ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਸਲਾਨਾ ਸਮਾਗਮ ਤੇ ਵਿੱਦਿਅਕ ਮੁਕਾਬਲੇ
ਤਲਵਾੜਾ, 20 ਫ਼ਰਵਰੀ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਚ ਪ੍ਰਾਇਮਰੀ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏੇ ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਮਨਮਹਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਕੂਲ ਮੁਖੀ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਜਿੱਥੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਉੱਥੇ ਹਾਜਰ ਮਾਪਿਆਂ ਨੂੰ ਵਧੇਰੇ ਚੰਗੇਰੇ ਵਿੱਦਿਅਕ ਮਾਹੌਲ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ ਵਿਚ ਗੀਤ ਅਤੇ ਸ਼ਬਦ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਫੈਂਸੀ ਡਰੈਸ ਮੁਕਾਬਲੇ ਵਿਚ ਸਤੀਸ਼ ਪਹਿਲੇ ਸਥਾਨ ਰਿਹਾ ਜਦਕਿ ਸੁਮਿਤ ਤੇ ਅਮਨ ਦੂਜੇ ਸਥਾਨ ਤੇ ਰਹੇ। ਗੀਤ ਤੇ ਲੋਕ ਗੀਤ ਮੁਕਾਬਲੇ ਵਿਚ ਭੁਪਿੰਦਰਜੀਤ ਸਿੰਘ ਅਤੇ ਕੋਮਲ ਠਾਕੁਰ ਪਹਿਲੇ ਸਥਾਨ ਤੇ ਰਹੇ। ਸੁੰਦਰ ਲਿਖਾਈ ਵਿਚ ਸੋਫ਼ੀਆ ਤੇ ਮੰਨਤ ਦੇਵੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਸ਼ਣ ਵਿਚ ਸ਼ਾਲਿਨੀ ਚੌਧਰੀ ਅਤੇ ਕਵਿਤਾ ਵਿਚ ਨੀਤੀਕਾ ਠਾਕੁਰ ਪਹਿਲੇ ਸਥਾਨ ਤੇ ਰਹੇ। ਇੰਕ ਮਿੰਅ ਸ਼ੋਅ ਵਿਚ ਸਚਿਨ ਅਤੇ ਰਵੀ ਪਹਿਲੇ ਸਥਾਨ ਤੇ ਰਹੇ। ਮੰਚ ਸੰਚਾਲਨ ਸਾਇੰਸ ਮਾਸਟਰ ਰਾਜ ਕੁਮਾਰ ਅਤੇ ਹਰਮੀਤ ਕੌਰ ਨੇ ਬਾਖੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਵੰਤ ਸਿੰਘ, ਹਰਕਮਲ ਸਿੰਘ, ਲਾਜਵੰਤੀ, ਸੀਮਾ, ਮਧੂਬਾਲਾ, ਸ਼ਸ਼ੀਬਾਲਾ ਸੋਬਤੀ, ਪੂਨਮ ਸ਼ਰਮਾ, ਰਵੀ ਸ਼ਾਰਦਾ, ਕਮਲੇਸ਼, ਰਾਕੇਸ਼, ਵਰਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ, ਪ੍ਰਬੰਧਕ ਕਮੇਟੀ ਮੈਂਬਰ, ਮਾਪੇ ਤੇ ਵਿਦਿਆਰਥੀ ਹਾਜਰ ਸਨ।

No comments:
Post a Comment