Showing posts with label sidhu. Show all posts
Showing posts with label sidhu. Show all posts

ਆਪ ਤੋਂ ਲੋਕਾਂ ਦਾ ਹੋਇਆ ਮੋਹਭੰਗ: ਐਡਵੋਕੇਟ ਸਿੱਧੂ

ਤਲਵਾੜਾ, 30 ਅਗਸਤ: ਆਮ ਆਦਮੀ ਪਾਰਟੀ (ਆਪ) ਤੋਂ ਆਮ ਲੋਕਾਂ ਦਾ ਮੋਹਭੰਗ ਹੋ ਚੁੱਕਾ ਹੈ ਅਤੇ ਝਾੜੂ ਦਾ ਜਾਦੂ ਤੀਲਾ ਤੀਲਾ ਹੋ ਕੇ ਬਿਖਰ ਚੁੱਕਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਮਝ ਆ ਚੁੱਕੀ ਇਸ ਪਾਰਟੀ ਦੇ ਆਗੂਆਂ ਦਾ ਕੇਂਦਰਬਿੰਦੂ ਕੇਵਲ ਸੱਤਾ ਦੇ ਕਾਬਜ਼ ਹੋਣਾ ਹੈ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੋਈ ਵੀ ਸਿਆਸੀ ਜਮਾਤ ਸਮਾਜ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਸ਼ਹਿਰਾਂ ਤੋਂ ਲੈ ਕੇ ਪਿੰਡ ਪੱਧਰ ਤੱਕ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਜੋੜਿਆ ਗਿਆ ਹੈ ਅਤੇ ਸੂਬੇ ਨੂੰ ਹਰ ਖੇਤਰ ਵਿਚ ਮੋਹਰੀ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸੀਨੀਅਰ ਅਕਾਲੀ ਆਗੂ, ਬਲਵਿੰਦਰ ਸਿੰਘ ਸਿੱਧੂ, ਸੁਰਿੰਦਰ ਸਿੰਘ ਤਲਵਾੜਾ, ਲਵਇੰਦਰ ਸਿੰਘ, ਰਾਜ ਕੁਮਾਰ ਬਿੱਟੂ ਸਮੇਤ ਕਈ ਹੋਰ ਸਰਗਰਮ ਅਕਾਲੀ ਕਾਰਕੁਨ ਹਾਜਰ ਸਨ।

ਯੂਥ ਅਕਾਲੀ ਦਲ ਭਰਤੀ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ: ਐਡਵੋਕੇਟ ਸਿੱਧੂ

ਤਲਵਾੜਾ, 26 ਜੁਲਾਈ : ਤਲਵਾੜਾ ਵਿਖੇ ਯੂਥ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਇਕ ਸਮਾਗਮ ਦੌਰਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਲੀਗਲ ਸੈੱਲ ਅਤੇ

ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਕੀਤੀ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਜੋ ਭਰਤੀ ਦੀ ਸ਼ੁਰੂਆਤ ਦੀ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸ. ਸਰਬਜੋਤ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦੋਆਬਾ ਜੋਨ ਦੀ ਅਗਵਾਈ ਵਿਚ ਕੀਤੀ ਗਈ ਸੀ। ਉਸ ਤਹਿਤ ਪਾਰਟੀ ਦੀਆਂ ਨੀਤੀਆਂ ਤੇ ਫਤਵਾ ਦਿੰਦੇ ਹੋਏ ਭਾਰੀ ਗਿਣਤੀ ਵਿਚ ਨੌਜਵਾਨ ਯੂਥ ਅਕਾਲੀ ਦਲ ਦੀ ਭਰਤੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਯੂਥ ਅਕਾਲੀ ਦਲ ਦਾ ਮੈਂਬਰ ਬਣਨ ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਨੌਜਵਾਨਾ ਨੂੰ ਭਰਤੀ ਹੋਣ ਤੇ ਮੈਂਬਰਸ਼ਿਪ ਕਾਰਡ ਜਾਰੀ ਕੀਤੇ ਗਏ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸੀਨੀਅਰ ਅਕਾਲੀ ਆਗੂ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸਰਬਜੀਤ ਡਡਵਾਲ ਜਿਲ੍ਹਾ ਜਨਰਲ ਸਕੱਤਰ, ਜਥੇਦਾਰ ਲਵਇੰਦਰ ਸਿੰਘ, ਚਮਨ ਲਾਲ, ਸ਼ੁਸੀਲ ਭੱਲਾ, ਸ਼ਾਨੂੰ, ਕਮਲ ਕੁਮਾਰ, ਲਵਜੀਤ ਸਿੰਘ, ਅਰੁਣ ਕੁਮਾਰ ਕਰਾੜੀ, ਰਮਨ ਕੁਮਾਰ, ਮਿਥੁਨ ਅਤੇ ਹੋਰ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਸਨ।

ਨਸ਼ਿਆਂ ਦਾ ਕੁਪ੍ਰਚਾਰ ਕਰਕੇ ਕਾਂਗਰਸ ਨੇ ਪੰਜਾਬ ਨੂੰ ਕੀਤਾ ਬਦਨਾਮ: ਸਿੱਧੂ

ਤਲਵਾੜਾ, 7 ਜਨਵਰੀ :ਕਾਂਗਰਸ ਪਾਰਟੀ ਨੇ ਨਸ਼ਿਆਂ ਦਾ ਭੰਡੀ ਪ੍ਰਚਾਰ ਕਰਕੇ ਪੰਜਾਬ ਨੂੰ ਪੂਰੇ ਮੁਲਕ ਵਿਚ ਬਦਨਾਮ ਕੀਤਾ ਹੈ ਜੋ ਬੇਹੱਦ ਮੰਦਭਾਗਾ ਹੈ। ਇਹ ਵਿਚਾਰ ਇੱਥੇ
ਐਡਵੋਕੇਟ ਸਿੱਧੂ
ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਇੱਥੇ ਅਕਾਲੀ ਵਰਕਰਾਂ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਹਰ ਪੱਧਰ ਤੇ ਪੰਜਾਬ ਵਿਚ ਨਸ਼ਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਮੰਤਵ ਲਈ ਜਿੱਥੇ ਪਿੰਡਾਂ ਵਿਚ ਖੇਡ ਕਲੱਬਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਜੰਗੀ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਨੂੰ ਨਕੇਲ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਨਾਲੋਂ ਨਸ਼ਾ ਤਸਕਰੀ ਦੇ ਵਧੇਰੇ ਮਾਮਲੇ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਤੱਕ ਇਸ ਸਿਲਸਿਲਾ ਇੰਜ ਹੀ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਅਨਿਲ ਪਠਾਣੀਆ, ਸੁਸ਼ੀਲ ਸੰਧੂ, ਸੁਰਿੰਦਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਸੂਬੇ ਵਿਚ ਸੈਰ ਸਪਾਟੇ ਲਈ ਵਿਆਪਕ ਯੋਜਨਾਵਾਂ ਤਿਆਰ: ਠੰਡਲ


