Showing posts with label talwara. Show all posts
Showing posts with label talwara. Show all posts

ਮੋਨਿਕਾ ਸ਼ਰਮਾ ਬਣੇ ਨਗਰ ਪੰਚਾਇਤ ਤਲਵਾੜਾ ਦੇ ਚੇਅਰਪਰਸਨ


  • ਜੋਗਿੰਦਰਪਾਲ ਛਿੰਦਾ ਬਣੇ ਡਿਪਟੀ ਚੇਅਰਮੈਨ

ਤਲਵਾੜਾ, 9 ਸਤੰਬਰ: ਅੱਜ ਮੋਨਿਕਾ ਸ਼ਰਮਾ ਨੂੰ ਸਰਬਸੰਮਤੀ ਨਾਲ ਤਲਵਾੜਾ ਨਗਰ ਪੰਚਾਇਤ ਦੇ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਜੋਗਿੰਦਰਪਾਲ ਛਿੰਦਾ ਨੂੰ ਕਮੇਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਅੱਜ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਅਤੇ ਐੱਸ. ਡੀ. ਐਮ. ਮੁਕੇਰੀਆਂ ਆਦਿਤਿਆ ਉੱਪਲ ਦੀ ਹਾਜਰੀ ਵਿੱਚ ਸੁਖਾਵੇਂ ਮਾਹੌਲ ਵਿੱਚ ਇਹ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਨਗਰ ਪੰਚਾਇਤ ਤਲਵਾੜਾ ਦੇ 13 ਵਾਰਡਾਂ ਵਿੱਚੋਂ 11 ਉਮੀਦਵਾਰ ਜੇਤੂ ਰਹੇ ਸਨ ਜਦਕਿ ਇੱਕ ਆਜ਼ਾਦ ਅਤੇ ਇੱਕ ਭਾਜਪਾ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਸੀ। ਇਸ ਮੌਕੇ ਵਿਕਾਸ ਗੋਗਾ, ਦੀਪਕ ਅਰੋੜਾ, ਮਨੀਸ਼ ਚੱਡਾ, ਸ਼ੈਲੀ ਆਨੰਦ, ਸੁਮਨ ਦੂਆ ਸਮੇਤ ਸਮੂਹ ਵਾਰਡ ਮੈਂਬਰਾਂ ਤੋਂ ਇਲਾਵਾ ਤਲਵਾੜਾ ਦੇ ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ, ਧੀਰਜ ਅਨੰਦ, ਪ੍ਰੀਤਮ ਸਿੰਘ ਪ੍ਰਧਾਨ ਬਲਾਕ ਕਾਂਗਰਸ, ਰਾਹੁਲ ਸ਼ਰਮਾ, ਬਿਸ਼ਨ ਦਾਸ ਸੰਧੂ, ਵੰਦਨਾ ਸਮੇਤ ਵੱਡੀ ਗਿਣਤੀ ਕਾਂਗਰਸੀ ਹਾਜਰ ਸਨ।

 ਜਿਕਰਯੋਗ ਹੈ ਕਿ ਮੋਨਿਕਾ ਸ਼ਰਮਾ ਤਲਵਾੜਾ ਦੇ ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ ਦੀ ਨੂੰਹ ਹੈ, ਜੋ ਤਲਵਾੜਾ ਨੂੰ ਨਗਰ ਪੰਚਾਇਤ ਬਣਾਉਣ ਦੇ ਹਮੇਸ਼ਾ ਵਿਰੋਧੀ ਰਹੇ ਹਨ ਅਤੇ ਲੰਮੇ ਸਮੇਂ ਤੱਕ ਨਗਰ ਪੰਚਾਇਤ ਨੂੰ ਭੰਗ ਕਰਕੇ ਮੁੜ ਗਰਾਮ ਪੰਚਾਇਤ ਬਣਾਉਣ ਲਈ ਬਾਕਾਇਦਾ ਭੁੱਖ ਹੜਤਾਲ, ਕਾਨੂੰਨੀ ਲੜਾਈਆਂ ਸੰਘਰਸ਼ ਰਾਹੀਂ ਚਰਚਾ ਵਿੱਚ ਰਹੇ ਹਨ। ਲੋਕਾਂ ਵਿੱਚ ਚਰਚਾ ਹੈ ਕਿ ਕਾਂਗਰਸੀ ਖੇਮਿਆਂ ਵਿੱਚ ਆਪਣੇ ਰਸੂਖ ਦੇ ਚਲਦਿਆਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਜੇਤੂ ਰਹੀ ਮੋਨਿਕਾ ਸ਼ਰਮਾ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।  

ਸਾਵਣ ਕਵੀ ਦਰਬਾਰ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 28 ਜੁਲਾਈ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਆਡੀਟੋਰੀਅਮ ਵਿਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਜੀ ਸ਼ਾਇਰਾਨਾ ਮਹਿਫਿਲ ਯਾਦਗਾਰੀ ਹੋ ਨਿੱਬੜੀ। ਮੰਚ ਦੇ ਪ੍ਰਧਾਨ ਤੇ ਉੱਘੇ ਨਿਬੰਧਕਾਰ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ।
ਤਲਵਾੜਾ ਵਿੱਚ ਸਾਵਣ ਕਵੀ ਦਰਬਾਰ ਮੌਕੇ ਹਾਜ਼ਰ ਸ਼ਾਇਰ ਅਤੇ ਸਾਹਿਤ ਪ੍ਰੇਮੀ।
ਸਮਾਗਮ ਵਿੱਚ ਪ੍ਰਧਾਨਗੀ ਸੰਬੋਧਨ ਕਰਦਿਆਂ ਸ਼ਾਇਰ ਤੇ ਨਾਵਲਕਾਰ ਐਡਵੋਕੇਟ ਰਘੁਬੀਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਬੌਧਿਕ ਚੇਤਨਾ ਨਾਲ ਭਰਪੂਰ ਸਾਹਿਤ ਪ੍ਰਵਾਹ ਅਤੇ ਸਿਰਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਮੰਚ ਦੀ ਸ਼ਲਾਘਾ ਕਰਦਿਆਂ ਕਾਵਿਕ ਸ਼ੈਲੀ ਵਿੱਚ ਸਮਕਾਲੀ ਮਸਲਿਆਂ ਦੀ ਨਬਜ਼ ਤੇ ਹੱਥ ਧਰਿਆ। ਮੰਚ ਦੇ ਮੀਤ ਪ੍ਰਧਾਨ ਤੇ ਸ਼ਾਇਰ ਡਾ. ਅਮਰਜੀਤ ਅਨੀਸ ਵੱਲੋਂ ਪੇਸ਼ ਖ਼ੂਬਸੂਰਤ ਗੀਤ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਪੰਜਾਬੀ ਦੇ ਸਿਰਮੌਰ ਸ਼ਾਇਰ ਸਵ. ਚਰਨ ਸਿੰਘ ਸਫ਼ਰੀ ਦੇ ਸਪੁੱਤਰ ਹਰਿੰਦਰਪਾਲ ਸਿੰਘ ਸਫ਼ਰੀ ਨੇ ਜਿੱਥੇ ਕੁਦਰਤ ਦੇ ਗੁੱਝੇ ਭੇਤਾਂ ਦੀ ਬਾਤ ਪਾਈ ਉੱਥੇ ਪੋਤਰੇ ਹਰਪ੍ਰੀਤ ਸਫ਼ਰੀ ਨੇ ਪੁਖ਼ਤਾ ਗਾਇਕੀ ਦਾ ਸਬੂਤ ਦਿੰਦਿਆਂ ਸਫ਼ਰੀ ਦੀ ਗਜ਼ਲ ਪੇਸ਼ ਕੀਤੀ। ਵਿਸ਼ਵ ਪ੍ਰਸਿੱਧ ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਨੇ ਬੁਲੰਦ ਆਵਾਜ਼ ਵਿੱਚ ਗੀਤ ਰਾਹੀਂ ਸਮਕਾਲੀ ਵਿਸ਼ਿਆਂ ਨੂੰ ਬਾਖ਼ੂਬੀ ਬਿਆਨ ਕੀਤਾ। ਸ਼ਾਇਰ ਜਸਵੰਤ ਸਿੰਘ ਖ਼ਾਨਪੁਰੀ ਨੇ ਲੋਕ ਵਿਰਸੇ ਦੀ ਬਾਤ ਪਾਉਂਦਿਆਂ ਤਰੰਨੁਮ ਵਿੱਚ ਬਾਕਮਾਲ ਪੇਸ਼ਕਾਰੀ ਕੀਤੀ। ਵਾਤਾਵਰਨ ਪ੍ਰੇਮੀ ਜਸਵੀਰ ਕੌਰ ਜੱਸ ਨੇ ਜਿੱਥੇ ਪੁਰਾਤਨ ਪੇਂਡੂ ਸੱਭਿਆਚਾਰ ਨੂੰ ਪੇਸ਼ ਕੀਤਾ ਉੱਥੇ ਸ਼ਾਇਰਾ ਉਮਾ ਕਮਲ ਨੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਨੌਤੀਆਂ ਨੂੰ ਆਪਣੀ ਰਚਨਾ ਰਾਹੀਂ ਸਾਂਝਾ ਕੀਤਾ। ਹਰਸ਼ਵਿੰਦਰ ਕੌਰ ਨੇ ਰੁੱਖ ਅਤੇ ਮਨੁੱਖ ਦੇ ਬਿੰਬਾਂ ਰਾਹੀਂ ਭਾਵਪੂਰਤ ਪੇਸ਼ਕਾਰੀ ਨਾਲ ਹਾਜ਼ਰੀ ਲਵਾਈ ਅਤੇ ਪ੍ਰਿੰ. ਅਰਚਨਾ ਕੁਲਸ੍ਰੇਸ਼ਠ ਨੇ ਮਟਕਾ ਕਵਿਤਾ ਰਾਹੀਂ ਬਹੁਪਰਤੀ ਸੰਵੇਦਨਾਵਾਂ ਦੀ ਗੱਲ ਕੀਤੀ। ਸ਼ਾਇਰ ਰਾਜਿੰਦਰ ਮਹਿਤਾ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਸਵਾਰਥੀ ਦੁਨੀਆਂ ਤੇ ਟਕੋਰਾਂ ਕੀਤੀਆਂ। ਡਾ. ਵਿਸ਼ਾਲ ਧਰਵਾਲ ਨੇ ਸਥਾਨਿਕ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਬਾਖ਼ਬੀ ਬਿਆਨ ਕਰਦੀ ਰਚਨਾ ਭੰਬੋਤਾੜ ਨਾਲ ਹਾਜ਼ਰੀ ਲਗਵਾਈ। ਅਧਿਆਪਕ ਸੁਰਿੰਦਰ ਕੁਮਾਰ ਅਤੇ ਨਿਰਮਲ ਬੇਦਰਦੀ ਵੱਲੋਂ ਸੱਤਾ ਦੇ ਮੁਖੌਟਿਆਂ ਨੂੰ ਚੁਨੌਤੀ ਦਿੱਤੀ ਗਈ। ਉੱਘੇ ਫ਼ਨਕਾਰ ਲਲਿਤ ਚੌਬੇ ਨੇ ਜਨਾਬ ਕਸ਼ਿਸ਼ ਹੁਸ਼ਿਆਰਪੁਰੀ ਦੀ ਗਜ਼ਲ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖ਼ੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਸੁਰਿੰਦਰ ਸਿੰਘ ਤਲਵਾੜਾ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਰਾਧੇ ਸ਼ਾਮ ਸ਼ਰਮਾ, ਰਾਮ ਬਾਬੂ ਸ਼ਰਮਾ, ਕੇਵਲ ਕ੍ਰਿਸ਼ਨ ਕਸ਼ਿਅਪ, ਨਰੇਸ਼ ਵਰਮਾ, ਜੈ ਸਿੰਘ, ਜਰਨੈਲ ਜੈਲੀ, ਜਗਮੋਹਨ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜਰ ਸਨ।



