- ਕਾਂਗਰਸ ਸਰਕਾਰਾਂ ਦੀ ਖਿਤਾ ਵਿਤਕਰੇਬਾਜੀ ਕਰਕੇ ਕੰਢੀ ਅਤੇ ਬਾਰਡਰ ਖੇਤਰ ਦਾ ਵਿਕਾਸ ਪੱਛੜਿਆ
- ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ ਵਿੱਚ 74 ਪੰਚਾਇਤਾਂ ਨੂੰ 5 ਕਰੋੜ ਦੇ ਚੈਕ ਜਾਰੀ ।
- ਧੁੱਸੀ ਬੰਧ ਦੀ ਮੁਰੰਮਤ ਲਈ 46 ਕਰੋੜ ਮਨਜੂਰ ।
PS Badal in Sangat Darshan ( Alampur ) |
ਮੁੱਖ ਮੰਤਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਸਮਝਦਿਆਂ ਇਥੋਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਦੀ ਵੱਧ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ ਜਦ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਫੌਜ ਵਿੱਚ ਆਬਾਦੀ ਦੇ ਆਧਾਰ ਤੇ ਢਾਈ ਪ੍ਰਤੀਸ਼ਤ ਹੀ ਪ੍ਰਤੀਨਿੱਧਤਾ ਦੇ ਕੇ ਸੂਬੇ ਨਾਲ ਵਿਤਕਰੇਬਾਜੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਲਗਾਏ ਜਾ ਰਹੇ ਬਿਜਲੀ ਕੱਟ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਉਤਪਾਦਨ ਵਾਸਤੇ ਪਿਛਲੇ ਟਰਮ ਦੌਰਾਨ ਸ਼ੁਰੂ ਕੀਤੇ ਤਿੰਨ ਥਰਮਲ ਪਲਾਂਟ ਅਗਲੇ ਸਾਲ ਤੱਕ ਮੁਕੰਮਲ ਹੋ ਜਾਣਗੇ ਜਿਸ ਨਾਲ ਬਿਜਲੀ ਪੱਖੋਂ ਪੰਜਾਬ ਆਤਮ ਨਿਰਭਰ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਮੌਸਮ ਵਿੱਚ ਲਗ ਰਹੇ ਬਿਜਲੀ ਦੇ ਕੱਟ ਬਰਸਾਤ ਨਾ ਹੋਣ ਕਰਕੇ, ਦੇਸ਼ ਵਿੱਚ ਪੈਦਾ ਹੋਈ ਸੋਕੇ ਵਰਗੀ ਸਥਿਤੀ ਕਰਕੇ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਕਿਸਾਨਾਂ ਅਤੇ ਲੋਕਾਂ ਦੀ ਘਰੇਲੂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਮੁੱਚੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੇ ਮੁ¤ਖ ਮੰਤਰੀ ਕਦੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਣੂ ਨਹੀਂ ਹੋਏ ਅਤੇ ਉਹ ਹਮੇਸ਼ਾਂ ਆਪਣਾ ਸਮਾਂ ਐਸ਼ਪ੍ਰਸਤੀ ਵਿੱਚ ਹੀ ਗੁਜ਼ਾਰਦੇ ਰਹੇ ਹਨ ਜਦ ਕਿ ਅਸੀਂ ਪਿਛਲੇ ਅਕਾਲੀ ਭਾਜਪਾ ਸਰਕਾਰ ਦੇ ਅਰਸੇ ਦੌਰਾਨ ਹਰ ਹਲਕੇ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਹੈ ਅਤੇ ਇਹ ਸੰਗਤ ਦਰਸ਼ਨ ਹਲਕਾਵਾਰ ਜਾਰੀ ਰਹਿਣਗੇ।
ਮੁ¤ਖ ਮੰਤਰੀ ਨੇ ਦਸੂਹਾ ਹਲਕੇ ਵਿੱਚ ਤੀਸਰੇ ਦਿਨ ਪਿੰਡ ਆਲਮਪੁਰ ਵਿਖੇ ਆਯੋਜਿਤ ਸੰਗਤ ਦਰਸ਼ਨ ਦੌਰਾਨ ਬਲਾਕ ਦਸੂਹਾ ਅਤੇ ਟਾਂਡਾ ਦੇ 74 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ 5 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਵਿਕਾਸ ਕਾਰਜਾਂ ਲਈ ਜਾਰੀ ਕੀਤੇ। ਇਸ ਮੌਕੇ ਤੇ ਬੋਲਦਿਆਂ ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਰਿਆ ਬਿਆਸ ਦੇ ਧੁ¤ਸੀ ਬੰਨ ਨੂੰ ਮਜ਼ਬੂਤ ਕਰਨ ਲਈ 46 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਦਰਿਆ ਦੇ ਆਸ ਪਾਸ ਪਿੰਡਾਂ ਦੇ ਮਾਲੀ ਤੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਕੰਢੀ ਖੇਤਰ ਵਿੱਚ ਸਿੰਚਾਈ ਸਹੂਲਤਾਂ ਦੇ ਸੁਧਾਰ ਵਾਸਤੇ ਕੰਢੀ ਨਹਿਰ ਅਤੇ ਇਸ ਦੇ ਖਾਲਿਆਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਪੀਲੀਏ, ਹੈਜੇ ਅਤੇ ਮੁਲੇਰੀਏ ਵਰਗੀਆਂ ਬੀਮਾਰੀਆਂ ਪ੍ਰਤੀ ਸਰਕਾਰ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਪੰਜਾਬ ਵਿੱਚ ਜਿਥੇ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਹੈ, ਉਥੇ ਰੋਕਥਾਮ ਲਈ ਤੁਰੰਤ ਲੋੜੀਂਦੇ ਕਦਮ ਚੁਕਣ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੀਆਂ ਸਮੱਸਿਆਵਾਂ ਵਿੱਚ ਵਧੇਰੇ ਕਰਕੇ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਕਿ ਪਿੰਡਾਂ ਵਿੱਚ ਪੂਰੇ ਜਾ ਚੁਕੇ ਛੱਪੜਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਜਿਸ ਵਾਸਤੇ ਛੱਪੜਾਂ ਦੀ ਖੁਦਾਈ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਗੰਦੇ ਪਾਣੀ ਨੂੰ ਇਨ੍ਹਾਂ ਛੱਪੜਾਂ ਵਿੱਚ ਸੰਭਾਲਿਆ ਜਾ ਸਕੇ ਅਤੇ ਇਸ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਬੇਘਰੇ ਲੋਕਾਂ ਨੂੰ ਮਕਾਨਾਂ ਵਾਸਤੇ ਪਲਾਟ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਡਿਪਟੀ ਕਮਿਸ਼ਨਰ ਨੂੰ ਪਲਾਟ ਦੇਣ ਦੀ ਪ੍ਰਵਾਨਗੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਮੁ¤ਖ ਮੰਤਰੀ ਨੇ ਮੁਹੱਲਾ ਕੈਂਥਾਂ ਦੇ ਹੈਜੇ ਨਾਲ ਮਰਨ ਵਾਲੇ ਪਵਨ ਕੁਮਾਰ ਦੀ ਵਿਧਵਾ ਗੀਤਾ ਰਾਣੀ ਨੂੰ 1.5 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਇਸ ਮੌਕੇ ਸਰਵਸ੍ਰੀ ਦੇਸ ਰਾਜ ਸਿੰਘ ਧੁ¤ਗਾ ਮੁ¤ਖ ਪਾਰਲੀਮਾਨੀ ਸਕੱਤਰ, ਸੁਖਜੀਤ ਕੌਰ ਸਾਹੀ ਵਿਧਾਇਕ ਹਲਕਾ ਦਸੂਹਾ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੇਨ ਜੈਨਕੋ ਪੰਜਾਬ, ਲਖਵਿੰਦਰ ਸਿੰਘ ਲੱਖੀ ਯੂਥ ਆਗੂ, ਕੇ ਜੇ ਐਸ ਚੀਮਾ, ਗੁਰਕੀਰਤ ਕ੍ਰਿਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਗੁਰਚਰਨ ਸਿੰਘ ਵਿਸ਼ੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ, ਲੋਕ ਨਾਥ ਆਂਗਰਾ ਡੀ ਆਈ ਜੀ ਜਲੰਧਰ ਰੇਂਜ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਬਲਕਾਰ ਸਿੰਘ ਸਿੱਧੂ ਐਸ ਐਸ ਪੀ, ਹੋਰ ਪਤਵੰਤੇ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।
No comments:
Post a Comment