ਤਲਵਾੜਾ, 5 ਜੁਲਾਈ: ਕੇਂਦਰ ਦੀ ਕਾਂਗਰਸ ਸਰਕਾਰ ਨੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਹਨ ਅਤੇ ਦੇਸ਼ ਦੇ ਆਰਥਿਕ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਇਹ ਪ੍ਰਗਟਾਵਾ ਇੱਥੇ ਸ਼੍ਰੀ ਸ਼ਾਂਤਾ ਕੁਮਾਰ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਅੱਜ ਇੱਥੇ ਭਾਜਪਾ ਦੇ ਚੋਣ ਦਫ਼ਤਰ ਵਿਚ ਅਕਾਲੀ ਭਾਜਪਾ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੂੰ ਆਪਣੇ ਕਾਰਨਾਮਿਆਂ ਸਦਕਾ ਜੇਲ੍ਹ ਜਾਣਾ ਪੈ ਰਿਹਾ ਹੈ ਜਿਸ ਕਾਰਨ ਪੂਰੇ ਦੇਸ਼ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਿਆ ਹੈ। ਕੇਂਦਰ ਦੀਆਂ ਖੁੱਲ੍ਹੇ ਬਾਜਾਰੀਕਰਨ ਦੀਆਂ ਨੀਤੀਆਂ ਕਾਰਨ ਮਹਿੰਗਾਈ ਸਿਖਰਾਂ ਨੂੰ ਛੋਹ ਰਹੀ ਹੈ ਅਤੇ ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ ਅਤੇ ਹਰ ਵਰਗ ਵਿਚ ਵਿਆਪਕ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 70 ਕਰੋੜ ਲੋਕ 20 ਰੁਪਏ ਦਿਹਾੜੀ ਕਮਾ ਰਹੇ ਹਨ ਜਦਕਿ ਸਰਮਾਏਦਾਰੀ ਦਾ ਬੋਲਬਾਲਾ ਵਧ ਗਿਆ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਨੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਨੂੰ ਡਟ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਸਵ. ਅਮਰਜੀਤ ਸਿੰਘ ਸਾਹੀ ਵੱਲੋਂ ਸ਼ੁਰੂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਸਰਕਾਰ ਕਾਇਮ ਕਰਕੇ 46 ਸਾਲ ਦਾ ਰਿਕਾਰਡ ਤੋੜਿਆ ਹੈ ਅਤੇ ਹੁਣ ਦਸੂਹਾ ਜਿਮਨੀ ਚੋਣ ਵਿਚ ਵੀ ਇਸੇ ਤਰਾਂ ਰਿਕਾਰਡ ਕਾਇਮ ਕਰਨਾ ਹੈ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਬੂਥ ਸੰਭਾਲਣ ਲਈ ਬਕਾਇਦਾ ਡਿਊਟੀਆਂ ਵੰਡੀਆਂ ਅਤੇ ਕਿਹਾ ਕਿ ਵਰਕਰ ਹਰ ਘਰ ਤੱਕ ਵਿਕਾਸ ਦਾ ਸੁਨੇਹਾ ਪਹੁੰਚਾਉਣ ਲਈ ਕਮਰ ਕੱਸ ਲੈਣ।
ਇਸ ਮੌਕੇ ਸ਼੍ਰੀ ਅਨਿਲ ਜੋਸ਼ੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕਰਦਿਆਂ ਬੀਬੀ ਸਾਹੀ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਵਿਕਾਸ ਦੇ ਮਸੀਹਾ ਸਵ. ਅਮਰਜੀਤ ਸਿੰਘ ਸਾਹੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਹੋਰਨਾਂ ਤੋਂ ਇਲਾਵਾ ਰਾਜਿੰਦਰ ਭੰਡਾਰੀ, ਸ਼੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ, ਰਘੁਨਾਥ ਰਾਣਾ, ਰਮੇਸ਼ ਧਵਾਲਾ ਕੈਬਨਿਟ ਮੰਤਰੀ ਹਿਮਾਚਲ, ਐਨ. ਕੇ. ਸ਼ਰਮਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਤਿਲਕ ਰਾਜ ਸ਼ਰਮਾ ਮੀਤ ਪ੍ਰਧਾਨ ਭਾਜਪਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਕੇਸ਼ ਰਾਠੌਰ ਮੇਅਰ ਜਲੰਧਰ, ਸ਼ਿਵ ਸੂਦ, ਅਰੁਣੇਸ਼ ਸ਼ਾਕਰ, ਉਮੇਸ਼ ਸ਼ਾਕਰ, ਆਰ. ਪੀ. ਸੈਣੀ, ਅਮਰ ਐਰੀ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ, ਡਾ. ਧਰੁਬ ਸਿੰਘ, ਦਵਿੰਦਰ ਸੇਠੀ, ਲੰਬੜਦਾਰ ਸਰਬਜੀਤ ਡਡਵਾਲ, ਤਾਰਾ ਬੰਸੀਆ, ਆਸ਼ੂ ਅਰੋੜਾ, ਲਵਇੰਦਰ ਸਿੰਘ, ਸ਼ਿਸ਼ੂਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

No comments:
Post a Comment