  • ਨਸ਼ਾ ਮੁਕਤੀ ਲਈ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਹੋਵੇਗਾ ਸ਼ੁਰੂ
ਤਲਵਾੜਾ, 21 ਜੂਨ: ਸੂਬੇ ਵਿਚ ਸੈਰ ਸਪਾਟਾ ਸਨਅਤ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਵਿਆਪਕ ਯੋਜਨਾਵਾਂ ਤਿਆਰ ਕੀਤੀਆ ਗਈਆਂ ਹਨ ਅਤੇ ਅੰਮ੍ਰਤਸਰ, ਫਿਰੋਜਪੁਰ ਅਤੇ ਆਨੰਦਪੁਰ ਸਾਹਿਬ ਖੇਤਰਾਂ ਵਿਚ ਮੌਜੂਦ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਲਈ ਕਾਰਜ ਆਰੰਭ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਸ. ਸੋਹਨ ਸਿੰਘ ਠੰਡਲ ਸੈਰ ਸਪਾਟਾ, ਜੇਲ੍ਹਾਂ, ਸਟੇਸ਼ਨਰੀ ਤੇ ਛਪਾਈ ਮੰਤਰੀ ਪੰਜਾਬ ਨੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਵਧ ਰਹੀ ਵਰਤੋਂ ਚਿੰਤਾਜਨਕ ਹੈ ਤੇ ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸੂਬੇ 600 ਬੈੱਡ ਵਿਸ਼ੇਸ਼ ਨਸ਼ਾ ਮੁਕਤੀ ਕੇਂਦਰ ਕਾਇਮ ਕੇਤੇ ਜਾਣਗੇ ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਸ਼ੁਰੂ ਕੀਤਾ ਜਾਵੇਗਾ। ਸ. ਠੰਡਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਪੈਣ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਹੰਭਲਾ ਮਾਰਨਾ ਪਵੇਗਾ। ਜੇਲ੍ਹਾਂ ਸਬੰਧੀ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ ਅਤੇ ਕਈ ਤਰਾਂ ਦੀਆਂ ਹੋਰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਜਿਨ੍ਹਾਂ ਦੇ ਹੱਲ ਲਈ ਮੌਜੂਦਾ ਜੇਲ੍ਹਾਂ ਦੀ ਸਮਰੱਥਾ ਵਿਚ ਵਾਧਾ, ਨਵੀਆਂ ਜੇਲ੍ਹਾਂ ਤੇ ਕਈ ਹੋਰ ਸੁਧਾਰਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਲ ਚਲਣ ਤੇ ਹੋਰ ਪਹਿਲੂਆਂ ਨੂੰ ਮੁੱਖੀ ਰੱਖ ਕੇ ਲੰਮੀ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਛੋਟ ਦੇਣ ਦੀ ਤਜਵੀਜ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸ. ਠੰਡਲ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਸੈਰ ਸਪਾਟੇ ਲਈ ਬੇਸ਼ੁਮਾਰ ਸੰਭਾਵਨਾਵਾਂ ਹਨ ਅਤੇ ਸ਼ਾਹ ਨਹਿਰ ਬੈਰਾਜ ਝੀਲ ਤੇ ਅਜਿਹੀਆਂ ਹੋਰ ਥਾਵਾਂ ਨੂੰ ਬਤੌਰ ਟੂਰਿਸਟ ਕੇਂਦਰ ਵਿਕਸਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਉਪਰੰਤ ਸ. ਠੰਡਲ ਵੱਲੋਂ ਸ਼ਾਹ ਨਹਿਰ ਬੈਰਾਜ ਦਾ ਦੌਰਾ ਕਰਦੇ ਝੀਲ ਦੀ ਖ਼ੂਬਸੂਰਤੀ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਸ. ਠੰਡਲ ਨੂੰ ਤਲਵਾੜਾ ਖੇਤਰ ਦੀਆਂ ਮੁਸ਼ਕਿਲਾਂ ਤੇ ਲੋੜਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। 
ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵੀ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ ਠੰਡਲ, ਰਣਬੀਰ ਸਿੰਘ ਰਾਣਾ, ਬਲਰਾਜ ਸਿੰਘ ਚੌਹਾਨ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਮਰਪਾਲ ਜੌਹਰ, ਦਵਿੰਦਰਪਾਲ ਸਿੰਘ ਸੇਠੀ, ਜੋਗਿੰਦਰਪਾਲ ਛਿੰਦਾ, ਰਵਿੰਦਰ ਸਿੰਘ ਮਿਲਕਬਾਰ, ਕਰਮਵੀਰ ਸਿੰਘ ਘੁੰਮਣ, ਰਮਨ ਗੋਲਡੀ, ਸੁਖਦੇਵ ਰਜਵਾਲ, ਆਸ਼ੂ ਅਰੋੜਾ, ਪਰਮਿੰਦਰ ਸਿੰਘ ਟੀਨੂੰ, ਰਿੰਕੂ ਰਾਣਾ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ। 

  • ....ਤੇ ਸ਼ਾਹ ਨਹਿਰ ਬੈਰਾਜ ਦਾ ਦੌਰਾ
ਸ਼ਾਹ ਨਹਿਰ ਬੈਰਾਜ ਦੀ ਝੀਲ ਦੀ ਖ਼ੂਬਸੂਰਤੀ ਅਤੇ ਬੈਰਾਜ ਤੱਕ ਜਾਂਦੀ ਖਸਤਾਹਾਲ ਸੜਕ ਦਾ ਜਾਇਜਾ ਲੈਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਉਚੇਚੇ ਤੌਰ ਤੇ ਝੀਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਤਲਵਾੜਾ ਖੇਤਰ ਕੁਦਰਤੀ ਖ਼ੂਬਸੂਰਤੀ ਨਾਲ ਲਬਰੇਜ਼ ਹੈ ਅਤੇ ਇੱਥੇ ਵਧੀਆ ਸੈਲਾਨੀ ਕੇਂਦਰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਹੋਰ ਕਮੀਆਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਜਰੂਰੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਪਾਲ ਸਿੰਘ ਜੌਹਰ, ਅਸ਼ੋਕ ਸਭਰਵਾਲ, ਕਰਮਵੀਰ ਸਿੰਘ ਘੁੰਮਣ, ਦਵਿੰਦਰਪਾਲ ਸਿੰਘ ਸੇਠੀ ਆਦਿ ਸਮੇਤ ਕਈ ਹੋਰ ਸਰਗਰਮ ਆਗੂ ਹਾਜਰ ਸਨ।

ਸੋਹਣ ਸਿੰਘ ਠੰਡਲ ਅਤੇ ਵਿਜੈ ਸਾਂਪਲਾ ਵੱਲੋਂ ਐਡਵੋਕੇਟ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ

