ਸਿੰਚਾਈ ਤੇ ਊਰਜਾ ਉਤਪਾਦਨ ਦੇ ਖੇਤਰ ਵਿੱਚ ਬੀ. ਬੀ. ਐੱਮ. ਬੀ. ਮੋਹਰੀ: ਡੀ. ਕੇ. ਸ਼ਰਮਾ
ਤਲਵਾੜਾ, 18 ਮਈ : ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ ਆਪਣਾ 42ਵਾਂ ਸਥਾਪਨਾ ਦਿਵਸ ਇੱਥੇ ਕਮਿਊਨਿਟੀ ਹਾਲ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਇੰਜ. ਡੀ. ਕੇ. ਸ਼ਰਮਾ ਚੇਅਰਮੈਨ ਬੀ. ਬੀ. ਐੱਮ. ਬੀ. ਨੇ ਕਿਹਾ ਕਿ ਬੋਰਡ ਅਧੀਨ ਪ੍ਰਾਜੈਕਟਾਂ ਦੀ ਸ਼ਾਨਦਾਰ ਕਾਰਗੁਜਾਰੀ ਸਦਕਾ ਉਹ ਸਿੰਚਾਈ ਅਤੇ ਊਰਜਾ ਉਤਪਾਦਨ ਖੇਤਰ ਵਿਚ ਮੋਹਰੀ ਬਣ ਕੇ ਉੱਭਰ ਰਿਹਾ ਹੈ। ਉਨ੍ਹਾਂ ਸਮਾਗਮ ਤੋਂ ਪਹਿਲਾਂ ਪੌਂਗ ਡੈਮ ਉੱਤੇ ਸਥਿਤ ਸ਼ਹੀਦ ਸਮਾਰਕ ਡੈਮ ਦੀ ਉਸਾਰੀ ਦੌਰਾਨ ਜਾਨਾਂ ਦੇਣ ਵਾਲੇ ਸ਼ਹੀਦ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ 131 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ, ਸੋਨ ਤਮਗਿਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੈਂਬਰ ਸਿੰਚਾਈ ਇੰਜੀ. ਐੱਸ. ਕੇ. ਸ਼ਰਮਾ ਵੱਲੋਂ ਬਿਆਸ ਡੈਮ ਦੀ ਰਿਕਾਰਡ ਸਮੇਂ ਵਿਚ ਕੀਤੀ ਮੁਰੰਮਤ ਦੀ ਸ਼ਲਾਘਾ ਕੀਤੀ।
ਡਾ਼ ਅਮਰਜੀਤ ਅਨੀਸ ਵੱਲੋਂ ਪੇਸ਼ ਤਰੰਨੁਮ ਸ਼ਾੲਿਰੀ ਨੂੰ ਖੂਬ ਪਸੰਦ ਕੀਤਾ ਗਿਅਾ ਅਤੇ ੳੁਸਤਾਦ ਬੀ ਐੱਸ ਨਾਰੰਗ ਦੇ ਸ਼ਾਗਿਰਦ ਅਨਿਲ ਮਾਹੀ ਵੱਲੋ ਪੇਸ਼ ਗੀਤ 'ਅਾਸ਼ਕਾਂ ਦੀ ਕਾਹਦੀ ਜਿੰਦਗੀ'ਨੂੰ ਭਰਪੂਰ ਵਾਹਵਾਹੀ ਮਿਲੀ।ਇਸ ਮੌਕੇ ਬੀ. ਬੀ. ਐੱਮ. ਬੀ. ਡੀ. ਏ. ਵੀ. ਪਲਬਿਕ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਡੋਗਰੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਚੇਅਰਮੈਨ ਡੀ. ਕੇ. ਸ਼ਰਮਾ ਵੱਲੋਂ ਬੱਚਿਆਂ ਨੂੰ ਨਗਦ ਇਨਾਮ ਤਕਸੀਮ ਕੀਤੇ ਗਏ। ਇੰਜੀ. ਤਰੁਣ ਅਗਰਵਾਲ ਸਕੱਤਰ ਬੀ. ਬੀ. ਐੱਮ. ਬੀ. ਵੱਲੋਂ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ. ਵੀ. ਐੱਨ. ਕਾਲੜਾ ਮੈਂਬਰ ਊਰਜਾ, ਇੰਜੀ. ਐੱਸ. ਕੇ. ਸ਼ਰਮਾ ਮੈਂਬਰ ਸਿੰਚਾਈ, ਭਾਰਤ ਭੂਸ਼ਣ ਵਿੱਤੀ ਸਲਾਹਕਾਰ ਤੇ ਮੁੱਖ ਲੇਖਾਕਾਰ, ਇੰਜੀ. ਤਰਲੋਚਨ ਸਿੰਘ ਚੀਫ਼ ਬਿਆਸ ਡੈਮ, ਇੰਜੀ. ਕੇ. ਕੇ. ਸੂਦ, ਇੰਜੀ. ਅਨਿਲ ਗੌਤਮ ਆਦਿ ਸਮੇਤ ਬੀ. ਬੀ. ਐੱਮ. ਬੀ. ਦੇ ਵੱਖ ਵੱਖ ਪ੍ਰਾਜੈਕਟਾਂ ਅਤੇ ਬੋਰਡ ਸਕੱਤਰੇਤ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।ਚੇਅਰਮੈਨ ਇੰਜੀ. ਡੀ. ਕੇ. ਸ਼ਰਮਾ ਬੀ. ਬੀ. ਐੱਮ. ਬੀ. ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਇੰਜੀ. ਕੇ. ਕੇ. ਸੂਦ ਨੂੰ ਸਨਮਾਨਿਤ ਕਰਦੇ ਹੋਏ।

No comments:
Post a Comment