|
ਦੀਪਇੰਦਰ ਸਿੰਘ |
ਹੁਸ਼ਿਆਰਪੁਰ, 4 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਉਪ ਚੋਣ ਪ੍ਰਕ੍ਰਿਆ ਸਬੰਧੀ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੋਟਾਂ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਥਾਨਕ ਪੁਲਿਸ ਦੇ ਨਾਲ-ਨਾਲ ਚਾਰ ਕੰਪਨੀਆਂ ਸੀ.ਆਰ.ਪੀ.ਐਫ. ਦੀਆਂ ਵਿਧਾਨ ਸਭਾ ਹਲਕੇ 40-ਦਸੂਹਾ ਦੇ ਵੱਖ-ਵੱਖ ਨਾਜ਼ੁਕ ਥਾਵਾਂ ਤੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ 11 ਜੁਲਾਈ 2012 ਨੂੰ ਵਿਧਾਨ ਸਭਾ ਹਲਕਾ 40-ਦਸੂਹਾ ਦੇ 1,61,620 ਵੋਟਰ, ਜਿਨ੍ਹਾਂ ਵਿੱਚ 81782 ਮਰਦ ਅਤੇ 79839 ਔਰਤ ਵੋਟਰ ਹਨ, ਜਦ ਕਿ 1943 ਸਰਵਿਸ ਵੋਟਰਾਂ ਵਿੱਚੋਂ 1414 ਮਰਦ ਅਤੇ 529 ਔਰਤ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਦੇ ਅਧਿਕਾਰੀ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਵੋਟਾਂ ਪਾਉਣ ਲਈ 142 ਪੋਲਿੰਗ ਸਟੇਸ਼ਨਾਂ ਤੇ 192 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 37 ਪੋਲਿੰਗ ਸਟੇਸ਼ਨ ਨਾਜ਼ਕ ਐਲਾਨੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਪ੍ਰਕ੍ਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ 835 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ 768 ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਈਡਿੰਗ ਅਫਸਰ, ਪੋਲਿੰਗ ਅਫ਼ਸਰ ਅਤੇ 67 ਮਾਈਕਰੋ ਆਬਜ਼ਰਵਰਾਂ ਦੀ ਡਿਊਟੀ ਲਗਾਈ ਗਈ ਹੈ। ਸਾਰੇ ਪੋਲਿੰਗ ਬੂਥਾਂ ਤੇ ਇੱਕ-ਇੱਕ ਬੀ ਐਲ ਓ ਅਤੇ 17 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਰਿਟਰਨਿੰਗ ਅਫ਼ਸਰ-ਕਮ-ਸਬਡਵੀਜਨਲ ਮੈਜਿਸਟਰੇਟ ਦਸੂਹਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਦਸੂਹਾ ਚੋਣ ਪ੍ਰਕ੍ਰਿਆ ਦੇ ਅਮਲ ਨੂੰ ਪੂਰਾ ਕਰਨਗੇ। ਵਿਧਾਨ ਸਭਾ ਹਲਕੇ 40-ਦਸੂਹਾ ਦੀ ਸੁਰੱਖਿਆ ਲਈ ਸੁਰੱਖਿਆ ਮੁਹੱਈਆ ਕਰਾਉਣ ਲਈ 24 ਘੰਟੇ 20 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਅਤੇ ਹਰੇਕ ਪਾਰਟੀ 6 ਤੋਂ 7 ਪੋਲਿੰਗ ਸਟੇਸ਼ਨਾਂ ਦੀ ਗਸ਼ਤ ਕਰਨਗੇ।
|
ਬਲਕਾਰ ਸਿੰਘ ਸਿੱਧੂ |
ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਚੋਣ ਪ੍ਰਕ੍ਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਅਤੇ ਸੁਰੱਖਿਆ ਲਈ 1882 ਅਧਿਕਾਰੀ / ਕਰਮਚਾਰੀ ਵੱਖ-ਵੱਖ ਪੋਲਿੰਗ ਬੂਥਾਂ ਤੇ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 2 ਐਸ ਪੀ, 8 ਡੀ ਐਸ ਪੀ, 12 ਇੰਸਪੈਕਟਰ, 208 ਐਨ ਜੀ ਓ, 367 ਹੈਡਕਾਂਸਟੇਬਲ, 1019 ਕਾਂਸਟੇਬਲ ਅਤੇ 266 ਐਸ ਪੀ ਓ / ਹੋਮਗਾਰਡ ਦੇ ਮੁਲਾਜ਼ਮ ਡਿਊਟੀ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਜਿਲ੍ਹੇ ਦੇ ਪੁਲਿਸ ਅਧਿਕਾਰੀ ਅਤੇ ਮੁਲਾਜਮ ਵੀ ਨਾਜ਼ਕ ਥਾਵਾਂ ਤੇ ਡਿਊਟੀ ਲਗਾਈ ਗਈ ਹੈ।
No comments:
Post a Comment