- ਉੱਨਤੀ ਸੁਸਾਇਟੀ ਵੱਲੋਂ ਹਰਿਆਲੀ ਮੁਹਿੰਮ ਨੂੰ ਭਰਪੂਰ ਹੁੰਗਾਰਾ
ਤਲਵਾੜਾ, 23 ਅਗਸਤ: ਵਾਤਾਵਰਨ ਸੰਭਾਲ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਪ੍ਰਗਟਾਵਾ ਇੱਥੇ ਬੀ. ਪੀ. ਈ. ਓ. ਭੁਪੇਸ਼ ਕੁਮਾਰੀ ਨੇ ਉੱਨਤੀ ਸੁਸਾਇਟੀ ਵੱਲੋਂ ਆਰੰਭੀ ਹਰਿਆਵਲ ਲਹਿਰ ਦੇ ਆਗਾਜ਼ ਮੌਕੇ ਕਰਦਿਆਂ ਕੀਤਾ। ਸੁਸਾਇਟੀ ਦੇ ਆਗੂ ਸਵਾਮੀ ਕਮਲ ਨੇਤਰ ਨੇ ਦੱਸਿਆ ਕਿ ਇਸ ਲਹਿਰ ਤਹਿਤ ਤਲਵਾੜਾ ਅਤੇ ਹਾਜੀਪੁਰ ਬਲਾਕ ਦੇ ਸਕੂਲਾਂ ਵਿਚ ਸੁਹਾਂਜਣਾ ਦੇ ਕਰੀਬ 2000 ਬੂਟੇ ਮੁਫ਼ਤ ਵੰਡੇ ਜਾ ਰਹੇ ਹਨ ਅਤੇ ਕੰਢੀ ਖੇਤਰ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ. ਐੱਚ. ਟੀ. ਪਰਕਾਸ਼ ਚੰਦ, ਸ਼ਰਨਜੀਤ ਕੌਰ, ਐੱਚ. ਟੀ. ਅਰੁਣ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਹੋਰ ਪਤਵੰਤੇ ਹਾਜਰ ਸਨ।
No comments:
Post a Comment