ਤਲਵਾੜਾ, 21 ਜੂਨ: ਸ. ਸੋਹਣ ਸਿੰਘ ਠੰਡਲ ਜੇਲ੍ਹ, ਪ੍ਰਿੰਟਿੰਗ ਤੇ ਸਟੇਸ਼ਨਰੀ, ਸੈਰ ਸਪਾਟਾ ਮੰਤਰੀ ਪੰਜਾਬ ਨੇ ਅੱਜ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਦੇ ਅਕਾਲ ਚਲਾਣੇ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਮਾਂ ਦਾ ਰਿਸ਼ਤਾ ਬੇਹੱਦ ਪਵਿੱਤਰ ਤੇ ਅਨਮੋਲ ਹੈ ਅਤੇ ਮਾਵਾਂ ਦੇ ਘਾਟੇ ਨੂੰ ਕੋਈ ਹੋਰ ਰਿਸ਼ਤਾ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਐਡਵੋਕੇਟ ਸਿੱਧੂ ਵੱਲੋਂ ਬਿਮਾਰੀ ਦੌਰਾਨ ਆਪਣੀ ਮਾਤਾ ਦੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਤਲਬਪ੍ਰਸਤੀ ਦਾ ਸ਼ਿਕਾਰ ਹੋ ਚੁੱਕੇ ਸਮਾਜ ਨੂੰ ਐਡਵੋਕੇਟ ਸਿੱਧੂ ਵੱਲੋਂ ਕੀਤੀ ਲਾਸਾਨੀ ਸੇਵਾ ਤੋ. ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ, ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਦਸੂਹਾ, ਅਰੁਣੇਸ਼ ਸ਼ਾਕਿਰ ਸਾਬਕਾ ਮੰਤਰੀ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ, ਜਤਿੰਦਰ ਸਿੰਘ ਲਾਲੀ ਬਾਜਵਾ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਜਗਮੋਹਨ ਸਿੰਘ ਬੱਬੂ ਘੁੰਮਣ ਸਰਕਲ ਪ੍ਰਧਾਨ ਦਸੂਹਾ, ਐਸ. ਡੀ. ਐਮ. ਰਾਹੁਲ ਚਾਬਾ, ਜਗਪ੍ਰੀਤ ਸਿੰਘ ਸਾਹੀ, ਰਵਿੰਦਰ ਸਿੰਘ ਠੰਡਲ, ਬਲਰਾਜ ਸਿੰਘ ਚੌਹਾਨ ਨੇ ਵੀ ਸਿੱਧੂ ਪਰਿਵਾਰ ਨਾਲ ਦੁੱਖ ਵਿਚ ਸ਼ਰੀਕ ਹੋ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਬੀਰ ਰਾਣਾ, ਜਥੇਦਾਰ ਸੰਪੂਰਨ ਸਿੰਘ ਘੋਗਰਾ, ਬਲਜਿੰਦਰ ਸਿੰਘ ਹੀਰਾਹਰ, ਭੁਪਿੰਦਰ ਸਿੰਘ ਨੀਲੂ, ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਕਰਮਵੀਰ ਸਿੰਘ ਘੁੰਮਣ, ਨਿਰਮਲ ਸਿੰਘ ਜਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਦੀਪਕ ਰਾਣਾ, ਬੀਬੀ ਪੂਰਨਾ ਦੇਵੀ, ਲਵਇੰਦਰ ਸਿੰਘ, ਦਵਿੰਦਰ ਬਬਲੀ, ਬੱਬਾ ਕਾਲੀਆ, ਕੌਂਸਲਰ ਅਮਨਦੀਪ ਹੈਪੀ, ਤਰਨਜੀਤ ਸਿੰਘ ਬੌਬੀ, ਕੌਸਲਰ ਨੰਦ ਕਿਸ਼ੋਰ ਪੁਰੀ, ਸੁਮੇਰ ਪ੍ਰਤਾਪ ਸਿੰਘ, ਪ੍ਰੋਂ ਸਰਦਾਰਾ ਸਿੰਘ ਹੁੰਦਲ, ਡਾ. ਰਣਜੀਤ ਸਿੰਘ ਮਾਨ, ਡਾ. ਜਤਿੰਦਰਪਾਲ ਸਿੰਘ, ਸ਼ਿਵਮ ਸ਼ਰਮਾ, ਪ੍ਰੋ. ਕੰਵਰ, ਸੰਤ ਸਿੰਘ, ਕੌਸਲਰ ਸੰਧੂ, ਜਗਦੀਸ਼ ਸਿੰਘ ਰੰਧਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

ਰਮਾਇਣ ਦਾ ਪਵਿੱਤਰ ਸੰਦੇਸ਼ ਦਿੰਦੀ ਹੈ ਰਾਮਲੀਲਾ: ਐਡਵੋਕੇਟ ਸਿੱਧੂ

ਤਲਵਾੜਾ, 9 ਅਕਤੂਬਰ: ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦਰਸ਼ਨ ਰਾਹੀਂ ਰਾਮਲੀਲਾ ਰਮਾਇਣ ਦਾ ਪਵਿੱਤਰ ਸੰਦੇਸ਼ ਦਿੰਦੀ ਹੈ ਅਤੇ ਲੋਕਾਂ ਨੂੰ ਜੀਵਨ ਵਿੱਚ ਸਦਾਚਾਰਕ ਗੁਣਾਂ ਨੂੰ ਅਪਨਾਉਣ ਅਤੇ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਹੈ। ਇਹ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾ
ਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਇੱਥੇ ਨਵਯੁਵਕ ਰਾਮ ਲੀਲਾ ਕਮੇਟੀ ਪੁਰਾਣਾ ਤਲਵਾੜਾ ਵੱਲੋਂ ਸ਼੍ਰੀ ਰਾਮ ਚੰਦਰ ਜੀ ਦੇ ਵਿਆਹ ਦਿ੍ਰਸ਼ਾਂ ਦੇ ਮੰਚਨ ਦਾ ਉਦਘਾਟਨ ਕਰਨ ਮੌਕੇ ਇਕੱਤਰ ਇਕੱਠ ਨੂੰ ਸੰੋਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸਲ ਵਿਚ ਅਜੋਕੇ ਸਮਾਜ ਵਿਚ ਦਿਨੋ ਦਿਨ ਵਧ ਰਹੀ ਬੁਰਾਈ ਦਾ ਕਾਰਨ ਲੋਕਾਂ ਦਾ ਆਪਣੇ ਮੂਲ ਨਾਲੋਂ ਟੁੱਟਣਾ ਹੈ ਅਤੇ ਅਜਿਹੇ ਹਾਲਾਤ ਵਿਚ ਆਪਣੇ ਮਹਾਨ ਵਿਰਸੇ ਨਾਲ ਜੁੜਨਾ ਸਮੇਂ ਦੀ ਲੋੜ ਹੈ ਤਾਂ ਹੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਇਸ ਮੌਕੇ ਆਰਤੀ ਉਪਰੰਤ ਸ. ਸਿੱਧੂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਮੇਟੀ ਦੇ ਪ੍ਰਧਾਨ ਰਮੇਸ਼ਵਰ ਦਾਸ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਲਵਇੰਦਰ ਸਿੰਘ, ਵਿਵੇਕ ਰਤਨ ਭੂਪੀ, ਸੰਜੀਵ ਪ੍ਰਧਾਨ, ਸੁਮੇਰ ਪ੍ਰਤਾਪ ਸਿੰਘ, ਰਾਜੀਵ ਸ਼ਰਮਾ, ਪੀ. ਕੇ. ਪੀਨੂੰ, ਗੁਰਸਾਹਿਬ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਰਾਮਗੜ੍ਹੀਆ ਬਰਾਦਰੀ ਦਾ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ : ਸੰਪੂਰਨ ਸਿੰਘ

