ਹੁਸ਼ਿਆਰਪੁਰ, 2 ਜੁਲਾਈ: ਜਾਨੀ ਨੁਕਸਾਨ ਦੇ ਖਤਰੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਖੂਹੀਆਂ ਪੁੱਟਣ ਅਤੇ ਪਿੰਡਾਂ ਵਿੱਚ ਟਿਊਬਵੈਲ ਦੇ ਬੋਰ ਕਰਨ ਸਮੇਂ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲਈ ਜਾਵੇ ਅਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਸਬਡਵੀਜ਼ਨਲ ਅਧਿਕਾਰੀਆਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਮੀਟਿੰਗ ਦੌਰਾਨ ਦਿੱਤੇ।
ਡੂੰਘੇ ਬੋਰਾਂ ਵਿੱਚ ਅਚਾਨਕ ਬੱਚਿਆਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਤੇ ਪਿੰਡਾਂ ਵਿੱਚ ਜਿੰਮੀਂਦਾਰ ਅਤੇ ਆਮ ਜਨਤਾ ਬਿਨਾਂ ਕਿਸੇ ਦੀ ਪ੍ਰਵਾਨਗੀ ਲੈਣ ਤੋਂ ਆਬਾਦੀ ਖੇਤਰ / ਖੇਤਾਂ ਵਿੱਚ ਸਿੰਚਾਈ ਜਾਂ ਪੀਣ ਵਾਲੇ ਪਾਣੀ ਲਈ ਡੂੰਘੇ ਬੋਰ ਕਰਵਾਉਂਦੇ ਹਨ, ਅਜਿਹੇ ਬੋਰਾਂ ਦੀ ਖੁਦਾਈ ਸਮੇਂ ਕਿਸੇ ਜਾਨੀ ਨੁਕਸਾਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਬਲਾਕਾਂ ਅਧੀਨ ਪਿੰਡਾਂ ਦੇ ਸਰਪੰਚਾਂ, ਮੋਹਤਬਾਰ ਵਿਅਕਤੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕੋਈ ਵੀ ਗਰਾਮ ਪੰਚਾਇਤ, ਜਿਮੀਂਦਾਰ ਜਾਂ ਆਮ ਵਿਅਕਤੀ ਵੱਲੋਂ ਕਿਸੇ ਕਿਸਮ ਦਾ ਡੂੰਘਾ ਬੋਰ ਕਰਨ ਤੋਂ ਪਹਿਲਾਂ ਲਿਖਤੀ ਰੂਪ ਵਿੱਚ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਪ੍ਰਵਾਨਗੀ ਲਈ ਜਾਵੇ ਜਿਸ ਨੂੰ ਬਲਾਕ ਅਧਿਕਾਰੀ ਆਪਣੀ ਸਬਡਵੀਜ਼ਨ ਦੇ ਉਪ ਮੰਡਲ ਮੈਜਿਸਟਰੇਟ ਨੂੰ ਭੇਜਣੀ ਯਕੀਨੀ ਬਣਾਉਣਗੇ। ਉਨ੍ਹਾਂ ਨੇ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਜਿਲ੍ਹੇ ਵਿੱਚ ਕਿਸੇ ਵੀ ਕਿਸਮ ਦਾ ਖੂਹੀ / ਡੂੰਘਾ ਬੋਰ ਪ੍ਰਸ਼ਾਸ਼ਨ ਦੀ ਆਗਿਆ ਤੋਂ ਬਗੈਰ ਨਾ ਕੀਤਾ ਜਾ ਸਕੇ।

No comments:
Post a Comment