ਤਲਵਾੜਾ, 16 ਮਈ : ਸਰਕਾਰੀ ਮਾਡਲ ਹਾਈ ਸਕੂਲ ਸੈਕਟਰ -2 ਤਲਵਾੜਾ ਵਿਖੇ ਵਿਸ਼ਵ ਤੰਬਾਕੂ ਮੁਕਤ ਦਿਵਸ ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ, ਨਿਬੰਧ ਰਚਨਾ, ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਰਾਜ ਕੁਮਾਰ ਵੱਲੋਂ ਵਿਦਿਆਰਥਆ ਨੁੰ ਇਸ ਦਿਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਸ਼ਾਰਦਾ, ਹਰਮੀਤ ਕੌਰ, ਸੁਸ਼ਮਾ ਕੁਮਾਰੀ, ਮਹਿੰਦਰ ਕੌਰ, ਨਵਕਿਰਨ, ਕਿਰਨ ਬਾਲਾ, ਬਲਵਿੰਦਰ ਸਿੰਘ, ਰਘਬੀਰ ਸਿੰਘ, ਵਰਿੰਦਰ ਸਿੰਘ ਆਦਿ ਹਾਜਰ ਸਨ। ਮੰਚ ਸੰਚਾਲਨ ਯੋਗੇਸ਼ਵਰ ਸਲਾਰੀਆ ਵੱਲੋਂ ਬਾਖੂਬੀ ਕੀਤਾ ਗਿਆ। ਨਿਸ਼ਾ ਅਤੇ ਟੀਮ ਵੱਲੋਂ ਤੰਬਾਕੂ ਦੇ ਵਿਰੋਧ ਵਿਚ ਬੋਲੀਆਂ ਰਾਹੀਂ ਬੱਚਿਆਂ ਨੁੰ ਜਾਗਰੂਕ ਕੀਤਾ। ਪੋਸਟਰ ਮੁਕਾਬਲੇ ਵਿਚ ਪ੍ਰੀਤੀ, ਨਿਸ਼ਾ ਰਾਣੀ ਅਤੇ ਆਂਚਲ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਦੌੜਾਂ ਵਿਚ ਸਚਿਨ ਚੌਧਰੀ ਅਤੇ ਸ਼ਿਪਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਤੰਬਾਕੂ ਵਿਰੋਧੀ ਦਿਵਸ ਦੀ ਝਲਕ।
ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਤੰਬਾਕੂ ਵਿਰੋਧੀ ਦਿਵਸ ਦੀ ਝਲਕ।
No comments:
Post a Comment