ਜਥੇਬੰਦੀ ਦੇ ਸਰਕਰ ਤਲਵਾੜਾ ਅਹੁਦੇਦਾਰਾਂ ਦਾ ਐਲਾਨ; ਸੋਨੂੰ ਰਾਮਗੜ੍ਹੀਆ ਪ੍ਰਧਾਨ ਬਣੇ
ਤਲਵਾੜਾ, 18 ਅਪ੍ਰੈਲ : ਸ਼ਮੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਕਮੇਟੀ ਦੀ ਇਕ ਅਹਿਮ ਇਕੱਤਰਤਾ ਜਥੇਦਾਰ ਸੰਪੂਰਨ ਸਿੰਘ ਘੋਗਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਬਰਾਦਰੀ ਨਾਲ ਸਬੰਧਤ ਪਤਵੰਤੇ ਹਾਜਰ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਪੂਰਨ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਰਾਮਗੜ੍ਹੀਆ ਬਰਾਦਰੀ ਦਾ ਬੇਹੱਦ ਅਹਿਮ ਯੋਗਦਾਨ ਹੈ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਆਪਣੀ ਸੁਘੜ ਨੀਤੀ ਅਤੇ ਬਹਾਦਰੀ ਸਦਕਾ ਵਿਸ਼ਾਲ ਖਾਲਸਾ ਰਾਜ ਦੀ ਨੀਂਹ ਮਜਬੂਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਬਹਾਦਰ ਜਰਨੈਲ ਦਾ ਜਨਮ ਦਿਹਾੜਾ 12 ਮਈ ਨੂੰ ਇਤਿਹਾਸਕ ਪਿੰਡ ਸਿੰਘਪੁਰ ਬਰਨਾਲਾ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਤਲਵਾੜਾ ਸਰਕਲ ਲਈ ਜਥੇਬੰਦਕ ਢਾਂਚੇ ਦਾ ਐਲਾਨ ਵੀ ਕੀਤਾ ਜਿਸ ਵਿਚ ਸਰਬਸੰਮਤੀ ਨਾਲ ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਐਲਾਨੇ ਗਏ ਹੋਰ ਅਹੁਦੇਦਾਰਾਂ ਵਿਚ ਰਜਿੰਦਰ ਸਿੰਘ ਸਰਪ੍ਰਸਤ, ਬਿਕਰਮਪਾਲ ਸਿੰਘ ਮੀਤ ਪ੍ਰਧਾਨ, ਅਰਵਿੰਦਰ ਪਾਲ ਸਿੰਘ ਊੱਭੀ ਸੀਨੀਅਰ ਮੀਤ ਪ੍ਰਧਾਨ,  ਸਮਰਜੀਤ ਸਿੰਘ ਸ਼ਮੀ ਜਨਰਲ ਸਕੱਤਰ, ਗੁਰਵਿੰਦਰ ਸਿੰਘ ਸਕੱਤਰ, ਤੇਜਪਾਲ ਸਿੰਘ ਪ੍ਰੈੱਸ ਸਕੱਤਰ ਅਤੇ ਨਰਿੰਦਰ ਸਿੰਘ ਦਫ਼ਤਰ ਸਕੱਤਰ ਸ਼ਾਮਿਲ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ. ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੇ ਕਿਹਾ ਕਿ ਉਹ ਭਾਈਚਾਰਕ ਸਹਿਯੋਗ ਨਾਲ ਸਮਾਜ ਸੇਵਾ ਵਿਚ ਉਸਾਰੂ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟਰ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਜਬੂਤ ਆਪਸੀ ਸਬੰਧਾਂ ਨਾਲ ਕੋਈ ਕੌਮ ਮਜਬੂਤ ਹੁੰਦੀ ਹੈ ਤੇ ਵਿਕਾਸ ਕਰਦੀ ਹੈ ਅਤੇ ਰਾਮਗੜ੍ਹੀਆ ਬਰਾਦਰੀ ਵੱਲੋਂ ਇਸੇ ਸਮਰੱਥਾ ਦੇ ਬਲ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਜੋ ਬੇਹੱਦ ਸ਼ਲਾਘਾਯੋਗ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਬਲਬੀਰ ਸਿੰਘ ਸੀਹਰਾ, ਡਾ. ਚੈਨ ਸਿੰਘ ਦਸੂਹਾ, ਹਰਵਿੰਦਰ ਸਿੰਘ ਕਲਸੀ, ਮਲਹਾਰ ਸਿੰਘ ਸਲੈਹਰੀਆਂ, ਸਰੂਪ ਸਿੰਘ ਭੱਟੀ ਆਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ, ਆਸ਼ੂ ਅਰੋੜਾ, ਵਿਸ਼ਾਲ ਰਤਨ, ਰਮੇਸ਼ ਕੁਮਾਰ ਭੰਬੋਤਾ, ਜਥੇਦਾਰ ਮਨਜੀਤ ਸਿੰਘ, ਚੌਧਰੀ ਦਿਆਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮੋਗਾ ਜਿਮਨੀ ਚੋਣ ਰਿਕਾਰਡਤੋੜ ਫ਼ਰਕ ਨਾਲ ਜਿੱਤੀ ਜਾਵੇਗੀ: ਐਡਵੋਕੇਟ ਸਿੱਧੂ

ਤਲਵਾੜਾ, 20 ਫ਼ਰਵਰੀ : ਮੋਗਾ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਰਿਕਾਰਡਤੋੜ ਫ਼ਰਕ ਨਾਲ ਜਿੱਤੀ ਜਾਵੇਗੀ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਕਰਦਿਆਂ ਕਿਹਾ ਕਿ ਕੇਂਦਰ ਵਿਚ ਸੋਨੀਆਂ ਗਾਂਧੀ ਦੀ ਅਗਵਾਈ ਹੇਠ ਘੋਟਾਲਿਆਂ ਤੇ ਘਪਲਿਆਂ ਕਾਰਨ ਪੂਰੇ ਦੇਸ਼ ਦਾ ਨਾਮ ਦੁਨੀਆਂ ਵਿਚ ਕਲੰਕਿਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿਚ ਪਿਸਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਕਾਰਨ ਲੋਕ ਕਾਂਗਰਸ ਨੂੰ ਹਰ ਪੱਧਰ ਤੇ ਮੂੰਹ ਤੋੜ ਜਵਾਬ ਦੇਣ ਦੇ ਰੌਂਅ ਵਿਚ ਹਨ। ਉਨ੍ਹਾਂ ਦੱਸਿਆ ਕਿ ਭਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਸਰਕਲ ਤਲਵਾੜਾ ਦੇ ਕਾਰਕੁੰਨਾਂ ਦਾ ਵੱਡਾ ਜੱਥਾ ਇਸ ਚੋਣ ਮੁਹਿੰਮ ਵਿਚ ਮੋਗਾ ਰਵਾਨਾ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਜਗਪ੍ਰੀਤ ਸਿੰਘ ਸਾਹੀ, ਰਾਜ ਕੁਮਾਰ ਬਿੱਟੂ, ਲਵਇੰਦਰ ਸਿੰਘ ਰਿੰਪੀ, ਅਮਰਪਾਲ ਸਿੰਘ ਜੌਹਰ, ਅਮਰੀਕ ਸਿੰਘ ਚੀਮਾ, ਸਰਬਜੀਤ ਸਿੰਘ ਡਡਵਾਲ, ਸੋਹਨ ਸਿੰਘ ਰਾਮਗੜ੍ਹੀਆ, ਦਰਸ਼ਨ ਰਾਣਾ, ਵਰੁਣ ਕੁਮਾਰ, ਵਿਵੇਕ, ਵਿਸ਼ਾਲ ਰਤਨ ਭੂਪੀ, ਕੰਵਰਦੀਪ, ਸਮਸ਼ੇਰ ਸਿੰਘ ਆਦਿ ਸਮੇਤ ਵੱਡੀ ਵਿਚ ਅਕਾਲੀ ਵਰਕਰ ਹਾਜਰ ਸਨ।

