-ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਕੇਵਲ 10 ਰੁਪਏ ਵਿੱਚ ਮਿਲੇਗਾ ਪੌਸ਼ਟਿਕ ਭੋਜਨ
ਹੁਸ਼ਿਆਰਪੁਰ, 16 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ 17 ਮਈ ਨੂੰ ਦੁਪਹਿਰ 12-30 ਵਜੇ ਰੈਡ ਕਰਾਸ ਬਾਲਵਾਟਿਕਾ (ਸਾਹਮਣੇ ਐਲ.ਆਈ.ਸੀ. ਦਫ਼ਤਰ) ਦੇ ਨਾਲ ਸਥਿਤ ਰੈਡ ਕਰਾਸ ਇਮਾਰਤ, ਮੁਹੱਲਾ ਈਸ਼ ਨਗਰ ਵਿਖੇ ਸਾਂਝਾ ਚੁੱਲ੍ਹਾ ਸਕੀਮ ਦਾ ਉਦਘਾਟਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸਾਂਝਾ ਚੁੱਲ੍ਹਾ ਸਕੀਮ ਤਹਿਤ ਬੇ-ਘਰੇ, ਬੇਸਹਾਰਾ, ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਹਰ ਰੋਜ਼ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਘਰ ਵਰਗਾ ਪੌਸ਼ਟਿਕ ਭੋਜਨ ਕੇਵਲ 10 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਕੀਮ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਅਨ ਜਲ ਸੇਵਾ ਟਰੱਸਟ (ਰਜਿ:) ਲੁਧਿਆਣਾ ਵਲੋਂ ਸਾਂਝੇ ਤੌਰ 'ਤੇ ਚਾਲੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਜਿਹੜੇ ਜ਼ਰੂਰਤਮੰਦ ਲੋਕ ਘਰ ਵਰਗਾ ਪੌਸ਼ਟਿਕ ਭੋਜਨ ਜੋ ਮਜ਼ਬੂਰੀ ਕਾਰਨ ਖੁਦ ਪ੍ਰਬੰਧ ਨਹੀਂ ਕਰ ਪਾਉਂਦੇ ਲਈ ਸਾਂਝਾ ਚੁੱਲ੍ਹਾ ਸਕੀਮ ਚਾਲੂ ਕੀਤੀ ਜਾ ਰਹੀ ਹੈ।

No comments:
Post a Comment