|
ਗੁਰਕੀਰਤ ਕੋਟਲੀ |
ਤਲਵਾੜਾ, 5 ਜੁਲਾਈ: ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਅਰੁਣ ਡੋਗਰਾ ਦੇ ਪੱਖ ਵਿੱਚ ਪ੍ਰਚਾਰ ਕਰਨ ਲਈ ਸ.ਗੁਰਕੀਰਤ ਸਿੰਘ ਕੋਟਲੀ (ਪੋਤਰਾ ਸਵ. ਬੇਅੰਤ ਸਿੰਘ ਸਾਬਕਾ ਮੁਖ ਮੰਤਰੀ ਪੰਜਾਬ) ਵਿਧਾਇਕ ਹਲਕਾ ਖੰਨਾ ਨੇ ਕੰਢੀ ਦੇ ਬ੍ਰਿਗਲੀ, ਢੁਲਾਲ, ਟੋਹਲੂ, ਭਟੇ, ਡੁਗਰਾਲ, ਪੱਲੀ, ਭੌਬੋਤਾੜ ਪੱਤੀ, ਬਾੜੀ, ਹਲੇੜ ਅਤੇ ਤਲਵਾੜਾ ਦਾ ਤੁਫਾਨੀ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਨਾਲ ਰਜ਼ਨੀਸ਼ ਕੁਮਾਰ ਬੱਬੀ ਵਿਧਾਇਕ ਮੁਕੇਰੀਆਂ, ਸੁਨੀਲ ਕੁਮਾਰ ਪਿੰਕੀ ਸੀਨੀਅਰ ਕਾਂਗਰਸੀ ਆਗੂ, ਲਖਵੀਰ ਸਿੰਘ ਲੱਖਾ ਸੀਨੀਅਰ ਆਗੂ, ਅਮਨਪ੍ਰੀਤ ਸਿੰਘ ਲਾਲੀ ਉਪ ਪ੍ਰਧਾਨ ਯੂਥ ਕਾਂਗਰਸ ਹੁਸ਼ਿਆਰਪੁਰ, ਧਰਮ ਸਿੰਘ ਪ੍ਰਧਾਨ ਤਲਵਾੜਾ ਕਾਂਗਰਸ ਸ਼ਾਮਲ ਸਨ । ਇਸ ਮੋਕੇ ਸ. ਕੋਟਲੀ ਨੇ ਕਿਹਾ ਕਿ ਖਾਲੀ ਖਜ਼ਾਨੇ ਨਾਲ ਸਰਕਾਰ ਕੀ ਵਿਕਾਸ ਕਰ ਸਕਦੀ ਹੈ ? ਅੱਜ ਸਾਰਾ ਪੰਜਾਬ ਕਰਣੇ ਦੇ ਭਾਰ ਹੇਠ ਦੱਬਿਆ ਪਿਆ ਹੈ ।ਬਿਜਲੀ, ਪਾਣੀ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਅਤੇ ਨੌਜਵਾਨਾ ਲਈ ਕੋਈ ਵੀ ਰੋਜਗਾਰ ਇਸ ਸਰਕਾਰ ਨੇ ਨਹੀਂ ਦਿੱਤਾ ਹੈ । ਪੰਜਾਬ ਦੇ ਅਮਨ ਨੂੰ ਕਾਇਮ ਰੱਖਣ ਲਈ ਕਾਂਗਰਸੀ ਹੀ ਅੱਗੇ ਆਏ ਸਨ ਅਤੇ ਆਉਣਗੇ । ਜਿਸ ਅਮਨ ਅਤੇ ਸ਼ਾਤੀ ਨੂੰ ਸ. ਬੇਅੰਤ ਸਿੰਘ ਅਤੇ ਹੋਰ ਕਾਂਗਰਸੀਆਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਕਾਇਮ ਕੀਤਾ ਹੈ ਇਹ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਅਮਨ ਨੂੰ ਖਰਾਬ ਕਰ ਰਹੀ ਹੈ । ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਵਿਕਾਸ ਲਈ ਕਾਂਗਰਸ ਦੇ ਹੱਥ ਮਜਬੂਤ ਕਰੋ ਅਤੇ ਅਰੁਣ ਮਿੱਕੀ ਡੋਗਰਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋ । ਇਸ ਇਕੱਠ ਨੂੰ ਸ਼੍ਰੀ ਬੱਬੀ ਅਤੇ ਹੋਰ ਆਗੂਆ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਗੁਰਇਕਬਾਲ ਸਿੰਘ ਬੋਦਲ, ਹਰੀ ਦੱਤ ਸ਼ਰਮਾਂ, ਰਤਨ ਚੰਦ, ਸਰਪੰਚ ਰੀਨਾ ਸ਼ਰਮਾਂ, ਪੰਚ ਸੰਜੀਵ ਕੁਮਾਰ, ਮਦਨ ਲਾਲ, ਲੇਖ ਰਾਜ ਸ਼ਰਮਾਂ, ਕਰਤਾਰ ਸਿੰਘ, ਕੁਲਦੀਪ ਚੌਧਰੀ, ਗਿਰਧਾਰੀ ਲਾਲ ਸ਼ਰਮਾਂ, ਕੈਪਟਨ ਧਰਮ ਸਿੰਘ, ਸੂਬੁਦਾਰ ਤਰਸੇਮ ਸਿੰਘ, ਕੇਸਰ ਸਿੰਘ ,ਬਤਨ ਸਿੰਘ, ਧਰਮਵੀਰ ਸਿੰਘ, ਅਸ਼ੌਕ ਕੁਮਾਰ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ ।
No comments:
Post a Comment