ਤਲਵਾੜਾ, 10 ਅਪ੍ਰੈਲ: ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੱਲੋਂ ਸੂਬੇ ਦੇ ਚੁਣੇ ਗਏ ਕੁਲ 33 ਪਿੰਡਾਂ ਵਿੱਚ ਹੁਸ਼ਿਆਰਪੁਰ ਦੇ 18 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਾਨੂੰਨ ਨੂੰ ਇਨ੍ਹਾਂ ਪਿੰਡਾਂ ਵਿੱਚ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਜੈਵਿਕ ਵਿਭਿੰਨਤਾ ਕਮੇਟੀ ਗਠਨ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ ਚੋਣਵੇਂ ਪਿੰਡਾਂ ਵਿੱਚ ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਪਣੇ-ਆਪਣੇ ਖੇਤਰ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ, ਨਿਰੰਤਰ ਵਰਤੋਂ ਅਤੇ ਜੈਵਿਕ ਸਰੋਤਾਂ ਦਾ ਦਸਤਾਵੇਜ਼ੀ ਕਰਨਾ ਹੈ। ਇਹ ਕਮੇਟੀਆਂ ਜੈਵਿਕ ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਦੀਆਂ ਨਿਯਤ ਹਦਾਇਤਾਂ ਅਨੁਸਾਰ ਜੈਵਿਕ ਵਿਭਿੰਨਤਾ ਕਾਨੂੰਨ 2002 ਦੀ ਧਾਰਾ 41 ਅਧੀਨ ਗਠਿਤ ਕੀਤੀਆਂ ਗਈਆਂ ਹਨ।
ਹੁਸ਼ਿਆਰਪੁਰ ਦੇ ਬਲਾਕ ਦਸੂਹਾ, ਤਲਵਾੜਾ, ਭੂੰਗਾ ਅਤੇ ਹਾਜੀਪੁਰ ਦੇ ਚੁਣੇ ਗਏ 18 ਪਿੰਡਾਂ ਵਿੱਚ ਕਰਟੋਲੀ, ਰਾਮਗੜ੍ਹ, ਸੀਕਰੀ, ਬਿਸੋ ਚੱਕ, ਨਮੋਲੀ ਹਾੜ, ਸੰਸਾਰਪੁਰ, ਭਟੋਲੀ, ਘਗਵਾਲ, ਸਵਾਰ, ਚਮੂਹੀ, ਹੀਰ ਬੈਹ, ਬਸੀ ਉਮਰ ਖਾਂ, ਅਤਵਾਰਾਪੁਰ, ਭਵਨੌਰ, ਭੰਬੋਤਾੜ, ਰੇੜੂ ਪੱਟੀ, ਬਹਿਚੂੜ, ਝਰੇੜਾ ਅਤੇ ਰੇਪੁਰ ਸ਼ਾਮਲ ਹਨ। ਜਿਲ੍ਹਾ ਹੁਸ਼ਿਆਰਪੁਰ ਦੀਆਂ 18 ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਸਿਖਲਾਈ ਪ੍ਰੋਗਰਾਮ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਤਲਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਲਈ ਹਰੇਕ ਨਾਗਰਿਕ ਨੂੰ ਸੱਦਾ ਦਿੱਤਾ। ਇਸ ਸਿਖਲਾਈ ਪ੍ਰੋਗਰਾਮ ਵਿੱਚ 100 ਦੇ ਕਰੀਬ ਭਾਗੀਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪ੍ਰਬੰਧਨ ਕਮੇਟੀਆਂ ਦੇ ਮੈਂਬਰ, ਪਿੰਡਾਂ ਦੇ ਸਰਪੰਚ, ਬੀ ਡੀ ਪੀ ਓ ਅਤੇ ਸਬੰਧਤ ਪੰਚਾਇਤ ਸਕੱਤਰ ਨੇ ਹਿੱਸਾ ਲਿਆ।
ਡਾ. ਗੁਰਹਰਮਿੰਦਰ ਸਿੰਘ ਸੀਨੀਅਰ ਵਿਗਿਆਨਿਕ ਅਫ਼ਸਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਪੰਜਾਬ ਸਰਕਾਰ ਨੇ ਮੈਂਬਰਾਂ ਨੂੰ ਕਾਨੂੰਨ ਦੀਆਂ ਮੁੱਖ ਧਰਾਵਾਂ, ਜੈਵਿਕ ਵਿਭਿੰੱਨਤਾ ਦੀ ਸਾਂਭ-ਸੰਭਾਲ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਤੋਂ ਜਾਗਰੂਕ ਕੀਤਾ। ਇਸ ਮੌਕੇ ਪ੍ਰੋ: ਬਨਸਪਤੀ ਵਿਗਿਆਨ ਵਿਭਾਗ ਸਰਕਾਰੀ ਕਾਲਜ ਹੁਸ਼ਿਆਰਪੁਰ ਡਾ. ਦਲਜੀਤ ਸਿੰਘ ਨੇ ਜਿਲ੍ਹੇ ਦੀ ਵਿਭਿੰਨ ਬਨਸਪਤੀ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰੀਤੀ ਚੌਧਰੀ ਸਹਾਇਕ ਪ੍ਰੋ: ਸਰਕਾਰੀ ਕਾਲਜ ਤਲਵਾੜਾ ਨੇ ਜ਼ਿਲ੍ਹੇ ਦੇ ਵਿਭਿੰਨ ਜੀਵ ਜੰਤੂਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਡਾ. ਜੋਤੀ ਸਰੂਪ ਨੇ ਕੰਢੀ ਖੇਤਰ ਵਿੱਚ ਕੁਦਰਤੀ ਸਰੋਤਾਂ ਖਾਸ ਕਰਕੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਹਰਇਕ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਨੂੰ ਸ਼ੁਰੁਆਤੀ ਗਰਾਂਟ ਦੇ ਤੌਰ ਤੇ 10,000 ਰੁਪਏ ਦੇ ਚੈਕ ਵੰਡੇ ਅਤੇ ਲੋੜੀਂਦੀ ਸਟੇਸ਼ਨਰੀ ਵੀ ਬੋਰਡ ਵੱਲੋਂ ਪ੍ਰਦਾਨ ਕੀਤੀ। ਪੰਜਾਬ ਜੈਵਿਕ ਵਿਭਿੰਨਤਾ ਦੇ ਵਿਗਿਆਨੀ ਡਾ. ਰੂਪਾਲੀ ਬੱਲ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਵੱਲੋਂ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਸਬੰਧੀ ਅਰੰਭੇ ਜਾਣ ਵਾਲੇ ਕਾਰਜਾਂ ਲਈ ਲੋੜੀਂਦੀ ਵਿੱਤੀ ਰਾਸ਼ੀ ਲੈਣ ਲਈ ਬੋਰਡ ਨੂੰ ਵੱਖਰੇ ਤੌਰ ਤੇ ਸਵੈ ਸਪੱਸ਼ਟ ਤਜਵੀਜ਼ਾਂ ਭੇਜੀਆਂ ਜਾਣ। ਇਸ ਮੌਕੇ ਤੇ ਜੈਵਿਕ ਵਿਭਿੰਨਤਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।

No comments:
Post a Comment