ਤਲਵਾੜਾ, 25 ਜੁਲਾਈ : ਹਲਕਾ ਦਸੂਹਾ ਵਿਚ ਆਪਣੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤਲਵਾੜਾ ਵਿਖੇ ਪਹੁੰਚਣਗੇ ਜਿੱਥੇ ਪੂਰੇ ਕੰਢੀ ਖੇਤਰ ਵੱਲੋਂ ਉਨ੍ਹਾਂ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਤਲਵਾੜਾ ਪੁੱਜਣ ਤੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਸਰਬਜੋਤ ਸਿੰਘ ਸਾਹਬੀ ਜਿਲ੍ਹਾ ਪ੍ਰਧਾਨ ਯੂਥ ਵਿੰਗ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਭਾਜਪਾ ਵਰਕਰਾਂ ਵੱਲੋਂ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕੀਤਾ ਅਤੇ ਕਿਹਾ ਕਿ ਸ. ਬਾਦਲ ਕੱਲ੍ਹ ਸ਼ਾਮ ਤਲਵਾੜਾ ਵਿਖੇ ਪੁੱਜਣਗੇ ਅਤੇ ਅਗਲੇ ਦਿਨ ਬੀ. ਬੀ. ਐਮ. ਬੀ. ਆਫੀਸਰਜ਼ ਕਲੱਬ ਵਿਖੇ ਸੰਗਤ ਦਰਸ਼ਨ ਸਮਾਗਮ ਤੋਂ ਪਹਿਲਾਂ ਸ਼੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖੇਤਰੀ ਪਸ਼ੂ ਪਾਲਣ ਤੇ ਪੋਲਟਰੀ ਖੋਜ ਤੇ ਸਿਖਲਾਈ ਕੇਂਦਰ ਤਲਵਾੜਾ ਦਾ ਪਿੰਡ ਭਟੋਲੀ ਵਿਖੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਦਸੂਹਾ ਨੂੰ ਜਿਲ੍ਹਾ ਬਣਾਉਣ, ਮੈਡੀਕਲ ਤੇ ਤਕਨੀਕੀ ਸਿਖਲਾਈ ਸੰਸਥਾਨਾਂ ਦੀ ਸਥਾਪਨਾ ਸਮੇਤ ਕੰਢੀ ਦੀਆਂ ਅਨੇਕਾਂ ਅਹਿਮ ਮੰਗਾਂ, ਸਮੱਸਿਆਵਾਂ ਦੇ ਨਿਪਟਾਰੇ ਲਈ ਲੋਕ ਸ. ਬਾਦਲ ਕੋਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਨ ਅਤੇ ਇਸ ਅਹਿਮ ਅਤੇ ਇਤਿਹਾਸਕ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਚਿਰਾਂ ਤੋਂ ਲਟਕੀਆਂ ਆ ਰਹੀਆਂ ਅਨੇਕਾਂ ਮੁਸ਼ਕਿਲਾਂ ਦੇ ਹੱਲ ਹੋਣ ਦੀਆਂ ਜੋਰਦਾਰ ਸੰਭਾਵਨਾਵਾਂ ਹਨ। ਭਾਜਪਾ ਮੰਡਲ ਪ੍ਰਧਾਨ ਵੱਲੋਂ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਕਾਂਗਰਸ ਨਾਲ ਸਲਾਹਾਂ ਸਬੰਧੀ ਛਪੇ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਜਿੱਥੇ ਐਡਵੋਕੇਟ ਸਿੱਧੂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਦਿਆਂ ਉੱਕਾ ਬੇਬੁਨਿਆਦ ਦੱਸਿਆ ਉੱਥੇ ਸੀਂਨੀਅਰ ਭਾਜਪਾ ਆਗੂ ਸ਼੍ਰੀ ਨੰਦ ਕਿਸ਼ੋਰ ਪੁਰੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਨਦੇਹੀ ਨਾਲ ਮੁੱਖ ਮੰਤਰੀ ਦੇ ਸੰਗਤ ਦਰਸਨ ਸਮਾਗਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸਬੰਧੀ ਭਾਜਪਾ ਮੰਡਲ ਪ੍ਰਧਾਨ ਵੱਲੋਂ ਕੀਤੀ ਬਿਆਨਬਾਜੀ ਹੈਰਾਨੀਜਨਕ ਅਤੇ ਨਿੱਜੀ ਸਮਝੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਬਕਾਇਦਾ ਪੂਰੇ ਹਲਕੇ ਵਿਚ ਪੂਰੇ ਵਿਉਂਤਬੱਧ ਢੰਗ ਨਾਲ ਪੰਚਾਇਤਾਂ ਤੇ ਹੋਰ ਅਦਾਰਿਆਂ ਨਾਲ ਬਕਾਇਦਾ ਮੀਟਿੰਗਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਵਿਜੈ ਮਲਹੋਤਰਾ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਬੀਬੀ ਪੂਰਨਾ ਦੇਵੀ ਨੱਥੂਵਾਲ, ਚੌਧਰੀ ਦਿਆਲ ਸਿੰਘ, ਸੁਰਿੰਦਰਦੀਪ ਸਿੰਘ, ਲਵਇੰਦਰ ਸਿੰਘ, ਅਸ਼ਵਨੀ ਚੱਢਾ, ਸੁਖਦੇਵ ਸਿੰਘ ਰਜਵਾਲ, ਸ਼ਿਸ਼ੂਪਾਲ ਮਿੰਟਾ, ਵਿਸ਼ਾਲ ਰਤਨ ਭੂਪੀ, ਵਿਵੇਕ ਰਤਨ ਰਾਜਾ, ਪਰਮਿੰਦਰ ਸਿੰਘ ਟੀਨੂੰ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਸੁਮੇਸ਼ ਭਾਟੀਆ, ਬ੍ਰਿਜ ਮੋਹਨ ਸ਼ਰਮਾ, ਦਰਸ਼ਨ ਰਾਣਾ, ਸਤਨਾਮ ਸਿੰਘ ਜੌੜਾ, ਸੋਨੂੰ ਥਾਪਰ, ਸੰਜੋਗਤਾ ਦੇਵੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

No comments:
Post a Comment