Showing posts with label 2012. Show all posts
Showing posts with label 2012. Show all posts

ਹਲਕਾ ਦਸੂਹਾ ਵਿਚ ਪਈਆਂ ਕਰੀਬ 70 ਫ਼ੀਸਦੀ ਵੋਟਾਂ

ਹੁਸ਼ਿਆਰਪੁਰ 11 ਜੁਲਾਈ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਕੁਲ 69. 70 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ।  ਵਿਧਾਨ ਸਭਾ ਹਲਕਾ 40-ਦਸੂਹਾ ਦੇ ਕੁਲ 1,61,620 ਵੋਟਰਾਂ ਵਿੱਚੋਂ 1,12,658 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪੋਲ ਹੋਈਆਂ ਵੋਟਾਂ ਵਿੱਚੋਂ 53,695 ਮਰਦ ਅਤੇ 58,963 ਔਰਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਵੋਟਾਂ ਪੈਣ ਉਪਰੰਤ ਈ ਵੀ ਐਮ ਮਸ਼ੀਨਾਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ 14 ਜੁਲਾਈ 2012 ਨੂੰ ਹੋਵੇਗੀ।

ਕੰਢੀ ਖੇਤਰ ਦੀ ਬਦਲ ਜਾਵੇਗੀ ਨੁਹਾਰ : ਪ੍ਰੋ. ਚੰਦੂਮਾਜਰਾ

ਤਲਵਾੜਾ, 9 ਜੁਲਾਈ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਕੰਢੀ ਖੇਤਰ ਵਿਚ ਦਸੂਹਾ ਜਿਮਨੀ ਚੋਣ ਦੀ ਪ੍ਰਚਾਰ ਮੁਹਿੰਮ ਵਿਚ ਲੋਕਾਂ ਵੱਲੋਂ ਬੇਮਿਸਾਲ ਹੁੰਗਾਰਾ ਤੇ ਸਮਰਥਨ ਦਿੱਤਾ ਗਿਆ ਹੈ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਲੋਕਾਂ ਦਾ ਇਹ ਭਰੋਸਾ ਟੁੱਟਣ ਨਹੀਂ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਸ਼ੇਸ਼ ਕਰਕੇ ਦਸੂਹਾ ਹਲਕਾ ਲਈ ਉਲੀਕੀਆਂ ਯੋਜਨਾਵਾਂ ਸਦਕਾ ਪੂਰੇ ਹਲਕੇ ਦੀ ਖਾਸ ਤੌਰ ਤੇ ਕੰਢੀ ਖੇਤਰ ਦੀ ਨੁਹਾਰ ਹੀ ਬਦਲ ਜਾਵੇਗੀ ਅਤੇ ਇੱਥੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਕੇਂਦਰ ਅਤੇ ਸੂਬਿਆਂ ਵਿਚ ਲੰਮਾ ਸਮਾਂ ਰਾਜ ਕੀਤਾ ਅਤੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਸਦਕਾ ਦੇਸ਼ ਦੇ ਲੋਕਾਂ ਨੂੰ ਆਰਥਿਕ ਬਰਬਾਦੀ ਦੇ ਨਰਕ ਵਿਚ ਧੱਕ ਦਿੱਤਾ ਅਤੇ ਲੋਕ ਹੁਣ ਭ੍ਰਿਸ਼ਟਾਚਾਰ ਦੇ ਚਿੱਕੜ ਵਿਚ ਗਲ ਗਲ ਤੱਕ ਖੁੱਭੀ ਇਸ ਪਾਰਟੀ ਅਤੇ ਇਸਦੇ ਭਾਈਵਾਲਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਦਸੂਹਾ ਚੋਣ ਵਿਚ ਕਾਂਗਰਸੀ ਉਮੀਦਵਾਰ ਦੀ ਜਮਾਨਤ ਜਬਤ ਹੋ ਜਾਵੇਗੀ ਕਿਉਂਕਿ ਕਾਂਗਰਸੀਆਂ ਨੇ ਕੇਵਲ ਤਿੰਨ ਮਹੀਨੇ ਪਹਿਲਾਂ ਲੋਕਾਂ ਵੱਲੋਂ ਦਿੱਤੇ ਫ਼ਤਵੇ ਦੀ ਤੌਹੀਨ ਕਰਦਿਆਂ ਮੁੜ ਬੜੀ ਬੇਸ਼ਰਮੀ ਨਾਲ ਆਪਣਾ ਉਮੀਦਵਾਰ ਚੋਣ ਮੈਦਾਨ ਵਿਚ ਖੜ੍ਹਾ ਕੀਤਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਉਦੇਸ਼ ਸੂਬੇ ਵਿਚ ਬਹੁਪਰਤੀ ਵਿਕਾਸ ਦੇ ਨਾਲ ਨਾਲ ਅਮਨ ਕਾਨੂੰਨ ਤੇ ਭਾਈਚਾਰਕ ਸਾਂਝ ਕਾਇਮ ਕਰਨਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਲਈ ਜਾਰੀ ਮੌਜੂਦਾ ਨੀਤੀ ਵਿਚ ਫੀਲਡ ਪੱਤਰਕਾਰਾਂ ਨੂੰ ਵੀ ਸ਼ਾਮਿਲ ਕਰਨ ਲਈ ਲੁੜੀਂਦੀ ਸੋਧ ਜਲਦੀ ਕੀਤੀ ਜਾਵੇਗੀ ਜਿਸ ਨਾਲ ਪੱਤਰਕਾਰਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਲਾਕ ਪੱਧਰ ਤੱਕ ਵੀ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਕੰਢੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ 27 ਜੁਲਾਈ ਤੋਂ 30 ਜੁਲਾਈ ਤੱਕ ਹਲਕਾ ਦਸੂਹਾ ਵਿਚ ਸੰਗਤ ਦਰਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।             
                  ਇਕ ਸਵਾਲ ਦੇ ਜਵਾਬ ਵਿਚ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਦੌਰੇ ਦੌਰਾਨ ਪਿੰਡ ਢੁਲਾਲ ਅਤੇ ਭਵਨੌਰ ਵਿਚ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕੁਝ ਲੋਕਾਂ ਵੱਲੋਂ ਰਾਜਸੀ ਅਸਰ ਹੇਠ ਮਨਜੂਰ ਹੋਈਆਂ ਸੜਕਾਂ ਤੇ ਨਿਰਮਾਣ ਵਿਚ ਅੜਿੱਕੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫੌਰੀ ਤੌਰ ਤੇ ਇਨ੍ਹਾਂ ਪਿੰਡਾਂ ਵਿਚ ਸਰਕਾਰੀ ਜਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਤਿੰਨ ਮਹੀਨਿਆਂ ਦੇ ਅੰਦਰ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਸ. ਢਿੱਲੋਂ ਨੇ ਕਿਹਾ ਕਿ ਇੱਥੇ ਕਾਂਗਰਸੀਆਂ ਦੀ ਕਥਿਤ ਧੱਕੇਸ਼ਾਹੀ ਦਾ ਆਲਮ ਇਹ ਹੈ ਕਿ ਪਿੰਡਾਂ ਵਿਚ ਮਨਜੂਰ ਹੋਏ ਸਕੂਲਾਂ ਤੱਕ ਦੀਆਂ ਇਮਾਰਤਾਂ ਬਣਨ ਦੇ ਕੰਮ ਵਿਚ ਰੁਕਾਵਟਾਂ ਪਾਉਣ ਦੇ ਯਤਨ ਕੀਤੇ ਗਏ ਹਨ ਪਰੰਤੂ ਹੁਣ ਕਿਸੇ ਵੀ ਕੀਮਤ ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
               ਸ. ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਨੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਭੁੱਲਵਾਲ ਰਾਠਾਂ, ਸ. ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਚੇਅਰਮੈਨ ਅਰਵਿੰਦਰ ਜੁਲਕਾ, ਸ਼ੇਰ ਸਿੰਘ ਮੰਡਵਾਲਾ, ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਚੇਤ ਸਿੰਘ ਢਿੱਲੋਂ, ਅਵਤਾਰ ਸਿੰਘ ਬਾਹੋਵਾਲ ਮੈਂਬਰ ਜਿਲ੍ਹਾ ਪਰਿਸ਼ਦ, ਬਲਬੀਰ ਸਿੰਘ ਕਹਾਰਪੁਰੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਰਾਜ ਕੁਮਾਰ ਬਿੱਟੂ ਬਲਾਕ ਪ੍ਰਧਾਨ ਯੂਥ ਵਿੰਗ ਅਕਾਲੀ ਦਲ, ਦਵਿੰਦਰ ਸਿੰਘ ਸੇਠੀ ਸ਼ਹਿਰੀ ਪ੍ਰਧਾਨ, ਪਰਮਿੰਦਰ ਟੀਨੂੰ, ਦੀਪਕ ਰਾਣਾ, ਤਾਰਾ ਸਿੰਘ ਬੰਸੀਆ, ਅਮਰਪਾਲ ਸਿੰਘ ਜੌਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਈ ਹੋਰ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਹਲਕਾ ਦਸੂਹਾ ਵਿਚ ਚੋਣ ਪ੍ਰਚਾਰ ਬੰਦ

ਹੁਸ਼ਿਆਰਪੁਰ, 9 ਜੁਲਾਈ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ 11 ਜੁਲਾਈ 2012 ਨੂੰ ਹੋ ਰਹੀ ਜ਼ਿਮਨੀ ਚੋਣ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਪੋਲਿੰਗ ਤੋਂ 48 ਘੰਟੇ ਪਹਿਲਾਂ ਰਾਜਸੀ ਪਾਰਟੀਆਂ / ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਚੋਣ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੇ ਸਮੇਂ ਤੋਂ ਬਾਅਦ ਕਿਸੇ ਵੀ ਹਲਕੇ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਹਲਕਿਆਂ ਜਾਂ ਰਾਜਾਂ ਤੋਂ ਆਏ ਸਮਰਥਕਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਵਾਪਸ ਜਾਣਾ ਹੋਵੇਗਾ ਤਾਂ ਜੋ ਕਿਸੇ ਕਿਸਮ ਦੀ ਅਮਨ-ਸ਼ਾਂਤੀ ਭੰਗ ਨਾ ਹੋ ਸਕੇ।

ਵੋਟਿੰਗ ਮਸ਼ੀਨਾਂ ‘ਤੇ ਕਿੰਤੂ ਕਰਕੇ ਕਾਂਗਰਸ ਨੇ ਦਸੂਹਾ ਤੋਂ ਆਪਣੀ ਹਾਰ ਐਲਾਨੀ-ਮਜੀਠੀਆ


  • ਲੋਕ ਫ਼ਤਵੇ ਅਤੇ ਲੋਕਤੰਤਰ ਦਾ ਮਖ਼ੌਲ ਉਡਾਉਣ ਦੇ ਆਦੀ ਨੇ ਕੈਪਟਨ ਅਮਰਿੰਦਰ ਸਿੰਘ।
  • ਦਸੂਹਾ ਸੀਟ ਵਿਕਾਸ ਤੇ ਖੁਸ਼ਹਾਲੀ ਦੀ ਰਾਜਨੀਤੀ ਦੀ ਝੋਲੀ ਪਵੇਗੀ।
ਤਲਵਾੜਾ, 8 ਜੁਲਾਈ : ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਤੋਂ ਇਨਕਾਰੀ ਹੋਣ ਨੂੰ ਲੋਕਤੰਤਰੀ ਪ੍ਰਕਿਰਿਆ ਅਤੇ ਵੋਟਰਾਂ ਦੇ ਫੈਸਲੇ ਦਾ ਮਜ਼ਾਕ ਉਡਾਉਣ ਦੇ ਤੁੱਲ ਦੱਸਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਚੋਣ ਤੋਂ ਪਹਿਲਾਂ ਹੀ ਆਪਣੀ ਹਾਰ ਦਾ ਐਲਾਨ ਕਰ ਦਿੱਤਾ ਹੈ।

       ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਕਿਸੇ ਵੀ ਚੋਣ ਤੋਂ ਪਹਿਲਾਂ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨ ਦੇਣੇ ਕੋਈ ਨਵੀਂ ਗੱਲ ਨਹੀਂ, ਸਗੋਂ ਇਸ ਪਾਰਟੀ ਦਾ ਪਿਛਲੇ ਇਕ ਦਹਾਕੇ ਦਾ ਇਤਿਹਾਸ ਹੈ ਕਿ ਇਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਚੋਣ ਵਿੱਚ ਵੋਟਰਾਂ ਦੇ ਫ਼ਤਵੇ ਦਾ ਮਖ਼ੌਲ ਉਡਾਇਆ ਹੈ। ਆਪਣੀਆਂ ਲਗ਼ਤਾਰ ਹਾਰਾਂ ਤੋਂ ਕੋਈ ਸਬਕ ਲੈਣ ਅਤੇ ਆਪਣੀ ਕਾਰਜਸ਼ੈਲੀ ਵਿਚਲੀਆਂ ਊਣਤਾਈਆਂ ਨੂੰ ਸੁਧਾਰਨ ਦੀ ਬਜਾਏ ਕਦੇ ਅਕਾਲੀਆਂ ਅਤੇ ਕਦੇ ਮਸ਼ੀਨਾਂ ਵਿੱਚ ਨੁਕਸ ਕੱਢਣੇ ਕੈਪਟਨ ਦੀ ਆਦਤ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਬਿਜਲਈ ਵੋਟਿੰਗ ਮਸ਼ੀਨਾਂ ‘ਤੇ ਕਿੰਤੂ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੂੰ ਦਸੂਹਾ ਉ¤ਪ ਚੋਣ ਵਿੱਚ ਆਪਣੀ ਹਾਰ ਸਾਫ਼ ਦਿਖਾਈ ਦੇਣ ਲੱਗ ਪਈ ਹੈ ਅਤੇ ਸੀਨੀਅਰ ਕਾਂਗਰਸੀ ਆਗੂ ਇਸ ਸੰਭਾਵੀ ਹਾਰ ਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਹਾਨੇ ਵੀ ਘੜਨ ਲੱਗ ਪਏ ਹਨ। ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸਮੇਤ ਸਮੁੱਚੀ ਕਾਂਗਰਸ ਪਾਰਟੀ ਦੀ ਸਿਆਸੀ ਜਮ੍ਹਾਂ-ਘਟਾਓ ਮੂਲੋਂ ਹੀ ਗ਼ਲਤ ਹੋ ਜਾਣ ਤੋਂ ਬਾਅਦ ਨਿਗ਼ਮ ਚੋਣਾਂ ਵੀ ਮਿਲੀ ਵੱਡੀ ਹਾਰ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਸੂਹਾ ਚੋਣ ਨੇਪਰੇ ਚੜ੍ਹਦਿਆਂ ਹੀ ਕਾਂਗਰਸੀ ਆਗੂਆਂ ਨੂੰ 2014 ਦੀਆਂ ਸੰਸਦੀ ਚੋਣਾਂ ਵਿੱਚ ਮਿਲਣ ਵਾਲੀ ਲੱਕ-ਤੋੜਵੀਂ ਹਾਰ ਦੇ ਬਹਾਨੇ ਘੜਨ ਦਾ ਕੰਮ ਪੈਣ ਵਾਲਾ ਹੈ।