ਜਗਪ੍ਰੀਤ ਸਾਹੀ ਦਾ ਤਲਵਾੜਾ ਵਿਚ ਭਰਵਾਂ ਸਵਾਗਤ

ਸਾਹੀ ਦੇ ਜੁੜਨ ਨਾਲ ਅਕਾਲੀ ਦਲ ਦਾ ਅਧਾਰ ਹੋਰ ਮਜਬੂਤ ਹੋਇਆ : ਐਡਵੋਕੇਟ ਸਿੱਧੂ
ਤਲਵਾੜਾ, 18 ਫ਼ਰਵਰੀ : ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਉਪਰੰਤ ਪਹਿਲੀ ਵਾਰ ਤਲਵਾੜਾ ਪੁੱਜਣ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਜਗਪ੍ਰੀਤ ਸਿੰਘ ਸਾਹੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਜਗਪ੍ਰੀਤ ਸਿੰਘ ਸਾਹੀ ਦੇ ਅਕਾਲੀ ਦਲ ਨਾਲ ਜੁੜਨ ਨਾਲ ਹਲਕਾ ਦਸੂਹਾ ਵਿਚ ਪਾਰਟੀ ਦਾ ਅਧਾਰ ਹੋਰ ਮਜਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ ਅਕਸ ਵਾਲੇ ਆਗੂਆਂ ਨਾਲ ਪਾਰਟੀ ਦੇ ਕਾਰਕੁੰਨਾਂ ਦਾ ਮਨੋਬਲ ਉੱਚਾ ਉੱਠਦਾ ਹੈ। ਸ. ਜਗਪ੍ਰੀਤ ਸਿੰਘ ਸਾਹੀ ਨੇ ਇਸ ਮੌਕੇ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰਥਿਕ ਤੇ ਲੋਕ ਹਿੱਤ ਨੀਤੀਆਂ ਅਤੇ ਵਿਕਾਸਵਾਦੀ ਸੋਚ ਸਦਕਾ ਪਾਰਟੀ ਦੇ ਨਾਲ ਜੁੜੇ ਹਨ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਇਸ ਮੌਕੇ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਜਿਲ੍ਹਾ ਯੂਥ ਆਗੂ ਲਵਇੰਦਰ ਸਿੰਘ, ਸਰਬਜੀਤ ਸਿੰਘ ਡਡਵਾਲ, ਅਮਰਪਾਲ ਸਿੰਘ ਜੌਹਰ ਨੇ ਵੀ ਸ. ਸਾਹੀ ਦਾ ਭਰਵਾਂ ਸਵਾਗਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਅਮਰੀਕ ਸਿੰਘ ਚੀਮਾ, ਵਰੁਣ ਕੁਮਾਰ, ਕੰਵਰਦੀਪ, ਸੋਹਣ ਸਿੰਘ ਰਾਮਗੜ੍ਹੀਆ, ਦਰਸ਼ਨ ਰਾਣਾ, ਵਿਵੇਕ ਰਤਨ ਰਾਜਾ, ਵਿਵੇਕ ਰਤਨ ਭੂਪੀ, ਆਤਮਾ ਰਾਮ, ਸ਼ਮਸ਼ੇਰ ਸਿੰਘ, ਰਮਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਕਾਰਕੁੰਨ ਹਾਜਰ ਸਨ।

ਸਰਕਾਰੀ ਐਲੀਮੈਂਟਰੀ ਢੁਲਾਲ ਸਕੂਲ ਦਾ ਲੈਂਟਰ ਪਿਆ

ਤਲਵਾੜਾ, 17 ਫ਼ਰਵਰੀ : ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਢੁਲਾਲ ਦੇ ਬਹੁਚਰਚਿਤ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦਾ ਲੈਂਟਰ ਆਖਿਰ ਪੂਰਾ ਹੋ ਗਿਆ ਜਿਸ ਨਾਲ ਪਿੰਡ ਦੇ ਗਰੀਬ ਵਰਗ ਦੇ ਲੋਕਾਂ ਲਈ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਅਹਿਮ ਸ਼ੁਰੂਆਤ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿਚ ਸਿੱਖਿਆ ਦਾ ਕੋਈ ਕੇਂਦਰ ਨਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਇਸ ਪਿੰਡ ਵਿਚ ਸਕੂਲ ਦੀ ਮਨਜੂਰੀ ਦਿੱਤੀ ਤੇ ਕਰੀਬ ਪੌਣੇ ਸੱਤ ਲੱਖ ਰੁਪਏ ਗਰਾਂਟ ਜਾਰੀ ਹੋਈ ਪਰੰਤੂ ਪਿੰਡ ਦੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਇਸ ਸਕੂਲ ਦੀ ਉਸਾਰੀ ਵਿਚ ਤਰਾਂ ਤਰਾਂ ਦੀਆਂ ਔਕੜਾਂ ਪੈਦਾ ਕੀਤੀਆਂ ਗਈਆਂ। ਅਜਿਹੇ ਹਾਲਾਤ ਵਿਚ ਇਲਾਕੇ ਪ੍ਰਮੁੱਖ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਰਾਹੀਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਅਤੇ ਐਡਵੋਕੇਟ ਸਿੱਧੂ ਦੇ ਯਤਨਾਂ ਸਦਕਾ ਇਸ ਸਕੂਲ ਦੀ ਇਮਾਰਤ ਦਾ ਮੁਕੰਮਲ ਕਰਨ ਦਾ ਸੁਪਨਾ ਸਾਕਾਰ ਹੋ ਸਕਿਆ ਹੈ। ਐਡਵੋਕੇਟ ਸਿੱਧੂ ਨੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਡੀ. ਸੀ. ਹੁਸ਼ਿਆਰਪੁਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਬਣਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪਿੰਡਾਂ ਅਤੇ ਗਰੀਬ ਵਰਗ ਦੇ ਵਿਕਾਸ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਮੰਤਵ ਲਈ ਲੁੜੀਂਦੇ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ। ਸਰਪੰਚ ਢੁਲਾਲ ਜਸਵਿੰਦਰ ਸਿੰਘ ਨੇ ਐਡਵੋਕੇਟ ਸਿੱਧੂ ਅਤੇ ਅਕਾਲੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਗਏ। ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਸੋਮ ਰਾਜ, ਕੇਸਰ ਸਿੰਘ, ਸ਼ਾਮ ਲਾਲ, ਲਵਇੰਦਰ ਸਿੰਘ, ਸਰਬਜੀਤ ਡਡਵਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਾਦਲ ਸਾਹਿਬ ਦੇ ਸਵਾਗਤ ਲਈ ਲੋਕ ਪੱਬਾਂ ਭਾਰ: ਸਿੱਧੂ

