|
ਸ਼੍ਰੀ ਪੀ. ਐੱਸ. ਗਿੱਲ ਡੀ. ਟੀ. ਓ. ਹੁਸ਼ਿਆਰਪੁਰ ( ਸੱਜੇ ) |
ਹੁਸ਼ਿਆਰਪੁਰ, 10 ਜੁਲਾਈ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ ਬੀ-07-ਏ ਐਫ ਸੀਰੀਜ਼ ਦੇ ਬਾਕੀ ਰਹਿੰਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚੋਂ ਵਿਭਾਗ ਨੂੰ 2,15,800/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਮਨਜੀਤ ਸਿੰਘ, ਲਹਿੰਬਰ ਰਾਮ, ਹਰਮੇਸ਼ ਸਿੰਘ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਹਾਜ਼ਰ ਸਨ।
ਅੱਜ ਦੀ ਬੋਲੀ ਵਿੱਚ ਪੀ ਬੀ -07 ਏ ਐਫ ਦਾ 0040 ਨੰਬਰ 11,500/- ਰੁਪਏ ਵਿੱਚ ਬਟਾਲਾ ਦੇ ਸ੍ਰੀ ਗੁਰਦੀਪ ਸਿੰਘ ਨੇ ਖਰੀਦ ਕੀਤਾ। ਇਸੇ ਤਰਾਂ ਪੀ ਬੀ-07 ਏ ਐਫ 8000 ਹੁਸ਼ਿਆਰਪੁਰ ਦੇ ਪੰਕਜ ਦੱਤਾ ਨੇ 75,00/- ਰੁਪਏ, 0074 ਨੰਬਰ ਹੁਸਿਆਰਪੁਰ ਦੇ ਤੀਰਥ ਸਿੰਘ ਨੇ 7,000/- ਰੁਪਏ ਵਿੱਚ, 0092 ਨੰਬਰ ਹੁਸ਼ਿਆਰਪੁਰ ਦੇ ਅਰੁਣ ਕੁਮਾਰ ਨੇ 65,00/- ਰੁਪਏ ਵਿੱਚ , 1717 ਨੰਬਰ ਹੁਸਿਆਰਪੁਰ ਦੇ ਪਰਮਜੀਤ ਸਿੰਘ ਨੇ 6100/- ਰੁਪਏ ਵਿੱਚ ਅਤੇ ਪੀ ਬੀ-07 ਏ ਐਫ 0093 ਨੰਬਰ 6000/- ਰੁਪਏ ਖਰੀਦ ਕੀਤੇ ਹਨ।
No comments:
Post a Comment