    ਮਜੀਠੀਆ ਨੇ ਕਿਹਾ ਕਿ ਅਸਲ ਮੁੱਦਾ ਕਾਂਗਰਸ ਨੂੰ ਮਸ਼ੀਨਾਂ ਬਾਰੇ ਭਰੋਸਾ ਹੋਣ ਦਾ ਨਹੀਂ ਸਗੋਂ ਅਸਲੀਅਤ ਤਾਂ ਇਹ ਹੈ ਕਿ ਕਾਂਗਰਸ ਨੂੰ ਲੋਕਾਂ ‘ਤੇ ਅਤੇ ਲੋਕਾਂ ਨੂੰ ਕਾਂਗਰਸ ‘ਤੇ ਭਰੋਸਾ ਨਹੀਂ ਰਿਹਾ। ਹੋਰ ਤਾਂ ਹੋਰ ਇੱਥੋਂ ਤੱਕ ਕਿ ਖ਼ੁਦ ਕਾਂਗਰਸ ਪਾਰਟੀ ਨੂੰ ਆਪਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਹੀ ਭਰੋਸਾ ਨਹੀਂ ਰਿਹਾ। ਉਹਨਾਂ ਕਿਹਾ ਕਿ ਕੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਵੋਟਿੰਗ ਮਸ਼ੀਨਾਂ ਬਾਰੇ ਬਿਆਨ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਸਪੱਸ਼ਟ ਕਰਨਗੇ ਕਿ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੀ ਉਹਨਾਂ ਦੇ ਸਟੈਂਡ ਨਾਲ ਸਹਿਮਤ ਹੈ ਜਾਂ ਨਹੀਂ? ਮਜੀਠੀਆ ਨੇ ਕਿਹਾ ਕਿ ਦਸੂਹਾ ਸੀਟ, ਵਿਕਾਸ ਅਤੇ ਖ਼ੁਸ਼ਹਾਲੀ ਦੀ ਰਾਜਨੀਤੀ ਕਰ ਰਹੇ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਪਵੇਗੀ ਅਤੇ ਹਲਕੇ ਦੇ ਸੂਝਵਾਨ ਵੋਟਰ ਇਸ ਹਲਕੇ ਦੀ ਵਿਧਾਨ ਸਭਾ ਵਿੱਚ ਪ੍ਰਤੀਨਿੱਧਤਾ ਕਰਨ ਵਾਲੇ ਸਵ: ਅਮਰਜੀਤ ਸਿੰਘ ਸਾਹੀ ਦੇ ਅਧੂਰੇ ਰਹੇ ਸੁਫ਼ਨਿਆਂ ਦੀ ਪੂਰਤੀ ਲਈ ਬੀਬੀ ਸੁਖਜੀਤ ਕੌਰ ਸਾਹੀ ਨੂੰ ਭਾਰੀ ਫ਼ਰਕ ਨਾਲ ਜਿਤਾ ਕੇ ਦਸੂਹਾ ਹਲਕੇ ਵਿੱਚ ਵਿਕਾਸ ਤੇ ਸਹੂਲਤਾਂ ਦੀ ਲਹਿਰ ਨੂੰ ਮੁੜ ਪ੍ਰਚੰਡ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।

ਗੈਰ-ਹਾਜ਼ਰ ਰਹਿਣ ਲਈ ਮਸ਼ਹੂਰ ਅਮਰਿੰਦਰ ਬਜ਼ਟ ਸੈਸ਼ਨ ਦੀ ਇਕ ਰੋਜ਼ਾ ਹਾਜਰੀ ਤੋਂ ਅਤਿਉਤਸ਼ਾਹਿਤ-ਬਾਦਲ


  • ਬੌਖਲਾਈ ਕਾਂਗਰਸੀ ਲੀਡਰਸ਼ਿਪ ਗੈਰ-ਮੁੱਦਿਆਂ ਨੂੰ ਮੁੱਦਾ ਬਨਾਉਣ ’ਚ ਜੁਟੀ
  • ਵਾਸੂਦੇਵ ਅਤੇ ਪਿੰਕੀ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਲੱਗਾ ਵੱਡਾ ਝਟਕਾ
ਤਲਵਾੜਾ, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚੋਂ ਗੈਰ-ਹਾਜਿਰ ਰਹਿਣ ਲਈ ਮਸ਼ਹੂਰ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਬਜ਼ਟ ਸੈਸ਼ਨ ’ਚ ਆਪਣੀ ਇਕ ਦਿਨ ਦੀ ਹਾਜਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ ਅਤੇ ਆਪਣੀ ਇਸ ਉਮਰ ਭਰ ਦੀ  ‘ਪ੍ਰਾਪਤੀ’ ਨੂੰ ਜਗ-ਜਾਹਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

        ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ‘ਮਹਾਰਾਜਾ ਸਾਹਿਬ’ ਕਦੇ ਕਦਾਈ ਹੀ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਂਦੇ ਹਨ ਅਤੇ ਇਸੇ ਕਰਕੇ ਉਹ ਆਪਣੀ ਇਸ ਵਾਰ ਦੀ ਇਕ ਦਿਨਾ ਹਾਜ਼ਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ। ਸ. ਬਾਦਲ ਨੇ ਸਵਾਲ ਕੀਤਾ ਕਿ ਜਿਸ ਦਿਨ ਵਿਤ ਮੰਤਰੀ ਪੰਜਾਬ ਨੇ ਆਪਣਾ ਬਜ਼ਟ ਪੇਸ਼ ਕੀਤਾ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ’ਚੋਂ ਗੈਰ-ਹਾਜਿਰ ਕਿਊਂ ਰਹੇ। ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੁੱਲ ਜਾਣ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਹੀ ਸੀ ਜਿਸ ਨੇ ਚੋਣ ਮਨੋਰਥ ’ਚ ਕੀਤੇ ਹਰ ਵਾਅਦੇ ਨੂੰ ਆਪਣੇ ਆਪਣੇ ਬੀਤੇ ਸੇਵਾ ਕਾਲ ਦੌਰਾਨ ਪੂਰਾ ਕੀਤਾ ਜਦੋਂ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜ਼ਕਾਲ ਦੌਰਾਨ ਤਾਂ ਇਹ ਕਹਿ ਕੇ ਕੋਈ ਵਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ‘ਵਾਅਦੇ ਤਾਂ ਸਰਕਾਰ ਬਨਾਉਣ ਲਈ ਕੀਤੇ ਜਾਂਦੇ ਹਨ ਅਤੇ ਸਰਕਾਰ ਚਲਾਉਣ ਲਈ ਤੋੜ ਦਿੱਤੇ ਜਾਂਦੇ ਹਨ’। ਸ. ਬਾਦਲ ਨੇ ਕਿਹਾ ਕਿ ਬੌਖਲਾਈ ਪੰਜਾਬ ਕਾਂਗਰਸ ਲੀਡਰਸ਼ਿਪ ਕੋਲ ਅਕਾਲੀ-ਭਾਜਪਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਇਹ ਉਟ-ਪਟਾਂਗ ਦੇ ਮੁੱਦਿਆਂ ਨੂੰ ਹੀ ਅਸਲ ਮੁੱਦਾ ਦੱਸ ਰਹੇ ਹਨ। ਉਨ੍ਹ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਗਠਜੋੜ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਦ ਹੈ ਅਤੇ ਸਮਾਬੱਧ ਤਰੀਕੇ ਨਾਲ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

        ਇਸ ਉਪਰੰਤ ਸ. ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਅਤੇ ਤਲਵਾੜਾ ਸ਼ਹਿਰ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸ੍ਰੀਮਤੀ ਸਾਹੀ ਦੇ ਹੱਕ ’ਚ ਵੋਟ ਪਾਉਣ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਸਰਕਾਰ ਚਲਾਉਣ ਲਈ ਲੋਕ ਪੱਖੀ ਨੀਤੀਆਂ ਦਾ ਮਾਡਲ ਅਪਣਾਇਆ ਹੈ ਜਦੋਂ ਕਿ ਕਾਂਗਰਸੀ ਸਰਕਾਰਾਂ ਤਾਂ ਲੋਕ ਮਾਰੂ ਅਤੇ ਵੰਡ ਪਾਊ ਨੀਤੀਆਂ ਤਹਿਤ ਹੀ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿੱਤੀ ਔਕੜਾਂ ਦੇ ਬਾਵਜੂਦ ਰਾਜ ਸਰਕਾਰ ਨੇ ਹਾਲਾਤ ਦਾ ਸਾਹਮਣਾ ਕਰਦਿਆਂ ਜਿੱਥੇ ਸਬਸਿਡੀਆਂ ਤੇ ਹੋਰ ਲੋਕ ਪੱਖੀ ਰਿਆਇਤਾਂ ਜਾਰੀ ਰੱਖੀਆਂ ਉਥੇ ਸੂਬੇ ਨੂੰ ਵੀ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਅਜਿਹਾ ਨਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਕਾਂਗਰਸ ਪਾਰਟੀ ਨੂੰ ਦਿਸ਼ਾਹੀਣ ਤੇ ਗੁੰਮਰਾਹ ਪਾਰਟੀ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੀ ਅਧੂਰੀ ਜਾਣਕਾਰੀ ਲਈ ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਬਹੁਤਾ ਸਮਾਂ ਤਾਂ ਸੂਬੇ ਤੋਂ ਬਾਹਰ ਹੀ ਰਹਿੰਦੇ ਹਨ ਇਸ ਲਈ ਸੂਬੇ ’ਚ ਹੋ ਰਹੇ ਵਿਕਾਸ ਤੋਂ ਅਣਜਾਨੇ ਰਹਿ ਜਾਣਾ ਉਨ੍ਹਾਂ ਲਈ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਭਲੀਭਾਂਤ ਜਾਣਦਾ ਹੈ ਕਿ ਇਸ ਉਪ ਚੋਣ ਤੋਂ ਬਾਅਦ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ ਇਸ ਲਈ ਉਸ ਆਏ ਰੋਜ ਬੇਤੁਕੇ ਬਿਆਨ ਦਿੰਦਾ ਰਹਿੰਦਾ ਹੈ।

ਕਾਂਗਰਸ ਨੂੰ ਵੱਡਾ ਝਟਕਾ, ਦਸੂਹਾ ਸੀਟ ਲਈ ਮੁੱਖ ਦਾਅਵੇਦਾਰ ਭਾਜਪਾ ’ਚ ਸ਼ਾਮਿਲ

  • ਸੁਸ਼ੀਲ ਕੁਮਾਰ ਪਿੰਕੀ ਨੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਹਜ਼ਾਰਾਂ ਸਮੱਰਥਕਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਿਆ
ਤਲਵਾੜਾ, 8 ਜੁਲਾਈ :ਕਾਂਗਰਸ ਪਾਰਟੀ ਨੂੰ ਉਸ ਸਮੇ ਜ਼ੋਰਦਾਰ ਝਟਕਾ ਲੱਗਾ ਜਦੋਂ ਦਸੂਹਾ ਉਪ ਚੋਣ ਲਈ ਪਾਰਟ ਸੀਟ ਦੇ ਮੁੱਖ ਦਾਅਵੇਦਾਰ ਸ੍ਰੀ ਸੁਸ਼ੀਲ ਕੁਮਾਰ ਪਿੰਕੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਭਾਜਪਾ ਆਗੂਆਂ ਦੀ ਹਾਜ਼ਰੀ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਏ।

ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਇਕ ਕੱਟੜ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਅਤੇ ਉਨ੍ਹਾਂ ਦੇ ਪਿਤਾ ਕਾਂਗਰਸ ਟਿਕਟ ’ਤੇ ਜਿਲਾ ਪ੍ਰੀਸ਼ਦ ਮੈਂਬਰ ਬਨਣ ਤੋਂ ਇਲਾਵਾ ਕਾਂਗਰਸ ਪਾਰਟੀ ਅੰਦਰ ਸੀਨੀਅਰ ਅਹੁਦਿਆਂ ’ਤੇ ਰਹੇ ਹਨ। ਸ੍ਰੀ ਪਿੰਕੀ ਅਤੇ ਹੋਰ ਸੀਨੀਅਰ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਸ੍ਰੀ ਠਾਕੁਰ ਵਾਸੂਦੇਵ ਨੇ ਵੀ ਅੱਜ ਕਾਂਗਰਸੀ ਪਾਰਟੀ ਨਾਲ ਸਾਰੇ ਰਿਸ਼ਤੇ ਤੋੜਦਿਆਂ ਭਾਜਪਾ ’ਚ ਸ਼ਮੂਲੀਅਤ ਕੀਤੀ। ਅੱਜ ਦੀ ਇਹ ਘਟਨਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਅਰੁਣ ਮਿੱਕੀ ਡੋਗਰਾ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜੋ ਕਿ ਪਹਿਲਾਂ ਹੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਤੋਂ ਕਾਫੀ ਪਛੜੇ ਹੋਏ ਹਨ।

        ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਦਸੂਹਾ ਵਿਧਾਨ ਸਭਾ ਹਲਕੇ ਦੇ ਨੁਮਾਇੰਦੇ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਕਰਦਿਆਂ, ਸ੍ਰੀ ਵਾਸੂਦੇਵ ਅਤੇ ਸ੍ਰੀ ਪਿੰਕੀ ਨੇ ਕਿਹਾ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਇਹ ਫੈਸਲਾ ਲੈਣ ’ਚ ਕਾਫੀ ਦੇਰ ਕੀਤੀ ਹੈ ਪਰ ਹੁਣ ਉਹ ਆਪਣੇ ਸੈਕੜੇ ਸਮੱਰਥਕਾਂ ਨਾਲ ਪੂਰੀ ਵਾਹ ਲਾਹ ਕੇ ਸ੍ਰੀਮਤੀ ਸਾਹੀ ਦੀ ਰਿਕਾਰਡ ਵੋਟਾਂ ਨਾਲ ਜਿੱਤ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਤੋਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਇਸ ਲੀਡਰਸ਼ਿਪ ਨੂੰ ਸੂਬੇ ਦੀ ਅਤੇ ਆਮ ਵਿਅਕਤੀ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼-ਵਿਰੋਧੀ ਅਤੇ ਲੋਕ-ਵਿਰੋਧੀ ਨੀਤੀਆਂ ਅਪਣਾਈਆਂ ਹੋਈਆਂ ਹਨ। ਸ੍ਰੀ ਵਾਸੂਦੇਵ ਨੇ ਕਿਹਾ ਕਿ ਅਜਿਹੀ ਪਾਰਟੀ ’ਚ ਰਹਿ ਕੇ ਕੰਮ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਜਿਸ ਦੇ ਆਗੂ ਨੂੰ ਮਿਲਣ ’ਚ ਹੀ ਮਹੀਨੇ ਲੱਗ ਜਾਂਦੇ ਹੋਣ ਅਤੇ ਮਿਲਣ ’ਤੇ ਸੀਨੀਅਰ ਪਾਰਟੀ ਆਗੂਆਂ ਨੂੰ ਵੀ ਆਪਣੀ ਜਾਣ-ਪਛਾਣ ਕਰਵਾ ਕੇ ਇੰਨਾ ਆਗੂਆਂ ਦੀ ਯਾਦਸ਼ਕਤੀ ਨੂੰ ਹਲੂਣਾ ਦੇਣਾ ਪਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ, ਵਿਧਾਇਕ ਤੇ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਦਲਜੀਤ ਸਿੰਘ ਚੀਮਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਕਮਲ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਸ੍ਰੀਮਤੀ ਬਲਵਿੰਦਰ ਕੌਰ ਥਾਂਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਦਸੂਹਾ ਦੇ ਪ੍ਰਧਾਨ ਸ. ਜਗਮੋਹਨ ਸਿੰਘ ਬੱਬੂ ਘੁੰਮਣ ਵੀ ਹਾਜਿਰ ਸਨ।

ਕੇਂਦਰ ਦੇ ਵਿਤਕਰੇ ਨਾਲ ਸੂਬੇ ਪਿਛੜੇ : ਬਾਦਲ


ਤਲਵਾੜਾ, 8 ਜੁਲਾਈ:  ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਬਲਾਕ ਤਲਵਾੜਾ ਦੇ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਵ. ਅਮਰਜੀਤ ਸਿੰਘ ਸਾਹੀ ਨੇ ਆਪਣੇ ਹਲਕੇ ਦੀ ਪੂਰੀ ਸੁਹਿਰਦਤਾ, ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਅਤੇ ਬੇਹੱਦ ਦ੍ਰਿੜਤਾ ਨਾਲ ਹਲਕੇ ਵਿਚ ਵਿਕਾਸ ਦੇ ਢਾਂਚੇ ਨੂੰ ਮਜਬੂਤ ਕੀਤਾ। ਉਨ੍ਹਾਂ ਵਿਸ਼ੇਸ਼ ਕਰਕੇ ਕੰਢੀ ਦੇ ਇਨ੍ਹਾਂ ਪਿੰਡਾਂ ਲਈ ਬੇਮਿਸਾਲ ਵਿਕਾਸ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਿਸ ਵਿਚ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ, ਤਲਵਾੜਾ ਨੂੰ ਸ਼ਹਿਰੀ ਦਰਜਾ ਦੇਣਾ, ਨੌਜਵਾਨਾਂ ਦੇ ਰੁਜਗਾਰ ਲਈ ਸੀਪਾਈਟ ਕੇਂਦਰ ਦੀ ਸਥਾਪਨਾ, ਡੂੰਘੇ ਟਿਊਬਵੈੱਲ, ਬੇਘਰਿਆਂ ਲਈ ਮਕਾਨ ਆਦਿ ਦੇਣ ਤੋਂ ਇਲਾਵਾ ਇਥੇ ਲੰਮੇ ਸਮੇਂ ਤੋਂ ਸੱਤਾ ਵਿਚ ਰਹੀ ਕਾਂਗਰਸ ਦੇ ਦਹਿਸ਼ਤ ਭਰੇ ਮਾਹੌਲ ਨੂੰ ਖ਼ਤਮ ਕਰਕੇ ਸ਼ਾਨਦਾਰ ਸੁਖਾਵਾਂ ਮਾਹੌਲ ਕਾਇਮ ਕੀਤਾ। ਸ. ਬਾਦਲ ਨੇ ਕਿਹਾ ਕਿ ਕਾਂਗਰਸੀਆਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਰਾਜਾਂ ਵਿਰੋਧੀ ਨੀਤੀਆਂ ਨਾਲ ਦੇਸ਼ ਵਿਚ ਸੂਬਿਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ਵਿਕਾਸ ਵਿਚ ਪਿਛੜ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਦਾ ਕਰੋੜਾਂ ਮਣ ਅਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਜਦਕਿ ਦੂਜੇ ਪਾਸੇ ਆਮ ਲੋਕਾਂ ਲਈ ਰੋਜਮੱਰਾ ਦੀਆਂ ਵਸਤਾਂ ਦੇ ਭਾਅ ਸਿਖਰਾਂ ਨੂੰ ਛੁਹ ਰਹੇ ਹਨ।
ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਲਕੇ ਦੀ ਸੇਵਾ ਲਈ ਵਚਨਬੱਧ ਹੈ।
ਇਸ ਮੌੇਕੇ ਬਿਕਰਮ ਸਿੰਘ ਮਜੀਠੀਆ, ਉਮੇਸ਼ ਸ਼ਾਕਰ, ਅਨਿਲ ਜੋਸ਼ੀ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਸ਼ਰਨਜੀਤ ਸਿੰਘ ਢਿੱਲੋਂ, ਕੇ ਡੀ ਭੰਡਾਰੀ, ਅਵਿਨਾਸ਼ ਰਾਏ ਖੰਨਾ, ਕੁਲਜੀਤ ਸਿੰਘ ਸਾਹੀ, ਨਵਰੀਤ ਲਵਲੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੀਤ ਸਿੰਘ ਸਾਹਬੀ, ਦੇਵ ਰਾਜ ਭਟੇੜ, ਰਾਜਾ ਜੋਸ਼ੀ, ਪ੍ਰਭਜੋਤ ਰਟੌਲ, ਮਨਤਾਰ ਸਿੰਘ ਬਰਾੜ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਮੋਹਨ ਲਾਲ ਗਰਗ, ਤੀਕਸ਼ਨ ਸੂਦ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਮਿਨਹਾਸ, ਅਸ਼ੋਕ ਸੱਭਰਵਾਲ, ਕੈਪਟਨ ਗੁਰਮੀਤ ਸਿੰਘ, ਠਾਕੁਰ ਬ੍ਰਹਮ ਦਾਸ, ਠਾਕੁਰ ਪ੍ਰੀਤਮ ਦਾਸ, ਆਸਾ ਸਿੰਘ ਕੌਲੀਆਂ, ਸੰਯੋਗਤਾ, ਨੀਲਮ ਰਾਣਾ, ਰੀਤਾ ਦੇਵੀ ਦਮਵਾਲ, ਸਰਜੀਵਨ ਸਿੰਘ, ਰਾਜ ਰਾਣੀ ਪੱਸੀ ਕਰੋੜਾ, ਰਜੇਸ਼, ਗੋਬਿੰਦ ਅੱਤਰੀ, ਨਰੇਸ਼ ਪੁਰੀ, ਰਸ਼ਪਾਲ ਪਠਾਨੀਆ, ਸੁਖਦੇਵ, ਜੀਵਨ, ਲਲਿਤ, ਅਮਿਤ ਮਹਾਜਨ, ਰਾਧੂ, ਰਮਨ ਕੁਮਾਰ ਝੰਡਾ ਖਟਿੱਗੜ, ਆਸ਼ੂ ਅਰੋੜਾ, ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਤਾਰਾ ਬੰਸੀਆ, ਰਮੇਸ਼ ਭੰਬੋਤਾ, ਰਾਜ ਕੁਮਾਰ, ਕੈਪਟਨ ਸੁਰੇਸ਼ ਟੋਹਲੂ, ਵਿਨੋਦ ਮਿੱਠੂ, ਅਸ਼ੋਕ ਮੰਗੂ , ਭੂਪੀ ਸ਼ਰਮਾ ਆਦਿ ਹਾਜਰ ਸਨ।

ਅਕਾਲੀਆਂ ਦੇ ਵਾਅਦੇ ਕਦੇ ਪੂਰੇ ਨਹੀਂ ਹੋਏ : ਕੈਪਟਨ

ਕੈਪਟਨ ਅਮਰਿੰਦਰ ਸਿੰਘ
ਤਲਵਾੜਾ, 7 ਜੁਲਾਈ : ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਇਆਂ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਵੇਕਲੇ ਅੰਦਾਜ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਇਆਂ ਕਿਹਾ ਕਿ ਅਕਾਲੀਆਂ ਦੇ ਵਾਅਦੇ ਕਦੇ ਪੂਰੇ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਨੇ  ਸੰਨ 2007 ਦੀਆਂ ਚੋਣਾਂ  ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਗੱਠਜੋੜ ਸਰਕਾਰ  ਬਣਨ ਦੇ ਪਹਿਲੇ ਹੀ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾ ਤੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਦਿੱਲੀ ਦੀ ਤਰਜ ਤੇ ਮੈਟਰੋ ਰੇਲ ਚਲਾ ਦੇਵਾਂਗੇ। ਪਰ ਅੱਜ ਛੇ ਸਾਲ ਬੀਤਣ ਬਾਅਦ, ਪੰਜਾਬ ਵਾਸੀ  12 ਤੋਂ 16 ਘੰਟੇ ¦ਬੇ ਬਿਜਲੀ ਦੇ ਕੱਟ ਝੱਲ ਰਹੇ ਹਨ , ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ, ਕਿਸਾਨ ਮਹਿੰਗੇ ਭਾਅ ਤੇ ਡਿਜ਼ਲ ਫ਼ੂਕੱਣ ਨੂੰ ਮਜ਼ਬੂਰ ਹਨ,ਪੰਜਾਬ ਦੀ ਇੰਡਸਟਰੀ ਦੂਸਰੇ ਰਾਜਾਂ ਵਿੱਚ ਸ਼ਿਫਟ ਹੋ ਚੁੱਕੀ ਹੈ, ਪੰਜਾਬ ਦੇ 47 ਲੱਖ ਪੜੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜ ਰਹੇ ਹਲਾਤਾਂ ਤੇ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ  ਰੋਕਣ ਅਤੇ ਸੂਬੇ ‘ਚ ਮੁੜ ਅਮਨ-ਸ਼ਾਂਤੀ ਦੀ ਬਹਾਲੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਰੁੱਣ ਡੋਗਰਾ ਨੂੰ ਵੱਧ ਤੋ ਵੱਧ ਵੋਟਾਂ ਪਾ ਕ ਜਿਤਾਓ ਤਾਂ ਕਿ ਅਕਾਲੀ-ਭਾਜਪਾ ਸਰਕਾਰ ਨੂੰ ਸੁਨੇਹਾ ਜਾਵੇ ਕਿ ਲੋਕ ਉਨ੍ਹਾਂ ਦੁਆਰਾ ਅਪਣਾਈਆਂ ਜਾ ਰਹੀਆਂ ਨੀਤੀਆਂ ਨੂੰ ਮੁੱਢ ਤੋਂ ਹੀ ਨਕਾਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਤਲਵਾੜਾ ਵਿੱਚ ਇੱਕ ਮੈਡੀਕਲ ਕਾਲਜ ਜ਼ਰੂਰ ਖੋਲ੍ਹਿਆ ਜਾਵੇਗਾ।
ਇਸ ਮੌਕੇ ਪਿੰਡ ਭੰਬੋਤਾੜ ਵਿਖੇ ਰੱਖੀ ਇੱਕ ਚੋਣ ਰੈਲੀ ਦੋਰਾਂਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਵਿਕਾਸ ਦਾ ਦੂਜਾ ਨਾਮ ਕੈਪਟਨ ਅਮਰਿੰਦਰ ਸਿੰਘ ਹੈ। ਲੋਕਾਂ ਦੇ ਵਿਸ਼ਾਲ ਇੱਕਠ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਸੀ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵਿਕਾਸ ਦਾ ਆਧਾਰ ਬਣਾ ਕੇ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ  ਪੰਜਾਬ ਨੇ ਵਿਕਾਸ ਦੇ ਨਾਮ ਤੇ ਪੰਜਾਬ ਵਾਸੀਆਂ ਨੂੰ ¦ਬੇ-¦ਬੇ ਬਿਜਲੀ  ਦੇ ਕੱਟਾਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ ਹਾਂ ਪਰ ਵਿਕਾਸ ਦੇ ਨਾਂ ਤੇ ਆਪਣੇ ਵਿਧਾਇਕਾਂ ਨੂੰ ਜਨਤਾ ਦੇ ਪੈਸੇ ਤੇ ਚੀਫ਼ ਪਾਰਲੀਮਾਨੀ ਸਕੱਤਰ ਦੇ ਆਹੁਦੇ ਨਾਲ ਨਿਵਾਜ ਕੇ ਜਰੂਰ ਖੁਸ਼ ਕਰਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਜੋ ਚੋਣ ਵਾਅਦੇ ਕੀਤੇ ਸਨ ਅੱਜ ਉਹ ਉਹਨਾਂ ਚੋਣ ਵਾਅਦਿਆਂ ਤੋਂ ਜਨਤਾ ਦਾ ਧਿਆਨ ਹਟਾ ਕੇ ਰਾਜਨੀਤੀ ਨੂੰ ਧਾਰਮਿਕ ਰੰਗ ਵਿੱਚ ਰੰਗ ਕੇ ਸੂਬੇ ਦੀ ਅਮਨ ਤੇ ਸ਼ਾਂਤੀ ਨੂੰ ਮੁੜ ਭੰਗ ਕਰ ਰਾਜ ਨੂੰ ਕਾਲੇ ਦਿਨਾਂ ਵੱਲ ਦੋਬਾਰਾ ਧੱਕਣ ਦੀ ਕੋਸ਼ਿਸ ਕਰ ਰਹੇ ਹਨ ਤਾਂ ਕਿ ਪੰਜਾਬ ਵਾਸੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਇਆ ਜਾ ਸਕੇ।
 ਰੈਲੀ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਲੱਗ ਰਹੇ ¦ਬੇ ਬਿਜਲੀ ਕੱਟਾਂ ਦਾ ਅਹਿਸਾਸ ਅਕਾਲੀ-ਭਾਜਪਾ ਦੇ ਮੰਤਰੀਆਂ ਨੂੰ ਜ਼ਿਮਨੀ ਚੋਣ ਤੋਂ ਬਾਅਦ ਯੂਥ ਕਾਂਗਰਸ ਵਰਕਰਾਂ ਵੱਲੋਂ ਪੱਖੀ ਤੇ ਲਾਲਟੈਨ ਭੇਂਟ ਕਰਕੇ ਕਰਵਾਇਆ ਜਾਵੇਗਾ । ਇਸ ਮੌਕੇ ਤੇ ਹਲਕਾ ਇੰਚਾਰਜ ਸ਼ਾਮ ਸੁੰਦਰ ਅਰੋੜਾ, ਡਾ ਮਾਲਤੀ ਥਾਪਰ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ , ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਵਿਧਾਇਕ ਗੁਰਇੱਕਬਾਲ ਕੌਰ, ਸੁਪਿੰਦਰ ਕੌਰ ਚੀਮਾ , ਵਿਧਾਇਕ ਰਜ਼ਨੀਸ਼ ਬੱਬੀ, ਸਾਬਕਾ ਸਿਹਤ ਮੰਤਰੀ ਤੇ ਅਰੁੱਣ ਡੋਗਰਾ ਦੇ ਪਿਤਾ ਰਮੇਸ਼ ਡੋਗਰਾ, ਲੇਖ ਰਾਜ ਬਰਿੰਗਲੀ, ਚੋਧਰੀ ਮੋਹਨ ਲਾਲ ਭੰਬੋਤਾ, ਮਾ ਮੇਲਾ ਰਾਮ , ਮਾ ਰਘੁਵੀਰ  ਸਿੰਘ ਆਦਿ ਤੋਂ ਇਲਾਵ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਅਕਾਲੀ-ਭਾਜਪਾ ਗਠਜੋੜ ਦੀਆਂ ਨੀਤੀਆਂ ਸਦਕਾ ਪੰਜਾਬ ਵਿਕਾਸ ਤੇ ਖੁਸ਼ਹਾਲੀ ਦੇ ਸਿਖਰ ਵੱਲ-ਬਾਦਲ


  • ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਚੱਲਦਿਆਂ ਦੇਸ਼ ਆਜ਼ਾਦੀ ਦੇ 65 ਸਾਲਾਂ ਬਾਅਦ ਵੀ ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ ਦਾ ਸਾਹਮਣਾ ਕਰ ਰਿਹਾ ਹੈ
  • ਕਾਂਗਰਸ ਦੇ ਰੂਰਲ ਡਿਵੈਲਮੈਂਟ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੈਕੜੇ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਨਾਲ ਬੀਬੀ ਸਾਹੀ ਦੀ ਰਿਕਾਰਡ ਤੋੜ ਜਿੱਤ ਯਕੀਨੀ ਹੋਈ
ਦਸੂਹਾ, 7 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀਆਂ ਨੀਤੀਆਂ ਸਦਕਾ ਪੰਜਾਬ ਵਿਕਾਸ, ਖੁਸ਼ਹਾਲੀ ਤੇ ਭਾਈਚਾਰਕ ਸਾਂਝ ਦੇ ਸਿਖਰ ਵੱਲ ਵੱਧ ਰਿਹਾ ਹੈ।

          ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਪਿੰਡ ਨਰਾਇਣਗੜ੍ਹ, ਬੁੱਧੋ ਬਰਕਤ, ਆਲਮਪੁਰ ਝਿੰਗੜਾਂ, ਪੰਨਵਾਂ ਅਤੇ ਦਸੂਹਾ ਵਿਖੇ ਆੜਤੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਇਕੋ-ਇਕ ਨੀਤੀ ਪੰਜਾਬ ਨੂੰ ਵਿਕਾਸ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੇ ਸਿਖਰ ਵੱਲ ਲਿਜਾਣਾ ਹੈ ਅਤੇ ਇਸ ਨੀਤੀ ’ਚ ਮਿਲੀ ਕਾਮਯਾਬੀ ਦੇ ਸਦਕਾ ਹੀ ਲੋਕਾਂ ਨੂੰ ਗਠਜੋੜ ਨੂੰ ਮੁੜ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਕਾਂਗਰਸ ਪਾਰਟੀ ਆਜ਼ਾਦੀ ਤੋਂ ਬਾਅਦ ਲੋਕਾਂ ’ਚ ਜਾਤਪਾਤ ਤੇ ਧਰਮ ਦੀਆਂ ਵੰਡੀਆਂ ਪਾ ਕੇ ਆਪਣਾ ਉ¤ਲੂ ਸਾਂਝਾ ਕਰਦੀ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ’ਚ 50 ਸਾਲਾਂ ਤੋਂ ਵੀ ਵੱਧ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਚੱਲਦਿਆਂ ਦੇਸ਼ ਆਜ਼ਾਦੀ ਦੇ 65 ਵਰ੍ਹਿਆਂ ਬਾਅਦ ਵੀ ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਮੀਡੀਆ ਤੇ ਸਿੱਖਿਆ ਦੇ ਪ੍ਰਸਾਰ ਕਾਰਨ ਜਾਗਰੁਕ ਹੋ ਰਹੇ ਹੈ ਜਿਸ ਦੇ ਚੱਲਦਿਆਂ ਕਾਂਗਰਸ ਦਾ ਵੀ ਦੇਸ਼ ਭਰ ’ਚ ਖਾਤਮਾ ਹੋ ਰਿਹਾ ਹੈ।

          ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਤੀ ਸਵਰਗੀ ਅਮਰਜੀਤ ਸਿੰਘ ਸਾਹੀ ਹਮੇਸ਼ਾਂ ਲੋਕ ਹਿਤਾਂ ਲਈ ਕਾਰਜ਼ਸ਼ੀਲ ਰਹੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਆਪਣੇ ਪਤੀ ਤੋਂ ਬਹੁਤ ਕੁਝ ਸਿੱਖਿਆ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨ ’ਚ ਮੈਂ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਨਾਲ ਮਹਿਸੂਸ ਕਰਾਂਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਇਕ ਟੀਚਾ ਇਸ ਖੇਤਰ ’ਚ ਮੁਡਲੀਆਂ ਸਹੂਲਤਾਂ ਮਹੁੱਈਆ ਕਰਵਾਕੇ ਸਮੁੱਚੇ ਇਲਾਕੇ ਦਾ ਵਿਕਾਸ ਕਰਵਾਉਣਾ ਹੈ।

          ਇਸੇ ਦੌਰਾਨ ਬੀਬੀ ਸੁਖਜੀਤ ਕੌਰ ਸਾਹੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਬੁੱਧੋ ਬਰਕਤ ਵਿਖੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਰੂਰਲ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਖਹਿਰਾ, ਹਰਵਿੰਦਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਯੂਥ ਕਾਂਗਰਸ ਅਤੇ ਹਰਵੇਲ ਸਿੰਘ ਬਲਾਕ ਪ੍ਰਧਾਨ ਕਾਂਗਰਸ ਮਹਾਤਮਾ ਗਾਂਧੀ ਵਿਕਾਸ ਸੰਗਠਨ ਬਲਾਕ ਦਸੂਹਾ ਦੇ ਪ੍ਰਧਾਨ ਸੈਕੜੇ ਪਰਿਵਾਰਾਂ ਸਮੇਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼ੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਪੰਜਾਬ ਨੰਬਰਦਾਰ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਨੇ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਦੇ ਸਮੱਰਥਨ ਦਾ ਐਲਾਨ ਕੀਤਾ।

          ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸ. ਜਨਮੇਜਾ ਸਿੰਘ ਸੇਖੋਂ, ਸ. ਅਜੀਤ ਸਿੰਘ ਕੁਹਾੜ ਤੇ ਮਦਨ ਮੋਹਨ ਮਿੱਤਲ, ਤਿੰਨੋ ਕੈਬਨਿਟ ਮੰਤਰੀ, ਡਾ. ਰਤਨ ਸਿੰਘ ਅਜਨਾਲਾ ਤੇ ਅਵਿਨਾਸ਼ ਰਾਏ ਖੰਨਾ, ਦੋਵੇਂ ਸਾਂਸਦ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਵਿਰਸਾ ਸਿੰਘ ਵਲਟੋਹਾ, ਬੀਬੀ ਮਹਿੰਦਰ ਕੌਰ ਜੋਸ਼, ਸ. ਅਮਰਪਾਲ ਸਿੰਘ ਬੋਨੀ, ਸਾਰੇ ਮੁੱਖ ਸੰਸਦੀ ਸਕੱਤਰ, ਸ. ਸੇਵਾ ਸਿੰਘ ਸੇਖਵਾਂ, ਸ੍ਰੀ ਅਰੁਨੇਸ਼ ਸ਼ਾਕਰ, ਸਾਰੇ ਸਾਬਕਾ ਮੰਤਰੀ, ਸ. ਹਰਪ੍ਰੀਤ ਸਿੰਘ, ਸ. ਗੁਰਚੇਤ ਸਿੰਘ ਘੁੜਿਆਣਾ, ਸ੍ਰੀ ਐਸ. ਆਰ. ਕਲੇਰ ਅਤੇ ਸ. ਗੁਰਵਿੰਦਰ ਸਿੰਘ ਜਿੰਦੂ (ਸਾਰੇ ਵਿਧਾਇਕ) ਨੇ ਵੀ ਬੀਬੀ ਸੁਖਜੀਤ ਕੌਰ ਸਾਹੀ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਸੱਦਾ ਦਿੱਤਾ।

ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਆਪਣੀਆਂ ਜੇਬਾਂ ਹੀ ਭਰੀਆਂ : ਮਨਪ੍ਰੀਤ ਬਾਦਲ

ਮਨਪ੍ਰੀਤ ਸਿੰਘ ਬਾਦਲ ਤਲਵਾੜਾ ਚੋਣ ਮੀਟਿੰਗ ਵਿਚ
ਤਲਵਾੜਾ, 7 ਜੁਲਾਈ : ਦਸੂਹਾ ਜ਼ਿਮਨੀ ਚੋਣ ਦੇ ਲਈ ਪੀਪੀਪੀ ਤੇ ਖੱਬੇ ਫ਼ਰੰਟ ਦੇ ਸਾਂਝੇ ਉਮੀਦਵਾਰ ਐਡਵੋਕੇਟ  ਭੁਪਿੰਦਰ ਸਿੰਘ ਘੁੰਮਣ ਦੇ ਚੋਣ ਪ੍ਰਚਾਰ ਲਈ ਪੀਪੀਪੀ ਸਰਪ੍ਰਸਤ ਤੇ ਸਾਬਕਾ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਬਲਾਕ ਤਲਵਾੜਾ ਦੇ ਵੱਖ-ਵੱਖ ਪਿੰਡਾਂ ਦੋਸੜਕਾ, ਧਾਰ, ਕਮਾਹੀ ਦੇਵੀ, ਰੱਜਵਾਲ, ਭੰਬੋਤਾੜ, ਬਾੜੀ, ਬਲਾਮ ਆਦਿ ਦਾ ਦੌਰਾ ਕਰ ਲੋਕਾਂ ਨੂੰ ਪੰਜਾਬ ਦਾ ਨਿਜ਼ਾਮ ਬਦਲਣ ਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਸਾਂਝੇ ਮੋਰਚੇ ਦੇ ਉਮੀਦਵਾਰ ਐਡਵੋਕੇਟ ਘੁੰਮਣ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ । ਤਲਵਾੜਾ ਵਿਖੇ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦੇ ਹੋਇਆਂ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ‘ਚ ਪਿੱਛਲੇ 65 ਵਰ੍ਹਿਆਂ ਤੋ ਰਾਜ ਕਰ ਰਹੀਆਂ ਕਾਂਗਰਸ ਤੇ ਅਕਾਲੀ-ਭਾਜਪਾ ਪਾਰਟੀਆਂ ਨੇ ਕੰਢੀ ਇਲਾਕੇ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਕੇ ਆਪਣੀਆਂ ਜ਼ੇਬਾਂ  ਹੀ ਭਰੀਆਂ ਹਨ । ਪਰ ਵਿਕਾਸ ਦੇ ਨਾਂ ਤੇ ਅੱਜ ਵੀ ਕੰਢੀ ਵਾਸੀ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੀ ਹਰ ਦਾਤ ਤੋਂ ਭਰਪੂਰ ਕੰਢੀ ਇਲਾਕੇ ਨੂੰ ਇਨ੍ਹਾਂ ਦੋਹਾਂ ਸਿਆਸੀ ਪਾਰਟੀਆਂ ਨੇ ਵਿਕਾਸ ਪੱਖੋਂ ਮਰਹੂਮ ਰੱਖ ਕੇ  ਕੰਢੀ ਵਾਸੀਆਂ ਦਾ ਵੋਟ ਬੈਂਕ ਵਜੋ ਹੀ ਪ੍ਰਯੋਗ ਕੀਤਾ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ  ਦੇ ਵਿਕਾਸ ਤੇ ਪੰਜਾਬ ਵਿੱਚ ਮਾਈ-ਬਾਪ ਦੀ ਰਾਜਨੀਤੀ ਨੂੰ ਖਤਮ ਕਰਨ ਲਈ ਅਤੇ ਪੰਜਾਬ ‘ਚ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਇੰਨਾਂ ਲੰਬਾ ਸਮਾਂ ਰਾਜ ਕਰਨ ਵਾਲੀਆਂ ਦੋਵੇਂ ਰਵਾਇਤੀ ਪਾਰਟੀਆਂ ਨੂੰ ਸੱਤਾ ਦੀ ਕੁਰਸੀ ਤੋਂ ਦੂਰ ਰੱਖਣਾ ਲਾਜ਼ਮੀ ਹੋ ਗਿਆ ਹੈ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਾਸੀਆਂ ਨੂੰ ਹਮੇਸ਼ਾ ਹੀ ਦੇਸ਼ ‘ਚ ਤਬਦੀਲੀ ਲਈ ਕੁਰਬਾਨੀਆਂ ਦੇਣ ਦਾ ਮਾਣ ਹਾਸਲ ਹੈ ਤੇ ਹੁੱਣ ਭਾਰਤ ਵਾਸੀਆਂ ਦੀ ਖੁਸ਼ਹਾਲੀ ਲਈ ਪੰਜਾਬ ਵਾਸੀਆਂ ਦੀ ਕੁਰਬਾਨੀ ਦੀ ਲੋੜ ਹੈ। ਪੰਜਾਬ ‘ਚ ਆਏ ਰਾਜਨੀਤਕ ਬਦਲਾਅ ਨੇ ਦੁੱਧ ਨੂੰ ਜਾਗ ਲਾਉਣ ਦਾ ਕੰਮ ਕਰ ਭਾਰਤ ਵਿੱਚ ਖੁਸ਼ਹਾਲੀ ਲੈ ਆਉਣ ਦਾ ਕੰਮ ਕਰਨਾ ਹੈ । ਉਨ੍ਹਾਂ  ਨਿਜ਼ਾਮ ਬਦਲਣ ਦੇ ਹੋਕੇ ਨਾਲ ਤਲਵਾੜਾ ਵਾਸੀਆਂ ਨੂੰ ਸਾਂਝੇ ਮੋਰਚੇ ਦੇ ਉਮੀਦਵਾਰ ਐਡ ਘੁੰਮਣ ਦੇ ਹੱਥ ਮਜ਼ਬੂਤ ਕਰਨ ਦੀ ਗੱਲ ਕੀਤੀ। ਇਸ ਮੌਕੇ ਤੇ ਕਾਮ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ ਸੀਪੀਆਈ ਐਮ ਨੇ ਲੋਕਾਂ ਦੇ ਹਜ਼ੂਮ ਨੂੰ ਸੰਬੋਧਨ ਕਰਦੇ ਹੋਇਆਂ ਕਿਹਾ ਕਿ ਅੱਜ ਸਰਮਾਏਦਾਰ ਪੱਖੀ ਰਾਜਨੀਤਕ ਪਾਰਟੀਆਂ ਦੀਆਂ ਸਰਮਾਏਦਾਰ ਪੱਖੀ ਜਨ ਵਿਰੋਧੀ ਨੀਤੀਆਂ ਦੇ ਚੱਲਦਿਆਂ ਦੇਸ਼ ਵਾਸੀ ਭਾਰਤ ਤੇ ਇੰਡਿਆ ਦੇ  ਪਾੜੇ ਵਿੱਚ ਵੰਡੇ ਗਏ ਹਨ । ਜਿਸ ਕਾਰਨ  ਦੇਸ਼ ਵਿੱਚ ਅਸੰਤੋਸ਼ ਤੇ ਅਪਰਾਧਿਕ ਗਤੀਵਿਧੀਆਂ ਵੱਧ ਗਈਆਂ ਹਨ । ਜਿੱਥੇ ਇੱਕ ਪਾਸੇ ਲੋਕ ਆਪਣੀਆਂ ਮੁੱਢਲੀਆਂ ਤੇ ਬੁਨਿਆਦੀ ਸਹੁਲਤਾਂ ਦੀ ਪ੍ਰਾਪਤੀ ਹੇਤੂ ਜੂਝ ਰਹੇ ਹਨ। ਉੱਥੇ ਦੂਜੇ ਪਾਸੇ ਦੇਸ਼ ਦੀ ਕੁੱਲ ਨੱਬੇ ਫੀਸਦੀ ਆਮਦਨ ਤੇ ਕਬਜ਼ਾ ਕਰੀ ਬੈਠੇ ਚੰਦ ਕੁ ਅਮੀਰ ਲੋਕ ਆਪਣੇ ਐਸ਼ੋ-ਆਰਾਮ ਦੀਆਂ ਸਹੂਲਤਾਂ ਦਾ ਨਿੱਘ ਮਾਣ ਆਪਣੇ ਇੰਡਿਅਨ ਹੋਣ ਤੇ ਮਾਨ ਮਹਿਸੂਸ ਕਰ ਰਹੇ ਹਨ । ਇੱਕ ਭਾਰਤ ਵਿੱਚ ਬਣੇ ਭਾਰਤ ਤੇ ਇੰਡਿਆ ਦੇ ਪਾੜੇ ਨੂੰ ਖਤਮ  ਕਰਨ ਲਈ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਲੋਕ ਪੱਖੀ ਪਾਰਟੀ ਦੇ ਹੱਥ ਮਜ਼ਬੂਤ ਕਰ ਆਪਣਾ ਤੇ ਆਪਣੇ ਇਲਾਕੇ ਦੇ ਵਿਕਾਸ ਵੱਲ ਨਵਾਂ ਕਦਮ ਚੁੱਕਦੇ ਹੋਏ ਨਵੇਂ ਪੰਜਾਬਸ ਸਮੇਤ ਭਾਰਤ ਦੀ ਸਿਰਜਣਾ ਵੱਲ ਅੱਗ ਵਧੀਏ । ਇਸ ਮੌਕੇ ਤੇ ਤਰਨਜੀਤ  ਸਿੰਘ  ਬੌਬੀ, ਪਰਮਿੰਦਰ ਸਿੰਘ ਮੋੜ, ਠਾਕੁਰ ਸੁਲੱਖਣ ਸਿੰਘ ਜੱਗੀ, ਜਸਵਿੰਦਰ ਸਿੰਘ, ਲੱਕੀ ਡੋਗਰਾ, ਕੁੰਦਨ ਲਾਲ, ਸੁਖਦੇਵ ਸਿੰਘ ਆਦਿ ਵੀ ਹਾਜ਼ਰ  ਸਨ। ਜਦਕਿ ਮਨਪ੍ਰੀਤ ਸਿੰਘ ਬਾਦਲ ਦੇ ਸਪੁੱਤਰ ਅਰਜੁਨ ਸਿੰਘ ਬਾਦਲ ਵੱਲੋਂ ਤਲਵਾੜਾ ਦੇ ਮੁੱਖ ਬਜ਼ਾਰਾਂ ‘ਚ ਦੁਕਾਨ-ਦੁਕਾਨ ਜਾ ਕੇ ਪੀਪੀਪੀ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਗਿਆ।

