- ਘੱਗਰ ਡੈਮ ਵਿਚ ਦੇਰੀ ਲਈ ਕੇਂਦਰ ਜਿੰਮੇਵਾਰ : ਬਾਦਲ
- ਸੰਗਤ ਦਰਸ਼ਨ ਦੇ ਦੂਜੇ ਦਿਨ ਇਤਿਹਾਸਿਕ ਕਸਬਾ ਕਮਾਹੀ ਦੇਵੀ ਵਿਚ ਸੁਣੀਆਂ ਸ਼ਿਕਾਇਤਾਂ
ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ |
ਤਲਵਾੜਾ, 28 ਜੁਲਾਈ : ਦੇਸ਼ ਦੇ ਅੰਨਦਾਤਾ ਅਖਵਾਉਂਦੇ ਪੰਜਾਬ ਵਿਚ ਨਾਮਾਤਰ ਬਾਰਿਸ਼ ਕਾਰਨ ਪੈਦਾ ਹੋਏ ਸੋਕੇ ਵਰਗੇ ਹਾਲਾਤ ਵਿਚ ਆਰਥਿਕ ਸੰਕਟ ਦੇ ਹਾਲਾਤ ਬਣ ਚੁੱਕੇ ਹਨ ਅਤੇ ਕੇਂਦਰ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਕਰਨ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਅਤੇ ਦਫ਼ਤਰੀ ਕੰਮ ਕਾਜ ਨੂੰ ਸੁਚਾਰੂ ਢੰਗ ਚਲਾਉਣ ਲਈ ਰਾਜ ਦੇ ਅਦਾਰਿਆਂ ਵਿਚ ਰੈਸ਼ਨੇਲਾਈਜ਼ੇਸਨ ਤੇ ਪੂਰੀ ਤਰਾਂ ਅਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਬਲਾਕ ਤਲਵਾੜਾ ਦੇ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।
ਰੁੱਖ ਲਗਾਉਂਦੇ ਹੋਏ |
ਬਹਿਦੂਲੋ ਵਿਚ ਦਸਤਕਲਾ ਵੇਖਦੇ ਹੋਏ |
ਘੱਗਰ ਦਰਿਆ ਸਬੰਧੀ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਘੱਗਰ ਦਰਿਆ ਵੱਲੋਂ ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਹੁੰਚਾਏ ਜਾ ਰਹੇ ਨੁਕਸਾਨ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਨੇ ਘੱਗਰ ਦਰਿਆ ਤੇ ਡੈਮ ਦਾ ਆਪਣੇ ਹਿੱਸੇ ਦੇ ਕੰਮ ਨੂੰ ਪੂਰਾ ਕੀਤਾ ਜਾ ਚੁਕਾ ਹੈ ਪਰ ਬਾਕੀ ਰਹਿੰਦੇ ਹਿੱਸੇ ਦੇ ਕੰਮ ਦੀ ਮਨਜੂਰੀ ਨਾ ਦੇਣ ਇਹ ਕੰਮ ਅਧੂਰਾ ਪਿਆ ਹੈ ਜਿਸ ਨਾਲ ਇਸ ਖੇਤਰ ਦੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਸਾਂਝੇ ਮਸਲਿਆਂ ਦਾ ਨਿਪਟਾਰਾ ਨਾ ਕਰਨ ਕਰਕੇ ਸੂਬਿਆਂ ਦਾ ਆਪਸੀ ਟਕਰਾਓ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੰਡ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦਰਿਆਈ ਪਾਣੀਆਂ ਦੇ ਮਸਲਿਆਂ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇ ਕੇ ਅਤੇ ਉਦਯੋਗ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਵੀ ਪੰਜਾਬ ਨਾਲ ਵਿਤਕਰੇਬਾਜੀ ਕੀਤੀ ਗਈ ਹੈ।
ਮੁ¤ਖ ਮੰਤਰੀ ਨੇ ਇਸ ਤੋਂ ਪਿੰਡ ਕਮਾਹੀ ਦੇਵੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਤਿੰਨ ਮੰਜ਼ਲੀ ਕਮਿਉਨਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਹੈਲਥ ਸੈਂਟਰ ਵਿੱਚ ਹਰ ਬੀਮਾਰੀ ਦੇ ਮਾਹਿਰ ਡਾਕਟਰ, ਓਪਰੇਸ਼ਨ ਥੀਏਟਰ, ਐਕਸਰੇ, ਲਿਬਾਟਰੀ ਆਦਿ ਸਹੂਲਤਾਂ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਤੇ ਆਯੋਜਿਤ ਸੰਗਤ ਦਰਸ਼ਨ ਵਿੱਚ ਤਲਵਾੜਾ ਅਤੇ ਦਸੂਹਾ ਬਲਾਕ ਦੇ 56 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3 ਕਰੋੜ ਰੁਪਏ ਦੇ ਚੈਕ ਵਿਕਾਸ ਕੰਮਾਂ ਲਈ ਜਾਰੀ ਕੀਤੇ। ਸੰਗਤ ਦਰਸ਼ਨ ਨੂੰ ਸੰਬੋਧਨ ਕਰਦਿਆਂ ਮੁ¤ਖ ਮੰਤਰੀ ਨੂੰ ਕਿਹਾ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਟਰੇਨਿੰਗ ਲਈ ਪੌਲੀਟੈਕਨਿਕ ਕਾਲਜ ਅਤੇ ਹੋਰ ਟਰੇਨਿੰਗ ਸੈਂਟਰ ਸ਼ੁਰੂ ਕੀੇਤੇ ਜਾਣਗੇ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ, ਜੜੀ-ਬੂਟੀਆਂ ਦੀ ਪ੍ਰੋਸੈਸਿੰਗ ਵਾਸਤੇ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਤੇ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇਗੀ।
