-ਦਾਨੀ ਸੱਜਣ ਵਿਸ਼ੇਸ਼ ਦਿਨ ਲਈ ਕਰਵਾ ਸਕਦੇ ਨੇ ਬੁਕਿੰਗ : ਸਕੱਤਰ
ਹੁਸ਼ਿਆਰਪੁਰ, 26 ਮਈ:ਦਾਨੀ ਸੱਜਣ ਜਾਂ ਸਮਾਜ ਸੇਵਕ ਆਪਣਾ ਅਤੇ ਪਰਿਵਾਰਕ ਮੈਂਬਰ ਦਾ ਕੋਈ ਵਿਸ਼ੇਸ਼ ਦਿਨਕੋਈ ਵਿਸ਼ੇਸ਼ ਯਾਦ 'ਸਾਂਝਾ ਚੁੱਲ੍ਹਾ' ਦੇ ਨਾਲ ਮਨ੍ਹਾ ਸਕਦੇ ਹਨ ਅਤੇ ਇਸ ਲਈ ਪਹਿਲਾਂ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ 'ਸਾਂਝਾ ਚੁੱਲ੍ਹਾ' ਵਿੱਚ ਕੋਈ ਵੀ ਪਰਿਵਾਰ ਆਪਣਾ ਕੋਈ ਵਿਸ਼ੇਸ਼ ਦਿਨ ਜਾਂ ਯਾਦ ਲਈ ਦਿਨ ਬੁੱਕ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 'ਸਾਂਝਾ ਚੁੱਲ੍ਹਾ' ਵਿੱਚ ਯੋਗਦਾਨ ਪਾਉਣ ਵਾਲੇ ਅਜਿਹੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਚਾਹਵਾਨ ਪਰਿਵਾਰ ਜਾਂ ਵਿਅਕਤੀ ਦਿਨ ਬੁੱਕ ਕਰਵਾਉਣ ਲਈ 'ਸਾਂਝਾ ਚੁੱਲ੍ਹਾ' ਮੁਹੱਲਾ ਈਸ਼ ਨਗਰ (ਨੇੜੇ ਬਾਲਵਾਟਿਕਾ) ਹੁਸ਼ਿਆਰਪੁਰ ਜਾਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

No comments:
Post a Comment