ਏ. ਡੀ. ਜੀ. ਪੀ. ਸ਼ਰਮਾ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਵਧੀਕ ਡਾਇਰੈਕਟਰ ਜਨਰਲ ਪੁਲਿਸ ਐਸ. ਕੇ. ਸ਼ਰਮਾ
ਤਲਵਾੜਾ, 6 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 1523 ਲਾਇਸੰਸਦਾਰਾਂ ਅਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਕੁਲ 4814 ਲਾਇਸੰਸਦਾਰਾਂ ਦਾ ਅਸਲਾ ਜਮ੍ਹਾਂ ਕੀਤਾ ਗਿਆ ਹੈ, 107 ਵਾਰੰਟਾ ਦੀ ਤਾਮੀਲ ਕਰਵਾਈ ਗਈ ਹੈ ਅਤੇ 367 ਵਿਅਕਤੀਆਂ ਦੀ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ ਸ੍ਰੀ ਐਸ ਕੇ ਸ਼ਰਮਾ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਕੈਂਟ ਸ੍ਰੀ ਲੋਕ ਨਾਥ ਆਂਗਰਾ ਨੇ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਅੱਜ ਦਸੂਹਾ ਹਲਕਾ ਦੀ ਜ਼ਿਮਨੀ ਚੋਣ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੌਰਾਨ ਦਿੱਤੀ।  ਚੋਣ ਡਿਊਟੀ ਸਬੰਧੀ ਪੁਲਿਸ ਅਧਿਕਾਰੀ ਅਤੇ ਮੁੱਖ ਥਾਣਾ ਅਫ਼ਸਰ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਪੁਲਿਸ ਅਧਿਕਾਰੀ
        ਸ੍ਰੀ ਐਸ ਕੇ ਸ਼ਰਮਾ ਨੇ ਦੱਸਿਆ ਕਿ ਚੋਣ ਹਲਕਾ ਦਸੂਹਾ ਵਿੱਚ ਹੁਣ ਤੱਕ 8,83,000/- ਰੁਪਏ ਨਕਦ, 40 ਕਿਲੋਗ੍ਰਾਮ ਡੋਡੇ ਚੁਰਾਪੋਸਤ, 207 ਗਰਾਮ ਅਫ਼ੀਮ, 57 ਗਰਾਮ ਹੈਰੋਇਨ, 15 ਗਰਾਮ ਸਮੈਕ, 6592 ਕੈਪਸੂਲ, 850 ਟੀਕੇ, 1,21,980 ਨਸ਼ੀਲੀਆਂ ਗੋਲੀਆਂ, 800 ਗਰਾਮ ਨਸ਼ੀਲਾ ਪਾਊਡਰ, 136 ਨਸ਼ੀਲੀਆਂ ਸ਼ੀਸ਼ੀਆਂ, 1,55,250 ਐਮ ਐਲ ਨਜਾਇਜ਼ ਸ਼ਰਾਬ, 123166100 ਐਮ.ਐਲ. ਸ਼ਰਾਬ ਠੇਕਾ, 6750000 ਐਮ ਐਲ  ਬੀਅਰ ਬਰਾਮਦ ਕੀਤੀ ਗਈ ਹੈ।

        ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 142 ਪੋਲਿੰਗ ਸਟੇਸ਼ਨ ਹਨ ਅਤੇ ਚੋਣ ਹਲਕੇ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸੈਕਟਰ ਵਿੱਚ ਇੱਕ ਗਜਟਿਡ ਅਫ਼ਸਰ ਅਤੇ ਇੱਕ ਇੰਸਪੈਕਟਰ / ਮੁੱਖ ਅਫ਼ਸਰ ਬਤੌਰ ਸੈਕਟਰ ਇੰਚਾਰਜ ਲਗਾਏ ਗਏ ਹਨ। ਇਸ ਚੋਣ ਹਲਕੇ ਦੇ ਸਾਰੇ ਪਿੰਡਾਂ / ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ 20 ਪੈਟਰੋਲਿੰਗ ਪਾਰਟੀਆਂ ਲਗਾਈਆਂ ਹਨ।  ਸੀ.ਆਰ.ਪੀ.ਐਫ. ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਫੋਰਸ ਏਰੀਆ ਡੋਮੀਨੇਸ਼ਨ ਡਿਊਟੀ ਲਈ ਵਰਤੀ ਜਾ ਰਹੀ ਹੈ।  ਤਿੰਨ ਕੰਪਨੀਆਂ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਤੇ ਡਿਊਟੀਆਂ ਕਰਨਗੀਆਂ ਅਤੇ ਇੱਕ ਕੰਪਨੀ ਦੀ ਫੋਰਸ ਫਲਾਇੰਗ ਸਕੂਆਡ, ਸਟੈਟਿਕ ਸਰਵਾਲੈਂਸ ਟੀਮ ਅਤੇ ਸਟੋਰੇਜ ਸੈਂਟਰ ਦੀ ਸਕਿਉਰਟੀ ਲਈ ਲਗਾਈ ਜਾਵੇਗੀ। ਇਸ ਤੋਂ ਇਲਾਵਾ 4 ਕੰਪਨੀਆਂ ਕਮਾਂਡੋ ਬਟਾਲੀਅਨ ਦੀਆਂ ਚੋਣ ਹਲਕੇ ਵਿੱਚ ਇੰਟਰਸਟੇਟ / ਇੰਟਰਡਿਸਟਿਕ ਸੀਲਿੰਗ ਪੁਆਇੰਟਾਂ ਅਤੇ ਇਲਾਕੇ ਵਿੱਚ ਨਾਕਾਬੰਦੀ ਡਿਊਟੀ ਲਈ ਵਰਤੀਆਂ ਜਾ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸਿਆਰਪੁਰ ਵਿੱਚੋਂ 1640 ਕਰਮਚਾਰੀ ਚੋਣ ਡਿਊਟੀ ਲਈ ਲਗਾਏ ਗਏ ਹਨ। ਇਸ ਮੌਕੇ ਤੇ ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਫੋਰਸ ਨੂੰ ਨਿਰਪੱਖ ਰੋਲ ਅਦਾ ਕਰਨ ਲਈ ਕਿਹਾ।

ਦਸੂਹਾ ’ਚ ਹਾਰ ਯਕੀਨੀ ਵੇਖ ਕਾਂਗਰਸੀ ਮੈਦਾਨ ਛੱਡ ਕੇ ਭੱਜੇ : ਪਰਕਾਸ਼ ਸਿੰਘ ਬਾਦਲ

  • ਹਲਕੇ ਵਾਸਤੇ ਪਤੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰ ਦਿਆਂਗੀ : ਸੁਖਜੀਤ ਕੌਰ ਸਾਹੀ
  • ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਵੇਗਾ : ਡਾ. ਚੀਮਾ

ਦਸੂਹਾ, 6 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ  ਬਾਦਲ ਨੇ ਆਖਿਆ ਹੈ ਕਿ ਦਸੂਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਪਣੀ ਹਾਰ ਯਕੀਨੀ ਵੇਖ ਕੇ ਕਾਂਗਰਸ ਪਾਰਟੀ ਦੇ ਆਗੂ ਮੈਦਾਨ ਛੱਡ ਕੇ ਭੱਜ ਗਏ ਹਨ।

          ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਘੋਗਰਾ, ਪੱਸੀ ਕੰਡੀ, ਡਡਿਆਲ ਅਤੇ ਬਡਲਾ ਵਿਖੇ ਵਿਸ਼ਾਲ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਰੋਧੀ ਸੋਚ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ ਅਤੇ ਰਾਸ਼ਟਰੀ ਤੇ ਸੂਬਾ ਪੱਧਰ ’ਤੇ ਲੋਕ ਵਿਰੋਧੀ ਨੀਤੀਆਂ ਦੀ ਧਾਰਨੀ ਕਾਂਗਰਸ ਪਾਰਟੀ ਦੀ ਅਸਲੀਅਤ ਹੁਣ ਲੋਕਾਂ ਸਾਹਮਣ ਆਉਣ ਮਗਰੋਂ ਇਸ ਪਾਰਟੀ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਣਾ ਤੈਅ ਹੈ। ਉਹਨਾਂ ਕਿਹਾ ਕਿ ਯੂ ਪੀ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਇਸ ਗੱਲ ਦੀ ਗਵਾਹ ਹੈ ਕਿ ਲੋਕ ਹੁਣ ਕਾਂਗਰਸ ਦਾ ਮੁਕੰਮਲ ਸਫਾਇਆ ਚਾਹੁੰਦੇ ਹਨ।


          ਕੇਂਦਰੀ ਫੰਡਾਂ ਦੇ ਮਾਮਲੇ ’ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ’ਤੇ ਪੰਜਾਬ ਕਾਂਗਰਸ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਸ੍ਰ ਬਾਦਲ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਪੈਸਾ ਹਾਸਲ ਕਰਨ ਵਾਲੀ ਕੇਂਦਰ ਸਰਕਾਰ ਇਸ ਪੈਸੇ ਨੂੰ ਆਪਣਾ ਕਿਵੇਂ ਦੱਸ ਰਹੀ ਹੈ ਤੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਵਾਉਣ ਵਾਸਤੇ ਕੇਂਦਰ ਸਰਕਾਰ ਹਰ ਹਰਬਾ ਵਰਤ ਰਹੀ ਹੈ ਅਤੇ ਇਸਦੀ ਪੰਜਾਬ ਵਿਰੋਧੀ ਸੋਚ ਖਿਲਾਫ ਸੂਬੇ ਦੇ ਲੋਕਾਂ ਨੂੰ ਲਾਮਬੱਧ ਹੋਣ ਦੀ ਜ਼ਰੂਰਤ ਹੈ।