ਤਲਵਾੜਾ, 25 ਜੁਲਾਈ : ਹਲਕਾ ਦਸੂਹਾ ਵਿਚ ਆਪਣੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤਲਵਾੜਾ ਵਿਖੇ ਪਹੁੰਚਣਗੇ ਜਿੱਥੇ ਪੂਰੇ ਕੰਢੀ ਖੇਤਰ ਵੱਲੋਂ ਉਨ੍ਹਾਂ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਤਲਵਾੜਾ ਪੁੱਜਣ ਤੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਸਰਬਜੋਤ ਸਿੰਘ ਸਾਹਬੀ ਜਿਲ੍ਹਾ ਪ੍ਰਧਾਨ ਯੂਥ ਵਿੰਗ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਭਾਜਪਾ ਵਰਕਰਾਂ ਵੱਲੋਂ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕੀਤਾ ਅਤੇ ਕਿਹਾ ਕਿ ਸ. ਬਾਦਲ ਕੱਲ੍ਹ ਸ਼ਾਮ ਤਲਵਾੜਾ ਵਿਖੇ ਪੁੱਜਣਗੇ ਅਤੇ ਅਗਲੇ ਦਿਨ ਬੀ. ਬੀ. ਐਮ. ਬੀ. ਆਫੀਸਰਜ਼ ਕਲੱਬ ਵਿਖੇ ਸੰਗਤ ਦਰਸ਼ਨ ਸਮਾਗਮ ਤੋਂ ਪਹਿਲਾਂ ਸ਼੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖੇਤਰੀ ਪਸ਼ੂ ਪਾਲਣ ਤੇ ਪੋਲਟਰੀ ਖੋਜ ਤੇ ਸਿਖਲਾਈ ਕੇਂਦਰ ਤਲਵਾੜਾ ਦਾ ਪਿੰਡ ਭਟੋਲੀ ਵਿਖੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਦਸੂਹਾ ਨੂੰ ਜਿਲ੍ਹਾ ਬਣਾਉਣ, ਮੈਡੀਕਲ ਤੇ ਤਕਨੀਕੀ ਸਿਖਲਾਈ ਸੰਸਥਾਨਾਂ ਦੀ ਸਥਾਪਨਾ ਸਮੇਤ ਕੰਢੀ ਦੀਆਂ ਅਨੇਕਾਂ ਅਹਿਮ ਮੰਗਾਂ, ਸਮੱਸਿਆਵਾਂ ਦੇ ਨਿਪਟਾਰੇ ਲਈ ਲੋਕ ਸ. ਬਾਦਲ ਕੋਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਨ ਅਤੇ ਇਸ ਅਹਿਮ ਅਤੇ ਇਤਿਹਾਸਕ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਚਿਰਾਂ ਤੋਂ ਲਟਕੀਆਂ ਆ ਰਹੀਆਂ ਅਨੇਕਾਂ ਮੁਸ਼ਕਿਲਾਂ ਦੇ ਹੱਲ ਹੋਣ ਦੀਆਂ ਜੋਰਦਾਰ ਸੰਭਾਵਨਾਵਾਂ ਹਨ। ਭਾਜਪਾ ਮੰਡਲ ਪ੍ਰਧਾਨ ਵੱਲੋਂ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਕਾਂਗਰਸ ਨਾਲ ਸਲਾਹਾਂ ਸਬੰਧੀ ਛਪੇ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਜਿੱਥੇ ਐਡਵੋਕੇਟ ਸਿੱਧੂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਦਿਆਂ ਉੱਕਾ ਬੇਬੁਨਿਆਦ ਦੱਸਿਆ ਉੱਥੇ ਸੀਂਨੀਅਰ ਭਾਜਪਾ ਆਗੂ ਸ਼੍ਰੀ ਨੰਦ ਕਿਸ਼ੋਰ ਪੁਰੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਨਦੇਹੀ ਨਾਲ ਮੁੱਖ ਮੰਤਰੀ ਦੇ ਸੰਗਤ ਦਰਸਨ ਸਮਾਗਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸਬੰਧੀ ਭਾਜਪਾ ਮੰਡਲ ਪ੍ਰਧਾਨ ਵੱਲੋਂ ਕੀਤੀ ਬਿਆਨਬਾਜੀ ਹੈਰਾਨੀਜਨਕ ਅਤੇ ਨਿੱਜੀ ਸਮਝੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਬਕਾਇਦਾ ਪੂਰੇ ਹਲਕੇ ਵਿਚ ਪੂਰੇ ਵਿਉਂਤਬੱਧ ਢੰਗ ਨਾਲ ਪੰਚਾਇਤਾਂ ਤੇ ਹੋਰ ਅਦਾਰਿਆਂ ਨਾਲ ਬਕਾਇਦਾ ਮੀਟਿੰਗਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਵਿਜੈ ਮਲਹੋਤਰਾ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਬੀਬੀ ਪੂਰਨਾ ਦੇਵੀ ਨੱਥੂਵਾਲ, ਚੌਧਰੀ ਦਿਆਲ ਸਿੰਘ, ਸੁਰਿੰਦਰਦੀਪ ਸਿੰਘ, ਲਵਇੰਦਰ ਸਿੰਘ, ਅਸ਼ਵਨੀ ਚੱਢਾ, ਸੁਖਦੇਵ ਸਿੰਘ ਰਜਵਾਲ, ਸ਼ਿਸ਼ੂਪਾਲ ਮਿੰਟਾ, ਵਿਸ਼ਾਲ ਰਤਨ ਭੂਪੀ, ਵਿਵੇਕ ਰਤਨ ਰਾਜਾ, ਪਰਮਿੰਦਰ ਸਿੰਘ ਟੀਨੂੰ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਸੁਮੇਸ਼ ਭਾਟੀਆ, ਬ੍ਰਿਜ ਮੋਹਨ ਸ਼ਰਮਾ, ਦਰਸ਼ਨ ਰਾਣਾ, ਸਤਨਾਮ ਸਿੰਘ ਜੌੜਾ, ਸੋਨੂੰ ਥਾਪਰ, ਸੰਜੋਗਤਾ ਦੇਵੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਗਠਜੋੜ ਉਮੀਦਵਾਰ ਦੀ ਜਿੱਤ ਲਈ ਅਕਾਲੀ ਦਲ ਪੱਬਾਂ ਭਾਰ: ਸਿੱਧੂ

ਤਲਵਾੜਾ, 21 ਜੂਨ:  ਸਵ. ਅਮਰਜੀਤ ਸਿੰਘ ਸਾਹੀ ਦੇ ਅਕਾਲ ਚਲਾਣੇ ਨਾਲ ਪੂਰੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰੰਤੂ ਉਨ੍ਹਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਵਿਚ ਹੋ ਰਹੀ ਜਿਮਨੀ ਚੋਣ ਵਿਚ ਸਾਂਝੇ ਗਠਜੋੜ ਦੇ ਉਮੀਦਵਾਰ ਦੀ ਕਾਮਯਾਬੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੀ ਤਰਾਂ ਪੱਬਾਂ ਭਾਰ ਹਨ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈ¤ਲ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਇਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵ. ਸਾਹੀ ਵੱਲੋਂ ਸ਼ੁਰੂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਤੇ ਚੋਣ ਪ੍ਰਚਾਰ  ਦੌਰਾਨ ਹਰ ਪੱਧਰ ਤੇ ਲੋਕਾਂ ਵਿਚ ਸਾਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਸਵ. ਸਾਹੀ ਦਾ ਵਿਕਾਸ ਹੋਕਾ ਘਰੋ ਘਰੀ ਪਹੁੰਚਾਣ ਲਈ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਅਕਾਲੀ ਵਰਕਰ ਹਾਜਰ ਸਨ।

ਅਨੇਕਾਂ ਨੌਜਵਾਨ ਯੂਥ ਅਕਾਲੀ ਦਲ ਵਿਚ ਸ਼ਾਮਿਲ

ਤਲਵਾੜਾ, 23 ਮਈ : ਇੱਥੇ ਵੱਡੀ ਗਿਣਤੀ ਵਿਚ ਨੌਜਵਾਨਾਂ ਵੱਲੋਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਆਪਕ ਪੱਧਰ ਤੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਰਗ ਨੂੰ ਸਮਾਜਿਕ ਅਲਾਮਤਾਂ ਨੂੰ ਖ਼ਤਮ ਕਰਨ ਲਈ ਜਾਗਰੂਕ ਹੋ ਕੇ ਸਮਾਜ ਦੀ ਮਜਬੂਤੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼ਮਸ਼ੇਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਯਾਦਗਾਰੀ ਸੁਸਾਇਟੀ, ਯੂਥ ਆਗੂ ਪਰਮਿੰਦਰ ਸਿੰਘ ਟੀਨੂੰ, ਲੱਕੀ ਨਾਗਲਾ, ਅਮ੍ਰਿਤਪਾਲ ਸਿੰਘ ਰਿੰਕੂ, ਗਗਨਦੀਪ ਸਿੰਘ, ਪਵਨ ਮਿਨਹਾਸ, ਪ੍ਰਿੰਸ, ਸੁਨੀਲ ਯਾਦਵ, ਹਰਪ੍ਰੀਤ ਸਿੰਘ, ਰਮਨ ਆਦਿ ਹਾਜਰ ਸਨ।

