|
ਵਧੀਕ ਡਾਇਰੈਕਟਰ ਜਨਰਲ ਪੁਲਿਸ ਐਸ. ਕੇ. ਸ਼ਰਮਾ |
ਤਲਵਾੜਾ, 6 ਜੁਲਾਈ: ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 1523 ਲਾਇਸੰਸਦਾਰਾਂ ਅਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਕੁਲ 4814 ਲਾਇਸੰਸਦਾਰਾਂ ਦਾ ਅਸਲਾ ਜਮ੍ਹਾਂ ਕੀਤਾ ਗਿਆ ਹੈ, 107 ਵਾਰੰਟਾ ਦੀ ਤਾਮੀਲ ਕਰਵਾਈ ਗਈ ਹੈ ਅਤੇ 367 ਵਿਅਕਤੀਆਂ ਦੀ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ ਸ੍ਰੀ ਐਸ ਕੇ ਸ਼ਰਮਾ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਕੈਂਟ ਸ੍ਰੀ ਲੋਕ ਨਾਥ ਆਂਗਰਾ ਨੇ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਅੱਜ ਦਸੂਹਾ ਹਲਕਾ ਦੀ ਜ਼ਿਮਨੀ ਚੋਣ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੌਰਾਨ ਦਿੱਤੀ। ਚੋਣ ਡਿਊਟੀ ਸਬੰਧੀ ਪੁਲਿਸ ਅਧਿਕਾਰੀ ਅਤੇ ਮੁੱਖ ਥਾਣਾ ਅਫ਼ਸਰ ਇਸ ਮੀਟਿੰਗ ਵਿੱਚ ਹਾਜ਼ਰ ਸਨ।
|
ਪੁਲਿਸ ਅਧਿਕਾਰੀ |
ਸ੍ਰੀ ਐਸ ਕੇ ਸ਼ਰਮਾ ਨੇ ਦੱਸਿਆ ਕਿ ਚੋਣ ਹਲਕਾ ਦਸੂਹਾ ਵਿੱਚ ਹੁਣ ਤੱਕ 8,83,000/- ਰੁਪਏ ਨਕਦ, 40 ਕਿਲੋਗ੍ਰਾਮ ਡੋਡੇ ਚੁਰਾਪੋਸਤ, 207 ਗਰਾਮ ਅਫ਼ੀਮ, 57 ਗਰਾਮ ਹੈਰੋਇਨ, 15 ਗਰਾਮ ਸਮੈਕ, 6592 ਕੈਪਸੂਲ, 850 ਟੀਕੇ, 1,21,980 ਨਸ਼ੀਲੀਆਂ ਗੋਲੀਆਂ, 800 ਗਰਾਮ ਨਸ਼ੀਲਾ ਪਾਊਡਰ, 136 ਨਸ਼ੀਲੀਆਂ ਸ਼ੀਸ਼ੀਆਂ, 1,55,250 ਐਮ ਐਲ ਨਜਾਇਜ਼ ਸ਼ਰਾਬ, 123166100 ਐਮ.ਐਲ. ਸ਼ਰਾਬ ਠੇਕਾ, 6750000 ਐਮ ਐਲ ਬੀਅਰ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 142 ਪੋਲਿੰਗ ਸਟੇਸ਼ਨ ਹਨ ਅਤੇ ਚੋਣ ਹਲਕੇ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸੈਕਟਰ ਵਿੱਚ ਇੱਕ ਗਜਟਿਡ ਅਫ਼ਸਰ ਅਤੇ ਇੱਕ ਇੰਸਪੈਕਟਰ / ਮੁੱਖ ਅਫ਼ਸਰ ਬਤੌਰ ਸੈਕਟਰ ਇੰਚਾਰਜ ਲਗਾਏ ਗਏ ਹਨ। ਇਸ ਚੋਣ ਹਲਕੇ ਦੇ ਸਾਰੇ ਪਿੰਡਾਂ / ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ 20 ਪੈਟਰੋਲਿੰਗ ਪਾਰਟੀਆਂ ਲਗਾਈਆਂ ਹਨ। ਸੀ.ਆਰ.ਪੀ.ਐਫ. ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਫੋਰਸ ਏਰੀਆ ਡੋਮੀਨੇਸ਼ਨ ਡਿਊਟੀ ਲਈ ਵਰਤੀ ਜਾ ਰਹੀ ਹੈ। ਤਿੰਨ ਕੰਪਨੀਆਂ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਤੇ ਡਿਊਟੀਆਂ ਕਰਨਗੀਆਂ ਅਤੇ ਇੱਕ ਕੰਪਨੀ ਦੀ ਫੋਰਸ ਫਲਾਇੰਗ ਸਕੂਆਡ, ਸਟੈਟਿਕ ਸਰਵਾਲੈਂਸ ਟੀਮ ਅਤੇ ਸਟੋਰੇਜ ਸੈਂਟਰ ਦੀ ਸਕਿਉਰਟੀ ਲਈ ਲਗਾਈ ਜਾਵੇਗੀ। ਇਸ ਤੋਂ ਇਲਾਵਾ 4 ਕੰਪਨੀਆਂ ਕਮਾਂਡੋ ਬਟਾਲੀਅਨ ਦੀਆਂ ਚੋਣ ਹਲਕੇ ਵਿੱਚ ਇੰਟਰਸਟੇਟ / ਇੰਟਰਡਿਸਟਿਕ ਸੀਲਿੰਗ ਪੁਆਇੰਟਾਂ ਅਤੇ ਇਲਾਕੇ ਵਿੱਚ ਨਾਕਾਬੰਦੀ ਡਿਊਟੀ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸਿਆਰਪੁਰ ਵਿੱਚੋਂ 1640 ਕਰਮਚਾਰੀ ਚੋਣ ਡਿਊਟੀ ਲਈ ਲਗਾਏ ਗਏ ਹਨ। ਇਸ ਮੌਕੇ ਤੇ ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਫੋਰਸ ਨੂੰ ਨਿਰਪੱਖ ਰੋਲ ਅਦਾ ਕਰਨ ਲਈ ਕਿਹਾ।
No comments:
Post a Comment