ਦਸੂਹਾ, 5 ਜੁਲਾਈ: ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਲਈ ਮਾਡਲ ਕੋਡ ਆਫ਼ ਕਨਡੈਕਟ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਚੋਣ ਪ੍ਰਕ੍ਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਨਿਯੁਕਤ ਪੋਲਿੰਗ ਅਮਲੇ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ। ਇਹ ਵਿਚਾਰ ਚੋਣ ਅਬਜ਼ਰਵਰ ਸ੍ਰੀ ਹੇਮੰਤ ਰਾਓ, ਆਈ ਏ ਐਸ ਨੇ ਦਸੂਹਾ ਦੀ ਜਿਮਨੀ ਚੋਣ ਲਈ ਨਿਯੁਕਤ ਅਮਲੇ ਦੀ ਅਨਾਜ ਮੰਡੀ, ਦਸੂਹਾ ਵਿਖੇ ਦੂਸਰੀ ਰਿਹਸਲ ਦੌਰਾਨ ਹਾਜ਼ਰ ਸੁਪਰਵਾਈਜ਼ਰ, ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰਾਂ ਨੂੰ ਵੋਟਾਂ ਦੇ ਕੰਮ ਨੂੰ ਪੂਰਾ ਕਰਨ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਪ੍ਰਗਟ ਕੀਤੇ।
ਰਿਟਰਨਿੰਗ ਅਫ਼ਸਰ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ 11 ਜੁਲਾਈ ਨੂੰ ਹੋਣ ਵਾਲੀਆਂ ਵੋਟਾਂ ਲਈ ਵੱਖ-ਵੱਖ ਬੂਥਾਂ ਤੇ ਨਿਯੁਕਤ ਪੋ¦ਿਗ ਪਾਰਟੀਆਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮ) ਅਤੇ ਚੋਣ ਪ੍ਰਕ੍ਰਿਆ ਸਬੰਧੀ ਲੋੜੀਂਦਾ ਸਮਾਨ 10 ਜੁਲਾਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਸੂਹਾ ਤੋਂ ਦੇ ਕੇ ਦੁਪਹਿਰ ਤੱਕ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਲਈ ਹਲਕੇ ਦੇ 192 ਪੋਲਿੰਗ ਬੂਥਾਂ ਲਈ 768 ਅਮਲਾ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਪ੍ਰਤੀਸ਼ਤ ਰਿਜ਼ਰਵ ਸਟਾਫ਼ ਵੀ ਚੋਣ ਪ੍ਰਕ੍ਰਿਆ ਦੌਰਾਨ ਹੈਡ ਕੁਆਟਰ ਤੇ ਹਾਜ਼ਰ ਰਹੇਗਾ ਤਾਂ ਜੋ ਲੋੜੀਂਦੇ ਪੋ¦ਿਗ ਬੂਥਾਂ ਤੇ ਲਗਾਇਆ ਜਾ ਸਕੇ। ਚੋਣ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 17 ਸੈਕਟਰ ਅਫ਼ਸਰ ਅਤੇ 67 ਮਾਈਕਰੋ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸਮੂਹ ਅਮਲੇ ਨੂੰ ਪੋਲਿੰਗ ਬੂਥਾਂ ਉਪਰ ਵੋਟਾਂ ਲਈ ਵਰਤੀ ਜਾਣ ਵਾਲੀ ਈ ਵੀ ਐਮ ਮਸ਼ੀਨ ਦੀ ਵੀ ਜਾਣਕਾਰੀ ਦਿੱਤੀ ਗਈ ਅਤੇ ਚੋਣ ਕਮਿਸ਼ਨ ਵੱਲੋਂ ਵੋਟ ਪਾਉਣ ਸਮੇਂ ਵੋਟਰਾਂ ਦੀ ਪਹਿਚਾਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਵਿਧਾਨ ਸਭਾ 40-ਦਸੂਹਾ ਹਲਕੇ ਦੇ ਨਿਯੁਕਤ ਅਮਲੇ ਲਈ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਹਿੱਤ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ।

No comments:
Post a Comment