ਹੁਸ਼ਿਆਰਪੁਰ, 10 ਮਈ:
ਨਵਾਂ ਪਾਸਪੋਰਟ ਅਪਲਾਈ ਕਰਨ ਅਤੇ ਬੀ.ਐਸ.ਐਨ.ਐਲ. ਦੇ ਬਰਾਂਡਬੈਂਡ ਅਤੇ ਲੈਂਡ ਲਾਈਨ ਦੇ ਬਿੱਲ ਭਰਨ ਸਬੰਧੀ ਸੇਵਾਵਾਂ ਵੀ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਪਹਿਲਾਂ ਚੱਲ ਰਹੀਆਂ ਸੇਵਾਵਾਂ ਵਿੱਚ ਸਰਕਾਰ ਵਲੋਂ ਹੁਣ ਹੋਰ ਨਵੀਆਂ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਵਿੱਚ 1 ਮਈ ਤੋਂ ਪਾਸਪੋਰਟ ਅਪਲਾਈ ਕਰਨ ਦੀਆਂ ਸਰਵਿਸ਼ਜ਼ ਜਿਵੇਂ ਕਿ ਨਵਾਂ ਪਾਸਪੋਰਟ ਅਪਲਾਈ ਕਰਨਾ, 18 ਸਾਲ ਤੋਂ ਘੱਟ ਉਮਰ ਲਈ ਨਵਾਂ ਪਾਸਪੋਰਟ ਬਣਾਉਣ ਅਤੇ ਦੁਬਾਰਾ ਜਾਰੀ ਕਰਵਾਉਣਾ, ਪਾਸਪੋਰਟ ਬਦਲਾਉਣ ਜਾਂ ਪਰਸਨਲ ਪਾਰਟੀਕੁਲਰਜ਼ ਵਿੱਚ ਬਦਲਾਅ ਕਰਨਾ, ਸਰਵਿਸ ਪਾਸਪੋਰਟ ਦੇ ਗੁੰਮ ਜਾਂ ਖਰਾਬ ਹੋਣ ਅਤੇ ਪਾਸਪੋਰਟ ਦੀ ਰੀ-ਸ਼ਡਿਊਲਿੰਗ ਸਬੰਧੀ ਨਵੀਆਂ ਸੇਵਾਵਾਂ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਬੀ.ਐਸ.ਐਨ.ਐਲ. ਦੇ ਬਰਾਂਡ ਬੈਡ, ਇੰਟਰਨੈਟ ਅਤੇ ਲੈਂਡ ਲਾਈਨ ਦੇ ਬਿੱਲ ਭਰਨ ਦੀ ਸਰਵਿਸ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ ਆਸਾਨੀ ਨਾਲ ਇਹ ਬਿੱਲ ਆਪਣੇ ਨੇੜੇ ਪੈਂਦੇ ਸੇਵਾ ਕੇਂਦਰਾਂ 'ਤੇ ਜਾ ਕੇ ਜਮ੍ਹਾਂ ਕਰਵਾਏ ਜਾ ਸਕਦੇ ਹਨ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪਾਸਪੋਰਟ ਅਪਲਾਈ ਕਰਨ ਵਾਲੇ ਵਿਅਕਤੀ ਪਾਸੋਂ 100 ਰੁਪਏ ਬਤੌਰ ਫ਼ੈਸਲੀਟੇਸ਼ਨ ਚਾਰਜ ਵਸੂਲ ਕੀਤੇ ਜਾਣਗੇ, ਜਦ ਕਿ ਟੈਲੀਫੋਨ ਦੇ ਬਿੱਲ (ਬੀ.ਐਸ.ਐਨ.ਐਲ.) ਲਈ ਕੋਈ ਫ਼ੀਸ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 143 ਹੈ। ਸ਼ਹਿਰੀ ਖੇਤਰਾਂ ਵਿੱਚ ਆਉਂਦੇ 18 ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਖੋਲ੍ਹੇ ਗਏ 125 ਸੇਵਾ ਕੇਂਦਰਾਂ ਵਿੱਚ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਸੇਵਾ ਲੈਣ ਲਈ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ, ਸਗੋਂ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜ਼ਰੂਰੀ ਸੇਵਾਵਾਂ ਜਿਵੇਂ ਕਿ ਪਾਸਪੋਰਟ ਅਪਲਾਈ ਕਰਨ ਅਤੇ ਟੈਲੀਫੋਨ ਦੇ ਬਿੱਲ (ਬੀ.ਐਸ.ਐਨ.ਐਲ.), ਰਿਹਾਇਸ਼ੀ, ਜਾਤੀ, ਪੇਂਡੂ ਏਰੀਆ, ਜਨਮ ਅਤੇ ਮੌਤ ਸਰਟੀਫਿਕੇਟ, ਅਸਲਾ ਲਾਇਸੰਸ, ਨਕਲਾਂ, ਖੇਤੀਬਾੜੀ ਦੇ ਲਾਇਸੰਸ ਆਦਿ ਸੇਵਾਵਾਂ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲ ਭਰਨ ਦੀਆਂ ਸੇਵਾਵਾਂ ਵੀ ਪਹਿਲਾਂ ਤੋਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09.30 ਵਜੇ ਤੋਂ ਲੈ ਕੇ ਸ਼ਾਮ 06.00 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

No comments:
Post a Comment