ਸਾਹਿਤਕਾਰ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅੱਗੇ ਆਉਣ: ਮਹੰਤ ਰਮੇਸ਼ ਦਾਸ
ਤਲਵਾੜਾ, 13 ਅਪ੍ਰੈਲ: ਪੰਜਾਬੀ ਸਾਹਿਤ ਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਖੇ ਮਾਤਾ ਕਾਮਾਕਸ਼ੀ ਦੇਵੀ ਮੰਦਿਰ ਹਾਲ ਵਿਚ ਸ਼ਾਇਰ ਰਾਜਿੰਦਰ ਮਹਿਤਾ ਦੀ ਕਾਵਿ ਪੁਸਤਕ ਆਸ ਕਾ ਪੰਛੀ ਦਾ ਵਿਮੋਚਨ ਸ਼੍ਰੀ 1008 ਮਹੰਤ ਰਮੇਸ਼ ਦਾਸ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਨੂੰ ਉਸਾਰੂ ਦੇਣ ਲਈ ਸਾਹਿਤਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਚੰਗੀ ਸਾਹਿਤਕ ਰਚਨਾ ਸਦੀਆਂ ਤੱਕ ਚਾਨਣਮੁਨਾਰਾ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਮਹਿਤਾ ਦਾ ਕਾਵਿ ਸੰਗ੍ਰਹਿ ਸਮਾਜ ਦਾ ਦਰਪਣ ਹੈ ਅਤੇ ਚੰਗੇਰੇ ਸਮਾਜ ਦੀ ਸਿਰਜਣਾ ਦਾ ਸ਼ਾਨਦਾਰ ਸੁਪਨਾ ਹੈ। ਪ੍ਰਧਾਨਗੀ ਮੰਡਲ ਵਿਚ ਸ਼੍ਰੀ 108 ਮਹੰਤ ਰਾਜ ਗਿਰ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਧਰਮਪਾਲ ਸਾਹਿਲ, ਡਾ. ਸੁਰਿੰਦਰ ਮੰਡ, ਜਨਾਬ ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਡਾ. ਅਮਰਜੀਤ ਅਨੀਸ, ਸੱਤਪਾਲ ਸ਼ਾਸਤਰੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਸ਼ਾਹੀ ਨੇ ਸ਼ਾਇਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਨਾਲ ਹਿੰਦੀ ਸਾਹਿਤ ਦਾ ਖ਼ਜਾਨਾ ਹੋਰ ਭਰਪੂਰ ਹੋਇਆ ਹੈ। ਰਾਜਿੰਦਰ ਮਹਿਤਾ ਵੱਲੋਂ ਹਾਜਰ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸਮਾਗਮ ਵਿਚ ਮਦਨ ਲਾਲ ਵਸ਼ਿਸ਼ਟ ਵੱਲੋਂ ਹਰਮਿੰਦਰ ਸੋਹਲ ਨਾਲ ਮਿਲ ਕੇ ਵੰਝਲੀ ਦੀ ਧੁਨ ਪੇਸ਼ ਕੀਤੀ ਗਈ। ਸ਼ਾਇਰਾਨਾ ਮਹਿਫਿਲ ਵਿਚ ਪ੍ਰਿੰ. ਅਰਚਨਾ ਕੁਲਸ਼੍ਰੇ਼ਸ਼ਠ, ਓਮ ਪ੍ਰਕਾਸ਼ ਸ਼ਰਮਾ, ਜਸਵੀਰ ਕੌਰ ਜੱਸ, ਪ੍ਰੋ. ਅੰਜੂ ਗਜ਼ਲ, ਕੈਲਾਸ਼ ਦੇਵੀ, ਨੀਲਮ ਸ਼ਰਮਾ ਧਮੇਟਾ, ਪ੍ਰੋ. ਨੀਲਮ, ਹਰਸ਼ਵਿੰਦਰ ਕੌਰ, ਡਾ. ਵਿਸ਼ਾਲ ਧਰਵਾਲ, ਧਿਆਨ ਸਿੰਘ ਚੰਦਨ, ਅਨੁਰਾਧਾ ਕਾਫ਼ਿਰ, ਜਯੋਤਿਕਾ, ਹਰਜਿੰਦਰ ਕੌਰ ਹੈਰੀ ਰੰਧਾਵਾ, ਜੋਗਿੰਦਰ ਸਿੰਘ ਜੋਗੀ, ਸਤਪਾਲ, ਕੇਵਲ ਕ੍ਰਿਸ਼ਨ ਕਸ਼ਿਅਪ, ਅਸ਼ਮਿਤਾ ਵੱਲੋਂ ਸ਼ਾਨਦਾਰ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਪ੍ਰਿੰ. ਇੰਦੂ ਸ਼ਰਮਾ, ਨੇਹਾ ਠਾਕੁਰ, ਪ੍ਰਿੰ. ਦਰਸ਼ਨਾ ਦੇਵੀ, ਨੇਹਾ ਮਹਿਤਾ, ਸਰਪੰਚ ਰਮਨ ਗੋਲਡੀ, ਜਤਿੰਦਰ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment