- ਹਲਕੇ ਵਾਸਤੇ ਪਤੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰ ਦਿਆਂਗੀ : ਸੁਖਜੀਤ ਕੌਰ ਸਾਹੀ
- ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਵੇਗਾ : ਡਾ. ਚੀਮਾ
ਦਸੂਹਾ, 6 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਦਸੂਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਪਣੀ ਹਾਰ ਯਕੀਨੀ ਵੇਖ ਕੇ ਕਾਂਗਰਸ ਪਾਰਟੀ ਦੇ ਆਗੂ ਮੈਦਾਨ ਛੱਡ ਕੇ ਭੱਜ ਗਏ ਹਨ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਸੁਖਜੀਤ ਕੌਰ ਸਾਹੀ ਦੇ ਹੱਕ ਵਿਚ ਘੋਗਰਾ, ਪੱਸੀ ਕੰਡੀ, ਡਡਿਆਲ ਅਤੇ ਬਡਲਾ ਵਿਖੇ ਵਿਸ਼ਾਲ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਰੋਧੀ ਸੋਚ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ ਅਤੇ ਰਾਸ਼ਟਰੀ ਤੇ ਸੂਬਾ ਪੱਧਰ ’ਤੇ ਲੋਕ ਵਿਰੋਧੀ ਨੀਤੀਆਂ ਦੀ ਧਾਰਨੀ ਕਾਂਗਰਸ ਪਾਰਟੀ ਦੀ ਅਸਲੀਅਤ ਹੁਣ ਲੋਕਾਂ ਸਾਹਮਣ ਆਉਣ ਮਗਰੋਂ ਇਸ ਪਾਰਟੀ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋਣਾ ਤੈਅ ਹੈ। ਉਹਨਾਂ ਕਿਹਾ ਕਿ ਯੂ ਪੀ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਇਸ ਗੱਲ ਦੀ ਗਵਾਹ ਹੈ ਕਿ ਲੋਕ ਹੁਣ ਕਾਂਗਰਸ ਦਾ ਮੁਕੰਮਲ ਸਫਾਇਆ ਚਾਹੁੰਦੇ ਹਨ।

ਕੇਂਦਰੀ ਫੰਡਾਂ ਦੇ ਮਾਮਲੇ ’ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ’ਤੇ ਪੰਜਾਬ ਕਾਂਗਰਸ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਸ੍ਰ ਬਾਦਲ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਪੈਸਾ ਹਾਸਲ ਕਰਨ ਵਾਲੀ ਕੇਂਦਰ ਸਰਕਾਰ ਇਸ ਪੈਸੇ ਨੂੰ ਆਪਣਾ ਕਿਵੇਂ ਦੱਸ ਰਹੀ ਹੈ ਤੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਵਾਉਣ ਵਾਸਤੇ ਕੇਂਦਰ ਸਰਕਾਰ ਹਰ ਹਰਬਾ ਵਰਤ ਰਹੀ ਹੈ ਅਤੇ ਇਸਦੀ ਪੰਜਾਬ ਵਿਰੋਧੀ ਸੋਚ ਖਿਲਾਫ ਸੂਬੇ ਦੇ ਲੋਕਾਂ ਨੂੰ ਲਾਮਬੱਧ ਹੋਣ ਦੀ ਜ਼ਰੂਰਤ ਹੈ।
ਵਿਸ਼ਵ ਰਿਕਾਰਡ ਬਣਾਉਣ ਵਾਲੇ ਭ੍ਰਿਸ਼ਟਾਚਾਰ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜਿੰਨਾ ਵੱਡ ਘੁਟਾਲਾ ਇਕ ਮੰਤਰੀ ਵਲੋਂ ਕੀਤਾ ਗਿਆ, ਉਹ ਪੰਜਾਬ ਦੇ 7 ਬਜਟ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਹੀ ਅੱਜ ਦੇਸ਼ ਵਿਚ ਵਿਆਪਕ ਬੇਰੋਜ਼ਗਾਰੀ, ਗਰੀਬੀ ਅਤੇ ਲੱਕ ਤੋੜਵੀਂ ਮਹਿੰਗਾਈ ਨੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।
