ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਭੇਂਟ ਕੀਤੀ ਗਈ।
ਹੁਸ਼ਿਆਰਪੁਰ, 2 ਮਈ:ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਕੰਢਾਲੀਆਂ ਤਹਿਸੀਲ ਦਸੂਹਾ ਵਿਖੇ 5 ਪ੍ਰਵਾਸੀ ਮਜ਼ਦੂਰਾਂ ਦੀਆਂ ਝੂੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਘਰ ਦਾ ਸਾਰਾ ਘਰੇਲੂ ਸਮਾਨ ਸੜ ਕੇ ਖਰਾਬ ਹੋ ਗਿਆ ਸੀ। ਇਸ ਸਬੰਧੀ ਸੂਚਨਾ ਮਿਲਣ 'ਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਜੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਆਈ.ਏ.ਐਸ. ਅੰਡਰ ਟਰੇਨਿੰਗ ਪਰਮਵੀਰ ਸਿੰਘ ਨੇ ਜ਼ਰੂਰਤਮੰਦਾਂ ਨੂੰ ਰਾਹਤ ਸਮੱਗਰੀ ਭੇਂਟ ਕੀਤੀ। ਉਨ੍ਹਾਂ ਦੱਸਿਆ ਕਿ 5 ਪੀੜ੍ਹਤ ਪਰਿਵਾਰਾਂ ਨੂੰ ਇਕ-ਇਕ ਬਰਤਨ ਕਿੱਟ, ਬਾਲਟੀ, ਕੰਬਲ, ਤੋਲੀਆ, ਧੋਤੀ, ਸਾੜੀ, ਬੈਡਸ਼ੀਟ ਸਮੇਤ ਮੱਛਰਦਾਨੀ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ 'ਤੇ ਪਿੰਡ ਕੰਢਾਲੀਆਂ ਦੇ ਸਰਪੰਚ, ਨੰਬਰਦਾਰ, ਜਿਲ੍ਹਾ ਰੈਡ ਕਰਾਸ ਦੇ ਸਟਾਫ਼ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ

No comments:
Post a Comment