Showing posts with label education seminar. Show all posts
Showing posts with label education seminar. Show all posts

ਸਮਾਜਿਕ ਸਿੱਖਿਆ ਵਿਸ਼ੇ ਦਾ ਪੰਜ ਦਿਨਾ ਸੈਮੀਨਾਰ ਪੁਰਹੀਰਾਂ ਵਿਚ ਲੱਗਿਆ

ਤਲਵਾੜਾ, 1 ਫ਼ਰਵਰੀ: ਸਰਕਾਰੀ ਇਨ-ਸਰਵਿਸ ਟਰੇਨਿੰਗ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰ ਹੀਰਾਂ ਵਿਚ ਸਮਾਜਿਕ ਸਿੱਖਿਆ ਅਧਿਆਪਕਾਂ ਦਾ ਪੰਜ ਦਿਨਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਜਿਲ੍ਹੇ ਭਰ ਤੋਂ 200 ਤੋ ਵੱਧ ਸਮਾਜਿਕ ਸਿੱਖਿਆ ਮਾਸਟਰ / ਮਿਸਟ੍ਰੈੱਸਾਂ ਨੇ ਭਾਗ ਲਿਆ।
ਸੈਮੀਨਾਰ ਵਿਚ ਰਿਸੋਰਸ ਪਰਸਨ ਬਲਬੀਰ ਸਿੰਘ ਵੱਲੋਂ ਭੂਗੋਲ ਤੇ ਨਕਸ਼ਿਆਂ ਸਬੰਧੀ ਲਾਹੇਵੰਦ ਜਾਣਕਾਰੀ ਦਿੱਤੀ ਗਈ। ਅਨੁਪਮ ਕੰਵਰ, ਸੀਮਾ ਰਾਣੀ ਅਤੇ ਸੁਰਜੀਤ ਸਿੰਘ ਵੱਲੋਂ ਤਨਾਅ ਦੂਰ ਕਰਨ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ ਆਦਿ ਵਿਸ਼ਿਆਂ ਨੂੰ ਛੂਹਿਆ ਗਿਆ। ਸੁਰਿੰਦਰ ਕੁਮਾਰ ਵੱਲੋਂ ਯੋਗ ਸਬੰਧੀ ਜਾਣਕਾਰੀ ਦਿੱਤੀ ਗਈ। ਇਨ-ਸਰਵਿਸ ਸਿਖਲਾਈ ਕੇਂਦਰ ਦੇ ਦਰਸ਼ਨ ਸਿੰਘ ਨੇ ਸੈਮੀਨਾਰ ਦੌਰਾਨ ਹਾਜ਼ਰ ਅਧਿਆਪਕਾਂ ਨੂੰ ਆਪਣੀ ਸਿਖਲਾਈ ਦੀ ਲਗਾਤਾਰਤਾ ਲਈ ਹਮੇਸ਼ਾ ਤਤਪਰ ਰਹਿੰਦੇ ਹੋਏ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੇ ਯੁੱਗ ਵਿਚ ਰਵਾਇਤੀ ਸਿੱਖਿਆ ਨੂੰ ਨਵੀਂ ਜਾਣਕਾਰੀ ਤੇ ਤਕਨੀਕ ਨਾਲ ਚੰਗੇਰੇ ਅਧਿਆਪਨ ਨੂੰ ਨਿਖਾਰਨਾ ਚਾਹੀਦਾ ਹੈ। ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੜ੍ਹਨ-ਪੜ੍ਹਾਉਣ ਸਬੰਧੀ ਤਰਜ਼ਬੇ ਅਤੇ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਮਾਜਿਕ ਸਿੱਖਿਆ ਤੋਂ ਇਲਾਵਾ ਵੱਖ ਵੱਖ ਕੇਂਦਰਾਂ ਵਿਚ ਅੰਗਰੇਜ਼ੀ, ਹਿਸਾਬ, ਸਾਇੰਸ, ਸਰੀਰਕ ਸਿੱਖਿਆ ਆਦਿ ਵਿਸ਼ਿਆਂ ਦੇ ਅਧਿਅਪਕਾਂ ਦੇ ਸੈਮੀਨਾਰ ਵੀ ਲਗਾਏ ਗਏ।

ਸੱਗਰਾਂ ਵਿਚ ਲੱਗੀ ਇੱਕ ਦਿਨਾ ਵਰਕਸ਼ਾਪ

ਤਲਵਾੜਾ, ੩੦ ਜੁਲਾਈ: ਪ੍ਰਾਇਮਰੀ ਵਿਦਿਆ ਸੁਧਾਰ ਪ੍ਰੋਗਰਾਮ ਦੇ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਪ੍ਰਵੇਸ਼ ਤਹਿਤ ਰਿਸੋਰਸ ਪਰਸਨ ਦੀ ਇਕ ਰੋਜਾ ਵਰਕਸ਼ਾਪ ਸਰਕਾਰੀ ਐਲੀਮੈਂਟਰੀ ਸਕੂਲ ਸਗਰਾਂ ਚ ਲਗਾਈ ਗਈ।