ਤਲਵਾੜਾ ਖੇਤਰ ਵਿੱਚ ਬਿਹਤਰ ਸਿਹਤ ਸਹੂਲਤਾਂ ਜਲਦ: ਡੋਗਰਾ

ਤਲਵਾੜਾ, 27 ਸਤੰਬਰ: ਹਲਕਾ ਵਿਧਾਇਕ ਅਤੇ ਇੰਕਾ ਆਗੂ ਅਰੁਣ ਡੋਗਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਵਾੜਾ ਖੇਤਰ ਵਿੱਚ ਸਿਹਤ ਸਹੂਲਤਾਂ ਆਉਣ ਵਾਲੇ ਸਮੇਂ ਵਿਚ ਬਿਹਤਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਐਮ. ਬੀ. ਤਲਵਾੜਾ ਵਿੱਚ ਭਾਵੇਂ 100 ਬਿਸਤਰਿਆਂ ਵਾਲਾ ਕੰਮ ਕਰ ਰਿਹਾ ਹੈ ਪਰੰਤੂ ਇਸ ਵਿਚ ਵਧੇਰੇ ਮਾਹਿਰ ਡਾਕਟਰਾਂ ਅਤੇ ਨਵੇਂ ਸਾਜੋ ਸਾਮਾਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਉਪਰੰਤ ਉਨ੍ਹਾਂ ਯਕੀਨ ਦਿਵਾਇਆ ਕਿ ਛੇਤੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ ਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣਗੀਆਂ। ਡੋਗਰਾ ਨੇ ਹੋਰ ਕਿਹਾ ਕਿ ਤਲਵਾੜਾ ਖੇਤਰ ਦੀਆਂ ਖ਼ਸਤਾਹਾਲ ਸੜਕਾਂ ਨੂੰ ਦਰੁਸਤ ਕਰਨ ਲਈ ਸਬੰਧਤ ਵਿਭਾਗ ਨੁੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਵੀ ਜਲਦੀ ਆਰੰਭ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਪ੍ਰਸ਼ਾਦ ਸ਼ਰਮਾ, ਵਿਕਾਸ ਗੋਗਾ, ਰਾਹੁਲ ਸ਼ਰਮਾ, ਜੋਗਿੰਦਰਪਾਲ, ਪਰਮਿੰਦਰ ਸਿੰਘ ਟੀਨੂੰ ਕੌਂਸਲਰ, ਵਿਜੇ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ।

ਸਵੱਛਤਾ ਪੰਦਰਵਾੜੇ ਦਾ ਹੋਇਆ ਆਗਾਜ਼

ਤਲਵਾੜਾ, 15 ਸਤੰਬਰ: ਨਗਰ ਪੰਚਾਇਤ ਤਲਵਾੜਾ ਵੱਲੋਂ ਅੱਜ ਇੱਥੇ ਸਵੱਛਤਾ ਪੰਦਰਵਾੜੇ ਦਾ ਆਗਾਜ਼ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਤੋਂ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਕਿਹਾ ਕਿ ਸਾਫ਼ ਸੁਥਰੇ ਚੌਗਿਰਦੇ ਲਈ ਸੁਚੱਜੀ ਸੋਚ ਅਤੇ ਚੇਤਨਾ ਦਾ ਹੋਣਾ ਜਰੂਰੀ ਹੈ। ਇਸ ਮੋਕੇ ਉਨ੍ਹਾਂ ਪੰਦਰਵਾੜੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਵਿਸ਼ੇਸ਼ ਪ੍ਰਣ ਵੀ ਕਰਵਾਇਆ ਗਿਆ। ਨਗਰ ਪੰਚਾਇਤ ਤੇ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਤ੍ਰਿਪਾਠੀ, ਹਰਮੀਤ ਕੌਰ ਅਤੇ ਨਿਰਮਲ ਚੰਦ ਨੇ ਵੀ ਸੰਬੋਧਨ ਕੀਤਾ। ਸਕੂਲ ਮੁਖੀ ਰਾਜ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਵੱਛਤਾ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਦੀਪ ਸਿੰਘ ਘੁੰਮਣ ਐੱਸ. ਡੀ. ਓ., ਯੋਗੇਸ਼ਵਰ ਸਲਾਰੀਆ, ਬਲਵਿੰਦਰ ਸਿੰਘ ਜਰਿਆਲ, ਨਵਕਿਰਨ, ਰਮੇਸ਼ ਕੁਮਾਰ, ਭੁਪਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਭਾਜਪਾ ਵੱਲੋਂ ਖੂ਼ਨਦਾਨ ਕੈਂਪ

