ਕੈਪਟਨ ਅਮਰਿੰਦਰ ਸਿੰਘ |
ਇਸ ਮੌਕੇ ਪਿੰਡ ਭੰਬੋਤਾੜ ਵਿਖੇ ਰੱਖੀ ਇੱਕ ਚੋਣ ਰੈਲੀ ਦੋਰਾਂਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਵਿਕਾਸ ਦਾ ਦੂਜਾ ਨਾਮ ਕੈਪਟਨ ਅਮਰਿੰਦਰ ਸਿੰਘ ਹੈ। ਲੋਕਾਂ ਦੇ ਵਿਸ਼ਾਲ ਇੱਕਠ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਸੀ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵਿਕਾਸ ਦਾ ਆਧਾਰ ਬਣਾ ਕੇ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਵਿਕਾਸ ਦੇ ਨਾਮ ਤੇ ਪੰਜਾਬ ਵਾਸੀਆਂ ਨੂੰ ¦ਬੇ-¦ਬੇ ਬਿਜਲੀ ਦੇ ਕੱਟਾਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ ਹਾਂ ਪਰ ਵਿਕਾਸ ਦੇ ਨਾਂ ਤੇ ਆਪਣੇ ਵਿਧਾਇਕਾਂ ਨੂੰ ਜਨਤਾ ਦੇ ਪੈਸੇ ਤੇ ਚੀਫ਼ ਪਾਰਲੀਮਾਨੀ ਸਕੱਤਰ ਦੇ ਆਹੁਦੇ ਨਾਲ ਨਿਵਾਜ ਕੇ ਜਰੂਰ ਖੁਸ਼ ਕਰਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਜੋ ਚੋਣ ਵਾਅਦੇ ਕੀਤੇ ਸਨ ਅੱਜ ਉਹ ਉਹਨਾਂ ਚੋਣ ਵਾਅਦਿਆਂ ਤੋਂ ਜਨਤਾ ਦਾ ਧਿਆਨ ਹਟਾ ਕੇ ਰਾਜਨੀਤੀ ਨੂੰ ਧਾਰਮਿਕ ਰੰਗ ਵਿੱਚ ਰੰਗ ਕੇ ਸੂਬੇ ਦੀ ਅਮਨ ਤੇ ਸ਼ਾਂਤੀ ਨੂੰ ਮੁੜ ਭੰਗ ਕਰ ਰਾਜ ਨੂੰ ਕਾਲੇ ਦਿਨਾਂ ਵੱਲ ਦੋਬਾਰਾ ਧੱਕਣ ਦੀ ਕੋਸ਼ਿਸ ਕਰ ਰਹੇ ਹਨ ਤਾਂ ਕਿ ਪੰਜਾਬ ਵਾਸੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਇਆ ਜਾ ਸਕੇ।
ਰੈਲੀ ਨੂੰ ਸੰਬੋਧਨ ਕਰਦੇ ਹੋਇਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਲੱਗ ਰਹੇ ¦ਬੇ ਬਿਜਲੀ ਕੱਟਾਂ ਦਾ ਅਹਿਸਾਸ ਅਕਾਲੀ-ਭਾਜਪਾ ਦੇ ਮੰਤਰੀਆਂ ਨੂੰ ਜ਼ਿਮਨੀ ਚੋਣ ਤੋਂ ਬਾਅਦ ਯੂਥ ਕਾਂਗਰਸ ਵਰਕਰਾਂ ਵੱਲੋਂ ਪੱਖੀ ਤੇ ਲਾਲਟੈਨ ਭੇਂਟ ਕਰਕੇ ਕਰਵਾਇਆ ਜਾਵੇਗਾ । ਇਸ ਮੌਕੇ ਤੇ ਹਲਕਾ ਇੰਚਾਰਜ ਸ਼ਾਮ ਸੁੰਦਰ ਅਰੋੜਾ, ਡਾ ਮਾਲਤੀ ਥਾਪਰ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ , ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਵਿਧਾਇਕ ਗੁਰਇੱਕਬਾਲ ਕੌਰ, ਸੁਪਿੰਦਰ ਕੌਰ ਚੀਮਾ , ਵਿਧਾਇਕ ਰਜ਼ਨੀਸ਼ ਬੱਬੀ, ਸਾਬਕਾ ਸਿਹਤ ਮੰਤਰੀ ਤੇ ਅਰੁੱਣ ਡੋਗਰਾ ਦੇ ਪਿਤਾ ਰਮੇਸ਼ ਡੋਗਰਾ, ਲੇਖ ਰਾਜ ਬਰਿੰਗਲੀ, ਚੋਧਰੀ ਮੋਹਨ ਲਾਲ ਭੰਬੋਤਾ, ਮਾ ਮੇਲਾ ਰਾਮ , ਮਾ ਰਘੁਵੀਰ ਸਿੰਘ ਆਦਿ ਤੋਂ ਇਲਾਵ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
No comments:
Post a Comment