ਹੁਸ਼ਿਆਰਪੁਰ, 2 ਜੁਲਾਈ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸਿਆਰਪੁਰ ਵਿੱਚ ਪੈਂਦੇ ਖਣਿਜ ਗਰੈਵਲ ਅਤੇ ਰੇਤ ਆਦਿ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੁਧਾਰਕ ਕਦਮ ਚੁੱਕਦੇ ਹੋਏ ਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਦੇ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਨੂੰ ਰੋਕਣ ਲਈ ਅਚਨਚੇਤ ਛਾਪੇਮਾਰੀ ਕਰ ਰਹੇ ਹਨ। ਬੀਤੀ ਰਾਤ 1-30 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ ਐਸ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਵਜੀਰਾ ਤਹਿਸੀਲ ਮੁਕੇਰੀਆਂ ਵਿਖੇ ਗੈਰ ਕਾਨੂੰਨੀ ਤੌਰ ਤੇ ਕੀਤੀ ਜਾ ਰਹੀ ਮਾਈਨਿੰਗ ਸਬੰਧੀ ਛਾਪਾਮਾਰੀ ਕੀਤੀ। ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜਨਰਲ ਮੈਨੇਜਰ ਉਦਯੋਗ ਵਿਭਾਗ ਬਲਵਿੰਦਰ ਸਿੰਘ, ਸਥਾਨਕ ਪੁਲਿਸ ਵਿਭਾਗ ਦੇ ਕਰਮਚਾਰੀ ਨਾਲ ਸਨ।
ਮੌਕੇ ਤੇ ਕਾਹਲੋਂ ਸਟੋਨ ਕਰੈਸ਼ਰ ਵੱਲੋਂ ਕੀਤੀ ਜਾ ਰਹੀ ਨਜਾਇਜ਼ ਤੌਰ ਤੇ ਮਾਈਨਿੰਗ ਦੀ ਚੈਕਿੰਗ ਕੀਤੀ ਅਤੇ ਪਾਇਆ ਕਿ ਉਨ੍ਹਾਂ ਵੱਲੋਂ ਟਰੱਕਾਂ ਰਾਹੀਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ। ਮੌਕੇ ਤੇ ਟਰੱਕ ਨੰਬਰ ਪੀ. ਬੀ. 10 ਸੀ. ਐਨ. 0544 ਅਤੇ ਪੀ. ਬੀ. 10 ਈ. ਐਨ. 0543 ਅਤੇ ਇੱਕ ਟਰੈਕਟਰ ਜੋ ਕਿ ਬਗੈਰ ਨੰਬਰ ਸੀ, ਕਬਜੇ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਇੱਕ ਸਕਾਰਪਿਓ ਗੱਡੀ ਜਿਸ ਦਾ ਨੰਬਰ ਪੀ.ਬੀ.06 ਐਲ. 2770 ਸੀ। ਇਸ ਗੱਡੀ ਉਪਰ ਲੱਗੀ ਪਲੇਟ ਤੇ ਕਾਹਲੋਂ ਮੋਮ ਜੇਲ ਡਿਪਾਰਟਮੈਂਟ ਗੌਰਮਿੰਟ ਆਫ਼ ਪੰਜਾਬ ਲਿਖਿਆ ਹੋਇਆ ਸੀ, ਨੂੰ ਵੀ ਕਬਜੇ ਵਿੱਚ ਲਿਆ ਗਿਆ। ਮਾਈਨਰ ਮਿਨਰਲ ਐਕਟ 1957 ਕਲਾਜ਼ 21 ਤਹਿਤ ਕਾਰਵਾਈ ਕੀਤੀ ਗਈ।
ਉਨ੍ਹਾਂ ਹੋਰ ਦੱਸਿਆ ਕਿ ਮੌਕੇ ਤੇ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਵਿਅਕਤੀ ਰਾਕੇਸ਼ ਕੁਮਾਰ ਪੁੱਤਰ ਬ੍ਰਹਮਦੱਤ ਪਿੰਡ ਭਾਗੀਆਂ ਥਾਣਾ ਟਾਂਡਾ, ਪਰਮਜੀਤ ਸਿੰਘ ਪੁੱਤਰ ਉਤਮ ਸਿੰਘ ਬੇਰਛਾ ਤਹਿਸੀਲ ਦਸੂਹਾ, ਸੁਖਦੇਵ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਗੇਰਾ ਥਾਣਾ ਹਾਜੀਪੁਰ, ਰਮੇਸ਼ ਚੰਦਰ ਪੁੱਤਰ ਕਰਤਾਰ ਚੰਦ ਪਿੰਡ ਭੱਦਸਾਲੀ, ਨਿਰਮਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਤਲਵੰਲੀ ਦਸੌਂਦਾ ਸਿੰਘ ਕੱਥੂ ਨੰਗਲ, ਦਰਸ਼ਨ ਸਿੰਘ ਪੁੱਤਰ ਜੱਗਾ ਰਾਮ ਪਿੰਡ ਸਿਪਰੀਆਂ, ਬਲਕਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਨਾਗੋਕੇ ਖਡੂਰ ਸਾਹਿਬ, ਅਰਜਨ ਸਿੰਘ ਪੁੱਤਰ ਗਗਨ ਸਿੰਘ ਫਤਿਹਪੁਰ ਕੁਲੀਆਂ, ਸੁਭਾਸ਼ ਸਿੰਘ ਪੁੱਤਰ ਠਾਕਰ ਸਿੰਘ ਪਿੰਡ ਛੋਟਾ ਬਾਗੋਵਾਲ, ਗੁਰਦਿਆਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਢਾਂਗੂ ਬੀੜ, ਵਿਨੋਦ ਪੁੱਤਰ ਮਨ ਬਹਾਦਰ ਸਿੰਘ ਅਤੇ ਨਵਰਾਜ ਪੁੱਤਰ ਨਾਰਜ ਨਿਪਾਲੀ ਸਨ।

No comments:
Post a Comment