ਤਲਵਾੜਾ, 15 ਸਤੰਬਰ: ਭਾਰਤੀ ਜਨਤਾ ਪਾਰਟੀ ਤਲਵਾੜਾ ਮੰਡਲ ਵੱਲੋਂ ਪੰ. ਦੀਨ ਦਿਆਲ ਉਪਾਧਿਆਏ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਕਸ਼ਮੀ ਨਰਾਇਣ ਮੰਦਰ ਵਿਖੇ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਨਾਗਰਿਕਾਂ ਨੇ ਖ਼ੂਨ ਦਾਨ ਕੀਤਾ।
ਦਾਨੀ ਸੱਜਣਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਆਈ. ਟੀ. ਆਈ. ਤਲਵਾੜਾ ਵਿਖੇ ਤਿੰਨ ਦਿਨਾ ਰੋਜ਼ਗਾਰ ਮੇਲਾ 6 ਤੋਂ

ਤਲਵਾੜਾ, 4 ਸਤੰਬਰ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈ. ਟੀ. ਆਈ. ਤਲਵਾੜਾ ਵਿਖੇ ਤਿੰਨ ਦਿਨਾ ਰੋਜ਼ਗਾਰ ਮੇਲਾ 6 ਸਤੰਬਰ ਤੋਂ 8 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਆਈ. ਟੀ. ਆਈ. ਦੇ ਪ੍ਰਿੰ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿਚ 2015 ਤੋਂ 2017 ਦੇ ਪਾਸ-ਆਉਟ ਜਾਂ ਅਪੀਅਰ ਸਿਖਿਆਰਥੀ ਭਾਗ ਲੈ ਸਕਦੇ ਹਨ ਜਿਨ੍ਹਾਂ ਵਿਚ ਡੀਜ਼ਲ ਮਕੈਨਿਕ, ਮਸ਼ੀਨਿਸਟ, ਫਿਟਰ, ਟਰਨਰ, ਟਰੈਕਟਰ ਮਕੈਨਿਕ, ਵੈਲਡਰ, ਫਰੂਟ ਤੇ ਵੈਜ ਪ੍ਰੋਸੈਸਿੰਗ, ਇਲੈਕਟ੍ਰੌਨਿਕਸ ਆਦਿ ਟਰੇਡ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਸੋਨਾਲੀਕਾ ਹੁਸ਼ਿਆਰਪੁਰ, ਸਵਰਾਜ ਰੋਪੜ, ਜੀ. ਐਨ. ਏ. ਫਗਵਾੜਾ, ਉੱਨਤੀ ਤਲਵਾੜਾ ਅਤੇ ਹੋਰ ਕਈ ਨਾਮੀ ਕੰਪਨੀਆਂ ਇੰਟਰਵਿਉ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਾਣਕਾਰੀ ਲਈ ਸੰਸਥਾ ਨਾਲ 01883-236031 ਜਾਂ 7508164337 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਵਾਤਾਵਰਨ ਸੰਭਾਲ ਲਈ ਵਧੇਰੇ ਰੁੱਖ ਲਗਾਉਣਾ ਸਮੇਂ ਦੀ ਲੋੜ: ਭੁਪੇਸ਼


  • ਉੱਨਤੀ ਸੁਸਾਇਟੀ ਵੱਲੋਂ ਹਰਿਆਲੀ ਮੁਹਿੰਮ ਨੂੰ ਭਰਪੂਰ ਹੁੰਗਾਰਾ

ਤਲਵਾੜਾ, 23 ਅਗਸਤ:  ਵਾਤਾਵਰਨ ਸੰਭਾਲ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਪ੍ਰਗਟਾਵਾ ਇੱਥੇ ਬੀ. ਪੀ. ਈ. ਓ. ਭੁਪੇਸ਼ ਕੁਮਾਰੀ ਨੇ ਉੱਨਤੀ ਸੁਸਾਇਟੀ ਵੱਲੋਂ ਆਰੰਭੀ ਹਰਿਆਵਲ ਲਹਿਰ ਦੇ ਆਗਾਜ਼ ਮੌਕੇ ਕਰਦਿਆਂ ਕੀਤਾ। ਸੁਸਾਇਟੀ ਦੇ ਆਗੂ ਸਵਾਮੀ ਕਮਲ ਨੇਤਰ ਨੇ ਦੱਸਿਆ ਕਿ ਇਸ ਲਹਿਰ ਤਹਿਤ ਤਲਵਾੜਾ ਅਤੇ ਹਾਜੀਪੁਰ ਬਲਾਕ ਦੇ ਸਕੂਲਾਂ ਵਿਚ ਸੁਹਾਂਜਣਾ ਦੇ ਕਰੀਬ 2000 ਬੂਟੇ ਮੁਫ਼ਤ ਵੰਡੇ ਜਾ ਰਹੇ ਹਨ ਅਤੇ ਕੰਢੀ ਖੇਤਰ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ. ਐੱਚ. ਟੀ. ਪਰਕਾਸ਼ ਚੰਦ, ਸ਼ਰਨਜੀਤ ਕੌਰ, ਐੱਚ. ਟੀ. ਅਰੁਣ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਹੋਰ ਪਤਵੰਤੇ ਹਾਜਰ ਸਨ।

ਯਾਦਗਾਰੀ ਹੋ ਨਿੱਬੜਿਆ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ

ਤਲਵਾੜਾ, 11 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ।
ਸਮਾਗਮ ਦੀ ਪ੍ਰਧਾਨਗੀ ਡਾ. ਸੁਰਿੰਦਰ ਮੰਡ ਨੇ ਕਰਦਿਆਂ ਕਿਹਾ ਕਿ ਦੇਸ਼ ਆਪਣੇ ਮਾਣਮੱਤੇ ਕੌਮੀ ਪਰਵਾਨਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਹਰ ਭਾਰਤਵਾਸੀ ਨੂੰ ਤਹਿਦਿਲੋਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ ਬਦਨਸੀਬ, ਰਾਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਜਸਬੀਰ ਕੌਰ ਜੱਸ, ਅਨੁਰਾਧਾ ਕਾਫਿਰ, ਹੈਰੀ ਰੰਧਾਵਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ। ਜਿਕਰਯੋਗ ਹੈ ਕਿ ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਦੋਆਬਾ ਵੈੱਬ ਰੇਡੀਉ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ ਤਲਵਾੜਾ, ਵੀਰ ਕਰਨ ਰੰਧਾਵਾ, ਜੀ. ਐੱਸ. ਭੰਵਰਾ, ਪ੍ਰਿਅੰਕਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਰੁੱਖ ਤੋਂ ਬਿਨਾਂ ਮਨੁੱਖ ਦੀ ਹੋਂਦ ਅਸੰਭਵ

ਤਲਵਾੜਾ, 21 ਜੁਲਾਈ: ਕੁਦਰਤੀ ਵਸੀਲਿਆਂ ਨਾਲ ਲਗਾਤਾਰ ਛੇੜਖਾਨੀ ਨਾਲ ਵਾਤਾਵਰਨ ਦੇ ਸਮਤੋਲ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਰਿਹਾ ਹੈ ਜਿਸ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਪੂਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪ੍ਰਿੰ. ਦੇਸ ਰਾਜ ਸ਼ਰਮਾ ਨੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਤਲਵਾੜਾ ਦੇ ਈਕੋ ਕਲੱਬ ਤੇ ਰੈੱਡ ਕਰਾਸ ਕਲੱਬ ਵੱਲੋਂ ਰੁੱਖ ਲਗਾਓ ਮੁਹਿੰਮ ਦੇ ਆਗਾਜ਼ ਮੌਕੇ ਪੌਦਾ ਲਗਾ ਕੇ ਕਰਦਿਆਂ ਕਿਹਾ ਕਿ ਸਾਵਣ ਦੇ ਮਹੀਨੇ ਵਿਚ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਲਗਾਤਾਰ ਪੰਦਰਾਂ ਦਿਨ ਵੱਡੇ ਪੱਧਰ ਤੇ ਰੁੱਖ ਲਗਾਏ ਜਾਣਗੇ। ਇਸ ਮੌਕੇ ਸੰਜੇ ਦਰੀਚ, ਡਾ. ਧਰੁਵ ਸਿੰਘ, ਪੰਕਜ, ਮਨਦੀਪ ਕੌਰ, ਅਦਿਤੀ, ਅੰਜੂ ਸ਼ਰਮਾ, ਚਰਨਜੀਤ ਕੌਰ, ਅਨੁਰਾਧਾ, ਦਲਜੀਤ ਸਿੰਘ, ਰਮਨ ਟੰਡਨ, ਇੰਦਰਜੀਤ, ਬ੍ਰਿਜਮੋਹਨ ਤ੍ਰਿਪਾਠੀ, ਨਰਿੰਦਰ ਕੌਰ, ਸ਼ਾਰਦਾ ਵਾਲੀਆ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਵੱਲੋਂ ਰੁੱਖ ਲਗਾ ਕੇ ਮੁਹਿੰਮ ਵਿਚ ਯੋਗਦਾਨ ਪਾਇਆ। 

