 ਜ਼ਿਲ੍ਹਿਆਂ ਦੀਆਂ 102 ਖਾਣਾਂ ਦੀ ਹੋ ਰਹੀ ਹੈ ਈ-ਆਕਸ਼ਨ
ਹੁਸ਼ਿਆਰਪੁਰ, 11 ਮਈ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਸੂਬੇ ਦੇ 14 ਜ਼ਿਲ੍ਹਿਆਂ ਦੀਆਂ ਛੋਟੇ ਖਣਿਜ ਰੇਤਾ ਅਤੇ ਬੱਜਰੀ ਆਦਿ ਦੀਆਂ 102 ਖਾਣਾਂ ਦੀ ਈ-ਆਕਸ਼ਨ ਪੰਜਾਬ ਮਾਈਨਰ ਮਿਨਰਲ ਰੂਲਜ਼-2013 ਤਹਿਤ 19 ਅਤੇ 20 ਮਈ 2017 ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਿੰਨ ਖੱਡਾਂ ਦੀ ਈ-ਆਕਸ਼ਨ 19 ਮਈ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਵਿਚ ਹਿੱਸਾ ਲੈਣ ਵਾਲੇ ਵਿਅਕਤੀ 12 ਮਈ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਈ-ਆਕਸ਼ਨ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਾਜ਼ਿਲਕਾ, ਫਰੀਦਕੋਟ, ਰੂਪਨਗਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ ਅਤੇ ਮੋਗਾ ਜ਼ਿਲ੍ਹੇ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਮਈ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਿੰਨ ਖੱਡਾਂ ਤੱਗੜ ਕਲਾਂ, ਰੜ੍ਹਾ ਅਤੇ ਬੇਲਾ ਸਰਿਆਣਾ ਦੀ ਈ-ਆਕਸ਼ਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਲਈ ਅਪਲਾਈ ਕਰਨ ਵੇਲੇ ਬਿਨੈਕਾਰ ਕੋਲ ਤਸਦੀਕਸ਼ੁਦਾ ਸ਼ਨਾਖਤੀ ਸਬੂਤ, ਰਿਹਾਇਸ਼ੀ ਸਬੂਤ, ਪੈਨ ਕਾਰਡ, ਲੈਟਰ ਹੈਡ ਤੇ ਬੇਨਤੀ ਪੱਤਰ ਅਤੇ ਅਪਰੂਵਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਪਰੂਵਲ ਸਰਟੀਫਿਕੇਟ ਤੋਂ ਬਿਨ੍ਹਾਂ ਬੋਲੀ ਵਿਚ ਹਿੱਸਾ ਨਹੀਂ ਲਿਆ ਸਕੇਗਾ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਦੀ ਵਿਧੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਨਾਲ ਫੋਨ ਨੰਬਰ-01882-250318 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਗੱਡੀਆਂ 'ਤੇ ਕਾਲੀ ਫਿਲਮ ਦੀ ਦੁਰਵਰਤੋਂ 'ਤੇ ਲਗਾਈ ਪਾਬੰਦੀ
ਹੁਸ਼ਿਆਰਪੁਰ, 10 ਮਈ:ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਵਿੱਚ ਕਾਲੀ ਫ਼ਿਲਮ ਦੀ ਦੁਰਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕ, ਅਫ਼ਸਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਆਪਣੀਆਂ ਗੱਡੀਆਂ 'ਤੇ ਕਾਲੀ ਫ਼ਿਲਮ ਦੀ ਦੁਰਵਰਤੋਂ ਕਰਦੇ ਹਨ। ਇਸ ਲਈ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ। ਇਹ ਹੁਕਮ 22 ਜੂਨ 2017 ਤੱਕ ਲਾਗੂ ਰਹਿਣਗੇ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)