          ਵਿਸ਼ਵ ਰਿਕਾਰਡ ਬਣਾਉਣ ਵਾਲੇ ਭ੍ਰਿਸ਼ਟਾਚਾਰ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜਿੰਨਾ ਵੱਡ ਘੁਟਾਲਾ ਇਕ ਮੰਤਰੀ ਵਲੋਂ ਕੀਤਾ ਗਿਆ, ਉਹ ਪੰਜਾਬ ਦੇ 7 ਬਜਟ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਹੀ ਅੱਜ ਦੇਸ਼ ਵਿਚ ਵਿਆਪਕ ਬੇਰੋਜ਼ਗਾਰੀ, ਗਰੀਬੀ ਅਤੇ ਲੱਕ ਤੋੜਵੀਂ ਮਹਿੰਗਾਈ ਨੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।

          ਦਸੂਹਾ ਹਲਕੇ ਦੀ ਗੱਲ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਹਲਕੇ ਤੋਂ ਉਮੀਦਵਾਰ ਭਾਵੇਂ ਬੀਬੀ ਸੁਖਜੀਤ ਕੌਰ ਸਾਹੀ ਹਨ ਪਰ ਉਹ ਹਲਕੇ ਦੇ ਲੋਕਾਂ ਦੇ ਪਿਆਰ ਅਤੇ ਪ੍ਰਗਟਾਏ ਭਰੋਸੇ ਦੇ ਕਾਇਲ ਹੋ ਗਏ ਹਨ ਅਤੇ ਇਹ ਭਰੋਸਾ ਦੁਆਉਂਦੇ ਹਨ ਕਿ ਹਲਕੇ ਦਾ ਵਿਕਾਸ  ਉਹਨਾਂ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਾਸਤੇ ਜੋ ਕੰਮ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਨੇ ਕੀਤੇ ਉਹ ਆਪਣੇ ਆਪ ਵਿਚ ਮਿਸਾਲ ਹਨ ਅਤੇ ਉਹਨਾਂ ਦੇ ਅਚਨਚੇਤ ਅਕਾਲ ਚਲਾਣੇ ਕਾਰਨ ਹੋ ਰਹੀ ਇਹ ਚੋਣ ਆਪਣੇ ਆਪ ਵਿਚ ਵੱਖਰੀ ਕਿਸਮ ਦੀ ਚੋਣ ਹੈ।

          ਇਹਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਨੇ ਆਖਿਆ ਕਿ ਉਹ ਹਲਕੇ ਦੇ ਵਿਕਾਸ ਵਾਸਤੇ ਆਪਣੀ ਪਤੀ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਵਾਸਤੇ ਦਿਨ ਰਾਤ ਇਕ ਕਰ ਦੇਣਗੇ ਅਤੇ  ਵਿਕਾਸ ਕਾਰਜ ਹੀ ਉਹਨਾਂ ਦੀ ਹਮੇਸ਼ਾ ਪਹਿਲ ਰਹਿਣਗੇ।

          ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਵਿਧਾਇਕ ਤੇ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਕਾਂਗਰਸ ਦੀ ਸੰਜੀਦਗੀ ਦਾ ਪਤਾ ਇਥੋਂ ਹੀ ਚਲ ਜਾਂਦਾ ਹੈ ਕਿ ਉਸਦੇ ਆਗੂ ਹੁਣ ਚੋਣਾਂ ਲੜਨ ਵਾਸਤੇ ਹੀ ਤਿਆਰ ਨਹੀਂ ਹਨ ਤਾਂ ਲੋਕਾਂ ਦੇ ਕੰਮਾਂ ਕਾਰਜਾਂ ਵਾਸਤੇ ਕਿਵੇਂ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਫਾਏ ਮਗਰੋਂ ਹੁਣ ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋ ਜਾਵੇਗਾ।

          ਇਸ ਮੌਕੇ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਗੁਲਜ਼ਾਰ ਸਿੰਘ ਰਣੀਕੇ ਤੇ ਸਿਕੰਦਰ ਸਿੰਘ ਮਲੂਕਾ ਦੋਵੇਂ ਕੈਬਨਿਟ ਮੰਤਰੀ, ਸਰੂਪ ਚੰਦ ਸਿੰਗਲਾ, ਬਲਵਿੰਦਰ ਕੌਰ ਧਾਂਦੀ, ਦੇਸ ਰਾਜ ਧੁੱਗਾ, ਮਨਜੀਤ ਸਿੰਘ ਮੰਨਾ, ਹਰੀ ਸਿੰਘ ਜੀਰਾ, ਦੀਪ ਮਲਹੋਤਰਾ, ਪ੍ਰੇਮ ਮਿੱਤਲ, ਸੁਖਦਰਸ਼ਨ ਸਿੰਘ ਮਰਾੜ੍ਹ ਚੇਅਰਮੈਨ, ਸੁਰਿੰਦਰ ਸਿੰਘ ਪਹਿਲਵਾਨ ਚੇਅਰਮੈਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਦਸੂਹਾ ਉਪ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਭੋਗ ਪੈ ਜਾਵੇਗਾ-ਸੁਖਬੀਰ ਸਿੰਘ ਬਾਦਲ

ਕਾਂਗਰਸ ਦਾ ਬਲਾਕ ਸਮੰਤੀ ਮੈਂਬਰ 4 ਸਰਪੰਚਾਂ ਤੇ ਸੈਕੜੇ ਸਮੱਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਦਸੂਹਾ, 5 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਦਾਅਵਾ ਕੀਤਾ ਕਿ ਦਸੂਹਾ ਉਪ ਚੋਣ ’ਚ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦਾ ਭੋਗ ਪੈ ਜਾਵੇਗਾ ਕਿਉਂਕਿ ਸੂਬੇ ਦੇ ਕਾਂਗਰਸੀ ਆਗੂਆਂ ਨੇ ਇਹ ਤੱਥ ਕਬੂਲ ਕਰ ਲਿਆ ਹੈ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਹੀ ਪੰਜਾਬ ਨੂੰ ਵਿਕਾਸ ਦੇ ਸਿਖਰ ਤੱਕ ਲਿਜਾ ਸਕਦਾ ਹੈ ਅਤੇ ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਹੁਣ ਕਦੇ ਵੀ ਸੂਬੇ ’ਚ ਸਤਾ ਹਾਸਿਲ ਨਹੀਂ ਕਰ ਸਕੇਗੀ।

        ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਦੀ ਉਦਾਹਰਣ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿੰਨਾ ਰਾਜਾਂ ’ਚ ਵੀ ਕਾਂਗਰਸ ਪਾਰਟੀ 5 ਸਾਲ ਤੋਂ ਵੱਧ ਸਤਾ ਤੋਂ ਲਾਂਭੇ ਹੋਈ ਉਥੇ ਹੀ ਇਸ ਦਾ ਖਾਤਮਾ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਉਸ ਅਮਰਬੇਲ ਵਾਂਗ ਹੈ ਜੋ ਜਨਤਕ ਪੈਸੇ ਦੀ ਲੁੱਟ ਕਰਕੇ ਪਲਦੀ ਹੈ ਅਤੇ ਇਸ ਦੀ ਅਣਹੋਂਦ ’ਚ ਸੁੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਸੂਹਾ ਉਪ ਚੋਣ ’ਚ ਹੋਣ ਵਾਲੀ ਵੱਡੀ ਹਾਰ ਕਾਂਗਰਸੀ ਆਗੂਆਂ ਦੇ ਹੌਸਲੇ ਪਸਤ ਕਰ ਦੇਵੇਗੀ ਅਤੇ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਲਈ ਪਾਰਟੀ ਦੇ ਮੁੱਖ ਦਫ਼ਤਰ ਅੱਗੇ ਕਤਾਰ ਬਣਾ ਕੇ ਖਲੋ ਜਾਣਗੇ।

        ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਗਿਲਜੀਆਂ, ਕੁਲਾਰਾਂ, ਰਸ਼ਪਾਲਵਾਂ ਨਾਗਰੇ, ਸੱਗਰਾਂ, ਉਚੀ ਬੱਸੀ ਅਤੇ ਦਸੂਹਾ ਸ਼ਹਿਰ ਵਿਖੇ ਚੋਣ ਪ੍ਰਚਾਰ ਦੌਰਾਨ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਵਿਕਾਸ ਏਜੰਡੇ ਦੇ ਹਕ ’ਚ ਭੁਗਤਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ’ਚ ਵਿਕਾਸ ਆਧਾਰਤ ਰਾਜਨੀਤੀ ਦਾ ਇਕ ਨਵਾਂ ਦੌਰ ਆਰੰਭ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਵਿਕਾਸ ਦੇ ਇਕਲੌਤੇ ਟੀਚੇ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਦਿਸ਼ਾ ’ਚ ਚੁੱਕੇ ਗਏ ਕਦਮ ਸੱਭ ਦੇ ਸਾਹਮਣੇ ਹਨ ਅਤੇ ਆਉਂਦੇ 2 ਸਾਲਾਂ ਦੌਰਾਨ ਪੰਜਾਬ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਣ ਜਾਵੇਗਾ।  ਸ. ਬਾਦਲ ਨੇ ਜੋਰ ਦਿੰਦਿਆਂ ਕਿਹਾ, ‘‘ਅਸੀਂ ਹਮੇਸ਼ਾਂ ਆਪਣੀ ਕਾਰਗੁਜਾਰੀ ਦੇ ਆਧਾਰ ’ਤੇ ਵੋਟ ਪਾਉਣ ਦੀ ਅਪੀਲ ਕਰਦੇ ਹਾਂ’’।

        ਇਸੇ ਦੌਰਾਨ ਸੱਗਰਾਂ ਪਿੰਡ ਵਿਖੇ ਕਾਂਗਰਸੀ ਆਗੂ ਅਤੇ ਦਸੂਹਾ ਬਲਾਕ ਸਮੰਤੀ ਮੈਂਬਰ ਸ੍ਰੀ ਗਿਰਦਾਰੀ ਲਾਲ, ਪਿੰਡ ਬੇਰਸਾ ਦਾ ਸਰਪੰਚ ਸ੍ਰੀ ਰਾਜ ਕੁਮਾਰ, ਪਿੰਡ ਜੰਦੋੜ ਦੇ ਸਰਪੰਚ ਸ. ਸੁਰਿੰਦਰ ਸਿੰਘ, ਹਰਮਿੰਦਰ ਸਿੰਘ ਰੰਧਾਵ ਸਰਪੰਚ ਪਿੰਡ ਰੰਧਾਵਾ ਅਤੇ ਝਿੰਗਰ ਤੋਂ ਬੰਟੀ ਸਰਪੰਚ ਵੱਲੋਂ ਸੈਕੜੇ ਸਮੱਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਨਾਲ ਬੀਬੀ ਸੁਖਜੀਤ ਕੌਰ ਸਾਹੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਸ੍ਰੀ ਗਿਰਧਾਰੀ ਲਾਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਮੱਰਥਕ ਬੀਬੀ ਸਾਹੀ ਦੀ ਰਿਕਾਰਡ ਤੋੜ ਜਿੱਤ ਯਕੀਨੀ ਬਨਾਉਣ ਲਈ ਅੱਡੀ-ਚੋਟੀ ਦਾ ਜੋਰ ਲਾ ਦੇਣਗੇ। ਉਨ੍ਹਾਂ ਕਿਹਾ ਕਿ ਅਜਿਹੀ ਪਾਰਟੀ ’ਚ ਰਹਿਣ ਦੀ ਤੁੱਕ ਹੀ ਨਹੀਂ ਬਣਦੀ ਜਿਸ ਦੇ ਆਗੂ ਨਾਲ ਸੰਪਰਕ ਵੀ ਨਾ ਬਣਾਇਆ ਜਾ ਸਕੇ ਅਤੇ ਮਿਲਣ ’ਤੇ ਵੀ ਆਪਣੇ ਬਾਰੇ ਜਾਣੂੰ ਕਰਵਾਉਣ ਲਈ ਉਨ੍ਹਾਂ ਦੀ ਯਾਦਸ਼ਕਤੀ ਨੂੰ ਹਲੂਣਾ ਦੇਣਾ ਪਵੇ। ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਸਾਰੇ ਸਰਪੰਚਾਂ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ’ਤੇ ਪੂਰਨ ਭਰੋਸਾ ਪ੍ਰਗਟਾਇਆ।

        ਅੱਜ ਦੀ ਚੋਣ ਮੁਹਿੰਮ ਦੌਰਾਨ ਸ. ਬਾਦਲ ਨਾਲ ਪਾਰਟੀ ਦੇ ਕੋਰ ਕਮੇਟੀ ਮੈਂਬਰ ਸ. ਬਲਵੰਤ ਸਿੰਘ ਰਾਮੂਵਾਲੀਆ, ਸਾਂਸਦ ਡਾ. ਰਤਨ ਸਿੰਘ ਅਜਨਾਲਾ, ਸ. ਅਜੀਤ ਸਿੰਘ ਕੋਹਾੜ ਤੇ ਸ. ਗੁਲਜ਼ਾਰ ਸਿੰਘ ਰਣੀਕੇ, ਦੋਵੇਂ ਕੈਬਨਿਟ ਮੰਤਰੀ, ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ, ਵਿਧਾਇਕ ਸ. ਮਹੇਸ਼ਇੰਦਰ ਸਿੰਘ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਮਨਜੀਤ ਸਿੰਘ ਰਾਏ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ ਅਤੇ ਸੀਨੀਅਰ ਭਾਜਪਾ ਆਗੂ ਬੀਬੀ ਬਲਵਿੰਦਰ ਕੌਰ ਥਾਂਦੀ ਵੀ ਹਾਜਿਰ ਸਨ।