ਪੌੱਗ ਡੈਮ ਤੇ ਲਗਾਏ ਜਾਣਗੇ 3500 ਪੌਦੇ:

ਤਲਵਾੜਾ, 21 ਜੁਲਾਈ: ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਚੇਅਰਮੈਨ ਇੰਜੀ. ਜੀ. ਕੇ. ਸ਼ਰਮਾ ਦੀ ਅਗਵਾਈ ਹੇਠ ਪ੍ਰਾਜੈਕਟ ਹਰੀ ਕ੍ਰਾਂਤੀ ਤਹਿਤ ਇਸ ਵਾਰ ਪੌਂਗ ਡੈਮ ਤੇ 3500 ਪੌਦੇ ਲਗਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਬਿਆਸ ਡੈਮ ਤਲਵਾੜਾ ਦੇ ਚੀਫ਼ ਇੰਜੀਨੀਅਰ ਆਰ. ਸੀ. ਸ਼ਰਮਾ ਵੱਲੋਂ ਪੌਦਾ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਇੰਜੀ. ਆਰ. ਸੀ. ਸ਼ਰਮਾ ਚੀਫ਼ ਇੰਜੀਨੀਅਰ ਬਿਆਸ ਡੈਮ ਪੌਦਾ ਲਗਾ ਕੇ ਪ੍ਰਾਜੈਕਟ ਹਰੀ ਕ੍ਰਾਂਤੀ ਸ਼ੁਰੂ ਕਰਦੇ ਹੋਏ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਫ਼ਲਦਾਰ ਤੇ ਸਜਾਵਟੀ ਬੂਟਿਆਂ ਦੇ ਨਾਲ ਨਾਲ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਲਗਾਏ ਜਾਣਗੇ। ਇੰਜ. ਰਿਚੀ ਮਹਿਤਾ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਜੰਗੀ ਪੱਧਰ ਤੇ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ. ਐੱਸ. ਕੇ. ਬੇਦੀ, ਸਤਨਾਮ ਸਿੰਘ, ਟੀ.ਪੀ. ਐੱਸ. ਫੁੱਲ, ਮਨਦੀਪ ਸੋਖੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਪ੍ਰਦੂਸ਼ਨ ਕੰਟਰੋਲ ਅਧਿਕਾਰੀ ਵੱਲੋਂ ਦੁਕਾਨਾਂ ਦੀ ਚੈਕਿੰਗ, ਚਲਾਨ ਕੱਟੇ

ਤਲਵਾੜਾ ਦੇ ਬਾਜਾਰ ਵਿਚ ਪਲਾਸਟਿਕ ਲਿਫਾਫੇ ਜਬਤ ਕਰਦੇ ਹੋਏ ਪੂਜਾ ਸ਼ਰਮਾ ਤੇ ਹੋਰ ਅਧਿਕਾਰੀ,।
ਤਲਵਾੜਾ, 12 ਜੁਲਾਈ: ਨਗਰ ਪੰਚਾਇਤ ਤਲਵਾੜਾ ਅਧੀਨ ਆਉਂਦੇ ਖੇਤਰ ਵਿਚ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਾਇਕ ਵਾਤਾਵਰਨ ਇੰਜੀਨੀਅਰ ਪੂਜਾ ਸ਼ਰਮਾ ਅਤੇ ਨਗਰ ਪੰਚਾਇਤ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਸਬਜੀ ਮੰਡੀ, ਮੇਨ ਬਜਾਰ,ਪੁਰਾਣਾ ਤਲਵਾੜਾ ਬੱਸ ਅੱਡਾ ਆਦਿ ਥਾਵਾਂ ਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਵੱਡੀ ਮਾਤਰਾ ਵਿਚ ਪਲਾਸਟਿਕ ਦੇ ਲਿਫਾਫੇ ਆਦਿ ਜਬਤ ਕੀਤੇ ਕਰਕੇ ਸਬੰਧਤ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ।

ਪੂਜਾ ਸ਼ਰਮਾ ਨੇ ਇਸ ਮੌਕੇ ਗੱਲਬਾਤ ਦੌਰਾਨ ਕਿਹਾ ਕਿ ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਇੰਸਪੈਕਟਰ ਹਰਭਜਨ ਸਿੰਘ, ਨਵਿਤਾ ਸ਼ਰਮਾ, ਕਿਰਨ, ਵਰੁਣ ਕੁਮਾਰ, ਮਨਜੀਤ ਰਿੰਟਾ ਆਦਿ ਹਾਜਰ ਸਨ।


ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਦੀ ਅਪੀਲ

-ਧੋਖਾਧੜੀ ਤੋਂ ਬਚਣ ਲਈ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ : ਡੀ.ਸੀ.
-ਜ਼ਿਲ੍ਹੇ ਵਿੱਚ 30 ਟਰੈਵਲ ਏਜੰਟਾਂ ਨੇ ਹੀ ਨਿਯਮਾਂ ਮੁਤਾਬਕ ਕਰਵਾਈ ਰਜਿਸਟਰੇਸ਼ਨ
ਹੁਸ਼ਿਆਰਪੁਰ, 30 ਜੂਨ:  ਵਿਦੇਸ਼ ਭੇਜਣ ਦੇ ਨਾਂ 'ਤੇ ਬਹੁਤ ਸਾਰੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ।
ਇਸ ਨਾਲ ਲੋਕ ਆਪਣੇ ਪੈਸੇ ਤਾਂ ਖਰਾਬ ਕਰਦੇ ਹੀ ਹਨ, ਨਾਲ ਹੀ ਪਾਸਪੋਰਟ ਸਮੇਤ ਅਹਿਮ ਦਸਤਾਵੇਜ਼ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹਵਾਲੇ ਕਰਕੇ ਆਪਣਾ ਜੀਵਨ ਵੀ ਖਰਾਬ ਕਰ ਲੈਂਦੇ ਹਨ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਜਿਹੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਸਬੰਧੀ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ 30 ਟਰੈਵਲ ਏਜੰਟ ਹੀ ਸਰਕਾਰੀ ਨਿਯਮਾਂ ਮੁਤਾਬਕ ਰਜਿਸਟਰਡ ਹਨ। ਕੋਈ ਵੀ ਏਜੰਟ ਇਨ੍ਹਾਂ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਤੋਂ ਇਲਾਵਾ ਕਾਨੂੰਨੀ ਤੌਰ 'ਤੇ ਵਿਦੇਸ਼ ਨਹੀਂ ਭੇਜ ਸਕਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਦੀ ਇੰਟਰ ਨੈਸ਼ਨਲ ਸਰਵਿਸ ਹੁਸ਼ਿਆਰਪੁਰ, ਵਸ਼ਿਸ਼ਟ ਮੈਨ ਪਾਵਰ ਕੰਸਲਟੈਂਟ ਮੁਕੇਰੀਆਂ, ਪੂਨਮ ਐਸੋਸੀਏਟ ਹੁਸ਼ਿਆਰਪੁਰ, ਰਾਏ ਟਰੇਡ ਐਂਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਖਦੇਵ ਇੰਟਰ ਪ੍ਰਾਈਜਜ਼ ਗੜ੍ਹਦੀਵਾਲਾ, ਪਠਾਨੀਆ ਏਅਰ ਟਰੈਵਲਜ਼ ਹੁਸ਼ਿਆਰਪੁਰ, ਲਵਪ੍ਰੀਤ ਟਰੈਵਲ ਏਜੰਸੀ ਟਾਂਡਾ, ਸੁਖਮਣੀ ਐਜੂਕੇਸ਼ਨ ਸਰਵਿਸਜ਼ ਹੁਸ਼ਿਆਰਪੁਰ, ਕੈਨੇਡੀਅਨ ਟਰੈਵਲਜ਼ ਹੁਸ਼ਿਆਰਪੁਰ, ਕੋਂਟੀਨੈਂਟਲ ਟਰੈਵਲ ਸਰਵਿਸਜ਼ ਹੁਸ਼ਿਆਰਪੁਰ, ਪ੍ਰਥਮ ਐਸੋਸੀਏਟਸ ਮੁਕੇਰੀਆਂ, ਫਾਸਟ ਟਰੈਕ ਐਡਵਾਈਜ਼ਰ ਟਾਂਡਾ, ਘੁੰਮਣ ਇੰਟਰ ਪ੍ਰਾਈਜਜ਼ ਦਸੂਹਾ, ਸ਼ਿਵ ਸ਼ਕਤੀ ਏ ਕੇ ਇੰਟਰ ਪ੍ਰਾਈਜ਼ਜ਼ ਹੁਸ਼ਿਆਰਪੁਰ, ਪ੍ਰਿੰਸ ਟੂਰ ਐਂਡ ਟਰੈਵਲ ਹਾਜੀਪੁਰ, ਵੀ/ਜੇ ਟੂਰ ਟਰੈਵਲਜ਼ ਮੁਕੇਰੀਆਂ, ਦੀਪ ਐਂਡ ਟੂਰ ਟਰੈਵਲਜ ਹਾਜੀਪੁਰ, ਰੇਹਲ ਕੰਸਲਟੈਂਟ ਬੁਲੋਵਾਲ, ਸੁਖਮਣ ਇਮੀਗਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਮੁਕੇਰੀਆਂ, ਓਸੀਨ ਐਜੂਕੇਸ਼ਨ ਸਰਵਿਸ ਬੁਲੋਵਾਲ, ਕਲਾਸਿਕ ਟਰੈਵਲ ਕੰਸਲਟੈਂਟ ਹੁਸ਼ਿਆਰਪੁਰ, ਸਾਹਿਬ ਟਰੇਡ ਐਂਟ ਟੈਸਟ ਸੈਂਟਰ ਦਸੂਹਾ, ਗੁਰੂ ਨਾਨਕ ਟੂਰ ਐਂਡ ਟਰੈਵਲ ਹੁਸ਼ਿਆਰਪੁਰ, ਬ੍ਰਿਟਿਸ਼ ਐਕਸਪਰਟ ਟਾਂਡਾ, ਗੁਲਫ ਟਰੈਵਲਜ਼ ਕੋਟਫਤੂਹੀ, ਇੰਟਰ ਨੈਸ਼ਨਲ ਇਮੀਗਰੇਸ਼ਨ ਸਰਵਿਸ ਹੁਸ਼ਿਆਰਪੁਰ, ਪਾਰਸ ਮੈਨਪਾਵਰ ਸਰਵਿਸ ਹੁਸ਼ਿਆਰਪੁਰ, ਰੇਖੀ ਟਰੇਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਪਰੀਮ ਐਜੂਕੇਸ਼ਨ ਸਰਵਿਸ ਹੁਸ਼ਿਆਰਪੁਰ ਅਤੇ ਮਹਿਨ ਟਰੈਵਲ ਹੁਸ਼ਿਆਰਪੁਰ ਵਲੋਂ ਨਿਯਮਾਂ ਮੁਤਾਬਕ ਰਜਿਸਟਰੇਸ਼ਨ ਕਰਵਾਈ ਗਈ ਹੈ।
                       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਟਰੈਵਲ ਏਜੰਟ ਲੋਕਾਂ ਨੂੰ ਕੈਨੇਡਾ, ਅਮਰੀਕਾ ਅਤੇ ਹੋਰ ਵਿਦੇਸ਼ਾਂ ਵਿੱਚ ਭੇਜਣ ਲਈ ਧੋਖਾਧੜੀ ਨਾਲ ਮੋਟੀਆਂ ਰਕਮਾਂ ਬਟੋਰ ਲੈਂਦੇ ਹਨ। ਇਸ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਰਜਿਸਟਰਡ ਕੀਤੇ ਟਰੈਵਲ ਏਜੰਟਾਂ ਨਾਲ ਹੀ ਰਾਬਤਾ ਕਾਇਮ ਕਰਨ।

