- ਬੌਖਲਾਈ ਕਾਂਗਰਸੀ ਲੀਡਰਸ਼ਿਪ ਗੈਰ-ਮੁੱਦਿਆਂ ਨੂੰ ਮੁੱਦਾ ਬਨਾਉਣ ’ਚ ਜੁਟੀ
- ਵਾਸੂਦੇਵ ਅਤੇ ਪਿੰਕੀ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਲੱਗਾ ਵੱਡਾ ਝਟਕਾ
ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ‘ਮਹਾਰਾਜਾ ਸਾਹਿਬ’ ਕਦੇ ਕਦਾਈ ਹੀ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਂਦੇ ਹਨ ਅਤੇ ਇਸੇ ਕਰਕੇ ਉਹ ਆਪਣੀ ਇਸ ਵਾਰ ਦੀ ਇਕ ਦਿਨਾ ਹਾਜ਼ਰੀ ਤੋਂ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਨ। ਸ. ਬਾਦਲ ਨੇ ਸਵਾਲ ਕੀਤਾ ਕਿ ਜਿਸ ਦਿਨ ਵਿਤ ਮੰਤਰੀ ਪੰਜਾਬ ਨੇ ਆਪਣਾ ਬਜ਼ਟ ਪੇਸ਼ ਕੀਤਾ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ’ਚੋਂ ਗੈਰ-ਹਾਜਿਰ ਕਿਊਂ ਰਹੇ। ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੁੱਲ ਜਾਣ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਹੀ ਸੀ ਜਿਸ ਨੇ ਚੋਣ ਮਨੋਰਥ ’ਚ ਕੀਤੇ ਹਰ ਵਾਅਦੇ ਨੂੰ ਆਪਣੇ ਆਪਣੇ ਬੀਤੇ ਸੇਵਾ ਕਾਲ ਦੌਰਾਨ ਪੂਰਾ ਕੀਤਾ ਜਦੋਂ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜ਼ਕਾਲ ਦੌਰਾਨ ਤਾਂ ਇਹ ਕਹਿ ਕੇ ਕੋਈ ਵਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ‘ਵਾਅਦੇ ਤਾਂ ਸਰਕਾਰ ਬਨਾਉਣ ਲਈ ਕੀਤੇ ਜਾਂਦੇ ਹਨ ਅਤੇ ਸਰਕਾਰ ਚਲਾਉਣ ਲਈ ਤੋੜ ਦਿੱਤੇ ਜਾਂਦੇ ਹਨ’। ਸ. ਬਾਦਲ ਨੇ ਕਿਹਾ ਕਿ ਬੌਖਲਾਈ ਪੰਜਾਬ ਕਾਂਗਰਸ ਲੀਡਰਸ਼ਿਪ ਕੋਲ ਅਕਾਲੀ-ਭਾਜਪਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਇਹ ਉਟ-ਪਟਾਂਗ ਦੇ ਮੁੱਦਿਆਂ ਨੂੰ ਹੀ ਅਸਲ ਮੁੱਦਾ ਦੱਸ ਰਹੇ ਹਨ। ਉਨ੍ਹ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਗਠਜੋੜ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਦ ਹੈ ਅਤੇ ਸਮਾਬੱਧ ਤਰੀਕੇ ਨਾਲ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਉਪਰੰਤ ਸ. ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਸਾਹੀ ਦੇ ਹੱਕ ’ਚ ਪਿੰਡ ਭਵਨੌਰ, ਕਮਾਹੀ ਦੇਵੀ, ਦਾਤਾਰਪੁਰ ਅਤੇ ਤਲਵਾੜਾ ਸ਼ਹਿਰ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸ੍ਰੀਮਤੀ ਸਾਹੀ ਦੇ ਹੱਕ ’ਚ ਵੋਟ ਪਾਉਣ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਸਰਕਾਰ ਚਲਾਉਣ ਲਈ ਲੋਕ ਪੱਖੀ ਨੀਤੀਆਂ ਦਾ ਮਾਡਲ ਅਪਣਾਇਆ ਹੈ ਜਦੋਂ ਕਿ ਕਾਂਗਰਸੀ ਸਰਕਾਰਾਂ ਤਾਂ ਲੋਕ ਮਾਰੂ ਅਤੇ ਵੰਡ ਪਾਊ ਨੀਤੀਆਂ ਤਹਿਤ ਹੀ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿੱਤੀ ਔਕੜਾਂ ਦੇ ਬਾਵਜੂਦ ਰਾਜ ਸਰਕਾਰ ਨੇ ਹਾਲਾਤ ਦਾ ਸਾਹਮਣਾ ਕਰਦਿਆਂ ਜਿੱਥੇ ਸਬਸਿਡੀਆਂ ਤੇ ਹੋਰ ਲੋਕ ਪੱਖੀ ਰਿਆਇਤਾਂ ਜਾਰੀ ਰੱਖੀਆਂ ਉਥੇ ਸੂਬੇ ਨੂੰ ਵੀ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਅਜਿਹਾ ਨਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਕਾਂਗਰਸ ਪਾਰਟੀ ਨੂੰ ਦਿਸ਼ਾਹੀਣ ਤੇ ਗੁੰਮਰਾਹ ਪਾਰਟੀ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੀ ਅਧੂਰੀ ਜਾਣਕਾਰੀ ਲਈ ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਬਹੁਤਾ ਸਮਾਂ ਤਾਂ ਸੂਬੇ ਤੋਂ ਬਾਹਰ ਹੀ ਰਹਿੰਦੇ ਹਨ ਇਸ ਲਈ ਸੂਬੇ ’ਚ ਹੋ ਰਹੇ ਵਿਕਾਸ ਤੋਂ ਅਣਜਾਨੇ ਰਹਿ ਜਾਣਾ ਉਨ੍ਹਾਂ ਲਈ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਭਲੀਭਾਂਤ ਜਾਣਦਾ ਹੈ ਕਿ ਇਸ ਉਪ ਚੋਣ ਤੋਂ ਬਾਅਦ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ ਇਸ ਲਈ ਉਸ ਆਏ ਰੋਜ ਬੇਤੁਕੇ ਬਿਆਨ ਦਿੰਦਾ ਰਹਿੰਦਾ ਹੈ।
No comments:
Post a Comment