ਦਸੂਹਾ, 14 ਜੁਲਾਈ : ਜਿਲਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਚੋਣ ਹਲਕਾ-40 ਦਸੂਹਾ ਦੀ ਉਪ ਚੋਣ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ ਸ਼ਾਤੀ ਨਾਲ ਪੂਰਾ ਹੋ ਗਿਆ ਹੈ । ਇਹ ਜਾਣਕਾਰੀ ਦਿਦਿਆਂ ਜਿਲਾ ਚੌਣ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਦਸੂਹਾ ਉਪ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਸੁਖਜੀਤ ਕੋਰ 77494 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਅਤੇ ਇਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ 47431 ਵੋਟਾਂ ਦੇ ਫਰਕ ਨਾਲ ਹਰਾਇਆ । ਇਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ 30063 ਵੋਟਾਂ ਪ੍ਰਾਪਤ ਹੋਈਆਂ । ਇਸੇ ਤਰਾਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 5149 ਵੋਟਾਂ ਪ੍ਰਾਪਤ ਹੋਈਆਂ ।
ਉਨਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ-40 ਦਸੂਹਾ ਦੇ 161620 ਜਰਨਲ ਵੋਟਰ ਅਤੇ 1943 ਸਰਵਿਸ ਵੋਟਰਾਂ ਵਿਚੋ 112706 ਵੋਟਰਾਂ ਨੇ ਆਪਣੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕੀਤਾ । ਉਨਾਂ ਦੱਸਿਆ ਕਿ ਅੱਜ ਸਵੇਰੇ 8-00 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਵੋਟਾਂ ਦੀ ਗਿਣਤੀ ਲਈ 14 ਟੇਬਲ ਲਗਾਏ ਗਏ ਸਨ ਜਿਨਾਂ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਕਾਂੳਟਿੰਗ ਏਜੰਟਾਂ ਦੀ ਹਾਜ਼ਰੀ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਕੀਤਾ ਗਿਆ ।
ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਦਸੂਹਾ ਸ੍ਰੀ ਰਾਹੁਲ ਚਾਬਾ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਸੁਖਜੀਤ ਕੋਰ ਨੂੰ ਦਸੂਹਾ ਉਪ ਚੋਣ ਵਿਚ ਜੇਤੂ ਐਲਾਨ ਕਰਦੇ ਹੋਏ ਉਨਾਂ ਨੂੰ ਸਰਟੀਫੀਕੇਟ ਪ੍ਰਦਾਨ ਕੀਤਾ ।

No comments:
Post a Comment