ਮੁ¤ਖ ਮੰਤਰੀ ਨੇ ਇਸ ਤੋਂ ਪਿੰਡ ਕਮਾਹੀ ਦੇਵੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਤਿੰਨ ਮੰਜ਼ਲੀ ਕਮਿਉਨਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਹੈਲਥ ਸੈਂਟਰ ਵਿੱਚ ਹਰ ਬੀਮਾਰੀ ਦੇ ਮਾਹਿਰ ਡਾਕਟਰ, ਓਪਰੇਸ਼ਨ ਥੀਏਟਰ, ਐਕਸਰੇ, ਲਿਬਾਟਰੀ ਆਦਿ ਸਹੂਲਤਾਂ ਦੇਣ ਦਾ ਐਲਾਨ ਕੀਤਾ। ਮੁ¤ਖ ਮੰਤਰੀ ਨੇ ਇਸ ਮੌਕੇ ਤੇ ਆਯੋਜਿਤ ਸੰਗਤ ਦਰਸ਼ਨ ਵਿੱਚ ਤਲਵਾੜਾ ਅਤੇ ਦਸੂਹਾ ਬਲਾਕ ਦੇ 56 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3 ਕਰੋੜ ਰੁਪਏ ਦੇ ਚੈਕ ਵਿਕਾਸ ਕੰਮਾਂ ਲਈ ਜਾਰੀ ਕੀਤੇ। ਸੰਗਤ ਦਰਸ਼ਨ ਨੂੰ ਸੰਬੋਧਨ ਕਰਦਿਆਂ ਮੁ¤ਖ ਮੰਤਰੀ ਨੂੰ ਕਿਹਾ ਕਿ ਇਸ ਖੇਤਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਟਰੇਨਿੰਗ ਲਈ ਪੌਲੀਟੈਕਨਿਕ ਕਾਲਜ ਅਤੇ ਹੋਰ ਟਰੇਨਿੰਗ ਸੈਂਟਰ ਸ਼ੁਰੂ ਕੀੇਤੇ ਜਾਣਗੇ ਅਤੇ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਫ਼ਲਾਂ, ਜੜੀ-ਬੂਟੀਆਂ ਦੀ ਪ੍ਰੋਸੈਸਿੰਗ ਵਾਸਤੇ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਤੇ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇਗੀ।
ਸ. ਬਾਦਲ ਨੇ ਇਸ ਮੌਕੇ ਬਲਾਕ ਤਲਵਾੜਾ ਦੀਆਂ 56 ਪੰਚਾਇਤਾਂ ਨੂੰ 3 ਕਰੋੜ ਰੁਪਏ ਦੇ ਵਿਕਾਸ ਚੈੱਕ ਤਕਸੀਮ ਕੀਤੇ ਅਤੇ ਪਿੰਡ ਬਹਿ ਦੂਲੋ ਦੇ ਬਾਂਸਾਂ ਦੀਆਂ ਟੋਕਰੀਆਂ ਬਣਾਉਣ ਵਾਲੇ ਗੁਰੂ ਗੋਲਕਨਾਥ ਸੈਲਫ ਹੈਲਪ ਗਰੁੱਪ ਨੂੰ ਸ਼ਾਨਦਾਰ ਹਸਤਕਲਾ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ।
ਕਮਿਊਨਿਟੀ ਹੈਲਥ ਸੈਂਟਰ ਕਮਾਹੀ ਦੇਵੀ ਦਾ ਉਦਘਾਟਨ |
ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਪ੍ਰਿੰਸੀਪਲ ਸਕੱਤਰ ਸ਼੍ਰੀ ਕੇ. ਜੀ. ਐਸ. ਚੀਮਾ, ਸ. ਗੁਰਕੀਰਤ ਕਿਰਪਾਲ ਸਿੰਘ, ਦੀਪਇੰਦਰ ਸਿੰਘ ਡੀ. ਸੀ. ਹੁਸ਼ਿਆਰਪੁਰ, ਸ. ਅਵਤਾਰ ਸਿੰਘ ਭੁੱਲਰ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੈਨਕੋ, ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਲੋਕ ਨਾਥ ਆਂਗਰਾ ਡੀ. ਆਈ. ਜੀ., ਪੀ. ਐਸ. ਗਿੱਲ, ਬਲਕਾਰ ਸਿੰਘ ਸਿੱਧੂ ਜਿਲ•ਾ ਪੁਲਿਸ ਮੁਖੀ, ਰਮਨ ਗੋਲਡੀ, ਪੂਰਨਾ ਦੇਵੀ ਨੱਥੂਵਾਲ, ਲਵਇੰਦਰ ਸਿੰਘ, ਦਵਿੰਦਰ ਸਿੰਘ ਸੇਠੀ, ਡਾ. ਸੁਭਾਸ਼, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਡਾ. ਹਰਸਿਮਰਤ ਸਿੰਘ ਸਾਹੀ, ਰਾਹੁਲ ਚਾਬਾ ਐਸ .ਡੀ. ਐਮ. ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ, ਆਗੂ ਤੇ ਪਤਵੰਤੇ ਹਾਜਰ ਸਨ।
No comments:
Post a Comment