- ਮੁੱਖ ਮੰਤਰੀ ਨੇ ਏ ਸੀ ਤੇ ਪਾਬੰਦੀ ਨੂੰ ਸਹੀ ਠਹਿਰਾਇਆ
- ਦੇਸ਼ ਦੇ ਅੰਨ ਭੰਡਾਰ ਦੇ ਹਿੱਤ ਵਿੱਚ ਕੇਂਦਰ ਫਿਰਾਕਦਿਲੀ ਵਿਖਾਉਂਦਿਆਂ 1000 ਮੈਗਾਵਾਟ ਬਿਜਲੀ ਪੰਜਾਬ ਨੂੰ ਤੁਰੰਤ ਦੇਵੇ : ਬਾਦਲ
- ਦਸੂਹਾ ਹਲਕੇ ਦੇ ਚਾਰ ਰੋਜ਼ਾ ਸੰਗਤ ਦਰਸ਼ਨ ਵਿੱਚ 231 ਪੰਚਾਇਤਾਂ ਨੂੰ 18 ਕਰੋੜ ਦੀ ਰਾਸ਼ੀ ਵੰਡੀ
ਸੰਗਤ ਦਰਸ਼ਨ ਦਸੂਹਾ |
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਝੋਨਾ ਪੈਦਾ ਕਰਕੇ ਆਪਣਾ ਯੋਗਦਾਨ ਪਾਉਂਦਾ ਹੈ ਅਤੇ ਕੇਂਦਰ ਸਰਕਾਰ ਨੂੰ ਆਪਣੀ ਫਿਰਾਕਦਿਲੀ ਦਿਖਾਉਂਦਿਆਂ ਸੋਕੇ ਦੀ ਸਥਿਤੀ ਵਿੱਚ ਪੰਜਾਬ ਨੂੰ ਵੱਧ ਬਿਜਲੀ ਸਪਲਾਈ ਦੇਵੇ ਤਾਂ ਜੋ ਪੰਜਾਬ ਦਾ ਕਿਸਾਨ ਸੋਕੇ ਦੀ ਸਥਿਤੀ ਵਿੱਚ ਵੀ ਵੱਧ ਤੋਂ ਵੱਧ ਝੌਨਾ ਪੈਦਾ ਕਰਕੇ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ। ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵਿਚ ਵਾਧਾ ਸਰਕਾਰ ਵੱਲੋਂ ਨਹੀਂ ਸਗੋਂ ਰੈਗੂਲੇਟਰੀ ਅਥਾਰਟੀ ਵੱਲੋਂ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਰੈਗੂਲੇਟਰੀ ਵੱਲੋਂ ਵਧਾਈਆਂ ਦਰਾਂ ਦੇਸ਼ ਦੇ ਦੂਸਰਿਆਂ ਸੂਬਿਆਂ ਤੋਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ 34 ਪ੍ਰਤੀਸ਼ਤ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਜਦ ਕਿ ਪੰਜਾਬ ਵਿੱਚ ਇਹ ਵਾਧਾ 12 ਪ੍ਰਤੀਸ਼ਤ ਹੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਸਰਕਾਰ ਦੀ ਪਾਵਰ ਨੀਤੀ ਕਰਕੇ ਨਹੀਂ ਬਲਕਿ ਬਿਜਲੀ ਦੀ ਕਿੱਲਤ ਵਰਖਾ ਨਾ ਪੈਣ ਕਰਕੇ ਹੈ। ਦਫ਼ਤਰਾਂ ਵਿੱਚ ਸਮੇਂ ਦੀ ਤਬਦੀਲੀ ਅਤੇ ਏ ਸੀ ਬੰਦ ਕਰਨ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਿਜਲੀ ਦੀ ਬੱਚਤ ਵਾਸਤੇ ਸਰਕਾਰ ਨੂੰ ਅਜਿਹੇ ਫੈਸਲੇ ਲੈਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਪੰਜਾਬ ਵਿੱਚ ਪੈਟਰੋਲ ਉਤੇ ਸਭ ਤੋਂ ਵੱਧ ਵੈਟ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਮੁ¤ਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਦੀ ਵੱਧ ਕੀਮਤ ਵੈਟ ਕਰਕੇ ਨਹੀਂ ਬਲਕਿ ਕੇਂਦਰ ਸਰਕਾਰ ਵੱਲੋਂ ਤੇਲ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਰ ਵਾਰ ਕੀਤਾ ਜਾ ਰਿਹਾ ਵਾਧਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਇੱਕ ਪਾਸੇ ਆਮ ਵਿਅਕਤੀ ਦਾ ਕਚੂਮਰ ਨਿਕਲਿਆ ਪਿਆ ਹੈ ਦੂਜੇ ਪਾਸੇ ਖੇਤੀ ਲਾਗਤਾਂ ਨਾਲ ਕਿਸਾਨ ਦੀ ਆਰਥਿਕ ਹਾਲਤ ਬਦਤਰ ਹੋ ਪਈ ਹੈ ਅਤੇ ਦੂਸਰੇ ਪਾਸੇ ਤੇਲ ਕੰਪਨੀਆਂ ਵਾਰ ਵਾਰ ਕੀਮਤਾਂ ਵਧਾ ਕੇ ਮੁਨਾਫ਼ਾ ਕੁਟ ਰਹੀਆਂ ਹਨ।