ਜਿਸ ਵਿਚ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮੋਹਨ ਸਿੰਘ ਲੇਹਲ ਸ਼ਾਮਲ ਹੋਏ। ਇਸ ਵਰਕਸ਼ਾਪ ਵਿਚ ਰਿਸੋਰਸ ਪਰਸਨ ਨੂੰ ਸੰਬੋਧਨ ਕਰਦੇ ਹੋਏ ਮੋਹਨ ਸਿੰਘ ਲੇਹਲ ਨੇ ਕਿਹਾ ਕਿ ਇਹ ਵਰਕਸ਼ਾਪ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਅੰਦਰ ਚਲਾਏ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤਹਿਤ ਲਗਾਈ ਗਈ ਹੈ। ਜਿਸ ਵਿਚ ਇਹ ਰਿਸੋਰਸ ਪਰਸਨ ਤੀਸਰੀ, ਚੌਥੀ, ਪੰਜਵੀ ਨੂੰ ਪੜਾਉਂਦੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਅਧਿਆਪਕ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਤੀਸਰੀ ਅਤੇ ਪੰਜਵੀ ਜਮਾਤ ਤੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਅਤੇ ਗਣਿਤ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਸਮਰਥ ਬਣਾਉਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਦਿੱਤੇ ਹੋਏ ਸਿਡਊਲ ਮੁਤਾਬਿਕ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੱਸੀਆਂ। ਅਧਿਆਪਕ ਪੰਜਾਬੀ ਪੜਨ ਅਤੇ ਗਣਿਤ ਦੇ ਸਵਾਲਾਂ ਉੱਪਰ ਵਿਸ਼ੇਸ਼ ਧਿਆਨ ਦੇਣ।
ਉਨ੍ਹਾਂ ਰਿਸੋਰਸ ਪਰਸਨ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਨੂੰ ਜਿਆਦਾ ਤਰੀਕੇ ਨਾਲ ਸਿਖਲਾਈ ਦੇਣ ਅਤੇ ਸਕੂਲਾਂ ਵਿਚ ਕੰਮ ਕਰਨਾ ਯਕੀਨੀ ਬਣਾਉਣ। ਇਸ ਮੌਕੇ'ਤੇ ਜਿਲਾ ਕੋਆਰੀਨੇਟਰ ਪ੍ਰਵੇਸ਼ ਜਗਤਜੀਤ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਪਹਿਲੇ 115 ਰਿਸੋਰਸ ਪਰਸਨ ਟ੍ਰੇਨਿੰਗ ਲੈਂਦੇ ਅਤੇ ਬਾਅਦ ਵਿਚ ਤੀਸਰੀ, ਚੌਥੀ, ਪੰਜਾਬੀ ਜਮਾਤ ਨੂੰ ਪੜਾਉਂਦੇ ਅਧਿਆਪਕ ਬਲਾਕ ਪੱਧਰ ਨੂੰ ਉੱਚੀ ਸਿਖਲਾਈ ਦੇਣਗੇ ਅਤੇ ਅਗਸਤ ਸਿਤਬੰਰ 2015 ਲਈ ਤਿਆਰ ਕੀਤੇ ਵਿਸ਼ੇਸ ਪ੍ਰੋਗਰਾਮ ਨੂੰ ਸਕੂਲ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਗੇ। ਇਸ ਮੌਕੇ'ਤੇ ਹੋਰਨਾਂ ਦੇ ਇਲਾਵਾ ਜਿਲਾ ਕੋਆਰਨੀਟੇਰ ਪ੍ਰਵੇਸ਼ ਜਗਤਜੀਤ ਸਿੰਘ, ਮਦਨ ਸ਼ਰਮਾ ਡੀ.