ਹੁਸ਼ਿਆਰਪੁਰ 3 ਜੁਲਾਈ : ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵਲੋ ਪਾਣੀ ਬਚਾਓ , ਪੰਜਾਬ ਬਚਾਓ ਮੁਹਿੰਮ ਨੂੰ ਖੇਤੀ ਭਵਨ ਹੁਸ਼ਿਆਰਪੁਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਮੁਹਿੰਮ 3 ਅਤੇ 4 ਜੁਲਾਈ 2012 ਨੂੰ ਜਿਲੇ ਦੇ ਸਮੂਹ ਬਲਾਕਾਂ ਦੇ ਪਿੰਡਾਂ ਵਿਚ ਚਲਾਈ ਜਾ ਰਹੀ ਹੈ । ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਵੱਲੋਂ ਦੱਸਿਆ ਕਿ ਮੁਹਿੰਮ ਦੋਰਾਨ ਸਵੇਰੇ 9-00 ਵਜੇ ਤੋ ਸ਼ਾਮ 5-00 ਵਜੇ ਤੱਕ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾਵੇਗਾ । ਇਸ ਦੋਰਾਨ ਟੈਂਪੂ ਉਤੇ ਪਾਣੀ ਦੀ ਬਚਤ ਕਰਨ ਸਬੰਧੀ ਫਲੈਕਸ ਬੈਨਰ ਲਗਾ ਕੇ ਅਤੇ ਆਡੀਓ ਕੈਸਿਟ ਰਾਹੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੈਫਲਟ ਵੀ ਮੁਫਤ ਵੰਡੇ ਜਾਣਗੇ ।
ਖੇਤੀ ਭਵਨ ਤੋ ਚਾਰ ਬਲਾਕਾਂ ਦੇ ਟੈਂਪੂਆਂ ਨੂੰ ਉਘੇ ਕਿਸਾਨ ਕਿਰਪਾਲ ਸਿੰਘ ਪਿੰਡ ਨੂਰਪੁਰ ਬਲਾਕ ਭੂੰਗਾ ਜੋ ਕਿ ਪਿਛਲੇ ਦੋ -ਤਿੰਨ ਸਾਲ ਤੋਂ ਸਿੱਧੀ ਬਿਜਾਈ ਅਪਨਾ ਰਹੇ ਹਨ, ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਹੁਸਿਆਰਪੁਰ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਮਲਦੀਪ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਦੱਸਿਆ ਕਿ ਇਹ ਮੁਹਿੰਮ ਆਤਮਾ ਸਕੀਮ ਅਧੀਨ ਚਲਾਈ ਜਾ ਰਹੀ ਹੈ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਹੁਸਿਆਰਪੁਰ ਅਤੇ ਡਾ. ਗੁਰਬਖਸ਼ ਸਿੰਘ ਖੇਤੀਬਾੜੀ ਅਫ਼ਸਰ ਵੱਲੋਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਖੇਤੀਬਾੜੀ ਅਧਿਕਾਰੀ ਡਾ. ਸਰਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਕਿਸ਼ੋਰੀ ਲਾਲ, ਡਾ. ਦਪਿੰਦਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਹਰਮਨਦੀਪ ਸਿੰਘ ਅਤੇ ਸਫ਼ਲ ਕਿਸਾਨ ਸੁੱਚਾ ਸਿੰਘ, ਪਰਮਿੰਦਰ ਸਿੰਘ ਲਾਚੋਵਾਲ ਅਤੇ 50 ਤੋਂ ਵੱਧ ਕਿਸਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

No comments:
Post a Comment