ਤਲਵਾੜਾ ਵਿੱਚ ਕੂੜਾ-ਕਰਕਟ ਬਣਿਆ ਸਿਰਦਰਦੀ

ਤਲਵਾੜਾ, 11 ਜੂਨ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਤੇ ਨਗਰ ਪੰਚਾਇਤ ਤਲਵਾੜਾ ਵੱਲੋਂ ਤਲਵਾੜਾ ਕਲੌਨੀ ਤੇ ਹੋਰ ਰਿਹਾਇਸ਼ੀ ਖੇਤਰਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕੀਤੇ ਪ੍ਰਬੰਧ ਨਾਕਸ ਹੁੰਦੇ ਜਾਪਦੇ ਹਨ। ਸੂਤਰਾਂ ਮੁਤਾਬਕ ਟਾਉਨਸ਼ਿਪ ਕਲੌਨੀ ਵਿਚ ਹਾਲਾਤ ਵਧੇਰੇ ਚਿੰਤਾਜਨਕ ਹਨ। ਸਮਾਜ ਸੇਵੀ ਤੇ ਸ਼ਾਇਰਾ ਜਸਵੀਰ ਜੱਸ ਅਨੁਸਾਰ ਜਿਆਦਾਤਰ ਕੂੜਾਦਾਨ ਬੀ. ਬੀ. ਐਮ. ਬੀ. ਅਤੇ ਨਗਰ ਪੰਚਾਇਤ ਦੀ ਘੁੰਮਣਮੇਰੀ ਦੀ ਭੇਟ ਚੜਂ ਰਹੇ ਹਨ ਜਿਸ ਕਾਰਨ 'ਸਫ਼ਾਈ ਪ੍ਰਬੰਧ ਕੌਣ ਕਰੇ? ਇਹ ਵੱਡਾ ਸਵਾਲ ਬਣ ਜਾਂਦਾ ਹੈ।
ਸੈਕਟਰ-3 ਵਿੱਚ ਵਾਰਡ ਨੰਬਰ 14 ਵਿੱਚ ਆਰੀਆ ਸਮਾਜ ਮੰਦਿਰ ਅਤੇ ਹਾਈਡਲ ਕਲੌਨੀ ਨੂੰ ਜੋੜਦੇ ਇੱਕ ਗੇਟ ਦੇ ਵਿਚਕਾਰ ਨਗਰ ਪੰਚਾਇਤ ਵੱਲੋਂ ਵੱਡਾ ਕੂੜਾਦਾਨ ਰੱਖ ਕੇ ਫਿਰ ਇਸ ਵੱਲ ਮੁੜ ਕੇ ਨਹੀਂ ਵੇਖਿਆ ਗਿਆ ਅਤੇ ਬੀ. ਬੀ. ਐਮ. ਬੀ. ਵੱਲੋਂ 'ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ' ਆਖ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ। ਪੰਚਾਇਤ ਵੱਲੋਂ ਨਿਯਮਿਤ ਤੌਰ ਤੇ ਇਸ ਦੀ ਕਦੇ ਵੀ ਸਾਫ਼ ਸਫਾਈ ਨਹੀਂ ਕੀਤੀ ਗਈ ਅਤੇ ਇਸ ਦੀ ਖਸਤਾ ਹਾਲਤ ਸਦਕਾ ਇਸ ਨੂੰ ਹਟਾਇਆ ਵੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇੱਥੋਂ ਲੰਘਣ ਵਾਲੇ ਲੋਕਾਂ ਲਈ ਇਹ ਕੂੜਾਦਾਨ ਵੱਡੀ ਸਿਰਦਰਦੀ ਬਣ ਚੁੱਕਾ ਹੈ। ਇਸੇ ਤਰਾਂ ਸੈਕਟਰ-1, ਸੈਕਟਰ-2 ਅਤੇ ਹੋਰਨਾਂ ਥਾਵਾਂ ਤੇ ਵੀ ਸਫ਼ਾਈ ਪੱਖੋਂ ਹਾਲਾਤ ਸਾਜ਼ਗਾਰ ਨਹੀਂ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਅਤੇ ਸਵੱਛਤਾ ਨੂੰ ਮੁੱਖ ਰੱਖਦੇ ਹੋਏ ਬੀ. ਬੀ. ਐੱਮ. ਬੀ. ਅਤੇ ਨਗਰ ਪੰਚਾਇਤ ਨੂੰ ਤੁਰੰਤ ਲੁੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਤਲਵਾੜਾ ਵਿੱਚ ਸਾਫ਼-ਸਫ਼ਾਈ ਦੇ ਨਾਕਸ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਇਰਾ ਜਸਵੀਰ ਜੱਸ।

