ਤਲਵਾੜਾ, 5 ਜੁਲਾਈ: ਅੱਜ ਇੱਥੇ ਸ਼੍ਰੀ ਅਨਿਲ ਜੋਸ਼ੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਤੇ ਚੋਣ ਇੰਚਾਰਜ ਜੋਨ ਤਲਵਾੜਾ ਨੇ ਇਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਬੇਮਿਸਾਲ ਵਿਕਾਸ ਸਦਕਾ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਨੂੰ ਸੱਤਾ ਵਿਚ ਲਿਆਂਦਾ ਅਤੇ ਹੁਣ ਸੂਬੇ ਵਿਚ ਕਿਸੇ ਵੀ ਪੱਧਰ ਤੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਦੇ ਮੰਤਵ ਨਾਲ ਨਵੇਂ ਤਕਨੀਕੀ ਕਾਲਜ ਅਤੇ ਆਈ. ਟੀ. ਆਈ. ਖੋਲ੍ਹੀਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ 41 ਪੋਲਿੰਗ ਬੂਥਾਂ ਦੀ ਕਮਾਨ ਸੰਭਾਲਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਥਾਨਕ ਵਰਕਰਾਂ ਨੂੰ ਪ੍ਰੇਰਿਤ ਕਰਕੇ ਬੀਬੀ ਸੁਖਜੀਤ ਕੌਰ ਸਾਹੀ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਇਸ ਮੌਕੇ ਸ. ਵਿਕਰਮਪਾਲ ਸਿੰਘ ਜਿਲ੍ਹਾ ਸਕੱਤਰ ਕਾਂਗਰਸ ਪਾਰਟੀ ਨੇ ਆਪਣੀ ਪਾਰਟੀ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜਿੰਦਰ ਭੰਡਾਰੀ, ਤੀਕਸ਼ਣ ਸੂਦ ਸਾਬਕਾ ਮੰਤਰੀ, ਰਾਕੇਸ਼ ਰਾਠੌਰ ਮੇਅਰ ਜ¦ਧਰ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਐਨ. ਕੇ. ਸ਼ਰਮਾ ਵਿਧਾਇਕ ਜੀਰਕਪੁਰ, ਜਗਤਾਰ ਸਿੰਘ ਸੈਣੀ, ਰਮੇਸ਼ ਜਾਲਮ, ਵਿਜੈ ਸੂਦ, ਮਹਿੰਦਰ ਪਾਲ ਮਾਨ, ਸ਼ਿਵ ਸੂਦ, ਗਗਨ ਬੱਤਰਾ, ਤਿਲਕ ਰਾਜ ਸ਼ਰਮਾ, ਸਨੀ ਸ਼ਰਮਾ, ਕਰਮਜੀਤ ਲੱਕੀ, ਅਸ਼ਵਨੀ ਓਹਰੀ, ਵਰਿੰਦਰ ਬਿੰਦੂ, ਨਿਤਨ ਗੁਪਤਾ, ਰਕੇਸ਼ ਸੂਰੀ, ਮਿੰਟਾ ਕੋਛੜ, ਕਰਮਜੀਤ, ਰਮੇਸ਼ ਸ਼ਰਮਾ, ਰਮਨ ਪੱਬੀ, ਰਾਮਦੇਵ ਯਾਦਵ, ਵਿਨੋਦ ਪਰਾਸ਼ਰ, ਆਰ. ਪੀ. ਸੈਣੀ ਜਿਲ੍ਹਾ ਪ੍ਰਧਾਨ ਤਰਨਤਾਰਨ, ਪ੍ਰਭਜੀਤ ਸਿੰਘ ਰਟੌਲ, ਸੁਖਵਿੰਦਰ ਸਿੰਘ ਪਿੰਟੂ, ਅਮਨ ਐਰੀ, ਰਜਿੰਦਰ ਪੱਪੂ, ਨਵਨੀਤ ਲਵਲੀ, ਨਿਰਮਲ ਸਿੰਘ, ਕਮਲਜੀਤ ਸਿੰਘ ਬਿੱਟਾ ਆਦਿ ਵਰਕਰ ਹਾਜਰ ਸਨ।

No comments:
Post a Comment