ਸਾਹੀ ਦੇ ਜੁੜਨ ਨਾਲ ਅਕਾਲੀ ਦਲ ਦਾ ਅਧਾਰ ਹੋਰ ਮਜਬੂਤ ਹੋਇਆ : ਐਡਵੋਕੇਟ ਸਿੱਧੂ
ਤਲਵਾੜਾ, 18 ਫ਼ਰਵਰੀ : ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਉਪਰੰਤ ਪਹਿਲੀ ਵਾਰ ਤਲਵਾੜਾ ਪੁੱਜਣ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਜਗਪ੍ਰੀਤ ਸਿੰਘ ਸਾਹੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਜਗਪ੍ਰੀਤ ਸਿੰਘ ਸਾਹੀ ਦੇ ਅਕਾਲੀ ਦਲ ਨਾਲ ਜੁੜਨ ਨਾਲ ਹਲਕਾ ਦਸੂਹਾ ਵਿਚ ਪਾਰਟੀ ਦਾ ਅਧਾਰ ਹੋਰ ਮਜਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ ਅਕਸ ਵਾਲੇ ਆਗੂਆਂ ਨਾਲ ਪਾਰਟੀ ਦੇ ਕਾਰਕੁੰਨਾਂ ਦਾ ਮਨੋਬਲ ਉੱਚਾ ਉੱਠਦਾ ਹੈ। ਸ. ਜਗਪ੍ਰੀਤ ਸਿੰਘ ਸਾਹੀ ਨੇ ਇਸ ਮੌਕੇ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰਥਿਕ ਤੇ ਲੋਕ ਹਿੱਤ ਨੀਤੀਆਂ ਅਤੇ ਵਿਕਾਸਵਾਦੀ ਸੋਚ ਸਦਕਾ ਪਾਰਟੀ ਦੇ ਨਾਲ ਜੁੜੇ ਹਨ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਇਸ ਮੌਕੇ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਜਿਲ੍ਹਾ ਯੂਥ ਆਗੂ ਲਵਇੰਦਰ ਸਿੰਘ, ਸਰਬਜੀਤ ਸਿੰਘ ਡਡਵਾਲ, ਅਮਰਪਾਲ ਸਿੰਘ ਜੌਹਰ ਨੇ ਵੀ ਸ. ਸਾਹੀ ਦਾ ਭਰਵਾਂ ਸਵਾਗਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਅਮਰੀਕ ਸਿੰਘ ਚੀਮਾ, ਵਰੁਣ ਕੁਮਾਰ, ਕੰਵਰਦੀਪ, ਸੋਹਣ ਸਿੰਘ ਰਾਮਗੜ੍ਹੀਆ, ਦਰਸ਼ਨ ਰਾਣਾ, ਵਿਵੇਕ ਰਤਨ ਰਾਜਾ, ਵਿਵੇਕ ਰਤਨ ਭੂਪੀ, ਆਤਮਾ ਰਾਮ, ਸ਼ਮਸ਼ੇਰ ਸਿੰਘ, ਰਮਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਕਾਰਕੁੰਨ ਹਾਜਰ ਸਨ।

No comments:
Post a Comment