ਬਾਦਲ ਸਰਕਾਰ ਨੇ ਕੀਤਾ ਇਤਿਹਾਸਕ ਵਿਕਾਸ : ਸਿੱਧੂ

ਤਲਵਾੜਾ, 10 ਦਸੰਬਰ:  ਪੰਜਾਬ ਵਿਚ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਨੇ ਬੇਮਿਸਾਲ ਤੇ ਇਤਿਹਾਸਕ ਵਿਕਾਸ ਕੀਤਾ ਹੈ ਅਤੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਕਾਮਯਾਬੀ ਨਾਲ ਪੂਰੇ ਕੀਤੇ ਹਨ। ਇਹ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈ¤ਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਇੱਥੇ ਨਵਨਿਯੁਕਤ ਸਰਕਲ ਪ੍ਰਧਾਨ ਯੂਥ ਵਿੰਗ ਰਾਜ ਕੁਮਾਰ ਬਿੱਟੂ ਦੇ ਸਨਮਾਨ ਵਿਚ ਕੀਤੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਤਲਵਾੜਾ ਸਰਕਲ ਵਿਚ ਯੂਥ ਵਿੰਗ ਵਿਚ ਕੀਤੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਈ ਕਮਾਨ ਵੱਲੋਂ ਬੇਹੱਦ ਕਾਮਯਾਬ ਹੱਥਾਂ ਵਿਚ ਯੂਥ ਵਿੰਗ ਦੀ ਵਾਗਡੋਰ ਦਿੱਤੀ ਗਈ ਹੈ। ਰਾਜ ਕੁਮਾਰ ਬਿੱਟੂ ਨੇ ਇਸ ਮੌਕੇ ਕਿਹਾ ਕਿ ਉਹ ਹਾਈ ਕਮਾਨ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਇੰਦਰ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਡਡਵਾਲ ਮੀਤ ਪ੍ਰਧਾਨ, ਦੇਵਿੰਦਰ ਸਿੰਘ ਸੇਠੀ, ਰਮੇਸ਼ ਭੰਬੋਤਾ, ਤਾਰਾ ਸਿੰਘ ਬੰਸੀਆ, ਵਿਸ਼ਾਲ ਭੂਪੀ, ਗੁਰਸਾਹਬ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਕਮਲ, ਸ਼ਾਨੂੰ, ਮਲਕੀਅਤ ਸਿੰਘ, ਹਰਿੰਦਰ ਬਡਿਆਲ, ਸੋਨੂੰ ਰਾਮਗੜ੍ਹੀਆ, ਪ੍ਰਸ਼ਾਂਤ ਵਰਮਾ, ਹਰਮਨ ਬਾਲੀ, ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਯੂਥ ਵਰਕਰ ਹਾਜਰ ਸਨ।

ਐਡਵੋਕੇਟ ਸਿੱਧੂ ਨੂੰ ਮੀਤ ਪ੍ਰਧਾਨ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ

ਤਲਵਾੜਾ, 1 ਨਵੰਬਰ: ਇੱਥੇ ਦੋਆਬਾ ਸਪੋਰਟਸ, ਸ਼ੋਸ਼ਲ ਅਤੇ ਕਲਚਰਲ ਹੈਰੀਟੇਜ਼ ਕਲੱਬ ਰਜਿ: ਤਲਵਾੜਾ ਦੀ ਇਕ ਜਰੂਰੀ ਮੀਟਿੰਗ ਸ. ਰਵਿੰਦਰ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉੱਘੇ ਸਮਾਜ ਸੇਵੀ ਅਤੇ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਐਡਵੋਕੇਟ ਸਿੱਧੂ ਵੱਲੋਂ ਬੜੀ ਇਮਾਨਦਾਰੀ, ਨੇਕਨੀਤੀ, ਸ਼ਿੱਦਤ ਅਤੇ ਤਨਦੇਹੀ ਨਾਲ ਸਮਾਜ ਭਲਾਈ ਕਾਰਜਾਂ ਵਿਚ ਵੱਧ ਚੜ੍ਹ ਕੇ ਅਹਿਮ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਉਨ੍ਹਾਂ ਨੂੰ ਕੌਮੀ ਪੱਧਰ ਤੇ ਇਹ ਅਹਿਮ ਜਿੰਮੇਵਾਰੀ ਦੇ ਕੇ ਦੂਰਅੰਦੇਸ਼ ਅਤੇ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਸਿੱਧੂ ਦੀ ਨਿਯੁਕਤੀ ਤਲਵਾੜਾ ਖੇਤਰ ਲਈ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ ਅਤੇ ਕਲੱਬ ਵੱਲੋਂ ਜਲਦੀ ਹੀ ਬਕਾਇਦਾ ਇਕ ਸਮਾਗਮ ਵਿਚ ਉਨ੍ਹਾਂ ਨੂੰ ਬਹੁਪੱਖੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠਾਕੁਰ ਸਤਬੀਰ ਸਿੰਘ, ਕਸ਼ਮੀਰੀ ਲਾਲ ਵਸ਼ਿਸ਼ਟ, ਨਰਦੇਵ ਸਿੰਘ, ਐ¤ਸ. ਐ¤ਸ. ਗਿੱਲ, ਐ¤ਸ. ਐ¤ਸ. ਸ਼ਮੀ, ਧਰਮਿੰਦਰ ਸਿੰਘ ਵੜੈਚ, ਪਰਮ ਦਲਜੀਤ ਸਿੰਘ, ਚਤਰਜੀਤ ਸਿੰਘ, ਅਮਿਤਾਬ ਭਾਰਗਵ, ਪੂਰਨ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਹਰਜੀਤ ਸਿੰਘ, ਪ੍ਰੇਮਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜਰ ਸਨ।

