ਤਲਵਾੜਾ, 8 ਜੁਲਾਈ: ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਬਲਾਕ ਤਲਵਾੜਾ ਦੇ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਵ. ਅਮਰਜੀਤ ਸਿੰਘ ਸਾਹੀ ਨੇ ਆਪਣੇ ਹਲਕੇ ਦੀ ਪੂਰੀ ਸੁਹਿਰਦਤਾ, ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਅਤੇ ਬੇਹੱਦ ਦ੍ਰਿੜਤਾ ਨਾਲ ਹਲਕੇ ਵਿਚ ਵਿਕਾਸ ਦੇ ਢਾਂਚੇ ਨੂੰ ਮਜਬੂਤ ਕੀਤਾ। ਉਨ੍ਹਾਂ ਵਿਸ਼ੇਸ਼ ਕਰਕੇ ਕੰਢੀ ਦੇ ਇਨ੍ਹਾਂ ਪਿੰਡਾਂ ਲਈ ਬੇਮਿਸਾਲ ਵਿਕਾਸ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਿਸ ਵਿਚ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ, ਤਲਵਾੜਾ ਨੂੰ ਸ਼ਹਿਰੀ ਦਰਜਾ ਦੇਣਾ, ਨੌਜਵਾਨਾਂ ਦੇ ਰੁਜਗਾਰ ਲਈ ਸੀਪਾਈਟ ਕੇਂਦਰ ਦੀ ਸਥਾਪਨਾ, ਡੂੰਘੇ ਟਿਊਬਵੈੱਲ, ਬੇਘਰਿਆਂ ਲਈ ਮਕਾਨ ਆਦਿ ਦੇਣ ਤੋਂ ਇਲਾਵਾ ਇਥੇ ਲੰਮੇ ਸਮੇਂ ਤੋਂ ਸੱਤਾ ਵਿਚ ਰਹੀ ਕਾਂਗਰਸ ਦੇ ਦਹਿਸ਼ਤ ਭਰੇ ਮਾਹੌਲ ਨੂੰ ਖ਼ਤਮ ਕਰਕੇ ਸ਼ਾਨਦਾਰ ਸੁਖਾਵਾਂ ਮਾਹੌਲ ਕਾਇਮ ਕੀਤਾ। ਸ. ਬਾਦਲ ਨੇ ਕਿਹਾ ਕਿ ਕਾਂਗਰਸੀਆਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਰਾਜਾਂ ਵਿਰੋਧੀ ਨੀਤੀਆਂ ਨਾਲ ਦੇਸ਼ ਵਿਚ ਸੂਬਿਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ਵਿਕਾਸ ਵਿਚ ਪਿਛੜ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਦਾ ਕਰੋੜਾਂ ਮਣ ਅਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਜਦਕਿ ਦੂਜੇ ਪਾਸੇ ਆਮ ਲੋਕਾਂ ਲਈ ਰੋਜਮੱਰਾ ਦੀਆਂ ਵਸਤਾਂ ਦੇ ਭਾਅ ਸਿਖਰਾਂ ਨੂੰ ਛੁਹ ਰਹੇ ਹਨ।
ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਲਕੇ ਦੀ ਸੇਵਾ ਲਈ ਵਚਨਬੱਧ ਹੈ।
ਇਸ ਮੌੇਕੇ ਬਿਕਰਮ ਸਿੰਘ ਮਜੀਠੀਆ, ਉਮੇਸ਼ ਸ਼ਾਕਰ, ਅਨਿਲ ਜੋਸ਼ੀ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਸ਼ਰਨਜੀਤ ਸਿੰਘ ਢਿੱਲੋਂ, ਕੇ ਡੀ ਭੰਡਾਰੀ, ਅਵਿਨਾਸ਼ ਰਾਏ ਖੰਨਾ, ਕੁਲਜੀਤ ਸਿੰਘ ਸਾਹੀ, ਨਵਰੀਤ ਲਵਲੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੀਤ ਸਿੰਘ ਸਾਹਬੀ, ਦੇਵ ਰਾਜ ਭਟੇੜ, ਰਾਜਾ ਜੋਸ਼ੀ, ਪ੍ਰਭਜੋਤ ਰਟੌਲ, ਮਨਤਾਰ ਸਿੰਘ ਬਰਾੜ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਮੋਹਨ ਲਾਲ ਗਰਗ, ਤੀਕਸ਼ਨ ਸੂਦ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਮਿਨਹਾਸ, ਅਸ਼ੋਕ ਸੱਭਰਵਾਲ, ਕੈਪਟਨ ਗੁਰਮੀਤ ਸਿੰਘ, ਠਾਕੁਰ ਬ੍ਰਹਮ ਦਾਸ, ਠਾਕੁਰ ਪ੍ਰੀਤਮ ਦਾਸ, ਆਸਾ ਸਿੰਘ ਕੌਲੀਆਂ, ਸੰਯੋਗਤਾ, ਨੀਲਮ ਰਾਣਾ, ਰੀਤਾ ਦੇਵੀ ਦਮਵਾਲ, ਸਰਜੀਵਨ ਸਿੰਘ, ਰਾਜ ਰਾਣੀ ਪੱਸੀ ਕਰੋੜਾ, ਰਜੇਸ਼, ਗੋਬਿੰਦ ਅੱਤਰੀ, ਨਰੇਸ਼ ਪੁਰੀ, ਰਸ਼ਪਾਲ ਪਠਾਨੀਆ, ਸੁਖਦੇਵ, ਜੀਵਨ, ਲਲਿਤ, ਅਮਿਤ ਮਹਾਜਨ, ਰਾਧੂ, ਰਮਨ ਕੁਮਾਰ ਝੰਡਾ ਖਟਿੱਗੜ, ਆਸ਼ੂ ਅਰੋੜਾ, ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਤਾਰਾ ਬੰਸੀਆ, ਰਮੇਸ਼ ਭੰਬੋਤਾ, ਰਾਜ ਕੁਮਾਰ, ਕੈਪਟਨ ਸੁਰੇਸ਼ ਟੋਹਲੂ, ਵਿਨੋਦ ਮਿੱਠੂ, ਅਸ਼ੋਕ ਮੰਗੂ , ਭੂਪੀ ਸ਼ਰਮਾ ਆਦਿ ਹਾਜਰ ਸਨ।
No comments:
Post a Comment