ਹੁਸ਼ਿਆਰਪੁਰ 25 ਜੁਲਾਈ : ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ 26 ਜੁਲਾਈ ਨੂੰ ਤਲਵਾੜਾ ਬਲਾਕ ਦੇ ਪਿਡ ਰਾਮਗੜ੍ਹ ਸੀਕਰੀ ਵਿਖੇ ਸਦਾਸ਼ਿਵ ਮਾਡਲ ( ਐਸ ਐਸ ਐਮ ) ਵੂਮੈਨ ਸੈਲਫ ਹੈਲਫ ਗਰੁੱਪ ਵਲੋ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣਗੇ ਤਾਂ ਜੋ ਅਜਿਹੇ ਗਰੁੱਪਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਅਜਿਹੇ ਸੈਲਫ ਹੈਲਫ ਗਰੁੱਪਾਂ ਵਿਚ ਕੰਮ ਕਰ ਰਹੀਆਂ ਔਰਤਾਂ ਸਵੈ ਨਿਰਭਰ ਹੋਣ ਸਕਣ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੇ ਦਿਦਿਆਂ ਦੱਸਿਆ ਕਿ ਸਦਾ ਸ਼ਿਵ ਮਾਡਲ ਸੈਲਫ ਹੈਲਫ ਗਰੁੱਪ ਹੁਸ਼ਿਆਰਪੁਰ ਅਤੇ ਖਾਸ ਕਰਕੇ ਕੰਢੀ ਖੇਤਰ ਵਿਚ ਪੈਦਾ ਹੋਣ ਵਾਲੇ ਫਲਾਂ ਤੇ ਜੜੀਆਂ ਬੂਟੀਆਂ ਤੋ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ । ਵੱਖ ਵੱਖ ਕਿਸਮ ਦੇ ਆਚਾਰ ਅਤੇ ਸਿਲਾਈ ਕਢਾਈ ਆਦਿ ਦੇ ਕੰਮਾਂ ਤੋ ਵੀ ਇਸ ਦੇ ਮੈਬਰ ਮੁਨਾਫਾ ਕਮਾ ਰਹੇ ਹਨ ਅਤੇ ਆਤਮ ਨਿਰਭਰ ਹਨ । ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਜੀ ਦੀ ਇਸ ਗਰੁੱਪ ਦੇ ਕੰਮ-ਕਾਜ ਵਿਚ ਬਹੁਤ ਦਿਲਚਸਪੀ ਹੈ ਤੇ ਉਨਾਂ ਦੀ ਇੱਛਾ ਹੈ ਕਿ ਪੰਜਾਬ ਵਿਚ ਹੋਰ ਵੀ ਅਜਿਹੇ ਸੈਲਫ ਹੈਲਫ ਗਰੁੱਪਾਂ ਰਾਂਹੀ ਔਰਤਾਂ ਆਤਮ ਨਿਰਭਰ ਹੋ ਸਕਣ ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ 27 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਭਟੋਲੀ ( ਤਲਵਾੜਾ ) ਵਿਖੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸਜ਼ ਯੂਨੀਵਰਸਿਟੀ , ਰਿਜਨਲ ਸੈਟਰ ਦਾ ਨੀਹ ਪੱਥਰ ਰੱਖਣਗੇ ਇਸ ਤੋ ਉਪਰੰਤ ਸਵੇਰੇ 9-00 ਵਜੇ ਆਫੀਸਰ ਕਲੱਬ ਤਲਵਾੜਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਹਾਜੀਪੁਰ ਅਤੇ ਤਲਵਾੜਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਮੋਕੇ ਤੇ ਹੱਲ ਕਰਨਗੇ ਇਸੇ ਤਰਾਂ 28 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਬੇਹ ਨੰਗਲ ( ਕਮਾਹੀ ਦੇਵੀ ) ਵਿਖੇ ਕੰਮੀਊਨਿਟੀ ਹੈਲਥ ਸੈਟਰ ਦਾ ਨੀਹ ਪੱਥਰ ਰੱਖਣਗੇ ਇਸ ਤੋ ਬਾਅਦ ਇਸੇ ਥਾਂ ਤੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਤਲਵਾੜਾ ਤੇ ਦਸੂਹਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਮੋਕੇ ਤੇ ਹੱਲ ਕਰਨਗੇ , 29 ਜੁਲਾਈ ਨੂੰ ਸਵੇਰੇ 9-00 ਵਜੇ ਐਮ ਐਸ ਪੈਲੇਸ ਮਿਆਣੀ ਰੋਡ ਪਿੰਡ ਆਲਮਪੁਰ ਵਿਖੇ ਸੰਗਤ ਦਰਸ਼ਨ ਦੋਰਾਨ ਟਾਂਡਾ ਤੇ ਦਸੂਹਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨਗੇ ਇਸੇ ਤਰਾਂ 30 ਜੁਲਾਈ ਨੂੰ ਮੁੱਖ ਮੰਤਰੀ ਪਜਾਬ ਸ: ਪ੍ਰਕਾਸ਼ ਸਿੰਘ ਬਾਦਲ ਪਿੰਡ ਰੰਧਾਵਾ ਨੇੜੇ ਦਸੂਹਾ ਵਿਖੇ ਸਵੇਰੇ 8-30 ਵਜੇ ਫਕੈਲਿਟੀ ਆਫ ਹੈਸ਼ ਬਾਇਓਟੈਕ ਲੈਬਜ਼ ਦਾ ਦੋਰਾ ਕਰਨਗੇ ਅਤੇ 9-00 ਵਜੇ ਦਾਣਾ ਮੰਡੀ ਦਸੂਹਾ ਵਿਖੇ ਸੰਗਤ ਦਰਸ਼ਨ ਸਮਾਗਮ ਦੋਰਾਨ ਦਸੂਹਾ ਬਲਾਕ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਨਣਗੇ ਤੇ ਉਨਾਂ ਦਾ ਮੋਕੇ ਤੇ ਹੱਲ ਕਰਨਗੇ ।
ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ 26 ਜੁਲਾਈ ਤੋ 30 ਜੁਲਾਈ ਤੱਕ ਕੀਤੇ ਜਾ ਰਹੇ ਦੋਰੇ ਅਤੇ ਸੰਗਤ ਦਰਸ਼ਨ ਸਮਾਗਮਾਂ ਦੇ ਅਗੇਤੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ ( ਜ ) ਬੀ ਐਸ ਧਾਲੀਵਾਲ ਨੇ ਅੱਜ ਆਫੀਸਰ ਕਲੱਬ ਤਲਵਾੜਾ ਵਿਖੇ ਜਿਲੇ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਮੁੱਖ ਮੰਤਰੀ ਪੰਜਾਬ ਦੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ । ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਹਰਮਿੰਦਰ ਸਿੰਘ , ਐਸ ਡੀ ਐਮ ਦਸੂਹਾ ਤੇ ਮੂਕੇਰੀਆਂ ਰਾਹੁਲ ਚਾਬਾ , ਬੀ ਬੀ ਐਮ ਬੀ ਤਲਵਾੜਾ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ ।

No comments:
Post a Comment