-ਖੇਤੀ ਮਸ਼ੀਨਰੀ 'ਤੇ ਸਬਸਿਡੀ ਲੈਣ ਲਈ 31 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ ਅਰਜ਼ੀਆਂ
-ਵੱਧ ਤੋਂ ਵੱਧ 3 ਖੇਤੀ ਸੰਦਾਂ ਲਈ ਕੀਤਾ ਜਾ ਸਕਦਾ ਹੈ ਅਪਲਾਈ
-ਕਿਸਾਨ ਫਸਲੀ ਚੱਕਰ 'ਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ 'ਤੇ ਜ਼ੋਰ ਦੇਣ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 19 ਮਈ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲ ਕੇ ਫਸਲੀ ਵਿਭਿੰਨਤਾ 'ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਹੋਰ ਵਾਧਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਧੰਦਾ ਹੋਰ ਲਾਹੇਵੰਦ ਬਣਾਉਣ ਅਤੇ ਸਹਾਇਕ ਧੰਦੇ ਅਪਣਾਉਣ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਲਈ 31 ਮਈ ਤੱਕ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਸਰਕਾਰ ਵਲੋਂ ਆਰ.ਕੇ.ਵਾਈ. (ਟੈਕਨਾਲੋਜੀ ਫਾਰ ਕਰਾਪ ਰੈਜੀਡਿਊ ਮੈਨੇਜਮੈਂਟ) ਅਤੇ ਫ਼ਸਲੀ ਵਿਭਿੰਨਤਾ ਸਕੀਮ ਅਧੀਨ ਦਿੱਤੀ ਜਾ ਰਹੀ ਹੈ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵਿੱਚ 40 ਸੀਡ ਡਰਿੱਲ/ਜ਼ੀਰੋ ਟਿਲ ਡਰਿੱਲ, 15 ਡੀ.ਐਸ.ਆਰ. ਮਸ਼ੀਨਾਂ (ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ), 250 ਬੈਟਰੀ ਵਾਲੇ ਸਪਰੇਅ ਪੰਪ, 200 ਪੈਟਰੋਲ ਨਾਲ ਚੱਲਣ ਵਾਲੇ ਸਪਰੇਅ ਪੰਪ, 15 ਟਰੈਕਟਰ ਨਾਲ ਚੱਲਣ ਵਾਲੇ ਹਾਈਡਰੋਲਿਕ ਸਪਰੇਅ ਪੰਪ, 10 ਰਿਜ/ਰੇਜਡ ਬੈਡ ਪਲਾਟਰ, 150 ਰੋਟਾਵੇਟਰ, 25 ਲੇਜ਼ਰ ਲੈਡ ਲੈਵਲਰ, 8 ਮੱਕੀ ਥਰੈਸ਼ਰ/ਮਲਟੀ ਕਰਾਪ ਥਰੈਸ਼ਰ, 8 ਮੱਕੀ ਸੈਲਰ, 5 ਪੋਸਟ ਹੋਲ ਡਿਗਰ, 10 ਦੋ ਬੋਟਮ ਸਬ ਸੋਇਲਰ, 3 ਪਾਵਰ ਹੈਰੋ, 4 ਮਲਟੀ ਕਰਾਪ ਪਲਾਟਰ, 25 ਹੈਪੀਸੀਡਰ, 4 ਪਾਵਰ ਵੀਡਰ, 20 ਹਾਈਡਰੋਲਿਕ ਮੋਲਡ ਬੋਲਡ ਪਲੋਅ (ਉਲਟਵਾਂ ਹਲ), 16 ਪੈਡੀ ਸਟਰਾਅ ਚੋਪਰ ਸਰੈਡਰ, 2 ਗਾਇਰੋ ਰੇਕ ਅਤੇ 2 ਬੇਲਰ ਆਦਿ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ/ਸੰਦ 'ਤੇ 40 ਫ਼ੀਸਦੀ ਜਾਂ ਵੱਧ ਤੋਂ ਵੱਧ 30 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਆਪਣੇ ਇਲਾਕੇ ਵਿੱਚ ਹੋਰ ਕਿਸਾਨਾਂ ਦਾ ਕੰਮ ਕਿਰਾਏ 'ਤੇ ਕਰਨਾ ਚਾਹੁੰਦੇ ਹੋਣ, ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਤੈਅ ਕੀਤੀ ਸਬਸਿਡੀ ਦੀ ਰਕਮ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਕੇਵਲ ਪੰਜਾਬ ਸਰਕਾਰ ਵਲੋਂ ਪ੍ਰਵਾਨਿਤ ਕੀਤੀਆਂ ਖੇਤੀ ਮਸ਼ੀਨਰੀ ਫਰਮਾਂ ਜਾਂ ਉਨ੍ਹਾਂ ਦੇ ਪ੍ਰਵਾਨਿਤ ਅਧਿਕਾਰਿਤ ਡੀਲਰਾਂ ਦੀ ਸੂਚੀ ਵਿੱਚੋਂ ਹੀ ਮੁੱਲ ਕਰਕੇ ਆਪਣੀ ਮਸ਼ੀਨ ਖਰੀਦ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਵੱਧ ਤੋਂ ਵੱਧ 3 ਖੇਤੀ ਮਸ਼ੀਨਰੀ/ਸੰਦ ਲਈ ਅਪਲਾਈ ਕਰ ਸਕਦਾ ਹੈ, ਪਰ ਜਿਹੜਾ ਅਗਾਂਹਵਧੂ ਕਿਸਾਨ ਫ਼ਸਲ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਨਾਲ ਸਬੰਧਤ ਖੇਤੀ ਮਸ਼ੀਨਰੀ ਦੀ ਖਰੀਦ ਕਰਕੇ ਫਾਰਮ ਮਸ਼ੀਨਰੀ ਬੈਂਕ ਖੋਲ੍ਹਣਾ ਚਾਹੁੰਦਾ ਹੈ, ਉਸ 'ਤੇ ਤਿੰਨ ਸੰਦ ਖਰੀਦ ਕਰਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ।ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਐਸ.ਸੀ./ਐਸ.ਟੀ. ਕਿਸਾਨਾਂ ਦਾ ਸਕੀਮ ਦੀਆਂ ਸ਼ਰਤਾਂ ਅਨੁਸਾਰ ਰਾਖਵਾਂਕਰਨ ਹੋਵੇਗਾ, ਜੋ ਉਸ ਕੈਟਾਗਿਰੀ ਦੇ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਵੀ ਖੇਤੀ ਮਸ਼ੀਨ ਲਈ ਜ਼ਿਲ੍ਹੇ ਨੂੰ ਪ੍ਰਾਪਤ ਟੀਚੇ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਨ੍ਹਾਂ ਅਰਜ਼ੀਆਂ ਦਾ ਡਰਾਅ ਲਾਟਰੀ ਸਿਸਟਮ ਰਾਹੀਂ 6 ਜੂਨ 2017 ਨੂੰ ਕੱਢਿਆ ਜਾਵੇਗਾ, ਜਿਸ ਵਿੱਚ ਕਿਸਾਨ ਖੁਦ ਜਾਂ ਉਨ੍ਹਾਂ ਦਾ ਨੁਮਾਇੰਦਾ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੱਢੇ ਜਾਣ ਵਾਲੇ ਡਰਾਅ ਲਈ ਬਿਨੈਕਾਰ ਨੂੰ ਕੋਈ ਵੱਖਰਾ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਟਰੀ ਸਿਸਟਮ ਰਾਹੀਂ ਕੱਢੇ ਡਰਾਅ ਤੋਂ ਬਾਅਦ ਕਿਸੇ ਵੀ ਕਿਸਾਨ ਦਾ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ ਅਤੇ ਲਾਟਰੀ ਸਿਸਟਮ ਵਿੱਚ ਡਰਾਅ ਵਾਲੀਆਂ ਅਰਜ਼ੀਆਂ ਰੱਖ ਕੇ ਬਾਕੀ ਬਚਦੀਆਂ ਅਰਜ਼ੀਆਂ ਸਬੰਧਤ ਬਿਨੈਕਾਰ ਕਿਸਾਨਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿਸਾਨ ਹੋਰ ਜਾਣਕਾਰੀ ਲਈ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਦਫ਼ਤਰ ਦੇ ਫੋਨ ਨੰਬਰ 01882-222-102 'ਤੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਰਜ਼ੀ ਦੇਣ ਦਾ ਨਮੂਨਾ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਕੋਲ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਅਰਜ਼ੀ ਫਾਰਮ ਨਾਲ ਸਵੈ-ਘੋਸ਼ਣਾ ਪੱਤਰ, ਜ਼ਮੀਨ ਦੀ ਫ਼ਰਦ, ਅਧਾਰ ਕਾਰਡ ਦੀ ਕਾਪੀ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰ.ਸੀ. ਦੀ ਕਾਪੀ ਅਤੇ ਜਿਹੜੇ ਵੀ ਅਧਿਕਾਰਤ ਫਰਮ/ਡੀਲਰ ਤੋਂ ਮਸ਼ੀਨ ਦੀ ਖਰੀਦ ਕੀਤੀ ਜਾਣੀ ਹੈ, ਦੇ ਨਾਮ 5 ਹਜ਼ਾਰ ਰੁਪਏ ਦਾ ਡਰਾਫਟ ਆਦਿ ਸਮੇਤ ਲੋੜੀਂਦੇ ਦਸਤਾਵੇਜ਼ ਲਗਾ ਕੇ 31 ਮਈ 2017 ਤੱਕ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ।

No comments:
Post a Comment