ਆਰ.ਪੀ., ਰਜਨੀਸ਼ ਗੁਲਆਨੀ ਡੀ.ਆਰ.ਪੀ., ਗੁਰਮਿੰਦਰ ਸਿੰਘ, ਬੀ.ਪੀ.ਈ.ਓ. ਗੁਰਬਖਸ਼ ਕੌਰ, ਭੁਪੇਸ਼ ਸ਼ਰਮਾ, ਬਲਵਿੰਦਰ ਕੌਰ, ਅਨੀਤਾ ਕੁਮਾਰੀ, ਜਤਿੰਦਰ ਕੁਮਾਰ, ਮਨਜੀਤ ਕੌਰ, ਲੋਕੇਸ਼ ਵਿਸ਼ਸ਼ਟ, ਰਾਜਿੰਦਰ ਕੁਮਾਰ, ਨਵਜੋਤ ਸਿੰਘ, ਪ੍ਰਦੀਪ, ਰਾਜੇਸ਼, ਸਤੀਸ਼ ਕੁਮਾਰ, ਅਮਨਦੀਪ ਸਿੰਘ, ਦਿਨੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।

ਇੰਟਰਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸੈਮੀਨਾਰ

ਹੁਸ਼ਿਆਰਪੁਰ, 13 ਜੂਨ:  ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ -ਚੇਅਰਮੈਨ ਜਿਲ੍ਹਾ ਕਾਨੂੰੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੀ ਰਹਿਨਮਾਈ ਹੇਠਾਂ ਸਪੈਸ਼ਲ ਹੋਮ ਰਾਮ ਕਲੋਨੀ ਕੈਂਪ ਵਿਖੇ ਇੰਟਰ ਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ
ਸ੍ਰੀਮਤੀ ਕਨਵਰਦੀਪ ਕੌਰ ਸੀ.ਜੇ.ਐਮ. ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀ ਐਸ ਪੀ ਸਿਟੀ ਸ੍ਰੀ ਸਮੀਰ ਵਰਮਾ , ਮੁੱਖ ਥਾਣਾ ਅਫ਼ਸਰ ਸਦਰ ਇੰਸਪੈਕਟਰ ਲਖਬੀਰ ਸਿੰਘ ਅਤੇ ਸ੍ਰੀ ਰੋਹਤਾਸ ਜੈਨ ਸਮਾਜ ਸੇਵੀ ਨੇ ਸਪੈਸ਼ਲ ਹੋਮ ਵਿੱਚ ਪੜਾਈ ਕਰ ਰਹੇ ਅਨਾਥ ਬੱਚਿਆਂ ਅਤੇ ਝੂੱਗੀ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪ੍ਰੀਵਾਰਾਂ ਦੇ ਪੜਾਈ ਕਰ ਰਹੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੱਚਿਆਂ ਨੂੰ ਪੜਾਈ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ  ਮੁਫਤ ਕਾਪੀਆਂ ਤੇ ਪੈਨਸਲਾਂ ਵੰਡੀਆਂ।

18 ਪਿੰਡਾਂ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਲਈ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਸਥਾਪਿਤ

ਤਲਵਾੜਾ, 10 ਅਪ੍ਰੈਲ: ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੱਲੋਂ ਸੂਬੇ ਦੇ ਚੁਣੇ ਗਏ ਕੁਲ 33 ਪਿੰਡਾਂ ਵਿੱਚ ਹੁਸ਼ਿਆਰਪੁਰ ਦੇ 18 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਇਸ ਕਾਨੂੰਨ ਨੂੰ ਇਨ੍ਹਾਂ ਪਿੰਡਾਂ ਵਿੱਚ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਜੈਵਿਕ ਵਿਭਿੰਨਤਾ ਕਮੇਟੀ ਗਠਨ ਕਰ ਦਿੱਤਾ ਗਿਆ ਹੈ।
