ਦਸੂਹਾ, 2 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਉਪ ਚੋਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਵੋਟਰ ਨੂੰ ਵੋਟ ਪਾਉਣ ਵੇਲੇ ਆਪਣਾ ਇਲੈਕਟ੍ਰੋਨਿਕ ਵੋਟਰ ਸ਼ਨਾਖਤੀ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ ਅਤੇ ਪ੍ਰਵਾਸੀ ਭਾਰਤੀ ਵੋਟਰ ਜਿਨ੍ਹਾਂ ਦੀ ਪਾਸਪੋਰਟ ਤੇ ਦਰਜ ਜਾਣਕਾਰੀ ਦੇ ਆਧਾਰ ਤੇ ਵੋਟ ਬਣੇ ਹਨ, ਲਈ ਪੋਲਿੰਗ ਕੇਂਦਰ ਤੇ ਆਪਣਾ ਅਸਲੀ ਪਾਸਪੋਰਟ ਦਿਖਾ ਕੇ ਵੋਟ ਪਾ ਸਕਣਗੇ। ਇਹ ਜਾਣਕਾਰੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਵੋਟਰ ਪ੍ਰਕ੍ਰਿਆ ਨੂੰ ਪ੍ਰਭਾਵੀ ਬਣਾਉਣ ਅਤੇ ਪੋਲਿੰਗ ਸਮੇਂ ਚੋਣ ਦਫ਼ਤਰ ਵੱਲੋਂ ਵੋਟਰ ਨੂੰ ਆਪਣੀ ਪਹਿਚਾਣ ਸਿੱਧ ਕਰਨ ਲਈ ਵੋਟਰ ਸ਼ਨਾਖਤੀ ਕਾਰਡ ਅਤੇ ਚੋਣ ਸਮੇਂ ਫੋਟੋ ਵੋਟਰ ਸਲਿੱਪ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਸਮੇਂ ਜਿਨ੍ਹਾਂ ਵਿਅਕਤੀਆਂ ਕੋਲ ਇਲੈਕਟ੍ਰੋਨਿਕ ਫੋਟੋ ਸ਼ਨਾਖਤੀ ਕਾਰਡ ਨਹੀਂ ਹੋਵੇਗਾ ਜਾਂ ਜਿਨ੍ਹਾਂ ਵੋਟਰਾਂ ਦੀ ਫੋਟੋ ਵੋਟਰ ਸੂਚੀ ਵਿੱਚ ਨਹੀਂ ਹੈ, ਊੁਹ ਫੋਟੋ ਵਾਲੇ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ। ਇਨ੍ਹਾਂ ਸ਼ਨਾਖਤੀ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇੰਸਸ, ਪੈਨ ਕਾਰਡ, ਨੌਕਰੀ ਸਬੰਧੀ ਫੋਟੋ ਵਾਲਾ ਸ਼ਨਾਖਤੀ ਕਾਰਡ, ਬੈਂਕਾਂ, ਡਾਕਖਾਨਿਆਂ ਜਾਂ ਸਹਿਕਾਰੀ ਅਦਾਰਿਆਂ ਵੱਲੋਂ ਫੋਟੋ ਸਮੇਤ ਜਾਰੀ ਪਾਸ ਬੁੱਕ, ਅਨੁਸੂਚਿਤ ਜਾਤੀ, ਜਨ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਫੋਟੋ ਵਾਲਾ ਸਰਟੀਫਿਕੇਟ, ਫੋਟੋ ਵਾਲਾ ਅਸਲਾ ਲਾਇਸੰਸ, ਫੋਟੋ ਵਾਲਾ ਸਰੀਰਕ ਵਿਕਲਾਂਗਤਾ ਪ੍ਰਮਾਣ ਪੱਤਰ, ਫੋਟੋ ਵਾਲਾ ਸਵੱਸਥ ਬੀਮਾ ਯੋਜਨਾ ਸਮਾਰਟ ਕਾਰਡ, ਫੋਟੋ ਯੁਕਤ ਜਾਇਦਾਦ ਦੇ ਦਸਤਾਵੇਜ ਜਿਵੇ ਕਿ ਪਟਾ ਰਜਿਸਟਰੀ ਆਦਿ ਅਤੇ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ ਅਧੀਨ ਜਾਰੀ ਫੋਟੋ ਵਾਲਾ ਜਾਬ ਕਾਰਡ ਜੋ ਕਿ ਯੋਗ ਅਧਿਕਾਰੀ ਵੱਲੋਂ 31 ਮਈ 2012 ਤੋਂ ਪਹਿਲਾਂ ਜਾਰੀ ਕੀਤੇ ਹੋਏ ਹੋਣ ਵੋਟ ਪਾਉਣ ਲਈ ਜਾਇਜ਼ ਦਸਤਾਵੇਜ ਮੰਨੇ ਜਾਣਗੇ।
ਜ਼ਿਲ•ਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 11 ਜੁਲਾਈ 2012 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 5-30 ਵਜੇ ਤੱਕ ਦੇ ਸਮੇਂ ਵਿਧਾਨ ਸਭਾ ਹਲਕਾ 40-ਦਸੂਹਾ ਦੇ ਖੇਤਰ ਵਿੱਚ ਉਪ ਚੋਣ ਸਬੰਧੀ ਕਿਸੇ ਕਿਸਮ ਦੇ ਸਰਵੇਖਣ ਕਰਵਾਉਣ ਜਾਂ ਮਤ ਸਰਵੇਖਣ ਦੇ ਪ੍ਰਣਾਮ ਦਾ ਪ੍ਰਚਾਰ ਕਰਨ ਦੀ ਮਨਾਹੀ ਹੋਵੇਗੀ।
ਜ਼ਿਲ•ਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 11 ਜੁਲਾਈ 2012 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 5-30 ਵਜੇ ਤੱਕ ਦੇ ਸਮੇਂ ਵਿਧਾਨ ਸਭਾ ਹਲਕਾ 40-ਦਸੂਹਾ ਦੇ ਖੇਤਰ ਵਿੱਚ ਉਪ ਚੋਣ ਸਬੰਧੀ ਕਿਸੇ ਕਿਸਮ ਦੇ ਸਰਵੇਖਣ ਕਰਵਾਉਣ ਜਾਂ ਮਤ ਸਰਵੇਖਣ ਦੇ ਪ੍ਰਣਾਮ ਦਾ ਪ੍ਰਚਾਰ ਕਰਨ ਦੀ ਮਨਾਹੀ ਹੋਵੇਗੀ।
No comments:
Post a Comment