*ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਇਸ ਮੁਹਿੰਮ ਦੌਰਾਨ ਨਵ-ਜੰਮੀਆਂ ਬੱਚੀਆਂ ਅਤੇ ਮਾਵਾਂ ਦਾ ਕੀਤਾ ਜਾਵੇਗਾ ਸਨਮਾਨ
ਹੁਸ਼ਿਆਰਪੁਰ, 30 ਅਪਰੈਲ- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਲੜਕੀਆਂ ਲਈ ਤਰੱਕੀਪਸੰਦ ਅਤੇ ਉਸਾਰੂ ਮਾਹੌਲ ਸਿਰਜਣ ਲਈ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਸਨਮਾਨ ਲਈ ਜ਼ਿਲ੍ਹੇ ਅੰਦਰ ਮਈ ਮਹੀਨੇ ਤੋਂ ਹੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੇ ਆਗਾਜ਼ ਦਾ ਉਦੇਸ਼ ਜਿਥੇ ਬੱਚੀ ਦੇ ਜਨਮ ਨੂੰ ਪਰਿਵਾਰਕ ਅਤੇ ਸਮਾਜ ਅੰਦਰ ਮਾਣ ਤੇ ਸਤਿਕਾਰ ਨਾਲ ਜੋੜ੍ਹਨਾ ਹੈ ਤਾਂ ਜੋ ਲੜਕੀਆਂ ਲਈ ਹੋਰ ਉਸਾਰੂ ਅਤੇ ਵਿਕਾਸ ਦੇ ਮੌਕਿਆਂ ਵਾਲਾ ਮਾਹੌਲ ਸਿਰਜਿਆ ਜਾ ਸਕੇ, ਉੁਥੇ ਇਸ ਮੁਹਿੰਮ ਦਾ ਮੰਤਵ ਜ਼ਿਲ੍ਹੇ ਅੰਦਰ ਲਿੰਗ ਅਨੁਪਾਤ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣਾ ਵੀ ਹੈ।
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਭਾਰਤੀ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਚੱਲਣ ਵਾਲੀ ਇਸ ਨਿਵੇਕਲੀ ਮੁਹਿੰਮ ਬਾਰੇ ਦੱਸਿਆ ਕਿ '' ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ ਲਈ ਸ਼ੁਰੂ ਹੋਣ ਜਾ ਰਹੀ ਇਸ ਮੁਹਿੰਮ ਦੌਰਾਨ ਨਵ-ਜੰਮੀਆਂ ਬੱਚੀਆਂ ਨੂੰ ਪਾਲਣਪੋਸ਼ਣ ਨਾਲ ਜੁੜੀਆਂ ਜ਼ਰੂਰੀ ਵਸਤਾਂ ਜਿਵੇਂ ਫਰਾਕ, ਮਿਲਕ ਮੱਗ, ਜੋਹਨਸਨ ਬੇਬੀ ਕਿੱਟ, ਪੀਗੀ ਬੈਂਕ ਦਾ ਸੈੱਟ ਤੋਹਫੇ ਵਜੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚੀਆਂ ਦੀਆਂ ਮਾਵਾਂ ਨੂੰ ਪੰਜਾਬ ਅੰਦਰ ਔਰਤ ਦੀ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਮੰਨੇ ਜਾਂਦੇ ਗਹਿਣੇ 'ਚਾਂਦੀ ਦੀ ਝਾਂਜਰ' ਸਨਮਾਨ ਚਿੰਨ੍ਹ ਵਜੋਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਮੁੱਚੇ ਪ੍ਰੀਵਾਰ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਸੁਵੀਨਰ ਪ੍ਰਦਾਨ ਕੀਤਾ ਜਾਵੇਗਾ ਅਤੇ ਘਰ ਦੇ ਬਾਹਰ ਸਟਿੱਕਰ ਲਗਾਇਆ ਜਾਵੇਗਾ ''।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਤਾਇਨਾਤ ਸਭ ਸੀ.ਡੀ.ਪੀ.ਓਜ਼ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਹਰ ਪਿੰਡ ਵਿੱਚ ਨਵ-ਜੰਮੀ ਬੱਚੀ ਦਾ ਰਿਕਾਰਡ ਅਤੇ ਪਤਾ ਇਕੱਤਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਨਵ-ਜੰਮੀਆਂ ਬੱਚੀਆਂ ਸਬੰਧੀ ਅੰਕੜੇ ਇਕੱਤਰ ਹੋਣਗੇ ਉਸੇ ਹਿਸਾਬ ਨਾਲ ਬਲਾਕ ਅਨੁਸਾਰ ਕੁਝ ਪਿੰਡਾਂ ਦਾ ਸਾਂਝਾ ਸਮਾਗਮ ਕਰਕੇ ਇਹ ਸਨਮਾਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹੀ ਜ਼ਿਲ੍ਹੇ ਦੇ ਉਨ੍ਹਾਂ 20 ਪਿੰਡਾਂ ਜਿਨ੍ਹਾਂ 'ਚ ਲਿੰਕ ਅਨੁਪਾਤ ਦੀ ਦਰ ਬਾਕੀ ਪਿੰਡਾਂ ਦੇ ਮੁਕਾਬਲੇ ਘੱਟ ਹੈ, ਅੰਦਰ ਵਿਸ਼ੇਸ਼ ਜਾਗਰੂਕਤਾ ਲਈ ਬਾਲ ਪੇਟਿੰਗਜ਼ ਰਾਹੀਂ ਮੁਹਿੰਮ ਦਾ ਸੰਦੇਸ਼ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ। '' ਪੰਜਾਬ ਅੰਦਰ ਪੁਲੀਸ, ਰੱਖਿਆ ਸੇਵਾਵਾਂ, ਵਿੱਦਿਆ, ਖੇਡਾਂ ਸਮੇਤ ਹਰ ਖੇਤਰ ਵਿੱਚ ਲੜਕੀਆਂ ਵੱਲੋਂ ਪਾਏ ਜਾ ਰਹੇ ਅਹਿਮ ਯੋਗਦਾਨ ਸਦਕਾ ਸਮਾਜਿਕ ਪੱਧਰ ਤੇ ਲੜਕੀਆਂ ਲਈ ਮਾਹੌਲ ਵਿੱਚ ਕਾਫੀ ਉਸਾਰੂ ਮੋੜ ਆਇਆ ਹੈ ਪਰ ਹਾਲੇ ਵੀ ਜ਼ਮੀਨੀ ਪੱਧਰ ਉੱਪਰ ਹੋਰ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਇਨ੍ਹਾਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਅੰਦਰ ਸਵੈ-ਵਿਸਵਾਸ਼ ਅਤੇ ਸਮਾਜਿਕ ਪੱਧਰ 'ਤੇ ਤਰੱਕੀਪਸੰਦ ਮਾਹੌਲ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਲਿੰਗ ਅਨੁਪਾਤ 'ਚ ਹੋਰ ਸੁਧਾਰ ਹੋਣਾ ਯਕੀਨੀ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਉਸਾਰੂ ਮੁਹਿੰਮ ਨਾਲ ਵੱਧ ਤੋਂ ਵੱਧ ਜੁੜਨ।
ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਲੜਕੀਆਂ ਲਈ ਵਧੀਆ ਮਹੌਲ ਸਿਰਜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਇਹ ਮੁਹਿੰਮ ਲਗਾਤਾਰ ਚੱਲੇਗੀ।

No comments:
Post a Comment