                  ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ ਚੋਣਵੇਂ ਪਿੰਡਾਂ ਵਿੱਚ ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਪਣੇ-ਆਪਣੇ ਖੇਤਰ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ, ਨਿਰੰਤਰ ਵਰਤੋਂ ਅਤੇ ਜੈਵਿਕ ਸਰੋਤਾਂ ਦਾ ਦਸਤਾਵੇਜ਼ੀ ਕਰਨਾ ਹੈ। ਇਹ ਕਮੇਟੀਆਂ ਜੈਵਿਕ ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਦੀਆਂ ਨਿਯਤ ਹਦਾਇਤਾਂ ਅਨੁਸਾਰ ਜੈਵਿਕ ਵਿਭਿੰਨਤਾ ਕਾਨੂੰਨ 2002 ਦੀ ਧਾਰਾ 41 ਅਧੀਨ ਗਠਿਤ ਕੀਤੀਆਂ ਗਈਆਂ ਹਨ।

                  ਹੁਸ਼ਿਆਰਪੁਰ ਦੇ ਬਲਾਕ ਦਸੂਹਾ, ਤਲਵਾੜਾ, ਭੂੰਗਾ ਅਤੇ ਹਾਜੀਪੁਰ ਦੇ ਚੁਣੇ ਗਏ 18 ਪਿੰਡਾਂ ਵਿੱਚ ਕਰਟੋਲੀ, ਰਾਮਗੜ੍ਹ, ਸੀਕਰੀ, ਬਿਸੋ ਚੱਕ, ਨਮੋਲੀ ਹਾੜ, ਸੰਸਾਰਪੁਰ, ਭਟੋਲੀ, ਘਗਵਾਲ, ਸਵਾਰ, ਚਮੂਹੀ, ਹੀਰ ਬੈਹ, ਬਸੀ ਉਮਰ ਖਾਂ, ਅਤਵਾਰਾਪੁਰ, ਭਵਨੌਰ, ਭੰਬੋਤਾੜ, ਰੇੜੂ ਪੱਟੀ, ਬਹਿਚੂੜ, ਝਰੇੜਾ ਅਤੇ ਰੇਪੁਰ ਸ਼ਾਮਲ ਹਨ। ਜਿਲ੍ਹਾ ਹੁਸ਼ਿਆਰਪੁਰ ਦੀਆਂ 18 ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਸਿਖਲਾਈ ਪ੍ਰੋਗਰਾਮ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਤਲਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਲਈ ਹਰੇਕ ਨਾਗਰਿਕ ਨੂੰ ਸੱਦਾ ਦਿੱਤਾ। ਇਸ ਸਿਖਲਾਈ ਪ੍ਰੋਗਰਾਮ ਵਿੱਚ 100 ਦੇ ਕਰੀਬ ਭਾਗੀਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪ੍ਰਬੰਧਨ ਕਮੇਟੀਆਂ ਦੇ ਮੈਂਬਰ, ਪਿੰਡਾਂ ਦੇ ਸਰਪੰਚ, ਬੀ ਡੀ ਪੀ ਓ ਅਤੇ ਸਬੰਧਤ ਪੰਚਾਇਤ ਸਕੱਤਰ ਨੇ ਹਿੱਸਾ ਲਿਆ।