ਦਸਤਾਰ ਸਿਖਲਾਈ ਕੈਂਪ 5 ਜੂਨ ਤੋਂ

ਤਲਵਾੜਾ, 3 ਜੂਨ: ਸ਼ੇਰੇ ਪੰਜਾਬ ਸੇਵਾ ਸੁਸਾਇਟੀ ਤਲਵਾੜਾ ਦੀ ਮੀਟਿੰਗ ਅਰਵਿੰਦਰ ਸਿੰਘ ਪਾਂਧਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਸਤਾਰ ਸਿਖਲਾਈ ਕੈਂਪ  ਲਗਾਉਣ ਬਾਰੇ ਵਿਚਾਰ ਕੀਤਾ ਗਿਆ। ਪਾਂਧਾ ਨੇ ਦੱਸਿਆ ਕਿ ਇਹ ਕੈਂਪ ਸ਼ੀ੍ ਗੁਰੂ ਸਿੰਘ ਸਭਾ ਸੈਕਟਰ-2 ਤਲਵਾੜਾ ਵਿਖੇ 5 ਜੂਨ ਤੋਂ 10 ਜੂਨ ਤੱਕ ਲਗਾਇਆ ਜਾਵੇਗਾ। ਇਸ ਮੀਟਿੰਗ ਵਿੱਚ ਸੁਸਾਇਟੀ ਦੇ ਤਰਨਦੀਪ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਪੌਂਟੀ, ਪਵਨ ਕੁਮਾਰ ਹੈਪੀ, ਗੁਰਪੀ੍ਤ ਪਾਂਧਾ, ਪੁਸ਼ਪਿੰਦਰ ਸਿੰਘ ਜੇ.ਈ, ਅਸ਼ੋਕ ਭਗਤ, ਰਜੇਸ਼ ਸ਼ਰਮਾ, ਇਸ਼ਪ੍ਰੀਤ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ, ਵਿਕਰਮ ਧਾਮੀ ਆਦਿ ਸਮੇਤ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।

ਸਰਕਾਰੀ ਕੰਨਿਆਂ ਸਕੂਲ ਦੀਆਂ ਕੁੜੀਆਂ ਮੈਰਿਟ ਵਿਚ

ਤਲਵਾੜਾ, 14 ਮਈ:ਤਲਵਾੜਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰਵੀਂ ਦੀਆਂ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਮੈਰਿਟ ਸੂਚੀ ਵਿਚ ਨਾਮ ਪ੍ਰਾਪਤ ਕਰਕੇ ਆਪਣੇ ਮਾਂ ਬਾਪ ਦਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਪਲਵੀ ਜਿਸ ਨੇ ਮੈਡੀਕਲ ਦੀ ਪ੍ਰੀਖਿਆ ਦੇ ਕੇ 18ਵਾਂ ਸਥਾਨ ਪ੍ਰਾਪਤ ਕੀਤਾ ਹੈ। ਪਲਵੀ ਨੇ ਆਖਿਆ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਸੂਬੇ ਵਿਚੋਂ 22ਵਾਂ ਸਥਾਨ ਪ੍ਰਾਪਤ ਕਰਨ ਵਾਲੀ ਰਾਧਾ ਵਕੀਲ ਬਣਨਾ ਚਾਹੁੰਦੀ ਹੈ। ਇਸੇ ਤਰਾਂ ਕਾਜਲ ਜਿਸ ਨੇ ਆਰਟਸ ਦੀ ਪ੍ਰੀਖਿਆ ਵਿਚੋਂ ਸੂਬੇ ਚੋਂ 23ਵਾਂ ਸਥਾਨ ਹਾਸਲ ਕੀਤਾ ਹੈ। ਉਹ ਵੱਡੀ ਹੋ ਕੇ ਆਈ.ਪੀ.ਐਸ. ਅਫਸਰ ਬਣਨਾ ਚਹੁੰਦੀ ਹੈ।
ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਪਲਵੀ, ਰਾਧਾ ਅਤੇ ਕਾਜਲ ਨੇ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਤਲਵਾੜਾ ਬਣ ਸਕਦਾ ਹੈ ਹੋਰ ਸੁੰਦਰ ਨਗਰ-

ਤਲਵਾੜਾ, 5 ਮਈ: ਤਲਵਾੜਾ ਸ਼ਹਿਰ ਜੋ ਕਿ ਆਪਣੇ ਸੁੰਦਰ ਇਤਿਹਾਸ,ਮਨਮੋਣੀਆਂ ਥਾਂਵਾਂ ਅਤੇ ਹਰੇ,ਭਰੇ ਵਾਤਾਵਰਨ ਕਰਕੇ ਕਾਫੀ ਪ੍ਰਸਿੱੱਧ ਸ਼ਹਿਰ ਹੈ।ਪਰ ਅੱਜ ਕੱਲ ਦੇ ਦਿਨਾ ਵਿੱਚ ਤਲਵਾੜੇ ਵਰਗੇ ਸਾਫ ਸੁਥਰੇ ਸਹਿਰ ਨੂੰ ਜਿਵੇਂ ਕਿਸ ਦੀ ਨਜਰ ਲੱਗ ਗਈ ਹੌਵੇ। ਲੋਕਾਂ ਦੀ ਰੁਝੇਵੇਂ ਭਰੀ ਜਿੰਦਗੀ ਕਾਰਨ ਤਲਵਾੜੇ ਸ਼ਹਿਰ ਵਿੱਚ ਗੰਦਗੀ ਵੱਧ ਗਈ ਹੈ। ਜਿੱਥੇ ਪਹਿਲਾਂ ਤਲਵਾੜੇ ਦੀਆਂ ਸੜਕਾਂ ਸਾਫ-ਸੁਥੱਰੀਆਂ ਹੁੰਦੀਆਂ ਸਨ, ਉਥੇ ਥਾਂ-ਥਾਂ ਗੰਦਗੀ ਦੇ ਢੇਰ ਦਿਖਾਈ ਦਿੰਦੇ ਹਨ। ਇਸ ਤੋ ਇਲਾਵਾ ਸਰਕਾਰ ਦੁਆਰਾ ਥਾਂ-ਥਾਂ ਰੱਖੇ ਗਏ ਕੂੜੇਦਾਨਾਂ ਦੀ ਵਰਤੋ ਕਰਨ ਦੀ ਵਜਾਏ ਲੋਕ ਆਸੇ ਪਾਸੇ ਕੂੜਾ ਸੁੱਟ ਦਿੰਦ ਹਨ। ਕਿਸੇ ਕੋਲ ਵੀ ਇੰਨੀ ਵਿਹਲ ਨਹੀ ਕਿ ਉਹ ਥੌੜੀ ਜਿਹੀ ਖੇਚਲ ਕਰਕੇ ਕੂੜੇ  ਨੂੰ ਕੂੜੇਦਾਨਾਂ ਵਿਚ ਪਾ ਦੇਣ ।ਇਨ੍ਹਾਂ ਢੇਰਾਂ ਦੁਆਲੇ ਪਸ਼ੂ ਘੁੰਮਦੇ ਹਨ ਤੇ ਪਲਾਸਟਿਕ ਚੀਜਾਂ ਖਾ ਕੇ ਉਨਾਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੱਛਰ ਮੱਖੀਆਂ, ਅਤੇ ਹੋਰ ਕਈ ਤਰਾਂ ਦੀਆਂ ਬੀਮਾਰੀਆਂ ਗੰਦਗੀ ਕਾਰਨ ਪੈਦਾ ਹੋ ਜਾਂਦੀਆਂ ਹਨ। ਬਜਾਰਾਂ ਵਿੱਚ ਥਾਂ-ਥਾਂ ਗੰਦੇ ਪਾਣੀ ਦੇ ਖੱਡੇ ਅਤੇ ਖੜੇ ਪਾਣੀ ਦੀਆ ਨਾਲੀਆਂ ਦਿਖਾਈ ਦਿੰਦੀਆਂ ਹਨ। ਇਸ ਗੱਲ ਦਾ ਕੋਈ ਸੱਕ ਨਹੀੰ ਕਿ ਤਲਵਾੜਾ ਇਕ ਵਿਕਾਸਸ਼ੀਲ ਅਤੇ ਸੁੰਦਰ ਨਗਰ ਹੈ,ਪਰ ਜੇਕਰ ਇੱਥੇ ਦਾ ਹਰੇਕ ਨਾਗਰਿਕ ਸਫ਼ਾਈ ਦਾ ਖਿਆਲ ਰੱਖੇ, ਤਾਂ ਸਾਡੇ ਸ਼ਹਿਰ ਦੀ ਖੂਬਸੂਰਤੀ ਤੇ ਚਾਰ ਚੰਨ ਲੱਗ ਸਕਦੇ ਹਨ।