ਕੰਢੀ ਖੇਤਰ ਲਈ ਵਰਦਾਨ ਸਿੱਧ ਹੋਵੇਗੀ ਪਸ਼ੂ ਪਾਲਣ ਯੂਨੀਵਰਸਿਟੀ: ਚੀਮਾ

ਤਲਵਾੜਾ, 9 ਅਪ੍ਰੈਲ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ  ਦਾ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਭਟੋਲੀ ਤਲਵਾੜਾ ਪੂਰੇ ਕੰਢੀ ਖੇਤਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਵਰਦਾਨ ਸਿੱਧ ਹੋਵੇਗਾ। ਇਹ ਵਿਚਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚੀਮਾ ਅਤੇ ਕੌਮੀ ਜਨਰਲ ਸਕੱਤਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਮੇਸ਼ਾਂ ਹੀ ਵਿਸ਼ੇਸ਼ ਤੌਰ ਕੰਢੀ ਖੇਤਰ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਰਿਹਾ ਹੈ ਜਿਸ ਤਹਿਤ ਪਹਿਲਾਂ ਇਸ ਖੇਤਰ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਦੀ ਸਥਾਪਨਾ ਕੀਤੀ ਅਤੇ ਹੁਣ ਇਸ ਕਾਲਜ ਦੀ ਉਸਾਰੀ ਲਈ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਚਲ ਰਿਹਾ ਹੈ। ਵਿਕਾਸ ਦੀ ਇਸੇ ਲੜੀ ਤਹਿਤ ਕੰਢੀ ਖੇਤਰ ਦੇ ਕਿਸਾਨਾਂ ਦੀ ਭਲਾਈ ਲਈ 35 ਏਕੜ ਰਕਬੇ ਵਿਚ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਭਟੋਲੀ ਦੀ ਸਥਾਪਨਾ ਕੀਤੀ ਗਈ ਹੈ ਜਿਸ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਕਿਸਾਨਾਂ ਨੂੰ ਆਧੁਨਿਕ ਸਿਖਲਾਈ ਤੇ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 9 ਅਪ੍ਰੈਲ ਨੂੰ ਕਰਵਾਏ ਜਾ ਰਹੇ ਵਿਸ਼ਾਲ ਪਸ਼ੂ ਮੇਲੇ ਵਿਚ ਇਲਾਕੇ ਭਰ ਦੇ ਪਸ਼ੂ ਪਾਲਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜੋ ਚੰਗੇਰੇ ਭਵਿੱਖ ਦਾ ਸੰਕੇਤ ਹੈ।

ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜੀ: ਐਡਵੋਕੇਟ ਸਿੱਧੂ

ਤਲਵਾੜਾ, 16 ਜਨਵਰੀ: ਭਾਰਤ ਵਿੱਚ ਜਿਆਦਾ ਲੋਕ ਗਰੀਬ ਹਨ ਅਤੇ ਆਪਣੀ ਉਹਨਾਂ ਦੀ ਹਾਲਤ ਸੁਧਾਰਣ ਲਈ ਯੋਗ ਉਪਰਾਲੇ ਕਰਨ ਦੀ ਥਾਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਆਦਮੀ ਦੀ ਹਾਲਤ ਹੋਰ ਵੀ ਜਿਆਦਾ ਖਰਾਬ ਹੋ ਗਈ ਹੈ। ਕਿਉਂਕਿ ਇਸ ਵੇਲੇ ਜਿਸ ਤਰਾਂ ਮਹਿੰਗਾਈ ਰਾਤੋ ਰਾਤ ਵਧਦੀ ਜਾ ਰਹੀ ਹੈ ਉਸ ਨੇ ਲੋਕਾਂ ਦੀ ਕਮਰ ਹੀ ਤੋੜ ਕੇ ਰੱਖ ਦਿਤੀ ਹੈ। ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਪੂਰੀ ਤਰਾਂ ਨਾਕਾਮ ਹੋ ਗਈ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੱਧੂ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ ਨੇ ਪ੍ਰੈਸ ਮਿਲਣੀ ਦੋਰਾਨ ਕੀਤਾ। ਉਹਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਮਹਿੰਗਾਈ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਗਲ ਜੋਰ ਦੇ ਕੇ ਆਖੀ ਕਿ ਜੇਕਰ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਅਸਫਲ ਹੈ ਜਿਸ ਕਰਕੇ ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾਂ ਚਾਹੀਦਾ ਹੈ। ਇਸ ਮੌਕੇ ਰਾਜ ਕੁਮਾਰ ਬਿੱਟੂ, ਸਰਬਜੀਤ ਡਡਵਾਲ, ਲਵਇੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ ਸੇਠੀ, ਰਮੇਸ਼ ਭੰਬੋਤਾ, ਤਾਰਾ ਬੰਸੀਆਂ ਅਤੇ ਵਿਵੇਕ ਰਾਜਾ ਹਾਜਰ ਸਨ।

ਸਿੱਧੂ ਦੀ ਨਿਯੁਕਤੀ ਦਾ ਸਵਾਗਤ

ਤਲਵਾੜਾ, 4 ਦਸੰਬਰ: ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੂੰ ਸਮਾਜ ਭਲਾਈ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਆਪਣੀ ਪ੍ਰਬੰਧਕ ਕਮੇਟੀ ਵਿਚ ਦੋ ਸਾਲ ਲਈ ਨਿਯੁਕਤ ਕੀਤਾ ਗਿਆ ਹੈ ਜਿਸ ਦਾ ਸਵਾਗਤ ਕਰਦਿਆਂ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਤਾਰਾ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਸ. ਸਿੱਧੂ ਵਰਗੇ ਨੌਜਵਾਨ ਆਗੂ ਨਾਲ ਜੋੜਨਾ ਸ਼ਲਾਘਾਯੋਗ ਕਦਮ ਹੈ। ਐਡਵੋਕੇਟ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵਹਿੱਤਕਾਰੀ ਸੰਸਥਾ ਵੱਲੋਂ ਸਿੱਖਿਆ ਦੇ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਪਣੇ ਨਿਵੇਕਲੇ ਅਤੇ ਉਚੇਰੇ ਮਿਆਰ ਸਦਕਾ ਇਹ ਬਾਕੀ ਸੰਸਥਾਵਾਂ ਨੂੰ ਵੱਖਰੀ ਹੋਂਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਉਹ ਆਪਣੇ ਵੱਲੋਂ ਬਣਦਾ ਯੋਗਦਾਨ ਦੇਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਆਰੀਅਨ ਕਲੱਬ ਹਾਜੀਪੁਰ ਦਾ ਉਦਘਾਟਨ

ਹਾਜੀਪੁਰ (ਤਲਵਾੜਾ), 17 ਅਕਤੂਬਰ: ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ, ਖੇਡਾਂ ਅਤੇ ਜਨ ਚੇਤਨਾ ਦੇ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਆਰੀਅਨ ਕਲੱਬ ਰਜਿ: ਹਾਜੀਪੁਰ ਦੇ ਨਵੇਂ ਦਫਤਰ ਦਾ ਉਦਘਾਟਨ ਬੁੱਢਾਬੜ ਰੋਡ ਤੇ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਨਰਲ ਸਕੱਤਰ ਯੂਥ ਵਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ, ਸਮਰਜੀਤ ਸਿੰਘ ਸ਼ਮੀ, ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲਾਡੀ, ਸੂਰਜ ਸ਼ਰਮਾ, ਵਿਕਾਸ ਚੌਧਰੀ, ਚੌਧਰੀ ਮਨਮੋਹਨ ਸਿੰਘ, ਮੁਕੇਸ਼, ਕਾਲਾ ਚੌਹਾਨ, ਅੰਕਿਤ, ਮਦਨ ਲਾਲ ਆਦਿ ਹਾਜਰ ਸਨ। ਸ. ਸਿੱਧੂ ਨੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਖੇਤਰ ਵਿਚ ਪੂਰੀ ਤਨਦੇਹੀ ਨਾਲ ਨਿੱਤਰਨ ਦਾ ਸੱਦਾ ਦਿੱਤਾ ਗਿਆ। ਸ. ਸਮਰਜੀਤ ਸਿੰਘ ਸ਼ਮੀ ਨੇ ਇਸ ਮੌਕੇ ਕਲੱਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਸਾਲ 2003 ਤੋਂ ਲਗਾਤਾਰ ਪੂਰੀ ਸਰਗਰਮੀ ਨਾਲ ਇਲਾਕੇ ਦੀ ਸੁਚੱਜੇ ਢੰਗ ਨਾਲ ਸੇਵਾ ਕਰਦਾ ਆ ਰਿਹਾ ਹੈ ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਕਲੱਬ ਦੇ ਮੈਂਬਰਾਂ ਵੱਲੋਂ ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)