                  ਡਾ. ਗੁਰਹਰਮਿੰਦਰ ਸਿੰਘ ਸੀਨੀਅਰ ਵਿਗਿਆਨਿਕ ਅਫ਼ਸਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਪੰਜਾਬ ਸਰਕਾਰ ਨੇ ਮੈਂਬਰਾਂ ਨੂੰ ਕਾਨੂੰਨ ਦੀਆਂ ਮੁੱਖ ਧਰਾਵਾਂ, ਜੈਵਿਕ ਵਿਭਿੰੱਨਤਾ ਦੀ ਸਾਂਭ-ਸੰਭਾਲ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਤੋਂ ਜਾਗਰੂਕ ਕੀਤਾ। ਇਸ ਮੌਕੇ ਪ੍ਰੋ: ਬਨਸਪਤੀ ਵਿਗਿਆਨ ਵਿਭਾਗ ਸਰਕਾਰੀ ਕਾਲਜ ਹੁਸ਼ਿਆਰਪੁਰ ਡਾ. ਦਲਜੀਤ ਸਿੰਘ ਨੇ ਜਿਲ੍ਹੇ ਦੀ ਵਿਭਿੰਨ ਬਨਸਪਤੀ ਬਾਰੇ ਜਾਣਕਾਰੀ ਦਿੱਤੀ।  ਡਾ. ਪ੍ਰੀਤੀ ਚੌਧਰੀ ਸਹਾਇਕ ਪ੍ਰੋ: ਸਰਕਾਰੀ ਕਾਲਜ ਤਲਵਾੜਾ ਨੇ ਜ਼ਿਲ੍ਹੇ ਦੇ ਵਿਭਿੰਨ ਜੀਵ ਜੰਤੂਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਡਾ. ਜੋਤੀ ਸਰੂਪ ਨੇ ਕੰਢੀ ਖੇਤਰ ਵਿੱਚ ਕੁਦਰਤੀ ਸਰੋਤਾਂ ਖਾਸ ਕਰਕੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਹਰਇਕ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਨੂੰ ਸ਼ੁਰੁਆਤੀ ਗਰਾਂਟ ਦੇ ਤੌਰ ਤੇ 10,000 ਰੁਪਏ ਦੇ ਚੈਕ ਵੰਡੇ ਅਤੇ ਲੋੜੀਂਦੀ ਸਟੇਸ਼ਨਰੀ ਵੀ ਬੋਰਡ ਵੱਲੋਂ ਪ੍ਰਦਾਨ ਕੀਤੀ।  ਪੰਜਾਬ ਜੈਵਿਕ ਵਿਭਿੰਨਤਾ ਦੇ ਵਿਗਿਆਨੀ ਡਾ. ਰੂਪਾਲੀ ਬੱਲ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਵੱਲੋਂ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਸਬੰਧੀ ਅਰੰਭੇ ਜਾਣ ਵਾਲੇ ਕਾਰਜਾਂ ਲਈ ਲੋੜੀਂਦੀ ਵਿੱਤੀ ਰਾਸ਼ੀ ਲੈਣ ਲਈ ਬੋਰਡ ਨੂੰ ਵੱਖਰੇ ਤੌਰ ਤੇ ਸਵੈ ਸਪੱਸ਼ਟ ਤਜਵੀਜ਼ਾਂ ਭੇਜੀਆਂ ਜਾਣ। ਇਸ ਮੌਕੇ ਤੇ ਜੈਵਿਕ ਵਿਭਿੰਨਤਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਅਧਿਆਪਕਾਂ ਨੂੰ ਬੱਚਿਆਂ ਦੀਆਂ ਆਮ ਬਿਮਾਰੀਆਂ ਦੇ ਲੱਛਣਾ ਬਾਰੇ ਮਿਲੇਗੀ ਟ੍ਰੇਨਿੰਗ-ਡੀ.ਸੀ

ਹੁਸ਼ਿਆਰਪੁਰ, 18 ਫਰਵਰੀ- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਅੰਦਰ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀ ਟ੍ਰੇਨਿੰਗ ਦੌਰਾਨ ਹੀ ਬੱਚਿਆਂ ਦੀਆਂ ਪ੍ਰਮੁੱਖ ਆਮ ਬਿਮਾਰੀਆਂ ਦੇ ਲੱਛਣਾਂ ਸਬੰਧੀ ਵੀ ਬੁਨਿਆਦੀ ਵਿਗਿਆਨਕ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਸਕੂਲੀ ਵਿਦਿਆਰਥੀਆਂ ਦੀ ਸਿਹਤਯਾਬੀ 'ਚ ਅਧਿਆਪਕ ਕਾਰਗਰ ਭੂਮਿਕਾ ਨਿਭਾ ਸਕਣ।
         ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਰਾਸ਼ਟਰੀ ਬਾਲ ਕਾਰਿਆਕ੍ਰਮ ਦੇ ਇੰਚਾਰਜ ਸਿਹਤ ਅਧਿਕਾਰੀ ਨੂੰ ਇਸ ਸਬੰਧੀ ਸ਼ਡਿਊਲ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਜ਼ਿਲ੍ਹੇ ਅੰਦਰ ਇੰਨ-ਸਰਵਿਸ ਅਧਿਆਪਕਾਂ ਨੂੰ ਟ੍ਰੇਨਿੰਗ ਦੌਰਾਨ ਹੀ ਬੱਚਿਆਂ ਦੀਆਂ ਪ੍ਰਮੁੱਖ ਆਮ ਬਿਮਾਰੀਆਂ, ਇਨ੍ਹਾਂ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀਆਂ ਆਮ ਬਿਮਾਰੀਆਂ ਬਾਰੇ ਜਾਗਰੂਕ ਅਧਿਆਪਕ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਸਦਕਾ ਇਸ ਸਬੰਧੀ ਵਧੀਆ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਸ ਸਬੰਧੀ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਦੇ ਇੰਚਾਰਜ ਡਾ. ਗੁਨਦੀਪ ਕੌਰ ਨੂੰ ਵਿਸ਼ੇਸ਼ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਜੇਕਰ ਕਿਸੇ ਸਰਕਾਰੀ ਸਕੂਲ ਵਿੱਚ ਲੜਕੀਆਂ ਲਈ ਵੱਖਰੀ ਟੁਆਇਲਟ ਦਾ ਪ੍ਰਬੰਧ ਨਹੀਂ ਹੈ ਇਸ ਸਬੰਧੀ ਸੂਚਨਾ  ਵੀ ਭੇਜੀ ਜਾਵੇ।

ਆਪਣੀ ਅਥਾਹ ਸ਼ਕਤੀ ਨੂੰ ਪਹਿਚਾਨਣ ਔਰਤਾਂ : ਸਾਂਪਲਾ

ਨਾਰੀ ਸ਼ਕਤੀ ਤੇ ਵਿਸ਼ੇਸ਼ ਸੈਮੀਨਾਰ
ਤਲਵਾੜਾ, 3 ਜੂਨ: ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਨਾਰੀ ਸ਼ਕਤੀ ਦੀ ਮਹਾਨਤਾ ਤੇ ਜਨਰੇਸ਼ਨ ਐਕਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਆਈ. ਆਈ. ਟੀ. ਕਾਨਪੁਰ ਤੋਂ ਰਿਟਾ. ਪ੍ਰੋਫੈਸਰ ਸਾਂਪਲਾ ਓਮਪ੍ਰਕਾਸ਼ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਪੇਸ਼ ਕੀਤੇ। ਸ਼੍ਰੀ ਸਾਂਪਲਾ ਨੇ ਬੇਹੱਦ ਰੌਚਕ ਅੰਦਾਜ ਵਿਚ ਦੱਸਿਆ ਕਿ ਔਰਤਾਂ ਨੂੰ ਆਪਣੀ ਅਥਾਹ ਸ਼ਕਤੀ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਮਹਾਨ ਮੀਲ ਪੱਥਰ ਸਥਾਪਿਤ ਕਰਨ ਵਾਲੀਆਂ ਦ੍ਰਿੜ ਸੰਕਲਪ ਔਰਤਾਂ ਸੁਨੀਤਾ ਵਿਲੀਅਮਜ਼, ਕਲਪਨਾ ਚਾਵਲਾ ਦੀ ਤਰਾਂ ਉੱਚੀ ਉਡਾਨ ਤੇ ਸੁਪਨੇ ਨੂੰ ਸੱਚ ਕਰਨਾ ਚਾਹੀਦਾ ਹੈ। ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਪ੍ਰਭਾਵਸ਼ਾਲੀ ਚਰਚਾ ਨੂੰ ਜਾਰੀ ਰੱਖਦਿਆਂ ਕਿਹਾ ਕਿ ਹੁਣ ਔਰਤਾਂ ਨੂੰ ਸਮਾਜ ਵਿਚ ਆਪਣਾ ਸਥਾਨ ਬਰਾਬਰੀ ਤੇ ਕਾਇਮ ਰੱਖਣ ਦਾ ਸੁਨਿਹਰੀ ਸਮਾਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਸਮਾਜ, ਦੇਸ਼ ਤੇ ਦੁਨੀਆਂ ਦੇ ਵਿਕਾਸ ਨੂੰ ਨਵੀਆਂ ਬੁ¦ਦੀਆਂ ਤੇ ਪਹੁੰਚਾਣ ਲਈ ਬੇਹੱਦ ਸੁਹਿਰਦਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਕੂਲ ਪੱਧਰ ਤੋਂ ਚੰਗੇਰੇ ਸਮਾਜ ਦੀ ਸਿਰਜਣਾ ਲਈ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਜਿਸ ਤਹਿਤ ਪੜ੍ਹਾਈ ਲਿਖਾਈ, ਖੇਡਾਂ, ਸਕੂਲ ਦੀ ਸਫ਼ਾਈ ਤੇ ਸੁੰਦਰਤਾ ਨੂੰ ਕਾਇਮ ਰੱਖਣਾਂ ਪ੍ਰਮੁੱਖ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਅਜਿਹੇ ਉਪਯੋਗੀ ਸੈਮੀਨਾਰ ਸਮੇਂ ਦੀ ਲੋੜ ਹਨ। ਇਸ ਮੌਕੇ ਸਵਾਲ ਜਵਾਬ ਤੇ ਵਿਚਾਰ ਚਰਚਾ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸ਼੍ਰੀ ਸਾਂਪਲਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਵੱਲੋਂ ਨਗਦ ਇਨਾਮ ਤਕਸੀਮ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਿੰਦਰ ਪ੍ਰਸ਼ਾਦ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਵਿਜੈ ਕੁਮਾਰੀ ਲੈਕਚਰਾਰ ਅੰਗਰੇਜ਼ੀ ਨੇ ਵੀ ਵਿਚਾਰ ਚਰਚਾ ਵਿਚ ਭਾਗ ਲਿਆ।

‘‘ਰਾਸ਼ਟਰ ਦੀ ਪੁਨਰ ਰਚਨਾ ਵਿੱਚ ਸਿੱਖਿਆ ਦਾ ਯੋਗਦਾਨ’’ ਵਿਸ਼ੇ ਤੇ ਸੈਮੀਨਾਰ

ਤਲਵਾੜਾ, 2 ਮਾਰਚ: ਇੱਥੇ ਸਿਖਿਆ ਸੰਸਕ੍ਰਿਤੀ ਉਥਾਨ ਨਿਆਸ ਸਿਖਿਆ ਬਚਾਓ ਸਮਿਤੀ ਤਲਵਾੜਾ ਵੱਲੋਂ ‘‘ਰਾਸ਼ਟਰ ਦੀ ਪੁਨਰਚਨਾ ਵਿੱਚ ਸਿੱਖਿਆ ਦਾ ਯੋਗਦਾਨ’’ ਵਿਸ਼ੇ ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਆਫਿਸਰ ਕਲੱਬ ਤਲਵਾੜਾ ਵਿਖੇ ਆਯੋਜਿਤ ਕੀਤਾ ਗਿਆ। ਸਿੱਖਿਆ ਸ਼ਾਸਤਰੀਆਂ ਅਤੇ ਵੱਖੋ ਵੱਖਰੇ ਖ਼ੇਤਰਾਂ ਨਾਲ ਜੁੜੇ ਨੁਮਾਇਦਿਆਂ ਨਾਲ ਖਚਾ ਖਚ ਭਰੇ ਹਾਲ ਵਿੱਚ ਦਿੱਲੀ ਤੋਂ ਆਏ ਪ੍ਰਮੁੱਖ ਬੁਲਾਰੇ ਦੀਨਾ ਨਾਥ ਬਤਰਾ ਰਾਸ਼ਟਰੀ ਸੰਯੋਜਕ ਨੇ ਉਪਰੋਕਤ ਵਿਸ਼ੇ ਤੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਸਿੱਖਿਆ ਦੀ ਵਰਤਮਾਨ ਇਸੰਗਤੀ ਭਰਭੂਰ ਹਾਲਤ ਨੂੰ ਨਿੰਦਣ ਦੀ ਬਿਜਾਏ ਇਸ ਵਿਚੋਂ ਪਰਿਵਰਤਨ ਲਿਆਉਣ ਲਈ ਢੁਕਵੇਂ ਤੇ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ। ਇਸ ਲਈ ਸਿੱਖਿਆ ਦਾ ਭਾਰਤੀਕਰਨ ਕਰਦਿਆਂ ਆਟੋਨੋਮਸ ਰਾਸ਼ਟਰੀ ਸਿੱਖਿਆ ਆਯੋਗ ਸਥਾਪਤ ਕਰਨਾ ਹੋਵੇਗਾ। ਸਿੱਖਿਆ ਦਾ ਸਮਾਨੀਕਰਨ ਅਤੇ ਅਧਿਆਤਮਕਰਨ ਕਰਕੇ ਇਸ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਚਾਹੀਦਾ ਹੈ। ਉਨਾ ਕਿਹਾ ਕਿ ਇੱਥੇ ਪੰਜਵੀਂ ਜਮਾਤ ਤੋਂ ਹੀ ਅਜਾਦੀ ਦੇ ਇਤਿਹਾਸ ਦੇ ਪ੍ਰੇਰਕ ਪ੍ਰੰਸਗਾਂ ਬਾਰੇ ਪੜ੍ਹਾ ਕੇ ਉਨਾਂ ਵਿੱਚ ਰਾਸ਼ਟਰੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਮੁੱਖ ਮਹਿਮਾਨ ਸ. ਅਵਤਾਰ ਸਿੰਘ ਰਿਟਾ. ਡਾਇਰੈਕਟਰ, ਐਨ.ਸੀ.ਆਰ.ਟੀ. ਪੰਜਾਬ ਨੇ ਵੀ ਸਿੱਖਿਆ ਦੇ ਪ੍ਰਚਲਤ ਢਾਂਚੇ ਦੀਆਂ ਵਿਸ਼ੇਸ਼ਤਾਵਾਂ ਅਤੇ ਕਮੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਸਿੱਖਿਆ ਵਿਚ ਆ ਰਹੇ ਪਰਿਵਰਤਨਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਦੀਪ ਜਲਾਉਣ ਮਗਰੋਂ ਸਰਵਹਿਤਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਸੈਮੀਨਾਰ ਪ੍ਰਮੁੱਖ ਧਰਮਪਾਲ ਸਾਹਿਲ ਨੇ ਨਿਰੰਤਰਤ ਮਹਿਮਾਨਾ ਦਾ ਪਰਿਚੈ ਕਰਵਾਇਆ। ਪ੍ਰਿੰਸੀਪਲ ਦੇਸ ਰਾਜ ਸ਼ਰਮਾ ਵੱਲੋਂ ਸਵਾਗਤੀ ਸ਼ਬਦਾਂ ਤੇ ਸੈਮੀਨਾਰ ਦੇ ਵਿਸ਼ੇ ਦੀ ਭੂਮਿਕਾ ਬੰਨੀ ਗਈ। ਪ੍ਰਸ਼ਨਕਾਲ ਵਿਚ ਸਰੋਤਿਆਂ ਵੱਲੋਂ ਪ੍ਰਸ਼ਨਾ ਦੀ ਝੜੀ ਲਾ ਦਿੱਤੀ। ਜਿਨਾਂ ਦੇ ਸ਼੍ਰੀ ਬਤਰਾ ਨੇ ਸਹਿਜਤਾ ਨਾਲ ਉਤਰ ਦਿੱਤੇ। ਪ੍ਰੋ. ਸ਼ਤੀਸ ਮਹਾਜਨ ਨੇ ਮੰਚ ਸੰਚਾਲਨ ਕਰਦਿਆਂ ਸਰੋਤਿਆਂ ਨੂੰ ਬੰਨੀ ਰਖਿਆ। ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜੀ ਕੇ.ਸੀ. ਮਹਿਤਾ, ਰਾਜੇਸ਼ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਪ੍ਰੋ ਅਜੀਤ ਸਿੰਘ, ਐਡਵੋਕੇਟ ਰਾਜਗੁਲਜਿੰਦਰ ਸਿੱਧੂ, ਪ੍ਰੋ ਦਲਬੀਰ ਸਿੰਘ ਮੱਲ੍ਹੀ, ਕੈਪਟਨ ਸੁਰੇਸ਼ ਕੁਮਾਰ, ਡਾ. ਸੁਰਿੰਦਰ ਮੰਡ, ਪ੍ਰੋ. ਹਰਸ਼ ਮਹਿਤਾ, ਪ੍ਰਿੰਸੀਪਲ ਵਿਨੋਦ ਸ਼ਰਮਾ ਆਦਿ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)