ਉਲੰਪਿਕ ਖੇਡਾਂ ਵਿੱਚ ਪੰਜਾਬ ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਦੇ ਸਨਮਾਨ ਸਬੰਧੀ ਉਨ੍ਹਾਂ ਕਿਹਾ ਕਿ ਉਲੰਪਿਕ ਖੇਡਾਂ ਵਿੱਚ ਪੰਜਾਬ ਦੇ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੀ ਖੇਡ ਨੀਤੀ ਦੇ ਅਨੁਸਾਰ ਆਰਥਿਕ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਸੂਬੇ ਦੇ 10 ਕੌਮਾਂਤਰੀ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਰੈਂਕ ਨਾਲ ਸਨਮਾਨਿਤ ਕੀਤਾ ਹੈ। ਦਸੂਹਾ ਅਤੇ ਪੰਜਾਬ ਵਿੱਚ ਹੋਰ ਜ਼ਿਲ੍ਹੇ ਬਣਾਉਣ ਸਬੰਧੀ ਪੁ¤ਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫੈਸਲਾ ਪੰਜਾਬ ਸਰਕਾਰ ਦੀ ਸਟੇਟ ਨੀਤੀ ਦੇ ਅਨੁਸਾਰ ਕੀਤਾ ਜਾਵੇਗਾ।
ਮੁ¤ਖ ਮੰਤਰੀ ਪੰਜਾਬ ਨੇ ਦਾਣਾ ਮੰਡੀ ਦਸੂਹਾ ਵਿੱਚ ਸੰਗਤ ਦਰਸ਼ਨ ਦੇ ਚੌਥੇ ਅਤੇ ਆਖਰੀ ਦਿਨ ਦਸੂਹਾ ਬਲਾਕ ਦੇ 41 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਕਾਸ ਸਬੰਧੀ ਲਗਭਗ 5 ਕਰੋੜ ਰੁਪਏ ਦੇ ਚੈਕ ਜਾਰੀ ਕੀਤੇ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਮੁ¤ਖ ਮੰਤਰੀ ਨੇ ਕਿਹਾ ਕਿ ਦਸੂਹਾ ਦੇ ਚਾਰ ਰੋਜ਼ਾ ਸੰਗਤ ਦਰਸ਼ਨ ਦੌਰਾਨ ਹਲਕੇ ਦੀਆਂ 231 ਪੰਚਾਇਤਾਂ ਨੂੰ 18 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਵਿਕਾਸ ਕਾਰਜਾਂ ਲਈ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਹੀ ਲੋਕਾਂ ਦੇ ਵਿਕਾਸ ਸਬੰਧੀ ਮਸਲੇ ਹੱਲ ਕਰਨ ਲਈ ਸੰਗਤ ਦਰਸ਼ਨ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਰਾਂਟਾਂ ਦੀ ਵਰਤੋਂ ਨਿਰਧਾਰਤ ਸਮੇਂ ਵਿੱਚ ਖਰਚ ਕਰਕੇ ਇਨ੍ਹਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਬੇਰੁਜ਼ਗਾਰੀ ਦੇ ਖਾਤਮੇ ਵਾਸਤੇ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇ ਸੀਮਤ ਹੋ ਰਹੇ ਯੁ¤ਗ ਵਿੱਚ ਨੌਜਵਾਨ ਤਕਨੀਕੀ ਸਿੱਖਿਆ ਰਾਹੀਂ ਸਵੈਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਅਧਾਰਤ ਧੰਦਿਆਂ ਜਿਨ੍ਹਾਂ ਵਿੱਚ ਡੇਅਰੀ ਫਾਰਮਿੰਗ, ਮੱਛੀ ਪਾਲਣ, ਮੂਰਗੀ ਪਾਲਣ, ਇਮੂ ਪਾਲਣ ਅਤੇ ਖੇਤੀ ਅਧਾਰਤ ਹੋਰ ਪ੍ਰੋਸੈਸਿੰਗ ਦੇ ਖੇਤਰ ਵਿੱਚ ਨੌਜਵਾਨਾਂ ਅਤੇ ਘਰਾਂ ਦੀਆਂ ਸੁਆਣੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਸਬਸਿਡੀ ਅਧਾਰਤ ਕਰਜ਼ੇ ਅਤੇ ਉਨ੍ਹਾਂ ਦੀ ਮਾਰਕਿਟਿੰਗ ਲਈ ਵੀ ਮਾਹਿਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਤੇ ਸਰਵਸ੍ਰੀ ਅਵਿਨਾਸ਼ ਰਾਏ ਖੰਨਾ ਐਮ ਪੀ, ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਗੁਰਕਿਰਤ ਕ੍ਰਿਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁ¤ਖ ਮੰਤਰੀ ਪੰਜਾਬ, ਗੁਰਚਰਨ ਸਿੰਘ ਵਿਸ਼ੇਸ਼ ਕਾਰਜ ਅਫਸ਼ਰ ਮੁ¤ਖ ਮੰਤਰੀ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਲੋਕ ਨਾਥ ਆਂਗਰਾ ਡੀ ਆਈ ਜੀ ਜਲੰਧਰ ਰੇਂਜ, ਬਲਕਾਰ ਸਿੰਘ ਸਿੱਧੂ ਐਸ ਐਸ ਪੀ, ਬੀ ਐਸ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਰਾਹੁਲ ਚਾਬਾ ਐਸ ਡੀ ਐਮ ਦਸੂਹਾ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ ਅਤੇ ਪਤਵੰਤੇ ਹਾਜ਼ਰ ਸਨ।
No comments:
Post a Comment