ਦਸੂਹਾ ਹਲਕੇ ਦੀ ਗੱਲ ਕਰਦਿਆਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਹਲਕੇ ਤੋਂ ਉਮੀਦਵਾਰ ਭਾਵੇਂ ਬੀਬੀ ਸੁਖਜੀਤ ਕੌਰ ਸਾਹੀ ਹਨ ਪਰ ਉਹ ਹਲਕੇ ਦੇ ਲੋਕਾਂ ਦੇ ਪਿਆਰ ਅਤੇ ਪ੍ਰਗਟਾਏ ਭਰੋਸੇ ਦੇ ਕਾਇਲ ਹੋ ਗਏ ਹਨ ਅਤੇ ਇਹ ਭਰੋਸਾ ਦੁਆਉਂਦੇ ਹਨ ਕਿ ਹਲਕੇ ਦਾ ਵਿਕਾਸ ਉਹਨਾਂ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਾਸਤੇ ਜੋ ਕੰਮ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਨੇ ਕੀਤੇ ਉਹ ਆਪਣੇ ਆਪ ਵਿਚ ਮਿਸਾਲ ਹਨ ਅਤੇ ਉਹਨਾਂ ਦੇ ਅਚਨਚੇਤ ਅਕਾਲ ਚਲਾਣੇ ਕਾਰਨ ਹੋ ਰਹੀ ਇਹ ਚੋਣ ਆਪਣੇ ਆਪ ਵਿਚ ਵੱਖਰੀ ਕਿਸਮ ਦੀ ਚੋਣ ਹੈ।
ਇਹਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਨੇ ਆਖਿਆ ਕਿ ਉਹ ਹਲਕੇ ਦੇ ਵਿਕਾਸ ਵਾਸਤੇ ਆਪਣੀ ਪਤੀ ਸਵਰਗੀ ਸ੍ਰ ਅਮਰਜੀਤ ਸਿੰਘ ਸਾਹੀ ਦੇ ਸੁਫਨਿਆਂ ਨੂੰ ਸਾਕਾਰ ਕਰਨ ਵਾਸਤੇ ਦਿਨ ਰਾਤ ਇਕ ਕਰ ਦੇਣਗੇ ਅਤੇ ਵਿਕਾਸ ਕਾਰਜ ਹੀ ਉਹਨਾਂ ਦੀ ਹਮੇਸ਼ਾ ਪਹਿਲ ਰਹਿਣਗੇ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਵਿਧਾਇਕ ਤੇ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਕਾਂਗਰਸ ਦੀ ਸੰਜੀਦਗੀ ਦਾ ਪਤਾ ਇਥੋਂ ਹੀ ਚਲ ਜਾਂਦਾ ਹੈ ਕਿ ਉਸਦੇ ਆਗੂ ਹੁਣ ਚੋਣਾਂ ਲੜਨ ਵਾਸਤੇ ਹੀ ਤਿਆਰ ਨਹੀਂ ਹਨ ਤਾਂ ਲੋਕਾਂ ਦੇ ਕੰਮਾਂ ਕਾਰਜਾਂ ਵਾਸਤੇ ਕਿਵੇਂ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਫਾਏ ਮਗਰੋਂ ਹੁਣ ਕਾਂਗਰਸ ਦਾ ਰਾਸ਼ਟਰੀ ਪੱਧਰ ’ਤੇ ਸਫਾਇਆ ਹੋ ਜਾਵੇਗਾ।
ਇਸ ਮੌਕੇ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਗੁਲਜ਼ਾਰ ਸਿੰਘ ਰਣੀਕੇ ਤੇ ਸਿਕੰਦਰ ਸਿੰਘ ਮਲੂਕਾ ਦੋਵੇਂ ਕੈਬਨਿਟ ਮੰਤਰੀ, ਸਰੂਪ ਚੰਦ ਸਿੰਗਲਾ, ਬਲਵਿੰਦਰ ਕੌਰ ਧਾਂਦੀ, ਦੇਸ ਰਾਜ ਧੁੱਗਾ, ਮਨਜੀਤ ਸਿੰਘ ਮੰਨਾ, ਹਰੀ ਸਿੰਘ ਜੀਰਾ, ਦੀਪ ਮਲਹੋਤਰਾ, ਪ੍ਰੇਮ ਮਿੱਤਲ, ਸੁਖਦਰਸ਼ਨ ਸਿੰਘ ਮਰਾੜ੍ਹ ਚੇਅਰਮੈਨ, ਸੁਰਿੰਦਰ ਸਿੰਘ ਪਹਿਲਵਾਨ ਚੇਅਰਮੈਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
No comments:
Post a Comment