ਬੀਬੀ ਸਾਹੀ ਵੱਡੇ ਫ਼ਰਕ ਨਾਲ ਜਿੱਤਣਗੇ: ਅਨਿਲ ਜੋਸ਼ੀ

ਤਲਵਾੜਾ, 5 ਜੁਲਾਈ: ਅੱਜ ਇੱਥੇ ਸ਼੍ਰੀ ਅਨਿਲ ਜੋਸ਼ੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਤੇ ਚੋਣ ਇੰਚਾਰਜ ਜੋਨ ਤਲਵਾੜਾ ਨੇ ਇਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਬੇਮਿਸਾਲ ਵਿਕਾਸ ਸਦਕਾ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਨੂੰ ਸੱਤਾ ਵਿਚ ਲਿਆਂਦਾ ਅਤੇ ਹੁਣ ਸੂਬੇ ਵਿਚ ਕਿਸੇ ਵੀ ਪੱਧਰ ਤੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਦੇ ਮੰਤਵ ਨਾਲ ਨਵੇਂ ਤਕਨੀਕੀ ਕਾਲਜ ਅਤੇ ਆਈ. ਟੀ. ਆਈ. ਖੋਲ੍ਹੀਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ 41 ਪੋਲਿੰਗ ਬੂਥਾਂ ਦੀ ਕਮਾਨ ਸੰਭਾਲਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਥਾਨਕ ਵਰਕਰਾਂ ਨੂੰ ਪ੍ਰੇਰਿਤ ਕਰਕੇ ਬੀਬੀ ਸੁਖਜੀਤ ਕੌਰ ਸਾਹੀ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਇਸ ਮੌਕੇ ਸ. ਵਿਕਰਮਪਾਲ ਸਿੰਘ ਜਿਲ੍ਹਾ ਸਕੱਤਰ ਕਾਂਗਰਸ ਪਾਰਟੀ ਨੇ ਆਪਣੀ ਪਾਰਟੀ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜਿੰਦਰ ਭੰਡਾਰੀ, ਤੀਕਸ਼ਣ ਸੂਦ ਸਾਬਕਾ ਮੰਤਰੀ, ਰਾਕੇਸ਼ ਰਾਠੌਰ ਮੇਅਰ ਜ¦ਧਰ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਐਨ. ਕੇ. ਸ਼ਰਮਾ ਵਿਧਾਇਕ ਜੀਰਕਪੁਰ, ਜਗਤਾਰ ਸਿੰਘ ਸੈਣੀ, ਰਮੇਸ਼ ਜਾਲਮ, ਵਿਜੈ ਸੂਦ, ਮਹਿੰਦਰ ਪਾਲ ਮਾਨ, ਸ਼ਿਵ ਸੂਦ, ਗਗਨ ਬੱਤਰਾ, ਤਿਲਕ ਰਾਜ ਸ਼ਰਮਾ, ਸਨੀ ਸ਼ਰਮਾ, ਕਰਮਜੀਤ ਲੱਕੀ, ਅਸ਼ਵਨੀ ਓਹਰੀ, ਵਰਿੰਦਰ ਬਿੰਦੂ, ਨਿਤਨ ਗੁਪਤਾ, ਰਕੇਸ਼ ਸੂਰੀ, ਮਿੰਟਾ ਕੋਛੜ, ਕਰਮਜੀਤ, ਰਮੇਸ਼ ਸ਼ਰਮਾ, ਰਮਨ ਪੱਬੀ, ਰਾਮਦੇਵ ਯਾਦਵ, ਵਿਨੋਦ ਪਰਾਸ਼ਰ, ਆਰ. ਪੀ. ਸੈਣੀ ਜਿਲ੍ਹਾ ਪ੍ਰਧਾਨ ਤਰਨਤਾਰਨ, ਪ੍ਰਭਜੀਤ ਸਿੰਘ ਰਟੌਲ, ਸੁਖਵਿੰਦਰ ਸਿੰਘ ਪਿੰਟੂ, ਅਮਨ ਐਰੀ, ਰਜਿੰਦਰ ਪੱਪੂ, ਨਵਨੀਤ ਲਵਲੀ, ਨਿਰਮਲ ਸਿੰਘ, ਕਮਲਜੀਤ ਸਿੰਘ ਬਿੱਟਾ ਆਦਿ ਵਰਕਰ ਹਾਜਰ ਸਨ।

ਮਜੀਠੀਆ ਦੀ ਫੇਰੀ ਨਾਲ ਵਰਕਰਾਂ ਦੇ ਹੌਸਲੇ ਹੋਏ ਬੁਲੰਦ

ਤਲਵਾੜਾ, 5 ਜੁਲਾਈ: ਅੱਜ ਇੱਥੇ ਸ. ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਪੰਜਾਬ ਦੀ ਤਲਵਾੜਾ ਫ਼ੇਰੀ ਨਾਲ ਅਕਾਲੀ ਭਾਜਪਾ ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਬੀਬੀ ਸਾਹੀ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਨਵਾਂ ਉਤਸ਼ਾਹ ਮਿਲਿਆ। ਸ. ਮਜੀਠੀਆ ਨੇ ਇਸ ਮੌਕੇ ਚੋਣ ਦਫ਼ਤਰ ਵਿਖੇ ਅਕਾਲੀ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਢੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਸਵ. ਅਮਰਜੀਤ ਸਿੰਘ ਸਾਹੀ ਵੱਲੋਂ ਇੱਥੇ ਸ਼ੁਰੂ ਕੀਤੀ ਵਿਕਾਸ ਦੀ ਦਾਸਤਾਨ ਨੂੰ ਸਿਖਰਾਂ ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਰਕਰਾਂ, ਵਿਸ਼ੇਸ਼ ਤੌਰ ਤੇ ਨੋਜਵਾਨਾਂ ਵੱਲੋਂ ਇਸ ਚੋਣ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਉਪ ਚੋਣ ਲੜਨ ਲਈ ਕੋਈ ਮੁੱਦਾ ਨਹੀਂ ਹੈ ਅਤੇ ਹਲਕੇ ਦੇ ਲੋਕ ਪਹਿਲਾਂ ਹੀ ਕਾਂਗਰਸ ਤੋਂ ਮੋਹ ਭੰਗ ਕਰਕੇ ਸਵ. ਸਾਹੀ ਨੂੰ ਵਿਧਾਨ ਸਭਾ ਵਿਚ ਭੇਜ ਚੁੱਕੇ ਹਨ ਪਰੰਤੂ ਉਨ੍ਹਾਂ ਦੇ ਦੁਖਦਾਇਕ ਵਿਛੋੜੇ ਨਾਲ ਲੋਕ ਆਪਣਾ ਸਮਰਥਨ ਉਨ੍ਹਾਂ ਦੀ ਸੁਪਤਨੀ ਨੂੰ ਦੇ ਕੇ ਅਕਾਲੀ ਭਾਜਪਾ ਸਰਕਾਰ ਨੂੰ ਮਜਬੂਤ ਕਰਨਗੇ।
ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸਰਬਜੋਤ ਸਿੰਘ ਸਾਹਬੀ ਜਿਲ੍ਹਾ ਯੂਥ ਪ੍ਰਧਾਨ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ, ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ,  ਲਵਇੰਦਰ ਸਿੰਘ, ਲਵਇੰਦਰ ਸਿੰਘ, ਦਵਿੰਦਰ ਸਿੰਘ ਸੇਠੀ, ਸੰਜੀਵ ਭਾਰਦਵਾਜ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਕਰਮਵੀਰ ਸਿੰਘ ਘੁੰਮਣ ਜਿਲ੍ਹਾ ਪ੍ਰਧਾਨ ਸੋਈ, ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਆਸਾ ਸਿੰਘ ਕੌਲੀਆਂ, ਤਾਰਾ ਸਿੰਘ ਬੰਸੀਆ, ਦੀਪਕ ਰਾਣਾ, ਲੰਬੜਦਾਰ ਸਰਬਜੀਤ ਡਡਵਾਲ, ਵਿਸ਼ਾਲ ਰਤਨ, ਆਸ਼ੂ ਅਰੋੜਾ, ਕੁਲਦੀਪ ਚਤਰੂ, ਸ਼ਿਸ਼ੂਪਾਲ, ਡਾ. ਧਰੁਬ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

ਦਸੂਹਾ ਵਿਚ ਹੋਇਆ ਚੋਣ ਅਭਿਆਸ

ਦਸੂਹਾ, 5 ਜੁਲਾਈ: ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਲਈ ਮਾਡਲ ਕੋਡ ਆਫ਼ ਕਨਡੈਕਟ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਚੋਣ ਪ੍ਰਕ੍ਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਨਿਯੁਕਤ ਪੋਲਿੰਗ ਅਮਲੇ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ।  ਇਹ ਵਿਚਾਰ ਚੋਣ ਅਬਜ਼ਰਵਰ  ਸ੍ਰੀ ਹੇਮੰਤ ਰਾਓ, ਆਈ ਏ ਐਸ ਨੇ ਦਸੂਹਾ ਦੀ ਜਿਮਨੀ ਚੋਣ ਲਈ ਨਿਯੁਕਤ ਅਮਲੇ ਦੀ ਅਨਾਜ ਮੰਡੀ, ਦਸੂਹਾ ਵਿਖੇ ਦੂਸਰੀ ਰਿਹਸਲ ਦੌਰਾਨ ਹਾਜ਼ਰ ਸੁਪਰਵਾਈਜ਼ਰ, ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰਾਂ ਨੂੰ ਵੋਟਾਂ ਦੇ ਕੰਮ ਨੂੰ ਪੂਰਾ ਕਰਨ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਪ੍ਰਗਟ ਕੀਤੇ।
        ਰਿਟਰਨਿੰਗ ਅਫ਼ਸਰ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ 11 ਜੁਲਾਈ ਨੂੰ ਹੋਣ ਵਾਲੀਆਂ ਵੋਟਾਂ ਲਈ ਵੱਖ-ਵੱਖ ਬੂਥਾਂ ਤੇ ਨਿਯੁਕਤ ਪੋ¦ਿਗ ਪਾਰਟੀਆਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮ) ਅਤੇ ਚੋਣ ਪ੍ਰਕ੍ਰਿਆ ਸਬੰਧੀ ਲੋੜੀਂਦਾ ਸਮਾਨ 10 ਜੁਲਾਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਸੂਹਾ ਤੋਂ ਦੇ ਕੇ ਦੁਪਹਿਰ ਤੱਕ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਲਈ ਹਲਕੇ ਦੇ 192 ਪੋਲਿੰਗ ਬੂਥਾਂ ਲਈ 768 ਅਮਲਾ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਪ੍ਰਤੀਸ਼ਤ ਰਿਜ਼ਰਵ ਸਟਾਫ਼ ਵੀ ਚੋਣ ਪ੍ਰਕ੍ਰਿਆ ਦੌਰਾਨ ਹੈਡ ਕੁਆਟਰ ਤੇ ਹਾਜ਼ਰ ਰਹੇਗਾ ਤਾਂ ਜੋ ਲੋੜੀਂਦੇ ਪੋ¦ਿਗ ਬੂਥਾਂ ਤੇ ਲਗਾਇਆ ਜਾ ਸਕੇ। ਚੋਣ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 17 ਸੈਕਟਰ ਅਫ਼ਸਰ ਅਤੇ 67 ਮਾਈਕਰੋ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ  ਸਮੂਹ ਅਮਲੇ ਨੂੰ ਪੋਲਿੰਗ ਬੂਥਾਂ ਉਪਰ ਵੋਟਾਂ ਲਈ ਵਰਤੀ ਜਾਣ ਵਾਲੀ ਈ ਵੀ ਐਮ ਮਸ਼ੀਨ ਦੀ ਵੀ ਜਾਣਕਾਰੀ ਦਿੱਤੀ ਗਈ ਅਤੇ ਚੋਣ ਕਮਿਸ਼ਨ ਵੱਲੋਂ ਵੋਟ ਪਾਉਣ ਸਮੇਂ ਵੋਟਰਾਂ ਦੀ ਪਹਿਚਾਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ  ਤੋਂ ਜਾਣੂ ਕਰਵਾਇਆ ਗਿਆ।
        ਇਸ ਮੌਕੇ ਵਿਧਾਨ ਸਭਾ 40-ਦਸੂਹਾ ਹਲਕੇ ਦੇ ਨਿਯੁਕਤ ਅਮਲੇ ਲਈ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਹਿੱਤ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ।

ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਹੱਦ ਬੰਨੇ ਤੋੜੇ: ਸ਼ਾਂਤਾ ਕੁਮਾਰ

ਤਲਵਾੜਾ, 5 ਜੁਲਾਈ:  ਕੇਂਦਰ ਦੀ ਕਾਂਗਰਸ ਸਰਕਾਰ ਨੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਹਨ ਅਤੇ ਦੇਸ਼ ਦੇ ਆਰਥਿਕ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਇਹ ਪ੍ਰਗਟਾਵਾ ਇੱਥੇ ਸ਼੍ਰੀ ਸ਼ਾਂਤਾ ਕੁਮਾਰ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਅੱਜ ਇੱਥੇ ਭਾਜਪਾ ਦੇ ਚੋਣ ਦਫ਼ਤਰ ਵਿਚ ਅਕਾਲੀ ਭਾਜਪਾ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੂੰ ਆਪਣੇ ਕਾਰਨਾਮਿਆਂ ਸਦਕਾ ਜੇਲ੍ਹ ਜਾਣਾ ਪੈ ਰਿਹਾ ਹੈ ਜਿਸ ਕਾਰਨ ਪੂਰੇ ਦੇਸ਼ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਿਆ ਹੈ। ਕੇਂਦਰ ਦੀਆਂ ਖੁੱਲ੍ਹੇ ਬਾਜਾਰੀਕਰਨ ਦੀਆਂ ਨੀਤੀਆਂ ਕਾਰਨ ਮਹਿੰਗਾਈ ਸਿਖਰਾਂ ਨੂੰ ਛੋਹ ਰਹੀ ਹੈ ਅਤੇ ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ ਅਤੇ ਹਰ ਵਰਗ ਵਿਚ ਵਿਆਪਕ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 70 ਕਰੋੜ ਲੋਕ 20 ਰੁਪਏ ਦਿਹਾੜੀ ਕਮਾ ਰਹੇ ਹਨ ਜਦਕਿ ਸਰਮਾਏਦਾਰੀ ਦਾ ਬੋਲਬਾਲਾ ਵਧ ਗਿਆ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਨੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਨੂੰ ਡਟ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਸਵ. ਅਮਰਜੀਤ ਸਿੰਘ ਸਾਹੀ ਵੱਲੋਂ ਸ਼ੁਰੂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਸਰਕਾਰ ਕਾਇਮ ਕਰਕੇ 46 ਸਾਲ ਦਾ ਰਿਕਾਰਡ ਤੋੜਿਆ ਹੈ ਅਤੇ ਹੁਣ ਦਸੂਹਾ ਜਿਮਨੀ ਚੋਣ ਵਿਚ ਵੀ ਇਸੇ ਤਰਾਂ ਰਿਕਾਰਡ ਕਾਇਮ ਕਰਨਾ ਹੈ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਬੂਥ ਸੰਭਾਲਣ ਲਈ ਬਕਾਇਦਾ ਡਿਊਟੀਆਂ ਵੰਡੀਆਂ ਅਤੇ ਕਿਹਾ ਕਿ ਵਰਕਰ ਹਰ ਘਰ ਤੱਕ ਵਿਕਾਸ ਦਾ ਸੁਨੇਹਾ ਪਹੁੰਚਾਉਣ ਲਈ ਕਮਰ ਕੱਸ ਲੈਣ।
ਇਸ ਮੌਕੇ ਸ਼੍ਰੀ ਅਨਿਲ ਜੋਸ਼ੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕਰਦਿਆਂ ਬੀਬੀ ਸਾਹੀ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਵਿਕਾਸ ਦੇ ਮਸੀਹਾ ਸਵ. ਅਮਰਜੀਤ ਸਿੰਘ ਸਾਹੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਹੋਰਨਾਂ ਤੋਂ ਇਲਾਵਾ ਰਾਜਿੰਦਰ ਭੰਡਾਰੀ, ਸ਼੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ, ਰਘੁਨਾਥ ਰਾਣਾ, ਰਮੇਸ਼ ਧਵਾਲਾ ਕੈਬਨਿਟ ਮੰਤਰੀ ਹਿਮਾਚਲ, ਐਨ. ਕੇ. ਸ਼ਰਮਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਤਿਲਕ ਰਾਜ ਸ਼ਰਮਾ ਮੀਤ ਪ੍ਰਧਾਨ ਭਾਜਪਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਕੇਸ਼ ਰਾਠੌਰ ਮੇਅਰ ਜਲੰਧਰ, ਸ਼ਿਵ ਸੂਦ, ਅਰੁਣੇਸ਼ ਸ਼ਾਕਰ, ਉਮੇਸ਼ ਸ਼ਾਕਰ, ਆਰ. ਪੀ. ਸੈਣੀ, ਅਮਰ ਐਰੀ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ, ਡਾ. ਧਰੁਬ ਸਿੰਘ, ਦਵਿੰਦਰ ਸੇਠੀ, ਲੰਬੜਦਾਰ ਸਰਬਜੀਤ ਡਡਵਾਲ, ਤਾਰਾ ਬੰਸੀਆ, ਆਸ਼ੂ ਅਰੋੜਾ, ਲਵਇੰਦਰ ਸਿੰਘ, ਸ਼ਿਸ਼ੂਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਯੂਥ ਵਰਕਰਾਂ ਨੇ ਅਰੁਣ ਡੋਗਰਾ ਦੇ ਪੱਖ ਵਿੱਚ ਪ੍ਰਚਾਰ ਕੀਤਾ

ਤਲਵਾੜਾ, 5 ਜੁਲਾਈ: ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਯੂਥ ਕਾਂਗਰਸ ਆਪਣਾ ਪੂਰਾ ਜੋਰ ਲਗਾ ਰਿਹਾ ਹੈ । ਯੂਥ ਆਗੂ ਜਗਪ੍ਰੀਤ ਸਿੰਘ ਸਾਹੀ ਦੀ ਅਗਵਾਹੀ ਹੇਠ ਯੂਥ ਵਰਕਰਾਂ ਨੇ ਘਰ ਘਰ ਜਾ ਕੇ ਕਾਂਗਰਸੀ ਉਮੀਦਵਾਰ ਸ਼੍ਰੀ ਅਰੁਣ ਡੋਗਰਾ ਦੇ ਪੱਖ ਵਿੱਚ ਪ੍ਰਚਾਰ ਕੀਤਾ । ਇਸ ਮੌਕੇ ਉਨ੍ਹਾਂ ਨਾਲ ਧਰਮਿੰਦਰ ਸਿੰਘ ਸਾਬੀ, ਅਮੋਲਕ ਸਿੰਘ ਉਪ ਪ੍ਰਧਾਨ ਯੂਥ ਕਾਂਗਰਸ ਦਸੂਹਾ, ਮਨਮੋਹਨ ਸਿੰਘ, ਆਸ਼ੂ ਬਾਜਵਾ ਘੋਗਰਾ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਅਨਿਲ ਕੁਮਾਰ, ਰਾਜੂ, ਕੁਲਵੰਤ ਸਿੰਘ, ਵਿਨੋਦ ਕੁਮਾਰ, ਦੀਪੂ ਭੱਟ, ਰਾਜ ਕੁਮਾਰ, ਰਜੇਸ਼, ਸਾਜਨ, ਅਮਰੀਕ, ਵਿੱਕੀ ਆਦਿ ਹਾਜਰ ਸਨ । 

ਦਸੂਹਾ ਚੋਣ ਲਈ ਪ੍ਰਬੰਧ ਮੁਕੰਮਲ

ਦੀਪਇੰਦਰ ਸਿੰਘ
ਹੁਸ਼ਿਆਰਪੁਰ, 4 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਉਪ ਚੋਣ ਪ੍ਰਕ੍ਰਿਆ ਸਬੰਧੀ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੋਟਾਂ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਥਾਨਕ ਪੁਲਿਸ ਦੇ ਨਾਲ-ਨਾਲ ਚਾਰ ਕੰਪਨੀਆਂ ਸੀ.ਆਰ.ਪੀ.ਐਫ. ਦੀਆਂ ਵਿਧਾਨ ਸਭਾ ਹਲਕੇ 40-ਦਸੂਹਾ ਦੇ ਵੱਖ-ਵੱਖ ਨਾਜ਼ੁਕ ਥਾਵਾਂ ਤੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ 11 ਜੁਲਾਈ 2012 ਨੂੰ  ਵਿਧਾਨ ਸਭਾ ਹਲਕਾ 40-ਦਸੂਹਾ ਦੇ  1,61,620 ਵੋਟਰ,  ਜਿਨ੍ਹਾਂ ਵਿੱਚ 81782 ਮਰਦ ਅਤੇ 79839 ਔਰਤ ਵੋਟਰ ਹਨ,  ਜਦ ਕਿ 1943 ਸਰਵਿਸ ਵੋਟਰਾਂ ਵਿੱਚੋਂ 1414 ਮਰਦ ਅਤੇ 529 ਔਰਤ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਦੇ ਅਧਿਕਾਰੀ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ  ਵੋਟਾਂ ਪਾਉਣ ਲਈ 142 ਪੋਲਿੰਗ ਸਟੇਸ਼ਨਾਂ ਤੇ 192 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 37 ਪੋਲਿੰਗ ਸਟੇਸ਼ਨ ਨਾਜ਼ਕ ਐਲਾਨੇ ਗਏ ਹਨ।  ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਪ੍ਰਕ੍ਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ 835 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ 768 ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਈਡਿੰਗ ਅਫਸਰ, ਪੋਲਿੰਗ ਅਫ਼ਸਰ ਅਤੇ 67 ਮਾਈਕਰੋ ਆਬਜ਼ਰਵਰਾਂ ਦੀ ਡਿਊਟੀ ਲਗਾਈ ਗਈ ਹੈ। ਸਾਰੇ ਪੋਲਿੰਗ ਬੂਥਾਂ ਤੇ ਇੱਕ-ਇੱਕ ਬੀ ਐਲ ਓ ਅਤੇ 17 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ।
        ਉਨ੍ਹਾਂ ਹੋਰ ਦੱਸਿਆ ਕਿ ਰਿਟਰਨਿੰਗ ਅਫ਼ਸਰ-ਕਮ-ਸਬਡਵੀਜਨਲ ਮੈਜਿਸਟਰੇਟ ਦਸੂਹਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਦਸੂਹਾ ਚੋਣ ਪ੍ਰਕ੍ਰਿਆ ਦੇ ਅਮਲ ਨੂੰ ਪੂਰਾ ਕਰਨਗੇ। ਵਿਧਾਨ ਸਭਾ ਹਲਕੇ 40-ਦਸੂਹਾ ਦੀ ਸੁਰੱਖਿਆ ਲਈ ਸੁਰੱਖਿਆ ਮੁਹੱਈਆ ਕਰਾਉਣ ਲਈ 24 ਘੰਟੇ 20 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਅਤੇ ਹਰੇਕ ਪਾਰਟੀ 6 ਤੋਂ 7 ਪੋਲਿੰਗ ਸਟੇਸ਼ਨਾਂ ਦੀ ਗਸ਼ਤ ਕਰਨਗੇ।
ਬਲਕਾਰ ਸਿੰਘ ਸਿੱਧੂ
        ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਚੋਣ ਪ੍ਰਕ੍ਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਅਤੇ ਸੁਰੱਖਿਆ ਲਈ 1882 ਅਧਿਕਾਰੀ / ਕਰਮਚਾਰੀ ਵੱਖ-ਵੱਖ ਪੋਲਿੰਗ ਬੂਥਾਂ ਤੇ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 2 ਐਸ ਪੀ, 8 ਡੀ ਐਸ ਪੀ, 12 ਇੰਸਪੈਕਟਰ, 208 ਐਨ ਜੀ ਓ, 367 ਹੈਡਕਾਂਸਟੇਬਲ, 1019 ਕਾਂਸਟੇਬਲ ਅਤੇ 266 ਐਸ ਪੀ ਓ / ਹੋਮਗਾਰਡ ਦੇ ਮੁਲਾਜ਼ਮ ਡਿਊਟੀ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਜਿਲ੍ਹੇ ਦੇ ਪੁਲਿਸ ਅਧਿਕਾਰੀ ਅਤੇ ਮੁਲਾਜਮ ਵੀ ਨਾਜ਼ਕ ਥਾਵਾਂ ਤੇ ਡਿਊਟੀ ਲਗਾਈ ਗਈ ਹੈ।

ਵੋਟ ਪਾਉਣ ਲਈ ਸ਼ਨਾਖ਼ਤੀ ਕਾਰਡ ਜਰੂਰੀ

ਦਸੂਹਾ, 2 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਉਪ ਚੋਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਵੋਟਰ ਨੂੰ ਵੋਟ ਪਾਉਣ ਵੇਲੇ ਆਪਣਾ ਇਲੈਕਟ੍ਰੋਨਿਕ ਵੋਟਰ ਸ਼ਨਾਖਤੀ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ ਅਤੇ ਪ੍ਰਵਾਸੀ ਭਾਰਤੀ ਵੋਟਰ ਜਿਨ੍ਹਾਂ ਦੀ ਪਾਸਪੋਰਟ ਤੇ ਦਰਜ ਜਾਣਕਾਰੀ ਦੇ ਆਧਾਰ ਤੇ ਵੋਟ ਬਣੇ ਹਨ, ਲਈ ਪੋਲਿੰਗ ਕੇਂਦਰ ਤੇ ਆਪਣਾ ਅਸਲੀ ਪਾਸਪੋਰਟ ਦਿਖਾ ਕੇ ਵੋਟ ਪਾ ਸਕਣਗੇ। ਇਹ ਜਾਣਕਾਰੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਵੋਟਰ ਪ੍ਰਕ੍ਰਿਆ ਨੂੰ ਪ੍ਰਭਾਵੀ ਬਣਾਉਣ ਅਤੇ ਪੋਲਿੰਗ ਸਮੇਂ ਚੋਣ ਦਫ਼ਤਰ ਵੱਲੋਂ ਵੋਟਰ ਨੂੰ ਆਪਣੀ ਪਹਿਚਾਣ ਸਿੱਧ ਕਰਨ ਲਈ ਵੋਟਰ ਸ਼ਨਾਖਤੀ ਕਾਰਡ ਅਤੇ ਚੋਣ ਸਮੇਂ ਫੋਟੋ ਵੋਟਰ ਸਲਿੱਪ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਸਮੇਂ ਜਿਨ੍ਹਾਂ ਵਿਅਕਤੀਆਂ ਕੋਲ ਇਲੈਕਟ੍ਰੋਨਿਕ ਫੋਟੋ ਸ਼ਨਾਖਤੀ ਕਾਰਡ ਨਹੀਂ ਹੋਵੇਗਾ ਜਾਂ ਜਿਨ੍ਹਾਂ ਵੋਟਰਾਂ ਦੀ ਫੋਟੋ ਵੋਟਰ ਸੂਚੀ ਵਿੱਚ ਨਹੀਂ ਹੈ, ਊੁਹ ਫੋਟੋ ਵਾਲੇ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ। ਇਨ੍ਹਾਂ ਸ਼ਨਾਖਤੀ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇੰਸਸ, ਪੈਨ ਕਾਰਡ, ਨੌਕਰੀ ਸਬੰਧੀ ਫੋਟੋ ਵਾਲਾ ਸ਼ਨਾਖਤੀ ਕਾਰਡ, ਬੈਂਕਾਂ, ਡਾਕਖਾਨਿਆਂ ਜਾਂ ਸਹਿਕਾਰੀ ਅਦਾਰਿਆਂ ਵੱਲੋਂ ਫੋਟੋ ਸਮੇਤ ਜਾਰੀ ਪਾਸ ਬੁੱਕ, ਅਨੁਸੂਚਿਤ ਜਾਤੀ, ਜਨ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਫੋਟੋ ਵਾਲਾ ਸਰਟੀਫਿਕੇਟ, ਫੋਟੋ ਵਾਲਾ ਅਸਲਾ ਲਾਇਸੰਸ, ਫੋਟੋ ਵਾਲਾ ਸਰੀਰਕ ਵਿਕਲਾਂਗਤਾ ਪ੍ਰਮਾਣ ਪੱਤਰ, ਫੋਟੋ ਵਾਲਾ ਸਵੱਸਥ ਬੀਮਾ ਯੋਜਨਾ ਸਮਾਰਟ ਕਾਰਡ, ਫੋਟੋ ਯੁਕਤ ਜਾਇਦਾਦ ਦੇ ਦਸਤਾਵੇਜ ਜਿਵੇ ਕਿ ਪਟਾ ਰਜਿਸਟਰੀ ਆਦਿ ਅਤੇ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ ਅਧੀਨ ਜਾਰੀ ਫੋਟੋ ਵਾਲਾ ਜਾਬ ਕਾਰਡ ਜੋ ਕਿ ਯੋਗ ਅਧਿਕਾਰੀ ਵੱਲੋਂ 31 ਮਈ 2012 ਤੋਂ ਪਹਿਲਾਂ ਜਾਰੀ ਕੀਤੇ ਹੋਏ ਹੋਣ ਵੋਟ ਪਾਉਣ ਲਈ ਜਾਇਜ਼ ਦਸਤਾਵੇਜ ਮੰਨੇ ਜਾਣਗੇ।
        ਜ਼ਿਲ•ਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 11 ਜੁਲਾਈ 2012 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 5-30 ਵਜੇ ਤੱਕ ਦੇ ਸਮੇਂ ਵਿਧਾਨ ਸਭਾ ਹਲਕਾ 40-ਦਸੂਹਾ ਦੇ ਖੇਤਰ ਵਿੱਚ ਉਪ ਚੋਣ ਸਬੰਧੀ ਕਿਸੇ ਕਿਸਮ ਦੇ ਸਰਵੇਖਣ ਕਰਵਾਉਣ ਜਾਂ ਮਤ ਸਰਵੇਖਣ ਦੇ ਪ੍ਰਣਾਮ ਦਾ ਪ੍ਰਚਾਰ ਕਰਨ ਦੀ ਮਨਾਹੀ ਹੋਵੇਗੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)