ਨਗਰ ਪੰਚਾਇਤ ਵੱਲੋਂ ਮਲੇਰੀਏ ਦੇ ਮੁਕੰਮਲ ਖ਼ਾਤਮੇ ਲਈ ਮੁਹਿੰਮ

ਤਲਵਾੜਾ, 25 ਅਪ੍ਰੈਲ: ਨਗਰ ਪੰਚਾਇਤ ਵੱਲੋਂ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮੌਕੇ ਸ਼ਹਿਰ ਵਿੱਚੋਂ ਮਲੇਰੀਏ ਦਾ ਮੁਕੰਮਲ ਖ਼ਾਤਮਾ ਕਰਨ ਦੇ ਮੰਤਵ ਨਾਲ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇੰਸਪੈਕਟਰ ਹਰਭਜਨ ਸਿੰਘ ਤੇ ਸਲਿੰਦਰ ਸਿੰਘ ਨੇ ਲੋਕਾਂ ਨੂੰ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ, ਟਾਇਰਾਂ, ਕੂਲਰਾਂ, ਗਮਲਿਆਂ ਤੇ ਨਾਲ਼ੀਆਂ ਆਦਿ ਵਿੱਚ ਬੇਲੋੜਾ ਪਾਣੀ ਖੜ੍ਹਾ ਨਾ ਰਹਿਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਇਸ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।


ਨਗਰ ਪੰਚਾਇਤ ਤਲਵਾੜਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਸਫ਼ਾਈ ਰੱਖਣ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ।

ਨੌਜਵਾਨ ਤੋਂ ਹੈਰੋਇਨ ਬਰਾਮਦ

 ਤਲਵਾੜਾ, 21 ਅਪ੍ਰੈਲ:  ਸ: ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋ ਜਾਰੀ ਪ੍ਰੈਸ ਨੋਟ ਰਾਂਹੀ ਦੱਸਿਆ ਗਿਆ ਕਿ ਜਿਲਾ ਹੁਸ਼ਿਆਰਪੁਰ ਅੰਦਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ  ਪੁਲਿਸ
ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਇਕ ਸਕੂਟਰ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 250 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।

           ਸ: ਭੂੱਲਰ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20ਫ਼4ਫ਼17 ਨੂੰ ਇੰਸਪੈਕਟਰ ਗੁਰਿੰਦਰ ਸਿੰਘ ਬੱਲ, ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਅਗਵਾਈ ਹੇਠ ਏ.ਐਸ.ਆਈ ਸਤਵਿੰਦਰ ਸਿੰਘ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਗੜ੍ਹਸ਼ੰਕਰ ਤੋਂ ਬੰਗਾ ਰੋਡ ਅੱਡਾ ਚੌੜਾ ਵਿਖੇ ਨਾਕਾਬੰਦੀ ਲਗਾਈ ਹੋਈ ਸੀ ਤਾਂ ਨਾਕਾਬੰਦੀ ਦੋਰਾਨ ਇੱਕ ਪਲੇਜਰ ਸਕੂਟਰ ਨੰਬਰ ਪੀ.ਬੀ. 32-4192 ਪਰ ਪਿੰਡ ਚੌੜਾ ਵਲੋਂ ਆ ਰਹੇ ਨੌਜਵਾਨ ਸਤਨਾਮ ਸਿੰਘ ਉਰਫ ਬੱਬੀ ਪੁੱਤਰ ਗੁਰਦੇਵ ਸਿੰਘ ਕੋਮ ਸਾਂਸੀ ਵਾਸੀ ਥਾਂਦੀਆਂ ਥਾਣਾ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਵਿਖੇ ਮੁੱਕਦਮਾ ਨੰਬਰ 66 ਮਿਤੀ 20-4-17 ਅ.ਧ. 21-61-85 ਐਨ.ਡੀ.ਪੀ.ਐਸ. ਐਕਟ ਦਰਜ ਕੀਤਾ ਗਿਆ ਹੈ। ਦੋਸ਼ੀ ਸਤਨਾਮ ਸਿੰਘ ਉਰਫ ਬੱਬੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਪਿਛਲੇ 7ਫ਼8 ਮਹੀਨੇ ਤੋਂ ਫਿਲੋਰ ਨੇੜੇ ਤੋਂ ਹੈਰੋਇਨ ਲਿਆ ਕੇ ਥਾਣਾ ਗੜ੍ਹਸ਼ੰਕਰ ਅਤੇ ਬੰਗਾ ਦੇ ਇਲਾਕਾ ਵਿੱਚ ਗਾਹਕਾਂ ਨੂੰ ਵੇਚਦਾ ਸੀ। ਉਹ ਜਲਦੀ ਪੈਸੇ ਕਮਾਉਣ ਦੀ ਲਾਲਸਾ ਵਿੱਚ ਇਸ ਧੰਦੇ ਵਿੱਚ ਪੈ ਗਿਆ ਸੀ। ਜਿਸ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਇਸ ਦੇ ਸਾਬਕਾ ਰਿਕਾਰਡ ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ।

ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਧਰਮਸੋਤ

ਹਰ ਸਾਲ ਵੱਡੀ ਪੱਧਰ 'ਤੇ ਬੂਟੇ ਲਗਾਉਣ ਲਈ ਵੱਖ-ਵੱਖ ਸਕੀਮਾਂ ਰਾਹੀਂ ਦਿੱਤੀ ਜਾਂਦੀ ਹੈ ਸਬਸਿਡੀ
-ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ ਤਹਿਤ ਜ਼ਰੂਰਤਮੰਦਾਂ ਨੂੰ ਵੰਡੀਆਂ ਸੋਲਰ ਲਾਲਟੇਨਾਂ 
ਹੁਸ਼ਿਆਰਪੁਰ, 20 ਅਪ੍ਰੈਲ:ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਕੀਤੇ ਗਏ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਵਿਭਾਗ ਵਲੋਂ ਇਸ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਕਿਸੇ ਨੇ ਜੰਗਲਾਤ ਵਿਭਾਗ ਦੀ ਜਮੀਨ 'ਤੇ ਨਜਾਇਜ਼ ਕਬਜਾ ਕੀਤਾ ਹੈ, ਚਾਹੇ ਉਸ ਦਾ ਰੂਤਬਾ ਕੋਈ ਵੀ ਹੋਵੇ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਕਬਜੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵਣ, ਜੰਗਲੀ ਜੀਵ ਤੇ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਵਲੋਂ ਬਸੀ ਜਾਨਾ ਵਿਖੇ ਨਵੀਂ ਉਸਾਰੀ ਗਈ ਮਾਡਲ ਵਣ ਨਰਸਰੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਆਦੀਆ, ਵਿਧਾਇਕ ਟਾਂਡਾ ਸ੍ਰੀ ਸੰਗਤ ਸਿੰਘ ਗਿਲਜੀਆਂ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਹਰਚਰਨ ਸਿੰਘ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਹਰਾ ਭਰਾ ਬਣਾਉਣ ਲਈ ਵੱਡੇ ਪੱਧਰ 'ਤੇ ਬੂਟੇ ਲਗਾਏ ਜਾ ਰਹੇ ਹਨ। ਇਸ ਦੇ ਲਈ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਓ.ਸੀ. ਲਏ ਬਿਨ੍ਹਾਂ ਕਿਸੇ ਨੂੰ ਵੀ ਦਰੱਖਤ ਕੱਟਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਰਾਜ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ, ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਉਨ੍ਹਾਂ ਕਿਹਾ ਕਿ 4 ਅਤੇ 6 ਮਾਰਗੀ ਸੜਕਾਂ ਬਣਾਉਣ ਅਤੇ ਚੌੜੀਆਂ ਕਰਨ ਲਈ ਸੜਕਾਂ ਦੇ ਆਲੇ-ਦੁਆਲੇ ਅਤੇ ਹੋਰ ਕਾਰਨਾਂ ਕਰਕੇ ਕਈ ਵਾਰੀ ਪੌਦਿਆਂ ਦੀ ਕਟਾਈ ਕਰਨੀ ਪੈਂਦੀ ਹੈ। ਇਸ ਵਿੱਚ ਸੰਤੁਲਨ ਬਣਾਏ ਰੱਖਣ ਲਈ ਸਰਕਾਰ ਵਲੋਂ ਰਾਜ ਵਿੱਚ ਵੱਖ-ਵੱਖ ਸਥਾਨਾਂ 'ਤੇ ਵੱਡੇ ਪੱਧਰ 'ਤੇ ਜਮੀਨ ਇਕਵਾਇਰ ਕਰਕੇ ਜੰਗਲਾਤ ਦਾ ਰਕਬਾ ਵਧਾਉਣ ਲਈੇ ਦਰੱਖਤ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਹੱਟ ਕੇ ਸਫੈਦਾ, ਪਪੂਲਰ ਅਤੇ ਡੇਕ ਵਰਗੇ ਪੌਦੇ ਲਗਾਉਣ ਲਈ ਰਾਜ ਵਿੱਚ ਹਰ ਸਾਲ 10 ਤੋਂ 25 ਲੱਖ ਪੌਦਿਆਂ ਦੀ ਮੁਫ਼ਤ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਸਕੀਮਾਂ ਦੁਆਰਾ ਵੀ ਜ਼ਿੰਮੀਦਾਰਾਂ ਨੂੰ  ਵੱਡੀ ਪੱਧਰ 'ਤੇ ਸਬਸਿਡੀ ਦੇ ਕੇ ਬੂਟਿਆਂ ਨੂੰ  ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਫਾਰੈਸਟ ਗਾਰਡ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਲਈ ਵੀ ਸਰਕਾਰ ਵਲੋਂ ਯੋਜਨਾ ਉਲੀਕੀ ਜਾਵੇਗੀ।  
ਇਸ ਦੌਰਾਨ ਉਨ੍ਹਾਂ ਨੇ ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ ਤਹਿਤ ਜ਼ਰੂਰਤਮੰਦਾਂ ਨੂੰ ਸੋਲਰ ਲਾਲਟੇਨਾਂ ਵੀ ਵੰਡੀਆਂ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਵਣ ਪ੍ਰਬੰਧਕ ਕਮੇਟੀਆਂ ਅਤੇ ਸਵੈਸਹਾਇਤਾ ਗਰੁੱਪ ਵਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਭਟੋਲੀ ਵਿਖੇ ਵਿਭਾਗ ਵਲੋਂ ਮੈਡੀਸ਼ਨਲ ਪਲਾਂਟਸ ਨਾਲ ਸਬੰਧਤ ਨਰਸਰੀ ਦਾ ਦੌਰਾ ਵੀ ਕੀਤਾ।ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਰ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਪ੍ਰਧਾਨ ਮੁੱਖ ਵਣ ਪਾਲ ਸ੍ਰੀ ਕੁਲਦੀਪ ਕੁਮਾਰ, ਮੁੱਖ ਵਣ ਪਾਲ ਹਿਲਜ਼ ਸ੍ਰੀ ਡੀ.ਵੀ. ਰਤਨਾ ਕੁਮਾਰ, ਵਣ ਪਾਲ ਨਾਰਥ ਸਰਕਲ ਸ੍ਰੀ ਨਿਰਮਲਜੀਤ ਸਿੰਘ ਰੰਧਾਵਾ, ਵਣ ਪਾਲ ਅਫ਼ਸਰ ਸ੍ਰੀ ਸੁਰਜੀਤ ਸਿੰਘ ਸਹੋਤਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ ਵੱਖ-ਵੱਖ ਮੰਡਲਾਂ ਦੇ ਰੇਂਜ ਅਫ਼ਸਰ, ਕਰਮਚਾਰੀ ਅਤੇ ਭਾਰੀ ਸੰਖਿਆ ਵਿੱਚ ਜਿੰਮੀਦਾਰ ਮੌਜੂਦ ਸਨ।


ਸਮਾਜ ਸੇਵੀ ਸ਼੍ਰੀ ਪਿਆਰੇ ਲਾਲ ਸੈਣੀ ਨੇ ਰੈਡ ਕਰਾਸ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ 1 ਕਰੋੜ ਰੁਪਏ ਦੀ ਰਾਸ਼ੀ

ਪਹਿਲਾਂ ਵੀ  ਦਾਨ ਕੀਤੀ ਗਈ 22 ਲੱਖ ਰੁਪਏ ਨਾਲ ਕੀਤੇ ਜਾ ਰਹੇ ਹਨ ਸਮਾਜ ਸੇਵਾ ਦੇ ਕੰਮ
ਹੁਸ਼ਿਆਰਪੁਰ, 19 ਅਪ੍ਰੈਲ:  ਉਘੇ ਸਮਾਜ ਸੇਵਕ ਐਨ.ਆਰ.ਆਈ. ਸ਼੍ਰੀ ਪਿਆਰੇ ਲਾਲ ਸੈਣੀ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸਮਾਜ ਭਲਾਈ ਦੇ ਕੰਮਾ ਵਾਸਤੇ 1 ਕਰੋੜ ਰੁਪਏ ਦਾ ਚੈੱਕ ਦਾਨ ਵਜੋਂ ਭੇਂਟ ਕੀਤਾ ਹੈ। ਉਨ੍ਹਾਂ ਵਲੋਂ ਪਹਿਲਾਂ ਵੀ ਰੈਡ ਕਰਾਸ ਸੁਸਾਇਟੀ ਨੂੰ 22 ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਸੀ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਜੀ ਦੇ ਮਾਰਗ ਦਰਸ਼ਨ ਹੇਠ ਸਮਾਜ ਸੇਵਕ ਐਨ.ਆਰ.ਆਈ ਸ਼੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੀ ਗਈ 1 ਕਰੋੜ ਦੀ ਰਾਸ਼ੀ ਨਾਲ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀਆਂ ਲੋਕ/ਸਮਾਜ ਭਲਾਈ ਸਕੀਮਾਂ ਲਈ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਨੂੰ ਗਰੀਬ ਅਤੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਆਰਥਿਕ ਸਹਾਇਤਾ, ਅਨਾਥ ਆਸ਼ਰਮ, ਯੁਵਨਾਈਲ ਹੋਮ ਦੇ ਬੱਚਿਆਂ ਦੀ ਪੜਾਈ, ਕਿਡਨੀ ਫੇਲ ਗਰੀਬ ਮਰੀਜਾਂ ਦੇ ਮੁਫ਼ਤ ਡਾਇਲਸਿਸ, ਬੇਸਹਾਰਾ ਬਜੁਰਗਾਂ ਦੀ ਸਿਹਤ ਅਤੇ ਸਮਾਜਿਕ ਸੁਰੱਖਿਆ, ਸਰੀਰਕ ਤੌਰ ਤੇ ਅਪੰਗ ਬੱਚਿਆਂ ਦੇ ਅੰਗਾਂ ਦੀ ਸ਼ਕਲ ਸੁਧਾਰ ਅਤੇ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਏ ਜਾ ਰਹੇ ਸਿਹਤ ਕੇਂਦਰਾਂ ਦੀਆਂ ਬਿਲਡਿੰਗਾਂ ਦੀ ਰਿਪੇਅਰ, ਰੰਗਰੋਗਨ ਅਤੇ ਸਾਜੋ ਸਮਾਨ ਦੀ ਖਰੀਦ ਕਰਨ ਤੋਂ ਇਲਾਵਾ ਸ਼੍ਰੀ ਪਿਆਰੇ ਲਾਲ ਸੈਣੀ ਵੱਲੋਂ ਦਿੱਤੀ ਗਈ ਦੁਕਾਨ ਵਿੱਚ 1 ਹੋਮਿਓਪੇਥਿਕ ਡਿਸਪੈਂਸਰੀ ਚਾਲੂ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੀ ਗਈ 22 ਲੱਖ ਰੁਪਏ ਦੀ ਰਾਸ਼ੀ ਨੂੰ ਕਿਡਨੀ ਫੇਲ ਗਰੀਬ ਮਰੀਜਾਂ ਦੇ ਮੁਫ਼ਤ ਡਾਇਲਸਿਸ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ ਦੱਸਵੀਂ, ਬਾਰਵੀਂ ਮੈਡੀਕਲ ਅਤੇ ਬਾਰਵੀਂ ਨਾਨ ਮੈਡੀਕਲ ਸਟਰੀਮ ਵਿਚੋਂ ਪਹਿਲੇ ਦਰਜੇ ਪ੍ਰਾਪਤ ਕਰਨ ਵਾਲੇ 3 ਲੜਕਿਆਂ ਨੂੰ ਹਰ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕਰਨ ਅਤੇ ਜ਼ਿਲ੍ਹਾ ਰੈਡ ਕਰਾਸ ਦੀਆਂ ਬਿਲਡਿੰਗਾਂ ਨੂੰ ਰੰਗ ਰੋਗਨ ਅਤੇ ਰਿਪੇਅਰ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। 

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)